ਪੱਟੀ, 16 ਜਨਵਰੀ (ਕਾਲੇਕੇ, ਖਹਿਰਾ)¸ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਕੁਲਵੰਤ ਸਿੰਘ ਅਤੇ ਪੁਲਿਸ ਜ਼ਿਲ੍ਹਾ ਮੁਖੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ 'ਤੇ ਮਨਿੰਦਰਪਾਲ ਸਿੰਘ ਡੀ.ਐੱਸ.ਪੀ. ਸਬ ਡਵੀਜਨ ਪੱਟੀ ਵਲੋਂ ਪੁਲਿਸ ਪਾਰਟੀ ਸਮੇਤ ਹਲਕਾ ਪੱਟੀ ਅਧੀਨ ਫਲੈਗ ਮਾਰਚ ਕੀਤਾ ਗਿਆ, ਜੋ ਕਿ ਪੱਟੀ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਗਿਆ | ਇਸ ਫਲੈਗ ਮਾਰਚ ਵਿਚ ਪੁਲਿਸ ਨੇ ਹਲਕੇ ਦੇ ਸਮੂਹ ਵੋਟਰਾਂ ਨੂੰ ਜਾਗਰੂਕ ਕੀਤਾ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਅਤੇ ਲਾਲਚ ਤੋਂ ਬਗੈਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ | ਇਸ ਮੌਕੇ ਮਨਿੰਦਰਪਾਲ ਸਿੰਘ ਡੀ.ਐੱਸ.ਪੀ. ਸਬ ਡਵੀਜ਼ਨ ਪੱਟੀ ਨੇ ਕਿਹਾ ਕਿ ਫ਼ਲੈਗ ਮਾਰਚ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਹੈ | ਇਸ ਮੌਕੇ ਬਲਜਿੰਦਰ ਸਿੰਘ ਥਾਣਾ ਮੁੱਖੀ ਸਿਟੀ ਪੱਟੀ, ਸਤਪਾਲ ਸਿੰਘ ਥਾਣਾ ਮੁਖੀ ਸਦਰ ਪੱਟੀ, ਮੁੱਖਇੰਦਰ ਸਿੰਘ ਥਾਣਾ ਮੁਖੀ ਹਰੀਕੇ ਪੱਤਣ, ਕੁਲਵੰਤ ਸਿੰਘ ਥਾਣਾ ਮੁਖੀ ਸਰਹਾਲੀ, ਕੁਲਬੀਰ ਸਿੰਘ ਰੀਡਰ, ਜਸਪ੍ਰੀਤ ਸਿੰਘ ਪੁਲਿਸ ਚੌਂਕੀ ਇੰਚਾਰਜ ਸਭਰਾ, ਦਵਿੰਦਰ ਸਿੰਘ ਪੁਲਿਸ ਚੌਂਕੀ ਇੰਚਾਰਜ ਨੌਸ਼ਹਿਰਾਂ ਪੰਨੂੰਆਂ, ਬਲਵਿੰਦਰ ਸਿੰਘ ਪੁਲਿਸ ਚੌਂਕੀ ਇੰਚਾਰਜ ਘਰਿਆਲਾ, ਨਰਿੰਦਰ ਸਿੰਘ ਪੁਲਿਸ ਚੌਂਕੀ ਇੰਚਾਰਜ ਤੂਤ, ਐੱਸ.ਆਈ. ਅਮਰੀਕ ਸਿੰਘ, ਥਾਣੇਦਾਰ ਹਰਵੰਤ ਸਿੰਘ, ਥਾਣੇਦਾਰ ਬਖ਼ਸ਼ੀਸ਼ ਸਿੰਘ, ਥਾਣੇਦਾਰ ਰਣਜੀਤ ਸਿੰਘ ਰਾਣਾ ਹਾਜ਼ਰ ਸਨ |
ਡੀ.ਐੱਸ.ਪੀ. ਗੋਇੰਦਵਾਲ ਦੀ ਅਗਵਾਈ ਹੇਠ ਮਾਰਚ
ਚੋਹਲਾ ਸਾਹਿਬ, (ਬਲਵਿੰਦਰ ਸਿੰਘ)¸14 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਅੱਜ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ., ਪ੍ਰੀਤਇੰਦਰ ਸਿੰਘ ਅਤੇ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਕਸਬਾ ਚੋਹਲਾ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਵਿਚ ਪੁਲਿਸ ਥਾਣਾ ਚੋਹਲਾ ਸਾਹਿਬ, ਥਾਣਾ ਸਦਰ ਤਰਨ ਤਾਰਨ, ਥਾਣਾ ਗੋਇੰਦਵਾਲ ਸਾਹਿਬ ਅਤੇ ਬੀ.ਐੱਸ.ਐੱਫ. ਦੇ ਵੱਡੀ ਗਿਣਤੀ ਵਿਚ ਜਵਾਨਾਂ ਨਾਲ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਅਤੇ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਮੁਖੀ ਸ਼ਿਵਦਰਸ਼ਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਬਿਨਾਂ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ | ਇਸ ਮੌਕੇ ਉਨ੍ਹਾਂ ਨਾਲ ਸਬ-ਇੰਸਪੈਕਟਰ ਬਲਦੇਵ ਰਾਜ, ਐੱਸ.ਆਈ., ਜਸਵੰਤ ਸਿੰਘ ਸਮੇਤ ਵੱਖ-ਵੱਖ ਥਾਣਿਆਂ ਤੋਂ ਪੁੱਜੇ ਪੁਲਿਸ ਅਫਸਰ ਅਤੇ ਜਵਾਨ ਹਾਜ਼ਰ ਸਨ |
ਸਰਹੱਦੀ ਇਲਾਕੇ 'ਚ ਪੁਲਿਸ ਤੇ ਬੀ.ਐੱਸ.ਐੱਫ. ਵਲੋਂ ਫਲੈਗ ਮਾਰਚ
ਖੇਮਕਰਨ, (ਰਾਕੇਸ਼ ਬਿੱਲਾ)¸ਸਰਹੱਦੀ ਇਲਾਕੇ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਖੇਤਰਾਂ 'ਚ ਸਰੱਖਿਆ ਨੂੰ ਮੁੱਖ ਰੱਖ ਕੇ ਡੀ.ਐੱਸ.ਪੀ. ਭਿੱਖੀਵਿੰਡ ਤਰਸੇਮ ਮਸੀਹ ਦੀ ਅਗਵਾਈ ਹੇਠ ਪੁਲਿਸ ਸਟੇਸ਼ਨਾਂ ਭਿੱਖੀਵਿੰਡ, ਖਾਲੜਾ, ਵਲਟੋਹਾ, ਕੱਚਾ ਪੱਕਾ ਤੇ ਖੇਮਕਰਨ ਦੀਆਂ ਪੁਲਿਸ ਪਾਰਟੀਆਂ ਸਮੇਤ ਭਾਰੀ ਬੀ.ਐੱਸ.ਐੱਫ. ਵਲੋਂ ਅੱਜ ਇਲਾਕੇ ਵਿਚ ਫਲੈਗ ਮਾਰਚ ਕੱਢਿਆ ਗਿਆ | ਇਹ ਫ਼ਲੈਗ ਮਾਰਚ ਖੇਮਕਰਨ ਸ਼ਹਿਰ ਦੇ ਬਾਜ਼ਾਰ ਤੋਂ ਇਲਾਵਾ ਪਿੰਡਾਂ ਵਿਚੋਂ ਵੀ ਗੁਜਰਿਆ |
ਝਬਾਲ ਪੁਲਿਸ ਨੇ ਕੀਤਾ ਇਲਾਕੇ 'ਚ ਫਲੈਗ ਮਾਰਚ
ਝਬਾਲ, (ਸਰਬਜੀਤ ਸਿੰਘ)¸ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਅੱਜ ਥਾਣਾ ਝਬਾਲ ਦੇ ਐੱਸ.ਐੱਚ.ਓ. ਜਸਵੰਤ ਸਿੰਘ ਭੱਟੀ ਦੀ ਅਗਵਾਈ ਵਿਚ ਇਲਾਕਾ ਝਬਾਲ ਵਿਖੇ ਫਲੈਗ ਮਾਰਚ ਕੀਤਾ ਗਿਆ | ਇਸ ਸਮੇਂ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਇਸ ਸਮੇਂ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਤੇ ਪੁਲਿਸ ਫੋਰਸ ਹਾਜ਼ਰ ਸੀ |
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੀ ਵਾਰਡ ਨੰਬਰ 18 ਵਿਖੇ ਸ਼ੋ੍ਰਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਨੌਜਵਾਨਾਂ ਦੀ ਇਕ ਮੀਟਿੰਗ ਹੋਈ | ਇਸ ਮੀਟਿੰਗ ਵਿਚ ਅਰਜਨ ਸੰਧੂ ਸਪੁੱਤਰ ਹਰਮੀਤ ਸਿੰਘ ਸੰਧੂ ਵਿਸ਼ੇਸ਼ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)¸ਸੰਯੁਕਤ ਸਮਾਜ ਮੋਰਚੇ ਵਲੋਂ ਇਕ ਮੀਟਿੰਗ ਹਰਜਿੰਦਰ ਸਿੰਘ ਟਾਂਡਾ ਅਤੇ ਦਲਜੀਤ ਸਿੰਘ ਦਿਆਲਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੰਯੁਕਤ ਸਮਾਜ ਮੋਰਚੇ ਵਲੋਂ ਐਲਾਨੇ ਉਮੀਦਵਾਰ ਹਲਕਾ ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ ...
ਜੀਓਬਾਲਾ, 16 ਜਨਵਰੀ (ਰਜਿੰਦਰ ਸਿੰਘ ਰਾਜੂ)¸ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਪਿੰਡ ਬਾਕੀਪੁਰ ਵਿਖੇ ਯੂਥ ਅਕਾਲੀ ਦਲ ਤਰਨ ਤਾਰਨ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ...
ਝਬਾਲ, 16 ਜਨਵਰੀ (ਸਰਬਜੀਤ ਸਿੰਘ)- ਮਾਝੇ ਦੇ ਪ੍ਰਸਿੱਧ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਵਿਖੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਬਣਾਏ ਗਏ ਡਾ. ਧਰਮਬੀਰ ...
ਝਬਾਲ, 16 ਜਨਵਰੀ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਡਾ.ਧਰਮਬੀਰ ਅਗਨੀਹੋਤਰੀ ਨੂੰ ਦੁਬਾਰਾ ਪਾਰਟੀ ਉਮੀਦਵਾਰ ਬਣਾਏ ਜਾਣ 'ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਰਮਨ ਕੁਮਾਰ ਝਬਾਲ ਤੇ ਪਲਵਿੰਦਰ ਸਿੰਘ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸਾਬਕਾ ਅਕਾਲੀ ਕੌਂਸਲਰ ਨਵਰੂਪ ਸਿੰਘ ਸੰਧਾਵਾਲੀਆ ਦੇ ਮਾਮੇ ਦੇ ਨੌਜਵਾਨ ਲੜਕੇ ਦੀ ਲਾਸ਼ ਭੇਦਭਰੇ ਹਾਲਾਤ 'ਚ ਨਜ਼ਦੀਕੀ ਪਿੰਡ ਕੋਟਲੀ ਦੇ ਨਜ਼ਦੀਕ ਮਿਲੀ ਹੈ | ਖਦਸ਼ਾ ਕੀਤਾ ਜਾ ਰਿਹਾ ਹੈ ਕਿ ਮਿ੍ਤਕ ਨੌਜਵਾਨ ਦਾ ਕਤਲ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)-ਥਾਣਾ ਖਾਲੜਾ ਦੀ ਪੁਲਿਸ ਨੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿਚ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ ਵਿਚ ਲਖਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਐਤਵਾਰ ਨੂੰ ਕੋਰੋਨਾ ਦਾ ਬਲਾਸਟ ਲਗਾਤਾਰ ਜਾਰੀ ਰਿਹਾ | ਸ਼ਨੀਵਾਰ ਨੂੰ ਲਏ ਗਏ ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ਮੁਤਾਬਿਕ ਜ਼ਿਲ੍ਹੇ ਦੇ 134 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ਨੂੰ ਘਰਾਂ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੇ ਐਸ.ਐਚ.ਓ. ਇੰਸ. ਸੁਖਬੀਰ ਸਿੰਘ ਨੇ ਥਾਣਾ ਸਦਰ ਤਰਨ ਤਾਰਨ ਨਾਲ ਸੰਬੰਧਿਤ ਦੇ ਪਿੰਡਾਂ ਦੇ ਅਸਲਾਧਾਰਕਾਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਕਰਵਾ ਕੇ ਥਾਣਿਆਂ ਵਿਚ ਆਪਣੀਆਂ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਲੋਹੜੀ ਦੇ ਤਿਓਹਾਰ 'ਤੇ ਪਤੰਗਾਂ ਉਡਾਉਣ ਤੋਂ ਹੋਏ ਮਾਮੂਲੀ ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ ਦੌਰਾਨ ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਇਸ ਸੰਬੰਧ ਵਿਚ ਪੁਲਿਸ ਨੇ 7 ਵਿਅਕਤੀਆਂ ਤੋਂ ਇਲਾਵਾ ਪੰਜ ਛੇ ਅਣਪਛਾਤੇ ...
ਅਮਰਕੋਟ/ਖੇਮਕਰਨ, 16 ਜਨਵਰੀ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)¸ਵਿਧਾਨ ਸਭਾ ਹੱਲਕਾ ਖੇਮਕਰਨ ਤੋਂ 'ਆਪ' ਦੇ ਉਮੀਦਵਾਰ ਸਰਵਨ ਸਿੰਘ ਧੁੰਨ ਦੀ ਚੋਣ ਮਹਿੰਮ ਨੂੰ ਤੱਕੜਾ ਬੱਲ ਮਿਲਿਆ, ਜਦ ਉਨ੍ਹਾਂ ਦੇ ਯਤਨਾਂ ਸਦਕਾ ਜ਼ਿਲ੍ਹਾ ਤਰਨ ਤਾਰਨ ਵਿਚ ਆਮ ਆਦਮੀ ਪਾਰਟੀ ਦੇ ...
ਅਮਰਕੋਟ, 16 ਜਨਵਰੀ (ਗੁਰਚਰਨ ਸਿੰਘ ਭੱਟੀ)¸ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਇਲਾਕੇ ਦੀ ...
ਭਿੱਖੀਵਿੰਡ, 16 ਜਨਵਰੀ (ਬੌਬੀ)¸ਭਾਵੇਂ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਪਹਿਲੀ ਸੂਚੀ ਜਾਰੀ ਕਰਨ ਮੌਕੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਪਰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ...
ਪੱਟੀ, 16 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)¸ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਮਨਜੀਤ ਸਿੰਘ ਸੇਖੋਂ ਦੇ ਗ੍ਰਹਿ ਆਸਲ ਰੋਡ ਪੱਟੀ ਵਿਖੇ ਗੁਰਵਿੰਦਰ ਸਿੰਘ ਕਾਹਲਵਾਂ ਪ੍ਰਧਾਨ ਮਾਝਾ ਜ਼ੋਨ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ...
ਭਿੱਖੀਵਿੰਡ/ਖਾਲੜਾ, 16 ਜਨਵਰੀ (ਸੁਰਜੀਤ ਬੌਬੀ, ਜੱਜਪਾਲ ਸਿੰਘ ਜੱਜ)¸ਵਿਧਾਨ ਸਭਾ ਹਲਕਾ ਖੇਮਕਰਨ ਦੇ ਉਮੀਦਵਾਰਾਂ ਦੀ ਜਿੱਤ ਹਾਰ ਵਿਚ ਅਹਿਮ ਰੋਲ ਨਿਭਾਉਣ ਵਾਲੇ ਅੱਡਾ ਭਿੱਖੀਵਿੰਡ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਕਾਂਗਰਸ ਦੇ ...
ਖਾਲੜਾ, 16 ਜਨਵਰੀ (ਜੱਜਪਾਲ ਸਿੰਘ ਜੱਜ)¸ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਪਿੰਡ ਮਾੜੀ ਮੇਘਾ ਤੋਂ ਭਾਰੀ ਬਲ ਮਿਲਿਆ, ਜਦੋਂ ਸਮੁੱਚੀ ਅਕਾਲੀ ਟੀਮ ਦੀ ਪ੍ਰੇਰਨਾ ਸਦਕਾ 25 ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਕਾਂਗਰਸ ਛੱਡ ਕੇ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)-ਤਰਨ ਤਾਰਨ ਦੇ ਪਿੰਡ ਦਿਆਲਪੁਰ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਦੁਕਾਨ ਦਾ ਤਾਲ੍ਹਾ ਤੋੜ ਕੇ ਦੁਕਾਨ ਵਿਚੋਂ ਪੈਂਟਾਂ, ਕਮੀਜ਼ਾਂ, ਜੈਕਟਾਂ ਅਤੇ ਕੁਝ ਪ੍ਰਫਿਊਮ ਦੀਆਂ ਸ਼ੀਸ਼ੀਆਂ ...
ਫਤਿਆਬਾਦ, 16 ਜਨਵਰੀ (ਹਰਵਿੰਦਰ ਸਿੰਘ ਧੂੰਦਾ)¸ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਤੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਵੋਟਰਾਂ ਨੰੂ ਜਾਗਰੂਕ ਕਰਨ ਲਈ ਤੇ ਲੋਕਾਂ ਵਿਚੋਂ ਡਰ ਭੈਅ ...
ਤਰਨ ਤਾਰਨ, 16 ਜਨਵਰੀ (ਵਿਕਾਸ ਮਰਵਾਹਾ)-ਥਾਣਾ ਵੈਰੋਵਾਲ ਵਿਖੇ ਘਰ ਵਿਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਇਕ ਸਕੂਟਰੀ ਸਮੇਤ ਇਕ ਔਰਤ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ | ਇਸ ਸੰਬੰਧ ਵਿਚ ਥਾਣਾ ਵੈਰੋਵਾਲ ਦੀ ਪੁਲਿਸ ਨੇ ਫ਼ਰਾਰ ਹੋਈ ਔਰਤ ਦੇ ਪਤੀ ਦੇ ਬਿਆਨਾਂ 'ਤੇ ਕਾਰਵਾਈ ...
ਤਰਨ ਤਾਰਨ, 16 ਜਨਵਰੀ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਗੁਰੂ ਨਾਨਕ ਦੇਵ ਅਕੈਡਮੀ ਮਾਣੋਚਾਲ੍ਹ ਕਲਾਂ ਵਿਖੇ ਕਬਜ਼ਾ ਕਰਨ ਦੀ ਨੀਅਤ ਨਾਲਅ ਸਕੂਲ ਦੇ ਸਾਮਾਨ ਦੀ ਭੰਨਤੋੜ ਕਰਨ ਅਤੇ ਸਕੂਲ ਦੇ ਮਾਲਕ ਨੂੰ ਧਮਕੀਆਂ ਦੇਣ ਅਤੇ ਗਾਲ ਮੰਦਾ ਕਰਨ ਦੇ ਦੋਸ਼ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਪੱਟੀ ਪੁਲਿਸ ਨੇ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਘਰ ਦੇ ਮਾਲਕ ਦੇ ਬਿਆਨਾਂ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਗਿ੍ਫ਼ਤਾਰ ਨਹੀਂ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਆੜ੍ਹਤ ਦਾ ਕੰਮ ਕਰਦੇ ਇਕ ਵਿਅਕਤੀ ਦੀ ਦੁਕਾਨ ਵਿਚ ਪਈ ਤਿਜ਼ੋਰੀ 'ਚੋਂ ਸਾਢੇ 12 ਲੱਖ ਰੁਪਏ ਦੀ ਚੋਰੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ 6 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ, ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਦਕਿ ਇਕ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਆਈ.ਟਵੰਟੀ ਕਾਰ ਸਵਾਰ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 207 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜੇ ਗਏ ਵਿਅਕਤੀ ਦੇ ਖ਼ਿਲਾਫ਼ ਥਾਣਾ ਸਦਰ ਤਰਨ ਤਾਰਨ ਵਿਖੇ ...
ਚੋਹਲਾ ਸਾਹਿਬ, 16 ਜਨਵਰੀ (ਬਲਵਿੰਦਰ ਸਿੰਘ)¸14 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਾਰ ਬਾਰ ਅਪੀਲਾਂ ਕਰਨ ਦੇ ਬਾਵਜੂਦ ਲਾਇਸੰਸੀ ਅਸਲਾ ਧਾਰਕਾਂ ਵਲੋਂ ਆਪਣਾ ਅਸਲਾ ਥਾਣਿਆਂ ਜਾਂ ਗੰਨ ਹਾਊਸਾਂ ਵਿਚ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਥਾਣਾ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਕਾਂਗਰਸ ਪਾਰਟੀ ਵਲੋਂ ਤਰਨ ਤਾਰਨ ਦੇ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋੋਤਰੀ ਨੂੰ ਵਿਧਾਨ ਸਭਾ ਚੋਣਾਂ 2022 ਲਈ ਤਰਨ ਤਾਰਨ ਹਲਕੇ ਤੋਂ ਦੁਬਾਰਾ ਆਪਣਾ ਉਮੀਦਵਾਰ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਵਿਧਾਇਕ ਡਾ. ਧਰਮਬੀਰ ...
ਖਾਲੜਾ, 16 ਜਨਵਰੀ (ਜੱਜਪਾਲ ਸਿੰਘ ਜੱਜ)¸14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵਲੋਂ ਸਾਂਝੇ ਤੌਰ 'ਤੇ ਕਸਬਾ ਖਾਲੜਾ ਵਿਖੇ ਝੰਡਾ ਮਾਰਚ ਕੀਤਾ ਗਿਆ | ਡੀ.ਐੱਸ.ਪੀ. ਭਿੱਖੀਵਿੰਡ ਤਰਸੇਮ ਮਸੀਹ ਦੀ ਅਗਵਾਈ ...
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)¸ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ ਅਤੇ ਹਰਦੀਪ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਤਰਨ ...
ਪੱਟੀ, 16 ਜਨਵਰੀ (ਖਹਿਰਾ, ਕਾਲੇਕੇ)- ਪਿਛਲੇ ਚਾਰ ਸਾਲਾਂ ਤੋਂ ਝੂਠੇ ਜਬਰ ਜਨਾਹ ਕੇਸ ਵਿਚੋਂ ਬਿਸ਼ਪ ਫਰੈਂਕੋ ਮੁਲੱਕਲ ਜਲੰਧਰ ਡਾਇਸਿਸ ਦੇ ਬਿਸ਼ਪ ਕੇਰਲਾ ਵਿਖੇ ਚੱਲ ਰਹੇ ਕੇਸ ਵਿਚੋਂ ਬਾ ਇੱਜ਼ਤ ਰਿਹਾਅ ਹੋ ਗਏ ਹਨ | ਇਹ ਖ਼ਬਰ ਜਦੋਂ ਪੰਜਾਬ ਵਿਚ ਪਹੁੰਚੀ ਤਾਂ ਪੰਜਾਬ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX