ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ
ਨਵੀਂ ਦਿੱਲੀ, 16 ਜਨਵਰੀ (ਪੀ. ਟੀ. ਆਈ.)-ਭਾਰਤ ਦੀ ਕੋਵਿਡ-19 ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ ਹੋਣ 'ਤੇ ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨੇ ਮਹਾਂਮਾਰੀ ਵਿਰੁੱਧ ਲੜਨ ਲਈ ਵੱਡੀ ਤਾਕਤ ਦਿੱਤੀ ਹੈ ਅਤੇ ਇਸ ਦੇ ਨਤੀਜੇ ਵਜੋਂ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ ਅਤੇ ਰੋਜ਼ੀ ਰੋਟੀ ਦੀ ਸੁਰੱਖਿਆ ਹੋਈ ਹੈ | ਮੋਦੀ ਨੇ ਕਿਹਾ ਕਿ ਜਦੋਂ ਮਹਾਂਮਾਰੀ ਪਹਿਲੀ ਵਾਰ ਫੈਲੀ ਤਾਂ ਵਾਇਰਸ ਬਾਰੇ ਬਹੁਤ ਕੁਝ ਪਤਾ ਨਹੀਂ ਸੀ ਹਾਲਾਂਕਿ ਸਾਡੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੇ ਟੀਕੇ ਬਣਾਉਣ 'ਚ ਖ਼ੁਦ ਨੂੰ ਝੋਕ ਦਿੱਤਾ | ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਮਾਣ ਮਹਿਸੂਸ ਕਰਦਾ ਹੈ ਕਿ ਸਾਡਾ ਦੇਸ਼ ਟੀਕਿਆਂ ਜ਼ਰੀਏ ਮਹਾਂਮਾਰੀ ਨਾਲ ਲੜਨ 'ਚ ਯੋਗਦਾਨ ਪਾਉਣ ਦੇ ਸਮਰੱਥ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਟੀਕਾਕਰਨ ਮੁਹਿੰਮ ਨਾਲ ਜੁੜੇ ਹਰੇਕ ਵਿਅਕਤੀ ਨੂੰ ਸਲਾਮ ਕਰਦਾ ਹਾਂ | ਸਾਡੇ ਡਾਕਟਰਾਂ, ਨਰਸਾਂ ਤੇ ਸਿਹਤ ਸੰਭਾਲ ਕਰਮੀਆਂ ਦੀ ਭੂਮਿਕਾ ਬੇਮਿਸਾਲ ਹੈ | ਮੋਦੀ ਨੇ ਕਿਹਾ ਕਿ ਜਦ ਅਸੀਂ ਦੂਰ-ਦੁਰਾਡੇ ਇਲਾਕਿਆਂ 'ਚ ਲੋਕਾਂ ਨੂੰ ਟੀਕੇ ਲਗਾਉਂਦੇ ਹੋਏ ਵੇਖਦੇ ਹਾਂ ਜਾਂ ਸਾਡੇ ਸਿਹਤ ਕਰਮੀ ਉਥੇ ਜਾ ਕੇ ਟੀਕੇ ਲਗਾਉਂਦੇ ਹਨ ਤਾਂ ਸਾਡਾ ਦਿਲ ਦੇ ਦਿਮਾਗ ਮਾਣ ਨਾਲ ਭਰ ਜਾਂਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਨਾਲ ਲੜਨ ਲਈ ਭਾਰਤ ਦਾ ਨਜ਼ਰੀਆ ਹਮੇਸ਼ਾ ਵਿਗਿਆਨ ਆਧਾਰਿਤ ਰਹੇਗਾ | ਮੋਦੀ ਨੇ ਲੋਕਾਂ ਨੂੰ ਕੋਵਿਡ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਾਗਰਿਕਾਂ ਦੀ ਉੱਚਿਤ ਦੇਖਭਾਲ ਯਕੀਨੀ ਬਣਾਉਣ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਵੀ ਵਧਾਇਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਐਤਵਾਰ ਨੂੰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ ਹੋ ਗਿਆ, ਇਸ ਦੌਰਾਨ 156.76 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ |
70 ਫ਼ੀਸਦੀ ਬਾਲਗਾਂ ਦਾ ਪੂਰੀ ਤਰ੍ਹਾਂ ਟੀਕਾਕਰਨ-ਮਾਂਡਵੀਆ
ਟੀਕਾਕਰਨ ਮੁਹਿੰਮ ਦੇ ਇਕ ਸਾਲ ਨੂੰ ਮਨਾਉਣ ਲਈ ਸਵਦੇਸ਼ੀ ਤੌਰ 'ਤੇ ਵਿਕਸਿਤ ਟੀਕੇ ਕੋਵੈਕਸੀਨ 'ਤੇ ਡਾਕ ਟਿਕਟ ਜਾਰੀ ਕਰਦਿਆਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਦੀ 70 ਫ਼ੀਸਦੀ ਬਾਲਗ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਜਦਕਿ 93 ਫ਼ੀਸਦੀ ਦੇ ਪਹਿਲਾ ਟੀਕਾ ਲੱਗ ਚੁੱਕਾ ਹੈ | ਵੀਡੀਓ ਕਾਨਫਰੰਸ ਜ਼ਰੀਏ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਂਡਵੀਆ ਨੇ ਕਿਹਾ ਕਿ ਇਹ ਭਾਰਤੀਆਂ ਲਈ ਮਾਣ ਦਾ ਪਲ ਹੈ ਅਤੇ ਸਮੁੱਚੀ ਦੁਨੀਆ ਦੇਸ਼ ਦੀ ਟੀਕਾਕਰਨ ਮੁਹਿੰਮ ਤੋਂ ਹੈਰਾਨ ਹੈ |
ਚੰਡੀਗੜ੍ਹ, 16 ਜਨਵਰੀ (ਏਜੰਸੀ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਕਾਂਬਾ ਛੇੜੀ ਰੱਖਿਆ | ਖੇਤਰ 'ਚ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਦੋਵੇਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 11 ਡਿਗਰੀ ਸੈਲਸੀਅਸ ਤੋਂ 14 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਿਹਾ | ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਗੁਰਦਾਸਪੁਰ 'ਚ ਘੱਟੋ-ਘੱਟ ਤਾਪਮਾਨ 5. 6 ਡਿਗਰੀ ਸੈਲਸੀਅਸ ਜਦੋਂਕਿ ਬਠਿੰਡਾ 'ਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਪਟਿਆਲਾ 'ਚ ਰਾਤ ਦਾ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਲੰਧਰ 'ਚ 8.6 ਡਿਗਰੀ, ਮੋਗਾ 'ਚ 6.3 ਤੇ ਲੁਧਿਆਣਾ 'ਚ 8.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਹਰਿਆਣਾ ਦੇ ਹਿਸਾਰ 'ਚ ਕੜਾਕੇ ਦੀ ਠੰਢ ਨੇ ਲੋਕ ਠਾਰੀ ਰੱਖੇ ਇਥੇ ਦਾ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਅੰਬਾਲਾ 'ਚ ਘੱਟੋ-ਘੱਟ ਤਾਪਮਾਨ 7.7 ਡਿਗਰੀ ਅਤੇ ਸਿਰਸਾ 'ਚ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਮੁੱਖ ਮੰਤਰੀ ਚੰਨੀ ਦੇ ਭਰਾ ਵਲੋਂ ਬਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ
ਬਸੀ ਪਠਾਣਾਂ, 16 ਜਨਵਰੀ (ਰਵਿੰਦਰ ਮੌਦਗਿਲ)-ਕਾਂਗਰਸ ਵਲੋਂ ਟਿਕਟਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੇ ਤੁਰੰਤ ਬਾਅਦ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ | ਬਸੀ ਪਠਾਣਾਂ ਤੋਂ ਮੌਜੂਦਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਮੁੜ ਉਮੀਦਵਾਰ ਐਲਾਨਣ 'ਤੇ ਹੀ ਹਲਕੇ 'ਚ ਕਾਂਗਰਸ ਖ਼ਿਲਾਫ਼ ਬਗ਼ਾਵਤ ਦੀ ਚਿੰਗਾਰੀ ਸੁਲਗਣ ਨੂੰ ਦੇਰ ਨਹੀਂ ਲੱਗੀ | ਇਸੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਅੱਜ ਆਪਣੇ ਸਮਰਥਕਾਂ ਨਾਲ ਮੀਟਿੰਗ ਉਪਰੰਤ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਜਿਸ ਨਾਲ ਕੜਾਕੇ ਦੀ ਠੰਢ 'ਚ ਵੀ ਸਿਆਸੀ ਪਾਰਾ ਸਿਖ਼ਰਾਂ 'ਤੇ ਪਹੰੁਚ ਗਿਆ | ਡਾ. ਮਨੋਹਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਦੀ ਕਿਸਾਨ ਜਥੇਬੰਦੀਆਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਨਾਲ ਵੀ ਮੀਟਿੰਗ ਹੋਈ ਹੈ, ਜਿਸ 'ਚ ਉਨ੍ਹਾਂ ਕਿਸਾਨ ਆਗੂਆਂ ਤੋਂ ਮਦਦ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਦੀ ਰਾਇ ਆਪਣੇ ਭਰਾ ਮੁੱਖ ਮੰਤਰੀ ਚੰਨੀ ਨੂੰ ਦੱਸਣਗੇ ਤੇ ਉਨ੍ਹਾਂ ਦੇ ਮਸ਼ਵਰੇ ਨਾਲ ਚੱਲਣਗੇ | ਉਨ੍ਹਾਂ ਦੁਹਰਾਇਆ ਕਿ ਉਹ ਆਪਣੇ ਸਮਰਥਕਾਂ ਦਾ ਦਿਲ ਨਹੀਂ ਤੋੜਨਗੇ ਤੇ ਰਿਜ਼ਰਵ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਲਈ ਵਚਨਬੱਧ ਰਹਿਣਗੇ | ਅੱਜ ਸੈਂਕੜੇ ਦੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਬਸੀ ਪਠਾਣਾਂ ਸਥਿਤ ਦਫ਼ਤਰ 'ਚ ਸਵੇਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ | ਜਿਵੇਂ ਹੀ ਡਾ. ਮਨੋਹਰ ਸਿੰਘ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਪਰਤੇ ਤਾਂ ਸਮਰਥਕਾਂ ਨੇ ਉਨ੍ਹਾਂ ਦੇ ਹੱਕ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਡਾ. ਮਨੋਹਰ ਸਿੰਘ ਨੇ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਨਹੀਂ ਸਗੋਂ ਤਾਕਤਵਰ, ਪੜਿ੍ਹਆ ਲਿਖਿਆ ਅਤੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ¢ ਉਨ੍ਹਾਂ ਮÏਜੂਦਾ ਵਿਧਾਇਕ 'ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ 'ਚ ਬਸੀ ਪਠਾਣਾਂ ਹਲਕੇ 'ਚ ਐਲਾਨ ਹੀ ਹੋਏ ਪਰ ਵਿਕਾਸ ਨਹੀਂ ਹੋਇਆ¢ ਇਸ ਮੌਕੇ ਸਾਬਕਾ ਡੀ.ਪੀ.ਆਰ.ਓ. ਜੈ ਕ੍ਰਿਸ਼ਨ ਕਸ਼ਯਪ, ਜਸਵੀਰ ਸਿੰਘ ਕੱਜਲ ਮਾਜਰਾ, ਲੱਕੀ ਧੀਮਾਨ, ਗੁਰਮੀਤ ਸਿੰਘ, ਜਸਪਾਲ ਕÏਰ, ਜਗਤਾਰ ਸਿੰਘ, ਬਲਵੀਰ ਸਿੰਘ ਤੇ ਵੱਡੀ ਗਿਣਤੀ 'ਚ ਹੋਰ ਸਮਰਥਕ ਵੀ ਮੌਜੂਦ ਸਨ | ਉਧਰ ਟਿਕਟ ਦੀ ਦੌੜ 'ਚ ਸ਼ਾਮਿਲ ਸਾਧੂ ਸਿੰਘ ਧਰਮਸੋਤ ਦੇ ਦਾਮਾਦ ਕੁਲਦੀਪ ਸਿੰਘ ਸਿੱਧੂਪਰ ਨੇ ਵੀ ਅੱਜ ਕਾਂਗਰਸ ਦਾ ਸਾਥ ਛੱਡਦਿਆਂ ਭਾਜਪਾ 'ਚ ਸ਼ਮੂਲੀਅਤ ਕਰ ਲਈ |
ਜਲੰਧਰ, 16 ਜਨਵਰੀ (ਜਸਪਾਲ ਸਿੰਘ)-ਪਾਰਟੀ ਹਾਈਕਮਾਨ ਵਲੋਂ ਆਦਮਪੁਰ ਹਲਕੇ ਤੋਂ ਟਿਕਟ ਕੱਟੇ ਜਾਣ 'ਤੇ ਸਾਬਕਾ ਸੰਸਦ ਮੈਂਬਰ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਹਾਈਕਮਾਨ ਤੋਂ ਸਖ਼ਤ ਨਾਰਾਜ਼ ਹਨ ਤੇ ਉਨ੍ਹਾਂ ਨੇ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਮੀਡੀਆ ਨਾਲ ਗੱਲ ਕਰਦੇ ਹੋਏ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ 1967 ਤੋਂ ਲਗਾਤਾਰ ਚੋਣਾਂ ਲੜਦਾ ਆਇਆ ਹੈ ਤੇ ਇਸ ਵਾਰ ਵੀ ਉਹ ਵਿਧਾਨ ਸਭਾ ਚੋਣ ਹਰ ਹਾਲ 'ਚ ਲੜਨਗੇ | ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਕਿਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਹੀ ਚੋਣਾਂ ਲੜਨਗੇ ਅਤੇ ਇਸ ਬਾਰੇ ਫੈਸਲਾ ਆਉਂਦੇ ਇਕ ਦੋ ਦਿਨ 'ਚ ਲੈ ਲਿਆ ਜਾਵੇਗਾ | ਹਾਲਾਂਕਿ, ਇਸ ਦੌਰਾਨ ਪਾਰਟੀ ਹਾਈਕਮਾਨ ਵਲੋਂ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਅੱਜ ਸਾਰਾ ਦਿਨ ਜਾਰੀ ਰਹੀਆਂ ਅਤੇ ਇਸ ਸੰਬੰਧੀ ਵਿਚੋਲਗੀ ਲਈ ਪਾਰਟੀ ਹਾਈਕਮਾਨ ਨੇ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦੀ ਡਿਊਟੀ ਲਗਾਈ ਗਈ ਹੈ | ਉਹ ਕੇਪੀ ਨੂੰ ਮਨਾਉਣ ਲਈ ਅੱਜ ਦੇਰ ਸ਼ਾਮ ਨੂੰ ਉਨ੍ਹਾਂ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਪੱਜੇ, ਜਿਥੇ ਦੋਵਾਂ ਆਗੂਆਂ ਵਿਚਾਲੇ ਕਾਫੀ ਲੰਬਾ ਸਮਾਂ ਬੰਦ ਕਮਰੇ 'ਚ ਮੁਲਾਕਾਤ ਹੋਈ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ | ਹਾਲਾਂਕਿ, ਡਾ: ਰਾਜ ਕੁਮਾਰ ਵੇਰਕਾ ਵਲੋਂ ਕੇਪੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫੋਨ 'ਤੇ ਵੀ ਗੱਲ ਕਰਵਾਈ ਗਈ ਪਰ ਕੇਪੀ ਚੋਣ ਲੜਨ ਦੇ ਆਪਣੇ ਫੈਸਲੇ 'ਤੇ ਅੜੇ ਰਹੇ, ਜਿਸ 'ਤੇ ਮੁੱਖ ਮੰਤਰੀ ਚੰਨੀ ਵਲੋਂ ਉਨ੍ਹਾਂ ਨੂੰ ਆਪਣੇ ਕੋਲ ਸੱਦ ਲਿਆ ਗਿਆ | ਮੁੱਖ ਮੰਤਰੀ ਦੇ ਸੱਦੇ 'ਤੇ ਡਾ: ਰਾਜ ਕੁਮਾਰ ਵੇਰਕਾ ਕੇਪੀ ਨੂੰ ਨਾਲ ਲੈ ਕੇ ਮੋਰਿੰਡਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ, ਜਿਥੇ ਦੇਰ ਰਾਤ ਤੱਕ ਮੁੱਖ ਮੰਤਰੀ ਚੰਨੀ ਅਤੇ ਕੇਪੀ ਵਿਚਾਲੇ ਗੱਲਬਾਤ ਚੱਲਦੀ ਰਹੀ | ਸੂਤਰਾਂ ਅਨੁਸਾਰ ਕੇਪੀ ਚੋਣ ਲੜਨ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ ਅਤੇ ਉਨ੍ਹਾਂ ਵਲੋਂ ਜਲੰਧਰ ਪੱਛਮੀਂ ਹਲਕੇ ਤੋਂ ਚੋਣ ਲੜਨ 'ਤੇ ਹੀ ਜ਼ੋਰ ਪਾਇਆ ਜਾ ਰਿਹਾ ਹੈ | ਪਿਛਲੀ ਵਿਧਾਨ ਸਭਾ ਚੋਣ ਉਨ੍ਹਾਂ ਨੇ ਆਦਮਪੁਰ ਹਲਕੇ ਤੋਂ ਲੜੀ ਸੀ ਪਰ ਉਹ ਇਸ ਵਾਰ ਜਲੰਧਰ ਪੱਛਮੀਂ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਸਨ ਤੇ ਹਲਕੇ 'ਚ ਉਨ੍ਹਾਂ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਪਰ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਦੀ ਆਦਮਪੁਰ ਹਲਕੇ ਤੋਂ ਵੀ ਟਿਕਟ ਕੱਟ ਦਿੱਤੀ ਗਈ |
ਹਰਮਿੰਦਰ ਸਿੰਘ ਜੱਸੀ ਮੈਦਾਨ 'ਚ ਡਟਣ ਦੇ ਚਾਹਵਾਨ
ਚੰਡੀਗੜ੍ਹ, (ਐਨ. ਐਸ. ਪਰਵਾਨਾ)-ਮਾਲਵੇ ਤੋਂ ਹਰਮਿੰਦਰ ਸਿੰਘ ਜੱਸੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਚੋਣ ਜ਼ਰੂਰ ਲੜਨਗੇ ਕਿਉਂਕਿ ਪਾਰਟੀ ਨੇ ਉਨ੍ਹਾਂ ਦੀ ਸੇਵਾ ਦਾ ਮੁੱਲ ਨਹੀਂ ਪਾਇਆ | ਮੌੜ ਤੋਂ ਹਰਮਿੰਦਰ ਸਿੰਘ ਜੱਸੀ ਵਿਧਾਇਕ ਰਹੇ ਹਨ | ਉਹ ਵੀ ਕਾਂਗਰਸ ਟਿਕਟ ਦੇ ਚਾਹਵਾਨ ਸਨ ਪਰ ਇਸ ਵਾਰ ਤਲਵੰਡੀ ਸਾਬੋ ਤੋਂ ਪਾਰਟੀ ਟਿਕਟ ਚਾਹੁੰਦੇ ਸਨ ਪਰ ਗੱਲ ਬਣ ਨਹੀਂ ਸਕੀ | ਉਹ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀ ਰਿਸ਼ਤੇਦਾਰ ਹਨ | ਉਹ ਵੀ ਕਿਸੇ ਪਾਰਟੀ ਦੀ ਟਿਕਟ ਦੇ ਚਾਹਵਾਨ ਹਨ |
ਬਟਾਲਾ, 16 ਜਨਵਰੀ (ਡਾ. ਕਮਲ ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਟਿਕਟ ਨਾ ਮਿਲਣ ਕਰ ਕੇ ਸੈਂਕੜੇ ਸਮਰਥਕਾਂ ਸਮੇਤ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ | ਦੱਸ ਦਈਏ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਲਾਡੀ ਦੀ ਟਿਕਟ ਕੱਟ ਕੇ ਨਵੇਂ ਨਕੋਰ ਉਮੀਦਵਾਰ ਮਨਦੀਪ ਸਿੰਘ ਰੰਗੜ ਨੰਗਲ ਨੂੰ ਮੈਦਾਨ 'ਚ ਉਤਾਰਿਆ ਹੈ, ਜਿਸ ਨੂੰ ਲੈ ਕੇ ਵਿਧਾਇਕ ਲਾਡੀ ਨੇ ਆਪਣੇ ਘਰ ਮੀਟਿੰਗ ਬੁਲਾਈ | ਇਸ ਮੌਕੇ ਬੋਲਦਿਆਂ ਲਾਡੀ ਨੇ ਕਿਹਾ ਕਿ ਮੈਂ 5 ਸਾਲ ਹਲਕੇ ਦੀ ਸੇਵਾ ਕੀਤੀ ਅਤੇ ਆਪਣੇ ਸਮਰਥਕਾਂ ਤੇ ਹਲਕਾ ਨਿਵਾਸੀਆਂ ਦਾ ਵਿਸ਼ਵਾਸ ਜਿੱਤਿਆ ਸੀ ਪਰ ਮਨਦੀਪ ਸਿੰਘ ਨੂੰ ਟਿਕਟ ਦੇ ਕੇ ਪਾਰਟੀ ਨੇ ਲੋਕਾਂ ਨੂੰ ਮਾਯੂਸ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਹਲਕਾ 45 ਸਾਲ ਅਕਾਲੀ ਦਲ ਦਾ ਗੜ੍ਹ ਰਿਹਾ, ਜਿਥੇ ਮੈਂ ਜਿੱਤ ਹਾਸਲ ਕਰਕੇ ਪਿਛਲੀ ਕਾਂਗਰਸ ਸਰਕਾਰ ਬਣਨ 'ਚ ਆਪਣਾ ਯੋਗਦਾਨ ਪਾਇਆ ਸੀ | ਇਸ ਤੋਂ ਇਲਾਵਾ ਲੋਕ ਸਭਾ ਚੋਣਾਂ 'ਚ ਸਾਢੇ 15 ਹਜ਼ਾਰ ਦੀ ਬੜਤ ਦਿਵਾਈ ਸੀ | ਇਸ ਹਲਕੇ 'ਚ ਮੈਂ ਤਨੋ-ਮਨੋ ਕੰਮ ਕਰਵਾਇਆ | ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪਾਰਟੀ ਨੇ ਜੋ ਮੇਰੇ ਨਾਲ ਵਾਅਦਾ ਕੀਤਾ, ਉਹ ਪੂਰਾ ਨਹੀਂ ਕੀਤਾ | ਪਿਛਲੇ ਦਿਨੀਂ ਮੇਰੇ ਕੋਲੋਂ ਇਕ ਛੋਟੀ ਜਿਹੀ ਗਲਤੀ ਜ਼ਰੂਰ ਹੋਈ ਸੀ ਕਿ ਮੈਂ ਪਾਰਟੀ ਛੱਡ ਕੇ ਚਲਾ ਗਿਆ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਇੰਚਾਰਜ ਹਰੀਸ਼ ਚੌਧਰੀ ਵਲੋਂ ਵਿਸ਼ਵਾਸ ਦਿਵਾਉਣ 'ਤੇ ਮੈਂ ਵਾਪਸ ਆ ਗਿਆ ਸੀ ਪਰ ਅੱਜ ਮੈਨੂੰ ਟਿਕਟ ਨਾ ਦੇ ਕੇ ਪਾਰਟੀ ਨੇ ਮੈਨੂੰ ਨਹੀਂ, ਮੇਰੇ ਵਰਕਰਾਂ ਤੇ ਹਲਕਾ ਨਿਵਾਸੀਆਂ ਨੂੰ ਨਿਰਾਸ਼ ਕੀਤਾ ਹੈ | ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਨੇ ਕਿਹਾ ਕਿ ਪਾਰਟੀ ਨੇ ਬਹੁਤ ਗਲਤ ਫ਼ੈਸਲਾ ਕੀਤਾ ਹੈ | ਇਸ ਮੌਕੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਹੱਕ 'ਚ ਨਿਤਰੇ ਅਤੇ ਕਿਹਾ ਕਿ ਜਦੋਂ ਵਿਧਾਇਕ ਭਾਜਪਾ 'ਚ ਚਲੇ ਗਏ ਸਨ ਤਾਂ ਅਸੀਂ ਖੁਦ ਉਨ੍ਹਾਂ ਨੂੰ ਵਾਪਸ ਲੈ ਕੇ ਆਏ ਸੀ, ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਧੋਖਾ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਬਲਵਿੰਦਰ ਸਿੰਘ ਲਾਡੀ ਨਾਲ ਖੜ੍ਹੇ ਹਾਂ ਤੇ ਜੇ ਪਾਰਟੀ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਅਗਲੀ ਮੀਟਿੰਗ 'ਚ ਅਸੀਂ ਕੋਈ ਫ਼ੈਸਲਾ ਲੈਣ ਲਈ ਮਜਬੂਰ ਹੋ ਜਾਵਾਂਗੇ | ਇਸ ਮੀਟਿੰਗ 'ਚ ਚੇਅਰਮੈਨ ਮੰਗਲ ਸਿੰਘ ਖੁਜਾਲਾ, ਪ੍ਰਧਾਨ ਪਰਮਜੀਤ ਸਿੰਘ ਟੀਟਾ ਬਾਜਵਾ, ਸਰਪੰਚ ਲਾਡੀ ਖੋਜੇਵਾਲ, ਸਰਪੰਚ ਬਾਊ ਕਲੇਰ, ਸਰਪੰਚ ਹੈਪੀ ਸੇਖਵਾਂ, ਸਰਪੰਚ ਤਰਸੇਮ ਸਿੰਘ ਫੁਲਕੇ, ਸਰਪੰਚ ਬਿੱਲੂ ਫੁਲਕੇ ਖੁਰਦ, ਸਰਪੰਚ ਰਾਜੂ ਰੰਗੀਲਪੁਰ, ਸਰਪੰਚ ਕੁਲਦੀਪ ਸਿੰਘ ਖੁਜਾਲਾ, ਸਰਪੰਚ ਬਿਕਰਮਜੀਤ ਸਿੰਘ, ਸੰਮਤੀ ਮੈਂਬਰ ਲਖਵਿੰਦਰ ਸਿੰਘ ਕੋਟਲਾ, ਸੰਮਤੀ ਮੈਂਬਰ ਹੀਰਾ ਸਿੰਘ ਧੰਦੋਈ, ਸੰਮਤੀ ਮੈਂਬਰ ਸ਼ਰਨਜੀਤ ਕੌਰ ਭੱਟੀਵਾਲ, ਸੰਮਤੀ ਮੈਂਬਰ ਸਵਿੰਦਰ ਕੌਰ ਜੈਤੋਸਰਜਾ, ਸਰਪੰਚ ਜਗਰੂਪ ਕੋਟਲਾ ਸੂਬਾ ਸਿੰਘ, ਡਾ. ਮਿੰਟਾ ਢਪੱਈ, ਸੁੱਖ ਰਿਆੜ ਭਾਮ, ਗੁਰਦੇਵ ਸਿੰਘ ਭੋਮਾ, ਸੰਮਤੀ ਮੈਂਬਰ ਲਾਡੀ ਹਰਚੋਵਾਲ, ਸਰਪੰਚ ਕੁਲਵੰਤ ਸਿੰਘ ਬੋਹਜਾ, ਸਰਪੰਚ ਇਕਬਾਲ ਭਾਮੜੀ, ਸਰਪੰਚ ਵਿਨੈ ਕੁਮਾਰ ਹਰਚੋਵਾਲ, ਸਰਪੰਚ ਪ੍ਰਗਟ ਸਿੰਘ ਭੰਬੋਈ, ਜਤਿੰਦਰ ਸਿੰਘ ਭੰਬੋਈ, ਸਰਪੰਚ ਮੁਖਵੰਤ ਸਿੰਘ ਕਾਹਲੋਂ, ਸੰਮਤੀ ਮੈਂਬਰ ਰਾਜਵਿੰਦਰ ਸਿੰਘ, ਮੈਂਬਰ ਲਖਵਿੰਦਰ ਸਿੰਘ ਸ਼ਾਹਬਾਦ, ਸਰਪੰਚ ਗੁਰਨਾਮ ਸਿੰਘ ਨੱਥੂ ਖਹਿਰਾ, ਸਰਪੰਚ ਪ੍ਰਤਾਪ ਸਿੰਘ ਐਨੇਕੋਟ, ਹਰਦੇਵ ਸਿੰਘ ਬੱਦੋਵਾਲ, ਸਰਪੰਚ ਗੁਰਦੀਪ ਸਿੰਘ ਬੁਝਿਆਂਵਾਲੀ, ਸਰਪੰਚ ਰਾਮ ਸਿੰਘ ਬਰਿਆਰ, ਕ੍ਰਿਪਾਲ ਸਿੰਘ ਹਰਚੋਵਾਲ, ਸਾਹਬਾ ਹਰਚੋਵਾਲ, ਸਰਪੰਚ ਮੁਖਤਾਰ ਸਿੰਘ ਕੋਟਲਾ ਚੀਮਾ, ਸਰਪੰਚ ਤਰਲੋਕ ਸਿੰਘ ਕੋਟਲਾ ਬੱਝਾ ਸਿੰਘ, ਸਰਪੰਚ ਸੁੱਖ ਨੱਤ, ਲਖਵਿੰਦਰ ਸਿੰਘ ਚੌਧਰੀਵਾਲ, ਲੱਕੀ ਚੌਧਰੀਵਾਲ, ਸੰਮਤੀ ਮੈਂਬਰ ਹਿਰਦੇਪਾਲ ਸਿੰਘ, ਸਰਪੰਚ ਗੁਰਵਿੰਦਰ ਸਿੰਘ ਕੋਕਲਪੁਰ, ਮੈਂਬਰ ਪੰਚਾਇਤ ਬਲਵਿੰਦਰ ਕੌਰ ਤੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)-ਹਲਕਾ ਗੜ੍ਹਸ਼ੰਕਰ 'ਚ ਕਾਂਗਰਸ ਨੂੰ ਦੋ ਵੱਡੇ ਝਟਕੇ ਲੱਗੇ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਈ ਕੈਬਨਿਟ ਮੰਤਰੀਆਂ ਦੇ ਨਜ਼ਦੀਕੀ ਮਹਿਲਾ ਆਗੂ ਨਿਮਿਸ਼ਾ ਮਹਿਤਾ ਨੇ ਟਿਕਟ ਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕੀਤੀ | ਇਸੇ ਤਰ੍ਹਾਂ ਹਲਕੇ ਤੋਂ 2 ਵਾਰ ਵਿਧਾਇਕ ਰਹੇ ਲਵ ਕੁਮਾਰ ਗੋਲਡੀ ਨੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਐਤਵਾਰ ਦੇਰ ਸ਼ਾਮ ਕਾਂਗਰਸ ਛੱਡਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ | ਇਕੋ ਦਿਨ 2 ਆਗੂਆਂ ਦਾ ਪਾਰਟੀ ਛੱਡਕੇ ਚਲੇ ਜਾਣਾ ਹਲਕੇ 'ਚ ਕਾਂਗਰਸ ਲਈ ਖ਼ਤਰੇ ਦੀ ਘੰਟੀ ਦੱਸੀ ਜਾ ਰਹੀ ਹੈ | ਹੁਣ ਨਿਮਿਸ਼ਾ ਮਹਿਤਾ ਦੇ ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਦੀ ਉਮੀਦਵਾਰ ਬਣਨ ਦੇ ਆਸਾਰ ਦੱਸੇ ਜਾ ਰਹੇ ਹਨ | ਉਧਰ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਬੁਣਤੀਆਂ ਬੁਣ ਰਹੇ ਕਈ ਆਗੂਆਂ ਦੀਆਂ ਆਸਾਂ 'ਤੇ ਪਾਣੀ ਫਿਰਨ ਵਾਲੇ ਹਾਲਾਤ ਬਣ ਗਏ ਹਨ | ਹਲਕੇ 'ਚ ਪਿਛਲੇ 7-8 ਸਾਲਾਂ ਤੋਂ ਬੇਹੱਦ ਸਰਗਰਮੀ ਨਾਲ ਵਿਚਰ ਰਹੀ ਨਿਮਿਸ਼ਾ ਮਹਿਤਾ ਕਾਂਗਰਸ ਦੀ ਟਿਕਟ ਲਈ ਪੂਰੀ ਤਰ੍ਹਾਂ ਆਸਵੰਦ ਸਨ ਪਰ ਕਾਂਗਰਸ ਵਲੋਂ ਹਲਕੇ ਤੋਂ ਯੂਥ ਆਗੂ ਅਮਰਪ੍ਰੀਤ ਸਿੰਘ ਲਾਲੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਕੁਝ ਘੰਟਿਆ ਬਾਅਦ ਹੀ ਨਿਮਿਸ਼ਾ ਮਹਿਤਾ ਦੀ ਭਾਜਪਾ 'ਚ ਸ਼ਮੂਲੀਅਤ ਨੇ ਗੜ੍ਹਸ਼ੰਕਰ ਹਲਕੇ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ | ਜੇਕਰ ਨਿਮਿਸ਼ਾ ਮਹਿਤਾ ਕਾਂਗਰਸ 'ਚ ਰਹਿੰਦਿਆ ਹਲਕੇ 'ਚ ਕਾਇਮ ਕੀਤਾ ਆਪਣਾ ਵੋਟ ਬੈਂਕ ਭਾਜਪਾ 'ਚ ਤਬਦੀਲ ਕਰਨ 'ਚ ਸਫਲ ਰਹਿੰਦੇ ਹਨ ਤਾਂ ਕਾਂਗਰਸ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ | ਉਧਰ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਮੰਨੇ ਜਾ ਰਹੇ ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਬਾਰੇ ਕਿਆਫੇ ਹਨ ਕਿ ਉਹ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ ਪਰ ਇਸ ਵਾਸਤੇ ਭਾਜਪਾ ਨੂੰ ਗੜ੍ਹਸ਼ੰਕਰ ਸੀਟ ਕੈਪਟਨ ਦੀ ਪਾਰਟੀ ਲਈ ਛੱਡਣੀ ਪਵੇਗੀ |
ਅੰਮਿ੍ਤਸਰ, 16 ਜਨਵਰੀ (ਹਰਮਿੰਦਰ ਸਿੰਘ)-ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਉਪਰੰਤ ਕਾਂਗਰਸ ਵਿਚ ਬਗ਼ਾਵਤ ਸ਼ੁਰੂ ਹੋ ਗਈ ਹੈ | ਅੱਜ ਕਾਂਗਰਸ ਨੂੰ ਅੰਮਿ੍ਤਸਰ ਦਿਹਾਤੀ ਤੋਂ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਕੌਮੀ ਜਨ: ਸਕੱਤਰ ਤਰੁਣ ਚੁੱਘ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀ: ਮੀਤ ਪ੍ਰਧਾਨ ਤੇ ਸਾਬਕਾ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਆਗੂ ਪ੍ਰਦੀਪ ਸਿੰਘ ਭੁੱਲਰ, ਅਟਾਰੀ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਰਤਨ ਸਿੰਘ ਸੋਹਲ ਅਟਾਰੀ, ਪਰਮਜੀਤ ਸਿੰਘ ਪੰਮਾ ਰੰਧਾਵਾ, ਤੇਜਿੰਦਰਪਾਲ ਸਿੰਘ ਮਾਨ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਹੱਥ ਮਿਲਾ ਲਿਆ | ਜਿਨ੍ਹਾਂ ਨੂੰ ਚੁੱਘ ਨੇ ਪਾਰਟੀ 'ਚ ਸ਼ਾਮਿਲ ਕੀਤਾ | ਇਸ ਦੌਰਾਨ ਉਕਤ ਕਾਂਗਰਸੀ ਆਗੂਆਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰਤੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ | ਇਸ ਦੌਰਾਨ ਤਰੁਣ ਚੁੱਘ ਨੇ ਕਿਹਾ ਕਿ ਉਕਤ ਆਗੂ ਕਾਂਗਰਸੀ ਆਗੂਆਂ ਦੀਆਂ ਨੀਤੀਆਂ ਤੋਂ ਖਫ਼ਾ ਹੋ ਕੇ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਮਜੀਠਾ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੀ ਟਿਕਟ ਲਈ ਭਗਵੰਤਪਾਲ ਸਿੰਘ ਸੱਚਰ ਤੇ ਪ੍ਰਦੀਪ ਸਿੰਘ ਭੁੱਲਰ ਦਾ ਨਾਂਅ ਪਾਰਟੀ ਦੇ ਚੋਣ ਪੈਨਲ ਕੋਲ ਗਿਆ ਹੈ | ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਉਹ 20 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਤੇ ਤਿੰਨ ਵਾਰ ਕਾਂਗਰਸ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਪਾਰਟੀ ਦੀ ਸੇਵਾ ਨਿਭਾਉਂਦੇ ਆਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਉਹ ਪਾਰਟੀ ਹਾਈ ਕਮਾਨ ਦੀ ਨਜ਼ਰ 'ਚ ਪਾਰਟੀ ਦੇ ਹਲਕਾ ਮਜੀਠਾ ਲਈ ਮਜ਼ਬੂਤ ਉਮੀਦਵਾਰ ਵਜੋਂ ਦੇਖੇ ਜਾਂਦੇ ਸਨ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਕਰਵਾਏ ਸਰਵੇਖਣ ਤੇ ਹੋਰ ਪੜਤਾਲਾਂ ਵਿਚ ਵੀ ਸਫਲ ਸਿੱਧ ਹੋਏ ਪਰ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਸ ਦੀ ਟਿਕਟ ਕਟਵਾ ਦਿੱਤੀ | ਸ: ਸੱਚਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੋ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਅੰਮਿ੍ਤਸਰ ਦੇ ਹਲਕਾ ਪੂਰਬੀ ਤੋਂ ਵੀ ਚੋਣ ਲੜਣ ਲਈ ਤਿਆਰ ਸਨ | ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਸਾਹ ਸੂਤੇ ਪਏ ਸਨ, ਪਰ ਹੁਣ ਦੋਵਾਂ ਦਰਮਿਆਨ ਕਥਿਤ ਤੌਰ 'ਤੇ ਅੰਦਰੂਨੀ ਸਮਝੌਤਾ ਹੋ ਗਿਆ ਹੈ ਜਿਸ ਕਰਕੇ ਮਜੀਠੀਆ ਹੁਣ ਸਿੱਧੂ ਦੇ ਹਲਕਾ ਪੂਰਬੀ ਤੋਂ ਚੋਣ ਨਹੀਂ ਲੜ ਰਹੇ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਵਲੋਂ ਮਜੀਠੀਆ ਨੂੰ ਜਿਤਾਉਣ ਲਈ ਉਨ੍ਹਾਂ ਦੇ ਮੁਕਾਬਲੇ ਬਹੁਤ ਛੋਟੇ ਸਿਆਸੀ ਕੱਦ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ | ਉਨ੍ਹਾਂ ਰੇਤ ਅਤੇ ਸ਼ਰਾਬ ਮਾਫ਼ੀਏ ਵਿਚ ਦੋਵਾਂ ਪਾਰਟੀਆਂ ਦੀ ਮਿਲੀਭੁਗਤ ਦਾ ਵੀ ਦੋਸ਼ ਲਗਾਇਆ |
ਸਹੂਲਤ ਵਾਲਾ ਆਮ ਵਾਂਗ ਵੋਟ ਨਹੀਂ ਪਾ ਸਕੇਗਾ-ਡਾ. ਕਰੁਣਾ ਰਾਜੂ
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਭਾਰਤੀ ਚੋਣ ਕਮਿਸ਼ਨ ਨੇ ਈ.ਸੀ.ਆਈ. ਵਲੋਂ ਅਧਿਕਾਰਤ ਮੀਡੀਆ ਕਰਮੀਆਂ ਨੂੰ ਵੀ ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਕੇ ਆਪਣੀ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ | ਇਸ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਆਮ ਆਦਮੀ ਪਾਰਟੀ 'ਆਪ' ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦਸਵੀਂ ਸੂਚੀ ਜਾਰੀ ਕਰ ਦਿੱਤੀ ਹੈ | ਅੱਜ ਜਾਰੀ ਕੀਤੀ ਗਈ ਨਵੀਂ ਸੂਚੀ ਵਿਚ ਤਿੰਨ ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ...
ਨਾਭਾ, 16 ਜਨਵਰੀ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਹਲਕਾ ਇੰਚਾਰਜ ਰਹੇ ਮੱਖਣ ਸਿੰਘ ਲਾਲਕਾ, ਜੋ ਪਿਛਲੇ ਦਿਨੀਂ ਕਾਂਗਰਸ 'ਚ ਸ਼ਾਮਲ ਹੋਏ ਸਨ, ਨੂੰ ਵਿਧਾਨ ਸਭਾ ਹਲਕਾ ਨਾਭਾ ਤੋਂ ਟਿਕਟ ਨਾ ਮਿਲਣ ਕਾਰਨ ਉਨ੍ਹਾਂ ...
ਪੱਤਰਕਾਰਾਂ ਨੂੰ ਸਹਿਮਤੀ ਨਾ ਬਣਨ ਦੀ ਗੱਲ ਆਖ ਕੇ ਮੋੜਿਆ
ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਆਪਸੀ ਤਾਲਮੇਲ ਦੀ ਘਾਟ ਕਾਰਨ ਸੰਯੁਕਤ ਸਮਾਜ ਮੋਰਚਾ ਵਲੋਂ ਅੱਜ ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਨਹੀਂ ਕੀਤਾ ਗਿਆ | ਦੂਸਰੀ ਵਾਰ ਪੱਤਰਕਾਰਾਂ ਨੂੰ ਸੱਦਣ ਤੋਂ ...
ਹਲਕਾ ਮਜੀਠਾ 'ਚ 6 ਵਾਰ ਸ਼੍ਰੋਮਣੀ ਅਕਾਲੀ ਦਲ ਤੇ 4 ਵਾਰ ਕਾਂਗਰਸ ਦੇ ਵਿਧਾਇਕ ਬਣੇ
ਗੁਰਪ੍ਰੀਤ ਸਿੰਘ ਮੱਤੇਵਾਲ
ਮੱਤੇਵਾਲ, 16 ਜਨਵਰੀ-ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੇ ਹਲਕਾ ਮਜੀਠਾ 'ਚ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਮੈਦਾਨ 'ਚ ...
• ਦਰਜਨ ਤੋਂ ਵੱਧ ਟਿਕਟ ਦੇ ਦਾਅਵੇਦਾਰ • ਕਾਟੋ-ਕਲੇਸ਼ ਕਾਰਨ ਕਾਂਗਰਸੀ ਵਰਕਰ ਨਿਰਾਸ਼ਾ ਦੇ ਆਲਮ 'ਚ
ਗੁਰਦੀਪ ਸਿੰਘ ਮਲਕ
ਜਗਰਾਉਂ, 16 ਜਨਵਰੀ-ਵਿਧਾਨ ਸਭਾ ਹਲਕਾ ਜਗਰਾਉਂ 'ਚ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਦੀ ਲੰਮੀ ਕਤਾਰ ਹੋਣ ਕਾਰਨ ਪਾਰਟੀ ਹਾਈਕਮਾਨ ਵਲੋਂ ...
ਮੁਜ਼ੱਫਰਨਗਰ (ਯੂ. ਪੀ.), 16 ਜਨਵਰੀ (ਪੀ. ਟੀ. ਆਈ.)-ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਆਉਣ ਵਾਲੀਆਂ ਉੱਤਰ ਪ੍ਰਦੇਸ਼ ਚੋਣਾਂ ਲਈ ਸਪਾ-ਆਰ. ਐਲ. ਡੀ. ਉਮੀਦਵਾਰਾਂ ਨੂੰ ਸਮਰਥਨ ਦਿੱਤਾ ਹੈ | ਰਾਸ਼ਟਰੀ ਲੋਕ ਦਲ (ਆਰ. ਐਲ. ਡੀ.) ਅਤੇ ...
ਨਵੀਂ ਦਿੱਲੀ, 16 ਜਨਵਰੀ (ਪੀ.ਟੀ.ਆਈ.)-ਦੇਸ਼ ਭਰ 'ਚ ਕੋਰੋਨਾ ਦੇ 2,71,202 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 3,71,22,164 ਤੱਕ ਪੁੱਜ ਗਈ ਹੈ, ਇਸ 'ਚ 7743 ਕੇਸ ਓਮੀਕਰੋਨ ਦੇ ਹਨ | ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚੋਂ ਇਕੋ ਦਿਨ ...
ਜਲੰਧਰ, 16 ਜਨਵਰੀ (ਅ.ਬ.)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ 11 ਜਨਵਰੀ ਨੂੰ ਰਾਜਸਥਾਨ ਦੇ ਅਲਵਰ 'ਚ ਘੱਟ ਗਿਣਤੀ ਭਾਈਚਾਰੇ ਦੀ ਗੂੰਗੀ ਅਤੇ ਬੋਲੀ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੀਆਂ ਮੀਡੀਆ 'ਚ ਆਈਆਂ ਖ਼ਬਰਾਂ ਦਾ ਸਵੈ ਨੋਟਿਸ ਲਿਆ ਹੈ | ...
ਅੰਮਿ੍ਤਸਰ, 16 ਜਨਵਰੀ (ਪੀ. ਟੀ. ਆਈ.)-ਰਾਧਾ ਸੁਆਮੀ ਸੰਪਰਦਾ ਬਿਆਸ, ਜਿਸ ਦੇ ਪੰਜਾਬ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਵੱਡੀ ਗਿਣਤੀ 'ਚ ਪੈਰੋਕਾਰ ਹਨ, ਨੇ ਪੰਜ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੈਰੋਕਾਰਾਂ ਨੂੰ ਆਪਣੀ ਮਰਜੀ ਮੁਤਾਬਕ ਵੋਟਾਂ ਪਾਉਣ ਲਈ ...
ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਵਲੋਂ ਤਿਆਰ ਕੀਤੇ ਅੱਤਵਾਦੀ ਸੰਗਠਨਾਂ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾਉਣ ਤੇ ਵਿਸ਼ੇਸ਼ ਤੌਰ 'ਤੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX