ਬਟਾਲਾ, 15 ਜਨਵਰੀ (ਕਾਹਲੋਂ)-ਬਟਾਲਾ 'ਚ ਨਿੱਤ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ | ਇਨ੍ਹਾਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਔਰਤਾਂ ਨੂੰ ਅੰਜਾਮ ਦੇ ਰਹੀਆਂ ਹਨ | ਇਸੇ ਤਰ੍ਹਾਂ ਹੀ ਲੁੱਟ-ਖੋਹ ਦੀ ਇਕ ਹੋਰ ਘਟਨਾ ਭਰੇ ਬਾਜ਼ਾਰ ਸਿਨੇਮਾ ਰੋਡ 'ਚ ਹੋਈ | ਤੁਰਦੀਆਂ ਜਾਂਦੀਆਂ ਦੋ ਔਰਤਾਂ ਦੇ ਪਰਸ 'ਚੋਂ ਹੀ ਪੈਸਿਆਂ ਨਾਲ ਭਰੀ ਛੋਟੀ ਕਿੱਟ ਅਤੇ ਮੋਬਾਈਲ ਤਿੰਨ ਪਰਦੇਸੀ ਔਰਤਾਂ ਨੇ ਕੱਢ ਲਿਆ | ਪੀੜਤ ਔਰਤ ਕੁਲਵਿੰਦਰ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਮੱਲੂਦੁਆਰਾ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰ ਨਾਲ ਬਾਜ਼ਾਰ ਆਈ ਸੀ ਤੇ ਮੈਂ ਵੱਡਾ ਬੈਗ ਮੋਢੇ 'ਤੇ ਲਟਕਾਇਆ ਹੋਇਆ ਸੀ | ਅਚਨਚੇਤ ਮੈਨੂੰ ਪਤਾ ਲੱਗਾ ਕਿ ਮੇਰੇ ਵੱਡੇ ਬੈਗ 'ਚੋਂ ਕੁਝ ਖਿੱਚਿਆ ਗਿਆ ਹੈ | ਜਦੋਂ ਮੈਂ ਬੈਗ ਨੂੰ ਫਰੋਲਿਆ ਤਾਂ ਵਿਚੋਂ ਕਿੱਟ ਤੇ ਮੋਬਾਈਲ ਗਾਇਬ ਸਨ | ਨੇੜੇ ਹੀ ਖੜ੍ਹੀਆਂ ਪਰਦੇਸੀ ਔਰਤਾਂ 'ਤੇ ਮੈਨੂੰ ਸ਼ੱਕ ਪਿਆ | ਜਦੋਂ ਉਨ੍ਹਾਂ ਨੂੰ ਮੈਂ ਪੁੱਛਿਆ ਤਾਂ ਉਹ ਦੌੜਨ ਲੱਗ ਪਈਆਂ, ਜਿਨ੍ਹਾਂ 'ਚੋਂ ਇਕ ਨੂੰ ਫੜਿਆ ਅਤੇ ਉਸ ਨੇ ਕਿੱਟ ਮੇਰੇ ਵੱਲ ਸੁੱਟ ਦਿੱਤੀ, ਜਿਸ ਵਿਚੋਂ ਪੈਸੇ ਗਾਇਬ ਸਨ | ਮੈਂ ਰੌਲਾ ਪਾ ਦਿੱਤਾ | ਦੁਕਾਨਦਾਰ ਅਤੇ ਲੋਕਾਂ ਦੀ ਮਦਦ ਨਾਲ ਇਕ ਔਰਤ ਨੂੰ ਫੜ ਲਿਆ ਅਤੇ 2 ਹੱਥ ਛਡਾ ਕੇ ਭੱਜ ਗਈਆਂ | ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਸ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਫੜੀ ਗਈ ਔਰਤ ਦੀ ਪਛਾਣ ਪ੍ਰੇਮਾ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਰੇਲਵੇ ਸਟੇਸ਼ਨ ਬਟਾਲਾ ਵਜੋਂ ਹੋਈ | ਫੜੀ ਗਈ ਔਰਤ ਦੇ ਸਾਮਾਨ 'ਚੋਂ ਦਰਜਨ ਦੇ ਕਰੀਬ ਜੁਰਾਬਾਂ, ਕੱਪੜੇ, ਚਾਦਰਾਂ ਅਤੇ ਚੋਰੀ ਕੀਤੀਆਂ ਹੋਰ ਵਸਤਾਂ ਵੀ ਬਰਾਮਦ ਹੋਈਆਂ |
ਗੁਰਦਾਸਪੁਰ, 15 ਜਨਵਰੀ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਤੋਂ ਹਰਦੋਛੰਨੀਆਂ ਰੋਡ 'ਤੇ ਸਥਿਤ ਪਿੰਡ ਚੌੜ ਸਿੱਧਵਾਂ ਦੇ ਇਕ 10 ਸਾਲਾ ਬੱਚੇ ਨੰੂ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜਿਸ ਨੰੂ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ...
ਬਟਾਲਾ, 15 ਜਨਵਰੀ (ਬੁੱਟਰ)-ਸ਼ਹਿਰ ਬਟਾਲਾ ਦੇ ਇਕ ਉਦਯੋਗਪਤੀ ਦੇ ਪੁੱਤਰ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਖ਼ਬਰ ਹੈ | ਇਸ ਬਾਰੇ ਥਾਣਾ ਸਿਵਲ ਲਾਇਨ ਦੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਅੰਮਿ੍ਤਸਰ ਰੋਡ 'ਤੇ ਇਕ ਫ਼ੈਕਟਰੀ ਦੇ ਮਾਲਕ ਜਸਵਿੰਦਰ ਸਿੰਘ ...
ਵਡਾਲਾ ਬਾਂਗਰ, 15 ਜਨਵਰੀ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਗੱਗੋਵਾਲੀ ਦੇ ਸਾ: ਸਰਪੰਚ ਪਰਮਜੀਤ ਸਿੰਘ ਦੀ 5 ਐਚ.ਪੀ. ਦੀ ਟਿਊਬਵੈਲ ਮੋਟਰ ਚੋਰੀ ਹੋ ਗਈ | ਇਸ ਸਬੰਧੀ ਕਿਸਾਨ ਆਗੂ ਮੇਜਰ ਸਿੰਘ ਗੱਗੋਵਾਲੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਉਕਤ ਟਿਊਬਵੈੱਲ 'ਤੇ ...
ਬਟਾਲਾ, 15 ਜਨਵਰੀ (ਕਾਹਲੋਂ)-ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਿਆੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਲਕੇ ਵਿਚ ਚੋਣ ਸਮੀਕਰਨ ਸਬੰਧੀ ਗੱਲਬਾਤ ਕੀਤੀ | ਇਸ ਮÏਕੇ ਗੁਰਪ੍ਰੀਤ ਸਿੰਘ ਰਿਆੜ ਨੇ ਸ: ਬਾਦਲ ਨੂੰ ਕਿਹਾ ਕਿ ਹਲਕੇ ਵਿਚ ...
ਬਟਾਲਾ, 15 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵਲੋਂ ਅੱਜ ਕਾਹਨੂੰਵਾਨ ਰੋਡ ਵਿਖੇ ਮੈਥੋਡਿਸਟ ਚਰਚ ਦੇ ਸਾਹਮਣੇ ਆਪਣਾ ਚੋਣ ਦਫਤਰ ਖੋਲਿ੍ਹਆ, ਜਿਸ ਦਾ ਜਥੇ: ਛੋਟੇਪੁਰ ਨੇ ...
ਬਟਾਲਾ, 15 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਅੰਦਰ ਆਮ ਆਦਮੀ ਪਾਰਟੀ ਨੂੰ ਉਦੋਂ ਬਲ ਮਿਲਿਆ, ਜਦੋਂ ਕਾਂਗਰਸ ਦੇ ਪੰਚਾਇਤ ਮੈਂਬਰ ਸਤਨਾਮ ਸਿੰਘ, ਨਿਰਮਲ ਸਿੰਘ, ਬੁੱਢਾ ਕੋਟ ਤੋਂ ਮÏਜ਼ੂਦਾ ਮੈਂਬਰ ਪੰਚਾਇਤ ਬਲਦੇਵ ਸਿੰਘ ਅਤੇ ਕਾਂਗਰਸ ਦੇ ਪੱਕੇ ਸਮਰਥਕ ਤੇ ਵੋਟਰ ...
ਬਟਾਲਾ, 15 ਜਨਵਰੀ (ਕਾਹਲੋਂ)-ਸ਼ਹਿਰ 'ਚ ਸਫ਼ਾਈ ਦੀ ਮੰਦੀ ਹਾਲਤ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੇ ਇੰਚਾਰਜ ਵਿਜੇ ਤ੍ਰੇਹਨ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ 'ਚ ਖਜੂਰੀ ਗੇਟ ਦੇ ਬਾਹਰ ਲੱਗੇ ਕੂੜੇ ਦੇ ਡੰਪ ਨੂੰ ...
ਕਲਾਨੌਰ, 15 ਜਨਵਰੀ (ਪੁਰੇਵਾਲ)-ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਉਣ ਦੇ ਮੱਦੇਨਜ਼ਰ ਅੱਜ ਸਿਵਲ ਪ੍ਰਸਾਸ਼ਨ, ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵਲੋਂ ਸਾਂਝੇ ਤੌਰ 'ਤੇ ਕਲਾਨੌਰ ਸਮੇਤ ਇਸ ਖੇਤਰ ਅਧੀਨ ਸਥਿਤ ਪਿੰਡਾਂ 'ਚ ਫਲੈਗ ਮਾਰਚ ਕਰਕੇ ...
ਪੁਰਾਣਾ ਸ਼ਾਲਾ, 15 ਜਨਵਰੀ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਦੇ ਪਿੰਡ ਰਣਜੀਤ ਬਾਗ਼ ਨੇੜੇ ਚੱਲਦੇ ਹੋਟਲ ਚੇਨਈ ਐਕਸਪੈੱ੍ਰਸ ਦੇ ਮੈਨੇਜਿੰਗ ਡਾਇਰੈਕਟਰ ਪੁਜਾਰੀ ਚੰਦਨ ਬਾਬੂ ਅਤੇ ਜਨਰਲ ਮੈਨੇਜਰ ਅਸ਼ਵਨੀ ਬਹਿਲ ਨੇ ਕਿਸੇ ਗ੍ਰਾਹਕ ਦਾ ਲੱਭਾ ਬੈਗ ਵਾਪਸ ਕਰਕੇ ਇਮਾਨਦਾਰੀ ...
ਡੇਰਾ ਬਾਬਾ ਨਾਨਕ, 15 ਜਨਵਰੀ (ਅਵਤਾਰ ਸਿੰਘ ਰੰਧਾਵਾ)-ਪੰਜਾਬ ਵਿਧਾਨ ਸਭਾ ਦੀ ਸਿਆਸੀ ਜੰਗ ਚਲਦਿਆਂ ਨਜ਼ਦੀਕੀ ਪਿੰਡ ਪੱਬਾਂਰਾਲੀ ਖੁਰਦ ਦੇ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ...
ਦੀਨਾਨਗਰ, 15 ਜਨਵਰੀ (ਸੰਧੂ/ਸ਼ਰਮਾ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਸਰਕਾਰ ਤੋਂ ਦੁਖੀ ਹੋ ਕੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਰਸੂਲਪੁਰ ਘਰੋਟੀਆਂ ਤੋਂ ਮੌਜੂਦਾ ਪੰਚਾਇਤ ਮੈਂਬਰਾਂ ਸਮੇਤ ਪਿੰਡ ਦੇ ਕਈ ਪਰਿਵਾਰਾਂ ਨੇ ਆਮ ...
ਕੋਟਲੀ ਸੂਰਤ ਮੱਲ੍ਹੀ, 15 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸੋਨੇ ਦੀ ਚਿੱੜੀ ਅਖਵਾਉਣ ਵਾਲਾ ਪੰਜਾਬ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਨੇ ਕੰਗਾਲ ਕਰਕੇ ਰੱਖ ਦਿੱਤਾ ਹੈ ਤੇ ਪੰਜਾਬ ਵੱਡੇ ਕਰਜ਼ੇ ਦੇ ਬੋਝ ਹੇਠ ਦੱਬਿਆ ਪਿਆ ਹੈ, ਜਿਸ ਕਰਕੇ ਲੋਕਾਂ ਨੂੰ ਪੰਜਾਬ ਦੀ ...
ਡੇਰਾ ਬਾਬਾ ਨਾਨਕ, 15 ਜਨਵਰੀ (ਵਿਜੇ ਸ਼ਰਮਾ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਮਲ ਸਿੰਘ ਰੱਤਾ ਅਤੇ ਨੌਜਵਾਨ ਆਗੂ ਇੰਦਰਜੀਤ ਸਿੰਘ ਸ਼ਹਿਜਾਦਾ ਨੇ ਦਾਅਵਾ ਕੀਤਾ ਹੈ ਕਿ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ...
ਦੋਰਾਂਗਲਾ, 15 ਜਨਵਰੀ (ਚੱਕਰਾਜਾ)-ਹਲਕਾ ਦੀਨਾਨਗਰ ਨਾਲ ਸਬੰਧਿਤ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਕਲ ਪ੍ਰਧਾਨ ਦੋਰਾਂਗਲਾ ਕੁਲਦੀਪ ਸਿੰਘ ਬੈਂਸ ਜਿਨ੍ਹਾਂ ਦੀ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੰੂ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ...
ਗੁਰਦਾਸਪੁਰ, 15 ਜਨਵਰੀ (ਆਰਿਫ਼)-ਗੁਰਦਾਸਪੁਰ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੰੂ ਉਸ ਸਮੇਂ ਭਾਰੀ ਬਲ ਮਿਲਿਆ ਜਦ ਪਿੰਡ ਤੱਤਲੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਆਗੂ ਹੀਰਾ ਸਿੰਘ ਸਮੇਤ ਸੈਂਕੜੇ ਨੌਜਵਾਨ ਅਕਾਲੀ ਦਲ ਨੰੂ ਛੱਡ ਕਾਂਗਰਸ 'ਚ ...
ਬਟਾਲਾ, 15 ਜਨਵਰੀ (ਕਾਹਲੋਂ)-ਸ਼ਿਵ ਸੈਨਾ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ਰਮੇਸ਼ ਨਈਅਰ ਦੀ ਪ੍ਰਧਾਨਗੀ ਹੋਈ | ਇਸ ਮੀਟਿੰਗ ਦੌਰਾਨ ਨਈਅਰ ਨੇ ਕਿਹਾ ਕਿ ਬਦਕਿਸਮਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਇਕ ਪੋਸਟਰ ਬੁਆਏ ਤੋਂ ਵਧ ਕੁਝ ਨਹੀਂ ਹਨ ਅਤੇ ਸਿਰਫ਼ ਜਨਤਾ ਨੂੰ ਖੁਸ਼ ...
ਕਾਦੀਆਂ, 15 ਜਨਵਰੀ (ਪ੍ਰਦੀਪ ਸਿੰਘ ਬੇਦੀ)-ਪੰਜਾਬ ਕਾਂਗਰਸ ਵਿਚ ਮਹਿਲਾਵਾਂ ਨੂੰ ਮਰਦਾਂ ਦੇ ਮੁਕਾਬਲੇ ਹਰ ਜਗ੍ਹਾ 'ਤੇ 50 ਪ੍ਰਤੀਸ਼ਤ ਬਰਾਬਰਤਾ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਮਹਿਲਾਵਾਂ ਵੱਡੇ-ਵੱਡੇ ਅਹੁਦਿਆਂ 'ਤੇ ਬੈਠ ਕੇ ਅਪਣਾ ਫਰਜ਼ ਨਿਭਾ ਰਹੀਆਂ ਹਨ | ...
ਵਡਾਲਾ ਗ੍ਰੰਥੀਆਂ/ਡੇਅਰੀਵਾਲ ਦਰੋਗਾ, 15 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ/ਹਰਦੀਪ ਸਿੰਘ ਸੰਧੂ)-ਹਲਕਾ ਬਟਾਲਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨਜ਼ਦੀਕੀ ਪਿੰਡ ਸੇਖਵਾਂ ਅਤੇ ਬੁੱਢਾ ਕੋਟ ਵਿਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ...
ਅੱਚਲ ਸਾਹਿਬ, 15 ਜਨਵਰੀ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਅਮਰਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਛਪਾਲ ਸਿੰਘ ਕਰਨਾਮਾ ਨੇ ਆਪਣੇ ਸੈਂਕੜੇ ...
ਵਡਾਲਾ ਗ੍ਰੰਥੀਆਂ, 15 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਵਿਧਾਨ ਸਭਾ ਚੋਣਾਂ ਵਿਚ ਹਲਕਾ ਬਟਾਲਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਭਾਰੀ ਬਹੁਮਤ ਨਾਲ ਚੋਣ ਜਿੱਤਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਜ਼ਦੀਕੀ ਪਿੰਡ ...
ਕੋਟਲੀ ਸੂਰਤ ਮੱਲ੍ਹੀ, 15 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ ਜਿਹੜੇ ਕਿ ਪਿਛਲੇ ਪੰਜ ਸਾਲ ਸ਼ਰੇਆਮ ਆਪਣੇ ਛੋਟੇ ਭਰਾ ਸੁਖਜਿੰਦਰ ਸਿੰਘ ਰੰਧਾਵਾ ਦੀ ਵਿਰੋਧਤਾ ਕਰਦਿਆਂ ...
ਦੀਨਾਨਗਰ, 15 ਜਨਵਰੀ (ਸੰਧੂ/ਸੋਢੀ)-ਦੀਨਾਨਗਰ ਕੋਠੇ ਜੱਟਾਂ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਕਰਿਆਨੇ ਦੀ ਦੁਕਾਨ 'ਤੇ ਬੈਠੀ ਬਜ਼ੁਰਗ ਮਹਿਲਾ ਦੀ ਕੰਨ ਦੀ ਵਾਲੀ ਝਪਟ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਕੋਠੇ ਜੱਟਾਂ ...
ਅਲੀਵਾਲ, 15 ਜਨਵਰੀ (ਸੁੱਚਾ ਸਿੰਘ ਬੁੱਲੋਵਾਲ)-ਨਜ਼ਦੀਕੀ ਪਿੰਡ ਦਬੁਰਜੀ ਵਿਚ ਦੋ ਜਾਣਿਆਂ ਵਿਚ ਰੂੜੀ ਵਾਲੇ ਟੋਏ ਤੋਂ ਲੜਾਈ ਹੋ ਗਈ, ਜਿਸ ਵਿਚ ਗੁਰਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਇਸ ਮੌਕੇ ਗੁਰਵਿੰਦਰ ਸਿੰਘ ਪੁੱਤਰ ਬੀਰ ਸਿੰਘ ਨੇਂ ਦੱਸਿਆ ਕਿ ਬਲਜੀਤ ...
ਬਟਾਲਾ, 15 ਜਨਵਰੀ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਪਿੰਡ ਛਾਪਿਆਂਵਾਲੀ 'ਚ ਕਈ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ...
ਬਟਾਲਾ, 15 ਜਨਵਰੀ (ਕਾਹਲੋਂ)-ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ ਟਰਾਂਸਕੋ) (ਚਾਹਲ) ਜ਼ਿਲ੍ਹਾ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਸੰਮਤੀ ਮੈਬਰ ਤੇ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਸਰਵਣ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ...
ਗੁਰਦਾਸਪੁਰ, 15 ਜਨਵਰੀ (ਆਰਿਫ਼)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ 9ਵੀਂ, 10ਵੀਂ, +1, +2 ਜਮਾਤਾਂ ਲਈ 2022 ਦੇ ਨਵੇਂ ਸੈਸ਼ਨ ਦੇ ਬੈਚ ਲਈ ਦਾਖਲਾ ਸ਼ੁਰੂ ਹੋ ਚੁੱਕਿਆ ਹੈ | ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਜ਼ਿਲ੍ਹੇ ...
ਵਡਾਲਾ ਬਾਂਗਰ, 15 ਜਨਵਰੀ (ਮਨਪ੍ਰੀਤ ਸਿੰਘ ਘੰਮਣ)-ਅੱਜ ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ 86 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋ ਜਾਣ 'ਤੇ ਹੀ ਸੂਬੇ ਵਿਚ ਸਿਆਸਤ ਸਰਗਰਮ ਹੋ ਗਈ ਹੈ, ਜਿਸ ਕਰਕੇ ਡੇਰਾ ਬਾਬਾ ਨਾਨਕ ਹਲਕੇ ਤੋਂ ਕਾਂਗਰਸ ...
ਪੁਰਾਣਾ ਸ਼ਾਲਾ, 15 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਪੱਖੀ ਹਵਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਲੋਕ ਵਿਕਾਸ ਕਾਰਜ ਦੇ ਨਾਂਅ ਹੇਠ ਵੋਟ ਬੈਂਕ 'ਚ ਦਿਨ-ਬ ਦਿਨ ਵਾਧਾ ਹੋ ਰਿਹਾ ਹੈ | ਇਸ ਨਾਲ ਦੁਬਾਰਾ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਕਾਬਜ਼ ਹੋਣਾ ਪੱਕਾ ...
ਬਟਾਲਾ, 15 ਜਨਵਰੀ (ਕਾਹਲੋਂ)-ਸਥਾਨਕ ਐੱਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ 'ਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੈਡਮ ਰਜਨੀ ਸਲਹੋਤਰਾ ਨੂੰ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਵਲੋਂ ਪਦਉੱਨਤ ਕਰਕੇ ਡੀ.ਏ.ਵੀ. ਪਬਲਿਕ ਸਕੂਲ ਅਟਾਰੀ (ਅੰਮਿ੍ਤਸਰ) ਬਤੌਰ ਪਿ੍ੰਸੀਪਲ ...
ਫਤਹਿਗੜ੍ਹ ਚੂੜੀਆਂ, 15 ਜਨਵਰੀ (ਧਰਮਿੰਦਰ ਸਿੰਘ ਬਾਠ)-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੰਨੀ ਲੋਧੀਨੰਗਲ ਵਲੋਂ ਫਤਹਿਗੜ੍ਹ ਚੂੜੀਆਂ ਵਿਖੇ ਮੀਟਿੰਗ ਕੀਤੀ, ਜਿਸ ਵਿਚ ਅਕਾਲੀ ਆਗੂਆਂ ਨਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ...
ਘੁਮਾਣ, 15 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਦਾ 672ਵਾਂ ਜੋਤੀ ਜੋਤ ਪੁਰਬ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਘੁਮਾਣ ਸਥਿਤ ਭਗਤ ਨਾਮਦੇਵ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਨਾਮਦੇਵ ਦਰਬਾਰ, ...
ਗੁਰਦਾਸਪੁਰ, 15 ਜਨਵਰੀ (ਆਰਿਫ਼)-ਬਿਨਾਂ ਆਈਲੈਟਸ ਸਪਾਊਸ ਦੇ ਨਾਲ ਯੂ.ਕੇ. ਜਾਣ ਦਾ ਸੁਨਹਿਰਾ ਮੌਕਾ ਹੈ, ਕਿਉਂਕਿ ਯੂ.ਕੇ. ਸਰਕਾਰ ਨੇ ਕੁਝ ਯੂਨੀਵਰਸਿਟੀਆਂ ਵਿਚ ਦਾਖ਼ਲੇ ਦੇ ਨਿਯਮ ਬਦਲੇ ਹਨ | ਹੁਣ ਬੈਂਚਲਰ ਵਾਲਾ ਵਿਦਿਆਰਥੀ ਆਪਣੇ ਸਪਾਊਸ ਦੇ ਨਾਲ ਯੂ.ਕੇ. ਪੜ੍ਹਨ ਜਾ ਸਕਦਾ ...
ਗੁਰਦਾਸਪੁਰ, 15 ਜਨਵਰੀ (ਆਰਿਫ਼)-ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਪਿ੍ੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਹੇਠ ਲੱਗੇ ਦੂਜੇ ਕੁਦਰਤੀ ਇਲਾਜ ਮੁਫ਼ਤ ਸੇਵਾ ਕੈਂਪ ਵਿਚ ਮਰੀਜ਼ਾਂ ਦਾ ਇਲਾਜ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਇਹ ਕੈਂਪ ਕੰਚਨ ਸੇਵਾ ...
ਗੁਰਦਾਸਪੁਰ, 15 ਜਨਵਰੀ (ਆਰਿਫ਼)-ਸੈਵਨਸੀਜ਼ ਇਮੀਗ੍ਰੇਸ਼ਨ ਦੇ ਐੱਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਵਿਦਿਆਰਥਣ ਸੰਦੀਪ ਕੌਰ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ, ਉਸ ਦਾ ਪੜ੍ਹਾਈ ਵਿਚ 7 ਸਾਲ ਦਾ ਲੰਬਾ ਗੈਪ ਸੀ, ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ...
Qਬਟਾਲਾ, 15 ਜਨਵਰੀ (ਬੁੱਟਰ)-ਪਤੀ ਵਲੋਂ ਪਤਨੀ ਨੂੰ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਮਨਦੀਪ ਕੌਰ ਪੁੱਤਰੀ ਕੁਲਬੀਰ ਸਿੰਘ ਵਾਸੀ ਦਬੁਰਜੀ ਹਾਲ ਵਾਸੀ ਰਣਜੀਤ ਨਗਰ ਬਟਾਲਾ ਨੇ ਆਪਣੀ ਮਾਤਾ ਗੁਰਮੀਤ ਕੌਰ ...
ਫਤਹਿਗੜ੍ਹ ਚੂੜੀਆਂ, 15 ਜਨਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਟਰਪੱਲਾ ਵਿਖੇ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨਾਲ ਉਪ ...
ਅਲੀਵਾਲ, 15 ਜਨਵਰੀ (ਸੁੱਚਾ ਸਿੰਘ ਬੁੱਲੋਵਾਲ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖ਼ਾਲਸਾ ਦੀਵਾਨ ਨਾਸਰਕੇ 'ਚ ਪਿ੍ੰਸੀਪਲ ਸੁਖਪ੍ਰੀਤ ਕੌਰ ਦੀ ਅਗਵਾਈ ਵਿਚ ਸਮੂਹ ਸਟਾਫ਼ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ਼ ਵਲੋਂ ਲੋਹੜੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX