ਬਠਿੰਡਾ, 16 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਚੱਲੀ ਆ ਰਹੀ ਸਿਆਸੀ ਜੰਗ ਦਿਨੋਂ-ਦਿਨ ਭਖਦੀ ਜਾ ਰਹੀ ਹੈ | ਬੀਤੇ ਦਿਨ ਜਿੱਥੇ ਸਿੰਗਲਾ ਦੇ ਸਪੁੱਤਰ ਨੇ ਮਨਪ੍ਰੀਤ ਦੇ ਰਿਸ਼ਤੇਦਾਰ 'ਤੇ ਇੱਕ ਨਿੱਜੀ ਹਸਪਤਾਲ 'ਚ ਸਮਾਜਸੇਵਾ ਦੀ ਆੜ 'ਚ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਲਗਾਏ ਸਨ ਉੱਥੇ ਅੱਜ ਫਿਰ ਦੋਨੋਂ ਧਿਰਾਂ ਬਠਿੰਡਾ 'ਚ ਸੋਲਰ ਪੈਨਲਾਂ ਦੀ ਵੰਡ ਨੂੰ ਲੈ ਕੇ ਆਹਮਣੇ-ਸਾਹਮਣੇ ਹੋ ਗਈਆਂ ਤੇ ਇੱਕ-ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਇਕੱਠੇ ਹੋਏ ਸੈਂਕੜੇ ਲੋਕਾਂ ਵਲੋਂ ਆਦਰਸ਼ ਚੋਣ ਜ਼ਾਬਤੇ ਤੇ 'ਕੋਰੋਨਾ' ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ | ਇਸ ਮੌਕੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਸਹੂਲਤ ਲਈ ਭੇਜੇ ਗਏ ਸੋਲਰਾਂ ਨੂੰ ਆਪਣੇ ਚਹੇਤਿਆਂ 'ਚ ਵੰਡ ਕੇ ਵੋਟਾਂ ਬਟੋਰ ਰਹੇ ਹਨ | ਸਿੰਗਲਾ ਨੇ ਕਿਹਾ ਕਿ ਉਹ ਲੋਕਾਂ ਨੂੰ ਮਿਲਣ ਵਾਲੀ ਕਿਸੇ ਵੀ ਸਰਕਾਰੀ ਸਹੂਲਤ ਦੇ ਵਿਰੁੱਧ ਨਹੀਂ ਹਨ ਪਰ ਜੇਕਰ ਸਰਕਾਰ ਨੇ ਉਕਤ ਸਹੂਲਤ ਲੋਕਾਂ ਨੂੰ ਦੇਣੀ ਸੀ ਤਾਂ ਆਪਣੇ ਕਾਰਜਕਾਲ ਸਮੇਂ ਦਿੰਦੀ ਪਰ ਹੁਣ ਵਿੱਤ ਮੰਤਰੀ ਤੇ ਉਸ ਦਾ ਰਿਸ਼ਤੇਦਾਰ ਸੋਲਰ ਪੈਨਲ ਵੰਡ ਕੇ ਚੋਣਾਂ 'ਚ ਲਾਹਾ ਲੈਣਾ ਚਾਹੁੰਦੇ ਹਨ | ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਕਤ ਸੋਲਰ ਪੈਨਲ ਵੰਡ 'ਤੇ ਤੁਰੰਤ ਰੋਕ ਲਗਾਈ ਜਾਵੇ ਤੇ ਵਿੱਤ ਮੰਤਰੀ ਨੂੰ ਨੋਟਿਸ ਜਾਰੀ ਕੀਤਾ ਜਾਵੇ | ਉੱਧਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਕਾਲੀ ਉਮੀਦਵਾਰ ਸਿੰਗਲਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸ਼ਹਿਰ ਦੇ 12934 ਲੋੜਵੰਦ ਲੋਕਾਂ ਨੂੰ ਸੋਲਰ ਪੈਨਲ ਦੇਣ ਲਈ ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤੇ ਤੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਇਸਦਾ ਟੈਂਡਰ ਲੈਣ ਵਾਲੀ ਕੰਪਨੀ ਨੂੰ ਰਾਸ਼ੀ ਵੀ ਜਾਰੀ ਹੋ ਚੁੱਕੀ ਹੈ, ਜਿਸ ਦਾ ਪਹਿਲੇ ਪੜਾਅ ਰਾਹੀਂ ਕੰਮ ਪੂਰਾ ਹੋਣ ਕਿਨਾਰੇ ਹੈ | ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਇੱਕ ਧਰਮਸ਼ਾਲਾ ਵਿਚ ਸੋਲਰ ਪੈਨਲ ਰੱਖੇ ਹੋਏ ਸਨ ਜੋ ਆਲਮ ਬਸਤੀ ਵਿਚ ਲਗਾਏ ਜਾਣੇ ਸਨ, ਪਰ ਸਿੰਗਲਾ ਨੇ ਉੱਥੇ ਪਹੁੰਚਕੇ ਕੰਮ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਹਾਰ ਤੋਂ ਬੁਖਲਾਏ ਸਿੰਗਲਾ ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਰੋਕ ਰਹੇ ਹਨ | ਮਨਪ੍ਰੀਤ ਨੇ ਕਿਹਾ ਕਿ ਉਹ ਸ਼ਹਿਰ 'ਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਮ 'ਤੇ ਵੋਟਾਂ ਦੀ ਮੰਗਣਗੇ ਨਾ ਕੀ ਗੁੰਮਰਾਹਕੁੰਨ ਨੀਤੀ ਵਰਤਣਗੇ | ਦੋਨਾਂ ਧਿਰਾਂ ਵਿਚਕਾਰ ਚੱਲ ਰਹੀ ਸਿਆਸੀ ਖਿਚੋਤਾਣ ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦਾ ਸਿਆਸੀ ਮਾਹੌਲ ਹੋਰ ਗਰਮਾਅ ਸਕਦਾ ਹੈ |
ਬਠਿੰਡਾ, 16 ਜਨਵਰੀ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਔਰਤ ਅਕਵਿੰਦਰ ਕੌਰ ਕੌਰ ਪਤਨੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਕਮਾਲੂ ਨੂੰ ਪਿਛਲੇ ਦਿਨੀਂ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਮੌਤ ਹੋ ਗਈ | ਸਹਾਰਾ ਜਨ ਸੇਵਾ ਦੀ ਟੀਮ ਨੂੰ ...
ਬਠਿੰਡਾ, 16 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ-ਦਿਨ ਵੱਧਣ ਕਾਰਨ 381 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਨਾਲ ਇਕ ਦੀ ਮੌਤ ਹੋਈ ਹੈ, ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦੀ ...
ਬਠਿੰਡਾ, 16 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ 'ਚ 25 ਜਨਵਰੀ 2022 ਤੱਕ ਦਾ ਵਾਧਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ...
ਤਲਵੰਡੀ ਸਾਬੋ, 16 ਜਨਵਰੀ (ਰਵਜੋਤ ਸਿੰਘ ਰਾਹੀ)-ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਖੁਸ਼ਬਾਜ਼ ਸਿੰਘ ਜਟਾਣਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦੇ ਸ਼ੁਕਰਾਨੇ ...
ਬਠਿੰਡਾ, 16 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਿਲਕੁਲ ਡਾਵਾਂਡੋਲ ਹੋਈ ਨਜ਼ਰ ਆ ਰਹੀ ਹੈ | ਇਸ ਜੇਲ੍ਹ ਵਿਚ ਜਿੱਥੇ ਕੈਦੀਆਂ-ਹਵਾਲਾਤੀਆਂ ਨਾਲ ਮਿਲ ਕੇ ਇਕ ਪੁਲਿਸ ਮੁਲਾਜ਼ਮਾਂ ਵਲੋਂ ਨਸ਼ੇ ਦੀ ਤਸਕਰੀ ਕਰਨ ਵਰਗੇ ...
ਤਲਵੰਡੀ ਸਾਬੋ, 16 ਜਨਵਰੀ (ਰਵਜੋਤ ਸਿੰਘ ਰਾਹੀ)-ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਨੂੰ ਇਸ ਵਾਰ ਪੰਜਾਬ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਂਗ ਹਰਾ ਕਿ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਲਿਆ ਹੈ | ਇਹ ਪ੍ਰਗਟਾਵਾ ...
ਰਾਮਾਂ ਮੰਡੀ, 16 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਖੇਤੀਬਾੜੀ ਮਾਹਿਰ ਅਤੇ ਖੇਤੀਬਾੜੀ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਗਿੱਲ ਅੱਜ (17 ਜਨਵਰੀ) ਨੂੰ ਐੱਫ.ਐੱਮ. ਰੇਡੀਓ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਵਿਚ ਕਿਸਾਨਾਂ ਦੇ ਰੂਬਰੂ ਹੋਣਗੇ | ਸ਼ਾਮ 5 ਤੋਂ 5:30 ਤੱਕ ...
ਤਲਵੰਡੀ ਸਾਬੋ, 16 ਜਨਵਰੀ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਅੱਜ ਅਕਾਲੀ ਬਸਪਾ ਵਰਕਰਾਂ ਨੇ ਵਾਰਡ ਨੰ:1 ਵਿਚ ਡੋਰ ਟੂ ਡੋਰ ਜਾ ਕੇ ...
ਭਾਈਰੂਪਾ, 16 ਜਨਵਰੀ (ਵਰਿੰਦਰ ਲੱਕੀ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਸੀਂ ਦਿੱਲੀ ਮਾਡਲ ਤੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲ ਦਿਆਂਗੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪਿੰਡ ਹਰਨਾਮ ਸਿੰਘ ਵਾਲਾ ਤੇ ...
ਰਾਮਾਂ ਮੰਡੀ, 16 ਜਨਵਰੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੇ ਵੋਟਰਾਂ ਨਾਲ ਦੁਕਾਨਾਂ 'ਤੇ ਜਾ ਕੇ ਸੰਪਰਕ ਕੀਤਾ ਤੇ ਵਿਕਾਸ ਕੰਮਾਂ ਦੇ ਨਾਮ 'ਤੇ ਵੋਟ ਪਾਉਣ ਦੀ ਮੰਗ ਕੀਤੀ | ...
ਤਲਵੰਡੀ ਸਾਬੋ, 16 ਜਨਵਰੀ (ਰਣਜੀਤ ਸਿੰਘ ਰਾਜੂ)-ਕਾਂਗਰਸ ਵਲੋਂ ਬੀਤੇ ਕੱਲ੍ਹ 86 ਉਮੀਦਵਾਰਾਂ ਦੀ ਐਲਾਨੀ ਸੂਚੀ ਮੁਤਾਬਿਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ...
ਰਾਮਾਂ ਮੰਡੀ, 16 ਜਨਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਭਗਵਾਨਗੜ੍ਹ ਅਤੇ ਗੁਰਥੜੀ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦਰਜਨਾਂ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਆਖ ...
ਰਾਮਾਂ ਮੰਡੀ, 16 ਜਨਵਰੀ (ਤਰਸੇਮ ਸਿੰਗਲਾ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ-ਬਸਪਾ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਦੋਂ ਇੱਕ ਹੋਰ ਵੱਡਾ ਹੁੰਗਾਰਾ ਮਿਲਿਆ ਜਦੋਂ ਚੋਣ ਮੁਹਿੰਮ ਚਲਾ ਰਹੇ ਨੌਜਵਾਨ ਅਕਾਲੀ ਆਗੂ ਗੁਰਬਾਜ਼ ਸਿੰਘ ਸਿੱਧੂ ਦੇ ਪਿੰਡ ਬੰਗੀ ...
ਰਾਮਾਂ ਮੰਡੀ, 16 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਸੀਨੀਅਰ ਕਾਂਗਰਸੀ ਆਗੂ ਹਰਮੰਦਰ ਸਿੰਘ ਜੱਸੀ ਸਾਬਕਾ ਮੰਤਰੀ ਨੇ ਅੱਜ ਹਲਕਾ ਤਲਵੰਡੀ ਸਾਬੋ ਦੇ ਪਿੰਡ ਰਾਮਸਰਾ ਵਿਖੇ ਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਵਿਧਾਨ ਸਭਾ ਚੋਣਾਂ ਸਬੰਧੀ ਮੀਟਿੰਗ ਕੀਤੀ | ...
ਮਹਿਰਾਜ, 16 ਜਨਵਰੀ (ਸੁਖਪਾਲ ਮਹਿਰਾਜ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੂੰ ਉਸ ਸਮੇਂ ਸਿਆਸੀ ਤਾਕਤ ਮਿਲੀ, ਜਦੋਂ ਸਥਾਨਕ ਪੱਤੀ ਕਾਲਾ ਵਿਖੇ ਹੋਏ ਵੱਖ-ਵੱਖ ਚਾਰ ਸੰਖੇਪ ਸਮਾਗਮਾਂ ਦੌਰਾਨ 187 ਪਰਿਵਾਰਾਂ ਨੇ ...
ਮਹਿਰਾਜ, 16 ਜਨਵਰੀ (ਸੁਖਪਾਲ ਮਹਿਰਾਜ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੂੰ ਉਸ ਵਕਤ ਹੋਰ ਬਲ ਮਿਲਿਆ, ਜਦੋਂ ਪਿੰਡ ਮਹਿਰਾਜ ਵਿਖੇ ਵਾਰਡ ਨੰਬਰ 8 ਦੇ ਮਿਹਨਤੀ ਵਰਕਰ ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਮੀਤ ...
ਗੋਨਿਆਣਾ, 16 ਜਨਵਰੀ (ਲਛਮਣ ਦਾਸ ਗਰਗ)-ਜਿਉਂ-ਜਿਉਂ ਵਿਧਾਨ ਸਭਾ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਹਰੇਕ ਪਾਰਟੀਆਂ ਵਲੋਂ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਭੁੱਚੋ (ਰਜਿ:) ਤੋਂ ਕਾਂਗਰਸੀ ...
ਮਹਿਮਾ ਸਰਜਾ, 16 ਜਨਵਰੀ (ਰਾਮਜੀਤ ਸ਼ਰਮਾ)-ਚੋਣਾਂ ਦਾ ਅਖਾੜਾ ਹੌਲੀ-ਹੌਲੀ ਭਖਣ ਲੱਗਾ ਹੈ | ਜੇਕਰ ਹਲਕਾ ਭੁੱਚੋ ਦੀ ਗੱਲ ਕਰੀਏ ਤਾਂ ਇੱਥੇ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਦਰਸਨ ਸਿੰਘ ਕੋਟਫੱਤਾ, ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਅਤੇ ਆਮ ਆਦਮੀ ਪਾਰਟੀ ਦੇ ...
ਭਗਤਾ ਭਾਈਕਾ, 16 ਜਨਵਰੀ (ਸੁਖਪਾਲ ਸਿੰਘ ਸੋਨੀ)-ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਜਦ ਭਗਤਾ ਭਾਈਕਾ ਤੋਂ ਵੱਖ-ਵੱਖ ਪਾਰਟੀਆਂ ਨਾਲ ...
ਬਠਿੰਡਾ, 16 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਵਲੋਂ ਕੇਂਦਰ ਦੀ ਸਰਕਾਰ ਤੋਂ ਮੰਗਾਂ ਮਨਵਾਉਣ ਲਈ 31 ਜਨਵਰੀ ਨੂੰ ਦੇਸ਼ ਭਰ ਵਿਚ ਤਹਿਸੀਲ, ਬਲਾਕ, ਜ਼ਿਲ੍ਹਾ ਪੱਧਰ 'ਤੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਭਾਰਤੀ ...
ਬਠਿੰਡਾ, 16 ਜਨਵਰੀ (ਅਵਤਾਰ ਸਿੰਘ)- ਲੋਕ ਸੇਵਾ ਸੰਮਤੀ ਨਾਮਦੇਵ ਮਾਰਗ 40 ਫੁੱਟੀ ਰੋਡ 'ਤੇ 30ਵਾਂ ਸਾਲਾਨਾ ਮਹਾਨ ਕੀਰਤਨ ਅਤੇ ਗੁਰਮਤਿ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਨਵੇਂ ਸਾਲ ਦੀ ਆਮਦ ਅਤੇ ਸਰਬੱਤ ਦੇ ਭਲੇ ਲਈ ਨਾਮਦੇਵ ਭਵਨ ਵਿਖੇ ਮਨਾਇਆ ...
ਬਠਿੰਡਾ, 16 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਦਾ ਪ੍ਰਚਾਰ ਕਿਸੇ ਵੱਡੇ ਸ਼ੋਰ-ਸ਼ਰਾਬੇ ਤੋਂ ਬਗੈਰ ਹੋ ਰਿਹਾ ਹੈ | 'ਕੋਰੋਨਾ ਮਹਾਂਮਾਰੀ' ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਇਸ ਸ਼ੋਰ-ਸ਼ਰਾਬੇ 'ਤੇ ਲਗਾਈ ...
ਗੋਨਿਆਣਾ, 16 ਜਨਵਰੀ (ਲਛਮਣ ਦਾਸ ਗਰਗ)-ਐਕਸਾਈਜ਼ ਵਿਭਾਗ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਆਪਣੀ ਧੌਂਸ ਜਮਾਉਣ ਨਾਜਾਇਜ਼ ਸ਼ਰਾਬ ਬਰਾਮਦ ਕਰਨ ਲਈ ਬਿਨ੍ਹਾਂ ਪਿੰਡ ਦੇ ਮੁਹਤਬਰ ਵਿਅਕਤੀ ਨੂੰ ਨਾਲ ਲਏ ਬਿਨ੍ਹਾਂ ਜਿਉ ਹੀ ਨਜ਼ਦੀਕੀ ਪਿੰਡ ਕੋਠੇ ਇੰਦਰ ਸਿੰਘ ਵਾਲਾ ...
ਬਠਿੰਡਾ, 16 ਜਨਵਰੀ (ਅਵਤਾਰ ਸਿੰਘ)-ਸਥਾਨਕ ਗੁਰਦੁਆਰਾ ਸਾਹਿਬ ਹਾਜੀ ਰਤਨ ਦੇ ਮੰਜੀ ਹਾਲ ਵਿਚ ਸਾਬਕਾ ਸੈਨਿਕਾਂ ਨੇ ਇਕੱਤਰ ਹੋ ਕੇ ਸੈਨਿਕ ਏਕਤਾ ਵੈੱਲਫੇਅਰ ਸੋਸਾਇਟੀ ਦੇ ਬੈਨਰ ਹੇਠ ਮੀਟਿੰਗ ਕੀਤੀ | ਉਨ੍ਹਾਂ ਅੱਜ ਸੈਨਿਕ ਏਕਤਾ ਵੈੱਲਫੇਅਰ ਸੋਸਾਇਟੀ ਬਠਿੰਡਾ ਅਤੇ ...
ਬਠਿੰਡਾ, 16 ਜਨਵਰੀ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪਿਛਲੇ 12 ਕੁ ਸਾਲਾਂ ਤੋਂ ਚਾਈਨਾ ਡੋਰ ਤਸਕਰਾਂ ਨਾਲ ਘੋਲ ਚੱਲ ਰਿਹਾ ਹੈ ਲੇਕਿਨ ਪੈਸੇ ਦੇ ਲਾਲਚੀਆਂ ਵਲੋਂ ਚਾਈਨਾ ਡੋਰ ਵੇਚਣ ਦੀ ਸਪਲਾਈ ਲਗਾਤਾਰ ਜਾਰੀ ਹੈ | ਸਮਾਜ ...
ਤਲਵੰਡੀ ਸਾਬੋ, 16 ਜਨਵਰੀ (ਰਣਜੀਤ ਸਿੰਘ ਰਾਜੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ...
ਰਾਮਾਂ ਮੰਡੀ, 16 ਜਨਵਰੀ (ਤਰਸੇਮ ਸਿੰਗਲਾ)-ਸਟੇਟ ਕੌਂਸਲ ਆਫ਼ ਰਿਸਰਚ ਐਂਡ ਟ੍ਰੇਨਿੰਗ ਅਧੀਨ ਦੋ ਸਾਲ ਦਾ ਈ.ਟੀ.ਟੀ. ਕੋਰਸ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਦਾ ਸੰਸਥਾ ਨੇ ਕੋਵਿਡ-19 ਦੀ ਆੜ ਹੇਠ ਤਿੰਨ ਸਾਲ ਬੀਤ ਜਾਣ 'ਤੇ ਵੀ ਈ.ਟੀ.ਟੀ. ਬੈਚ ਸੈਸ਼ਨ 2019-21 ਦੇ ਦੂਸਰੇ ਸਲ ਦੇ ...
ਬਠਿੰਡਾ, 16 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਚੋਰੀ ਦਾ ਇਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ | ਜਾਂਚ-ਪੁਲਿਸ ਅਧਿਕਾਰੀ ਨੇ ...
ਸੰਗਤ ਮੰਡੀ, 16 ਜਨਵਰੀ (ਅੰਮਿ੍ਤਪਾਲ ਸ਼ਰਮਾ)-ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਤਰਰਾਜੀ ਬੈਰੀਅਰ ਡੂੰਮਵਾਲੀ ਵਿਖੇ ਕੀਤੀ ਨਾਕੇਬੰਦੀ ਦੌਰਾਨ 11 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ | ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ...
ਤਲਵੰਡੀ ਸਾਬੋ, 16 ਜਨਵਰੀ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੂੰ ਟਿਕਟ ਦੇ ਦਿੱਤੇ ਜਾਣ ਦੇ ਬਾਵਜੂਦ ਟਿਕਟ ਦੇ ਦੂਜੇ ਦਾਅਵੇਦਾਰ ਹਰਮੰਦਿਰ ਸਿੰਘ ਜੱਸੀ ਸਾਬਕਾ ਮੰਤਰੀ ਵਲੋਂ ...
ਲਹਿਰਾ ਮੁਹੱਬਤ, 16 ਜਨਵਰੀ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਵਲੋਂ 2022 ਦੀ ਚੋਣ ਲਈ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਮੁੜ ਉਮੀਦਵਾਰ ਐਲਾਨੇ ਜਾਣ 'ਤੇ ਹਲਕਾ ਯੂਥ ਕਾਂਗਰਸ ਵਲੋਂ ਭਰਵਾਂ ਸਵਾਗਤ ਕਰਦਿਆਂ ਪਾਰਟੀ ਹਾਈਕਮਾਂਡ ...
ਲਹਿਰਾ ਮੁਹੱਬਤ, 16 ਜਨਵਰੀ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਪਿੰਡ ਲਹਿਰਾ ਖਾਨਾ ਦੇ ਗੁਰਦੁਆਰਾ ਸਾਹਿਬ ਕੋਲ ਵਾਪਰੀ ਘਟਨਾ ਵਿਚ ਮਿ੍ਤਕ ਮਨਪ੍ਰੀਤ ਸਿੰਘ ਵਿੱਕੀ ਦੇ ਪਿਤਾ ਗੁਰਸੇਵਕ ਸਿੰਘ ਸਾਬਕਾ ਸਰਪੰਚ ਪਿੰਡ ਲਹਿਰਾ ਬੇਗਾ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX