• ਜਸਪਾਲ ਸਿੰਘ
ਜਲੰਧਰ, 15 ਜਨਵਰੀ-ਆਦਮਪੁਰ ਦਾ ਅਧੂਰਾ ਪਿਆ ਫਲਾਈਓਵਰ ਕਾਂਗਰਸ ਲਈ ਗਲੇ ਦੀ ਹੱਡੀ ਬਣ ਸਕਦਾ ਹੈ ਤੇ ਕਾਂਗਰਸ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ | ਪਿਛਲੇ ਕਈ ਸਾਲਾਂ ਤੋਂ ਅਧੂਰੇ ਪਏ ਇਸ ਪੁਲ ਕਾਰਨ ਸਥਾਨਕ ਲੋਕਾਂ ਨੂੰ ਹੀ ਨਹੀਂ ਸਗੋਂ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਹੁਤ ਹੀ ਸੁਸਤ ਰਫ਼ਤਾਰ ਨਾਲ ਬਣ ਰਹੇ ਇਸ ਪੁਲ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਨਾਲ ਬ੍ਰੇਕਾਂ ਲਗਾ ਦਿੱਤੀਆਂ ਹਨ | ਕਰੀਬ 6 ਸਾਲਾਂ 'ਚ ਇਹ ਪੁਲ ਅੱਧ-ਪਚੱਦਾ ਵੀ ਨਹੀਂ ਬਣ ਸਕਿਆ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਤਾਂ ਇਸ ਦਾ ਕੰਮ ਜੂੰ ਦੀ ਚਾਲ ਨਾਲ ਚੱਲ ਰਿਹਾ ਹੈ | 2-2 ਮੁੱਖ ਮੰਤਰੀ ਵੀ ਇਸ ਪੁਲ ਦੀ ਕਿਸਮਤ ਨਹੀਂ ਬਦਲ ਸਕੇ ਤੇ ਅੱਜ ਵੀ ਇਹ ਪੁਲ ਆਪਣੀ ਹੋਣੀ 'ਤੇ ਅੱਥਰੂ ਵਹਾ ਰਿਹਾ ਹੈ | ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਪੁਲ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ ਗਿਆ ਸੀ ਪਰ ਉਨ੍ਹਾਂ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਤੇ ਫਿਰ ਉਨ੍ਹਾਂ ਤੋਂ ਬਾਅਦ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੀ ਨੁਹਾਰ ਬਦਲਣ ਦਾ ਦਾਅਵਾ ਕੀਤਾ ਪਰ ਆਦਮਪੁਰ ਦਾ ਦੌਰਾ ਕਰਨ ਦੇ ਬਾਵਜੂਦ ਇਸ ਪੁਲ ਵੱਲ ਉਨ੍ਹਾਂ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ, ਜਿਸ ਕਾਰਨ ਅਫਸਰਸ਼ਾਹੀ ਨੇ ਇਸ ਪੁਲ ਦੇ ਨਿਰਮਾਣ ਕੰਮ ਤੋਂ ਫਿਰ ਆਪਣੇ ਹੱਥ ਪਿੱਛੇ ਖਿੱਚ ਲਏ | ਸਮਾਰਟ ਸਿਟੀ ਜਲੰਧਰ ਦਾ ਪ੍ਰਮੁੱਖ ਹਿੱਸਾ ਹੋਣ ਦੇ ਬਾਵਜੂਦ ਆਦਮਪੁਰ ਹਲਕੇ ਨੂੰ ਸਰਕਾਰਾਂ ਵਲੋਂ ਇਸ ਤਰ੍ਹਾਂ ਵਿਸਾਰ ਦੇਣ ਕਾਰਨ ਲੋਕਾਂ 'ਚ ਕਾਂਗਰਸ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ | ਆਦਮਪੁਰ, ਜਿੱਥੇ ਜਲੰਧਰ ਨੂੰ ਹੁਸ਼ਿਆਰਪੁਰ ਨਾਲ ਜੋੜਦਾ ਹੈ, ਉੱਥੇਂ ਅੱਗੇ ਮਾਂ ਚਿੰਤਪੁਰਨੀ ਮੰਦਿਰ ਸਮੇਤ ਹਿਮਾਚਲ ਪ੍ਰਦੇਸ਼ ਦੇ ਕਈ ਹੋਰਨਾਂ ਧਾਰਮਿਕ ਅਸਥਾਨਾਂ ਲਈ ਵੀ ਲੋਕਾਂ ਨੂੰ ਇੱਥੋਂ ਹੀ ਹੋ ਕੇ ਜਾਣਾ ਪੈਂਦਾ ਹੈ ਪਰ ਇਸ ਮਹੱਤਵਪੂਰਨ ਮਾਰਗ 'ਤੇ ਬਣ
ਰਹੇ ਪੁਲ ਵੱਲ ਕਦੇ ਵੀ ਸਰਕਾਰਾਂ ਨੇ ਗੰਭੀਰਤਾ ਨਾਲ ਕੋਈ ਧਿਆਨ ਨਹੀਂ ਦਿੱਤਾ | ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੁਆਬੇ ਦੇ ਸਭ ਤੋਂ ਅਹਿਮ ਆਦਮਪੁਰ ਹਵਾਈ ਅੱਡੇ ਨੂੰ ਜਾਣ ਵਾਲੀਆਂ ਸੜਕਾਂ ਨੂੰ ਤਾਂ ਚਾਰ ਮਾਰਗੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਅਧੂਰੇ ਪਏ ਪੁਲ ਦੀ ਸਾਰ ਲੈਣ ਦੀ ਲੋੜ ਉਨ੍ਹਾਂ ਨੇ ਵੀ ਕਦੇ ਨਹੀਂ ਸਮਝੀ | ਦੁਆਬੇ ਦਾ ਸਭ ਤੋਂ ਵੱਡਾ ਹਵਾਈ ਅੱਡਾ ਆਦਮਪੁਰ ਵਿਖੇ ਹੀ ਸਥਿਤ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਸ ਨੂੰ ਕੌਮਾਂਤਰੀ ਪੱਧਰ ਦਾ ਬਣਾਏ ਜਾਣ ਸਬੰਧੀ ਆਵਾਜ਼ ਉਠਾ ਚੁੱਕੇ ਹਨ ਪਰ ਸਿੱਤਮ ਦੀ ਗੱਲ ਇਹ ਹੈ ਕਿ ਇਸ ਆਦਮਪੁਰ ਹਵਾਈ ਅੱਡੇ ਤੱਕ ਪਹੁੰਚਣ ਲਈ ਲੋਕਾਂ ਨੂੰ ਅਧੂਰੇ ਪਏ ਪੁਲ ਤੋਂ ਬਚਦੇ ਬਚਾਉਂਦੇ ਹੋਏ ਲੰਘ ਕੇ ਆਉਣਾ ਪੈਂਦਾ ਹੈ | ਅਧੂਰੇ ਪੁਲ ਅਤੇ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਜਿੱਥੇ ਹਵਾਈ ਅੱਡੇ ਤੱਕ ਪਹੁੰਚਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਅਕਸਰ ਲੱਗਣ ਵਾਲੇ ਜਾਮ ਨੇ ਵੀ ਲੋਕਾਂ ਦੇ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਹੈ | ਵੱਡੇ-ਵੱਡੇ ਟੋਇਆਂ ਅਤੇ ਖੱਡਿਆਂ ਕਾਰਨ ਜਿੱਥੇ ਵਾਹਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਉੱਥੇ ਮਹਿੰਗੇ ਮੁੱਲ ਦੀਆਂ ਖਰੀਦੀਆਂ ਗੱਡੀਆਂ ਵੀ ਖੱਡਿਆਂ 'ਚ ਵੱਜ-ਵੱਜ ਕੇ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਜਾਂਦੀਆਂ ਹਨ | ਸਥਾਨਕ ਦੁਕਾਨਦਾਰਾਂ ਦਾ ਕੰਮ ਤਾਂ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ ਤੇ ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਵਾਹਨਾਂ ਕਾਰਨ ਉੱਡਦੀ ਧੂੜ ਕਾਰਨ ਉਨ੍ਹਾਂ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਬਰਸਾਤ ਦੇ ਦਿਨਾਂ 'ਚ ਚਿੱਕੜ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੰਦਾ |
ਅਜਿਹੇ 'ਚ ਅਧੂਰਾ ਪਿਆ ਇਹ ਪੁਲ ਉਨ੍ਹਾਂ ਦੇ ਜੀਅ ਦਾ ਜੰਜ਼ਾਲ ਬਣ ਕੇ ਰਹਿ ਗਿਆ ਹੈ | ਇਸ ਸਬੰਧੀ ਗੱਲ ਕਰਦਿਆਂ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਟੀਨੂੰ ਨੇ ਦੱਸਿਆ ਕਿ ਇਸ ਪੁਲ ਦਾ ਨਿਰਮਾਣ ਕੰਮ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਸੀ ਤੇ 90 ਕਰੋੜ ਦੇ ਇਸ ਪ੍ਰਾਜੈਕਟ ਨੂੰ 20 ਮਹੀਨਿਆਂ 'ਚ ਮੁਕੰਮਲ ਕੀਤਾ ਜਾਣਾ ਸੀ ਪਰ ਅੱਜ 6 ਸਾਲ ਬੀਤ ਜਾਣ ਦੇ ਬਾਵਜੂਦ ਇਸ ਪੁਲ ਦਾ ਕੇਵਲ 35 ਫੀਸਦੀ ਕੰਮ ਹੀ ਪੂਰਾ ਹੋ ਸਕਿਆ ਹੈ | ਉਨ੍ਹਾਂ ਇਸ ਮਾਮਲੇ 'ਚ ਰਾਜ ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਮੰਨਜ਼ੂਰੀਆਂ ਦੇਣ 'ਚ ਜਿੱਥੇ ਦੇਰੀ ਕੀਤੀ ਜਾ ਰਹੀ ਹੈ, ਉੱਥੇ ਬਹੁਤੇ ਲੋਕਾਂ ਨੂੰ ਅਜੇ ਤੱਕ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਤੱਕ ਵੀ ਨਹੀਂ ਦਿੱਤਾ ਜਾ ਸਕਿਆ |
ਢਿਲਵਾਂ, 15 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕਰੀਬ 14 ਮਹੀਨਿਆਂ ਬਾਅਦ 6 ਜਨਵਰੀ ਨੂੰ ਦੁਬਾਰਾ ਸ਼ੁਰੂ ਹੋਏ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਪਰਚੀ ਕਟਵਾਉਣ ਲਈ ਵਾਹਨ ਚਾਲਕਾਂ ਨੂੰ ਲੰਬੀਆਂ ਲਾਈਨਾਂ ਵਿਚ ਲੱਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਸੰਬੰਧੀ ...
ਕਪੂਰਥਲਾ, 15 ਜਨਵਰੀ (ਸਡਾਨਾ)-ਸੀ.ਆਈ.ਏ. ਸਟਾਫ਼ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਇਕ ਵਿਅਕਤੀ ਨੂੰ ਇਕ ਵਿਅਕਤੀ ਨੂੰ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਨੇ ਗਸ਼ਤ ਦੌਰਾਨ ਫੱਤੂਢੀਂਗਾ ਚੁੰਗੀ ਤੋਂ ਥੋੜ੍ਹਾ ਅੱਗੇ ਕਥਿਤ ...
ਕਪੂਰਥਲਾ, 15 ਜਨਵਰੀ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 198 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੱਜ 61 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ | ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਤੇ ਅੱਜ ਪਾਜ਼ੀਟਿਵ ਆਉਣ ਵਾਲੇ ...
ਕਪੂਰਥਲਾ, 15 ਜਨਵਰੀ (ਸਡਾਨਾ) -ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਬਦੁਲ ਹਮੀਦ ਨੇ ਦੱਸਿਆ ਕਿ ਜੇਲ੍ਹ ਅੰਦਰ ...
ਫਗਵਾੜਾ, 15 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਪ੍ਰੇਮਪੁਰਾ ਵਿਖੇ ਇਕ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਸੰਬੰਧ 'ਚ ਸਿਟੀ ਪੁਲੀਸ ਨੇ ਚਾਰ ਵਿਅਕਤੀਆਂ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 323, 452, 427, 354-ਬੀ, 148, 149 ਆਈ.ਪੀ.ਸੀ ਤਹਿਤ ਕੇਸ ਦਰਜ ...
ਫਗਵਾੜਾ, 15 ਜਨਵਰੀ (ਹਰਜੋਤ ਸਿੰਘ ਚਾਨਾ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਉਮੀਦਵਾਰਾਂ ਦੇ ਕੀਤੇ ਐਲਾਨ ਦੌਰਾਨ ਇੱਥੋਂ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਸਾਬਕਾ ਆਈ.ਏ.ਐਸ) ਅਧਿਕਾਰੀ ਨੂੰ ਮੁੜ ਟਿਕਟ ਦੇ ਦਿੱਤੀ ਗਈ ਹੈ | ਜਿਸ ਨਾਲ ਧਾਲੀਵਾਲ ਦੇ ...
ਕਪੂਰਥਲਾ, 15 ਜਨਵਰੀ (ਅਮਰਜੀਤ ਕੋਮਲ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਐਲਾਨ ਕੀਤੇ ਗਏ ਉਮੀਦਵਾਰ ਰਾਣਾ ਗੁਰਜੀਤ ਸਿੰਘ ਜੋ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹਨ, ਉਹ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਚੋਣ ਜਿੱਤ ਚੁੱਕੇ ...
ਕਪੂਰਥਲਾ, 15 ਜਨਵਰੀ (ਅਮਰਜੀਤ ਕੋਮਲ)-ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਸੂਜੋਕਾਲੀਆ ਸਿਲਕ ਸਟੋਰ ਤੋਂ ਆਪਣੀ ਚੋਣ ਮੁਹਿਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਨਗਰ ਕੌਂਸਲਰ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਚੋਣ ਮੁਹਿੰਮ ਉਸ ਵੇਲੇ ਮਜ਼ਬੂਤ ਹੋਈ ਜਦੋਂ ਹਲਕੇ ਦੇ ਪਿੰਡ ਲਾਟਵਾਲਾ ਤੋਂ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਰਾਣਾ ਇੰਦਰ ਪ੍ਰਤਾਪ ਸਿੰਘ ...
ਭੁਲੱਥ, 15 ਜਨਵਰੀ (ਰਤਨ, ਮੁਲਤਾਨੀ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨ ਕੀਤੇ ਜਾਣ 'ਤੇ ਹਲਕਾ ਭੁਲੱਥ ਦੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਛਾ ਗਈ | ਇਸ ਮੌਕੇ ਭੁਲੱਥ ਵਿਖੇ ਖਹਿਰਾ ਦੇ ...
ਕਪੂਰਥਲਾ, 15 ਜਨਵਰੀ (ਅਮਰਜੀਤ ਕੋਮਲ)-ਆਮ ਆਦਮੀ ਪਾਰਟੀ ਦੀ ਕਪੂਰਥਲਾ ਤੋਂ ਉਮੀਦਵਾਰ ਮੰਜੂ ਰਾਣਾ ਨੇ ਪਾਰਟੀ ਦੇ ਆਗੂਆਂ ਯਸ਼ਪਾਲ ਆਜ਼ਾਦ, ਰਾਜਵਿੰਦਰ ਸਿੰਘ ਧੰਨਾ, ਕਮਲਦੀਪ ਸਿੰਘ ਨਾਲ ਮਾਲ ਰੋਡ ਤੋਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਡੀ.ਸੀ. ਚੌਂਕ ਤੱਕ ਦੁਕਾਨਦਾਰਾਂ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਹਾਈਕਮਾਂਡ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਨਾਲ ਵਿਧਾਇਕ ਚੀਮਾ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਟਿਕਟ ਮਿਲਣ 'ਤੇ ...
ਢਿਲਵਾਂ, 15 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕਾਂਗਰਸ ਹਾਈ ਕਮਾਂਡ ਵਲੋਂ ਹਲਕਾ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਣਨ 'ਤੇ ਅੱਜ ਇੱਥੋਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ | ਇਸੇ ...
ਕਪੂਰਥਲਾ, 15 ਜਨਵਰੀ (ਅਮਰਜੀਤ ਕੋਮਲ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਅੱਜ ਕਾਂਗਰਸ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਵੱਖ-ਵੱਖ ਹਲਕਿਆਂ ਵਿਚ ਉਮੀਦਵਾਰਾਂ ਨੇ ਚੋਣ ਸਰਗਰਮੀ ਸ਼ੁਰੂ ਕਰ ਦਿੱਤੀ ਹੈ | ਕਪੂਰਥਲਾ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਹਾਈਕਮਾਂਡ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਨਾਲ ਵਿਧਾਇਕ ਚੀਮਾ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਟਿਕਟ ਮਿਲਣ 'ਤੇ ...
ਨਡਾਲਾ, 15 ਜਨਵਰੀ (ਮਾਨ)-ਹਲਕਾ ਭੁਲੱਥ ਦੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਦੀ ਟਿਕਟ ਮਿਲਣ ਨਾਲ ਕਾਂਗਰਸੀ ਵਰਕਰ ਬਾਗੋ ਬਾਗ ਹਨ | ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਪਰਿਵਾਰ ...
ਫਗਵਾੜਾ, 15 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਹੋਰ ਨਵੀਆਂ ਨਿਯੁਕਤੀਆਂ ਕਰਦਿਆਂ ਫਗਵਾੜਾ ਦੇ ਗਜਬੀਰ ਸਿੰਘ ਵਾਲੀਆਂ ਨੂੰ ਅਕਾਲੀ ਦਲ ਪੀਏਸੀ ਦਾ ਮੈਂਬਰ ਅਤੇ ਸਰੂਪ ਸਿੰਘ ਖਲਵਾੜਾ ਨੂੰ ...
ਕਪੂਰਥਲਾ, 15 ਜਨਵਰੀ (ਸਡਾਨਾ) -ਸਿਟੀ ਪੁਲਿਸ ਨੇ ਜੂਆ ਖੇਡਦੇ ਹੋਏ ਦੋ ਵਿਅਕਤੀਆਂ ਨੂੰ ਨਗਦੀ ਸਮੇਤ ਕਾਬੂ ਕੀਤਾ ਹੈ | ਏ.ਐਸ.ਆਈ. ਜਸਵੰਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਪਵਨ ਕੁਮਾਰ ਵਾਸੀ ਮੁਹੱਲਾ ਰਾਇਕਾ ਤੇ ਸੰਦੀਪ ਕੁਮਾਰ ਵਾਸੀ ਮੁਹੱਲਾ ...
• ਪਾਣੀ ਦੀ ਨਿਕਾਸੀ ਨਾ ਹੋਣ 'ਤੇ ਕਿਸਾਨ ਪ੍ਰੇਸ਼ਾਨ ਨਡਾਲਾ, 15 ਜਨਵਰੀ (ਮਾਨ)-ਬੀਤੇ ਦਿਨੀਂ ਲਗਾਤਾਰ 3-4 ਦਿਨ ਤੱਕ ਪਏ ਬੇਲੋੜੇ ਮੀਂਹ ਕਾਰਨ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਡੁੱਬੀਆਂ ਕਣਕਾਂ ਕਾਰਨ ਕਿਸਾਨ ਪੇ੍ਰਸ਼ਾਨ ਹਨ | ਕਰੀਬ ਇਕ ਹਫ਼ਤੇ ਤੋਂ ...
ਫਗਵਾੜਾ, 15 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਪਿੰਡ ਭਾਣੋਕੀ ਦੇ ਸਾਬਕਾ ਸਰਪੰਚ ਹਰਮੇਲ ਸਿੰਘ ਖੱਖ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦਾ ਸਸਕਾਰ ਪਿੰਡ ਭਾਣੋਕੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਹਰਮੇਲ ਸਿੰਘ ਖੱਖ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ...
ਬੇਗੋਵਾਲ, 15 ਜਨਵਰੀ (ਸੁਖਜਿੰਦਰ ਸਿੰਘ)ਇੱਥੋਂ ਨੇੜਲੇ ਪਿੰਡ ਅਵਾਨ ਦੇ ਲੈਕਚਰਾਰ ਬਲਜੀਤ ਸਿੰਘ ਨੇ ਮਾਨਯੋਗ ਅਦਾਲਤ ਵਲੋਂ ਘਰ ਦੇ ਨਾਲ ਲੱਗਦੀ ਗਲੀ 'ਚ ਹੋ ਰਹੇ ਕਬਜ਼ੇ 'ਤੇ ਰੋਕ ਲਗਾਏ ਜਾਣ ਦੇ ਬਾਵਜੂਦ ਇਕ ਧਿਰ ਵਲੋਂ ਕਬਜ਼ਾ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਇਹ ਸਭ ਕੁਝ ...
ਫਗਵਾੜਾ, 15 ਜਨਵਰੀ (ਹਰਜੋਤ ਸਿੰਘ ਚਾਨਾ)- ਜੀ.ਐਨ.ਏ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ਐਨ.ਟੀ.ਐਫ਼ ਗਰੁੱਪ ਵਲੋਂ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਬੀ.ਟੈੱਕ ਦੇ 8 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ | ਇਸ ਮੌਕੇ ਸਤਿੰਦਰ ਯਾਦਵ (ਡੀ.ਜੀ.ਐਮ) ...
ਕਪੂਰਥਲਾ, 15 ਜਨਵਰੀ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ 15 ਜਨਵਰੀ ਤੱਕ ਲਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਹਰ ਤਰ੍ਹਾਂ ਦੀਆਂ ਪਾਬੰਦੀਆਂ 25 ਜਨਵਰੀ ਤੱਕ ਲਾਗੂ ਰੱਖਣ ਲਈ ਹੁਕਮ ਜਾਰੀ ...
ਸੁਲਤਾਨਪੁਰ ਲੋਧੀ, 15 ਜਨਵਰੀ (ਥਿੰਦ, ਹੈਪੀ)-ਸੂਬੇ ਅੰਦਰ ਅਮਨ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦੇ ਮੱਦੇਨਜ਼ਰ ਅਤੇ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਐਸਐਸਪੀ ਕਪੂਰਥਲਾ ਵਲੋਂ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਹੇਠ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਰਾਜੇਸ਼ ...
ਕਪੂਰਥਲਾ, 15 ਜਨਵਰੀ (ਅਮਰਜੀਤ ਕੋਮਲ) -ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਕਪੂਰਥਲਾ ਵਿਚ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪੋਿਲੰਗ ਸਟਾਫ਼ ਦੀ ਪਹਿਲੀ ਰਿਹਰਸਲ 20 ਜਨਵਰੀ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ...
ਸੁਲਤਾਨਪੁਰ ਲੋਧੀ, 15 ਜਨਵਰੀ (ਥਿੰਦ, ਹੈਪੀ)-ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਇਕ ਵਾਰ ਫਿਰ ਨਵਤੇਜ ਸਿੰਘ ਚੀਮਾ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ 'ਤੇ ਹਲਕੇ ਦੇ ਵਰਕਰਾਂ ਵਿਚ ਵੱਡੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਟਿਕਟ ਦਾ ਐਲਾਨ ਹੋਣ ...
ਨਡਾਲਾ, 15 ਜਨਵਰੀ (ਮਾਨ)-ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਆਪ ਨੇ ਕਿਹਾ ਕਿ ਕਾਫ਼ੀ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਦੇ ਕਾਰਨ ਲਗਾਤਾਰ ਕਿਸਾਨਾਂ ਦੀਆਂ ਫ਼ਸਲਾਂ ਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਬਾਰਸ਼ ਨਾਲ ਹੋਏ ...
ਫਗਵਾੜਾ, 15 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਸਤ ਬਾਬਾ ਅਤਰ ਦਾਸ ਦੀ 45 ਵੀਂ ਸਾਲਾਨਾ ਬਰਸੀ ਡੇਰੇ ਦੇ ਗੱਦੀ ਨਸ਼ੀਨ ਮਹੰਤ ਪ੍ਰਸ਼ੋਤਮ ਲਾਲ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਮਨਾਈ ਗਈ | ਇਸ ਮੌਕੇ ...
ਭੁਲੱਥ, 15 ਜਨਵਰੀ (ਮਨਜੀਤ ਸਿੰਘ ਰਤਨ)- ਅਮਰੀਕਾ ਵਿਚ ਕਾਰ ਅਤੇ ਟਰੱਕ ਦਰਮਿਆਨ ਹੋਏ ਹਾਦਸੇ ਵਿਚ ਹਲਕਾ ਭੁਲੱਥ ਦੇ ਦੋ ਨੌਜਵਾਨਾਂ ਦੀ ਬੇਵਕਤੀ ਮੌਤ 'ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਬਾਕੀ ਮੈਂਬਰਾਂ ਵਲੋਂ ਡੂੰਘਾ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਪੰਜਾਬ ਦੀ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਉਸ ਨੇ ਆਮ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਇਹ ਪ੍ਰਗਟਾਵਾ ਯੂਥ ਅਕਾਲੀ ਆਗੂ ...
ਕਪੂਰਥਲਾ/ਨਡਾਲਾ, 15 ਜਨਵਰੀ (ਅਮਰਜੀਤ ਕੋਮਲ, ਮਨਜਿੰਦਰ ਸਿੰਘ ਮਾਨ)-ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਉਮੀਦਵਾਰ ਬਣਾਉਣ 'ਤੇ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ ਤੇ ਉਹ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਆੜ੍ਹਤੀਆ ਐਸੋਸੀਏਸ਼ਨ ਸੁਲਤਾਨਪੁਰ ਲੋਧੀ (ਬਾਠ ਗਰੁੱਪ) ਦੇ ਜਨਰਲ ਸਕੱਤਰ ਜਥੇਦਾਰ ਮਲਕੀਤ ਸਿੰਘ ਮੋਮੀ ਰਣਧੀਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਿਧਾਨ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਇੱਥੋਂ ਦੇ ਕਰੀਬੀ ਪਿੰਡ ਫ਼ਰੀਦ ਸਰਾਏ ਦੇ ਸਰਪੰਚ ਲਖਵੀਰ ਸਿੰਘ ਅਤੇ ਪੰਚਾਇਤ ਸਕੱਤਰ ਜਰਨੈਲ ਸਿੰਘ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕਪੂਰਥਲਾ ਅਤੇ ਬਾਲ ਸੁਰੱਖਿਆ ਅਧਿਕਾਰੀ ਕਪੂਰਥਲਾ ਨਾਲ ਮੀਟਿੰਗ ਕੀਤੀ ...
• ਤਰਸੇਮ ਸਿੰਘ ਰਾਮੇ ਤੇ ਹੋਰ ਆਗੂਆਂ ਪਿੰਡਾਂ 'ਚ ਕੀਤਾ ਨਿੱਘਾ ਸਵਾਗਤ ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਚੋਣ ਕਮਿਸ਼ਨ ਦੇ ...
ਕਪੂਰਥਲਾ, 15 ਜਨਵਰੀ (ਵਿ.ਪ੍ਰ.)-ਅਕਾਲੀ ਬਸਪਾ ਗੱਠਜੋੜ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਜਥੇ: ਦਵਿੰਦਰ ਸਿੰਘ ਢੱਪਈ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ, ਬਸਪਾ ਦੇ ਸੂਬਾਈ ਸਕੱਤਰ ਤਰਸੇਮ ਥਾਪਰ, ਜ਼ਿਲ੍ਹਾ ...
ਫਗਵਾੜਾ, 15 ਜਨਵਰੀ (ਹਰਜੋਤ ਸਿੰਘ ਚਾਨਾ)-ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਜੋਗਿੰਦਰ ਸਿੰਘ ਮਾਨ ਦਾ ਫਗਵਾੜਾ ਪੁੱਜਣ 'ਤੇ ਵਰਕਰਾਂ ਵਲੋਂ ਨਿੱਘਾ ਸੁਆਗਤ ਕੀਤਾ | ਮਾਨ ਸਭ ਤੋਂ ਪਹਿਲਾਂ ਬੰਗਾ ਰੋਡ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ ...
ਕਪੂਰਥਲਾ, 15 ਜਨਵਰੀ (ਵਿ.ਪ੍ਰ.)-ਅਕਾਲੀ ਬਸਪਾ ਗੱਠਜੋੜ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਜਥੇ: ਦਵਿੰਦਰ ਸਿੰਘ ਢੱਪਈ ਦੇ ਹੱਕ ਵਿਚ ਉਨ੍ਹਾਂ ਦੇ ਹਮਾਇਤੀ ਅਕਾਲੀ ਆਗੂਆਂ ਜਥੇ: ਜਗਜੀਤ ਸਿੰਘ ਸ਼ੰਮੀ, ਜਥੇ: ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਟੀਟੂ ਮਾਹਲਾ, ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਆਉਣ ਵਾਲੀਆਂ ਚੋਣਾਂ ਵਿਚ ਸ਼ਾਨ ਨਾਲ ਜਿੱਤ ਕੇ ਜਿੱਥੇ ਇਕ ਪਰਚਮ ਲਹਿਰਾਉਣਗੇ ਉੱਥੇ ਹੈਟਿ੍ਕ ਵੀ ਬਣਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਸੰਮਤੀ ਸੁਲਤਾਨਪੁਰ ...
ਸੁਲਤਾਨਪੁਰ ਲੋਧੀ, 15 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਆਉਣ ਵਾਲੀਆਂ ਚੋਣਾਂ ਵਿਚ ਸ਼ਾਨ ਨਾਲ ਜਿੱਤ ਕੇ ਜਿੱਥੇ ਇਕ ਪਰਚਮ ਲਹਿਰਾਉਣਗੇ ਉੱਥੇ ਹੈਟਿ੍ਕ ਵੀ ਬਣਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਸੰਮਤੀ ਸੁਲਤਾਨਪੁਰ ...
ਭੁਲੱਥ, 15 ਜਨਵਰੀ (ਮੁਲਤਾਨੀ, ਰਤਨ)-ਭੁਲੱਥ ਵਿਧਾਨ ਸਭਾ ਹਲਕੇ ਵਿਚ ਵਿਧਾਨ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਭੁਲੱਥ ਸ਼ਾਇਰੀ ਮਲਹੋਤਰਾ ਵਲੋਂ ਭੁਲੱਥ ਹਲਕੇ ਦੇ ਜ਼ੋਨਲ ਅਫ਼ਸਰਾਂ, ਸੈਕਟਰ ਅਫ਼ਸਰਾਂ ਤੇ ਪੋਸਟਲ ...
ਤਲਵੰਡੀ ਚੌਧਰੀਆਂ, 15 ਜਨਵਰੀ (ਪਰਸਨ ਲਾਲ ਭੋਲਾ)-ਜ਼ੋਨ ਤਲਵੰਡੀ ਚੌਧਰੀਆਂ ਦੇ ਸ਼੍ਰੋਮਣੀ ਅਕਾਲੀ ਆਗੂ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ, ਬਲਵਿੰਦਰ ਸਿੰਘ ਤੁੜ, ਪ੍ਰਮੋਦ ਕੁਮਾਰ ਸ਼ਾਹ, ਹਰਦਿਆਲ ਸਿੰਘ ਨਿਹਾਲਾ, ਕੀਰਤਨਪਾਲ ਸੰਧੂ, ਬਲਵਿੰਦਰ ਸਿੰਘ ਘੁੰਮਣ, ...
ਨਡਾਲਾ, 15 ਜਨਵਰੀ (ਮਾਨ)-ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਿਸ ਵਿਚ ਪੰਜਾਬ ਦੀ ਸਭ ਤੋਂ ਹੋਟ ਮੰਨੀ ਜਾਂਦੀ ਸੀਟ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ਕਾਂਗਰਸ ਹਾਈ ਕਮਾਂਡ ਵਲੋਂ ਆਪਣੇ ...
ਖਲਵਾੜਾ, 15 ਜਨਵਰੀ (ਮਨਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਪੁਰ (ਤਹਿ.ਫਗਵਾੜਾ) ਵਿਖੇ ਬਰਹਮਲੀਨ ਧੰਨ-ਧੰਨ ਭਗਤ ਜਵਾਲਾ ਦਾਸ ਦੀ ਯਾਦ, ਸਰਬੱਤ ਦੇ ਭਲੇ ਅਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX