ਨਵਾਂਸ਼ਹਿਰ, 15 ਜਨਵਰੀ (ਗੁਰਬਖਸ਼ ਸਿੰਘ ਮਹੇ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਨਵਾਂਸ਼ਹਿਰ ਤੋਂ ਉਮੀਦਵਾਰ ਡਾ: ਨਛੱਤਰ ਪਾਲ ਵਲੋਂ ਅੱਜ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ 66ਵੇਂ ਜਨਮ ਦਿਨ ਤੇ ਆਪਣੇ ਹਲਕੇ ਦੇ 66 ਪਿੰਡਾਂ ਦੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ | ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾ: ਨਛੱਤਰ ਪਾਲ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਤੋਂ ਅਕਾਲੀ ਦਲ ਦਾ ਬਸਪਾ ਨਾਲ ਚੋਣ ਸਮਝੌਤਾ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਹਾਥੀ ਦੀ ਮਸਤਾਨੀ ਚਾਲ ਵਾਂਗ ਵਿਧਾਨ ਸਭਾ ਹਲਕੇ 'ਚ ਚੱਲ ਕੇ ਨਵਾਂਸ਼ਹਿਰ ਦੇ ਹਰੇਕ ਵਰਕਰ ਤੱਕ ਪਹੁੰਚ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਲਕੇ ਦੇ ਵਰਕਰਾਂ 'ਚ ਇਸ ਬਾਰ ਜੋ ਹੌਸਲਾ ਅਤੇ ਉਤਸ਼ਾਹ ਇਨ੍ਹਾਂ ਚੋਣਾਂ 'ਚ ਬਣਿਆ ਇਹ ਜੋਸ਼ 1985 ਤੋਂ ਬਾਅਦ ਵਰਕਰਾਂ 'ਚ ਅਕਸਰ ਵੇਖਣ ਨੂੰ ਮਿਲਦਾ ਸੀ, ਵਰਕਰ ਬੁਲੰਦ ਹੌਸਲੇ ਲੈ ਕੇ ਮੁਹਿੰਮ ਦੀ ਅਗਵਾਈ ਕਰਦੇ ਹੋਏ ਆਖਦੇ ਸਨ ਕਿ ਉਨ੍ਹਾਂ ਦੀ ਪਾਰਟੀ ਇਸ ਬਾਰ ਸੱਤਾ 'ਤੇ ਕਾਬਜ਼ ਹੋਵੇਗੀ | ਉਹ ਸੁਪਨਾ ਇਸ ਬਾਰ ਜ਼ਰੂਰ ਪੂਰਾ ਹੋਵੇਗਾ | ਇਸ ਮੌਕੇ ਉਨ੍ਹਾਂ ਨਾਲ ਚੋਣ ਮੁਹਿੰਮ 'ਚ ਡਟੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਜਰਨੈਲ ਸਿੰਘ ਵਾਹਦ ਨੇ ਆਖਿਆ ਕਿ ਅਕਾਲੀ ਦਲ ਦੇ ਵਰਕਰਾਂ ਦਾ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਅੱਜ ਤੱਕ ਆਪਣੀ ਮਾਂ ਪਾਰਟੀ ਤੋਂ ਇਲਾਵਾ ਕਿਸੇ ਹੋਰ ਨੂੰ ਮੂੰਹ ਨਹੀਂ ਲਾਇਆ ਜਿਸ ਕਰਕੇ ਹਰੇਕ ਪਿੰਡ ਅਤੇ ਸ਼ਹਿਰਾਂ ਦੇ ਮੁਹੱਲਿਆਂ 'ਚ ਵਰਕਰਾਂ ਦਾ ਇਕੋ-ਇਕ ਮੰਤਵ ਹੈ ਕਿ ਪਾਰਟੀ ਦੇ ਚੋਣ ਸਮਝੌਤੇ ਮੁਤਾਬਿਕ ਹੀ ਉਹ ਪਾਰਟੀ ਹਾਈਕਮਾਂਡ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਣਗੇ ਅਤੇ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਡਾ: ਨਛੱਤਰ ਪਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ 'ਚ ਭੇਜਣਗੇ | ਇਸ ਮੌਕੇ ਉਨ੍ਹਾਂ ਨਾਲ ਜਥੇ: ਗੁਰਬਖਸ਼ ਸਿੰਘ ਖਾਲਸਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਮਾਸਟਰ ਅਜਾਇਬ ਸਿੰਘ ਸਾਬਕਾ ਸਰਪੰਚ, ਮਾ:ਸੰਤੋਖ ਸਿੰਘ, ਲਖਵੀਰ ਸਿੰਘ ਬਿੱਲਾ ਪੰਚ, ਮੀਟਾ ਪੰਚ, ਡਾ: ਪਾਲ ਸਿੰਘ, ਡਾ: ਸੁਰਿੰਦਰ ਸਿੰਘ ਕੁੱਲੇਵਾਲ ਸਮੇਤ ਕੁੱਝ ਹੋਰ ਆਗੂਆਂ ਵਲੋਂ ਵੀ ਵੱਖੋ-ਵੱਖਰੇ ਤੌਰ ਤੇ ਦਰਜਨਾਂ ਪਿੰਡਾਂ 'ਚ ਵਰਕਰਾਂ ਨਾਲ ਸੰਪਰਕ ਬਣਾਇਆ ਗਿਆ |
ਰਾਹੋਂ, 15 ਜਨਵਰੀ (ਬਲਬੀਰ ਸਿੰਘ ਰੂਬੀ) - ਸਥਾਨਕ ਮੁਹੱਲਾ ਜਗੋੋਤਿਆਂ ਵਿਖੇ ਸੜਕ ਦੇ ਹੇਠਾਂ ਧਸਣ ਨਾਲ ਕੂੜਾ ਚੁੱਕਣ ਆਈ ਗੱਡੀ ਇਸ ਬੈਠੀ ਹੋਈ ਸੜਕ ਦੇ ਟੋਏ ਵਿਚ ਜਾ ਡਿਗੀ | ਸੁਰਿੰਦਰ ਕੁਮਾਰੀ, ਮੁਕੇਸ਼ ਕੁਮਾਰ, ਹੈਰੀ ਵਰਮਾ, ਸੁਮਨ ਰਾਣੀ, ਰਾਕੇਸ਼ ਵਰਮਾ, ਤਰਸੇਮ ਵਰਮਾ, ...
ਜਾਡਲਾ, 15 ਜਨਵਰੀ (ਬੱਲੀ) - ਲਾਗਲੇ ਪਿੰਡ ਭਾਨਮਜਾਰਾ ਵਿਖੇ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਨਗਰ ਕੀਰਤਨ ਸਜਾਏ ਗਏ | ਸੰਗਤਾਂ ਵਲੋਂ ਨਗਰ ਕੀਰਤਨ ਉੱਤੇ ਫੁੱਲਾਂ ...
ਸੰਧਵਾਂ, 15 ਜਨਵਰੀ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਤੋਂ ਕੁੱਝ ਮਹੀਨੇ ਪਹਿਲਾਂ ਸੇਵਾ ਮੁਕਤ ਹੋਏ ਕੋਚ ਬਾਬਾ ਮਦਨ ਲਾਲ ਕਾਲੂਪੁਰ ਤੇ ਉਨ੍ਹਾਂ ਦੇ ਸਮੁੱਚੇ ਰਾਜੂ ਪਰਿਵਾਰ ਵਲੋਂ ਸਕੂਲ ਨੂੰ ਫੋਟੋ ਸਟੇਟ ਮਸ਼ੀਨ ਭੇਟ ...
ਸੰਧਵਾਂ, 15 ਜਨਵਰੀ (ਪ੍ਰੇਮੀ ਸੰਧਵਾਂ) - ਸੰਧਵਾਂ- ਮਾਹਿਲਪੁਰ ਮੁੱਖ ਸੜਕ 'ਤੇ ਸਥਿਤ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ 16 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ ਇਕ ...
ਬੰਗਾ, 15 ਜਨਵਰੀ (ਕਰਮ ਲਧਾਣਾ) - ਪਿੰਡ ਹੀਉਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਅਖੰਡ ਜਾਪ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਭਾਈ ਗੁਰਮੇਲ ਸਿੰਘ ਗੁਰਦੁਆਰਾ ਪੰਥ ਮਾਤਾ ਸਾਹਿਬ ਕੌਰ ਬੰਗਾ ਦੇ ਰਾਗੀ ...
ਬਹਿਰਾਮ, 15 ਜਨਵਰੀ (ਨਛੱਤਰ ਸਿੰਘ ਬਹਿਰਾਮ) - ਆਮ ਆਦਮੀ ਪਾਰਟੀ ਦੇ ਹੱਕ 'ਚ ਚੱਲ ਰਹੀ ਲਹਿਰ ਨੇ ਜੋਰ ਫੜ ਲਿਆ ਹੈ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣ ਲਈ ਉਤਾਵਲੇ ਹਨ | ਜੋ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣ ਦਾ ਸੁਪਨਾ ਹੈ ਉਹ 2022 ਵਿਚ ਪੂਰਾ ਹੋ ਜਾਵੇਗਾ | ...
ਮਜਾਰੀ/ਸਾਹਿਬਾ, 15 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਮੱਖ ਰੱਖ ਕੇ ਪਿੰਡ ਭਾਰਾਪੁਰ ਦੀ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅੱਜ ਨਗਰ ...
ਨਵਾਂਸ਼ਹਿਰ, 15 ਜਨਵਰੀ (ਹਰਵਿੰਦਰ ਸਿੰਘ) - ਇਥੋਂ ਦੇ ਦਲੀਪ ਨਗਰ ਵਿਖੇ ਅੱਜ ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਵਲੋਂ ਬਹੁਜਨ ਰਤਨ ਬਾਬੂ ਮੰਗੂ ਰਾਮ ਮੂਗੋਵਾਲੀਆਂ ਦਾ 136ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ 'ਚ ਇਕੱਠ ਨੂੰ ਸੰਬੋਧਨ ਕਰਦਿਆਂ ...
ਪੋਜੇਵਾਲ ਸਰਾਂ, 15 ਜਨਵਰੀ (ਰਮਨ ਭਾਟੀਆ) - ਬਾਬਾ ਬਰੂੰੜੀ ਵਾਲੇ ਸਪੋਰਟਸ ਕਲੱਬ ਚੰਦਿਆਣੀ ਖੁਰਦ ਵਲੋਂ ਵਜ਼ਨ 55 ਤੇ 42 ਕਿੱਲੋ ਗਰਾਮ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਅੱਜ 16 ਤੇ ਕੱਲ੍ਹ 17 ਜਨਵਰੀ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ...
ਬੰਗਾ, 15 ਜਨਵਰੀ (ਕਰਮ ਲਧਾਣਾ) - ਗੁਰਦੁਆਰਾ ਸਿੰਘ ਸਭਾ ਲਹਿੰਦੀ ਪੱਤੀ ਲਧਾਣਾ ਉੱਚਾ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 16 ਜਨਵਰੀ ਦਿਨ ਐਤਵਾਰ ਨੂੰ ਭਾਰੀ ਗੁਰਮਤਿ ਸਮਾਗਮ ਹੋਣਗੇ | ਇਹ ਜਾਣਕਾਰੀ ਭਾਈ ਪਰਮਜੀਤ ...
ਨਵਾਂਸ਼ਹਿਰ, 15 ਜਨਵਰੀ (ਗੁਰਬਖਸ਼ ਸਿੰਘ ਮਹੇ) - ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਉੱਪਰ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਨੇੜੇ ਡਾ: ਸਰਦਾਨਾ ਬੱਚਿਆਂ ਵਾਲੇ) ਪੂਰੇ ਪੰਜਾਬ 'ਚ ਪਹਿਲਾ ਹੀ ਆਪਣੇ ਆਯੁਰਵੈਦਿਕ ਇਲਾਜ ਕਰਕੇ ਪ੍ਰਸਿੱਧ ਹੈ | ਹਸਪਤਾਲ ਦੇ ਪ੍ਰਬੰਧਕਾਂ ...
ਨਵਾਂਸ਼ਹਿਰ, 15 ਜਨਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਪਰਿਵਾਰ ਦੀ ਮਾਤਾ ਰੇਸ਼ਮ ਕੌਰ ਪਤਨੀ ਸ: ਨਰੈਣ ਸਿੰਘ ਗਰੇਵਾਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਗਰੇਵਾਲ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ...
ਘੁੰਮਣਾਂ, 15 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਮਹੰਤ ਗੁਰਬਚਨ ਦਾਸ ਨਗਰ ਦੇ ਸ਼ਹੀਦਾਂ ਦੇ ਅਸਥਾਨ ਲਸੂੜਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਮਾਘੀ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ | ਮੁੱਖ ਸੇਵਾਦਾਰ ਬੀਬੀ ਮਨਿੰਦਰ ਕੌਰ ਤੇ ਸੇਵਾਦਾਰ ਤੇਜਿੰਦਰਜੀਤ ਸਿੰਘ ਨੇ ...
ਬੰਗਾ, 15 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਅਤੇ ਆਪ ਪਾਰਟੀ ਦੇ ਲਾਰਿਆਂ 'ਚ ਨਹੀਂ ਆਉਣਗੇ | ਇਸ ਵਾਰ ਅਕਾਲੀ ਬਸਪਾ ਗੱਠਜੋੜ ਦੀ ਮਜ਼ਬੂਤ ਸਰਕਾਰ ਬਣੇਗੀ | ਇਹ ਪ੍ਰਗਟਾਵਾ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ...
ਬੰਗਾ, 15 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਧਾਨ ਸਭਾ ਹਲਕੇ ਅੰਦਰ ਚੋਣ ਸਰਗਰਮੀਆਂ ਪੂਰੀ ਤਰ੍ਹਾਂ ਭਖੀਆਂ ਹੋਈਆਂ ਹਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਵਲੋਂ ਕੁਲਜੀਤ ਸਿੰਘ ਸਰਹਾਲ ਸਪੁੱਤਰ ਸਾਬਕਾ ...
ਬਲਾਚੌਰ, 15 ਜਨਵਰੀ (ਸ਼ਾਮ ਸੁੰਦਰ ਮੀਲੂ) - ਕਾਂਗਰਸ ਪਾਰਟੀ ਵਲੋਂ 2022 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਬਲਾਚੌਰ ਹਲਕੇ ਤੋਂ ਆਪਣੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਬਲਾਚੌਰ ਹਲਕੇ ਤੋਂ ਮੁੜ ਪਾਰਟੀ ਉਮੀਦਵਾਰ ਐਲਾਨਣ ਨਾਲ ਵਰਕਰਾਂ ਸਮਰਥਕਾਂ ਅਤੇ ਆਗੂਆਂ ...
ਮੁਕੰਦਪੁਰ, 15 ਜਨਵਰੀ (ਦੇਸ ਰਾਜ ਬੰਗਾ) - ਮਨੁੱਖੀ ਅਧਿਕਾਰ ਮੰਚ ਪੰਜਾਬ ਦੇ ਮੁਕੰਦਪੁਰ ਦੇ ਬਲਾਕ ਪ੍ਰਧਾਨ ਬਲਜਿੰਦਰ ਕੁਮਾਰ ਬਿੱਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਸੂਬਾ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ 2022 ਨੂੰ ਕਰਵਾਉਣ ...
ਉੜਾਪੜ/ਲਸਾੜਾ, 15 ਜਨਵਰੀ (ਲਖਵੀਰ ਸਿਘ ਖੁਰਦ) - ਇਸ ਵਾਰ ਕਾਂਗਰਸ ਲੋਕਾਂ ਨੂੰ ਭਰਮਾਉਣ ਲਈ ਜਿਨੇ ਮਰਜੀ ਹੱਥ ਪੈਰ ਮਾਰ ਲਵੇ | ਪਰ ਹਲਕੇ ਦੇ ਲੋਕ ਇਸ ਵਾਰ ਕਾਂਗਰਸ 'ਤੇ ਭਰੋਸਾ ਨਹੀ ਕਰਨਗੇ ਅਤੇ ਬਾਹਰ ਦਾ ਰਸਤਾ ਦਿਖਾਉਣਗੇ | ਵੋਟਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ...
ਜਾਡਲਾ, 15 ਜਨਵਰੀ (ਬੱਲੀ) - ਲਾਗਲੇ ਪਿੰਡ ਬੀਰੋਵਾਲ ਵਿਖੇ ਬਸਪਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਸਾਂਝੇ ਉਮੀਦਵਾਰ ਡਾ: ਨਛੱਤਰ ਪਾਲ ਦੇ ਹੱਕ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਬਸਪਾ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ...
ਰਾਹੋਂ, 15 ਜਨਵਰੀ (ਬਲਬੀਰ ਸਿੰਘ ਰੂਬੀ) - ਪਿੰਡ ਉੜਾਪੜ ਦੇ ਜੰਮਪਲ ਕਾਂਗਰਸ ਪਾਰਟੀ ਵਿਚ ਵੱਖ-ਵੱਖ ਰੁਤਬਿਆਂ ਤੇ ਸੇਵਾ ਨਿਭਾ ਰਹੇ ਸੁਖਵਿੰਦਰ ਸਿੰਘ ਧਾਵਾ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਧਾਵਾ ...
ਮਜਾਰੀ/ਸਾਹਿਬਾ, 15 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਦੀ ਪੰਜ ਸਾਲ ਦੀ ਵਧੀਆ ਰਹੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਦੁਬਾਰਾ ਟਿਕਟ ਦੇ ਕੇ ...
ਪੋਜੇਵਾਲ ਸਰਾਂ, 15 ਜਨਵਰੀ (ਰਮਨ ਭਾਟੀਆ) - ਸਮਾਜ ਸੇਵਾ ਦੀ ਚੇਟਕ ਮੈਨੂੰ ਛੋਟੇ ਹੁੰਦੇ ਹੀ ਆਪਣੇ ਪਿਤਾ ਜੀ ਤੋਂ ਲੱਗੀ ਸੀ ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਨ ਤੇ ਉਹ ਦੁਬਈ ਵਿਚ ਅਪਣਾ ਵੱਡਾ ਕਾਰੋਬਾਰ ਕਰਦੇ ਸਨ ਤੇ ਜਦੋਂ 2010 ਵਿਚ ਦੁਬਈ ਵਿਖੇ 17 ਭਾਰਤੀਆਂ ...
ਭੱਦੀ, 15 ਜਨਵਰੀ (ਨਰੇਸ਼ ਧੌਲ) - ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਲੱਗ ਰਹੀਆਂ ਵੱਖ-ਵੱਖ ਕਿਆਸਆਰੀਆਂ ਉਦੋਂ ਦੂਰ ਹੋ ਗਈਆਂ ਜਦੋਂ ਕਾਂਗਰਸ ਹਾਈਕਮਾਂਡ ਵਲੋਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਦੁਬਾਰਾ ਫਿਰ ਤੋਂ ਟਿਕਟ ਨਾਲ ਨਿਵਾਜਿਆ ਗਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX