ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ 1973 ਦੀ ਧਾਰਾ 144 ਸੀ.ਆਰ.ਪੀ.ਸੀ. ਅਤੇ ਆਪਦਾ ਪ੍ਰਬੰਧਨ ਐਕਟ-2005 ਤਹਿਤ ਕੋਵਿਡ-19 ਦੇ ਵੇਰੀਐਂਟ ਓਮੀਕਰੋਨ ਦੀ ਗੰਭੀਰਤਾ ਨੂੰ ਲੈਂਦੇ ਹੋਏ ਆਪਣੇ 28 ਦਸੰਬਰ 2021 ਅਤੇ 4 ਜਨਵਰੀ 2022 ਦੇ ਹੁਕਮਾਂ ਨੂੰ 15 ਜਨਵਰੀ ਤੋਂ 25 ਜਨਵਰੀ 2022 ਤੱਕ ਵਧਾ ਦਿੱਤਾ ਹੈ | ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਨੂੰ ਵਧੇਰੇ ਸਾਵਧਾਨੀਆਂ ਅਪਨਾਉਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ਜਿਵੇਂ ਕਿ ਸਬਜ਼ੀ ਮੰਡੀ, ਦਾਣਾ ਮੰਡੀ, ਪਬਲਿਕ ਟਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਜ਼, ਸ਼ਾਪਿੰਗ ਕੰਪਲੈਕਸ, ਹੱਟਸ, ਲੋਕਲ ਮਾਰਕੀਟ ਅਤੇ ਹੋਰ ਇਸ ਤਰ੍ਹਾਂ ਦੇ ਸਥਾਨ 'ਤੇ ਜਾਣ ਲਈ ਦੋਵੇਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ ਨੂੰ ਹੀ ਆਗਿਆ ਹੋਵੇਗੀ | ਇਸ ਤੋਂ ਇਲਾਵਾ ਏ.ਸੀ. ਬੱਸਾਂ ਸਿਰਫ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲ ਸਕਣਗੀਆਂ | ਸਮਾਜਿਕ ਅਤੇ ਰਾਜਨੀਤਿਕ ਇਕੱਠ ਲਈ ਇਨਡੋਰ 50 ਅਤੇ ਆਊਟਡੋਰ ਲਈ 100 ਵਿਅਕਤੀਆਂ ਦੀ ਇਜਾਜ਼ਤ ਹੋਵੇਗੀ | ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 84 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ | ਇਸ ਤਰ੍ਹਾਂ ਜਿਸ ਵਿਅਕਤੀ ਨੇ ਕੋਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 28 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ |
ਰੈਲਮਾਜਰਾ, 16 ਜਨਵਰੀ (ਸੁਭਾਸ਼ ਟੌਂਸਾ)-ਅੱਜ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਬਲਾਕ ਬਲਾਚੌਰ ਦੀ ਮੀਟਿੰਗ ਬੱਛੂਆ ਵਿਖੇ ਹੋਈ | ਮੀਟਿੰਗ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਫ਼ੈਸਲਿਆਂ ਦੀ ਰਿਪੋਰਟਿੰਗ ਸਾਥੀ ਕਰਨ ਸਿੰਘ ਰਾਣਾ ਕਨਵੀਨਰ ਨੇ ਕਰਦੇ ਹੋਏ ਦੱਸਿਆ ਕਿ ...
ਬੁੱਲ੍ਹੋਵਾਲ 16 ਜਨਵਰੀ (ਪੱਤਰ ਪ੍ਰੇਰਕ)- ਕਾਂਗਰਸ ਪਾਰਟੀ ਵਲੋਂ ਹਲਕਾ ਸ਼ਾਮਚੁਰਾਸੀ ਤੋਂ ਪਵਨ ਕੁਮਾਰ ਆਦੀਆ ਨੂੰ ਮੁੜ ਉਮੀਦਵਾਰ ਐਲਾਨਣ ਨਾਲ ਜਿਥੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਮਿਸ਼ਨ ਫਤਿਹ ਤਹਿਤ ਪਵਨ ਕਮੁਾਰ ਆਦੀਆ ਤੇ ਹੋਰ ਟੀਮ ਮੈਂਬਰਾਂ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਸਾਰੇ ਰਿਟਰਨਿੰਗ ਅਫ਼ਸਰਾਂ ਤੇ ਪੁਲਿਸ ਅਫ਼ਸਰਾਂ ਨੂੰ ਤਾਲਮੇਲ ਬਣਾ ਕੇ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਕੰਮ ਕਰਨ ਦੀ ...
ਭੰਗਾਲਾ, 16 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)- ਹਲਕਾ ਮੁਕੇਰੀਆਂ ਤੋਂ ਮੌਜੂਦਾ ਵਿਧਾਇਕਾ ਮੈਡਮ ਇੰਦੂ ਬਾਲਾ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਣ 'ਤੇ ਹਲਕਾ ਮੁਕੇਰੀਆਂ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ | ਇਹ ਪ੍ਰਗਟਾਵਾ ਸਰਪੰਚ ਜੋਗਿੰਦਰਪਾਲ ਪਿੰਡ ...
ਦਸੂਹਾ, 16 ਜਨਵਰੀ (ਭੁੱਲਰ)- ਸਰਕਾਰੀ ਸਕੂਲਾਂ ਵਿਚ ਸੈਸ਼ਨ 2022-23 ਲਈ ਨਵਾਂ ਦਾਖਲਾ ਸ਼ੁਰੂ ਕਰਨ ਲਈ ਅਧਿਆਪਕ ਵਿਉਂਤਬੰਦੀ ਕਰਕੇ ਨਵਾਂ ਦਾਖਲਾ ਕਰਨ ਲਈ ਹੰਭਲਾ ਮਾਰਨ ਲਈ ਪਹਿਲ ਕਦਮੀ ਕਰਨ | ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਖਵਿੰਦਰ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਦਿ ਐਕਸ-ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਦੀ ਮੀਟਿੰਗ ਸਾਬਕਾ ਫੌਜੀ ਰਘਵੀਰ ਸਿੰਘ ਕੁੱਕੜ ਮਜਾਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਬਕਾ ਫੌਜੀਆਂ ਨੂੰ ਫੀਲਡ ਅਫਸਰ ਦੇ ਨਾ ਮਿਲਣ ਸਮੇਤ ਹੋਰ ਸਮੱਸਿਆਵਾਂ 'ਤੇ ...
ਟਾਂਡਾ ਉੜਮੁੜ, 16 ਜਨਵਰੀ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਜਲੰਧਰ-ਪਠਾਨਕੋਟ ਰੋਡ ਢਡਿਆਲਾਂ ਨਜ਼ਦੀਕ ਇੱਕ ਨੌਜਵਾਨ ਪਾਸੋਂ ਅਫ਼ੀਮ ਬਰਾਮਦ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਜੇਸ਼ ਕੁਮਾਰ ਨੇ ਦੱਸਿਆ ਕਿ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮਨਰੇਗਾ ਵਰਕਰਾਂ ਦੀਆਂ ਮੁਸ਼ਿਕਲਾਂ ਦੇਸ ਅੰਦਰ ਪੰਜਾਬ ਸਰਕਾਰ ਵਲੋਂ ਪਿਛਲੇ 15 ਸਾਲਾਂ ਤੋਂ ਐਕਟ ਨੂੰ ਲਾਗੂ ਕਰਵਾਉਣ, ਘੱਟੋ ਘੱਟ ਉਜਰਤ ਐਕਟ 1948 ਤੇ ਤਹਿਤ ਉਜਰਤ ਕਰਨ, 100 ਦਿਨਾਂ ਦਾ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1737 ਨਵੇਂ ਸੈਂਪਲ ਲੈਣ ਨਾਲ ਤੇ 1610 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ...
ਮਾਹਿਲਪੁਰ, 16 ਜਨਵਰੀ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਵੱਖ-ਵੱਖ ਚੈਕਿੰਗਾਂ ਦੌਰਾਨ 66 ਬੋਤਲਾਂ ਨਾਜਾਇਜ਼ ਸ਼ਰਾਬ ਤੇ 310 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਹੈ | ਥਾਣਾ ਮੁੱਖੀ ਬਲਵਿੰਦਰ ਪਾਲ ਨੇ ਦੱਸਿਆ ਕਿ ਥਾਣੇਦਾਰ ਲਖਵੀਰ ਸਿੰਘ ਸਮੇਤ ...
ਹੁਸ਼ਿਆਰਪੁਰ, 16 ਜਨਵਰੀ (ਹਰਪ੍ਰੀਤ ਕੌਰ)-ਪਿੰਡ ਜੱਲੋਵਾਲ ਖਨੂਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹੇ ਭਰ ਤੋਂ ਚੁਣੇ ਗੋਏ ਡੈਲੀਗੇਟਾਂ ਦਾ ਇਕੱਠ ਹੋਇਆ ਜਿਸ ਵਿਚ 9 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਜਗਤਾਰ ਸਿੰਘ ਭਿੰਡਰ ਨੂੰ ਪ੍ਰਧਾਨ, ਕੁਲਵਿੰਦਰ ...
ਹੁਸ਼ਿਆਰਪੁਰ, 16 ਜਨਵਰੀ (ਨਰਿੰਦਰ ਸਿੰਘ ਬੱਡਲਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਦੀ ਤੋਂ ਵੀ ਵੱਧ ਸਮੇ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ ਵਜੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੇਵਾਵਾਂ ਨਿਭਾਅ ਰਹੀ ਹੈ | ਸਿੱਖ ਧਰਮ 'ਚ ਰਾਜਨੀਤੀ ਤੇ ਧਰਮ ਇੱਕਠੇ ...
ਪੱਸੀ ਕੰਢੀ, 16 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਟਾਂਡਾ ਹਲਕੇ ਤੋਂ ਪਾਰਟੀ ਦੇ ਥੰਮ੍ਹ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਚੋਣ ਮੈਦਾਨ ਵਿਚ ਉਤਾਰਨ ਦਾ ਲਿਆ ਗਿਆ ...
ਹੁਸ਼ਿਆਰਪੁਰ, 16 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਮੁਹੱਲਾ ਦਸਮੇਸ਼ ਨਗਰ ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਬੱਚੀਆਂ 'ਚ ...
ਹਰਿਆਣਾ, 16 ਜਨਵਰੀ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਭੂੰਗਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ...
ਸ਼ਾਮਚੁਰਾਸੀ, 16 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੇ ਪ੍ਰਬੰਧਾਂ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ...
ਕੋਟ ਫਤੂਹੀ, 16 ਜਨਵਰੀ (ਅਟਵਾਲ)- ਨਜ਼ਦੀਕੀ ਪਿੰਡ ਅਜਨੋਹਾ ਦੇ ਰਣਜੀਤ ਹਸਪਤਾਲ ਤੇ ਇਲੈਕਟੋ੍ਰਪੈਥਿਕ ਰਿਸਰਚ ਸੈਂਟਰ ਵਿਖੇ ਡਾ. ਕਾਉੂਟ ਸੀਜਰ ਮੈਟੀ ਦੇ 213 ਵੇਂ ਜਨਮ ਦਿਨ ਨੂੰ ਸਮਰਪਿਤ ਡਾ. ਜਸਵੀਰ ਸਿੰਘ ਅਜਨੋਹਾ ਤੇ ਡਾ. ਗੁਰਪ੍ਰੀਤ ਸਿੰਘ ਅਜਨੋਹਾ ਦੀ ਅਗਵਾਈ 'ਚ ਸਮਾਗਮ ...
ਟਾਂਡਾ ਉੜਮੁੜ, 16 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਕਰੋਨਾ ਮਹਾਂਮਾਰੀ ਦੇ ਨਾਂ ਹੇਠ ਪਿਛਲੇ ਦੋ ਸਾਲਾਂ ਤੋਂ ਸਕੂਲੀ ਵਿੱਦਿਆ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਅਤੇ ਸਾਡੀ ਆਉਣ ਵਾਲੀ ਅਗਲੀ ਪੀੜ੍ਹੀ ਮਾਨਸਿਕ ਰੋਗੀ ਬਣਦੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ...
ਅੱਡਾ ਸਰਾਂ, 16 ਜਨਵਰੀ (ਹਰਜਿੰਦਰ ਸਿੰਘ ਮਸੀਤੀ )-ਪਬਲਿਕ ਖਾਲਸਾ ਨਰਸਿੰਗ ਕਾਲਜ ਕੰਧਾਲਾ ਜੱਟਾਂ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਸ਼ੈਲਿੰਦਰ ਸਿੰਘ ਪਰਮਾਰ ਦੀ ਅਗਵਾਈ ਹੇਠ ਸਮਾਗਮ ਦੀ ...
ਅੱਡਾ ਸਰਾਂ , 16 ਜਨਵਰੀ (ਹਰਜਿੰਦਰ ਸਿੰਘ ਮਸੀਤੀ ) - ਪਿੰਡ ਮਸੀਤਪਲ ਕੋਟ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ | ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਸਾਹਿਬ ਤੋਂ ਇਹ ਨਗਰ ਕੀਰਤਨ ਪੰਜ ...
ਦਸੂਹਾ, 16 ਜਨਵਰੀ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੀਰੀ-ਪੀਰੀ ਵੈੱਲਫੇਅਰ ਸੋਸਾਇਟੀ ਸ੍ਰੀ ਗਰਨਾ ਸਾਹਿਬ ਬੋਦਲ ਦੇ ਪ੍ਰਧਾਨ ...
ਔੜ, 16 ਜਨਵਰੀ (ਜਰਨੈਲ ਸਿੰਘ ਖੁਰਦ)-ਪੰਜਾਬ ਸੈਣੀ ਸਮਾਜ ਵੈੱਲਫੇਅਰ ਬੋਰਡ ਚੰਡੀਗੜ੍ਹ ਦੇ ਚੇਅਰਮੈਨ ਡਾ: ਗੁਰਨਾਮ ਸਿੰਘ ਸੈਣੀ ਨੇ ਅੱਜ ਇੱਥੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਦਿਨੋਂ ਦਿਨ ਬੜੀ ਹੀ ਤੇਜ਼ੀ ਨਾਲ ਫੈਲ ਰਿਹਾ ਹੈ | ਇਸ ਲਈ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ਵਿਚ ਘਰ-ਘਰ ਪ੍ਰਚਾਰ ਮੁਹਿੰਮ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਆਗੂਆਂ ਵਲੋਂ ਵੋਟਰਾਂ ਨਾਲ ਰਾਬਤਾ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਵਿਧਾਨ ਸਭਾ ਹਲਕਾ ਬਲਾਚੌਰ ਨਾਲ ਸੰਬੰਧ ਰੱਖਦੇ ਕਾਂਗਰਸ ਦੇ ਤੇਜ਼ ਤਰਾਰ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ ਨੇ ਵੀ ਕਾਂਗਰਸ ਅੰਦਰ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ...
ਜਾਡਲਾ, 16 ਜਨਵਰੀ (ਬੱਲੀ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਡਾ: ਨਛੱਤਰਪਾਲ ਲਈ ਪਿੰਡ ਉਟਾਲ, ਚਰਾਣ, ਰਕਾਸਣ, ਮੁਜ਼ੱਫਰਪੁਰ ਅਤੇ ਮੀਰਪੁਰ ਜੱਟਾਂ ਵਿਖੇ ਬਲਾਚੌਰ ਬਸਪਾ ਇਕਾਈ ਦੀਆਂ ਟੀਮਾਂ ਨੇ ...
ਸਿਆਟਲ, 16 ਜਨਵਰੀ (ਹਰਮਨਪ੍ਰੀਤ ਸਿੰਘ)- ਪੰਜਾਬੀਆਂ ਦਾ ਪ੍ਰਸਿੱਧ ਤਿਉਹਾਰ ਲੋਹੜੀ ਇਥੇ ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਧੂਮਧਾਮ ਨਾਲ ਮਨਾਇਆ ਗਿਆ | ਲੋਕਾਂ ਨੇ ਘਰਾਂ 'ਚ ਧੂਣੀਆਂ ਬਾਲੀਆਂ ਅਤੇ ਮੂੰਗਫ਼ਲੀ ਤੇ ਰਿਉੜੀਆਂ ਇਕ ਦੂਜੇ ਨੂੰ ਦੇ ਕੇ ਲੋਹੜੀ ਦੀਆਂ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਸਥਾਨਕ ਖਾਲਸਾ ਕਾਲਜ ਦੇ ਫੁੱਟਬਾਲ ਸਟੇਡੀਅਮ 'ਚ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਟੂਰਨਾਮੈਂਟ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ ਨੇ ਆਪ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਅਤੇ ਵਿਧਾਇਕ ਮੀਤ ਹੇਅਰ ਵਲੋਂ ਸੰਯੁਕਤ ਸਮਾਜ ਮੋਰਚੇ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ...
ਰਾਮਗੜ੍ਹ ਸੀਕਰੀ, 16 ਜਨਵਰੀ (ਪ. ਪ.)- ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਧਾਇਕ ਦਸੂਹਾ ਸ੍ਰੀ ਅਰੁਣ ਡੋਗਰਾ ਮਿਕੀ ਨੂੰ ਕਾਂਗਰਸ ਪਾਰਟੀ ਵਲੋਂ ਦੁਆਰਾ ਟਿਕਟ ਮਿਲਣ 'ਤੇ ਬਲਾਕ ਤਲਵਾੜਾ ਦੇ ਪਾਰਟੀ ਵਰਕਰਾਂ ਵਿਚ ਬੇਹੱਦ ਖ਼ੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ | ਬਲਾਕ ਜਨਰਲ ...
ਟਾਂਡਾ ਉੜਮੁੜ, 16 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਜੀ ਬਾਬਾ ਰੋਟੀ ਰਾਮ ਜੀ ਪਿੰਡ ਪਡਿਆਲਾ ਵਿਖੇ ਬਾਬਾ ਰੋਟੀ ਰਾਮ ਦੀ ਬਰਸੀ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਜਾ ਹੈ | ਇਸ ਸੰਬੰਧੀ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ 20 ਸੀਟਾਂ 'ਤੇ ਚੋਣ ਲੜਨ ਜਾ ਰਹੀ ਬਹੁਜਨ ਸਮਾਜ ਪਾਰਟੀ ਵਲੋਂ ਪਹਿਲਾਂ ਤੋਂ ਐਲਾਨੇ ਹੋਏ ਆਪਣੇ 5 ਉਮੀਦਵਾਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ...
ਐਮਾਂ ਮਾਂਗਟ, 16 ਜਨਵਰੀ (ਗੁਰਾਇਆ)- ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਜਾਰੀ ਕੀਤੀ ਲਿਸਟ ਵਿਚ ਵਿਧਾਇਕਾ ਮੈਡਮ ਇੰਦੂ ਬਾਲਾ ਨੂੰ ਦੂਸਰੀ ਵਾਰ ਟਿਕਟ ਦੇਣ 'ਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਸਬੰਧੀ ਪਿ੍ੰ. ...
ਮਾਹਿਲਪੁਰ, 16 ਜਨਵਰੀ (ਰਜਿੰਦਰ ਸਿੰਘ)- ਸਿੱਖ ਵਿਦਿਅਕ ਕੌਂਸਲ ਦੇ ਪ੍ਰਬੰਧਾਂ ਤਹਿਤ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਵਾਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX