ਤਾਜਾ ਖ਼ਬਰਾਂ


ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ 'ਚ ਸੀ.ਬੀ.ਆਈ. ਵਲੋਂ ਛਾਪਾ
. . .  9 minutes ago
ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਸੀ.ਬੀ.ਆਈ. ਵਲੋਂ ਛਾਪਾ ਮਾਰਿਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੇ ਸਭ ਤੋਂ ਵਧ ਸਮਰੱਥਾ ਵਾਲੇ ਇਸ ਥਰਮਲ ਪਲਾਂਟ...
ਕਿਸਾਨਾਂ ਦਾ ਸਰਕਾਰ ਵਿਰੁੱਧ ਹੱਲਾ ਬੋਲ ਕਾਰਵਾਈ, ਸਾਲਾਂ ਦੀ ਸਖ਼ਤ ਮਿਹਨਤ ਨਾਲ ਆਬਾਦ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ
. . .  41 minutes ago
ਮਾਛੀਵਾੜਾ ਸਾਹਿਬ, 17 ਮਈ (ਮਨੋਜ ਕੁਮਾਰ)-ਪਿੰਡ ਭਮਾਂ ਕਲਾਂ ਵਿਖੇ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਸਰਕਾਰ ਦੀ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਸਿੱਧੇ ਤੌਰ 'ਤੇ ਸੂਬੇ ਦੀ ਮਾਨ ਸਰਕਾਰ ਨੂੰ ਚਿਤਾਵਨੀ...
ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  about 1 hour ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  50 minutes ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ...
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  about 2 hours ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  about 2 hours ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  about 2 hours ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  about 3 hours ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  about 3 hours ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਬੱਚੇ ਨੂੰ ਬੇਹਰਿਮੀ ਨਾਲ ਕੁੱਟਣ ਵਾਲੇ ਵਿਰੁੱਧ ਪਰਚਾ ਦਰਜ
. . .  about 3 hours ago
ਮਲੋਟ, 17 ਮਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਇਕ ਬੱਚੇ ਦੀ ਕੁੱਟਮਾਰ ਕਰਦੇ ਹੋਏ ਵਿਅਕਤੀ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧੀ ਬੱਚੇ ਦੀ ਮਾਂ ਦੇ ਬਿਆਨਾਂ ਤੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
. . .  about 3 hours ago
ਚੰਡੀਗੜ੍ਹ, 17 ਮਈ -ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
ਲੁੱਟ ਖੋਹ 'ਚ ਗ੍ਰਿਫ਼ਤਾਰ ਕੀਤੇ ਹਵਾਲਾਤੀ ਵਲੋਂ ਥਾਣੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਥਾਣਾ ਬਾਘਾਪੁਰਾਣਾ 'ਚ ਇੱਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਸੰਬਰ 2021 'ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ 17000...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
. . .  about 4 hours ago
ਅੰਮ੍ਰਿਤਸਰ, 17 ਮਈ-ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਫਿਰ ਆਇਆ ਸਾਹਮਣੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਮਿਲੇ ਅੰਗ
. . .  about 4 hours ago
ਬਠਿੰਡਾ, 17 ਮਈ-(ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ.ਡੀ. ਮਿੱਤਲ ਟਾਵਰ 'ਚ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਖਿਲਰੇ ਮਿਲੇ। ਖਿੱਲਰੇ ਹੋਏ ਅੰਗਾਂ ਨੂੰ ਰਹਿਤ ਮਰਿਆਦਾ ਨਾਲ ਇਕੱਠੇ ਕਰਕੇ ਪੁਲਿਸ ਨੇ ਲਿਆ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 4 hours ago
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...
ਚੌਥੀ ਕਲਾਸ 'ਚ ਪੜ੍ਹਦੇ ਬੱਚੇ ਦੀ ਗਰਮੀ ਕਾਰਨ ਹੋਈ ਮੌਤ
. . .  about 4 hours ago
ਲੌਂਗੋਵਾਲ, 17 ਮਈ (ਸ.ਸ.ਖੰਨਾ,ਵਿਨੋਦ)-ਜਿੱਥੇ ਪੰਜਾਬ 'ਚ ਗਰਮੀ ਦਾ ਤਾਪਮਾਨ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਥੇ ਹੀ ਅੱਜ ਗਰਮੀ ਦੇ ਕਾਰਨ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ...
ਟੈਕਸਸ ਦੀ ਮਾਰਕਿਟ 'ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਮੌਤਾਂ ਤੇ ਕਈ ਜ਼ਖ਼ਮੀ
. . .  about 4 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ)- ਟੈਕਸਸ ਰਾਜ ਦੀ ਫਲੀਅ ਮਾਰਕਿਟ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹੈਰਿਸ ਕਾਊਂਟੀ ਦੇ ਪੁਲਿਸ ਮੁਖੀ ਐਂਡ ਗੋਨਜ਼ਲੇਜ਼ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਦੋ ਧੜਿਆਂ...
ਅਚਾਨਕ ਲੱਗੀ ਅੱਗ ਕਾਰਨ ਕਿਸਾਨ ਦਾ ਘਰ ਤੇ ਸਮਾਨ ਸੜ ਕੇ ਹੋਇਆ ਸੁਆਹ
. . .  about 4 hours ago
ਭਾਈਰੂਪਾ/ਬਠਿੰਡਾ, 17 ਮਈ (ਵਰਿੰਦਰ ਲੱਕੀ)- ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਵਿਖੇ ਇਕ ਕਿਸਾਨ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਗੁਰਜੰਟ ਸਿੰਘ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
. . .  about 4 hours ago
ਐੱਸ.ਏ.ਐੱਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)- ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਦਾ ਕੀਤਾ ਦੌਰਾ
. . .  about 4 hours ago
ਸਰਾਏ ਅਮਾਨਤ ਖਾਂ, 17 ਮਈ (ਨਰਿੰਦਰ ਸਿੰਘ)- ਦੋਦੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਤੇ ਡੀ.ਡੀ.ਪੀ.ਓ. ਸਤੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਨਵੇਂ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਹੋਈ ਰੱਦ
. . .  about 5 hours ago
ਚੰਡੀਗੜ੍ਹ, 17 ਮਈ (ਦਵਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਰੱਦ ਹੋ ਗਈ ਹੈ | ਹੁਣ ਕਿਸਾਨ ਜਥੇਬੰਦੀਆਂ ਦੇ ਵਲੋਂ ਜਲਦ ਹੀ ...
ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਸੁਣਵਾਈ ਹੋਈ ਸ਼ੁਰੂ
. . .  about 5 hours ago
ਨਵੀਂ ਦਿੱਲੀ, 17 ਮਈ - ਹਿੰਦੂ ਸੈਨਾ ਨੇ ਵਾਰਾਣਸੀ ਦੀ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨਵਾਪੀ ਮਸਜਿਦ ਦੇ ਸਰਵੇਖਣ 'ਤੇ ਰੋਕ ਲਗਾਉਣ ਦੀ ਮੰਗ ਦੇ ਮਾਮਲੇ 'ਚ ....
ਕਿਸਾਨ ਜਥੇਬੰਦੀਆਂ ਨੇ ਬਿਜਲੀ ਚੋਰੀ ਫੜਨ ਆਏ ਪਾਵਰਕਾਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
. . .  about 6 hours ago
ਤਪਾ ਮੰਡੀ,17 ਮਈ (ਪ੍ਰਵੀਨ ਗਰਗ) - ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਪਤਾ ਲੱਗਦੇ ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਗਾਓਣ ਤੋਂ ਰੋਕਣ ਲਈ ਵਾਈ. ਪੀ. ਐੱਸ. ਚੌਕ ਸਮੇਤ ਕਈ ਹੋਰ ਸੜਕਾਂ ਕੀਤੀਆਂ ਸੀਲ
. . .  about 6 hours ago
ਐਸ. ਏ. ਐਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ...
ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਹੋਵੇਗੀ ਬੈਠਕ
. . .  about 6 hours ago
ਚੰਡੀਗੜ੍ਹ,17 ਮਈ - ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬੈਠਕ ਹੋਵੇਗੀ | ਹੁਣ ਕਿਸਾਨ ਜਥੇਬੰਦੀ ਦੇ ਆਗੂ ਗੁਰਦੁਆਰਾ ਅੰਬ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮਾਘ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

'ਆਪ' ਉਮੀਦਵਾਰ ਸੇਖਵਾਂ ਵਲੋਂ ਪਿੰਡ ਨਿਮਾਣੇ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ

ਬਟਾਲਾ, 16 ਜਨਵਰੀ (ਕਾਹਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੋਂ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹਲਕੇ ਦੇ ਪਿੰਡ ਨਿਮਾਣੇ ਦੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਹੈ ਅਤੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਹ ਸਾਰੀਆ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੋ ਗਾਰੰਟੀਆਂ ਲੋਕਾਂ ਨੂੰ ਦਿੱਤੀਆਂ ਹਨ, ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਬਿਨਾਂ ਭੇਦ-ਭਾਵ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕ ਦਿਨੋ-ਦਿਨ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਤੇ ਆਪ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ | ਇਸ ਮੌਕੇ ਕਈ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਆਪ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਦਾ ਸਵਾਗਤ ਕਰਦਿਆਂ ਐਡਵੋਕੇਟ ਸੇਖਵਾਂ ਨੇ ਪਾਰਟੀ 'ਚ ਸ਼ਾਮਲ ਕੀਤਾ | ਇਸ ਮੌਕੇ ਬਲਦੇਵ ਸਿੰਘ, ਨਰਿੰਦਰ ਸਿੰਘ, ਗੁਲਜ਼ਾਰ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਖਜੋਤ ਸਿੰਘ, ਨਿਰਮਲ ਕੌਰ ਆਦਿ ਹਾਜ਼ਰ ਸਨ |

ਚੰਡੀਗੜ੍ਹ ਯੂਨੀਵਰਸਿਟੀ ਵਲੋਂ 45 ਕਰੋੜ ਦੀ ਸੀ.ਯੂ.ਸੀ.ਈ.ਟੀ.-2022 ਵਜੀਫਾ ਸਕੀਮ ਦੀ ਸ਼ੁਰੂਆਤ

ਗੁਰਦਾਸਪੁਰ, 16 ਜਨਵਰੀ (ਪੰਕਜ ਸ਼ਰਮਾ)-ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਵਿਖੇ ਪੜ੍ਹਦੇ ਪੰਜਾਬ ਦੇ ਵਿਦਿਆਰਥੀਆਂ ਦਾ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਅਤੇ ਕੈਂਪਸ ਪਲੇਸਮੈਂਟ ਦੌਰਾਨ ਇਸ ਸਾਲ ਪਾਸ ਹੋਏ ਪੰਜਾਬ ਦੇ 1678 ਵਿਦਿਆਰਥੀਆਂ ਨੰੂ 500 ਤੋਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਸ਼ਰੇਆਮ ਚੋਣ ਰੈਲੀਆਂ ਵਿਚ ਕੋਵਿਡ-19 ਦੇ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ

ਦੀਨਾਨਗਰ, 16 ਜਨਵਰੀ (ਯਸ਼ਪਾਲ ਸ਼ਰਮਾ)-ਭਾਰਤ ਚੋਣ ਕਮਿਸ਼ਨ ਪੰਜਾਬ ਨੇ 22 ਜਨਵਰੀ 2022 ਤੱਕ ਸਾਰੀਆਂ ਚੁਣਾਵੀ ਰੈਲੀਆਂ ਅਤੇ ਨੁੱਕੜ ਮੀਟਿੰਗਾਂ 'ਤੇ ਚੋਣ ਪ੍ਰਚਾਰ ਲਈ ਪਾਬੰਦੀ ਲਗਾਈ ਹੋਈ ਹੈ | ਪਰ ਇਸ ਦੇ ਬਾਵਜੂਦ ਕੁਝ ਕਾਂਗਰਸੀ ਵਿਧਾਇਕਾਂ, ਕਾਂਗਰਸ ਦੇ ਸੀਨੀਅਰ ਨੇਤਾ ਤੇ ...

ਪੂਰੀ ਖ਼ਬਰ »

'ਆਪ' ਉਮੀਦਵਾਰ ਸ਼ਮਸ਼ੇਰ ਸਿੰਘ ਨੇ ਸਰਪੰਚ ਮਲਕੀਅਤ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪੁਰਾਣਾ ਸ਼ਾਲਾ, 16 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)-ਮਾਤਾ ਸੁਰਜੀਤ ਕੌਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦੇ ਉਪ ਚੇਅਰਮੈਨ ਅਤੇ ਇੰਪਲਾਈਜ਼ ਫੈਡਰੇਸ਼ਨ ਦੇ ਜ਼ਿਲ੍ਹਾ ਆਰਗੇਨਾਈਜ਼ਰ ਗੁਰਨਾਮ ਸਿੰਘ ਲੁਬਾਣਾ ਅਤੇ ਇਸ ਪਰਿਵਾਰ ...

ਪੂਰੀ ਖ਼ਬਰ »

ਨੀਲਧਾਰੀ ਸੇਵਕ ਸਭਾ ਵਲੋਂ ਨਗਰ ਕੀਰਤਨ ਸਜਾਇਆ

ਨੌਸ਼ਹਿਰਾ ਮੱਝਾ ਸਿੰਘ, 16 ਜਨਵਰੀ (ਤਰਸੇਮ ਸਿੰਘ ਤਰਾਨਾ)-ਨੀਲਧਾਰੀ ਸੇਵਕ ਸਭਾ ਨੌਸ਼ਹਿਰਾ ਮੱਝਾ ਸਿੰਘ ਵਲੋਂ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ...

ਪੂਰੀ ਖ਼ਬਰ »

ਸਹਿਜਧਾਰੀ ਸਿੱਖ ਪਾਰਟੀ ਨੇ ਸੁੱਖ ਉਮਰਪੁਰਾ ਨੂੰ ਸ੍ਰੀ ਹਰਿਗੋਬਿੰਦਪੁਰ ਤੋਂ ਉਮੀਦਵਾਰ ਐਲਾਨਿਆ

ਬਟਾਲਾ, 16 ਜਨਵਰੀ (ਹਰਦੇਵ ਸਿੰਘ ਸੰਧੂ)-ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਤੇ ਜਨਰਲ ਸਕੱਤਰ ਮਨਜੀਤ ਸਿੰਘ ਸੰਘੇੜਾ ਵਲੋਂ ਫਰਵਰੀ 2022 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਵਲੋਂ ਪੰਜਾਬ ਅੰਦਰ 117 ਹਲਕਿਆਂ 'ਚ ਆਪਣੇ ...

ਪੂਰੀ ਖ਼ਬਰ »

ਹਲਕਾ ਬਟਾਲਾ ਦੇ ਕਈ ਕਾਂਗਰਸੀ ਪਰਿਵਾਰ 'ਆਪ' 'ਚ ਸ਼ਾਮਿਲ, ਸ਼ੈਰੀ ਕਲਸੀ ਨੇ ਕੀਤਾ ਸਵਾਗਤ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੀ ਚੋਣ ਮੁਹਿੰਮ ਨੂੰ ਉਦੋਂ ਭਾਰੀ ਬਲ ਮਿਲਿਆ, ਜਦੋਂ ਹਲਕੇ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਆਪ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਪਾਰਟੀ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਮੱਦੇਨਜ਼ਰ ਨਵੇਂ ਹੁਕਮ ਜਾਰੀ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 15 ਜਨਵਰੀ 2022 ਨੂੰ ਜਾਰੀ ਕੀਤੇ ਹੁਕਮਾਂ ਤਹਿਤ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ 25 ਜਨਵਰੀ ...

ਪੂਰੀ ਖ਼ਬਰ »

ਆਰ.ਏ.ਟੀ. ਦੀ ਕੋਵਿਡ ਪਾਜ਼ੀਟਿਵ ਰਿਪੋਰਟ ਨੂੰ ਆਧਾਰ ਬਣਾ ਕੇ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ | ਪਰ ਉਹ ਰੈਪਿਡ ਐਟੀਂਜਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੀਵਾਲ 'ਚ ਨਗਰ-ਕੀਰਤਨ ਸਜਾਏ

ਅਲੀਵਾਲ, 16 ਜਨਵਰੀ (ਸੁੱਚਾ ਸਿੰਘ ਬੁੱਲੋਵਾਲ)-ਕਸਬਾ ਅਲੀਵਾਲ ਅਰਾਈਆਂ ਵਿਚ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬੇ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਤੇ ...

ਪੂਰੀ ਖ਼ਬਰ »

ਐਡਵੋਕੇਟ ਸੇਖਵਾਂ ਦੀ ਅਗਵਾਈ 'ਚ ਸੱਲੋਪੁਰ ਦੇ ਕਈ ਪਰਿਵਾਰ 'ਆਪ' 'ਚ ਸ਼ਾਮਿਲ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਹਲਕੇ ਅਧੀਨ ਆਉਂਦੇ ਪਿੰਡ ਸੱਲੋਪੁਰ ਦੇ ਕਈ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ...

ਪੂਰੀ ਖ਼ਬਰ »

ਪਾਸਟਰ ਸਿੱਧੂ ਦਾ ਨਵਾਂ ਮਸੀਹ ਗੀਤ 'ਦੇਦੇ ਰੂਹ ਦਾ ਮਸਾਹ' ਲੋਕ ਅਰਪਿਤ

ਧਾਰੀਵਾਲ, 16 ਜਨਵਰੀ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੀ ਮਹਿਮਾਂ ਤੇ ਵਡਿਆਈ ਲਈ ਪਾਸਟਰ ਵਿਕਟਰ ਮਸੀਹ ਸਿੱਧੂ ਦਾ ਨਵਾਂ ਗੀਤ 'ਦੇਦੇ ਰੂਹ ਦਾ ਮਸਾਹ' ਲੋਕ ਅਰਪਿਤ ਹੋ ਗਿਆ ਹੈ | ਇਹ ਜਾਣਕਾਰੀ ਪਾਸਟਰ ਵਿਕਟਰ ਸਿੱਧੂ ਨੇ 'ਅਜੀਤ' ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਸ ਗੀਤ ...

ਪੂਰੀ ਖ਼ਬਰ »

ਐਡਵੋਕੇਟ ਸੇਖਵਾਂ ਦੇ ਹੱਕ 'ਚ ਡਾ. ਅਕਲ ਕਲਾਂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਹੱਕ 'ਚ ਉਨ੍ਹਾਂ ਦੀ ਭੈਣ ਡਾ. ਅਕਲ ਕਲਾਂ ਨੇ ਹਲਕੇ ਅਧੀਨ ਆਉਂਦੇ ਪਿੰਡ ਅਹਿਮਦਾਬਾਦ ਧਾਰੀਵਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਡਾ. ...

ਪੂਰੀ ਖ਼ਬਰ »

ਐਡਵੋਕੇਟ ਸੇਖਵਾਂ ਦੇ ਹੱਕ 'ਚ ਮਹਿਰਾਜ ਸਿੰਘ ਵਲੋਂ ਚੋਣ ਪ੍ਰਚਾਰ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਹੱਕ 'ਚ ਹਲਕੇ ਦੇ ਪਿੰਡ ਬਸਰਾਵਾਂ ਵਿਚ ਮਹਿਰਾਜ ਸਿੰਘ ਸੇਖਵਾਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਪ੍ਰਚਾਰ ਦੌਰਾਨ ...

ਪੂਰੀ ਖ਼ਬਰ »

ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਆਦਿ 'ਤੇ ਪਾਬੰਦੀ 22 ਜਨਵਰੀ ਤੱਕ ਵਧਾਈ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 22 ਜਨਵਰੀ ਤੱਕ ...

ਪੂਰੀ ਖ਼ਬਰ »

ਰਾਜਨਬੀਰ ਸਿੰਘ ਘੁਮਾਣ ਨੇ ਪੰਜਗਰਾਈਆਂ 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਨੇ ਹਲਕੇ ਦੇ ਪਿੰਡ ਪੰਜਗਰਾਈਆਂ 'ਚ ਘਰ-ਘਰ ਜਾ ਦੇ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ 'ਚ ਵੱਧ ਤੋਂ ਵੱਧ ...

ਪੂਰੀ ਖ਼ਬਰ »

ਸ੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਵਲੋਂ ਮਕਰ ਸੰਕ੍ਰਾਂਤੀ ਮੌਕੇ ਕੀਤਾ ਹਵਨ

ਗੁਰਦਾਸਪੁਰ, 16 ਜਨਵਰੀ (ਪੰਕਜ ਸ਼ਰਮਾ)-ਸ੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਵਲੋਂ ਪ੍ਰਧਾਨ ਯਸ਼ਪਾਲ ਕੌਸ਼ਲ ਦੀ ਪ੍ਰਧਾਨਗੀ ਹੇਠ ਮਕਰ ਸਕ੍ਰਾਂਤੀ ਮੌਕੇ ਬ੍ਰਾਹਮਣ ਭਵਨ ਵਿਖੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ 6ਵੇਂ ਰਾਸ਼ਨ ਵੰਡ ਸਮਾਗਮ ਦੌਰਾਨ 11 ਪਰਿਵਾਰਾਂ ਨੂੰ ਰਾਸ਼ਨ ...

ਪੂਰੀ ਖ਼ਬਰ »

ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਕਾਂਗਰਸ ਨੂੰ ਲੱਗਾ ਵੱਡਾ ਝਟਕਾ : ਮਝੈਲ/ਖਹਿਰਾ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਲਾਮਬੰਦ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਰਵੀਕਰਨ ਕਾਹਲੋਂ ਦੀ ਜਿੱਤ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ- ਦਲੇਰ ਸਿੰਘ

ਡੇਰਾ ਬਾਬਾ ਨਾਨਕ, 16 ਜਨਵਰੀ (ਵਿਜੇ ਸ਼ਰਮਾ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਦਲੇਰ ਸਿੰਘ ਰੱਤੜ-ਛੱਤੜ ਨੇ ਕਿਹਾ ਹੈ ਕਿ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਅੰਦਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ...

ਪੂਰੀ ਖ਼ਬਰ »

ਪੰਜਾਬ ਅੰਦਰ ਮੁੜ ਕਾਂਗਰਸ ਦੀ ਸਰਕਾਰ ਬਣੇਗੀ- ਖੋਦੇਬੇਟ

ਡੇਰਾ ਬਾਬਾ ਨਾਨਕ, 16 ਜਨਵਰੀ (ਵਿਜੇ ਸ਼ਰਮਾ)-ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਤੇ ਪਿੰਡ ਖੋਦੇਬੇਟ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ 14 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨਾ ਕੇਵਲ ਹਲਕਾ ਡੇਰਾ ਬਾਬਾ ਨਾਨਕ ...

ਪੂਰੀ ਖ਼ਬਰ »

ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਕਾਂਗਰਸੀਆਂ ਦਾ ਝੂਠ ਆਇਆ ਸਾਹਮਣੇ : ਡਾ. ਦਵਿੰਦਰ ਕੌਰ

ਬਟਾਲਾ, 16 ਜਨਵਰੀ (ਹਰਦੇਵ ਸਿੰਘ ਸੰਧੂ)-ਮਾਝੇ ਦੇ ਜਰਨੈਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ 'ਤੇ ਕਾਂਗਰਸੀਆਂ ਦੇ ਝੂਠ ਦਾ ਚਿਹਰਾ ਜੱਗ ਜਾਹਿਰ ਹੋ ਗਿਆ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦੇ ਹੱਕ 'ਚ ਹਵਾ ਚੱਲਣ ਨਾਲ ਵਿਰੋਧੀ ਪਾਰਟੀਆਂ ਦੇ ਸਾਹ ਸੂਤੇ-ਬਚਿੱਤਰ ਸਿੰਘ

ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)-ਇਸ ਸਮੇਂ ਸੂਬੇ ਅੰਦਰ ਸ਼ੋ੍ਰਮਣੀ ਅਕਾਲੀ ਦਲ ਪੱਖੀ ਹਵਾ ਚੱਲਣ ਨਾਲ ਵਿਰੋਧੀ ਪਾਰਟੀਆਂ ਦੇ ਸਾਹ ਸੂਤੇ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਬਚਿੱਤਰ ਸਿੰਘ ਗੋਹਤ ਪੋਕਰ ਵਲੋਂ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਗ੍ਰੰਥਗੜ੍ਹ ਵਿਖੇ ਛੋਟੇਪੁਰ ਨੇ ਭਰਵੀਂ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ

ਵਡਾਲਾ ਗ੍ਰੰਥੀਆਂ, 16 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਗ੍ਰੰਥਗੜ੍ਹ 'ਚ ਬਲਬੀਰ ਸਿੰਘ ਗ੍ਰਹਿ ਵਿਖੇ ਹਲਕਾ ਬਟਾਲਾ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਉਮੀਦਵਾਰ ਸ: ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਭਰਵੀਂ ਚੋਣ ਮੀਟਿੰਗ ਹੋਈ | ਇਸ ਵਿਚ ...

ਪੂਰੀ ਖ਼ਬਰ »

ਅਕਾਲੀ ਦਲ ਮਾਨ ਯੂਥ ਦਾ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਣ ਨਾਲ ਜਥੇਦਾਰ ਛੋਟੇਪੁਰ ਦੀ ਚੋਣ ਮੁਹਿੰਮ ਨੂੰ ਮਿਲਿਆ ਹੁੰਗਾਰਾ

ਵਡਾਲਾ ਗ੍ਰੰਥੀਆਂ, 16 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ 'ਤੇ ਬਣਾਏ ਪੋਰਟਲ/ਐਪ ਦੀ ਜ਼ਿਲ੍ਹਾ ਵਾਸੀ ਤੇ ਰਾਜਨੀਤਕ ਪਾਰਟੀਆਂ ਕਰਨ ਵਰਤੋਂ-ਡੀ.ਸੀ.

ਗੁਰਦਾਸਪੁਰ, 16 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ 8 ਜਨਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਜ਼ਿਲੇ੍ਹ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ | ...

ਪੂਰੀ ਖ਼ਬਰ »

ਬੱਬੇਹਾਲੀ ਵੱਡੀ ਲੀਡ ਨਾਲ ਗੁਰਦਾਸਪੁਰ ਤੋਂ ਜਿੱਤ ਹਾਸਲ ਕਰਨਗੇ-ਸੁੱਚਾ ਸਿੰਘ ਨੰਗਲ/ਕਰਤਾਰ ਸਿੰਘ ਬੱਬਰੀ

ਤਿੱਬੜ, 16 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ | ...

ਪੂਰੀ ਖ਼ਬਰ »

'ਆਪ' ਵਲੰਟੀਅਰਾਂ ਨੇ ਘਰ-ਘਰ ਜਾ ਕੇ ਵੋਟਰਾਂ ਨੂੰ ਕੀਤਾ ਜਾਗਰੂਕ

ਤਿੱਬੜ, 16 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਅਖੀਰਲੇ ਪਿੰਡ ਸਰਸਪੁਰ, ਲੋਧੀਪੁਰ ਅਤੇ ਤਲਵੰਡੀ ਬûਨਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰਾਂ ਵਲੋਂ ਘਰ ਘਰ ਜਾ ਕੇ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਦੇ ਹੱਕ ਵਿਚ ਵੋਟਰਾਂ ...

ਪੂਰੀ ਖ਼ਬਰ »

ਬਿਸ਼ਪ ਫਰੈਂਕੋ ਮੁਲੱਕਲ ਦੇ ਬਾਇੱਜ਼ਤ ਬਰੀ ਹੋਣ 'ਤੇ ਸੰਤਨੀਂ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਵਿਸ਼ੇਸ਼ ਇਕੱਤਰਤਾ

ਧਾਰੀਵਾਲ, 16 ਜਨਵਰੀ (ਜੇਮਸ ਨਾਹਰ)-ਡਾਇਓਸਿਸ ਆਫ਼ ਜਲੰਧਰ ਦੇ ਬਿਸ਼ਪ ਡਾ: ਫਰੈਂਕੋ ਮੁਲੱਕਲ ਦੇ ਇਕ ਮਾਮਲੇ 'ਚੋਂ ਬਾਇੱਜ਼ਤ ਬਰੀ ਹੋਣ ਦੇ ਸਬੰਧ ਵਿਚ ਸੰਤਨੀਂ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਪੈਰਿਸ ਪ੍ਰੀਸ਼ਟ ਤੇ ਡੀਨ ਫਾਦਰ ਜੋਸਫ਼ ਮੈਥੀਊ ਦੀ ਪ੍ਰਧਾਨਗੀ ਹੇਠ ਇਕ ...

ਪੂਰੀ ਖ਼ਬਰ »

ਭਾਜਪਾ ਆਗੂ ਗੁਰਦੀਪ ਸਿੰਘ ਕੋਟਮਜਲਸ ਵਲੋਂ ਪਿੰਡ ਨੰਗਲ ਵਿਖੇ ਚੋਣ ਮੀਟਿੰਗ

ਕਿਲ੍ਹਾ ਲਾਲ ਸਿੰਘ, 16 ਜਨਵਰੀ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਗੁਰਦੀਪ ਸਿੰਘ ਕੋਟਮਜਲਸ ਵਲੋਂ ਹਲਕੇ ਦੇ ਪਿੰਡਾਂ ਅੰਦਰ ਚੋਣ ਪ੍ਰਚਾਰ ਤੇਜ ਕਰਦਿਆਂ ਵੱਖ-ਵੱਖ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਜਾ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਛੱਡ ਕੇ ਤੇਜਾ ਕਲਾਂ ਦੇ ਕਈ ਪਰਿਵਾਰਾਂ ਨੇ ਲੋਧੀਨੰਗਲ ਦੀ ਅਗਵਾਈ ਕਬੂਲੀ

ਕਾਲਾ ਅਫਗਾਨਾ, 16 ਜਨਵਰੀ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਤੇਜਾ ਕਲਾਂ ਦੇ ਅਕਾਲੀ ਆਗੂ ਮਨਦੀਪ ਸਿੰਘ ਦੇ ਉੱਦਮ ਸਦਕਾ ਕਈ ਕਾਂਗਰਸੀ ਪਰਿਵਾਰਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ...

ਪੂਰੀ ਖ਼ਬਰ »

ਰਾਜਨਬੀਰ ਸਿੰਘ ਘੁਮਾਣ ਵਲੋਂ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਵੀਲਾ ਬੱਜੂ ਦੇ ਗ੍ਰਹਿ ਵਿਖੇ ਚੋਣ ਮੀਟਿੰਗ

ਘੁਮਾਣ, 16 ਜਨਵਰੀ (ਬੰਮਰਾਹ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵੱਡੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੁਰਾਣੇ ਟਕਸਾਲੀ ਅਕਾਲੀ ਵਰਕਰਾਂ ਨਾਲ ਚੋਣ ਰਣਨੀਤੀ ਘੜੀ ਜਾ ...

ਪੂਰੀ ਖ਼ਬਰ »

ਰਾਜਨਬੀਰ ਸਿੰਘ ਘੁਮਾਣ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

ਘੁਮਾਣ, 16 ਜਨਵਰੀ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਪਿੰਡ ਭੋਮਾਂ ਤੋਂ ਕਈ ਆਮ ਆਦਮੀ ਪਾਰਟੀ ਤੇ ...

ਪੂਰੀ ਖ਼ਬਰ »

ਪਿੰਡ ਗਲਵਟੀ ਵਿਖੇ ਬਾਬੂ ਕਬੀਰ ਦਾਸ ਦੇ ਹੱਕ 'ਚ ਹੋਈ ਪਾਰਟੀ ਵਰਕਰਾਂ ਦੀ ਵਿਸ਼ੇਸ਼ ਬੈਠਕ

ਨਾਭਾ, 16 ਜਨਵਰੀ (ਕਰਮਜੀਤ ਸਿੰਘ)-ਪੰਜਾਬ ਵਿਚ ਫਰਵਰੀ ਮਹੀਨੇ ਹੋਣ ਜਾ ਰਹੀਆਂ ਸਨ ਚੋਣਾਂ ਦੇ ਮੱਦੇਨਜ਼ਰ ਨੇੜਲੇ ਪਿੰਡ ਗਲਵੱਟੀ ਵਿਖੇ ਹਲਕਾ ਨਾਭਾ ਤੇ ਸੀਨੀਅਰ ਬਜ਼ੁਰਗ ਅਕਾਲੀ ਆਗੂ ਜਥੇ. ਸਾਧੂ ਸਿੰਘ ਗਲਵੱਟੀ ਦੇ ਸਪੁੱਤਰ ਜਗਦੀਪ ਸਿੰਘ ਗਲਵੱਟੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮੋਹਿਤ ਮੋਹਿੰਦਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

ਪਟਿਆਲਾ, 16 ਜਨਵਰੀ (ਮਨਦੀਪ ਸਿੰਘ ਖਰੌੜ)-ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਵਜੋਂ ਐਲਾਨਣ ਤੋਂ ਬਾਅਦ ਮੋਹਿਤ ਮੋਹਿੰਦਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸਾਧੂ ਸਿੰਘ ਧਰਮਸੋਤ ਨੇ ਗੁਰੂਘਰ ਤੇ ਮੰਦਰ 'ਚ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਕੀਤੀ ਸ਼ੁਰੂ

ਨਾਭਾ, 16 ਜਨਵਰੀ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਵਲੋਂ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂਵਾਲਾ ਅਤੇ ਦੇਵੀ ਦਿਆਲਾ ਚੌਕ ਮੰਦਿਰ ਵਿਚ ਮੱਥਾ ਟੇਕਣ ਉਪਰੰਤ ਆਪਣੀ ਚੋਣ ਮੁਹਿੰਮ ...

ਪੂਰੀ ਖ਼ਬਰ »

ਵਿਵਾਦਾਂ 'ਚ ਘਿਰੀ 'ਆਪ' ਦੀ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਿਲ ਕਰਨ ਦੀ ਮੁਹਿੰਮ

ਪਾਤੜਾਂ, 16 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਵੋਟਾਂ ਜਿੱਤਣ ਲਈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵਲੋਂ ਇਕ ਦੂਜੇ ਦੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕੀਤੇ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਵਲੋਂ ਇਕ ਚਲਾਈ ਜਾ ਰਹੀ ਮੁਹਿੰਮ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਵਲੋਂ ਕਸਬਾ ਸ਼ੁਤਰਾਣਾ ਵਿਖੇ ਨੁੱਕੜ ਬੈਠਕਾਂ

ਸ਼ੁਤਰਾਣਾ, 15 ਜਨਵਰੀ (ਬਲਦੇਵ ਸਿੰਘ ਮਹਿਰੋਕ)-ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 'ਚ ਵੱਡੇ ਇਕੱਠਾਂ 'ਤੇ ਪਾਬੰਦੀ ਲਾਉਣ ਕਰਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਲੋਕਾਂ ਨਾਲ ਨੁੱਕੜ ਬੈਠਕਾਂ ਕੀਤੀਆਂ ਜਾ ਰਹੀਆਂ ਹਨ | ਇਸ ਮੁਹਿੰਮ ਤਹਿਤ ...

ਪੂਰੀ ਖ਼ਬਰ »

ਸਾਧੂ ਸਿੰਘ ਧਰਮਸੋਤ ਨੇ ਗੁਰੂਘਰ ਤੇ ਮੰਦਰ 'ਚ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਕੀਤੀ ਸ਼ੁਰੂ

ਨਾਭਾ, 16 ਜਨਵਰੀ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਵਲੋਂ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂਵਾਲਾ ਅਤੇ ਦੇਵੀ ਦਿਆਲਾ ਚੌਕ ਮੰਦਿਰ ਵਿਚ ਮੱਥਾ ਟੇਕਣ ਉਪਰੰਤ ਆਪਣੀ ਚੋਣ ਮੁਹਿੰਮ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਸਮਰਥਨ ਕਾਰਨ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ-ਚੰਦੂਮਾਜਰਾ

ਰਾਜਪੁਰਾ, 16 ਜਨਵਰੀ (ਰਣਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਸਮਰਥਨ ਨੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਅਤੇ ਐਤਕੀਂ ਵੋਟਰ ਤੱਕੜੀ ਦੇ ਚੋਣ ਨਿਸ਼ਾਨ ਨੂੰ ਆਪਣੀ ਪਹਿਲੀ ਪਸੰਦ ਬਣਾਈ ਬੈਠੇ ਹਨ, ਜਿਸ ਕਾਰਨ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਸਲੇਮਪੁਰ ਬ੍ਰਾਹਮਣਾਂ ਦਾ ਸਰਪੰਚ, ਪੰਚ ਤੇ ਹੋਰ ਸਰਗਰਮ ਵਰਕਰ ਬਣੇ ਅਕਾਲੀ ਦਲ ਸਮਰਥਕ

ਭੁੱਨਰਹੇੜੀ, 16 ਜਨਵਰੀ (ਧਨਵੰਤ ਸਿੰਘ)-ਹਲਕਾ ਸਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਿੰਡ ਸਲੇਮਪੁਰ ਬ੍ਰਾਹਮਣਾਂ ਦੇ ਕਾਂਗਰਸੀ ਸਰਪੰਚ ਦਰਸ਼ਨ ਸਿੰਘ, ਪੰਚ ਹਰਦੀਪ ਸਿੰਘ, ਪੰਚ ਗੋਰਾ ...

ਪੂਰੀ ਖ਼ਬਰ »

ਬੀਬੀ ਨਵਪ੍ਰੀਤ ਕੌਰ ਨੇ ਕੀਤਾ ਆਪਣੇ ਪਤੀ ਚੰਦੂਮਾਜਰਾ ਦੇ ਹੱਕ 'ਚ ਚੋਣ ਪ੍ਰਚਾਰ

ਦੇਵੀਗੜ੍ਹ, 16 ਜਨਵਰੀ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਅੱਜ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਚੰਦੂਮਾਜਰਾ ਵਲੋਂ ਵੱਖ-ਵੱਖ ਪਿੰਡਾਂ ਵਿਚ ਚੋਣ ...

ਪੂਰੀ ਖ਼ਬਰ »

ਪਿੰਡ ਗਲਵਟੀ ਵਿਖੇ ਬਾਬੂ ਕਬੀਰ ਦਾਸ ਦੇ ਹੱਕ 'ਚ ਹੋਈ ਪਾਰਟੀ ਵਰਕਰਾਂ ਦੀ ਵਿਸ਼ੇਸ਼ ਬੈਠਕ

ਨਾਭਾ, 16 ਜਨਵਰੀ (ਕਰਮਜੀਤ ਸਿੰਘ)-ਪੰਜਾਬ ਵਿਚ ਫਰਵਰੀ ਮਹੀਨੇ ਹੋਣ ਜਾ ਰਹੀਆਂ ਸਨ ਚੋਣਾਂ ਦੇ ਮੱਦੇਨਜ਼ਰ ਨੇੜਲੇ ਪਿੰਡ ਗਲਵੱਟੀ ਵਿਖੇ ਹਲਕਾ ਨਾਭਾ ਤੇ ਸੀਨੀਅਰ ਬਜ਼ੁਰਗ ਅਕਾਲੀ ਆਗੂ ਜਥੇ. ਸਾਧੂ ਸਿੰਘ ਗਲਵੱਟੀ ਦੇ ਸਪੁੱਤਰ ਜਗਦੀਪ ਸਿੰਘ ਗਲਵੱਟੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸ਼ੇਖੂਪੁਰ ਨੇ ਕੀਤਾ ਵੱਖ-ਵੱਖ ਪਿੰਡਾਂ 'ਚ ਚੰਦੂਮਾਜਰਾ ਦੇ ਹੱਕ 'ਚ ਚੋਣ ਪ੍ਰਚਾਰ

ਘਨੌਰ, 16 ਜਨਵਰੀ (ਸੁਸ਼ੀਲ ਕੁਮਾਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸ਼ੇਖੂਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਘਨੌਰ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਸਿਮਰਨਜੀਤ ...

ਪੂਰੀ ਖ਼ਬਰ »

ਸੂਬੇ 'ਚ ਕਾਂਗਰਸ ਸਰਕਾਰ ਦੀ ਪੰਜ ਸਾਲਾਂ 'ਚ ਕਾਰਗੁਜ਼ਾਰੀ ਸਿਫ਼ਰ ਰਹੀ-ਚੰਦੂਮਾਜਰਾ

ਰਾਜਪੁਰਾ, 16 ਜਨਵਰੀ (ਰਣਜੀਤ ਸਿੰਘ)-ਸੂਬੇ ਵਿਚ ਬੀਤੇ ਪੰਜ ਸਾਲਾਂ 'ਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ ਅਤੇ ਚੋਣ ਪੱਤਰ ਵਿਚ ਕਹੀ ਗਈ ਇਕ ਵੀ ਗੱਲ ਪੂਰੀ ਨਹੀਂ ਕੀਤੀ ਇਸ ਲਈ ਕਾਂਗਰਸ ਨੂੰ ਹੁਣ ਵੋਟਾਂ ਮੰਗਣ ਦਾ ਕੋਈ ਵੀ ਹੱਕ ਨਹੀਂ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਆਰ.ਏ.ਟੀ ਦੀ ਕੋਵਿਡ ਪਾਜ਼ੀਟਿਵ ਰਿਪੋਰਟ ਨੂੰ ਆਧਾਰ ਬਣਾ ਕੇ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ | ਪਰ ਉਹ ਰੈਪਿਡ ਐਟੀਂਜਨ ...

ਪੂਰੀ ਖ਼ਬਰ »

ਐਡਵੋਕੇਟ ਸੇਖਵਾਂ ਦੀ ਅਗਵਾਈ 'ਚ ਸੱਲੋਪੁਰ ਦੇ ਕਈ ਪਰਿਵਾਰ 'ਆਪ' 'ਚ ਸ਼ਾਮਿਲ

ਬਟਾਲਾ, 16 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਹਲਕੇ ਅਧੀਨ ਆਉਂਦੇ ਪਿੰਡ ਸੱਲੋਪੁਰ ਦੇ ਕਈ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ 'ਚ ਪਹਿਲਾਂ ਤੋਂ ਤੇਜ਼ੀ ਨਾਲ ਹੋਣਗੇ ਕੰਮ-ਅਮਿਤ ਵਿੱਜ

ਪਠਾਨਕੋਟ, 16 ਜਨਵਰੀ (ਚੌਹਾਨ)-ਵਿਧਾਨ ਸਭਾ ਹਲਕਾ ਪਠਾਨਕੋਟ ਤੋਂ ਦੂਸਰੀ ਵਾਰ ਟਿਕਟ ਮਿਲਣ 'ਤੇ ਅਮਿੱਤ ਵਿੱਜ ਨੇ ਕਾਂਗਰਸੀ ਹਾਈ ਕਮਾਂਡ ਤੇ ਹਲਕਾ ਪਠਾਨਕੋਟ ਦੇ ਸਮੂਹ ਵੋਟਰਾਂ, ਪੰਚਾਂ, ਸਰਪੰਚਾਂ, ਕਾਰਪੋਰੇਟਰਾਂ, ਚੇਅਰਮੈਨਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ, ...

ਪੂਰੀ ਖ਼ਬਰ »

ਯੋਗ ਵੇਦਾਂਤ ਸੇਵਾ ਸੰਮਤੀ 14 ਫਰਵਰੀ ਤੱਕ ਮਨਾਏਗੀ ਮਾਤਾ-ਪਿਤਾ ਪੂਜਨ ਦਿਵਸ

ਘਰੋਟਾ, 16 ਜਨਵਰੀ (ਸੰਜੀਵ ਗੁਪਤਾ)-ਸ੍ਰੀ ਯੋਗ ਵੇਦਾਂਤ ਸੇਵਾ ਸੰਮਤੀ ਨੌਜਵਾਨਾਂ ਵਿਚ ਮਾਤਾ ਪਿਤਾ ਪ੍ਰਤੀ ਸਨਮਾਨ ਦੀ ਭਾਵਨਾ ਨੰੂ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਫਰਵਰੀ ਤੱਕ ਮਾਤਾ ਪਿਤਾ ਪੂਜਣ ਦਿਵਸ ਮਨਾਉਣ ਜਾ ਰਹੀ ਹੈ | ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ...

ਪੂਰੀ ਖ਼ਬਰ »

ਬਾਬਾ ਨਾਗਾ ਸਕੂਲ ਵਿਖੇ ਹਵਨ ਯੱਗ ਕਰਵਾਇਆ

ਘਰੋਟਾ, 16 ਜਨਵਰੀ (ਸੰਜੀਵ ਗੁਪਤਾ)-ਬਾਬਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਪਿ੍ੰਸੀਪਲ ਵਿਨੋਦ ਕੁਮਾਰ ਦੀ ਰਹਿਨੁਮਾਈ ਹੇਠ ਵਿਸ਼ਵ ਸ਼ਾਂਤੀ ਨੰੂ ਲੈ ਕੇ ਮਾਘੀ ਨੰੂ ਸਮਰਪਿਤ ਹਵਨ ਯੱਗ ਕਰਵਾਇਆ ਗਿਆ | ਜਿਸ ਵਿਚ ਸਟਾਫ਼ ਵਲੋਂ ਹਾਜ਼ਰ ਹੋ ਕੇ ਹਵਨ ਯੱਗ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ, 16 ਜਨਵਰੀ (ਚੌਹਾਨ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਗੁਰਦੁਆਰਾ ਸਿੰਘ ਸਭਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਪੰਥ ਦੇ ਪ੍ਰਸਿੱਧ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਚਾਰ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ, 260 ਨਵੇਂ ਮਾਮਲੇ ਆਏ ਸਾਹਮਣੇ

ਪਠਾਨਕੋਟ, 16 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਦੇ ਅੰਦਰ ਕੋਰੋਨਾ ਦੇ ਮਾਮਲਿਆਂ ਅਤੇ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ | ਜ਼ਿਲ੍ਹੇ ਅੰਦਰ ਅੱਜ ਕੋਰੋਨਾ ਦੇ 260 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਬਾਰੇ ਐਸ.ਐਮ.ਓ. ਡਾ: ਰਾਕੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX