ਪਟਿਆਲਾ, 15 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਜ਼ਿਲੇ੍ਹ ਦੀਆਂ 8 'ਚੋਂ 6 ਸੀਟਾਂ 'ਤੇ ਕਾਂਗਰਸ ਨੇ ਅੱਜ ਆਪਣੇ ਉਮੀਦਵਾਰ ਖੜੇ ਕਰਦਿਆਂ ਹੀ ਪਟਿਆਲਾ ਸੀਟ ਤੋਂ ਸੀਨੀਅਰ ਕਾਂਗਰਸੀ ਨੇਤਾ ਅਤੇ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਆਪਣਾ ਦਾਅਵਾ ਠੋਕਿਆ ਹੈ | ਜਾਣਕਾਰੀ ਅਨੁਸਾਰ ਯੋਗੀ ਨੇ ਇਸ ਸਬੰਧੀ ਦਿੱਲੀ ਹਾਈਕਮਾਂਡ ਨੂੰ ਮਿਲਕੇ ਆਪਣੀ ਸਾਰੀ ਸਥਿਤੀ ਅਤੇ ਸੀਟ ਸਬੰਧੀ ਜਾਣੂ ਕਰਵਾਇਆ ਹੈ | ਪਟਿਆਲਾ ਜ਼ਿਲੇ੍ਹ ਦੀਆਂ ਐਲਾਨੀਆਂ 6 ਸੀਟਾਂ 'ਚੋਂ ਪੰਜ ਸੀਟਾਂ 'ਤੇ ਪਹਿਲਾਂ ਹੀ ਰਹੇ ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ, ਉਨ੍ਹਾਂ ਕਿਹਾ ਕੀ ਪਟਿਆਲਾ ਜ਼ਿਲੇ੍ਹ ਦੀਆਂ ਸਿਰਫ਼ 2 ਸੀਟਾਂ ਹੀ ਪਟਿਆਲਾ ਸ਼ਹਿਰੀ ਅਤੇ ਸ਼ੁਤਰਾਣਾ ਬਾਕੀ ਰਹਿ ਗਈਆਂ ਹਨ | ਸ਼ੁਤਰਾਣਾ ਰਿਜ਼ਰਵ ਸੀਟ ਹੈ, ਜਿੱਥੇ ਉਮੀਦਵਾਰ ਬਦਲਣਾ ਤੈਅ ਹੈ | ਯੋਗੀ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਵਿਖੇ ਕਾਂਗਰਸ ਲੋਕਾਂ 'ਚ ਮਜ਼ਬੂਤ ਨੇਤਾ ਨੂੰ ਲਿਆਉਣਾ ਚਾਹੁੰਦੀ ਹੈ | ਇਸ ਸਬੰਧੀ ਜਦੋਂ ਯੋਗਿੰਦਰ ਸਿੰਘ ਯੋਗੀ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ 32 ਸਾਲ ਦੀ ਸੇਵਾ ਸਬੰਧੀ ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਹੈ | ਇਸ ਸਬੰਧੀ ਉਨ੍ਹਾਂ ਨੇ ਪੰਜਾਬ ਹਾਈਕਮਾਂਡ ਨੂੰ ਵੀ ਨਿੱਜੀ ਤੌਰ 'ਤੇ ਮਿਲਕੇ ਬੇਨਤੀ ਕੀਤੀ ਹੈ | ਉਨ੍ਹਾਂ ਆਖਿਆ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ 'ਤੇ ਵੱਡਾ ਭਰੋਸਾ ਜਤਾਇਆ ਹੈ ਤੇ ਕਾਂਗਰਸ ਜੇਕਰ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਤੋਂ ਟਿਕਟ ਦੇ ਕੇ ਨਵਾਜਦੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੜੀ ਟੱਕਰ ਦੇ ਕੇ ਹਰਾਉਣਗੇ | ਉਨ੍ਹਾਂ ਆਖਿਆ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਤੇ ਹਮੇਸ਼ਾ ਹੀ ਕਾਂਗਰਸ ਲਈ ਕੰਮ ਕੀਤਾ ਹੈ ਤੇ ਕਾਂਗਰਸ ਲਈ ਕੰਮ ਕਰਦੇ ਰਹਿਣਗੇ |
ਦੇਵੀਗੜ੍ਹ, 15 ਜਨਵਰੀ (ਰਾਜਿੰਦਰ ਸਿੰਘ ਮੌਜੀ)-ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਪੀ. ਸਿਟੀ ਹਰਪਾਲ ਸਿੰਘ ਦੀ ਅਗਵਾਈ ਵਿਚ ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਵਿਖੇ ਫਲੈਗ ਮਾਰਚ ਕੱਢਿਆ ਗਿਆ | ਇਹ ਫਲੈਗ ਮਾਰਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ...
ਦੇਵੀਗੜ੍ਹ, 15 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਦੀ ਰਾਇ ਲੈਣ ਮਗਰੋਂ ਹਾਈ ਕਮਾਂਡ ਨੇ ਉਨ੍ਹਾਂ ਉੱਪਰ ਭਰੋਸਾ ਕਰਕੇ ਟਿਕਟ ਦਿੱਤੀ ਹੈ | ਅੱਜ ਦੀ ਹਲਕਾ ਸਨੌਰ ਤੋਂ ...
ਨਾਭਾ, 15 ਜਨਵਰੀ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਸਰਕਾਰ ਵਿਚ ਸਾਬਕਾ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਉੱਪਰ ਪਾਰਟੀ ਨੇ ਮੁੜ ਵਿਸ਼ਵਾਸ ਪ੍ਰਗਟਾਇਆ ਤੇ ਅੱਜ ਟਿਕਟ ਦਿੱਤੀ, ਜਿਸ ਉਪਰੰਤ ਧਰਮਸੋਤ ਦੀ ਕੋਠੀ 'ਚ ਆਗੂਆਂ ...
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਅੱਜ ਸੈਂਕੜੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਜਿਨ੍ਹਾਂ ਨੂੰ ਸ਼੍ਰੋਮਣੀ ...
ਪਾਤੜਾਂ, 15 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਪੈਸਿਆਂ ਦੇ ਲੈਣ ਦੇਣ 'ਚ ਬਿਹਾਰ ਦੇ ਪ੍ਰਵਾਸੀਆਂ ਵਲੋਂ ਆਪਣੇ ਇਕ ਸਾਥੀ ਨੂੰ ਅਗਵਾ ਕਰਕੇ ਲਿਜਾਇਆ ਗਿਆ ਸੀ | ਕੇਸ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਥਾਣਾ ਪਾਤੜਾਂ ਦੀ ਪੁਲਿਸ ਨੇ 1 ਵਿਅਕਤੀ ਨੂੰ ...
ਪਟਿਆਲਾ, 15 ਜਨਵਰੀ (ਗੁਰਵਿੰਦਰ ਸਿੰਘ ਔਲਖ)-ਅੱਜ ਜ਼ਿਲੇ੍ਹ 'ਚ ਟੀਕਾਕਰਨ ਕੈਂਪਾਂ 'ਚ 17474 ਨਾਗਰਿਕਾਂ ਵਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਿਸ ਨਾਲ ਜ਼ਿਲੇ੍ਹ 'ਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 39 ਹਜ਼ਾਰ 814 ਹੋ ਗਈ ਹੈ | ਅੱਜ ਬੂਸਟਰ ਡੋਜ ਲਗਵਾਉਣ ...
ਪਟਿਆਲਾ, 15 ਜਨਵਰੀ (ਗੁਰਵਿੰਦਰ ਸਿੰਘ ਔਲਖ)-ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਪਿੰਡ ਹਸਨ ਪਰ ਪ੍ਰੌਹਤਾਂ, ਰੀਠ ਖੇੜੀ, ਮਿੱਠੂ ਮਾਜਰਾ ਆਦਿ ਦਰਜਨਾਂ ਪਿੰਡਾਂ 'ਚ ਚੋਣਾਂ ਬੈਠਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਰਵਾਇਤੀ ...
ਰਾਜਪੁਰਾ, 15 ਜਨਵਰੀ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਤੋਂ ਹਲਕਾ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਦਾ ਸਾਥ ਦੇਣ ਵਾਲੇ ਐਨ.ਆਰ.ਆਈ. ਹਰਵਿੰਦਰ ਸਿੰਘ ਬਬਲੂ ਅਤੇ ਆਮ ...
ਦੇਵੀਗੜ੍ਹ, 15 ਜਨਵਰੀ (ਰਾਜਿੰਦਰ ਸਿੰਘ ਮੌਜੀ)-ਕਾਂਗਰਸ ਵਲੋਂ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਧੱਕੇਸ਼ਾਹੀਆਂ ਦਾ ਬਦਲਾ ਲੈਣ ਲਈ ਹਲਕੇ ਦੇ ਵੋਟਰ ਸਮੇਂ ਦੀ ਉਡੀਕ ਕਰ ਰਹੇ ਹਨ ਅਤੇ ਆਉਣ ਵਾਲੀ 14 ਫਰਵਰੀ ਨੂੰ ਲੋਕ ਤੱਕੜੀ ਨੂੰ ਵੋਟਾਂ ਪਾ ਕੇ ਨਵੀਂ ਬਣਨ ਜਾ ...
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸਮਾਜ ਸੇਵੀ ਸੌਰਭ ਜੈਨ ਨੇ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਸੌਰਭ ਜੈਨ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਹਲਕਾ ਦਿਹਾਤੀ 'ਚ ਸਰਗਰਮ ਸਨ ਅਤੇ ਉਹ ਇੱਥੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਨਾ ...
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਪਣੇ ਹਲਕੇ ਅੰਦਰ ਚੋਣ ਪ੍ਰਚਾਰ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ | ਅੱਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਵਾਰਡ ਨੰਬਰ ...
ਸਨੌਰ, 15 ਜਨਵਰੀ (ਸੋਖਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਦੇ ਸਨੌਰ ਹਲਕਾ ਮੁਖੀ ਸ੍ਰ. ਹਰਿੰਦਰਪਾਲ ਸਿੰਘ ਹੈਰੀ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਸਨੌਰ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਅੱਜ ਸਨੌਰ ਹਲਕੇ 'ਚ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਪੰਜਾਬ ਦੇ ਅਣਖੀਲੇ ਲੋਕਾਂ ਨੇ ਐਤਕੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੰੂ ਖਦੇੜਨ ਦਾ ਮਨ ਬਣਾ ਲਿਆ ਹੈ ਅਤੇ ਇਸ ਪਾਰਟੀ ਦਾ ਬਿਸਤਰਾ ਗੋਲ ਹੋਣਾ ਲੋਹੇ ਤੇ ਲਕੀਰ ਹੈ ਐਤਕੀਂ ਲੋਕਾਂ ਦਾ ਰੁਝਾਨ ਦਿਨੋ ਦਿਨ ਸ਼ੋ੍ਰਮਣੀ ਅਕਾਲੀ ਦਲ ...
ਰਾਜਪੁਰਾ, 15 ਜਨਵਰੀ (ਜੀ.ਪੀ. ਸਿੰਘ)-ਨੇੜਲੇ ਸੰਭੂ ਅੱਡਾ ਵਿਖੇ ਆਟੋ ਯੂਨੀਅਨ ਵਲੋਂ ਇਕ ਬੈਠਕ ਰੱਖੀ ਗਈ, ਜਿਸ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨਲਾਲ ਜਲਾਲਪੁਰ ਦੇ ਸਪੁੱਤਰ ਬਿਜਲੀ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਵਿਸ਼ੇਸ਼ ਤੌਰ 'ਤੇ ਪੁੱਜੇ | ...
ਸਮਾਣਾ, 15 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਆਪ ਦੇ ਮੁਖੀ ...
ਸ਼ੁਤਰਾਣਾ, 15 ਜਨਵਰੀ (ਬਲਦੇਵ ਸਿੰਘ ਮਹਿਰੋਕ)-ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਹੈ ਤੇ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਵੱਖ-ਵੱਖ ਚੋਣ ਹਲਕਿਆਂ 'ਚ ਉਤਾਰ ਦਿੱਤਾ ਹੈ ਜਿਨ੍ਹਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ...
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ ਤੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਿਚਕਾਰ ਟਿਕਟ ਨੂੰ ਲੈ ਕੇ ਜਨਤਕ ਤੌਰ 'ਤੇ ਚੱਲਦੀ ਕਸ਼ਮਕਸ਼ ਨੂੰ ਅੱਜ ਬਰੇਕਾਂ ਲੱਗ ਗਈਆਂ ਹਨ | ਹੈਰੀਮਾਨ ...
ਘਨੌਰ, 15 ਜਨਵਰੀ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਧਰਮਪਤਨੀ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਘਨੌਰ ਦੇ ਵੱਖ-ਵੱਖ ਵਾਰਡਾਂ 'ਚ ਆਪਣੇ ਪਤੀ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਇਸ ...
ਪਟਿਆਲਾ, 15 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਮੇਰਾ ਤੇ ਮੇਰੇ ਪਰਿਵਾਰ ਦਾ ਪਟਿਆਲਾ ਵਾਸੀਆਂ ਨਾਲ ਬਹੁਤ ਸਾਲਾਂ ਤੋਂ ਵੱਡਾ ਨਾਤਾ ਹੈ | ਮੈਨੰੂ ਜਦੋਂ ਵੀ ਲੋਕਾਂ ਦੀ ਸੇਵਾ ਤੇ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਮੈਂ ਉਸ ਤੋਂ ਕਦੇ ਪਿੱਛੇ ਨਹੀਂ ਹਟਾਂਗਾ | ਮੈਂ ਆਪਣੀ ਪੂਰੀ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਮੋਟਰ ਸਾਈਕਲ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇੰਦਰਜੀਤ ਸਿੰਘ ਪੁੱਤਰ ਕਾਕਾ ਵਾਸੀ ਚਲਹੇੜੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ...
ਪਾਤੜਾਂ, 15 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਕਸਬਾ ਘੱਗਾ ਵਿਖੇ ਬੀਤੀ ਰਾਤ 1 ਦੁਕਾਨ ਦੇ ਚੋਰਾਂ ਨੇ ਜਿੰਦਰੇ ਤੋੜ ਕੇ 3 ਲੱਖ ਤੋਂ ਵੱਧ ਕੀਮਤ ਦੇ ਮੋਬਾਈਲ ਚੋਰੀ ਕਰ ਲਏ, ਜਿਸ ਦੇ ਸਬੰਧ 'ਚ ਦੁਕਾਨ ਮਾਲਕ ਵਲੋਂ ਦਿੱਤੀ ਗਈ ਸੂਚਨਾ ਤੇ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ...
ਡਕਾਲਾ, 15 ਜਨਵਰੀ (ਪਰਗਟ ਸਿੰਘ ਬਲਬੇੜਾ)-ਐਸ.ਸੀ. ਯੂਥ ਵਿੰਗ ਸਰਕਲ ਡਕਾਲਾ ਦੇ ਪ੍ਰਧਾਨ ਸਤਿਗੁਰ ਸਿੰਘ ਝੰਡੀ ਦੇ ਯਤਨਾਂ ਸਦਕਾ ਪਿੰਡ ਮਦੋਮਾਜਰਾ ਦੇ ਕਈ ਕਾਂਗਰਸੀ ਪਰਿਵਾਰਾਂ ਨੂੰ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਸਕੂਟਰੀ ਸਵਾਰ ਵਿਅਕਤੀ ਨੂੰ ਭੁੱਕੀ ਚੂਰਾ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਦਰਸ਼ਨ ਸਿੰਘ ਪਿੰਡ ਰਾਉ ਮਾਜਰਾ ਕੋਲ ਹਾਜ਼ਰ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਹਲਕੇ 'ਚ ਬੀਤੇ ਦਿਨੀਂ ਪਈ ਬਾਰਿਸ਼ ਕਾਰਨ ਦਰਜਨਾਂ ਹੀ ਪਿੰਡਾਂ ਦੀ ਫ਼ਸਲ ਪਾਣੀ ਵਿਚ ਡੁੱਬਣ ਕਾਰਨ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ | ਕਿਸਾਨਾਂ ਨੇ ਬੜੇ ਹੀ ਭਰੇ ਮਨ ਨਾਲ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ...
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਅਤੇ ਦਿਵਿਆਂਗਜਨ ਬਜ਼ੁਰਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ...
ਪਟਿਆਲਾ, 15 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵਲੋਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਮਨਾਏ ਜਾ ਰਹੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਤਹਿਤ ਲੋਕਾਂ ਦੀ ਤੰਦਰੁਸਤੀ ਅਤੇ ਸਿਹਤਮੰਦ ਜ਼ਿੰਦਗੀ ਲਈ ਸ਼ੁਰੂ ...
ਬਨੂੜ, 15 ਜਨਵਰੀ (ਭੁਪਿੰਦਰ ਸਿੰਘ)-ਰੇਹੜੀ ਮਾਰਕੀਟ ਬਨੂੜ ਵਲੋਂ ਬੰਨੋ ਮਾਈ ਮੰਦਰ ਵਿਖੇ ਮਹਾਮਾਈ ਦਾ ਵਿਸ਼ਾਲ ਜਗਰਾਤਾ ਕਰਵਾਇਆ ਗਿਆ, ਜਿਸ 'ਚ ਜੋਤੀ ਪ੍ਰਚੰਡ ਦੀ ਰਸਮ ਮੰਦਰ ਕਮੇਟੀ ਦੇ ਪ੍ਰਧਾਨ ਐਡ. ਬਿਕਰਮਜੀਤ ਪਾਸੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ | ਇਸ ਮੌਕੇ ਰਵੀ ...
ਭਾਦਸੋਂ, 15 ਜਨਵਰੀ (ਪ੍ਰਦੀਪ ਦੰਦਰਾਲਾ)-ਕਾਂਗਰਸ ਹਾਈਕਮਾਂਡ ਵਲੋਂ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਹਲਕਾ ਅਮਲੋਹ ਤੋਂ ਕਾਕਾ ਰਣਦੀਪ ਸਿੰਘ ਨਾਭਾ ਤੇ ਪਟਿਆਲਾ ਦਿਹਾਤੀ ਤੋਂ ਮੋਹਿਤ ਮੋਹਿੰਦਰਾ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ | ਜਿਸ ਦੀ ...
ਪਟਿਆਲਾ, 15 ਜਨਵਰੀ (ਗੁਰਵਿੰਦਰ ਸਿੰਘ ਔਲਖ)-ਥਾਣਾ ਲਾਹੌਰੀ ਗੇਟ ਦੀ ਪੁਲਿਸ ਕੋਲ ਨਿਖਿਲ ਵਰਮਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ 1 ਜਨਵਰੀ ਨੂੰ ਉਸ ਵਲੋਂ ਆਪਣਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀਬੀ 11 ਸੀਏ 3748 ਨਹਿਰੂ ਪਾਰਕ ਦੇ ਬਾਹਰ ਖੜਾ ਕੀਤਾ ਸੀ ਅਤੇ ਜਦੋਂ ਉਸ ਵਲੋਂ ...
ਪਟਿਆਲਾ, 15 ਜਨਵਰੀ (ਗੁਰਵਿੰਦਰ ਸਿੰਘ ਔਲਖ)-ਥਾਣਾ ਲਾਹੌਰੀ ਗੇਟ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਵੇਚਦੇ ਦੋਸ਼ੀ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ | ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ...
ਸਮਾਣਾ, 15 ਜਨਵਰੀ (ਗੁਰਦੀਪ ਸ਼ਰਮਾ)-ਸਦਰ ਥਾਣਾ ਪੁਲਿਸ ਵਲੋਂ 450 ਲੀਟਰ ਲਾਹਣ ਬਰਾਮਦ ਕਰਕੇ ਤਿੰਨ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀਆਂ ਦੀ ਪਛਾਣ ਚੰਨਾ ਸਿੰਘ ਪੁੱਤਰ ਫੰੁਮਣ ਸਿੰਘ, ਗੁਰਮੁਖ ਸਿੰਘ ਪੁੱਤਰ ਪਿਆਰ ਸਿੰਘ, ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX