ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)- ਮੋਗਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਅੱਜ ਸ਼ਾਮ ਕਾਂਗਰਸੀ ਉਮੀਦਵਾਰਾਂ ਦੀ ਜਾਰੀ ਹੋਈ ਪਹਿਲੀ ਸੂਚੀ ਵਿਚ ਮਾਲਵਿਕਾ ਸੂਦ ਦੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਦੋ ਘੰਟੇ ਬਾਅਦ ਹੀ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਇੰਚਾਰਜ ਗੰਜੇਂਦਰ ਸਿੰਘ ਸ਼ੇਖਾਵਤ, ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ, ਤਰੁਨ ਚੁੱਘ, ਹਰਜੀਤ ਗਰੇਵਾਲ ਆਦਿ ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਿਲ ਹੋ ਗਏ | ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੇ 21 ਸਾਲ ਤੋਂ ਵੱਧ ਕਾਂਗਰਸ ਪਾਰਟੀ ਵਿਚ ਕੰਮ ਕੀਤਾ ਤੇ ਪਾਰਟੀ ਨੂੰ ਸਮਰਪਿਤ ਹੋ ਕੇ ਕਾਂਗਰਸੀ ਵਰਕਰ ਵਜੋਂ ਅਹਿਮ ਭੂਮਿਕਾ ਨਿਭਾਈ | 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਉੱਥੇ ਮੋਗਾ ਹਲਕੇ ਨਾਮਵਰ ਅਕਾਲੀ ਪਰਿਵਾਰ ਨੂੰ ਵੀ ਹਰਾਇਆ ਤੇ ਵਿਧਾਇਕੀ ਦਾ ਤਾਜ ਉਨ੍ਹਾਂ ਦੇ ਸਿਰ 'ਤੇ ਸਜਿਆ | ਉਨ੍ਹਾਂ ਦੀ ਮਿਹਨਤ ਸਦਕਾ ਹੀ ਮੋਗਾ ਹਲਕੇ ਦੀਆਂ ਕੁੱਲ 46 ਪੰਚਾਇਤਾਂ 'ਚੋਂ 44 ਕਾਂਗਰਸੀ ਸਰਪੰਚ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਹਲਕੇ 'ਚ ਪਿੰਡਾਂ ਦਾ ਅਥਾਹ ਵਿਕਾਸ ਹੋਇਆ ਹੈ | ਇਸ ਤੋਂ ਇਲਾਵਾ ਪੇਂਡੂ ਵਿਕਾਸ ਦਾ ਆਧਾਰ ਬਲਾਕ ਸੰਮਤੀ ਚੋਣਾਂ 'ਚ ਵੀ ਉਨ੍ਹਾਂ ਨੇ ਨਿਠ ਕੇ ਕੰਮ ਕੀਤਾ ਤੇ ਬਲਾਕ ਸੰਮਤੀ ਚੋਣਾਂ ਜਿੱਤ ਕੇ ਆਪਣਾ ਚੇਅਰਮੈਨ ਬਣਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ ਵੇਲੇ ਵੀ ਕਾਂਗਰਸੀ ਉਮੀਦਵਾਰ ਨੂੰ ਮੁਹੰਮਦ ਸਦੀਕ ਨੂੰ ਮੋਗਾ ਹਲਕੇ 'ਚੋਂ 9 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈ ਕੇ ਦਿੱਤੀ | ਨਗਰ ਨਿਗਮ ਮੋਗਾ ਦੀਆਂ ਚੋਣਾਂ ਸਬੰਧੀ ਗੱਲ ਕਰਦਿਆਂ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਨਾਲ ਉਨ੍ਹਾਂ ਨੇ ਸ਼ਾਨਦਾਰ ਜਿੱਤ ਦਰਜ ਕਰਵਾ ਕੇ ਕਾਂਗਰਸੀ ਪਾਰਟੀ ਦਾ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਬਣਾਇਆ | ਵਿਧਾਇਕ ਡਾ: ਹਰਜੋਤ ਕਮਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਸਾਨ ਸੰਘਰਸ਼ ਵਿਚ ਬਣਦਾ ਯੋਗਦਾਨ ਪਾਇਆ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦਰਕਿਨਾਰ ਕਰਦੇ ਹੋਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਟਿਕਟ ਦੇ ਕੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਜਿੱਥੇ ਭਾਰੀ ਠੇਸ ਪਹੁੰਚੇ ਹੈ ਉਥੇ ਉਨ੍ਹਾਂ ਦੇ ਸਮੱਰਥਕਾਂ ਵਿਚ ਵੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਰੋਸ ਕਾਰਨ ਹੀ ਉਨ੍ਹਾਂ ਨੂੰ ਆਪਣੇ ਸਮਰਥਕਾਂ ਨਾਲ ਪਾਰਟੀ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਉਹ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ |
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਕਾਂਗਰਸ ਹਾਈਕਮਾਂਡ ਵਲੋਂ 14 ਫਰਵਰੀ ਨੂੰ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿਚ ਮੋਗਾ ਦੇ ਚਾਰੇ ਵਿਧਾਨ ਸਭਾ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਅਨੁਸਾਰ ਜ਼ਿਲ੍ਹੇ ਵਿਚ ਚੋਣ ਅਮਲ ਨਾਲ ਸਬੰਧਿਤ ਸ਼ਿਕਾਇਤਾਂ/ ਮਾਮਲਿਆਂ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ...
ਕੋਟ ਈਸੇ ਖਾਂ, 15 ਜਨਵਰੀ (ਨਿਰਮਲ ਸਿੰਘ ਕਾਲੜਾ)- ਸਥਾਨਕ ਪਾਵਰ ਕਾਮ ਦੇ ਐੱਸ.ਡੀ.ਓ. ਇੰਜੀਨੀਅਰ ਕੇਵਲ ਸਿੰਘ ਤੇ ਜੇ.ਈ. ਕਰਨੈਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਸਬ ਡਵੀਜ਼ਨ ਜਨੇਰ ਨਵੇਂ ਬਿਜਲੀ ਯੰਤਰਾਂ ਨੂੰ ਸਥਾਪਿਤ ਕਰਨ ਲਈ ਮਿਤੀ 16 ...
ਬਾਘਾ ਪੁਰਾਣਾ, 15 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡਾਂ 'ਚ ਭੋਲੇ-ਭਾਲੇ ਪਿੰਡਾਂ ਦੇ ਕਿਸਾਨਾਂ ਨੂੰ ਕਿਸਾਨ ਯੂਨੀਅਨ ਦੀ ਆੜ 'ਚ ਨਕਲੀ ਬੀਜ ਵੇਚਣ ਵਾਲਾ ਕਿਸਾਨ ਆਗੂ ਕਿਸਾਨ ਹਿਤੈਸ਼ੀ ਨਹੀਂ ਹੋ ਸਕਦਾ | ਇਨ੍ਹਾਂ ਸ਼ਬਦਾਂ ਦਾ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਮੋਗਾ ਜ਼ਿਲ੍ਹੇ ਦੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਵਲੋਂ ਅੱਜ ਬਲੂਮਿੰਗ ਬਡਜ਼ ਸਕੂਲ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੋਗਾ ਡਾਇਰੈਕਟਰੀ ਰਿਲੀਜ਼ ਕੀਤੀ ਗਈ | ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ...
ਨਿਹਾਲ ਸਿੰਘ ਵਾਲਾ, 15 ਜਨਵਰੀ-(ਪਲਵਿੰਦਰ ਸਿੰਘ ਟਿਵਾਣਾ)- ਚਾਰ ਮਾਰਗੀ ਰਾਸ਼ਟਰੀ ਮਾਰਗ ਦੀ ਉਸਾਰੀ ਅਧੀਨ ਪਿੰਡ ਮਾਛੀਕੇ ਵਿਖੇ ਵਿਭਾਗ ਦੀ ਅਣਗਹਿਲੀ ਕਾਰਨ ਪਿੰਡ ਨੂੰ ਦੋ ਹਿੱਸਿਆਂ ਵਿਚ ਵੰਡੇ ਜਾਣ ਤੋਂ ਬਾਅਦ ਪੈਦਾ ਹੋਈਆਂ ਸਮੱਸਿਆਵਾਂ ਨੂੰ ਲੈ ਕੇ ਕਿਰਤੀ ਕਿਸਾਨ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ)- ਬਾਘਾ ਪੁਰਾਣਾ ਦੇ ਮੁੱਖ ਚੋਣ ਅਫਸਰ ਕਮ ਐੱਸ.ਡੀ.ਐਮ. ਰਾਜਪਾਲ ਸਿੰਘ ਅਤੇ ਡੀ.ਐੱਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਤੇ ਬੀ.ਐਸ.ਐਫ. ਦੇ ਜਵਾਨਾਂ ਨੇ ਬਾਘਾ ਪੁਰਾਣਾ ਸ਼ਹਿਰ ਦੇ ਵੱਖ-ਵੱਖ ...
ਕੋਟ ਈਸੇ ਖਾਂ, 15 ਜਨਵਰੀ (ਕਾਲੜਾ, ਗੁਲਾਟੀ, ਖਾਲਸਾ)- ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਅੱਜ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਹੱਕ ਵਿਚ ਹਲਕਾ ਧਰਮਕੋਟ ...
ਧਰਮਕੋਟ, 15 ਜਨਵਰੀ (ਪਰਮਜੀਤ ਸਿੰਘ)- ਵਿਧਾਨ ਸਭਾ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਪੰਜਾਬ ਸੰਜੀਵ ਕੋਛੜ ਵਲੋਂ ਆਪਣੇ ਸਾਥੀਆਂ ਸਮੇਤ ਸੱਦੀ ਗਈ ਇਕ ਪ੍ਰੈੱਸ ਕਾਨਫ਼ਰੰਸ ਵਿਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਅੱਜ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਪਵਨ ਥਾਪਰ, ਕਾਲਜ ਚੇਅਰਪਰਸਨ ਤੇ ਸਾਬਕਾ ਮੰਤਰੀ ਪੰਜਾਬ ਡਾ: ਮਾਲਤੀ ਥਾਪਰ, ਕਾਲਜ ਪਿ੍ੰਸੀਪਲ ਮੈਡਮ ...
ਨੱਥੂਵਾਲਾ ਗਰਬੀ, 15 ਜਨਵਰੀ (ਸਾਧੂ ਰਾਮ ਲੰਗੇਆਣਾ)- ਪਿੰਡ ਲੰਗੇਆਣਾ ਪੁਰਾਣਾ ਅਤੇ ਬਾਘਾ ਪੁਰਾਣਾ ਵਿਖੇ ਚੱਲ ਰਹੇ ਡਾਇਨਾਮਿਕ ਇਮੀਗੇ੍ਰਸ਼ਨ ਵਲੋਂ ਜਗਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨੱਥੂਵਾਲਾ ਗਰਬੀ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਬਹੁਤ ਥੋੜ੍ਹੇ ਸਮੇਂ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੰਢ ਦੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਦੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਕਰ ਦਿੱਤਾ ਗਿਆ ਹੈ | ਉਕਤ ਬਦਲੇ ...
ਮੋਗਾ, 15 ਜਨਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਯੂਥ ਵੈੱਲਫੇਅਰ ਸੈੱਲ ਅਤੇ ਐਨ.ਐਸ.ਐਸ. ਯੂਨਿਟ ਵਲੋਂ ਵਿਵੇਕਾ ਨੰਦ ਦੀਆਂ ਸਿੱਖਿਆਵਾਂ ਥੀਮ ਤਹਿਤ ਆਨਲਾਈਨ ਲੇਖ ਲਿਖਣ ਮੁਕਾਬਲੇ ਕਰਵਾਏ | ਕਾਲਜ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੰਢ ਦੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਦੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਕਰ ਦਿੱਤਾ ਗਿਆ ਹੈ | ਉਕਤ ਬਦਲੇ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਆਪਣੇ ਨਿਮਰ ਸੁਭਾਅ ਵਜੋਂ ਜਾਣੇ ਜਾਂਦੇ ਐੱਸ.ਆਈ. ਪੂਰਨ ਸਿੰਘ ਹੁਣ ਸ਼ਹਿਰ ਦੇ ਟਰੈਫ਼ਿਕ ਸੁਚਾਰੂ ਰੂਪ 'ਚ ਚਲਾਉਣ ਦੀ ਜ਼ੰੁਮੇਵਾਰੀ ਸੰਭਾਲਣਗੇ | ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਅਤੇ ...
ਫ਼ਤਿਹਗੜ੍ਹ ਪੰਜਤੂਰ, 15 ਜਨਵਰੀ (ਜਸਵਿੰਦਰ ਸਿੰਘ ਪੋਪਲੀ)- ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਫ਼ਤਿਹਗੜ੍ਹ ਪੰਜਤੂਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਅਜਾਇਬ ਸਿੰਘ ਵਿਰਕ ...
ਨੱਥੂਵਾਲਾ ਗਰਬੀ, 15 ਜਨਵਰੀ (ਸਾਧੂ ਰਾਮ ਲੰਗੇਆਣਾ)- ਕਾਂਗਰਸ ਪਾਰਟੀ ਵਿਕਾਸ ਦੇ ਆਧਾਰ 'ਤੇ ਪੰਜਾਬ ਭਰ 'ਚੋਂ ਇਸ ਵਾਰ ਫਿਰ ਹੂੰਝਾ ਫੇਰ ਜਿੱਤ ਹਾਸਲ ਕਰੇਗੀ ਤੇ ਪੰਜਾਬ ਦੇ ਲੋਕਾਂ ਦੀ ਜੋ ਮਸੀਹਾ ਸਰਕਾਰ ਹੈ ਉਹ ਸਿਰਫ਼ ਕਾਂਗਰਸ ਪਾਰਟੀ ਦੀ ਹੀ ਸਰਕਾਰ ਹੈ | ਉਕਤ ਵਿਚਾਰਾਂ ਦਾ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ/ਗੁਰਮੀਤ ਸਿੰਘ ਮਾਣੂੰਕੇ)- ਕਾਂਗਰਸ ਦੀ ਕੌਮੀ ਹਾਈਕਮਾਂਡ ਵਲੋਂ ਅੱਜ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਹਲਕਾ ਬਾਘਾ ਪੁਰਾਣਾ ਤੋਂ ਮੌਜੂਦਾ ਵਿਧਾਇਕ ...
ਕੋਟ ਈਸੇ ਖਾਂ, 15 ਜਨਵਰੀ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)- ਹਲਕਾ ਧਰਮਕੋਟ 'ਚ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਨੂੰ ਖ਼ਤਮ ਕਰਦਿਆਂ ਪਾਰਟੀ ਹਾਈ ਕਮਾਂਡ ਵਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ 'ਤੇ ਮੁੜ ਵਿਸ਼ਵਾਸ ...
ਕੋਟ ਈਸੇ ਖਾਂ, 15 ਜਨਵਰੀ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਆਮ ਆਦਮੀ ਪਾਰਟੀ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਬਲਾਕ ਪ੍ਰਧਾਨ ਗੁਰਮੁਖ ਸਿੰਘ ਫੌਜੀ ਪੰਡੋਰੀ ਨੇ ਆਪਣੀ ਪਾਰਟੀ ਨੂੰ ਛੱਡ ਜਥੇਦਾਰ ਤੋਤਾ ਸਿੰਘ ਵਲੋਂ ਕੀਤੇ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ...
ਕੋਟ ਈਸੇ ਖਾਂ, 15 ਜਨਵਰੀ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਹਲਕਾ ਧਰਮਕੋਟ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਤੇ ਲੋਕ ਹਿਤਾਂ ਲਈ ਕੰਮ ਕਰਨ ਲਈ ਜਾਣੇ ਜਾਂਦੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਕੋਟ ਈਸੇ ਖਾਂ ...
ਫ਼ਤਿਹਗੜ੍ਹ ਪੰਜਤੂਰ, 15 ਜਨਵਰੀ (ਜਸਵਿੰਦਰ ਸਿੰਘ ਪੋਪਲੀ)- ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਉੱਥੇ ਹੀ ਕਾਂਗਰਸ ਪਾਰਟੀ ਨੇ ਅੱਜ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ...
ਨਿਹਾਲ ਸਿੰਘ ਵਾਲਾ, 15 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਪੂਰੀ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਤੇ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਮਾਰਚ ਮਹੀਨੇ ਪੰਜਾਬ ਵਿਚ ਅਕਾਲੀ ਸਰਕਾਰ ਹੋਵੇਗੀ | ਇਨ੍ਹਾਂ ਵਿਚਾਰਾਂ ਦਾ ...
ਧਰਮਕੋਟ, 15 ਜਨਵਰੀ (ਪਰਮਜੀਤ ਸਿੰਘ)- ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ, ਬਰਜਿੰਦਰ ਸਿੰਘ ਮੱਖਣ ਬਰਾੜ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਦਿਸ਼ਾ ਨਿਰਦੇਸ਼ ਤਹਿਤ ਹਲਕਾ ਧਰਮਕੋਟ ਦੇ ਸਰਕਲ ਭਿੰਡਰ ਕਲਾਂ ਦੇ ਪਿੰਡ ਫ਼ਤਿਹਗੜ੍ਹ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਸਮਾਜ ਮੋਰਚਾ ਹੀ ਸਹੀ ਅਰਥਾਂ ਵਿਚ ਪੰਜਾਬ ਅਤੇ ਪੰਜਾਬ ਦੀ ਜਨਤਾ ਦੀ ਨੁਮਾਇੰਦਗੀ ਕਰਦਾ ਹੈ | ਇਸ ਲਈ ਸੰਯੁਕਤ ਸਮਾਜ ਮੋਰਚੇ ਦੀ ਜਿੱਤ ਅਸਲ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਜਿੱਤ ਹੋਵੇਗੀ | ...
ਨਿਹਾਲ ਸਿੰਘ ਵਾਲਾ, 15 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਧੂੜਕੋਟ ਰਣਸੀਂਹ ਵਿਖੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ | ਹਲਕਾ ਨਿਹਾਲ ਸਿੰਘ ਵਾਲਾ ਦੇ ...
ਕੋਟ ਈਸੇ ਖਾਂ, 15 ਜਨਵਰੀ (ਨਿਰਮਲ ਸਿੰਘ ਕਾਲੜਾ)- ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਇਕ ਵਿਸ਼ੇਸ਼ ਮੀਟਿੰਗ ਅਕਾਲੀ ਆਗੂ ਬਲਦੇਵ ਸਿੰਘ ਪਿੰਡ ਜਾਫਰਵਾਲਾ ਦੇ ਗ੍ਰਹਿ ਵਿਖੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਦਾਰ ਤੋਤਾ ਸਿੰਘ ...
ਫ਼ਰੀਦਕੋਟ, 15 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਮੁਕਾਬਲੇ ਕਰਵਾਏ ਗਏ | ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ...
ਮੋਗਾ, 15 ਜਨਵਰੀ (ਜਸਪਾਲ ਸਿੰਘ ਬੱਬੀ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਐਸ.ਸੀ. ਫ਼ੈਸ਼ਨ ਡਿਜ਼ਾਇਨਿੰਗ ਦੀ ਪ੍ਰੀਖਿਆ ਦੇ ਚੌਥੇ ਸਮੈਸਟਰ ਦੇ ਨਤੀਜੇ ਵਿਚ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਡਾ. ਨੀਨਾ ...
ਅਜੀਤਵਾਲ, 15 ਜਨਵਰੀ (ਹਰਦੇਵ ਸਿੰਘ ਮਾਨ)- ਇਤਿਹਾਸਕ ਪਿੰਡ ਢੁੱਡੀਕੇ ਦੇ ਜਸਵੀਰ ਸਿੰਘ ਏਸ਼ੀਅਨ ਰੋਇੰਗ ਗੋਲਡ ਮੈਡਲਿਸਟ ਤੇ ਸਕੱਤਰ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਪਿਤਾ ਨਿਰੰਜਣ ਸਿੰਘ ਅਕਾਲੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਦੇਸ਼ ਭਗਤ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਸਮੂਹ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਇੰਗਲਿਸ਼ ਸਟੂਡੀਓ ਦੇ ਪ੍ਰਬੰਧਕ ਪੰਕਜ ਬਾਂਸਲ ਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਨੇ ਵਿਦਿਆਰਥੀ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਆਈਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਸੇਵਾਵਾਂ ਦੇ ਨਾਲ ਅਨੇਕਾਂ ਵਿਦਿਆਰਥੀਆਂ ਦਾ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲਟਸ ਦੀ ਤਿਆਰੀ ਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ-ਪ੍ਰਮੰਨੀ ਸੰਸਥਾ ਹੈ | ਸੰਸਥਾ ਵਲੋਂ ਮਿਲ ਰਹੀ ਆਧੁਨਿਕ ਤੇ ਸੌਖੀ ਤਕਨੀਕ ਨਾਲ ਵਿਦਿਆਰਥੀ ਬਹੁਤ ਜਲਦੀ ਆਪਣੇ ਮਨ ...
ਨਿਹਾਲ ਸਿੰਘ ਵਾਲਾ, 15 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨੱਈਆ ਕੌਮੀ ਯੋਜਨਾ ਯੂਨਿਟ ਵਲੋਂ ਰਾਸ਼ਟਰੀ ਯੁਵਾ ਹਫ਼ਤਾ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਵਲੰਟੀਅਰਾਂ ਦੇ ਲੇਖ ...
ਮੋਗਾ, 15 ਜਨਵਰੀ (ਅਸ਼ੋਕ ਬਾਂਸਲ)- ਵਿਧਾਨ ਸਭਾ ਚੋਣਾਂ ਵਿਚ ਐਨ.ਜੀ.ਓ. ਐਸ.ਕੇ. ਬਾਂਸਲ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਬਣਾਏ ਗਏ ਹਨ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮੋਗਾ ਵਲੋਂ ਇਸ ਕਮੇਟੀ ਦਾ ਗਠਨ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ)- ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਭਾਈ ...
ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)- ਮੋਗਾ ਮਾਲਵਾ ਖ਼ਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ | ਸੰਸਥਾ ਨੇ ਇਸ ਵਾਰ ਤਨਵੀਰ ਸਿੰਘ ਦਾ ਯੂ.ਕੇ. ਦਾ ...
ਕੋਟ ਈਸੇ ਖਾਂ, 15 ਜਨਵਰੀ (ਨਿਰਮਲ ਸਿੰਘ ਕਾਲੜਾ)- ਸੰਤ ਬਾਬਾ ਹਮੀਰ ਸਿੰਘ ਜਨੇਰ ਟਕਸਾਲ 'ਚ ਸੰਤਾਂ-ਮਹਾਂਪੁਰਖਾਂ ਤੇ ਪੰਥਕ ਹਿਤੈਸ਼ੀ ਜਥੇਬੰਦੀਆਂ ਵਲੋਂ ਪਿਛਲੇ ਸਮੇਂ ਤੋਂ ਹੋ ਰਹੀਆਂ ਬੇਅਦਬੀਆਂ ਸੰਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ | ਪੰਥਕ ਹਿਤੈਸ਼ੀਆਂ ਤੇ ਸੰਤਾਂ ...
ਬਾਘਾ ਪੁਰਾਣਾ, 15 ਜਨਵਰੀ (ਕਿ੍ਸ਼ਨ ਸਿੰਗਲਾ)- ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਨਿਰੰਤਰ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਅੱਜ ਮੁੱਖ ਚੋਣ ਅਫ਼ਸਰ ਕਮ ਐੱਸ.ਡੀ.ਐਮ. ਰਾਜਪਾਲ ...
ਬਾਘਾ ਪੁਰਾਣਾ, 15 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਲੋਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX