ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਜੋੜ ਮੇਲਾ ਅੱਜ ਤੀਜੇ ਦਿਨ ਵੀ ਬਹੁਤ ਭਰਿਆ ਰਿਹਾ ਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤ ਪੁੱਜੀ ਤੇ ਧਾਰਮਿਕ ਸਮਾਗਮਾਂ 'ਚ ਸ਼ਾਮਿਲ ਹੋਣ ਤੋਂ ਇਲਾਵਾ ਇਤਿਹਾਸਕ ਗੁਰਦੁਆਰਿਆਂ ਵਿਚ ਮੱਥਾ ਟੇਕਿਆ | ਸੰਗਤ ਨੇ ਸ਼ੋ੍ਰਮਣੀ ਕਮੇਟੀ ਅਤੇ ਨਿਹੰਗ ਸਿੰਘਾਂ ਵਲੋਂ ਕੱਢੇ ਮਹੱਲੇ ਵਿਚ ਸ਼ਮੂਲੀਅਤ ਕੀਤੀ | ਗੁਰਦੁਆਰਾ ਦਾਤਣਸਰ ਸਾਹਿਬ ਨੇੜੇ ਵੱਖ-ਵੱਖ ਧਾਰਮਿਕ ਪੁਸਤਕਾਂ ਦੀਆਂ ਸਟਾਲਾਂ ਵੀ ਲੱਗੀਆਂ | ਸ਼ਹਿਰ ਦੇ ਮਲੋਟ ਰੋਡ ਵਿਖੇ ਵੱਖ-ਵੱਖ ਦੁਕਾਨਾਂ ਤੋਂ ਲੋਕਾਂ ਨੇ ਖ਼ਰੀਦੋ-ਫ਼ਰੋਖਤ ਕੀਤੀ | ਤਰਕਸ਼ੀਲ ਸੁਸਾਇਟੀ ਵਲੋਂ ਵੀ ਮਲੋਟ ਰੋਡ ਵਿਖੇ ਅੱਜ ਦੂਜੇ ਦਿਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਲਾਕਾਰ ਜਗਸੀਰ ਜੀਦਾ ਵਲੋਂ ਤਰਕਸ਼ੀਲ ਬੋਲੀਆਂ ਤੇ ਸਮੇਂ ਦੇ ਹਾਲਾਤ 'ਤੇ ਚੋੋਟ ਕਰਦੀਆਂ ਆਪਣੇ ਅੰਦਾਜ਼ ਵਿਚ ਪੇਸ਼ ਕੀਤੀਆਂ ਬੋਲੀਆਂ ਨੂੰ ਲੋਕਾਂ ਨੇ ਬਹੁਤ ਧਿਆਨ ਨਾਲ ਸੁਣਿਆ | ਮਾਘੀ ਮੇਲੇ ਨੂੰ ਲੈ ਕੇ ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਪਰ ਬਹੁਤ ਥਾਵਾਂ ਤੋਂ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਮਿਲੀਆਂ ਕਿਉਂਕਿ ਕਈ ਦਿਨਾਂ ਤੋਂ ਵਾਟਰ ਵਰਕਸਾਂ ਦਾ ਪਾਣੀ ਲੋਕਾਂ ਨੂੰ ਪੀਣ ਲਈ ਨਹੀਂ ਮਿਲ ਰਿਹਾ ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ | ਸ਼ਹਿਰ ਵਿਚ ਕਈ ਥਾਵਾਂ 'ਤੇ ਸੀਵਰੇਜ ਸਿਸਟਮ ਦਾ ਮੰਦਾ ਹਾਲ ਰਿਹਾ ਅਤੇ ਰਸਤਿਆਂ ਵਿਚ ਸੀਵਰੇਜ ਦੇ ਪਾਣੀ ਕਰਕੇ ਸ਼ਰਧਾਲੂਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਇਹ ਮਾਘੀ ਮੇਲਾ ਭਾਵੇਂ ਨਗਰ ਕੀਰਤਨ ਉਪਰੰਤ ਰਵਾਇਤੀ ਤੌਰ 'ਤੇ ਸਮਾਪਤ ਹੋ ਗਿਆ ਹੈ ਪਰ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹੇਗਾ |
ਬਾਜਾਖਾਨਾ, 15 ਜਨਵਰੀ (ਜਗਦੀਪ ਸਿੰਘ ਗਿੱਲ)- ਬਾਜਾਖਾਨਾ ਦੇ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਬਣੇ ਓਵਰਬਿ੍ਜ ਅਤੇ ਸਰਵਿਸ ਸੜਕ 'ਤੇ ਲੱਗੀਆਂ ਲਾਈਟਾਂ ਅਤੇ ਸਫਾਈ ਦਾ ਬਹੁਤ ਬੁਰਾ ਹਾਲ ਹੈ | ਸਮਾਜ ਸੇਵੀ ਆਗੂ ਕਰਮ ਸਿੰਘ ਬਰਾੜ ਨੇ ਦੱਸਿਆ ਕਿ ਕੌਮੀ ਸ਼ਾਹ ਮਾਰਗ ਬਾਜਾਖਾਨਾ ...
ਮਲੋਟ, 15 ਜਨਵਰੀ (ਪਾਟਿਲ)- ਮਲੋਟ ਵਿਚ ਕਾਂਗਰਸ ਪਾਰਟੀ ਨੇ ਮਹਿਲਾ ਉਮੀਦਵਾਰ ਰੁਪਿੰਦਰ ਰੂਬੀ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ | ਕਾਂਗਰਸ ਨੇ 50 ਵਰ੍ਹੇ ਬਾਅਦ ਕਿਸੇ ਮਹਿਲਾ ਉਮੀਦਵਾਰ ਨੂੰ ਮਲੋਟ ਹਲਕੇ ਤੋਂ ਟਿਕਟ ਦਿੱਤੀ ਹੈ ਜਦ ਕਿ ਮੌਜੂਦਾ ਵਿਧਾਇਕ ਤੇ ਡਿਪਟੀ ...
ਫ਼ਰੀਦਕੋਟ, 15 ਜਨਵਰੀ (ਸਰਬਜੀਤ ਸਿੰਘ)- 29ਵੀਂ ਰਾਜ ਪੱਧਰੀ ਬਾਲ ਕਾਂਗਰਸ ਪ੍ਰਤੀਯੋਗਤਾ 'ਚ ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਦੋ ਬੱਚਿਆਂ ਵਲੋਂ ਮਾਣਮੱਤੇ ਸਥਾਨ ਹਾਸਲ ਕੀਤੇ ਗਏ ਹਨ | ਇਨ੍ਹਾਂ ਬੱਚਿਆਂ ਦੀ ਹੁਣ ਕੌਮੀ ਪੱਧਰੀ ਮੁਕਾਬਲਿਆਂ 'ਚ ਹੋਈ ਹੈ | ਸਕੂਲ ਪ੍ਰਬੰਧਕਾਂ ...
ਕੋਟਕਪੂਰਾ, 15 ਜਨਵਰੀ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਸੰਭਾਵੀਂ ਉਮੀਦਵਾਰ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ | ...
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਰਾਸ਼ਟਰੀ ਯੁਵਾ ਹਫ਼ਤਾ ਮਨਾਉਂਦੇ ਹੋਏ ਪਿੰਡ ਖਿੜਕੀਆਂਵਾਲਾ ਵਿਖੇ ਕਲੱਬ ਸਹਾਰਾ ਸੇਵਾ ਸੁਸਾਇਟੀ ਨਾਲ ਮਿਲ ਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਤੇ ...
ਜੈਤੋ, 15 ਜਨਵਰੀ (ਭੋਲਾ ਸ਼ਰਮਾ)- ਹਲਕਾ ਵਿਧਾਨ ਸਭਾ ਦੀ ਚੋਣ ਲੜ ਰਹੇ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਸੂਬਾ ਸਿੰਘ ਬਾਦਲ ਦੀ ਚੋਣ ਮੁਹਿੰਮ ਪੂਰੇ ਜੋਬਨ 'ਤੇ ਹੈ ਤੇ ਵਿਰੋਧੀ ਧੜੇ੍ਹ ਵਿਚ ਪੂਰੀ ਤਰਾਂ ...
ਸਾਦਿਕ, 15 ਜਨਵਰੀ (ਗੁਰਭੇਜ ਸਿੰਘ ਚੌਹਾਨ)- ਸਾਦਿਕ-ਫ਼ਰੀਦਕੋਟ ਸੜਕ 'ਤੇ ਸਥਿਤ ਪੰਜਾਬੀ ਫੂਡ ਜੰਕਸ਼ਨ ਢਾਬੇ ਤੋਂ ਬੀਤੀ ਰਾਤ 7:30 ਦੇ ਲਗਪਗ ਚੋਰ ਵਲੋਂ ਮੋਟਰਸਾਈਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਹੈ | ਢਾਬੇ ਦੇ ਮਾਲਕ ਗੁਰਸੇਵਕ ਸਿੰਘ ਸਰਾਂ ਨੇ ਦੱਸਿਆ ਕਿ ...
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਲੋਂ ਡਾ: ਬਲਜਿੰਦਰ ਕੌਰ ਡਾਇਰੈਕਟਰ ਦੀ ਅਗਵਾਈ ਵਿਚ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਡਾ: ਪਰਮਜੀਤ ਢੀਂਗਰਾ ਨੇ ਲੋਹੜੀ ਅਤੇ ਮੇਲਾ ਮਾਘੀ ਦੀ ...
ਫ਼ਰੀਦਕੋਟ, 15 ਜਨਵਰੀ (ਸਰਬਜੀਤ ਸਿੰਘ) -ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਇਕ ਹਵਾਲਾਤੀ ਪਾਸੋਂ ਮੋਬਾਈਲ ਫੋਨ ਬਰਾਮਦ ਕੀਤਾ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ...
ਫ਼ਰੀਦਕੋਟ, 15 ਜਨਵਰੀ (ਸਰਬਜੀਤ ਸਿੰਘ) ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਵੱਖ ਵੱਖ ਥਾਵਾਂ ਤੋਂ ਲਾਹਣ ਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਇਕ ਅਣਪਛਾਤੇ ਸਮੇਤ ਤਿੰਨ ਵਿਅਕਤੀਆਂ 'ਤੇ ...
ਮੰਡੀ ਬਰੀਵਾਲਾ, 15 ਜਨਵਰੀ (ਨਿਰਭੋਲ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮੌਜੂਦ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਵਿਧਾਇਕ ਕੰਵਰਜੀਤ ਸਿੰਘ ਰੋਜੀ ...
ਮੰਡੀ ਕਿੱਲਿਆਂਵਾਲੀ, 15 ਜਨਵਰੀ (ਇਕਬਾਲ ਸਿੰਘ ਸ਼ਾਂਤ)- ਕਾਂਗਰਸ ਵਲੋਂ ਲੰਬੀ ਹਲਕੇ ਤੋਂ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਨੂੰ ਟਿਕਟ ਦਿੱਤੀ ਗਈ ਹੈ | ਉਹ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁੱਲਖੁਰਾਣਾ ਦੇ ਪੁੱਤਰ ਹਨ, ਜੋ ਕਿ 1992 ਵਿਚ ਲੰਬੀ ...
ਲੰਬੀ, 15 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਵਲੋਂ ਕੜਾਕੇ ਦੀ ਠੰਢ ਦੌਰਾਨ ਅੱਜ ਹਲਕਾ ਲੰਬੀ ਦੇ ਪਿੰਡ ਬੀਦੋਵਾਲੀ ਤੇ ਥਰਾਜਵਾਲਾ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ...
ਲੰਬੀ, 15 ਜਨਵਰੀ (ਮੇਵਾ ਸਿੰਘ)-ਵਿਧਾਨ ਸਭਾ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਮਿੱਠੜੀ ਬੁਧਗਿਰ, ਚੰਨੂੰ, ਖਿਉਵਾਲੀ ਤੇ ਧੌਲਾ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਵਾਲੇ ਦਿਨ ਉਨ੍ਹਾਂ ਦੇ ਹੱਕ ਵਿਚ ਵੋਟ ...
ਲੰਬੀ, 15 ਜਨਵਰੀ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)- ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਪੰਜਾਬ ਦੀ ਸਿਆਸਤ ਵਿਚ ਚਰਚਿਤ ਹਲਕਾ ਲੰਬੀ ਤੋਂ ਟਕਸਾਲੀ ਕਾਂਗਰਸੀ ਆਗੂ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ...
ਗਿੱਦੜਬਾਹਾ, 15 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਇਆ ਹੈ | ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਲਗਾਤਾਰ 2012 ਤੇ 2017 ਵਿਚ ਵਿਧਾਇਕ ਬਣੇ | ਵਿਧਾਨ ਸਭਾ ਚੋਣਾਂ ਵਿਚ ਹਲਕਾ ...
ਮੰਡੀ ਬਰੀਵਾਲਾ, 15 ਜਨਵਰੀ (ਨਿਰਭੋਲ ਸਿੰਘ)- ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜਾਰੀ ਕੀਤੀ ਸੂਚੀ 'ਚ ਅਮਰਿੰਦਰ ਸਿੰਘ ਰਾਜਾ ਕੈਬਨਿਟ ਮੰਤਰੀ ਨੂੰ ਫਿਰ ਤੋਂ ਲਗਾਤਾਰ ਤੀਜੀ ਵਾਰ ਟਿਕਟ ਮਿਲਣ 'ਤੇ ਅਮਰਿੰਦਰ ਸਿੰਘ ਰਾਜਾ ਦੇ ਜੱਦੀ ਵੜਿੰਗ ਵਿਚ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)- ਪੰਜਾਬ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ 2022 ਲਈ ਅੱਜ ਜਾਰੀ ਸੂਚੀ ਵਿਚ ਫ਼ਰੀਦਕੋਟ ਤੋਂ ਮੌਜੂਦਾ ਵਿਧਾਇਕ ਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੁੜ ਟਿਕਟ ਦਿੱਤੇ ਜਾਣ ਨਾਲ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ ਵਿਚ ਫ਼ਰੀਦਕੋਟ ਸ਼ਹਿਰ ਦੇ ਵੱਖ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ ਵਿਚ ਪਿੰਡ ਸਾਧੂਵਾਲਾ ਤੇ ...
ਬਾਜਾਖਾਨਾ, 15 ਜਨਵਰੀ (ਜਗਦੀਪ ਸਿੰਘ ਗਿੱਲ)- ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸੂਬਾ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਸੂਬਾ ਸਿੰਘ ਬਾਦਲ ਨੇ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)- ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸਨਰ ਫ਼ਰੀਦਕੋਟ ਹਰਬੀਰ ਸਿੰਘ ਨੇ ਦੱਸਿਆ ਜਿਹੜੇ ਵੀ ਨਾਗਰਿਕ 1 ਜਨਵਰੀ 2022 ਤੱਕ 18 ਸਾਲ ਜਾਂ ਇਸ ਤੋਂ ਉਪਰਲੀ ਉਮਰ ਦੇ ਹਨ ਤੇ ਉਨ੍ਹਾਂ ਦੀ ਵੋਟ ਹਾਲੇ ਤੱਕ ਨਹੀਂ ਬਣੀ ਉਹ ਹਾਲੇ ਵੀ ਆਪਣੀ ...
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਕਿਸਾਨ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ (ਕੇ.ਵਾਈ.ਓ.ਆਈ.) ਨੇ ਵਿਧਾਨ ਸਭਾ ਹਲਕਾ ਜੈਤੋ ਤੋਂ ਚੋਣ ਲੜਾਉਣ ਲਈ ਸੁੁਖਵਿੰਦਰ ਸਿੰਘ ਸੁੱਖਾ (ਵਾਸੀ ਪਿੰਡ ਚੰਦਭਾਨ) ਦੀਆਂ ਪਾਰਟੀ ਪ੍ਰਤੀ ਸਰਗਰਮੀਆਂ ਤੇ ਸਮਾਜਿਕ ਸਰਗਰਮੀਆਂ ਨੂੰ ...
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸਮਾਜ ਸੇਵੀ ਆਗੂ ਡਾਲ ਚੰਦ ਪੰਵਾਰ, ਡਾ: ਹਰਚੰਦ ਰਾਮ, ਡਾ: ਦਰਸ਼ਨ ਲਾਲ ਤੇ ਮਾਸਟਰ ਮਲਕੀਤ ਸਿੰਘ ਦੀ ਅਗਵਾਈ ਵਿਚ ਲੋਕਾਂ ਦਾ ਇਕ ਵਫਦ ਡਾ: ਨਿਰਮਲ ਓਸੇਪਚਨ ਆਈ.ਏ.ਐਸ. ਰਿਟਰਨਿੰਗ ਅਫ਼ਸਰ (089 ਵਿਧਾਨ ਸਭਾ ਹਲਕਾ ਜੈਤੋ, ਐਸ.ਸੀ.)-ਕਮ-ਉਪ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)- ਦਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਗਰੀਨ ਐਵਿਨਿਊ ਫ਼ਰੀਦਕੋਟ ਨੇ ਅੱਜ ਛਪੀ ਇਸ ਖ਼ਬਰ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਨਹੀਂ ਹੋਏ | ਇਸ ...
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਵਿਧਾਨ ਸਭਾ ਹਲਕੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ | ਚੋਣ ਕਮਿਸ਼ਨ ਦੀਆਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਲਈ ਕੀਤੀਆਂ ਸਖ਼ਤ ...
ਫ਼ਰੀਦਕੋਟ, 15 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਮੁਕਾਬਲੇ ਕਰਵਾਏ ਗਏ | ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ...
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਬਸਪਾ ਸੁਪਰੀਮੋ ਭੈਣ ਮਾਇਆਵਤੀ ਦਾ ਜਨਮ ਦਿਨ ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਮੁਕਤਸਰ ਸਾਹਿਬ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਬਸਪਾ ਦੇ ਸੀਮਤ ਸਾਥੀਆਂ ਵਲੋਂ ਸਥਾਨਕ ਡਾ: ਬੀ.ਆਰ. ...
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿੱਲੋਮੀਟਰ ਦੂਰ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ ਜਿੱਥੇ ਅੱਜ ਵੱਡੀ ਗਿਣਤੀ ਵਿਚ ਪਹੁੰਚ ਕੇ ਸੰਗਤ ਨੇ ਮੱਥਾ ਟੇਕਿਆ | ਇਹ ਉਹ ਸਥਾਨ ...
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਵੀਰ ਸਿੰਘ ਕਾਕੂ ਸੀਰਵਾਲੀ ਦੇ ਮਾਤਾ ਸੁਰਿੰਦਰ ਕੌਰ ਸੀਰਵਾਲੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸਹਿਜ ਪਾਠ ਦਾ ਭੋਗ ਪਾਇਆ ...
ਬਰਗਾੜੀ, 15 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਗ਼ਰੀਬ ਤੇ ਮੱਧ ਵਰਗ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਕਾਂਗਰਸ ਪਾਰਟੀ ਦਾ ਸਾਥ ਦੇਵੇਗਾ | ਇਹ ...
ਮਲੋਟ, 15 ਜਨਵਰੀ (ਅਜਮੇਰ ਸਿੰਘ ਬਰਾੜ)- ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਸੀ ਕਿ ਵਿਧਾਨ ਸਭਾ ਹਲਕਾ ਮਲੋਟ (ਰਾਖਵਾਂ) ਤੋਂ ਅਜਾਇਬ ਸਿੰਘ ਭੱਟੀ ਨੂੰ ਦੁਬਾਰਾ ਟਿਕਟ ਨਹੀਂ ਮਿਲੇਗੀ, ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਮਲੋਟ ਤੋਂ ...
ਦੋਦਾ, 15 ਜਨਵਰੀ (ਰਵੀਪਾਲ)- ਟਰਾਂਸਪੋਰਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪਿੰਡ ਦੋਦਾ ਦੇ 50 ਪਰਿਵਾਰਾਂ ਨੇ ਚੇਅਰਮੈਨ ਜਗਦੀਸ਼ ਕਟਾਰੀਆ ਅਤੇ ਸਾਬਕਾ ਸਰਪੰਚ ਸੁਖਮੰਦਰ ਸਿੰਘ ਅਤੇ ...
ਕੋਟਕਪੂਰਾ, 15 ਜਨਵਰੀ (ਮੇਘਰਾਜ)- ਅੱਜ ਕੋਟਕਪੂਰਾ ਨਿਵਾਸੀ ਗੁਰਚਰਨ ਸਿੰਘ ਬਰਾੜ ਦੀ ਨਾਇਬ ਤਹਿਸੀਲਦਾਰ ਵਜੋਂ ਹੋਈ ਪਦਉਨਤੀ 'ਤੇ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵਲੋਂ ਸੰਸਥਾ ਦੇ ਸੰਸਥਾਪਕਾਂ ਮਾ. ਕੁਲਵੰਤ ਸਿੰਘ ਚਾਨੀ ਤੇ ਸੋਮਨਾਥ ਅਰੋੜਾ ਦੀ ...
ਫ਼ਰੀਦਕੋਟ, 15 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ 'ਚ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾ ਰਹੇ ਗੁਰਜਿੰਦਰ ਸਿੰਘ ਡੋਹਕ ਦੇ ਅਕਾਲ ਚਲਾਣਾ ਕਰ ਜਾਣ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਦੇ ਪਿ੍ੰਸੀਪਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX