ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਪਰ ਇਸ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ | ਜਿਸ ਦਾ ਮੁੱਖ ਕਾਰਨ ਤਿੰਨੋਂ ਹਲਕਿਆਂ ਵਿਚ ਕਾਂਗਰਸ ਪਾਰਟੀ ਵਿਚਲੀ ਧੜੇਬੰਦੀ ਅਤੇ ਵੱਡੀ ਪੱਧਰ ਕਾਟੋ ਕਲੇਸ਼ ਹੈ | ਜਿਸ ਦੀ ਤਸਵੀਰ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਲੋਕ ਦੇਖ ਚੁੱਕੇ ਹਨ | ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਲਗਭਗ ਇੱਕ ਦਰਜਨ ਦੇ ਕਰੀਬ ਸੰਭਾਵੀ ਉਮੀਦਵਾਰ ਹਨ ਜਿਨ੍ਹਾਂ ਵਿਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ, ਮੁਨੀਸ਼ ਬਾਂਸਲ ਪੁੱਤਰ ਸ੍ਰੀ ਪਵਨ ਬਾਂਸਲ ਸਾਬਕਾ ਕੇਂਦਰੀ ਰੇਲ ਮੰਤਰੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਾਂਗਰਸੀ ਆਗੂ ਗੁਰਕੀਮਤ ਸਿੰਘ ਸਿੱਧੂ ਆਦਿ ਸ਼ਾਮਲ ਹਨ | ਹਲਕਾ ਬਰਨਾਲਾ ਤੋਂ ਮੁੜ ਟਿਕਟ ਹਾਸਲ ਕਰਨ ਲਈ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨਾ ਕੇਵਲ ਪੂਰੀ ਜੋਰ ਅਜਮਾਇਜ਼ ਕੀਤੀ ਜਾ ਰਹੀ ਹੈ ਬਲਕਿ ਬਾਹਰੀ ਉਮੀਦਵਾਰ ਦੇ ਆਉਣ ਦੀ ਚਰਚਾਵਾਂ ਨੂੰ ਲੈ ਕੇ ਆਪਣੇ ਸਮਰਥਕਾਂ ਤੋਂ ਵਿਰੋਧ ਵੀ ਕਰਵਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹਲਕਾ ਮਹਿਲ ਕਲਾਂ ਤੋਂ ਵੀ ਇੱਕ ਦਰਜਨ ਸੰਭਾਵੀ ਉਮੀਦਵਾਰ ਹਨ ਜਿਨ੍ਹਾਂ ਵਿਚ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਕਾਂਗਰਸੀ ਆਗੂ ਬਨੀ ਖਹਿਰਾ, ਗੁਰਮੇਲ ਸਿੰਘ ਮੌੜ, ਕੁਲਵੰਤ ਸਿੰਘ ਟਿੱਬਾ, ਗੁਰਦੀਪ ਸਿੰਘ ਦੀਵਾਨਾ, ਸਰਬਜੀਤ ਕੌਰ ਖੁੱਡੀ ਕਲਾਂ ਚੇਅਰਪਰਸਨ ਆਦਿ ਸ਼ਾਮਲ ਹਨ | ਮਹਿਲ ਕਲਾਂ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ੁਦ ਚੋਣ ਲੜਨ ਦੀ ਵੀ ਚਰਚਾ ਜ਼ੋਰਾਂ 'ਤੇ ਹੈ ਕਿਉਂਕਿ ਸ: ਚੰਨੀ ਵਲੋਂ ਜਿੱਥੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਅਤੇ ਨਗਰ ਪੰਚਾਇਤ ਬਣਾਇਆ ਗਿਆ ਹੈ ਉੱਥੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਮੁਹੱਈਆ ਕਰਵਾਈ ਗਈ ਹੈ | ਹਲਕਾ ਭਦੌੜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਵੀ ਇੱਕ ਦਰਜਨ ਦੇ ਲਗਭਗ ਸੰਭਾਵੀ ਉਮੀਦਵਾਰ ਹਨ ਜਿਨ੍ਹਾਂ ਵਿਚ ਸਾਬਕਾ ਵਿਧਾਇਕ ਪਿਰਮਲ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋਂ, ਕਾਂਗਰਸੀ ਆਗੂ ਸੁਰਿੰਦਰ ਕੌਰ ਬਾਲੀਆਂ, ਮਲਕੀਤ ਕੌਰ ਸਹੋਤਾ, ਰਾਜਵਿੰਦਰ ਸਿੰਘ ਸ਼ੀਤਲ, ਚੇਅਰਮੈਨ ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਆਦਿ ਦਾ ਨਾਮ ਸ਼ਾਮਲ ਹੈ | ਭਦੌੜ ਹਲਕੇ ਵਿਚ ਵੀ ਕਿਸੇ ਬਾਹਰੀ ਆਗੂ ਦੇ ਆਉਣ ਦੀ ਚਰਚਾ ਚੱਲ ਰਹੀ ਹੈ | ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ 'ਤੇ ਟਿਕਟ ਲਈ ਹੋ ਰਹੇ ਘਮਸਾਣ ਦੇ ਚਲਦਿਆਂ ਹੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਇਹ ਕਿਆਸ ਲਗਾਏ ਜਾ ਰਹੇ ਹਨ ਪਾਰਟੀ ਵਲੋਂ ਇਨ੍ਹਾਂ ਸੀਟਾਂ 'ਤੇ ਜਿੱਥੇ ਜਿੱਤਣ ਵਾਲੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ ਉੱਥੇ ਜ਼ਿਲੇ੍ਹ ਵਿਚ ਵੱਡੀ ਪੱਧਰ ਪੈਦਾ ਹੋਈ ਧੜੇਬੰਦੀ ਅਤੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ |
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ)-ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਓਵਰਬਿ੍ਜ ਉੱਪਰ ਟਾਇਰ ਫਟਣ ਕਾਰਨ ਸਰ੍ਹੋਂ ਦੇ ਤੇਲ ਦੀ ਭਰੀ ਪਿਕਅਪ ਗੱਡੀ ਪਲਟ ਜਾਣ ਕਾਰਨ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਪ੍ਰੰਤੂ ਚਾਲਕ ਦਾ ਬਚਾਅ ਰਿਹਾ | ਜਾਣਕਾਰੀ ...
ਬਰਨਾਲਾ, 13 ਜਨਵਰੀ (ਅਸ਼ੋਕ ਭਾਰਤੀ)-ਭਾਰਤ ਸਰਕਾਰ ਦੇ ਵਿਭਾਗ ਮਨਿਸਟਰੀ ਆਫ਼ ਕਲਚਰ ਦੀ ਜੂਨੀਅਰ ਫੈਲੋਸ਼ਿਪ 2019-20 ਲਈ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ | ਇਸ ਸਕਾਲਰਸ਼ਿਪ ਲਈ ਸਾਲ 2019 ਵਿਚ ਭਾਰਤ ਦੇ 35 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਆਂ ਤੋਂ ਵੱਖ-ਵੱਖ ਖੇਤਰਾਂ ...
ਬਰਨਾਲਾ, 15 ਜਨਵਰੀ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਜ਼ਿਲ੍ਹਾ ਜੇਲ੍ਹ ਵਿਚੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਣ 'ਤੇ ਨਾਮਾਲੂਮ ਵਿਅਕਤੀਆਨ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ...
ਬਰਨਾਲਾ, 15 ਜਨਵਰੀ (ਅਸ਼ੋਕ ਭਾਰਤੀ)-ਇਲਾਕੇ ਦੀਆਂ ਸਮੂਹ ਲੇਖਿਕਾਵਾਂ ਦੀ ਇਕੱਤਰਤਾ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਇਸਤਰੀ ਲਿਖਾਰੀ ਸਭਾ ਬਰਨਾਲਾ ਦਾ ਗਠਨ ਕੀਤਾ ਗਿਆ | ਸ੍ਰੀਮਤੀ ਪਰਮਿੰਦਰ ਕੌਰ ਗਿੱਲ ਨੂੰ ਪ੍ਰਧਾਨ ਤੇ ਸ਼ਾਇਰਾ ਹਰਦੀਪ ਬਾਵਾ ਨੂੰ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 103 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 20 ਮਰੀਜ਼ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ 54, ਬਲਾਕ ਤਪਾ ਤੋਂ 4, ਬਲਾਕ ਧਨੌਲਾ ...
ਬਰਨਾਲਾ, 15 ਜਨਵਰੀ (ਅਸ਼ੋਕ ਭਾਰਤੀ)-ਦਿ ਰਿਟਾਇਰਡ ਰੈਵੀਨਿਊ ਪਟਵਾਰੀ/ਕਾਨੂੰਗੋ ਵੈੱਲਫੇਅਰ ਐਸੋਸੀਏਸ਼ਨ ਰਜਿਸਟਰਡ ਜ਼ਿਲ੍ਹਾ ਬਰਨਾਲਾ ਦੀ ਇਕ ਜ਼ਰੂਰੀ ਮੀਟਿੰਗ ਸ੍ਰੀ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ...
ਟੱਲੇਵਾਲ, 15 ਜਨਵਰੀ (ਸੋਨੀ ਚੀਮਾ)-ਪਿੰਡ ਟੱਲੇਵਾਲ ਦੀ ਰੰਧਾਵਾ ਪੱਤੀ ਦੀ ਚੌਂਕੜੀ ਵਿਖੇ ਪੱਤੀ ਦੇ ਬਜ਼ੁਰਗਾਂ ਵਲੋਂ ਚਲਾੲਾੀ ਗਈ ਪੁਰਾਤਨ ਰੀਤ ਅਨੁਸਾਰ ਨੌਜਵਾਨਾਂ ਅਤੇ ਬੱਚਿਆਂ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ | ਇਸ ਸਮੇਂ ਸਾਰੀ ਪੱਤੀ ਵਿਚ ਜਿਨ੍ਹਾਂ ...
ਬਰਨਾਲਾ, 15 ਜਨਵਰੀ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਜੂਆ ਖਿਡਾਉਣ ਦੇ ਮਾਮਲੇ ਵਿਚ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਬਲੀ ਰਾਮ ਪਾਂਡੇ ਨੇ ਦੱਸਿਆ ਕਿ ...
ਬਰਨਾਲਾ, 15 ਜਨਵਰੀ (ਅਸ਼ੋਕ ਭਾਰਤੀ)-ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਪੰਜਾਬ ਚੋਣਾਂ ਦੌਰਾਨ ਇਨਕਲਾਬੀ ਬਦਲ ਦਾ ਸੁਨੇਹਾ ਲੈਣ ਦੇਣ ਲਈ ਕਈ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਸ਼ਾਲ ਜਨਤਕ ਮੁਹਿੰਮ ਹੱਥ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ...
ਬਰਨਾਲਾ, 15 ਜਨਵਰੀ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ | ਜਿਸ ਵਿਚ ਸੰਪੂਰਨ ਸਿੰਘ ਚੂੰਘਾ, ਯਾਦਵਿੰਦਰ ਸਿੰਘ ਰਾਜਗੜ੍ਹ, ਬਲਦੇਵ ਸਿੰਘ ਬਿੱਟੂ (ਝਲੂਰ), ਰਣਧੀਰ ਸਿੰਘ ਸੇਖਾ, ਊਧਮ ਸਿੰਘ ਜੋਧਪੁਰ, ਗੁਰਦਾਸ ਸਿੰਘ ...
ਮਹਿਲ ਕਲਾਂ, 15 ਜਨਵਰੀ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 21 ਜਨਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਜੁਝਾਰ ਰੈਲੀ 'ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਜੁਝਾਰੂ ਵਰਕਰ ਕਾਫ਼ਲੇ ਬੰਨ੍ਹ ਕੇ ...
ਟੱਲੇਵਾਲ, 15 ਜਨਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਸਮਾਜ ਸੇਵੀ ਕੈਨੇਡੀਅਨ ਭੁਪਿੰਦਰ ਸਿੰਘ ਚੀਮਾ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਵਿਚ ਵਾਧਾ ਕਰਦੇ ਹੋਏ ਪਿੰਡ ਚੀਮਾ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕਾਈ ਨੂੰ 5 ਹਜ਼ਾਰ ਦੀ ਰਾਸ਼ੀ ਆਪਣੇ ...
ਟੱਲੇਵਾਲ, 15 ਜਨਵਰੀ (ਸੋਨੀ ਚੀਮਾ)-ਪਿੰਡ ਦੀਵਾਨਾ ਨਾਲ ਸੰਬਧਤ ਸਾਬਕਾ ਫ਼ੌਜੀ ਦਰਸ਼ਨ ਸਿੰਘ ਦੇ ਦਿਹਾਂਤ ਉਪਰੰਤ ਐਕਸ ਸਰਵਿਸ ਲੀਗ ਦੇ ਆਗੂਆਂ ਵਲੋਂ ਲੀਗ ਦੇ ਰੀਤੀ ਰਿਵਾਜ਼ਾਂ ਅਨੁਸਾਰ ਜਥੇਬੰਦੀ ਦਾ ਝੰਡਾ ਮਿ੍ਤਕ ਦੇਹ 'ਤੇ ਪਾ ਕੇ ਅਤੇ ਸਲੂਟ ਕਰਵਾ ਸਸਕਾਰ ਕੀਤਾ ਗਿਆ | ...
ਸ਼ਹਿਣਾ, 15 ਜਨਵਰੀ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋਂ ਕੈਂਚੀਆਂ ਤੇ ਪ੍ਰਸਿੱਧ ਸਨਅਤਕਾਰ ਨਛੱਤਰ ਸਿੰਘ ਮਣਕੂ ਦੇ ਸਪੱੁਤਰ ਸੁਖਜਿੰਦਰ ਸਿੰਘ ਮਣਕੂ ਨੇ ਆਪਣੇ ਜਨਮ ਦਿਨ ਮੌਕੇ ਪਿੰਡ ਉਗੋਕੇ ਦੇ ਦੋ ਪੀੜਤ ਪਰਿਵਾਰਾਂ ਨੂੰ ਨਕਦ ਆਰਥਿਕ ਸਹਾਇਤਾ ਦਿੱਤੀ | ਜ਼ਿਕਰਯੋਗ ...
ਸ਼ਹਿਣਾ, 15 ਜਨਵਰੀ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹਲਕਾ ਭਦੌੜ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਬਾਬਾ ਹੰਸ ਸਿੰਘ ਜਗਜੀਤਪੁਰਾ ਨੇ ਪਿੰਡ ਸੁਖਪੁਰਾ ਮੌੜ ਵਿਖੇ ਘਰ-ਘਰ ਜਾ ਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਨੂੰ ਵੋਟ ਦੇਣ ਦੀ ...
ਭਦੌੜ, 15 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਧਾਨ ਸਭਾ ਹਲਕਾ ਭਦੌੜ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਵਿਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਹੋਵੇਗੀ | ਇੰਨ੍ਹਾਂ ਸ਼ਬਦ ਨਗਰ ਕੌਂਸਲ ...
ਤਪਾ ਮੰਡੀ, 15 ਜਨਵਰੀ (ਵਿਜੇ ਸ਼ਰਮਾ)-ਸਬ-ਡਵੀਜ਼ਨ ਦੇ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਹਲਕਾ ਭਦੌੜ (ਰਿਜ਼ਰਵ) ਸਿਮਰਪ੍ਰੀਤ ਕੌਰ ਵਲੋਂ ਪੁਲਿਸ ਅਫ਼ਸਰਾਂ ਤੇ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਨਾਲ ਚੋਣਾਂ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ | ਇਸ ਮੌਕੇ ਮੈਡਮ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਅਤੇ ਕੀਰਤੀ ਸਮਾਜ ਪਾਰਟੀ ਦੇ ਆਗੂਆਂ ਦੀ ਮੀਟਿੰਗ ਬਰਨਾਲਾ ਵਿਖੇ ਗਰੁੱਪ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਉਪਰੰਤ ...
ਭਵਾਨੀਗੜ੍ਹ, 15 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਕੇਂਦਰ ਸਰਕਾਰ ਵਲੋਂ ਸੈਨਾ ਦੀ ਜੀ.ਡੀ ਪ੍ਰੀਖਿਆ ਨਾ ਲੈਣ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਥਾਨਕ ਸ਼ਹਿਰ ਵਿਖੇ ਬਠਿੰਡਾ-ਚੰਡੀਗੜ੍ਹ ਮੁੱਖ ਸੜਕ ਜਾਮ ਕਰਦਿਆਂ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ...
ਧਰਮਗੜ੍ਹ, 15 ਜਨਵਰੀ (ਗੁਰਜੀਤ ਸਿੰਘ ਚਹਿਲ)-ਗੁਰੂ ਤੇਗ਼ ਬਹਾਦਰ ਨਗਰ ਹਰਿਆਉ ਵਿਖੇ ਬੀਤੀ ਰਾਤ ਪੰਚਾਇਤੀ ਜ਼ਮੀਨ ਅਤੇ ਇਕ ਕਿਸਾਨ ਦੇ ਖੇਤ 'ਚੋਂ ਦੋ ਬਿਜਲੀ ਟਰਾਂਸਫ਼ਾਰਮਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਸਰਪੰਚ ਸਵਰਾਜ ਸਿੰਘ ਨੇ ...
ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਚ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ...
ਰੂੜੇਕੇ ਕਲਾਂ, 15 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਸ਼ਹੀਦ ਬਾਬਾ ਸਿੱਧ ਭੋਇੰ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ ਆਗੂਆਂ ਅਤੇ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਦਿੱਲੀ ਸੰਘਰਸ਼ ਜਿੱਤ ਦੀ ਖ਼ੁਸ਼ੀ ਵਿਚ ...
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਗੁੱਗਾ ਮਾੜੀ ਮੰਦਰ ਵਿਖੇ ਸੰਤ ਬਾਬਾ ਰਾਮ ਦਾਸ ਜੀ ਦੀ 56ਵੀਂ ਬਰਸੀ ਮੌਕੇ ਇਕ ਧਾਰਮਿਕ ਸਮਾਗਮ ਬਾਬਾ ਮੋਹਨ ਦਾਸ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਅੱਜ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਤੋਂ ਸੰਗਤਾਂ ਦਾ ਪੰਜਵਾਂ ਜਥਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ...
ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਧਾਨ ਸਭਾ ਦੇ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਲਈ ਡਾ. ਅਮਨਦੀਪ ਕੌਰ ਗੋਸਲ ਨੇ ਚੋਣ ਮੁਹਿੰਮ ਵਿਚ ਸਰਗਰਮ ਹੋਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX