ਭਵਾਨੀਗੜ੍ਹ, 16 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਤੂਰ ਪੱਤੀ ਵਿਖੇ ਇਕ ਘਰ ਵਿਚੋਂ ਚੋਰਾਂ ਵਲੋਂ 15 ਤੋਲੇ ਸੋਨੇ ਦੇ ਅਤੇ 5 ਝਾਂਜਰਾਂ ਚਾਂਦੀ ਦੇ ਗਹਿਣਿਆਂ ਸਮੇਤ ਡੇਢ ਲੱਖ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੂਰ ਪੱਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 7 ਵਜੇ ਉਹ ਪਰਿਵਾਰ ਸਮੇਤ ਸ਼ਹਿਰ ਦੇ ਕਾਕੜਾ ਨੂੰ ਜਾਂਦੀ ਸੜਕ 'ਤੇ ਸਥਿਤ ਜੀ.ਐਮ ਪੈਲੇਸ ਵਿਖੇ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਦੇ ਰੱਖੇ ਜਾਗੋ ਦੇ ਸਮਾਗਮ ਵਿਚ ਚਲੇ ਗਏ, ਜਦੋਂ ਰਾਤ ਕਰੀਬ ਸਾਢੇ 10 ਵਜੇ ਵਾਪਸ ਆਏ ਤਾਂ ਘਰ ਦੇ ਮੇਨ ਗੇਟ ਖੁੱਲ੍ਹਾ ਪਿਆ ਸੀ, ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਜਿੰਦੇ ਟੁੱਟੇ ਹੋਏ ਸਨ | ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਭੈਣੇ ਦੇ ਪਰਿਵਾਰ ਸਮੇਤ ਇਸ ਘਰ ਵਿਚ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਸਾਡੇ ਘਰ ਵਿਚੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ, 5 ਚਾਂਦੀ ਦੀਆਂ ਝਾਂਜਰਾਂ ਦੇ ਜੋੜੇ ਅਤੇ ਡੇਢ ਲੱਖ ਰੁਪਏ ਚੋਰੀ ਕਰ ਲਏ ਗਏ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘੋਟਣੇ 'ਤੇ ਕੱਪੜਾ ਬੰਨ੍ਹ ਕੇ ਉਸ ਨਾਲ ਜਿੰਦੇ ਤੋੜੇ ਅਤੇ ਚੋਰੀ ਕੀਤੀ | ਉਨ੍ਹਾਂ ਪੁਲਿਸ ਨੂੰ ਸੂਚਿਤ ਕਰਨ 'ਤੇ ਪੁਲਿਸ ਵਲੋਂ ਤੁਰੰਤ ਘਰ ਵਿਚ ਪਹੁੰਚ ਕੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਘਰ ਨੇੜੇ ਕਲੋਜ ਸਰਕਟ ਕੈਮਰਿਆਂ ਦੀ ਜਾਂਚ ਕਰਨ 'ਤੇ ਦੇਖਿਆ ਕਿ 4 ਵਿਅਕਤੀਆਂ ਵਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਚੋਰੀ ਦੀ ਘਟਨਾ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਘਰ ਮਾਲਕਾਂ ਵਲੋਂ ਬਿਆਨ ਲੈਣ ਦੇ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ |
ਅਮਰਗੜ੍ਹ, 16 ਜਨਵਰੀ (ਸੁਖਜਿੰਦਰ ਸਿੰਘ ਝੱਲ) - ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਵਿਖੇ ਕਰਵਾਈ ਗਈ ਸੀਨੀਅਰ ਹਾਕੀ ਲੀਗ ਵਿਚ ਕੌਮੀ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ | ਇਨ੍ਹਾਂ ਟੀਮਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਨਰਵਾਣਾ, ਗੁਰੂ ਹਰਕਿ੍ਸ਼ਨ ...
ਸੰਗਰੂਰ, 16 ਜਨਵਰੀ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਇੱਕਲੌਤੇ ਮੈਂਬਰ ਪਾਰਲੀਮੈਂਟ ਅਤੇ ਸੂਬਾ ਕਨਵੀਨਰ ਭਗਵੰਤ ਮਾਨ ਅਕਸਰ ਹੀ ਵਿਵਾਦਾਂ ਦੇ ਘੇਰੇ ਵਿਚ ਛਾਏ ਰਹਿੰਦੇ ਹਨ | ਹੁਣ ਤਾਜ਼ਾ ਮਸਲਾ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਅਤੇ ਬਾਰ ...
ਸੰਦੌੜ, 16 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਇੱਥੋਂ ਲਾਗਲੇ ਪਿੰਡ ਬਿਸ਼ਨਗੜ੍ਹ ਬਈਏਵਾਲ ਦੇ ਕੈਨੇਡਾ ਗਏ ਇਕ 25 ਸਾਲਾ ਨੌਜਵਾਨ ਦੀ ਮਿ੍ਤਕ ਦੇਹ ਜਿਵੇਂ ਹੀ ਅੱਜ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ | ਪਿੰਡ ਬਿਸ਼ਨਗੜ੍ਹ ਬਈਏਵਾਲ ਦੀ ...
ਚੀਮਾ ਮੰਡੀ, 16 ਜਨਵਰੀ (ਦਲਜੀਤ ਸਿੰਘ ਮੱਕੜ, ਜਗਰਾਜ ਮਾਨ) - ਕੁਝ ਸਮਾਂ ਪਹਿਲਾਂ ਸਵਰਨ ਸਿੰਘ ਨਾਂਅ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ 'ਤੇ ਜਾ ਕੇ ਸੂਬੇ ਦੀਆਂ ਵੱਖ-ਵੱਖ ਨਾਮਵਰ ਖੇਤੀਬਾੜੀ ਇੰਡਸਟਰੀਆਂ ਵਲੋਂ ਬਣਾਏ ਜਾ ਰਹੇ ਔਜ਼ਾਰਾਂ ਨੂੰ ਲੈ ...
ਲਹਿਰਾਗਾਗਾ, 16 ਜਨਵਰੀ (ਅਸ਼ੋਕ ਗਰਗ) - ਅਕਾਲੀ ਦਲ ਦੇ ਸੀਨੀਅਰ ਆਗੂ ਸਤਪਾਲ ਸਿੰਗਲਾ ਦੇ ਜਾਖ਼ਲ ਰੋਡ ਉੱਪਰ ਸਥਿਤ ਰਾਇਸ ਸ਼ੈਲਰ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਪਿੰਡ ਕੋਟੜਾ ਲੇਹਲ ਵਿਖੇ ਸਿੰਗਲਾ ਰਾਇਸ ...
ਖਨੌਰੀ, 16 ਜਨਵਰੀ (ਰਮੇਸ਼ ਕੁਮਾਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਲਾਹੁਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਈ ਡਰਾਮੇਬਾਜ਼ੀ ਨੂੰ ਵਰਕਰ ਬਹੁਤ ਮਾਯੂਸ ਕੀਤੇ ਹਨ | ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣਾ ਕਿ ਇਹ ਤਾਂ ਹਿੰਦੂ ਹੈ ਇਸ ਦਾ ਵੀ ਪੰਜਾਬ ...
ਅਮਰਗੜ੍ਹ, 16 ਜਨਵਰੀ (ਜਤਿੰਦਰ ਮੰਨਵੀ) - ਸੀ. ਆਈ. ਏ. ਸਟਾਫ਼ ਮਹਾਰਾਣਾ ਵਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਏ.ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ...
ਸੰਗਰੂਰ, 16 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚ ਪੈਦਾ ਹੋ ਰਿਹਾ ਹੈ | ਅੱਜ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਡੀ ਗਿਣਤੀ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ...
ਮਹਿਲਾਂ ਚੌਕ, 16 ਜਨਵਰੀ (ਸੁਖਵੀਰ ਸਿੰਘ ਢੀਂਡਸਾ) - ਦਿੜ੍ਹਬਾ ਹਲਕੇ ਦੇ ਵੱਡੇ ਪਿੰਡ ਮਹਿਲਾਂ ਚੌਂਕ ਵਿਖੇ ਸੰਗਰੂਰ ਤੋਂ ਦਿੱਲੀ ਜਾਂਦਿਆਂ ਨੈਸ਼ਨਲ ਹਾਈਵੇਅ 'ਤੇ ਪਿਛਲੇ ਲੰਬੇ ਸਮੇਂ ਤੋਂ ਦੁਰਘਟਨਾਵਾਂ ਵਾਪਰ ਰਹੀਆਂ ਹਨ, ਪਰ ਇਸ ਵੱਲ ਕਿਸੇ ਵੀ ਰਾਜਨੀਤਿਕ ਲੀਡਰ ਤੇ ...
ਸੰਗਰੂਰ, 16 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਚ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ...
ਸੰਗਰੂਰ, 16 ਜਨਵਰੀ (ਧੀਰਜ ਪਸ਼ੋਰੀਆ) - ਮਾਸਟਰ ਪਰਮ ਵੇਦ ਨੇ ਦੱਸਿਆ ਕਿ ਤਰਕਸ਼ੀਲਾਂ ਦੀ ਹੋਈ ਮੀਟਿੰਗ ਵਿਚ ਨਵੇਂ ਸਾਲ ਦੇ ਪਹਿਲੇ ਮਹੀਨੇ ਤਰਕਸ਼ੀਲ ਮੈਗਜ਼ੀਨ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦੇ ਨਾਲ-ਨਾਲ ਤਰਕਸ਼ੀਲ ਮੀਟਿੰਗਾਂ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ...
ਜਖੇਪਲ, 16 ਜਨਵਰੀ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਗੰਢੂਆਂ ਵਿਖੇ ਸੁਸਾਇਟੀ ਵਿਚ ਹੋਏ ਘਪਲੇ ਨੂੰ ਲੈ ਕੇ ਰੈਲੀ ਕੀਤੀ ਗਈ | ਰੈਲੀ ਨੂੰ ਸੂਬਾ ਆਗੂ ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਵਿਸ਼ੇਸ਼ ਤੌਰ ...
ਕੁੱਪ ਕਲਾਂ, 16 ਜਨਵਰੀ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਉਸ ਵੇਲੇ ਵੱਡਾ ਵਾਧਾ ਹੋਇਆ ਜਦ ਨੇੜਲੇ ਪਿੰਡ ਰੋਹੀੜਾ ਦੇ ਕਈ ਪਰਿਵਾਰਾਂ ਨੇ ਨੰਬਰਦਾਰ ਮਲਕੀਤ ਸਿੰਘ ਦੀ ਪ੍ਰੇਰਨਾ ਸਦਕਾ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ 'ਆਪ' ਵਿਚ ...
ਧੂਰੀ, 16 ਜਨਵਰੀ (ਸੰਜੇ ਲਹਿਰੀ, ਦੀਪਕ)-ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ 'ਆਪ' ਆਗੂ ਸਤਿੰਦਰ ਸਿੰਘ ਚੱਠਾ ਦੇ ਸਹਿਯੋਗ ਨਾਲ ਧੂਰੀ ਵਿਖੇ ਸਿਵਲ ਹਸਪਤਾਲ ਦੇ ਸਾਹਮਣੇ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਸਿਹਤ ਜਾਂਚ ...
ਅਹਿਮਦਗੜ੍ਹ, 16 ਜਨਵਰੀ (ਸੁਖਸਾਗਰ ਸਿੰਘ ਸੋਢੀ) - ਪਿਛਲੇ 70 ਸਾਲਾਂ 'ਚ ਪੰਜਾਬ 'ਤੇ ਰਾਜ ਕਰ ਰਹੀਆਂ ਅਕਾਲੀ ਦਲ ਅਤੇ ਕਾਂਗਰਸ ਆਦਿ ਰਵਾਇਤੀ ਪਾਰਟੀਆਂ ਨੇ ਵਿਕਾਸ ਦੇ ਨਾਂਅ ਤੇ ਲੋਕਾਂ ਨੂੰ ਗਲੀਆਂ ਨਾਲੀਆਂ ਤੱਕ ਹੀ ਸੀਮਤ ਕਰ ਕਿ ਰੱਖਿਆ ਹੈ | ਇਨ੍ਹਾਂ ਪਾਰਟੀ ਦੇ ਆਗੂਆਂ ਨੇ ...
ਸੰਦੌੜ, 16 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਗੁਰਦੁਆਰਾ ਈਸ਼ਰਸਰ ਸਾਹਿਬ ਫਤਹਿਗੜ੍ਹ ਪੰਜਗਰਾਈਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸੱਚਖੰਡ ਵਾਸੀ ਸੰਤ ਰਣਜੀਤ ਸਿੰਘ ਵਿਰਕਤ ਦੇ ਜਨਮ ਦਿਹਾੜੇ ਨੂੰ ਸਮਰਪਿਤ ...
ਦਿੜ੍ਹਬਾ ਮੰਡੀ, 16 ਜਨਵਰੀ (ਹਰਬੰਸ ਸਿੰਘ ਛਾਜਲੀ) - ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਵਿਚ ਇਸ ਵਾਰ ਬਹੁਤ ਹੀ ਦਿਲਚਸਪ ਮੁਕਾਬਲਾ ਹੋਵੇਗਾ | ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੀਮਾ 1645 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਕਾਂਗਰਸ ...
ਦਿੜ੍ਹਬਾ ਮੰਡੀ, 16 ਜਨਵਰੀ (ਹਰਬੰਸ ਸਿੰਘ ਛਾਜਲੀ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਉਮੀਦਵਾਰ ਪ੍ਰਸਿੱਧ ਕਬੱਡੀ ਖਿਡਾਰੀ ਸੋਮਾ ਘਰਾਚੋਂ ਲਈ ਸਾਬਕਾ ਏ.ਐਮ. ਸ. ਗੁਰਬਚਨ ਸਿੰਘ ਬਚੀ ਨੇ ਪਿੰਡ ਬਘਰੌਲ ਵਿਖੇ ਵਰਕਰਾਂ ਨਾਲ ...
ਅਹਿਮਦਗੜ੍ਹ, 16 ਜਨਵਰੀ (ਪੁਰੀ, ਮਹੋਲੀ, ਸੋਢੀ) - ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਕਾਂਗਰਸ ਪਾਰਟੀ ਦੇ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਲਕੇ ਦੇ ਕਾਂਗਰਸੀ ਆਗੂਆਂ ਨੇ ਹਲਕੇ 'ਚੋਂ ਬਾਹਰਲੇ ਉਮੀਦਵਾਰ ਵਿਰੁੱਧ ਫ਼ਰੰਟ ਬਣਾ ਕੇ ਸ਼ੁਰੂ ਕੀਤੀਆ ਸਰਗਰਮੀਆਂ ਕਾਂਗਰਸ ...
ਅਹਿਮਦਗੜ੍ਹ, 16 ਜਨਵਰੀ (ਪੁਰੀ, ਮਹੋਲੀ, ਸੋਢੀ) - ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਕਾਂਗਰਸ ਪਾਰਟੀ ਦੇ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਲਕੇ ਦੇ ਕਾਂਗਰਸੀ ਆਗੂਆਂ ਨੇ ਹਲਕੇ 'ਚੋਂ ਬਾਹਰਲੇ ਉਮੀਦਵਾਰ ਵਿਰੁੱਧ ਫ਼ਰੰਟ ਬਣਾ ਕੇ ਸ਼ੁਰੂ ਕੀਤੀਆ ਸਰਗਰਮੀਆਂ ਕਾਂਗਰਸ ...
ਮੂਣਕ, 16 ਜਨਵਰੀ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ) - ਵਿਧਾਨ ਸਭਾ ਹਲਕਾ ਲਹਿਰਾ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਮੁਹਿੰਮ ਨੂੰ ਪਿੰਡ ਬੱਲਰਾ ਵਿਖੇ ਭਰਵਾਂ ਹੁੰਗਾਰਾ ਮਿਲਿਆ ਹੈ | ਪਿੰਡ ਬੱਲਰਾਂ ...
ਲਹਿਰਾਗਾਗਾ, 16 ਜਨਵਰੀ (ਗਰਗ, ਢੀਂਡਸਾ, ਖੋਖਰ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪਿੰਡ ਅੜਕਵਾਸ, ਖਾਈ, ਰਾਮਗੜ੍ਹ ਸੰਧੂਆਂ, ਭਾਈ ਕੀ ਪਿਸ਼ੌਰ, ਘੋੜੇਨਬ ਵਿਖੇ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ | ...
ਲਹਿਰਾਗਾਗਾ, 16 ਜਨਵਰੀ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਚ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਯੂਥ ਵਿੰਗ ਦੇ ਕਨਵੀਨਰ ...
ਸੰਗਰੂਰ, 16 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਸਤਰੀ ਵਿੰਗ (ਦਿਹਾਤੀ) ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਬਹਾਦਰਪੁਰ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਗਗਨਦੀਪ ਕੌਰ ਉਭਾਵਾਲ ਨੂੰ ਸਰਕਲ ਸੁਨਾਮ (ਦਿਹਾਤੀ) ਦਾ ਪ੍ਰਧਾਨ, ...
ਲਹਿਰਾਗਾਗਾ, 16 ਜਨਵਰੀ (ਗਰਗ, ਢੀਂਡਸਾ, ਖੋਖਰ) - ਕਾਂਗਰਸ ਪਾਰਟੀ ਵਲੋਂ ਪੰਜਾਬ ਚੋਣਾਂ ਲਈ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਹਲਕਾ ਬੁਢਲਾਡਾ ਤੋਂ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਐਸ.ਸੀ. ਵਿਭਾਗ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਚੇਅਰਮੈਨ ...
ਮੰਡਵੀ, 16 ਜਨਵਰੀ (ਪ੍ਰਵੀਨ ਮਦਾਨ)-14 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ...
ਅਮਰਗੜ੍ਹ, 16 ਜਨਵਰੀ (ਜਤਿੰਦਰ ਮੰਨਵੀ) - ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਅਮਰਗੜ੍ਹ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪਿੰਡ ਚੌਂਦਾ ਤੋਂ ਪ੍ਰਧਾਨ ਕੇਸਰ ਸਿੰਘ ਦੀ ਅਗਵਾਈ ਅਤੇ ਪਿੰਡ ...
ਅਮਰਗੜ੍ਹ, 16 ਜਨਵਰੀ (ਜਤਿੰਦਰ ਮੰਨਵੀ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਰਟੋਲਾ ਪਿੰਡ ਦੇ ਮੌਜੂਦਾ ਸਰਪੰਚ ਗੁਰਮੇਲ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX