-ਅੰਮਿ੍ਤਪਾਲ ਸਿੰਘ ਵਲ੍ਹਾਣ-
ਬਠਿੰਡਾ, 15 ਜਨਵਰੀ:- ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਪਾਰਟੀ ਨੇ ਬਠਿੰਡਾ ਜ਼ਿਲੇ੍ਹ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਤੋਂ ਵੀ ਉਮੀਦਵਾਰ ਐਲਾਨ ਦਿੱਤੇ ਗਏ ਹਨ | ਪਾਰਟੀ ਨੇ ਐਤਕੀਂ ਵੀ ਪਹਿਲਾਂ ਪਰਖੇ 5 ਉਮੀਦਵਾਰਾਂ ਜਿਨ੍ਹਾਂ ਵਿਚ 3 ਵਿਧਾਇਕ ਅਤੇ 2 ਹਲਕਾ ਇੰਚਾਰਜਾਂ ਸ਼ਾਮਿਲ ਹਨ, 'ਤੇ ਭਰੋਸਾ ਜਤਾਇਆ ਹੈ | ਜਦਕਿ ਡਾ. ਮਨੋਜ ਬਾਲਾ ਪਹਿਲੀ ਵਾਰ ਮੌੜ ਹਲਕੇ ਤੋਂ ਕਿਸਮਤ ਅਜ਼ਮਾਉਣਗੇ | ਇਸ ਤੋਂ ਇਲਾਵਾ ਤਿੰਨ ਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਅਤੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਇਸ ਵਾਰ ਟਿਕਟ ਕੱਟੀ ਗਈ ਹੈ | ਹਰਮਿੰਦਰ ਜੱਸੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਮੌੜ ਤੋਂ ਚੋਣ ਲੜੀ ਸੀ | ਪਰ ਉਹ ਚੋਣਾਂ 'ਚ 23087 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ ਸਨ ਅਤੇ ਇਹ ਸੀਟ 'ਆਪ' ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ 62282 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਸੀ | ਹਰਮਿੰਦਰ ਜੱਸੀ ਇਸ ਵਾਰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜਨ ਦੇ ਰੌਂਅ ਵਿਚ ਸਨ ਪਰ ਉਹ ਮੌੜ ਅਤੇ ਤਲਵੰਡੀ ਸਾਬੋ ਹਲਕਿਆਂ 'ਚ ਆਪਣੀ ਟਿਕਟ ਬਚਾਉਣ 'ਚ ਅਸਫਲ ਰਹੇ ਹਨ | ਪਿਛਲੀ ਚੋਣਾਂ 'ਚ ਮੌੜ ਹਲਕੇ ਤੋਂ 'ਆਪ' ਦੇ ਵਿਧਾਇਕ ਬਣੇ ਜਗਦੇਵ ਸਿੰਘ ਕਮਾਲੂ ਪਹਿਲਾਂ 'ਆਪ' ਤੋਂ ਬਾਗ਼ੀ ਹੋਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਰਲੇ ਅਤੇ ਪਿੱਛੋ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ | ਜਗਦੇਵ ਕਮਾਲੂ ਹਲਕੇ 'ਚ ਸਰਗਰਮ ਵੀ ਦਿਖਾਈ ਦਿੱਤੇ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਵੀ ਟਿਕਟ ਕੱਟ ਦਿੱਤੀ ਹੈ | ਪਾਰਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਤੇ ਰਾਮਪੁਰਾ ਫੂਲ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ 'ਤੇ ਵਿਸ਼ਵਾਸ ਕਾਇਮ ਰੱਖਦਿਆਂ ਉਨ੍ਹਾਂ ਨੂੰ ਕ੍ਰਮਵਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਅਤੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ | ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਮਨਪ੍ਰੀਤ ਸਿੰਘ ਬਾਦਲ ਵਲੋਂ ਹਲਕਾ ਬਦਲਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ, ਜਿਨ੍ਹਾਂ 'ਤੇ ਅੱਜ ਵਿਰਾਮ ਲੱਗ ਗਿਆ | ਇਸੇ ਤਰ੍ਹਾਂ ਹਲਕਾ ਭੁੱਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ 'ਤੇ ਮੁੜ ਭਰੋਸਾ ਕਰਦਿਆਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ | ਪ੍ਰੀਤਮ ਸਿੰਘ ਕੋਟ ਭਾਈ ਦੇ ਵੀ ਹਲਕਾ ਬਦਲਣ ਦੇ ਚਰਚੇ ਜ਼ੋਰਾਂ 'ਤੇ ਚੱਲ ਰਹੇ ਸਨ | ਤਲਵੰਡੀ ਸਾਬੋ ਹਲਕੇ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੂੰ ਲਗਾਤਾਰ ਦੂਸਰੀ ਤਲਵੰਡੀ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ | ਜਟਾਣਾ ਪਿਛਲੀਆਂ ਚੋਣਾਂ 'ਚ 'ਆਪ' ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਕੋਲੋਂ 19293 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ | ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਦੂਜੀ ਵਾਰ ਟਿਕਟ ਦਿੱਤੀ ਗਈ ਹੈ | ਪਾਰਟੀ ਵਲੋਂ ਹਰਵਿੰਦਰ ਸਿੰਘ ਲਾਡੀ ਨੂੰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਸੀ ਅਤੇ ਉਹ 2017 ਦੀਆਂ ਚੋਣਾਂ 'ਚ 'ਆਪ' ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਕੋਲੋਂ ਪਛੜਣ ਕਰਕੇ ਤੀਜੇ ਸਥਾਨ 'ਤੇ ਰਹੇ ਸਨ | ਉਨ੍ਹਾਂ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਆਪਸੀ ਮਤਭੇਦ ਚੱਲ ਰਹੇ ਸਨ ਅਤੇ ਇਨ੍ਹਾਂ ਮਤਭੇਦਾਂ ਨੂੰ ਉਨ੍ਹਾਂ ਦੇ ਟਿਕਟ ਮਿਲਣ ਦੇ ਦਾਅਵਿਆਂ 'ਚ ਅੜਿੱਕਾ ਸਮਝਿਆਂ ਜਾ ਰਿਹਾ ਸੀ ਪਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਥਾਪੜੇ ਮਗਰੋਂ ਹਰਵਿੰਦਰ ਲਾਡੀ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਸਨ |
ਬਠਿੰਡਾ, 15 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਣ ਲੱਗਾ ਹੈ ਤੇ ਅੱਜ ਕੋਰੋਨਾ ਪੀੜਤ ਇਕ ਗਰਭਵਤੀ ਔਰਤ ਤੇ ਉਸ ਦੀ ਨਵਜੰਮੀ ਬੱਚੀ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ, ਜਦੋਂ ਕਿ ਅੱਜ ਜ਼ਿਲ੍ਹੇ ...
ਬਠਿੰਡਾ,15 ਜਨਵਰੀ (ਅਵਤਾਰ ਸਿੰਘ)-ਸਥਾਨਕ ਸੰਤਪੁਰਾ ਰੋਡ ਫ਼ਿਰੋਜ਼ਪੁਰ ਦਿੱਲੀ ਲਾਈਨਾਂ 'ਤੇ ਸਵੇਰ ਦੇ ਵੇਲੇ ਇਕ ਵਿਅਕਤੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਉਸ ਦੇ ਕਈ ਟੁਕੜੇ ਹੋ ਗਏ | ਇਸਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰਾਂ ਨੂੰ ...
ਬਠਿੰਡਾ, 15 ਜਨਵਰੀ (ਵੀਰਪਾਲ ਸਿੰਘ)-ਬਠਿੰਡਾ ਵਿਚ ਸਥਿਤ ਫਾਇਨਾਂਸ ਕੰਪਨੀ ਵਿਚ ਕੰਮ ਕਰਨ ਵਾਲੇ ਵਿਅਕਤੀ 'ਤੇ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਧੋਖੇ ਨਾਲ ਪੈਸਾ ਟਰਾਂਸਜੈਕਸ਼ਨਾਂ ਕਰਨ 'ਤੇ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ | ਤਫ਼ਤੀਸ਼ੀ ਪੁਲਿਸ ...
ਬਠਿੰਡਾ, 15 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੀਆਂ ਟੀਮਾਂ ਨੇ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਟੈਨਿਸ ...
ਸੰਗਤ ਮੰਡੀ, 15 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਬਾਂਡੀ ਵਿਖੇ ਪਿੰਡ ਦੇ ਆਂਗਣਵਾੜੀ ਸੈਂਟਰ 'ਚ ਬਾਲ ਵਿਕਾਸ ਵਿਭਾਗ ਵੱਲੋਂ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ | ਪਿੰਡ ਵਾਸੀ ਪੰਚਾਇਤ ਮੈਂਬਰ ਜਸਪਾਲ ਸਿੰਘ ਨੇ ਦੱਸਿਆ ਕਿ ਬਾਲ ਵਿਕਾਸ ਵਿਭਾਗ ...
ਬਠਿੰਡਾ, 15 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪਿੰਡ ਲਹਿਰਾ ਖਾਨਾ ਵਿਖੇ ਬੀਤੇ ਦਿਨ ਗੋਲੀਆਂ ਮਾਰਕੇ ਕਤਲ ਕੀਤੇ ਗਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਵਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁਖਾ ਦੁਨੇਕੇ ਸਮੇਤ ਤਿੰਨ ਨਾਮੀ ਗੈਂਗਸ਼ਟਰਾਂ ਨੂੰ ...
ਬਠਿੰਡਾ, 15 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪਿੰਡ ਲਹਿਰਾ ਖਾਨਾ ਵਿਖੇ ਬੀਤੇ ਦਿਨ ਗੋਲੀਆਂ ਮਾਰਕੇ ਕਤਲ ਕੀਤੇ ਗਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਵਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁਖਾ ਦੁਨੇਕੇ ਸਮੇਤ ਤਿੰਨ ਨਾਮੀ ਗੈਂਗਸ਼ਟਰਾਂ ਨੂੰ ...
ਬਠਿੰਡਾ, 15 ਜਨਵਰੀ (ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਪਣੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੁੱਡਾ ਦੀ ਕਮਰਸ਼ੀਅਲ ਜਗ੍ਹਾ ਨੂੰ ਰਿਹਾਇਸ਼ੀ ਜਗ੍ਹਾ ਦੇ ਕਰਕੇ ਕੌਡੀਆਂ ਦੇ ...
ਗੋਨਿਆਣਾ, 15 ਜਨਵਰੀ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)-14 ਫਰਵਰੀ ਨੂੰ ਪੈ ਰਹੀਆਂ ਵਿਧਾਨ ਸਭਾ ਵੋਟਾਂ ਦੇ ਤਹਿਤ ਅੱਜ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿਚ 117 ਸੀਟਾਂ 'ਤੇ ਚੋਣ ਲੜਣ ਵਾਲੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ | ਕਾਂਗਰਸ ਪਾਰਟੀ ਵੱਲੋਂ ...
ਮਹਿਰਾਜ, 15 ਜਨਵਰੀ (ਸੁਖਪਾਲ ਮਹਿਰਾਜ)-ਬੀਤੀ ਰਾਤ ਕਸਬਾ ਮਹਿਰਾਜ ਵਿਖੇ ਚੋਰਾਂ ਨੇ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਨੂੰ ਲੱਗੇ ਚਾਰ ਸਟੀਲ ਗੇਟਾਂ 'ਚੋਂ ਜੋ ਵਾਟਰ ਵਰਕਸ ਵਾਲੀ ਸਾਈਡ ਇਕ ਗੇਟ ਚੋਰੀ ਕਰਕੇ ਲੈ ਗਏ | ਇਸ ਸਬੰਧੀ ...
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸਮਾਜ ਸੇਵੀ ਆਗੂ ਡਾਲ ਚੰਦ ਪੰਵਾਰ, ਡਾ: ਹਰਚੰਦ ਰਾਮ, ਡਾ: ਦਰਸ਼ਨ ਲਾਲ ਤੇ ਮਾਸਟਰ ਮਲਕੀਤ ਸਿੰਘ ਦੀ ਅਗਵਾਈ ਵਿਚ ਲੋਕਾਂ ਦਾ ਇਕ ਵਫਦ ਡਾ: ਨਿਰਮਲ ਓਸੇਪਚਨ ਆਈ.ਏ.ਐਸ. ਰਿਟਰਨਿੰਗ ਅਫ਼ਸਰ (089 ਵਿਧਾਨ ਸਭਾ ਹਲਕਾ ਜੈਤੋ, ਐਸ.ਸੀ.)-ਕਮ-ਉਪ ...
ਤਲਵੰਡੀ ਸਾਬੋ, 15 ਜਨਵਰੀ (ਰਣਜੀਤ ਸਿੰਘ ਰਾਜੂ)-ਕੋਰੋਨਾ ਦੀ ਤੀਜੀ ਲਹਿਰ ਦੌਰਾਨ ਵਧ ਰਹੇ ਪ੍ਰਕੋਪ ਦਰਮਿਆਨ ਅੱਜ ਸਿਹਤ ਵਿਭਾਗ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਐੱਸ.ਡੀ.ਐੱਮ. ਕਮ ਚੋਣ ਅਧਿਕਾਰੀ ਸ੍ਰੀ ਅਕਾਸ਼ ਬਾਂਸਲ (ਆਈ.ਏ.ਐੱਸ.) ਕੋਰੋਨਾ ...
ਰਾਮਾਂ ਮੰਡੀ, 15 ਜਨਵਰੀ (ਅਮਰਜੀਤ ਸਿੰਘ ਲਹਿਰੀ)-ਕਾਂਗਰਸ ਪਾਰਟੀ ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ ਉਮੀਦਵਾਰ ਐਲਾਲਣ ਤੇ ਕਾਂਗਰਸੀ ਵਰਕਰਾਂ ਨੇ ਗਾਂਧੀ ਚੌਂਕ, ਰੇਲਵੇ ਚੌਂਕ ਅਤੇ ਖੂਹ ਵਾਲਾ ਚੌਂਕ ਵਿੱਚ ਲੱਡੂ ਵੰਡ ਕੇ ਪਟਾਖੇ ਚਲਾ ਕੇ ਖੁਸ਼ੀ ...
ਬਠਿੰਡਾ, 15 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ (ਰਾਖਵਾਂ) ਤੋਂ 2007 ਤੋਂ ਲਗਾਤਾਰ ਕਾਂਗਰਸ ਪਾਰਟੀ ਜਿੱਤ ਦਾ ਪ੍ਰਚਮ ਲਹਿਰਾਉਂਦੀ ਆ ਰਹੀ ਹੈ ਤੇ ਕਾਂਗਰਸ ਵਲੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ...
ਕੋਟਫੱਤਾ, 15 ਜਨਵਰੀ (ਰਣਜੀਤ ਸਿੰਘ ਬੁੱਟਰ)-ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਹਲਕਾ ਸੇਵਾਦਾਰ ਹਰਵਿੰਦਰ ਸਿੰਘ ਲਾਡੀ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਏ ਜਾਣ ਨਾਲ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਹਰਵਿੰਦਰ ਸਿੰਘ ਲਾਡੀ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ...
ਸੀਂਗੋ ਮੰਡੀ, 15 ਜਨਵਰੀ (ਪਿ੍ੰਸ ਗਰਗ)-ਸਰਕਾਰ ਵਲੋਂ ਕੋਵਿਡ ਦੀ ਤੀਸਰੀ ਲਹਿਰ ਨੂੰ ਦੇਖਦੇ ਹੋਏ ਸਰਕਾਰ ਵਲੋਂ ਰਾਤ ਦੇ ਲਾਕਾਡਾਊਨ ਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਹਿਦਾਇਤਾਂ ਅਤੇ ਖ਼ਾਸ ਕਰ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਵਾਉਣ ਨਾਲ ਮਾਪਿਆਂ 'ਚ ਸਰਕਾਰ ਵਿਰੁੱਧ ...
ਤਲਵੰਡੀ ਸਾਬੋ, 15 ਜਨਵਰੀ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਉਮੀਦਵਾਰ ਦੇ ਹੱਕ ਵਿਚ ਪਿਛਲੇ ਦਿਨਾਂ ਤੋਂ ਹਲਕੇ ਅੰਦਰ ਡੋਰ ਟੂ ਡੋਰ ਜਾ ਕੇ ਵੋਟਾਂ ਮੰਗ ਰਹੇ ਨੌਜਵਾਨ ਅਕਾਲੀ ਆਗੂ ਗੁਰਬਾਜ਼ ਸਿੰਘ ਸਿੱਧੂ ਦੀ ਮੁਹਿੰਮ ਨੇ ਤੇਜ਼ੀ ਫੜ ਲਈ ...
ਬੱਲੂਆਣਾ, 15 ਜਨਵਰੀ (ਗੁਰਨੈਬ ਸਾਜਨ)-ਪੁਲਿਸ ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਬਹਿਮਣ ਦੀਵਾਨਾ ਰੇਲਵੇ ਫਾਟਕਾਂ ਨੇੜੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਲੈਣ ਦੇ ਬਹਾਨੇ ਦੋ ਵਿਅਕਤੀਆਂ ਵਲੋਂ ਠੇਕੇ ਦੇ ਕਰਿੰਦੇ ਦੇ ਸੱਟਾਂ ਮਾਰ ਕੇ ਉਨ੍ਹਾਂ ਪਾਸੋਂ 52 ਹਜ਼ਾਰ ਦੀ ...
ਭਾਗੀਵਾਂਦਰ, 15 ਜਨਵਰੀ (ਮਹਿੰਦਰ ਸਿੰਘ ਰੂਪ)-ਕਾਂਗਰਸ ਹਾਈ ਕਮਾਂਡ ਵਲੋਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਉਮੀਦਵਾਰ ਐਲਾਨੇ ਜਾਣ ਤੇ ਹਲਕੇ ਦੇ ਕਾਂਗਰਸ ਵਰਕਰਾਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਜਿਉਂ ਹੀ ਅੱਜ ਕਾਂਗਰਸ ਹਾਈ ...
ਮੌੜ ਮੰਡੀ, 15 ਜਨਵਰੀ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਮੌੜ ਤੋਂ ਜ਼ਿਲ੍ਹਾ ਜਥੇਬੰਦੀ ਲਈ ਤਿੰਨ ਹੋਰ ਸੀਨੀਅਰ ਮੀਤ ਪ੍ਰਧਾਨ ਬਣਾਏ ਹਨ ਹਨ ਇਨ੍ਹਾਂ ਮੀਤ ਪ੍ਰਧਾਨਾਂ ਵਿਚ ਗੁਰਮੇਲ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ੍ਹ ਅਤੇ ਭੋਲਾ ...
ਕੋਟਫੱਤਾ, 15 ਜਨਵਰੀ (ਰਣਜੀਤ ਸਿੰਘ ਬੁੱਟਰ)-ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਅਮਿਤ ਰਤਨ ਕੋਟਫੱਤਾ ਨੇ ਹਲਕੇ ਦੇ ਵੱਡੇ ਨਗਰ ਕੋਟਸ਼ਮੀਰ ਵਿਚ ਵੱਖ-ਵੱਖ ਅੱਧੀ ਦਰਜਨ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ | ਨਗਰ ਦੇ ਵਾਰਡ ਨੰਬਰ 10 ਵਿਚ ਆਪ ਦੇ ...
ਲਹਿਰਾ ਮੁਹੱਬਤ, 15 ਜਨਵਰੀ (ਭੀਮ ਸੈਨ ਹਦਵਾਰੀਆ)-ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੀ ਬ੍ਰਾਂਚ ਲਹਿਰਾ ਮੁਹੱਬਤ ਵਿਖੇ ਬੈਂਕ ਦੁਆਰਾ ਜਾਰੀ ਸਕੀਮਾਂ ਬਾਰੇ ਗਾਹਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਦੌਰਾਨ ਮੁੱਖ ਬੁਲਾਰੇ ਰਮੇਸ਼ ਕੁਮਾਰ (ਕੌਂਸਲਰ ਫਾਈਨੈਂਸ਼ੀਅਲ ...
ਬਠਿੰਡਾ, 15 ਜਨਵਰੀ (ਅਵਤਾਰ ਸਿੰਘ)- ਪੰਜਾਬੀ ਯੂਨੀਵਰਸਿਟੀ, ਰਿਜਨਲ ਸੈਂਟਰ ਬਠਿੰਡਾ ਦੇ ਐਜੂਕੇਸ਼ਨ ਵਿਭਾਗ ਵਲੋਂ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ | ਇਸ ਮੌਕੇ ਵਿਭਾਗ ਮੁੱਖੀ ਡਾ: ਰਮਿੰਦਰ ਸਿੰਘ ਨੇ ਕੈਂਪ ਦੀ ਅਗਵਾਈ ਕਰਦਿਆਂ ਬੀ.ਐਂਡ ਦੇ ਪਹਿਲੇ ਅਤੇ ਦੂਜੇ ...
ਭਾਗੀਵਾਂਦਰ, 15 ਜਨਵਰੀ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ, ਜਦੋਂ ਆਪ ਆਗੂ ਸੁਖਰਾਜ ਸਿੰਘ ਬੱਲ ਅਤੇ ਸਾਥੀਆਂ ਵਲੋਂ ਪ੍ਰੋ: ਬਲਜਿੰਦਰ ...
ਭੁੱਚੋ ਮੰਡੀ, 15 ਜਨਵਰੀ (ਬਿੱਕਰ ਸਿੰਘ ਸਿੱਧੂ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਪਿੰਡ ਭੁੱਚੋ ਕਲਾਂ ਵਿਖੇ 30 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਦੋ ਥਾਂਵਾਂ ...
ਮੌੜ ਮੰਡੀ, 15 ਜਨਵਰੀ (ਗੁਰਜੀਤ ਸਿੰਘ ਕਮਾਲੂ)- ਕਾਂਗਰਸ ਪਾਰਟੀ ਵਲੋਂ ਅੱਜ ਆਪਣੀ ਪਹਿਲੀ ਐਲਾਨੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਮੌੜ ਤੋਂ ਡਾ. ਸ੍ਰੀਮਤੀ ਮਨੋਜ ਬਾਲਾ ਬਾਂਸਲ ਨੂੰ ਹਲਕਾ ਮੌੜ ਤੋਂ ਕਾਂਗਰਸ ਦੀ ਟਿਕਟ ਦਿੱਤੀ ਗਈ ਹੈ | ਡਾ. ਮਨੋਜ ਬਾਲਾ ਬਾਂਸਲ ਦੀ ...
ਬਠਿੰਡਾ, 15 ਜਨਵਰੀ (ਅਵਤਾਰ ਸਿੰਘ)- ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਕਾਲੋਨੀ ਨੇ 20 ਸਕੂਲਾਂ ਵਿਚੋਂ ਸਵੱਛ ਸਰਵੇਖਣ 2022 ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਮਾਘੀ ਵਾਲੇ ਦਿਨ ਨਗਰ ਨਿਗਮ ਬਠਿੰਡਾ ...
ਭਾਈਰੂਪਾ, 15 ਜਨਵਰੀ (ਵਰਿੰਦਰ ਲੱਕੀ)-ਸਿੱਖ ਪੰਥ ਦੇ ਉੱਘੇ ਢਾਡੀ ਅਤੇ ਉੱਘੇ ਲਿਖਾਰੀ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਦੀ ਛੇਵੀਂ ਬਰਸੀ ਮੌਕੇ ਪਿੰਡ ਰਾਜਗੜ੍ਹ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ ਰਾਜਗੜ੍ਹ ...
ਲਹਿਰਾ ਮੁਹੱਬਤ, 15 ਜਨਵਰੀ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਤੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਕਾਂਗਰਸ ਵਲੋਂ ਮੁੜ ਟਿਕਟ ਮਿਲਣ ਦੀ ਖ਼ੁਸ਼ੀ ਵਿਚ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਸਮੂਹ ਕਾਂਗਰਸੀ ਆਗੂਆਂ ...
ਤਲਵੰਡੀ ਸਾਬੋ, 15 ਜਨਵਰੀ (ਰਵਜੋਤ ਸਿੰਘ ਰਾਹੀ)-ਜ਼ਮੀਨੀ ਪੱਧਰ 'ਤੇ ਖੇਡ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਦੇ ਯੂਥ ਅਫੇਅਰਜ਼ ਤੇ ਖੇਡ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ ਖੇਲੋ ਇੰਡੀਆ ਪ੍ਰੋਗਰਾਮ ਲਈ ਸਥਾਨਕ ਪੰਜਾਬੀ ਯੂਨੀਵਰਸਿਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX