ਤਾਜਾ ਖ਼ਬਰਾਂ


ਕਿਸਾਨਾਂ ਦਾ ਸਰਕਾਰ ਵਿਰੁੱਧ ਹੱਲਾ ਬੋਲ ਕਾਰਵਾਈ, ਸਾਲਾਂ ਦੀ ਸਖ਼ਤ ਮਿਹਨਤ ਨਾਲ ਆਬਾਦ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ
. . .  25 minutes ago
ਮਾਛੀਵਾੜਾ ਸਾਹਿਬ, 17 ਮਈ (ਮਨੋਜ ਕੁਮਾਰ)-ਪਿੰਡ ਭਮਾਂ ਕਲਾਂ ਵਿਖੇ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਸਰਕਾਰ ਦੀ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਸਿੱਧੇ ਤੌਰ 'ਤੇ ਸੂਬੇ ਦੀ ਮਾਨ ਸਰਕਾਰ ਨੂੰ ਚਿਤਾਵਨੀ...
ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  about 1 hour ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  34 minutes ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ...
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  about 1 hour ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  about 1 hour ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  about 2 hours ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  about 2 hours ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  about 3 hours ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਬੱਚੇ ਨੂੰ ਬੇਹਰਿਮੀ ਨਾਲ ਕੁੱਟਣ ਵਾਲੇ ਵਿਰੁੱਧ ਪਰਚਾ ਦਰਜ
. . .  about 3 hours ago
ਮਲੋਟ, 17 ਮਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਇਕ ਬੱਚੇ ਦੀ ਕੁੱਟਮਾਰ ਕਰਦੇ ਹੋਏ ਵਿਅਕਤੀ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧੀ ਬੱਚੇ ਦੀ ਮਾਂ ਦੇ ਬਿਆਨਾਂ ਤੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
. . .  about 3 hours ago
ਚੰਡੀਗੜ੍ਹ, 17 ਮਈ -ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
ਲੁੱਟ ਖੋਹ 'ਚ ਗ੍ਰਿਫ਼ਤਾਰ ਕੀਤੇ ਹਵਾਲਾਤੀ ਵਲੋਂ ਥਾਣੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਥਾਣਾ ਬਾਘਾਪੁਰਾਣਾ 'ਚ ਇੱਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਸੰਬਰ 2021 'ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ 17000...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
. . .  about 3 hours ago
ਅੰਮ੍ਰਿਤਸਰ, 17 ਮਈ-ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਫਿਰ ਆਇਆ ਸਾਹਮਣੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਮਿਲੇ ਅੰਗ
. . .  about 4 hours ago
ਬਠਿੰਡਾ, 17 ਮਈ-(ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ.ਡੀ. ਮਿੱਤਲ ਟਾਵਰ 'ਚ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਖਿਲਰੇ ਮਿਲੇ। ਖਿੱਲਰੇ ਹੋਏ ਅੰਗਾਂ ਨੂੰ ਰਹਿਤ ਮਰਿਆਦਾ ਨਾਲ ਇਕੱਠੇ ਕਰਕੇ ਪੁਲਿਸ ਨੇ ਲਿਆ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 4 hours ago
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...
ਚੌਥੀ ਕਲਾਸ 'ਚ ਪੜ੍ਹਦੇ ਬੱਚੇ ਦੀ ਗਰਮੀ ਕਾਰਨ ਹੋਈ ਮੌਤ
. . .  about 4 hours ago
ਲੌਂਗੋਵਾਲ, 17 ਮਈ (ਸ.ਸ.ਖੰਨਾ,ਵਿਨੋਦ)-ਜਿੱਥੇ ਪੰਜਾਬ 'ਚ ਗਰਮੀ ਦਾ ਤਾਪਮਾਨ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਥੇ ਹੀ ਅੱਜ ਗਰਮੀ ਦੇ ਕਾਰਨ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ...
ਟੈਕਸਸ ਦੀ ਮਾਰਕਿਟ 'ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਮੌਤਾਂ ਤੇ ਕਈ ਜ਼ਖ਼ਮੀ
. . .  about 4 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ)- ਟੈਕਸਸ ਰਾਜ ਦੀ ਫਲੀਅ ਮਾਰਕਿਟ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹੈਰਿਸ ਕਾਊਂਟੀ ਦੇ ਪੁਲਿਸ ਮੁਖੀ ਐਂਡ ਗੋਨਜ਼ਲੇਜ਼ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਦੋ ਧੜਿਆਂ...
ਅਚਾਨਕ ਲੱਗੀ ਅੱਗ ਕਾਰਨ ਕਿਸਾਨ ਦਾ ਘਰ ਤੇ ਸਮਾਨ ਸੜ ਕੇ ਹੋਇਆ ਸੁਆਹ
. . .  about 4 hours ago
ਭਾਈਰੂਪਾ/ਬਠਿੰਡਾ, 17 ਮਈ (ਵਰਿੰਦਰ ਲੱਕੀ)- ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਵਿਖੇ ਇਕ ਕਿਸਾਨ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਗੁਰਜੰਟ ਸਿੰਘ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
. . .  about 4 hours ago
ਐੱਸ.ਏ.ਐੱਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)- ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਦਾ ਕੀਤਾ ਦੌਰਾ
. . .  about 4 hours ago
ਸਰਾਏ ਅਮਾਨਤ ਖਾਂ, 17 ਮਈ (ਨਰਿੰਦਰ ਸਿੰਘ)- ਦੋਦੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਤੇ ਡੀ.ਡੀ.ਪੀ.ਓ. ਸਤੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਨਵੇਂ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਹੋਈ ਰੱਦ
. . .  about 5 hours ago
ਚੰਡੀਗੜ੍ਹ, 17 ਮਈ (ਦਵਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਰੱਦ ਹੋ ਗਈ ਹੈ | ਹੁਣ ਕਿਸਾਨ ਜਥੇਬੰਦੀਆਂ ਦੇ ਵਲੋਂ ਜਲਦ ਹੀ ...
ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਸੁਣਵਾਈ ਹੋਈ ਸ਼ੁਰੂ
. . .  about 5 hours ago
ਨਵੀਂ ਦਿੱਲੀ, 17 ਮਈ - ਹਿੰਦੂ ਸੈਨਾ ਨੇ ਵਾਰਾਣਸੀ ਦੀ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨਵਾਪੀ ਮਸਜਿਦ ਦੇ ਸਰਵੇਖਣ 'ਤੇ ਰੋਕ ਲਗਾਉਣ ਦੀ ਮੰਗ ਦੇ ਮਾਮਲੇ 'ਚ ....
ਕਿਸਾਨ ਜਥੇਬੰਦੀਆਂ ਨੇ ਬਿਜਲੀ ਚੋਰੀ ਫੜਨ ਆਏ ਪਾਵਰਕਾਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
. . .  about 5 hours ago
ਤਪਾ ਮੰਡੀ,17 ਮਈ (ਪ੍ਰਵੀਨ ਗਰਗ) - ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਪਤਾ ਲੱਗਦੇ ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਗਾਓਣ ਤੋਂ ਰੋਕਣ ਲਈ ਵਾਈ. ਪੀ. ਐੱਸ. ਚੌਕ ਸਮੇਤ ਕਈ ਹੋਰ ਸੜਕਾਂ ਕੀਤੀਆਂ ਸੀਲ
. . .  about 6 hours ago
ਐਸ. ਏ. ਐਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ...
ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਹੋਵੇਗੀ ਬੈਠਕ
. . .  about 6 hours ago
ਚੰਡੀਗੜ੍ਹ,17 ਮਈ - ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬੈਠਕ ਹੋਵੇਗੀ | ਹੁਣ ਕਿਸਾਨ ਜਥੇਬੰਦੀ ਦੇ ਆਗੂ ਗੁਰਦੁਆਰਾ ਅੰਬ...
ਅਣਪਛਾਤੇ ਕਾਰ ਸਵਾਰਾਂ ਵਲੋਂ ਮਾਨਾਂਵਾਲਾ ਵਿਖੇ ਗੋਲੀ ਮਾਰ ਕੇ ਇਕ ਵਿਅਕਤੀ ਦਾ ਕਤਲ
. . .  about 7 hours ago
ਮਾਨਾਂਵਾਲਾ,17 ਮਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ - ਜਲੰਧਰ ਜੀ.ਟੀ. ਰੋਡ ਕਸਬਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਦੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮਾਘ ਸੰਮਤ 553

ਖੰਨਾ / ਸਮਰਾਲਾ

ਖੰਨਾ 'ਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਦਿੱਤਾ ਇਕ ਹੋਰ ਝਟਕਾ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸੱਤਾ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ਖੰਨਾ ਅੰਦਰ ਲਗਾਤਾਰ ਵਿਰੋਧੀਆਂ ਨੂੰ ਝਟਕੇ ਦਿੱਤੇ ਜਾ ਰਹੇ ਹਨ | ਜਿੱਥੇ ਪਹਿਲਾਂ ਇਸ ਹਲਕੇ ਅੰਦਰ ਕਈ ਅਕਾਲੀ ਅਤੇ 'ਆਪ' ਆਗੂ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਚੁੱਕੇ ਹਨ, ਉੱਥੇ ਹੀ ਐਤਵਾਰ ਨੂੰ ਫਿਰ ਕਾਂਗਰਸ ਨੇ ਖੰਨਾ 'ਚ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ | 'ਆਪ' ਦੇ ਸੀਨੀਅਰ ਆਗੂ ਪ੍ਰਦੀਪ ਮੋਦਗਿਲ ਆਪਣੇ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ ¢ ਮੋਦਗਿਲ ਆਮ ਆਦਮੀ ਪਾਰਟੀ ਦੇ ਪ੍ਰਭਾਵਸ਼ਾਲੀ ਆਗੂ ਸਨ ਅਤੇ ਨਗਰ ਕੌਂਸਲ ਚੋਣਾਂ ਵੀ ਲੜ ਚੁੱਕੇ ਹਨ ¢ ਮੋਦਗਿਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ 'ਚ ਆਉਣ 'ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਸਵਾਗਤ ਕੀਤਾ | ਇਸ ਮੌਕੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਜਿਹੜੇ ਵੀ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਕਾਂਗਰਸ ਵਿਚ ਆ ਰਹੇ ਹਨ, ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ¢ ਪੰਜਾਬ ਅੰਦਰ ਕਾਂਗਰਸ ਦੀ ਹਵਾ ਚੱਲ ਰਹੀ ਹੈ ¢ ਸੂਬੇ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ, ਬਾਕੀ ਪਾਰਟੀਆਂ ਦੂਜੇ, ਤੀਜੇ ਅਤੇ ਚੌਥੇ ਨੰਬਰ ਦੀ ਲੜਾਈ ਲਈ ਮੈਦਾਨ ਵਿਚ ਹਨ, ਕਾਂਗਰਸ ਦੇ ਮੁਕਾਬਲੇ ਕੋਈ ਨਹੀਂ ਹੈ | ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਪ੍ਰਦੀਪ ਮੋਦਗਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਹੋਰ ਦਿੱਲੀ ਵਾਲੇ ਆਗੂਆਂ ਦੀ ਸੋਚ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਹੈ ¢ ਦਿੱਲੀ ਵਾਲੇ ਪੰਜਾਬੀਆਂ ਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਹਨ ¢ ਇਸ ਕਰ ਕੇ ਉਹ ਆਪ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਨਿਰਪੱਖ ਸੋਚ ਵਾਲੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਹਨ ¢ ਇਸ ਮੌਕੇ ਕਾਂਗਰਸੀ ਆਗੂ ਅਨਿਲ ਸ਼ੁਕਲਾ, ਬਲਵੀਰ ਸਿੰਘ ਭੱਟੀ, ਰਾਸ਼ਿਦ ਖਾਨ, ਲੱਖੀ ਮੋਦਗਿਲ, ਲਿੱਪੀ ਮੋਦਗਿਲ, ਪਿ੍ੰਸ ਮੋਦਗਿਲ, ਜੀਵਨ ਸਿੰਘ ਆਦਿ ਹਾਜ਼ਰ ਸਨ

ਹੱਕੀ ਮੰਗਾਂ ਨੂੰ ਲੈ ਕੇ ਫ਼ੈਕਟਰੀ ਕਾਮਿਆਂ ਵਲੋਂ ਸੰਘਰਸ਼ ਜਾਰੀ

ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਫ੍ਰੀਮੈਨਸ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਕੰਪਨੀ ਵਰਕਰਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਪੀਸ ਰੇਟ 'ਚ ਵਾਧਾ ਕਰਨ, ਤਨਖ਼ਾਹਾਂ 'ਚ ਵਾਧਾ, ਘੱਟੋ-ਘੱਟ 8.33 ਫੀਸਦੀ ਬੋਨਸ ਅਦਾ ਕਰਨ, ਸਾਰੇ ਵਰਕਰਾਂ ਲਈ ਟਰਾਂਸਪੋਰਟ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਵਾਲੇ ਹਰਿਆਣਵੀ ਸਾਥੀਆਂ ਨੂੰ ਕੀਤਾ ਸਨਮਾਨਿਤ

ਜੌੜੇਪੁਲ ਜਰਗ, 16 ਜਨਵਰੀ (ਪਾਲਾ ਰਾਜੇਵਾਲੀਆ)-ਕਿਸਾਨੀ ਵਿਰੁੱਧ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵਲੋਂ ਲਗਾਏ ਧਰਨੇ 'ਚ ਹਰਿਆਣਾ ਤੋਂ ਪੁੱਜੇ ਨੌਜਵਾਨਾਂ ਨੂੰ ੂ ਸਾਬਕ ਸਰਪੰਚ ਹਰਮਿੰਦਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਮਲੌਦ ਵਿਖੇ ਪ੍ਰਕਾਸ਼ ਪੁਰਬ ਮਨਾਏ

ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਮਲੌਦ ਵਿਖੇ ਬੜੀ ਧੂਮਧਾਮ ਨਾਲ ਮਨਾਏ ਗਏ ¢ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤਹਿਤ ਸ੍ਰੀ ਨਿਸ਼ਾਨ ਸਾਹਿਬ ਦੇ ਜੈਕਾਰਿਆਂ ਦੀ ਗੁੰਝ ...

ਪੂਰੀ ਖ਼ਬਰ »

ਖੰਨਾ 'ਚ ਕੋਰੋਨਾ ਦੇ 30 ਨਵੇਂ ਕੇਸ, ਇਕ ਮਰੀਜ਼ ਦੀ ਮੌਤ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸਥਾਨਕ ਸਿਵਲ ਹਸਪਤਾਲ 'ਚ ਤੇਜ਼ ਕੀਤੀ ਗਈ ਕੋਵਿਡ ਦੀ ਜਾਂਚ ਦੌਰਾਨ ਆਏ ਦਿਨ ਸ਼ਹਿਰ ਵਿਚ ਨਵੇਂ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ ¢ ਅੱਜ ਸਿਵਲ ਹਸਪਤਾਲ ਵਿਚ ਕੀਤੀ ਗਈ ਕੋਵਿਡ ਜਾਂਚ ਦੌਰਾਨ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ 25 ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਕੋਰੋਨਾ ਪਾਬੰਦੀਆਂ 25 ਜਨਵਰੀ 2022 ਤੱਕ ਵਧਾ ਦਿੱਤੀਆਂ ਹਨ | ਇਹ ਪਾਬੰਦੀਆਂ ਕੌਮੀ ਆਪਦਾ ਪ੍ਰਬੰਧਨ ਐਕਟ 2005, ਮਹਾਂਮਾਰੀ ਡਿਸੀਜ਼ ਐਕਟ 1897 ਅਤੇ ਸੀ. ...

ਪੂਰੀ ਖ਼ਬਰ »

ਦਸਮੇਸ਼ ਕਿਸਾਨ-ਮਜ਼ਦੂਰ ਯੂੁਨੀਅਨ ਟੋਲ ਪਲਾਜ਼ਾ ਚੌਂਕੀਮਾਨ ਦੀ ਪਿੰਡ ਇਕਾਈ ਦਾ ਗਠਨ

ਚੌਂਕੀਮਾਨ, 16 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਖੰਜਰਵਾਲ ਵਿਖੇ ਦਸਮੇਸ਼ ਕਿਸਾਨ-ਮਜ਼ਦੂਰ ਯੂੁਨੀਅਨ ਟੋਲ ਪਲਾਜ਼ਾ ਚੌਂਕੀਮਾਨ ਦੇ ਅਹੁਦੇਦਾਰਾਂ ਨੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨ ਵੀਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਮਾ: ਜਸਦੇਵ ...

ਪੂਰੀ ਖ਼ਬਰ »

-ਮਾਮਲਾ ਇਕਬਾਲ ਸਿੰਘ ਰਸੂਲਪੁਰ ਦੇ ਪਰਿਵਾਰ 'ਤੇ ਪੁਲਿਸ ਤਸ਼ੱਦਦ ਦਾ-

ਪਿੰਡ ਝੋਰੜਾਂ ਵਿਖੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ

ਰਾਏਕੋਟ, 16 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵਲੋਂ ਪਿੰਡ ਝੋਰੜਾਂ ਵਿਖੇ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੋਈ ਦਲਿਤ ਭੈਣ ਕੁਲਵੰਤ ਕੌਰ ਰਸੂਲਪੁਰ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਪੰਜਾਬ ਸਰਕਾਰ ਅਤੇ ...

ਪੂਰੀ ਖ਼ਬਰ »

ਸਮਾਜ ਸੇਵੀ ਲੋਕਾਂ ਨੇ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਘਰ ਭੇਜਿਆ

ਹੰਬੜਾਂ, 16 ਜਨਵਰੀ (ਮੇਜਰ ਹੰਬੜਾਂ)-ਮਜ਼ਦੂਰ ਰੁਦਰ ਨਰਾਇਣ (56) ਬੀਤੇ ਕਈ ਸਾਲਾਂ ਤੋਂ ਰੋਟੀ-ਰੋਜ਼ੀ ਕਮਾਉਣ ਲਈ ਅਲਾਹਾਬਾਦ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੰਬੜਾਂ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਪਰ ਕੋਰੋਨਾ ਕਾਲ 'ਚ ਰੁਦਰ ਨਰਾਇਣ ਨੂੰ ਲਕਵਾ ਹੋ ਗਿਆ | ...

ਪੂਰੀ ਖ਼ਬਰ »

ਪਿੰਡ ਪੰਡੋਰੀ ਵਿਖੇ ਸੀਚੇਵਾਲ ਪ੍ਰਾਜੈਕਟ ਅਧੀਨ ਛੱਪੜਾਂ ਦਾ ਕੀਤਾ ਜਾਵੇਗਾ ਨਵੀਨੀਕਰਨ-ਬਾਬਾ ਸੀਚੇਵਾਲ

ਚੌਂਕੀਮਾਨ, 16 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਦੀ ਅਗਵਾਈ 'ਚ ਗਰਾਮ ਪੰਚਾਇਤ ਵਲੋਂ ਪਿੰਡ ਦੇ ਛੱਪੜਾਂ ਦੇ ਕਰਵਾਏ ਜਾ ਰਹੇ ਨਵੀਨੀਕਰਨ ਦੇ ਕੰਮਾਂ ਦਾ ਜਾਇਜ਼ਾ ਬਾਬਾ ...

ਪੂਰੀ ਖ਼ਬਰ »

ਮਾਛੀਵਾੜਾ ਇਲਾਕੇ 'ਚ 3 ਦਰਜਨ ਤੋਂ ਵਧੇਰੇ ਕੋਰੋਨਾ ਦੇ ਮਰੀਜ਼

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਦਿਨੋ ਦਿਨ ਵੱਧ ਰਿਹਾ ਕੋਰੋਨਾ ਦਾ ਗਾ੍ਫ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਇਸ ਦੇ ਨਾਲ ਰਾਹਤ ਦੀ ਖ਼ਬਰ ਇਹ ਵੀ ਹੈ ਇਸ ਵਾਰ ਕੋਰੋਨਾ ਇਨਸਾਨੀ ਜ਼ਿੰਦਗੀ ਲਈ ਪਹਿਲਾਂ ਨਾਲੋਂ ਘੱਟ ਘਾਤਕ ਹੈ | ਪਿਛਲੀ ਲਹਿਰ ...

ਪੂਰੀ ਖ਼ਬਰ »

ਬੀਬੀ ਮਨਜੀਤ ਕੌਰ ਪੰਧੇਰ ਖੇੜੀ ਨੂੰ ਸਦਮਾ, ਪਤੀ ਦਾ ਦਿਹਾਂਤ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਪੰਧੇਰ ਖੇੜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਤੀ ਸਾਬਕਾ ਪੰਚਾਇਤ ਮੈਂਬਰ ਨਿਰਮਲ ਸਿੰਘ ਚੀਮਾ ਸਦੀਵੀ ਵਿਛੋੜਾ ਦੇ ਗਏ ¢ ਪਰਿਵਾਰ ...

ਪੂਰੀ ਖ਼ਬਰ »

ਕੰਗ ਨੂੰ ਫਿਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਪਦ ਦੀ ਜ਼ਿੰਮੇਵਾਰੀ

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ 'ਤੇ ਗੁਰਦੀਪ ਸਿੰਘ ਕੰਗ ਨੂੰ ਇਕ ਵਾਰ ਫਿਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਪਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ...

ਪੂਰੀ ਖ਼ਬਰ »

ਮਹਾਂਮੰਡਲੇਸ਼ਵਰ ਸਵਾਮੀ ਗਿਆਨਾਨੰਦ ਸ੍ਰੀ ਰਾਮ ਮੰਦਰ ਦਾ ਰੱਖਣਗੇ ਨੀਂਹ ਪੱਥਰ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਗੀਤਾ ਰਿਸ਼ੀ ਮਹਾਂਮੰਡਲੇਸ਼ਵਰ ਸਵਾਮੀ ਗਿਆਨਾਨੰਦ ਜੀ ਮਹਾਰਾਜ 14 ਫਰਵਰੀ ਨੂੰ ਚਾਂਦਲਾ ਮਾਰਕੀਟ 'ਚ ਬਣਨ ਵਾਲੇ ਵਿਸ਼ਾਲ ਸ੍ਰੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ ¢ ਇਹ ਜਾਣਕਾਰੀ ਸ੍ਰੀ ਰਾਮ ਮੰਦਰ ਨਵੀਨੀਕਰਨ ਕਮੇਟੀ ਦੇ ਜਨਰਲ ...

ਪੂਰੀ ਖ਼ਬਰ »

ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਵਿਧਾਇਕ ਲੱਖਾ ਗੁਰਦੁਆਰਾ ਕਟਾਣਾ ਸਾਹਿਬ ਹੋਏ ਨਤਮਸਤਕ

ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਤੀਜੀ ਵਾਰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ | ਟਿਕਟ ਮਿਲਣ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ ਦੇ 3088 ਅਧਿਕਾਰੀਆਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਕੋਈ ਵੀ ਖ਼ੁਰਾਕ ਲੈਣੀ ਨਹੀਂ ਸਮਝੀ ਜ਼ਰੂਰੀ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ਾਨਾਂ ਵੱਡੀ ਗਿਣਤੀ 'ਚ ਕੋਰੋਨਾ ਟੀਕਾਕਰਨ ਦੇ ਕੈਂਪ ਲਗਾਏ ਜਾ ਰਹੇ ਹਨ ਪਰ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਦੇ 3088 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ...

ਪੂਰੀ ਖ਼ਬਰ »

ਸਿੱਧੂ ਦੇ ਕਰੀਬੀ ਢੀਂਡਸਾ ਵਲੋਂ ਦਾਗ਼ੀ ਆਗੂਆਂ ਨੂੰ ਟਿਕਟਾਂ ਦੇਣ ਦਾ ਵਿਰੋਧ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਕਿਸਾਨ ਆਗੂ ਅਮਰਿੰਦਰ ਸਿੰਘ ਢੀਂਡਸਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰ ਕੇ ਕਾਂਗਰਸ ਲੀਡਰਸ਼ਿਪ 'ਤੇ ਦਾਗ਼ੀ ਆਗੂਆਂ ਨੂੰ ਟਿਕਟਾਂ ਦੇਣ ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਜਿਤਾਉਣ ਲਈ ਘਰ-ਘਰ ਜਾ ਕੇ ਕੀਤਾ ਪ੍ਰਚਾਰ

ਬੀਜਾ, 16 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪੰਜਾਬ ਰਾਜਿੰਦਰ ਸਿੰਘ ਕੋਟ ਪਨੈਚ,ਪ੍ਰਗਟ ਸਿੰਘ ਕੋਟ ਪਨੈਚ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਸਮਰਾਲਾ ਹਲਕੇ ਦੇ ਪਿੰਡਾਂ 'ਚ ਬਲਵੀਰ ਸਿੰਘ ਰਾਜੇਵਾਲ ਦੇ ...

ਪੂਰੀ ਖ਼ਬਰ »

ਗਾਬੀ ਪੋਹੀੜ ਯੂਥ ਵਿੰਗ ਐਕਟਿੰਗ ਪ੍ਰਧਾਨ ਤੇ ਸ਼ਨੀ ਸੀਲੋਂ ਵਾਈਸ ਪ੍ਰਧਾਨ ਨਿਯੁਕਤ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਯੂਥ ਵਰਕਰ ਹਰ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ ਜਦਕਿ ਹਲਕਾ ਦੇ ਯੂਥ ਵਰਕਰਾਂ ਵਲੋਂ ਹਮੇਸ਼ਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਰਿਹਾ ਹੈ ¢ ਇਹ ਪ੍ਰਗਟਾਵਾ ਹਲਕਾ ਗਿੱਲ ਵਿਧਾਇਕ ...

ਪੂਰੀ ਖ਼ਬਰ »

ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਚੋਣ ਦਫ਼ਤਰ ਦਾ ਉਦਘਾਟਨ

ਦੋਰਾਹਾ, 16 ਜਨਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦਾ ਦੋਰਾਹਾ ਵਿਖੇ ਦਫ਼ਤਰ ਖੋਲ੍ਹਦਿਆਂ ਹਲਕਾ ਪਾਇਲ ਤੋਂ ਉਮੀਦਵਾਰ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੇ ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਚੋਣ-ਦਫ਼ਤਰ ...

ਪੂਰੀ ਖ਼ਬਰ »

ਹਲਕਾ ਗਿੱਲ ਦੇ ਸਰਪੰਚਾਂ-ਪੰਚਾਂ ਤੇ ਵਰਕਰਾਂ ਵਲੋਂ ਵਿਧਾਇਕ ਵੈਦ ਦੀ ਹਮਾਇਤ ਦਾ ਐਲਾਨ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਦੇ ਯੂਥ ਕਾਂਗਰਸੀ ਵਰਕਰਾਂ ਅਤੇ ਸਰਪੰਚਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਦੀ ਹਮਾਇਤ ਦਾ ਐਲਾਨ ਕਰਦਿਆਂ ਭਾਰੀ ਬਹੁਮਤ ਨਾਲ ਜਿਤਾਉਣ ਲਈ ਹਲਕੇ ਅੰਦਰ ...

ਪੂਰੀ ਖ਼ਬਰ »

ਵਿਕਾਸ ਪੱਖੋਂ ਪਛੜ ਚੁੱਕੇ ਪੰਜਾਬ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਆਵੇਗੀ ਗੱਠਜੋੜ ਦੀ ਸਰਕਾਰ-ਜਥੇ. ਟਿੱਲੂ

ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਸ਼੍ਰੋ. ਅ. ਦਲ (ਸੰਯੁਕਤ) ਦੇ ਕੌਮੀ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਇੰਚਾਰਜ ਜਥੇ. ਸੁਖਵੰਤ ਸਿੰਘ ਟਿੱਲੂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਭਾਵ ਸਾਂਝੇ ਗਠਜੋੜ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਰਾਜਨੀਤਕ ਪਾਰਟੀਆਂ 50 ਵਿਅਕਤੀਆਂ ਦੀ ਅੰਦਰੂਨੀ ਮੀਟਿੰਗ ਕਰ ਸਕਣਗੀਆਂ-ਸ਼ਰਮਾ

ਲੁਧਿਆਣਾ, 16 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 22 ਜਨਵਰੀ 2022 ਤੱਕ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ 'ਚ ...

ਪੂਰੀ ਖ਼ਬਰ »

ਚੇਅਰਮੈਨ ਗਿੱਲ ਬੇਰਕਲਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪੂਰੀ ਟੀਮ ਨਾਲ ਪਹੁੰਚੇ ਵਿਧਾਇਕ ਲੱਖਾ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕਾ ਪਾਇਲ ਦੀ ਸਿਆਸਤ ਨੂੰ ਆਪਣੇ ਨਾਰਾਜ਼ਗੀ ਭਰੇ ਬਿਆਨਾਂ ਨਾਲ ਗਰਮਾਉਣ ਵਾਲੇ ਬਲਾਕ ਸੰਮਤੀ ਮੈਂਬਰ ਅਤੇ ਕਿਸਾਨ ਸੈੱਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਨਾਰਾਜ਼ਗੀ ਦੂਰ ...

ਪੂਰੀ ਖ਼ਬਰ »

ਹਲਕਾ ਅਮਰਗੜ੍ਹ 'ਚ ਕਾਂਗਰਸ ਪਾਰਟੀ 'ਚ ਬਗ਼ਾਵਤੀ ਸੁਰਾਂ ਹੋਰ ਭਖੀਆਂ

ਅਹਿਮਦਗੜ੍ਹ, 16 ਜਨਵਰੀ (ਪੁਰੀ, ਮਹੋਲੀ, ਸੋਢੀ)-ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਕਾਂਗਰਸ ਪਾਰਟੀ ਦੇ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਲਕੇ ਦੇ ਕਾਂਗਰਸੀ ਆਗੂਆਂ ਨੇ ਹਲਕੇ 'ਚੋਂ ਬਾਹਰਲੇ ਉਮੀਦਵਾਰ ਵਿਰੁੱਧ ਫ਼ਰੰਟ ਬਣਾ ਕੇ ਸ਼ੁਰੂ ਕੀਤੀਆ ਸਰਗਰਮੀਆਂ ਕਾਂਗਰਸ ...

ਪੂਰੀ ਖ਼ਬਰ »

ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਸਿਆਸੀ ਮਾਹੌਲ ਗੰਧਲਾ ਕਰਨ ਵਾਲਿਆਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ-ਢੀਂਡਸਾ

ਅਹਿਮਦਗੜ੍ਹ, 16 ਜਨਵਰੀ (ਪੁਰੀ, ਸੋਢੀ, ਮਹੋਲੀ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੌਜੂਦਾ ਚੋਣਾਂ ਦੇ ਮਾਹੌਲ ਨੂੰ ਪੰਜਾਬ ਲਈ ਬੜਾ ਖ਼ਤਰਨਾਕ ਕਰਾਰ ਦਿੰਦਿਆਂ ਕਿਹਾ ਕਿ ਨਿੱਜੀ ਸਵਾਰਥਾਂ ਲਈ ਆਪਣੇ ਆਪ ਨੂੰ ਵੱਡੇ ਲੀਡਰ ਕਹਾਉਣ ...

ਪੂਰੀ ਖ਼ਬਰ »

ਸਾਬਕਾ ਸਰਪੰਚ ਸਵ. ਧੀਰਾ ਦਾ ਪਰਿਵਾਰ ਕਾਂਗਰਸ 'ਚ ਸ਼ਾਮਿਲ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਤੋਂ ਕਾਂਗਰਸੀ ਉਮੀਦਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਸੀਨੀਅਰ ਆਗੂ ਰਹੇ ਸਾਬਕਾ ਸਰਪੰਚ ਸਵ. ਰਣਧੀਰ ਸਿੰਘ ਧੀਰਾ ਬੇਰਕਲਾਂ ਦੇ ਪਰਿਵਾਰ ਨੇ ਬਲਾਕ ਸੰਮਤੀ ਮੈਂਬਰ ...

ਪੂਰੀ ਖ਼ਬਰ »

ਇੰਜੀਨੀਅਰ ਬੋਪਾਰਾਏ ਤੇ ਮੰਡੇਰ ਯੂ. ਐੱਸ. ਏ. ਵਲੋਂ ਚੋਣ ਪ੍ਰਚਾਰ

ਜੌੜੇਪੁਲ ਜਰਗ, 16 ਜਨਵਰੀ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਜਰਗ ਵਿਖੇ ਭੰਗੂ ਸਵੀਟਸ ਦੇ ਮਾਲਿਕ ਕੁਲਵਿੰਦਰ ਸਿੰਘ ਭੰਗੂ ਦੇ ਪੈਲੇਸ ਵਿਖੇ ਸ਼ਿਰਕਤ ਕੀਤੀ ਅਤੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX