ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਕਾਂਗਰਸ ਪਾਰਟੀ ਵਲੋਂ ਅੱਜ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ 'ਚੋਂ 5 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਕਾਂਗਰਸ ਪਾਰਟੀ ਵਲੋਂ 5 ਹਲਕਿਆਂ ਤੋਂ ਪੁਰਾਣੇ ਉਮੀਦਵਾਰਾਂ 'ਤੇ ਹੀ ਵਿਸ਼ਵਾਸ਼ ਜਿਤਾਇਆ ਗਿਆ ਹੈ | ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ, ਹਲਕਾ ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਹਲਕਾ ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਡਾਵਰ, ਹਲਕਾ ਲੁਧਿਆਣਾ ਪੂਰਬੀ ਤੋਂ ਸੰਜੇ ਤਲਵਾੜ ਅਤੇ ਹਲਕਾ ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਉਮੀਦਵਾਰਾਂ ਦੇ ਸਮਰਥਕ ਆਪਣੇ ਆਗੂਆਂ ਨੂੰ ਟਿਕਟ ਮਿਲਣ 'ਤੇ ਵਧਾਈ ਦੇਣ ਲਈ ਪੁੱਜੇ | ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਜੋ ਟਿਕਟ ਦੇ ਕੇ ਭਰੋਸਾ ਜਿਤਾਇਆ ਗਿਆ ਹੈ, ਉਸ ਭਰੋਸੇ ਨੂੰ ਜਿੱਤਣ ਲਈ ਉਹ ਆਪਣੇ ਵੋਟਰਾਂ, ਸਮਰਥਕਾਂ ਤੇ ਵਰਕਰਾਂ ਦੇ ਨਾਲ ਮਿਲ ਕੇ ਪੂਰੀ ਵਾਹ ਲਗਾਉਣਗੇ | ਸ. ਕੜਵਲ ਨੂੰ ਵਧਾਈ ਦੇਣ ਲਈ ਰਣਜੀਤ ਸਿੰਘ ਉੱਭੀ, ਜਗਮੀਤ ਸਿੰਘ ਨੋਨੀ, ਗੁਰਪ੍ਰੀਤ ਸਿੰਘ ਗੋਪੀ, ਰਾਜਿੰਦਰ ਸਿੰਘ ਬਾਜਵਾ, ਪਲਵਿੰਦਰ ਸਿੰਘ ਤੱਗੜ, ਪਰਮਿੰਦਰ ਸਿੰਘ ਸੋਮਾ, ਪਿ੍ੰਕਲ ਲੁਧਿਆਣਾ ਆਦਿ ਵੱਡੀ ਆਪਣੇ ਸਮਰਥਕਾਂ ਸਮੇਤ ਪੁੱਜੇ | ਇਸੇ ਤਰ੍ਹਾਂ ਵਿਧਾਇਕ ਤਲਵਾੜ ਨੂੰ ਵੀ ਵਧਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਤੇ ਉਨ੍ਹਾਂ ਦੇ ਸਮਰਥਕ ਪੁੱਜੇ | ਵਿਧਾਇਕ ਡਾਵਰ ਦੇ ਸਪੁੱਤਰ ਮਾਨਿਕ ਡਾਵਰ ਵੀ ਪਿਤਾ ਨੂੰ ਟਿਕਟ ਮਿਲਣ 'ਤੇ ਵਧਾਈ ਦੇਣ ਵੇਲੇ ਖੁਸ਼ੀ ਦਾ ਪ੍ਰਗਟਾਵਾ ਕਰਨ ਪੁੱਜੇ | ਵਿਧਾਇਕ ਪਾਂਡੇ ਨੂੰ ਟਿਕਟ ਮਿਲਣ ਤੋਂ ਬਾਅਦ ਇਮਰਾਨ ਖਾਨ, ਮੀਨੂੰ ਸ਼ਰਮਾ, ਖੁਸ਼ਬਖ਼ਤ ਰਾਏ, ਰੋਹਿਤ ਚੌਹਾਨ, ਅਸ਼ਵਨੀ ਕਨੌਜੀਆ, ਹਿਤੇਸ਼ ਵਿੱਜ, ਸੁਸ਼ਾਤ ਪਾਂਡੇ, ਵਿਨੇਸ਼ ਸ਼ਰਮਾ, ਦਿਆ ਚਾਹਲ, ਰਿੰਕੂ ਲਿਬੜਾ, ਸਲਾਮ ਖ਼ਾਨ, ਰਾਸ਼ੀਦ, ਜੈ ਨਰਾਇਣ, ਜੈ ਪ੍ਰਕਾਸ਼, ਰੇਸ਼ਮ ਨੱਤ, ਤੇਜਪਾਲ ਸਿੰਘ, ਸਾਗਰ ਕਾਲੀਦਾਸ, ਸੋਆ ਕੁਮਾਰ ਆਦਿ ਵਧਾਈ ਦੇਣ ਲਈ ਪੁੱਜੇ |
ਲੁਧਿਆਣਾ, 15 ਜਨਵਰੀ (ਅਮਰੀਕ ਸਿੰਘ ਬੱਤਰਾ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਚੋਣ ਡਿਊਟੀਆਂ ਦੇਣ ਵਾਲੇ ਅਮਲੇ ਦੀ ਸੁਰੱਖਿਆ ਯਕੀਤੀ ਬਣਾਈ ਜਾਵੇ, ਚੋਣ ਡਿਊਟੀ ਦੌਰਾਨ ਮੌਤ ਹੋ ਜਾਣ ਜਾਂ ਸੌ ਫ਼ੀਸਦੀ ਨਕਾਰਾ ਹੋਣ 'ਤੇ 50 ਲੱਖ ਰੁਪਏ ਦੀ ...
ਲੁਧਿਆਣਾ, 15 ਜਨਵਰੀ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਆਦਿ ਧਰਮ ਸਮਾਜ ਭਾਰਤ ਦੇ ਉਚ ਆਗੂ ਰਾਜ ਕੁਮਾਰ ਅਤਿਕਾਏ ਦਾ ਅੰਤਿਮ ਸੰਸਕਾਰ 15 ਜਨਵਰੀ ਨੂੰ ਗਊਘਾਟ ਸ਼ਮਸ਼ਾਨਘਾਟ 'ਚ ਕੀਤਾ ...
ਫੁੱਲਾਂਵਾਲ, 15 ਜਨਵਰੀ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੀ ਭਾਈ ਹਿੰਮਤ ਸਿੰਘ ਨਗਰ ਫਾਟਕਾਂ ਤੋਂ ਸ਼ਹੀਦ ਭਗਤ ਸਿੰਘ ਨਗਰ ਨੂੰ ਜੋੜਦੀ ਲਿੰਕ ਸੜਕ ਜਿਸ ਨੂੰ ਬਣਿਆਂ ਅਜੇ ਕੁਝ ਹੀ ਦਿਨ ਹੋਏ ਹਨ, ਦੇ ਉਦਘਾਟਨੀ ਪੱਥਰਾਂ 'ਤੇ ਲੱਗੇ ਫੁੱਲਾਂ ਦੇ ਮੁਰਝਾ ਕੇ ...
ਲੁਧਿਆਣਾ, 15 ਜਨਵਰੀ (ਜੋਗਿੰਦਰ ਸਿੰਘ ਅਰੋੜਾ)-ਖਪਤਾਕਰਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿ ਹੁਣ ਉਨ੍ਹਾਂ ਨੂੰ 2 ਕਿੱਲੋ ਵਾਲਾ ਛੋਟਾ ਰਸੋਈ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇਗਾ | ਵਿਸ਼ੇਸ ਤੌਰ 'ਤੇ ਛੋਟੇ ਪਰਿਵਾਰਾਂ ਅਤੇ ਪ੍ਰਵਾਸੀ ਲੋਕਾਂ ਵਾਸਤੇ ਤਾਂ ਇਹ ਹੋਰ ਵੀ ...
ਹੰਬੜਾਂ, 15 ਜਨਵਰੀ (ਮੇਜਰ ਹੰਬੜਾਂ)-ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਹਲਕਾ ਦਾਖਾ ਜਨਰਲ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਣ ਨਾਲ ਹਲਕਾ ਦਾਖਾ ਅੰਦਰ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਕਾਂਗਰਸ ...
ਫੁੱਲਾਂਵਾਲ, 15 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਦੀ ਸਪਲਾਈ ਲਈ ਲਗਾਏ ਗਏ ਖੰਭਿਆਂ 'ਤੇ ਬਣੇ ਤਾਰਾਂ ਦੇ ਜੰਜਾਲ ਕਿਸੇ ਸਮੇਂ ਵੀ ਭਿਆਨਕ ਹਾਦਸੇ ਨੂੰ ਸੱਦਾ ਦੇ ਸਕਦੇ ਹਨ | ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਇਨ੍ਹਾਂ ...
ਇਯਾਲੀ/ਥਰੀਕੇ, 15 ਜਨਵਰੀ (ਮਨਜੀਤ ਸਿੰਘ ਦੁੱਗਰੀ)-ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸ਼ੰਘਰਸ਼ ਕਰ ਰਹੀ ਜੱਥੇਬੰਦੀ ਪੰਥਕ ਦਲ ਪੰਜਾਬ (ਬੰਦੀ ਸਿੰਘ ਰਿਹਾਈ ਮੋਰਚਾ) ਦੇ ਆਗੂ ਭਾਈ ...
ਜਲੰਧਰ, 15 ਜਨਵਰੀ (ਅ.ਬ)-ਮੋਬਾਈਲ ਤਕਨਾਲੋਜੀ ਵਿਚ ਹੋਈ ਤਰੱਕੀ ਨੇ ਮੌਕੇ 'ਤੇ ਹੱਲ ਪ੍ਰਾਪਤ ਕਰਨਾ ਸੰਭਵ ਬਣਾ ਦਿੱਤਾ ਹੈ ਹੋਰ ਖੇਤਰਾਂ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਉਦਯੋਗ ਨੇ ਵੀ ਵਿਕਾਸ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਕਿਤੇ ਵੀ ਕਿਸੇ ਵੀ ਸਮੇਂ ਸਿੱਖਿਆ ਪ੍ਰਾਪਤ ...
ਲੁਧਿਆਣਾ, 15 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨੂੰਹ ਨਾਲ ਛੇੜਖਾਨੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਸਹੁਰੇ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਔਰਤ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਸੰਬੰਧੀ ...
ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਡਿਊੁਟੀ ਤੋਂ ਗੈਰ -ਹਾਜ਼ਰ ਰਹਿਣ ਵਾਲੇ 30 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ 2 ...
ਭਾਮੀਆਂ ਕਲਾਂ, 15 ਜਨਵਰੀ (ਜਤਿੰਦਰ ਭੰਬੀ)-ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਅਕਾਲੀ ਆਗੂ ਨਿਖਿਲ ਜੈਨ ਨੂੰ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਯੂਥ ਅਕਾਲੀ ਦਲ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ...
ਲੁਧਿਆਣਾ, 15 ਜਨਵਰੀ (ਸਲੇਮਪੁਰੀ)-ਲੁਧਿਆਣਾ 'ਚ ਅੱਜ 6ਵੇਂ ਦਿਨ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਰਿਹਾ | ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ 'ਚ 1409 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ...
ਲੁਧਿਆਣਾ, 15 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ਤੋਂ ਦੋ ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਵਲੋਂ ਵਿਕਰਮ ਕੁਮਾਰ ਉਰਫ ...
ਲੁਧਿਆਣਾ, 15 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਪਿ੍ੰਸ ...
ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ 'ਚ ਜ਼ਿਲ੍ਹਾ ਚੋਣ ਅਧਿਕਾਰੀ ਕੋਲ 514 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ 'ਚੋਂ 447 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 67 ਸ਼ਿਕਾਇਤਾਂ ਦਾ ਨਿਪਟਾਰਾ ਬਾਕੀ ਹੈ | ...
ਢੰਡਾਰੀ ਕਲਾਂ, 15 ਜਨਵਰੀ (ਪਰਮਜੀਤ ਸਿੰਘ ਮਠਾੜੂ)-ਜਨਤਾ ਦਲ ਯੂਨਾਈਟਿਡ ਵਲੋਂ ਹਲਕਾ ਦੱਖਣੀ ਤੋਂ ਉਦਯੋਗਪਤੀ ਟੀ. ਆਰ. ਮਿਸ਼ਰਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ | ਪ੍ਰੈੱਸ ਨੂੰ ਸੰਬੋਧਨ ਕਰਦੇ ਉਦਯੋਗਪਤੀ ਮਿਸ਼ਰਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਚੋਂ ਨਸ਼ਾ ਅਤੇ ...
ਭਾਮੀਆਂ ਕਲਾਂ, 15 ਜਨਵਰੀ (ਜਤਿੰਦਰ ਭੰਬੀ)-ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਪਾਰਟੀ ਵਲੋਂ ਅੱਜ 86 ਉਮੀਦਵਾਰਾਂ ...
ਇਯਾਲੀ/ਥਰੀਕੇ, 15 ਜਨਵਰੀ (ਮਨਜੀਤ ਸਿੰਘ ਦੁੱਗਰੀ)-ਫਿਰੋਜ਼ਪੁਰ ਸੜਕ ਸਥਿਤ ਧਰਮ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁਖੀ ਸੰਤ ਰਾਮਪਾਲ ਸਿੰਘ ਦੇ 44ਵੇਂ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ...
ਭਾਮੀਆਂ ਕਲਾਂ, 15 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਉਨ੍ਹਾਂ ਵਲੋਂ ਹਲਕੇ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕਰਨਾ ਤਾਂ ਸੁਰੂ ਕੀਤਾ ...
ਲੁਧਿਆਣਾ, 15 ਜਨਵਰੀ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੀ ਵਾਰਡ ਨੰ. 84 ਸਥਿਤ ਮੰਨਾ ਸਿੰਘ ਨਗਰ ਵਿਖੇ ਜਸਪਾਲ ਸਿੰਘ (ਬੌਬੀ) ਢੱਲ ਅਤੇ ਅਰੁਣਾ ਨਰੁਲਾ ਦੀ ਅਗਵਾਈ ਹੇਠ ਬੈਠਕ ਹੋਈ, ਜਿਸ 'ਚ ਆਮ ਆਦਮੀ ਪਾਰਟੀ ਦੇ ਹਲਕਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ ਵਿਸ਼ੇਸ਼ ਤੌਰ ...
ਲੁਧਿਆਣਾ, 15 ਜਨਵਰੀ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਪੂਰਬੀ 'ਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਆਮ ਆਦਮ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਕਾਂਗਰਸ ਨੂੰ ਛੱਡ ਕੇ 'ਆਪ' 'ਚ ਸ਼ਾਮਿਲ ...
ਲੁਧਿਆਣਾ, 15 ਜਨਵਰੀ (ਕਵਿਤਾ ਖੁੱਲਰ)-ਇਤਿਹਾਸਿਕ ਜਾਮਾ ਮਸਜਿਦ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਦੀ ਅਗਵਾਈ ਹੇਠ ਸਾਰੇ ਸ਼ਹਿਰਾਂ ਤੇ ਕਸਬਿਆਂ ਤੋਂ ਵੱਖ-ਵੱਖ ਰਾਜਨੀਤਕ ਦਲਾਂ ਅਤੇ ਸਮਾਜਿਕ ਸੰਗਠਨਾਂ ਦੇ ਮੁਸਲਿਮ ਆਗੂਆਂ ਦੀ 4 ਘੰਟੇ ਚੱਲੀ ...
ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਤੇ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੇ ਤਲਵਾੜ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲਾਂ ਵਿਚ ਦਿਨ-ਰਾਤ ਮਿਹਨਤ ਕਰਕੇ 4 ਹਜ਼ਾਰ ਕਰੋੜ ਰੁਪਏ ਦੇ ...
ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ 'ਚ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਯਤਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ 14 ਵਿਧਾਨ ਸਭਾ ਹਲਕਿਆਂ ਦੇ 2979 ਬੂਥਾਂ 'ਤੇ ਪਹਿਲੀ ਸਿਖ਼ਲਾਈ ਲਈ 16,684 ...
ਲੁਧਿਆਣਾ, 15 ਜਨਵਰੀ (ਸਲੇਮਪੁਰੀ)-ਅੱਜ ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਅਤੇ ...
ਲਾਡੋਵਾਲ, 15 ਜਨਵਰੀ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਵਧਾਆਂ ਕੀਮਤਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਮਤ ਘੱਟ ਕਰਨ ਲਈ ਅਧਿਕਾਰੀਆਂ 'ਤੇ ਪਾਏ ਜ਼ੋਰ ਕਾਰਨ ਟੋਲ ਪਲਾਜ਼ਾ ਵਾਲਿਆਂ ਨੂੰ ਮਜਬੂਰੀਵੱਸ ਵਾਧਾ ...
ਲੁਧਿਆਣਾ, 15 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਅਰਬਨ ਅਸਟੇਟ ਜਵੱਦੀ ਦੀ ਰਹਿਣ ਵਾਲੀ ਸ਼ਿਵਾਨੀ ਦੀ ਸ਼ਿਕਾਇਤ ...
ਲੁਧਿਆਣਾ, 15 ਜਨਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਬੀਤੇ ਦਿਨੀਂ ਵਾਰਡ ਨੰਬਰ-33 ਪਿੰਡ 'ਚ ਲੁਹਾਰਾ ਪੁੱਲ ਤੋਂ ਲੈ ਕੇ ਲੁਹਾਰਾ ਪਿੰਡ ਦੀ ਫਿਰਨੀ ਸਟਾਰ ਰੋਡ ਤੱਕ ਅਤੇ ਲੁਹਾਰਾ ਤੋਂ ਢਾਬਾ ...
ਲੁਧਿਆਣਾ, 15 ਜਨਵਰੀ (ਅਮਰੀਕ ਸਿੰਘ ਬੱਤਰਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੀ ਨਿਊ ਕੈਲਾਸ਼ ਨਗਰ ਮਾਰਕੀਟ ਪਿਛਲੇ ਕਰੀਬ 72 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਵਿਰੁੱਧ ਸਨਿਚਰਵਾਰ ਨੂੰ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਕਿ ਆਨਲਾਈਨ ...
ਲੁਧਿਆਣਾ, 15 ਜਨਵਰੀ (ਅਮਰੀਕ ਸਿੰਘ ਬੱਤਰਾ)-ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ 'ਚ ਪਾਰਕਿੰਗ ਠੇਕੇਦਾਰ ਅਤੇ ਆੜ੍ਹਤੀਆਂ ਦਰਮਿਆਨ ਚੱਲ ਰਿਹਾ ਵਿਵਾਦ ਖਤਮ ਨਹੀਂ ਹੁੰਦਾ ਆ ਰਿਹਾ | ਆੜ੍ਹਤੀਆਂ ਵਲੋਂ ਠੇਕੇਦਾਰ 'ਤੇ ਤੈਅ ਦਰਾਂ ਤੋਂ ਵੱਧ ਵਸੂਲੀ ਕਰਨ ਅਤੇ ਵਾਹਨ ਜਿੰਨੀ ਵਾਰ ...
ਲੁਧਿਆਣਾ, 15 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਫੌਜ ਦੀ ਲਿਖਤੀ ਪ੍ਰੀਖਿਆ ਨਾ ਲੈਣ ਦੇ ਮਾਮਲੇ ਕਾਰਨ ਰੋਹ 'ਚ ਆਏ ਸੈਂਕੜੇ ਵਿਦਿਆਰਥੀਆਂ ਨੇ ਜਗਰਾਉਂ ਪੁਲ 'ਤੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਵਿਦਿਆਰਥੀਆਂ ਵਲੋਂ ਦਿੱਤੇ ਇਸ ਧਰਨੇ ...
ਲੁਧਿਆਣਾ, 15 ਜਨਵਰੀ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ...
ਫੁੱਲਾਂਵਾਲ, 15 ਜਨਵਰੀ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੀ ਸਰਗਰਮ ਮਹਿਲਾ ਕਾਂਗਰਸੀ ਆਗੂ ਸੁਖਵਿੰਦਰ ਕੌਰ ਬਾਵਾ ਜੋ ਪਹਿਲਾਂ ਵੀ ਪਾਰਟੀ ਅੰਦਰ ਵੱਖ-ਵੱਖ ਅਹੁਦੇਦਾਰੀਆਂ 'ਤੇ ਰਹਿੰਦਿਆਂ ਸੇਵਾਵਾਂ ਨਿਭਾਅ ਰਹੀ ਹੈ, ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ...
ਆਲਮਗੀਰ, 15 ਜਨਵਰੀ (ਜਰਨੈਲ ਸਿੰਘ ਪੱਟੀ)-ਗੋਡੇ, ਚੂਲੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ. ਰਣਜੀਤ ਸਿੰਘ ਨੇ 15 ਸਾਲ ਪਹਿਲਾਂ ਆਪਣੀ ਇਜ਼ਾਦ ਕੀਤੀ ਜ਼ੀਰੋ ਗ਼ਲਤੀ ਤਕਨੀਕ ਨਾਲ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕਰ ਕੇ ਸਾਲਾਂ ਤੋਂ ਗੋਡਿਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX