ਪੁਰਖਾਲੀ, 15 ਜਨਵਰੀ (ਬੰਟੀ)-ਭਾਰਤੀ ਜਨਤਾ ਪਾਰਟੀ ਵਲੋਂ ਪਰਖਾਲੀ ਵਿਖੇ ਆਸਮਾਨ 'ਚ ਛੱਡੇ ਗੁਬਾਰੇ ਨੇ ਇਲਾਕੇ ਵਿਚ ਨਵੀਂ ਚਰਚਾ ਛੇੜ ਦਿੱਤੀ | ਇਲਾਕੇ ਦੇ ਲੋਕਾਂ ਨੇ ਪੁਰਖਾਲੀ ਦੇ ਬੱਸ ਅੱਡੇ 'ਚ ਦਿਨ ਚੜ੍ਹਦੇ ਸਾਰ ਭਾਰਤੀ ਜਨਤਾ ਪਾਰਟੀ ਦਾ ਵੱਡਾ ਗ਼ੁਬਾਰਾ ਅਸਮਾਨ 'ਚ ਉੱਡਦਾ ਦੇਖਿਆ, ਜਿਸ ਦੀ ਚਰਚਾ ਪੂਰੇ ਇਲਾਕੇ 'ਚ ਫੈਲ ਗਈ | ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਇਕਬਾਲ ਸਿੰਘ ਬਰਦਾਰ, ਕਿਸਾਨ ਆਗੂ ਅਵਤਾਰ ਸਿੰਘ ਪੁਰਖਾਲੀ ਤੇ ਮਨਜੀਤ ਸਿੰਘ ਖਾਨਪੁਰ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਅਸਮਾਨ 'ਚ ਉੱਡ ਰਹੇ ਇਸ ਗ਼ੁਬਾਰੇ 'ਤੇ ਇਤਰਾਜ਼ ਪ੍ਰਗਟ ਕੀਤਾ, ਜਿਸ ਨੂੰ ਲੈ ਕੇ ਚੌਕੀ ਇੰਚਾਰਜ ਲੇਖਾ ਸਿੰਘ ਤੇ ਥਾਣਾ ਸਦਰ ਰੂਪਨਗਰ ਦੇ ਐਸ. ਐਚ. ਓ. ਅਮਰਦੀਪ ਸਿੰਘ ਮੌਕੇ 'ਤੇ ਪਹੁੰਚੇ | ਕਿਸਾਨ ਆਗੂਆਂ ਵਲੋਂ ਇਹ ਸੂਚਨਾ ਐਸ. ਡੀ. ਐਮ. ਰੂਪਨਗਰ ਦੇ ਨਾਲ ਵੀ ਸਾਂਝੀ ਕੀਤੀ ਗਈ | ਐੱਸ. ਡੀ. ਐੱਮ. ਰੂਪਨਗਰ ਵਲੋਂ ਮੌਕੇ ਦਾ ਜਾਇਜ਼ਾ ਲੈਣ ਲਈ ਫਲਾਇੰਗ ਸਕੁਐਡ ਦੀ ਟੀਮ ਭੇਜੀ ਗਈ | ਇਸ ਮੌਕੇ ਟੀਮ ਦੇ ਇੰਚਾਰਜ ਰਾਜ ਕੁਮਾਰ ਨੇ ਕਿਹਾ ਕਿ ਜੇਕਰ ਇਹ ਗ਼ੁਬਾਰਾ ਮਨਜ਼ੂਰੀ ਦੇ ਤਹਿਤ ਤੇ ਦੁਕਾਨ ਮਾਲਕ ਦੀ ਸਹਿਮਤੀ ਦੇ ਨਾਲ ਲਗਾਇਆ ਗਿਆ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ | ਟੀਮ ਵਲੋਂ ਦੁਕਾਨ ਦੇ ਮਾਲਕ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਤੇ ਗੁਬਾਰਾ ਲਗਾਉਣ ਸੰਬੰਧੀ ਸਹਿਮਤੀ ਬਾਰੇ ਪੁੱਛਿਆ ਗਿਆ | ਇਸ ਮੌਕੇ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਦੀ ਟੀਮ ਦੇ ਮੈਂਬਰ ਬਹਾਦਰ ਸਿੰਘ ਸ਼ੇਖਪੁਰਾ ਤੇ ਆੜ੍ਹਤੀ ਗੁਰਿੰਦਰਪਾਲ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਲੋਂ ਇਹ ਗੁਬਾਰੇ ਲਗਾਉਣ ਲਈ ਬਕਾਇਦਾ ਮਨਜ਼ੂਰੀ ਲਈ ਗਈ ਹੈ ਤੇ ਪਰਖਾਲੀ ਵਿਖੇ ਅਜੈਵੀਰ ਸਿੰਘ ਲਾਲਪੁਰਾ ਵਲੋਂ ਆਪਣਾ ਦਫ਼ਤਰ ਖੋਲਿ੍ਹਆ ਗਿਆ ਹੈ ਜਿਥੇ ਕਿ ਗੁਬਾਰਾ ਉਡਾਇਆ ਗਿਆ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਸ ਗੁਬਾਰੇ ਬਾਰੇ ਇਸ ਕਰਕੇ ਇਤਰਾਜ਼ ਜਤਾਇਆ ਸੀ ਕਿ ਇਹ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਲਈ ਕਿਸੇ ਦੀ ਕੋਈ ਸ਼ਰਾਰਤ ਨਾ ਹੋਵੇ ਪਰ ਅਜੈਵੀਰ ਸਿੰਘ ਲਾਲਪੁਰਾ ਦੀ ਟੀਮ ਦੇ ਪੁੱਜੇ ਮੈਂਬਰਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਤਸੱਲੀ ਕਰਵਾਈ | ਇਸ ਮੌਕੇ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਹਨ ਤੇ ਉਹ ਆਪਣੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ |
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਕਾਂਗਰਸ ਪਾਰਟੀ ਵਲੋਂ ਅੱਜ ਰੂਪਨਗਰ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੀਆਂ ਤਿੰਨੋ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ 'ਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ੍ਰੀ ਅਨੰਦਪੁਰ ਸਾਹਿਬ ...
ਸ੍ਰੀ ਚਮਕੌਰ ਸਾਹਿਬ, 15 ਜਨਵਰੀ (ਜਗਮੋਹਣ ਸਿੰਘ ਨਾਰੰਗ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਚੋਣ ਰਿਟਰਨਿੰਗ ਅਫ਼ਸਰ ਕਮ ਸਬ ਡਵੀਜ਼ਨਲ ਮੈਜਿਸਟ੍ਰੇਟ ਪਰਮਜੀਤ ਸਿੰਘ ਨੇ ਹਲਕੇ ਦੇ ਸੁਪਰਵਾਈਜ਼ਰਾਂ ਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕੀਤੀ | ਜਿਸ 'ਚ ਉਨ੍ਹਾਂ ...
ਨੂਰਪੁਰ ਬੇਦੀ, 15 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਟੈਕਸੀ ਚਾਲਕਾਂ ਦੀ ਇਕ ਮੀਟਿੰਗ ਗੁਰਦੁਆਰਾ 34 ਸਿੰਘ ਸ਼ਹੀਦ ਸਰਾਏ ਪੱਤਣ ਵਿਖੇ ਆਜ਼ਾਦ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਪ੍ਰਧਾਨ ਕਲਸੀ ਨੇ ਆਪਣੇ ...
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਕੇਸਾਂ 'ਚ ਇਜ਼ਾਫਾ ਲਗਾਤਾਰ ਜਾਰੀ ਹੈ | 12 ਜਨਵਰੀ ਤੋਂ ਅੱਜ ਤੱਕ 200 ਤੋਂ ਵੱਧ ਕੇਸ ਰੋਜ਼ਾਨਾ ਵੱਧ ਰਹੇ ਹਨ | ਅੱਜ 229 ਨਵੇਂ ਕੋਰੋਨਾ ਕੇਸਾਂ 'ਚ ਇਜ਼ਾਫਾ ਹੋਇਆ, ਜਿਸ ਨਾਲ ਜ਼ਿਲ੍ਹੇ 'ਚ ਕੁਲ ਐਕਟਿਵ ...
ਸ੍ਰੀ ਚਮਕੌਰ ਸਾਹਿਬ, 15 ਜਨਵਰੀ (ਜਗਮੋਹਣ ਸਿੰਘ ਨਾਰੰਗ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ 51 (ਰਾਖਵਾਂ) ਤੋਂ ਉਮੀਦਵਾਰ ਬਣਾਇਆ ਹੈ | ਸ. ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ...
ਢੇਰ, 15 ਜਨਵਰੀ (ਸ਼ਿਵ ਕੁਮਾਰ ਕਾਲੀਆ)-ਕਾਂਗਰਸ ਹਾਈ ਕਮਾਂਡ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਣਾ ਕੇ. ਪੀ. ਸਿੰਘ ਨੂੰ ਟਿਕਟ ਦਿੱਤੇ ਜਾਣ 'ਤੇ ਇਲਾਕੇ ਦੇ ਕਾਂਗਰਸੀ ਵਰਕਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ ਦੋੜ ਗਈ | ਇਸ ਸੰਬੰਧ 'ਚ ਪਾਰਟੀ ਵਰਕਰਾਂ ਵਲੋਂ ਪਿੰਡ ...
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਧਾਨ ਸਭਾ ਹਲਕੇ ਤੋਂ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਟਿਕਟ ਦਾ ਐਲਾਨ ਹੁੰਦੇ ਸਾਰ ਹੀ ਸਮਰਥਕ ਖ਼ੁਸ਼ੀ 'ਚ ਖੀਵੇ ਹੋ ਗਏ | ਢਿੱਲੋਂ ਦਾ ਸ਼ਾਮਪੁਰਾ ਪਿੰਡ 'ਚ ਨਵੀਂ ਰਿਹਾਇਸ਼ 'ਤੇ ...
ਭਰਤਗੜ੍ਹ, 15 ਜਨਵਰੀ (ਜਸਬੀਰ ਸਿੰਘ ਬਾਵਾ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਅੰਦਰ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਝੂਠੇ ਲਾਰਿਆਂ ਤੋਂ ਅੱਕ ਕੇ ਇਨ੍ਹਾਂ ਵਿਧਾਨ ਸਭਾ ਚੋਣਾਂ ...
ਘਨੌਲੀ, 15 ਜਨਵਰੀ (ਜਸਵੀਰ ਸਿੰਘ ਸੈਣੀ)-ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ 'ਚ ਜ਼ਿਲ੍ਹਾ ਪ੍ਰੈੱਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਸੁਖਇੰਦਰਪਾਲ ਸਿੰਘ ਬੌਬੀ ਬੋਲਾ, ਸਮਾਜ ਸੇਵੀ ਮਨਜਿੰਦਰ ਸਿੰਘ ਮਨੀ ਲਾਡਲ, ਕਿਰਪਾਲ ...
ਢੇਰ, 15 ਜਨਵਰੀ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਪੰਜਾਬ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ. ਪੀ. ਸਿੰਘ ਵਲੋਂ ਪਿੰਡ ਢੇਰ, ਮਹੈਣ, ਗੰਭੀਰਪੁਰ (ਉੱਪਰਲਾ) ਥਲੂਹ, ਬੀਕਾਪੁਰ ਆਦਿ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ...
ਨੰਗਲ, 15 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਐਸ. ਡੀ. ਐਮ. ਕੇਸ਼ਵ ਗੋਇਲ ਦੇ ਹੁਕਮ ਅਨੁਸਾਰ ਸੁਧੀਰ ਸ਼ਰਮਾ ਨੇ ਪਿੰਡ ਹੰਬੇਵਾਲ ਤੇ ਪਿੰਡ ਨਿੱਕੂ ਨੰਗਲ ਦਾ ਦੌਰਾ ਕੀਤਾ | ਸੁਪਰਵਾਈਜ਼ਰ ਸੁਧੀਰ ਕੁਮਾਰ ਨੇ ਦੋਵੇਂ ਪਿੰਡਾਂ ਦੇ ਤਕਰੀਬਨ 84 ਵੋਟਰਾਂ ਨਾਲ ਸੰਪਰਕ ਕੀਤਾ, ...
ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖ਼ਾਸ ਕਰਕੇ ਸੂਬੇ ਦੇ ਰਾਜਪਾਲ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਦੇ ਪਿਛਲੇ ਹਮਲਿਆਂ ...
ਸ੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਗਿਆਨੀ ਜੁਗਿੰਦਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ...
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਸ਼ਹੀਦ ਏ ਵਤਨ ਯੂਥ ਕਲੱਬ ਕਟਲੀ ਤੇ ਗ੍ਰਾਮ ਪੰਚਾਇਤ ਕਟਲੀ ਵਲੋਂ ਗੁਰਦੁਆਰਾ ਸਦਾਬਰਤ ਵਿਖੇ ਮਾਘੀ ਦੇ ਸ਼ੁੱਭ ਦਿਹਾੜੇ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਸਹਿਯੋਗ ਨਾਲ ...
ਨੂਰਪੁਰ ਬੇਦੀ, 15 ਜਨਵਰੀ (ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਗੋਪਾਲਪੁਰ ਦੇ ਪਿੰਡ ਵਾਸੀਆਂ ਵਲੋਂ ਸਰਪੰਚ ਦੁਆਰਾ ਪਿੰਡ ਦੀ ਸ਼ਮਸ਼ਾਨਘਾਟ ਤੇ ਹੱਡਾ ਰੋੜੀ ਦੀ ਥਾਂ ਬਦਲਣ 'ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ | ਇਸ ਸੰਬੰਧ 'ਚ ਪਿੰਡ ਵਾਸੀਆਂ ਵਲੋਂ ਡੀ. ਡੀ. ਪੀ. ਓ. ...
ਐੱਸ. ਏ. ਐੱਸ. ਨਗਰ, 16 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਨਵਾਂਗਰਾਉਂ ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਨਾਬਾਲਗ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਦੀ ...
ਮੁੱਲਾਂਪੁਰ ਗਰੀਬਦਾਸ, 16 ਜਨਵਰੀ (ਦਿਲਬਰ ਸਿੰਘ ਖੈਰਪੁਰ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਨਤਮਸਤਕ ਹੋਏ | ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਗੁ. ਸਾਹਿਬ ਪੁੱਜੇ ਚੰਨੀ ਨੂੰ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ...
ਭਰਤਗੜ੍ਹ, 16 ਜਨਵਰੀ (ਜਸਬੀਰ ਸਿੰਘ ਬਾਵਾ)-ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ: ਬੜਾ ਪਿੰਡ ਦੇ ਬਲਵਿੰਦਰ ਸਿੰਘ ਦਾ ਪੁੱਤਰ ਮਨਿੰਦਰਜੀਤ ਅੱਜ ਘਰ ਪਰਤ ਆਇਆ ਹੈ | ਇੰਚਾਰਜ ਇੰਦਰਜੀਤ ਸਿੰਘ ਤੇ ਮੁਣਸ਼ੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੇ ਪਿਤਾ ਨੇ ਇਤਲਾਹ ...
ਨੂਰਪੁਰ ਬੇਦੀ, 16 ਜਨਵਰੀ (ਵਿੰਦਰ ਪਾਲ ਝਾਂਡੀਆਂ)-ਕਾਂਗਰਸ ਹਾਈਕਮਾਨ ਵਲੋਂ ਸੂਬੇ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ 'ਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਣਾ ਕੇ. ਪੀ. ਸਿੰਘ ਨੂੰ ਮੁੜ ਟਿਕਟ ਦਿੱਤੇ ...
ਕਾਹਨਪੁਰ ਖੂਹੀ, 16 ਜਨਵਰੀ (ਗੁਰਬੀਰ ਸਿੰਘ ਵਾਲੀਆ)-ਪਿੰਡ ਕਲਵਾਂ ਦੀ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੈਦਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਪਿੰਡ ਬੇਈਾਹਾਰਾ ਸਥਿਤ ...
ਰੂਪਨਗਰ, 16 ਜਨਵਰੀ (ਸਤਨਾਮ ਸਿੰਘ ਸੱਤੀ)-ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਵਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਫ਼ੀਸਾਂ 'ਚ ਬੇਹਿਸਾਬ ਕੀਤੇ ਵਾਧੇ ਦੇ ਵਿਰੋਧ 'ਚ ਮਾਪਿਆਂ ਵਲੋਂ ਇਕੱਤਰਤਾ ਕੀਤੀ ਗਈ | ਮਾਪੇ ਕੁਝ ਦਿਨ ...
ਨੂਰਪੁਰ ਬੇਦੀ, 16 ਜਨਵਰੀ (ਵਿੰਦਰ ਪਾਲ ਝਾਂਡੀਆਂ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਰੂਪਨਗਰ ਵਲੋਂ ਪ੍ਰਧਾਨ ਰਾਮ ਪਾਲ ਅਬਿਆਣਾ ਦੀ ਅਗਵਾਈ 'ਚ ਪਿੰਡ ਅਬਿਆਣਾ ਕਲਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ 66ਵਾਂ ਜਨਮ ਦਿਨ ਆਗੂਆਂ ਤੇ ...
ਪੁਰਖਾਲੀ, 16 ਜਨਵਰੀ (ਬੰਟੀ)-ਬਾਬਾ ਅਮਰ ਨਾਥ ਜੀ ਦੀ ਯਾਦ ਨੂੰ ਸਮਰਪਿਤ ਗਾਇਕ ਟਿੰਕੂ ਬਾਲੂ ਪੁਰਖਾਲੀ ਤੇ ਨਰਿੰਦਰ ਪੁਰਖਾਲੀ ਦਾ ਗਾਇਆ ਧਾਰਮਿਕ ਗੀਤ 'ਧੰਨ-ਧੰਨ ਬਾਬਾ ਅਮਰ ਨਾਥ ਜੀ' ਪ੍ਰਸਿੱਧ ਕੰਪਨੀ ਸੱਲ੍ਹ ਸਟੂਡੀਓਜ਼ ਵਲੋਂ ਜਾਰੀ ਕੀਤਾ ਗਿਆ | ਗੀਤ ਨੂੰ ਟਿੰਕੂ ਬਾਲੂ ...
ਨੂਰਪੁਰ ਬੇਦੀ, 16 ਜਨਵਰੀ (ਢੀਂਡਸਾ)-ਵਿਧਾਨ ਸਭਾ ਹਲਕਾ ਰੋਪੜ ਦੇ ਨੂਰਪੁਰ ਬੇਦੀ ਬਲਾਕ ਵਿਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲਗਾ ਜਦ ਮਾਧੋਵਾਲ, ਦਹੀਰਪੁਰ, ਮੂਸਾਪੁਰ ਪਿੰਡਾਂ 'ਚ ਦੋਵੇਂ ਪਾਰਟੀਆਂ ਦੇ ਕਈ ਸਿਰਕੱਢ ਆਗੂ ਬਰਿੰਦਰ ਸਿੰਘ ...
ਭਰਤਗੜ੍ਹ, 16 ਜਨਵਰੀ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਸਥਿਤ ਗੁ: ਦੁੱਖ ਭੰਜਨ ਸਾਹਿਬ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ...
ਸ੍ਰੀ ਚਮਕੌਰ ਸਾਹਿਬ, 16 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪਿਛਲੇ ਕਈ ਦਿਨਾ ਤੋਂ ਪੈ ਰਹੀ ਠੰਢ ਕਾਰਨ ਸ੍ਰੀ ਚਮਕੌਰ ਸਾਹਿਬ ਖੇਤਰ ਅੰਦਰ ਜਨਜੀਵਨ ਪੂਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ ਹੈ | ਕਈ ਦਿਨਾਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਤਾਪਮਾਨ ਵੀ ਹੇਠਲੇ ...
ਨੂਰਪੁਰ ਬੇਦੀ, 16 ਜਨਵਰੀ (ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਹਿਆਤਪੁਰ ਵਿਖੇ ਸੱਤਿਅਮ ਹਸਪਤਾਲ ਵਲੋਂ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਵੱਖ-ਵੱਖ ਨੌਜਵਾਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ | ਇਸ ਮੌਕੇ ਉੱਘੇ ਸਮਾਜ ਸੇਵੀ ਅਜੇਵੀਰ ਸਿੰਘ ਲਾਲਪੁਰਾ ...
ਭਰਤਗੜ੍ਹ, 15 ਜਨਵਰੀ (ਜਸਬੀਰ ਸਿੰਘ ਬਾਵਾ)-ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਬੜਾ ਪਿੰਡ ਦਾ ਮਨਿੰਦਰਜੀਤ ਸਿੰਘ (26) ਪੁੱਤਰ ਬਲਵਿੰਦਰ ਸਿੰਘ 12 ਜਨਵਰੀ ਤੋਂ ਲਾਪਤਾ ਹੈ, ਜਿਸ ਦੀ ਅਜੇ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ | ਇੰਚਾਰਜ ਇੰਦਰਜੀਤ ਸਿੰਘ ਧਨੋਆ, ...
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਡਾ. ਐਸ. ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਜ਼ਿਲ੍ਹਾ ਪ੍ਰਧਾਨ ...
ਢੇਰ, 15 ਜਨਵਰੀ (ਸ਼ਿਵ ਕੁਮਾਰ ਕਾਲੀਆ)-ਸ੍ਰੀ ਅਨੰਦਪੁਰ ਸਾਹਿਬ ਸੇਵਾ ਸੁਸਾਇਟੀ ਨੇ ਆਪਣੇ ਦੋ ਸਾਲ ਮੁਕੰਮਲ ਹੋਣ 'ਤੇ ਗੁ: ਸਾਹਿਬ ਢੇਰ ਵਿਖੇ ਸਮਾਗਮ ਕਰਵਾਇਆ | ਇਸ ਮੌਕੇ ਸੰਬੋਧਨ ਕਰਦੇ ਹੋਏ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਖਾਨਪੁਰ ਨੇ ਕਿਹਾ ਕਿ ਸ੍ਰੀ ...
ਨੰਗਲ, 15 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਦੇਸ਼ ਭਗਤ ਸਾਬਕਾ ਵਿਧਾਇਕ ਪੰਡਤ ਰਾਮ ਕਿਸ਼ਨ ਭੜੋਲੀਆਂ ਦੀ 47ਵੀਂ ਬਰਸੀ ਅੱਡਾ ਮਾਰਕੀਟ ਵਿਖੇ ਮਨਾਈ ਗਈ | ਇਸ ਮੌਕੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ...
ਪੁਰਖਾਲੀ, 15 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਧੰਨ ਧੰਨ ਬਾਬਾ ਅਮਰਨਾਥ ਨਾਥ ਜੀ ਦੇ ਪਵਿੱਤਰ ਅਸਥਾਨ ਵਿਖੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਸਾਲਾਨਾ ਖ਼ੂਨਦਾਨ ...
ਰੂਪਨਗਰ, 15 ਜਨਵਰੀ (ਸਤਨਾਮ ਸਿੰਘ ਸੱਤੀ)-ਸਿਟੀ ਪੁਲਿਸ ਰੂਪਨਗਰ ਨੇ ਦੋ ਵੱਖ-ਵੱਖ ਮੁਕੱਦਮਿਆਂ 'ਚ 5 ਜਣਿਆਂ 'ਤੇ ਮਾਮਲੇ ਦਰਜ ਕੀਤੇ ਹਨ | ਇਕ ਮੁਕੱਦਮਾ ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਹਵਾਲਾਤੀ ਗੁਰਤਾਜ ਸਿੰਘ ਉਰਫ਼ ਤਾਜ ਪੁੱਤਰ ਸੁਖਵਿੰਦਰ ਸਿੰਘ ਤੇ ਹਵਾਲਾਤੀ ਵਿਨੈ ...
ਸ੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਕਰਨੈਲ ਸਿੰਘ)-ਪੰਥ ਦੀ ਮਹਾਨ ਸ਼ਖ਼ਸੀਅਤ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੇ ਡਾਇਰੈਕਟਰ ਪ੍ਰੋ. ਕਰਤਾਰ ਸਿੰਘ ਪਦਮਸ੍ਰੀ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵਲੋਂ ਮਹਾਨ ...
ਲਾਲੜੂ, 15 ਜਨਵਰੀ (ਰਾਜਬੀਰ ਸਿੰਘ)-ਬੀ. ਐੱਲ. ਓ. ਵਜੋਂ ਡਿਊਟੀ ਨਾ ਕਰਨ ਦੇ ਦੋਸ਼ ਹੇਠ ਲਾਲੜੂ ਪੁਲਿਸ ਨੇ ਦੋ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦ ਕਿ ਦੂਜੀ ਅਧਿਆਪਕਾ ਹਾਲੇ ਮੈਡੀਕਲ ਛੁੱਟੀ 'ਤੇ ਚੱਲ ਰਹੀ ਹੈ | ਜ਼ਮਾਨਤਯੋਗ ਜੁਰਮ ...
ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ 'ਏ, ਬੀ ਤੇ ਸੀ' ਟੀਮਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਇਹ ਲੋਕਾਂ ਤੇ ...
ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਕੋਰੋਨਾ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਬੇਸ਼ੱਕ ਸਥਾਨਕ ਪ੍ਰਸ਼ਾਸਨ ਵਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ, ਪਰ ਲੋਕ ...
ਮਾਜਰੀ, 15 ਜਨਵਰੀ (ਕੁਲਵੰਤ ਸਿੰਘ ਧੀਮਾਨ)-ਬੱਦੀ (ਹਿਮਾਚਲ ਪ੍ਰਦੇਸ਼) ਸਥਿਤ ਵੈਚ ਨਿਊਟ੍ਰੀਸ਼ਨ ਕੰਪਨੀ ਦੇ ਮਾਰਕੇ ਵਾਲੇ ਰਾਜੀ ਤੇ ਰਬੀ ਦੇ ਬੈਗਾਂ 'ਚ ਅਗਰਵਾਲ ਫੀਡ ਮਿੱਲ ਦੁਸਾਰਨਾ ਦੇ ਮਾਲਕ ਵਲੋਂ ਆਪਣੀ ਘਟੀਆ ਕੁਆਲਿਟੀ ਦੀ ਪਸ਼ੂ ਫੀਡ ਤਿਆਰ ਕਰਕੇ ਬਲਾਕ ਮਾਜਰੀ ਦੇ ...
ਚੰਡੀਗੜ੍ਹ, 15 ਜਨਵਰੀ (ਐਨ. ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਲੱਕੜੀ ਆਧਾਰਿਤ ਉਦਯੋਗਾਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਲਾਇਸੰਸ ਲਈ ਆਨਲਾਈਨ ਫਾਰਮ ਭਰਮ ਦਾ ਸਮੇਂ 15 ਜਨਵਰੀ ਤੋਂ 15 ਫਰਵਰੀ 2022 ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਸਰਕਾਰੀ ਬੁਲਾਰੇ ਨੇ ...
ਚੰਡੀਗੜ੍ਹ, 15 ਜਨਵਰੀ (ਨਵਿੰਦਰ ਸਿੰਘ ਬੜਿੰਗ)-ਐਮ. ਸੀ. ਐਮ. ਡੀ. ਏ. ਵੀ. ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ 'ਸੈਮੀਕੰਡਕਟਰ ਟਰਾਂਜ਼ਿਸਟਰ ਦੀ ਜਰਨੀ ਸੰਬੰਧੀ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਅਭਿਜੀਤ ਚੰਦਰ ਰਾਏ ਭੌਤਿਕ ਵਿਗਿਆਨ ਬੰਗਲੌਰ ਦੇ ਵਿਗਿਆਨ ...
ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹੇ 'ਚ ਲਗਾਤਾਰ ਵੱਧ ਰਹੇ ਕੋਵਿਡ-19 ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਈਸ਼ਾ ਕਾਲੀਆ ਨੇ ...
ਮਾਮਲਾ ਨਵਜੋਤ ਸਿੰਘ ਸਿੱਧੂ ਵਲੋਂ ਬਾਬਾ ਗੁੱਗਾ ਜਾਹਰ ਪੀਰ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦਾ ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਬਾਬਾ ਗੁੱਗਾ ਜਾਹਰ ਪੀਰ ਖ਼ਿਲਾਫ਼ ਵਰਤੀ ਗਈ ਭੱਦੀ ...
ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਪੰਜਾਬ 'ਚ ਭਾਜਪਾ ਦਾ ਮੁੱਖ ਏਜੰਡਾ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਇਕ ਖ਼ੁਸ਼ਹਾਲ ਪੰਜਾਬ ਦਾ ਨਿਰਮਾਣ ਕਰਨਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਬੁਲਾਰੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ...
ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਦੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਤੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਹੁਲਾਰਾ ਮਿਲਿਆ ਜਦੋਂ ਪਿੰਡ ਕੁਰੜੀ ਦੇ ਨੌਜਵਾਨਾਂ ਦਾ ...
ਮੋਰਿੰਡਾ, 15 ਜਨਵਰੀ (ਕੰਗ)-ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਪੜ੍ਹੋ ਪੰਜਾਬ, ਪੜਾਓ ਪੰਜਾਬ' ਮੁਹਿੰਮ ਤਹਿਤ ਕੋਵਿਡ-19 ਤੇ ਸਿਹਤ ਸੰਭਾਲ ਸੰਬੰਧੀ ਵਿਦਿਆਰਥੀਆਂ ਲਈ ਆਨ-ਲਾਈਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ-ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX