ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ''ਮਿਸ਼ਨ ਫ਼ਤਿਹ'' ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ | ਇਸੇ ਕੜੀ ਤਹਿਤ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਨੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਲਗਾਏ ਗਏ ਕੈਂਪ ਵਿਚ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲਿਆ | ਇਸ ਮੌਕੇ ਡਾ: ਢਾਂਡਾ ਨੇ ਜ਼ਿਲ੍ਹੇ ਦੇ ਯੋਗ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਤੋਂ ਬਚਣ ਲਈ ਆਪਣਾ ਸੰਪੂਰਨ ਟੀਕਾਕਰਨ ਪਹਿਲ ਦੇ ਆਧਾਰ ਉੱਤੇ ਕਰਵਾਉਣ, ਕਿਉਂਕਿ ਇਹੀ ਕੋਵਿਡ ਤੋਂ ਬਚਣ ਦਾ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ | ਟੀਕਾਕਰਨ ਦੀ ਦਰ ਵਧਾਉਣ ਲਈ ਸਿਹਤ ਵਿਭਾਗ ਨੇ 15-18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਜਿਸ ਤਹਿਤ ਪਹਿਲੇ ਪੜਾਅ 'ਚ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀ ਇਸ ਬੂਸਟਰ ਡੋਜ਼ ਲਈ ਯੋਗ ਹਨ | ਦੂਜੀ ਖੁਰਾਕ ਤੋਂ ਬਾਅਦ ਨੌਂ ਮਹੀਨਿਆਂ ਦਾ ਅੰਤਰ ਬੂਸਟਰ ਖੁਰਾਕ ਲਈ ਯੋਗ ਹੋਣ ਲਈ ਜ਼ਰੂਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਗਰਭਵਤੀ ਔਰਤਾਂ ਨੂੰ ਵੀ ਪਹਿਲ ਦੇ ਆਧਾਰ ਉੱਤੇ ਕੋਵਿਡ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਹ ਮਾਂ ਅਤੇ ਬੱਚੇ ਦੋਵਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਮਾਹਿਰਾਂ ਮੁਤਾਬਿਕ ਜ਼ਿਆਦਾਤਰ ਗਰਭਵਤੀ ਔਰਤਾਂ ਵਿਚ ਇਹ ਬਿਮਾਰੀ ਬਿਨਾਂ ਲੱਛਣਾਂ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਆਪਣੇ-ਆਪ ਸਿਹਤਯਾਬ ਹੋ ਜਾਂਦੀਆਂ ਹਨ ਪਰ ਫਿਰ ਵੀ ਕੋਵਿਡ-19 ਵੈਕਸੀਨ ਨਾਲ ਗਰਭਵਤੀ ਔਰਤਾਂ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿੰਨੀਆਂ ਵੀ ਗਰਭਵਤੀ ਔਰਤਾਂ ਕੋਵਿਡ-19 ਸੰਕ੍ਰਮਣ ਤੋਂ ਪ੍ਰਭਾਵਿਤ ਹੋਈਆਂ ਹਨ, ਉਹ ਸਿਹਤਮੰਦ ਜੀਵਨਸ਼ੈਲੀ ਤੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਸਹੀ ਇਲਾਜ ਨਾਲ ਪੂਰੀ ਤਰ੍ਹਾਂ ਨਾਲ ਠੀਕ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸੂਬੇ ਵਿਚ ਕੋਵਿਡ ਸੰਕ੍ਰਮਣ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਅਤੇ ਮੌਜੂਦਾ ਸੰਕ੍ਰਮਣ ਦਰ 6 ਫ਼ੀਸਦੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਕੋਵਿਡ ਦੇ ਹੋਰ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਹਾਲਾਂਕਿ ਅਜਿਹੀ ਸਥਿੱਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਆਫਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ | ਡਾ: ਢਾਂਡਾ ਨੇ ਹਰੇਕ ਵਿਅਕਤੀ ਦੁਆਰਾ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਨਾ ਕਰਨ ਦੀ ਅਪੀਲ ਵੀ ਕੀਤੀ ਕਿਉਂਕਿ ਓਮੀਕ੍ਰੋਨ ਵੇਰੀਐਂਟ ਦੀ ਸੰਕ੍ਰਮਣ ਦੀ ਦਰ ਡੈਲਟਾ ਵੇਰੀਐਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਰਣਜੀਤ ਹਰੀਸ਼, ਡਾ: ਭੁਵਨੀਸ਼ ਸ਼ਾਰਦਾ ਅਤੇ ਪੀ.ਏ. ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਲਾਚੌਰ ਹਲਕੇ ਤੋਂ 20 ਸਾਲ ਲਗਾਤਾਰ ਵਿਧਾਇਕ ਬਣਨ ਵਾਲੇ ਚੌਧਰੀ ਨੰਦ ਲਾਲ ਦੇ ਅਕਾਲ ਚਲਾਣੇ ਤੋਂ ਬਾਅਦ ਕਿਸੇ ਇੱਕ ਵਿਅਕਤੀ ਨੂੰ ਹਲਕੇ ਦੀ ਜ਼ਿੰਮੇਵਾਰੀ ਨਾ ਦੇਣ, ਹਲਕੇ ਦੇ ਲੋਕਾਂ ਨਾਲ ਤਾਲਮੇਲ ...
ਜਾਡਲਾ, 16 ਜਨਵਰੀ (ਬੱਲੀ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਡਾ: ਨਛੱਤਰਪਾਲ ਲਈ ਪਿੰਡ ਉਟਾਲ, ਚਰਾਣ, ਰਕਾਸਣ, ਮੁਜ਼ੱਫਰਪੁਰ ਅਤੇ ਮੀਰਪੁਰ ਜੱਟਾਂ ਵਿਖੇ ਬਲਾਚੌਰ ਬਸਪਾ ਇਕਾਈ ਦੀਆਂ ਟੀਮਾਂ ਨੇ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ਵਿਚ ਘਰ-ਘਰ ਪ੍ਰਚਾਰ ਮੁਹਿੰਮ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਆਗੂਆਂ ਵਲੋਂ ਵੋਟਰਾਂ ਨਾਲ ਰਾਬਤਾ ...
ਰੈਲਮਾਜਰਾ, 16 ਜਨਵਰੀ (ਸੁਭਾਸ਼ ਟੌਂਸਾ)-ਅੱਜ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਬਲਾਕ ਬਲਾਚੌਰ ਦੀ ਮੀਟਿੰਗ ਬੱਛੂਆ ਵਿਖੇ ਹੋਈ | ਮੀਟਿੰਗ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਫ਼ੈਸਲਿਆਂ ਦੀ ਰਿਪੋਰਟਿੰਗ ਸਾਥੀ ਕਰਨ ਸਿੰਘ ਰਾਣਾ ਕਨਵੀਨਰ ਨੇ ਕਰਦੇ ਹੋਏ ਦੱਸਿਆ ਕਿ ...
ਬੁੱਲ੍ਹੋਵਾਲ 16 ਜਨਵਰੀ (ਪੱਤਰ ਪ੍ਰੇਰਕ)- ਕਾਂਗਰਸ ਪਾਰਟੀ ਵਲੋਂ ਹਲਕਾ ਸ਼ਾਮਚੁਰਾਸੀ ਤੋਂ ਪਵਨ ਕੁਮਾਰ ਆਦੀਆ ਨੂੰ ਮੁੜ ਉਮੀਦਵਾਰ ਐਲਾਨਣ ਨਾਲ ਜਿਥੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਮਿਸ਼ਨ ਫਤਿਹ ਤਹਿਤ ਪਵਨ ਕਮੁਾਰ ਆਦੀਆ ਤੇ ਹੋਰ ਟੀਮ ਮੈਂਬਰਾਂ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਦੇ ਮੱਦੇਨਜ਼ਰ ਪ੍ਰਾਪਤ ਨਵੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿਚ, ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ 'ਚ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਮਤਦਾਤਾਵਾਂ ਅਤੇ ਰਾਜਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਉਨ੍ਹਾਂ ਦੀ ਸਹੂਲਤ ਲਈ ਬਣਾਏ ਆਨਲਾਈਨ ਪੋਰਟਲਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ...
ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਫਰਾਲਾ-ਮਹੰਤ ਗੁਰਬਚਨ ਦਾਸ ਨਗਰ ਦੇ ਵਿਚਕਾਰੋਂ ਗੁੁਜਰਦੀ ਡਰੇਨ ਦੇ ਪੁਰਾਣੇ ਤੰਗ ਪੁਲ ਨੂੰ ਢਾਹ ਕੇ ਕਰੀਬ ਚਾਰ ਕੁ ਮਹੀਨੇ ਪਹਿਲਾਂ ਉੱਚਾ ਤੇ ਚੌੜਾ ਕਰਕੇ ਨਵੇਂ ਸਿਰਿਓਾ ਬਣਾਇਆ ਗਿਆ ਸੀ ਤਾਂ ਕਿ ਕਿਸੇ ਵੀ ਰਾਹਗੀਰ ਨੂੰ ਕੋਈ ...
ਬੰਗਾ, 16 ਜਨਵਰੀ (ਕਰਮ ਲਧਾਣਾ) - ਗੁਰਦੁਆਰਾ ਸਿੰਘ ਸਭਾ ਲਹਿੰਦੀ ਪੱਤੀ ਪਿੰਡ ਲਧਾਣਾ ਉੱਚਾ ਵਿਖੇ ਗੁਰਦੁਆਰਾ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਵਲੋਂ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਨੇ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਬੋਰਡਾਂ, ਨਿਗਮਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਨਾਂ, ਸੜਕਾਂ ਦੇ ਨਾਂ, ਨਾਮ ਪੱਟੀਆਂ, ਮੀਲ ਪੱਥਰ, ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਦਾਨੀ ਸੱਜਣਾਂ ਵਲੋਂ ਸੇਵਾ ਸੰਘ ਦੇ ਸੇਵਾ ਕਾਰਜਾਂ ਵਿਚ ਅਹਿਮ ਸਹਿਯੋਗ ਦੇਣ ਲਈ ...
ਉਸਮਾਨਪੁਰ, 16 ਜਨਵਰੀ (ਸੰਦੀਪ ਮਝੂਰ)-ਪਿੰਡ ਬਾਗ਼ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਿਲਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ...
ਸੜੋਆ, 16 ਜਨਵਰੀ (ਪੱਤਰ ਪ੍ਰੇਰਕ)-ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਪਿੰਡ ਸੜੋਆ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਿਸਾਨਾਂ ਵਲੋਂ ਦਿੱਲੀ ਮੋਰਚੇ ਦੀ ਸਫਲਤਾ ਅਤੇ ਮਾਘੀ ਦੇ ਤਿਉਹਾਰ ਸਬੰਧੀ ਆਰੰਭੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਬਿਕਰਮਜੀਤ ਸਿੰਘ ਦੇ ...
ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਤਪ ਅਸਥਾਨ ਸੰਤ ਜੀਵਾ ਦਾਸ ਦੇ ਦਰਬਾਰ 'ਤੇ ਸੰਤ ਜੀਵਾ ਦਾਸ ਤੇ ਸੰਤ ਗੁਰਦੇਵ ਸਿੰਘ ਦੀ ਯਾਦ 'ਚ ਸਲਾਨਾ ਜੋੜ ਮੇਲਾ ਸੇਵਾਦਾਰ ਸੰਤ ਹਰਭਜਨ ਸਿੰਘ ਦੀ ਅਗਵਾਈ 'ਚ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਸਾਈਾ ਪੱਪਲ ...
ਔੜ, 16 ਜਨਵਰੀ (ਜਰਨੈਲ ਸਿੰਘ ਖੁਰਦ)-ਪੰਜਾਬ ਸੈਣੀ ਸਮਾਜ ਵੈੱਲਫੇਅਰ ਬੋਰਡ ਚੰਡੀਗੜ੍ਹ ਦੇ ਚੇਅਰਮੈਨ ਡਾ: ਗੁਰਨਾਮ ਸਿੰਘ ਸੈਣੀ ਨੇ ਅੱਜ ਇੱਥੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਦਿਨੋਂ ਦਿਨ ਬੜੀ ਹੀ ਤੇਜ਼ੀ ਨਾਲ ਫੈਲ ਰਿਹਾ ਹੈ | ਇਸ ਲਈ ...
ਜਾਡਲਾ, 16 ਜਨਵਰੀ (ਬੱਲੀ)-ਲਾਗਲੇ ਪਿੰਡ ਦੌਲਤਪੁਰ ਦੇ ਅਕਾਲੀ ਆਗੂ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਦੇ ਪਿਤਾ ਟਕਸਾਲੀ ਆਗੂ ਹਰਭਜਨ ਸਿੰਘ (73) ਦਾ ਅਕਾਲ ਚਲਾਣਾ ਹੋਣ ਤੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਉਹ ਪਿਛਲੇ ਕੁੱਝ ਸਮੇਂ ਤੋਂ ਢਿੱਲੇ ਮੱਠੇ ਚਲੇ ਆ ...
ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਉੱਘੇ ਸਮਾਜ ਸੇਵਕ ਗੁਰਦਿਆਲ ਬੋਧ ਬਲਾਕੀਪੁਰ ਨੇ ਡਾ. ਬੀ. ਆਰ. ਅੰਬੇਡਕਰ ਦੇ ਆਦਮਕੱਦ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਗੁਲਾਮੀ ਦੀਆਂ ਜੰਜੀਰਾਂ ਵਿਚ ...
ਘੁੰਮਣਾਂ, 16 ਜਨਵਰੀ (ਮਹਿੰਦਰ ਪਾਲ ਸਿੰਘ) - ਪਿੰਡ ਘੁੰਮਣਾਂ ਦੇ ਜੰਜ ਘਰ ਵਿਖੇ ਘੁੰਮਣ- ਪੰਡੋਰੀ ਵੈਲਫੇਅਰ ਸੋਸਾਇਟੀ ਵਲੋਂ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਆਮ ਆਦਮੀ ਪਾਰਟੀ ਦੇ ਬਲਾਚੌਰ ਹਲਕੇ ਤੋਂ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਦੀ ਪਬਲਿਕ ਕੈਰੀਅਰ ਟਰੱਕ ਯੂਨੀਅਨ ਬਲਾਚੌਰ ਦੇ ਸਾਬਕਾ ਪ੍ਰਧਾਨ ਤੇ ਯੂਥ ਕਾਂਗਰਸ ਦੇ ਸਾਬਕਾ ...
ਭੱਦੀ, 16 ਜਨਵਰੀ (ਨਰੇਸ਼ ਧੌਲ)-ਪੰਜਾਬ ਦੇ ਵਿਗੜੇ ਹੋਏ ਸਮੁੱਚੇ ਤੰਤਰ ਅੰਦਰ ਬਦਲਾਅ ਲਿਆਉਣ ਲਈ ਰਿਵਾਇਤੀ ਪਾਰਟੀਆਂ ਤੋਂ ਦਰ ਕਿਨਾਰਾ ਕਰ ਕੇ ਆਪ ਦੀ ਸਰਕਾਰ ਲਿਆਉਣਾ ਅਤਿ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਪ ਦੇ ਉਮੀਦਵਾਰ ...
ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)-ਵਿਧਾਨ ਸਭਾ ਹਲਕਾ ਬਲਾਚੌਰ ਨਾਲ ਸੰਬੰਧ ਰੱਖਦੇ ਕਾਂਗਰਸ ਦੇ ਤੇਜ਼ ਤਰਾਰ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ ਨੇ ਵੀ ਕਾਂਗਰਸ ਅੰਦਰ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ...
ਸਿਆਟਲ, 16 ਜਨਵਰੀ (ਹਰਮਨਪ੍ਰੀਤ ਸਿੰਘ)- ਪੰਜਾਬੀਆਂ ਦਾ ਪ੍ਰਸਿੱਧ ਤਿਉਹਾਰ ਲੋਹੜੀ ਇਥੇ ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਧੂਮਧਾਮ ਨਾਲ ਮਨਾਇਆ ਗਿਆ | ਲੋਕਾਂ ਨੇ ਘਰਾਂ 'ਚ ਧੂਣੀਆਂ ਬਾਲੀਆਂ ਅਤੇ ਮੂੰਗਫ਼ਲੀ ਤੇ ਰਿਉੜੀਆਂ ਇਕ ਦੂਜੇ ਨੂੰ ਦੇ ਕੇ ਲੋਹੜੀ ਦੀਆਂ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ ਨੇ ਆਪ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਅਤੇ ਵਿਧਾਇਕ ਮੀਤ ਹੇਅਰ ਵਲੋਂ ਸੰਯੁਕਤ ਸਮਾਜ ਮੋਰਚੇ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ...
ਰਾਮਗੜ੍ਹ ਸੀਕਰੀ, 16 ਜਨਵਰੀ (ਪ. ਪ.)- ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਧਾਇਕ ਦਸੂਹਾ ਸ੍ਰੀ ਅਰੁਣ ਡੋਗਰਾ ਮਿਕੀ ਨੂੰ ਕਾਂਗਰਸ ਪਾਰਟੀ ਵਲੋਂ ਦੁਆਰਾ ਟਿਕਟ ਮਿਲਣ 'ਤੇ ਬਲਾਕ ਤਲਵਾੜਾ ਦੇ ਪਾਰਟੀ ਵਰਕਰਾਂ ਵਿਚ ਬੇਹੱਦ ਖ਼ੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ | ਬਲਾਕ ਜਨਰਲ ...
ਦਸੂਹਾ, 16 ਜਨਵਰੀ (ਭੁੱਲਰ)- ਸਰਕਾਰੀ ਸਕੂਲਾਂ ਵਿਚ ਸੈਸ਼ਨ 2022-23 ਲਈ ਨਵਾਂ ਦਾਖਲਾ ਸ਼ੁਰੂ ਕਰਨ ਲਈ ਅਧਿਆਪਕ ਵਿਉਂਤਬੰਦੀ ਕਰਕੇ ਨਵਾਂ ਦਾਖਲਾ ਕਰਨ ਲਈ ਹੰਭਲਾ ਮਾਰਨ ਲਈ ਪਹਿਲ ਕਦਮੀ ਕਰਨ | ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਖਵਿੰਦਰ ...
ਟਾਂਡਾ ਉੜਮੁੜ, 16 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਜੀ ਬਾਬਾ ਰੋਟੀ ਰਾਮ ਜੀ ਪਿੰਡ ਪਡਿਆਲਾ ਵਿਖੇ ਬਾਬਾ ਰੋਟੀ ਰਾਮ ਦੀ ਬਰਸੀ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਜਾ ਹੈ | ਇਸ ਸੰਬੰਧੀ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ 20 ਸੀਟਾਂ 'ਤੇ ਚੋਣ ਲੜਨ ਜਾ ਰਹੀ ਬਹੁਜਨ ਸਮਾਜ ਪਾਰਟੀ ਵਲੋਂ ਪਹਿਲਾਂ ਤੋਂ ਐਲਾਨੇ ਹੋਏ ਆਪਣੇ 5 ਉਮੀਦਵਾਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ...
ਐਮਾਂ ਮਾਂਗਟ, 16 ਜਨਵਰੀ (ਗੁਰਾਇਆ)- ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਜਾਰੀ ਕੀਤੀ ਲਿਸਟ ਵਿਚ ਵਿਧਾਇਕਾ ਮੈਡਮ ਇੰਦੂ ਬਾਲਾ ਨੂੰ ਦੂਸਰੀ ਵਾਰ ਟਿਕਟ ਦੇਣ 'ਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਸਬੰਧੀ ਪਿ੍ੰ. ...
ਮਾਹਿਲਪੁਰ, 16 ਜਨਵਰੀ (ਰਜਿੰਦਰ ਸਿੰਘ)- ਸਿੱਖ ਵਿਦਿਅਕ ਕੌਂਸਲ ਦੇ ਪ੍ਰਬੰਧਾਂ ਤਹਿਤ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਵਾਲੇ ...
ਘੁੰਮਣਾਂ, 16 ਜਨਵਰੀ (ਮਹਿੰਦਰਪਾਲ ਸਿੰਘ) - ਕਾਂਗਰਸ ਪਾਰਟੀ ਨੇ ਪਹਿਲਾਂ ਚਾਰ ਸਾਲ ਤੋਂ ਉਪਰ ਸਮਾਂ ਖਰਾਬ ਕਰ ਦਿੱਤਾ, ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ | ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਐਸ. ਸੀ ਵਿੰਗ ਡਾ. ਕੁਲਦੀਪ ਰਾਜ ਘੁੰਮਣ ਨੇ ਪੱਤਰਕਾਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX