ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਜ਼ਿਲ੍ਹੇ ਦੇ 614 ਚੋਣ ਬੂਥਾਂ 'ਚ ਵਰਤੀਆਂ ਜਾਣ ਵਾਲੀਆਂ ਈ. ਵੀ. ਐਮਜ਼./ਵੀ.ਵੀ.ਪੈਟ ਦੀ 'ਰੈਂਡੇਮਾਈਜ਼ੇਸ਼ਨ' ਪ੍ਰਕਿਰਿਆ 18 ਜਨਵਰੀ ਨੂੰ ਮੁਕੰਮਲ ਕਰਨ ਉਪਰੰਤ, ਇਨ੍ਹਾਂ ਨੂੰ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਸਟਰਾਂਗ ਰੂਮਜ਼ ਵਿਚ ਰੱਖਣ ਲਈ ਸੌਂਪ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਜ਼ਿਲ੍ਹੇ ਦੇ ਏ.ਡੀ.ਸੀਜ਼. ਅਤੇ ਰਿਟਰਨਿੰਗ ਅਫ਼ਸਰਾਂ ਨਾਲ ਮਸ਼ੀਨਾਂ ਦੀ ਸੁਰੱਖਿਆ ਸਬੰਧੀ ਕੀਤੇ ਜਾਣ ਵਾਲੇ ਇੰਤਜ਼ਾਮਾਤ ਦੀ ਸਮੀਖਿਆ ਕਰਨ ਉਪਰੰਤ ਕੀਤਾ | ਡਿਪਟੀ ਕਮਿਸ਼ਨਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਸਟਰਾਂਗ ਰੂਮਜ਼ ਵਿਚ ਇਨ੍ਹਾਂ ਮਸ਼ੀਨਾਂ ਨੂੰ ਰੱਖਿਆ ਜਾਣਾ ਹੈ, ਉੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਗਾਊਾ ਪ੍ਰਬੰਧ ਸੋਮਵਾਰ ਸ਼ਾਮ ਤੱਕ ਹੀ ਮੁਕੰਮਲ ਕਰ ਲਏ ਜਾਣ | ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਟਰਾਂਗ ਰੂਮਜ਼ ਨੂੰ ਦੋਹਰੇ ਦਰਵਾਜ਼ਿਆਂ ਵਾਲੇ ਮਜ਼ਬੂਤ ਤਾਲਿਆਂ ਨਾਲ ਲੈਸ, ਛੱਤ ਆਦਿ ਵਾਟਰ ਪਰੂਫ਼, ਅੰਦਰ ਮਸ਼ੀਨਾਂ ਰੱਖਣ ਤੋਂ ਬਾਅਦ ਬਿਜਲੀ ਸਪਲਾਈ 'ਡਿਸ-ਕੁਨੈਕਟ' ਰੱਖਣੀ ਯਕੀਨੀ ਬਣਾਉਣ ਤਾਂ ਜੋ ਸ਼ਾਰਟ ਸਰਟਕਟ ਨਾਲ ਨੁਕਸਾਨ ਦੀ ਗੁੰਜਾਇਸ਼ ਨਾ ਰਹੇ, ਲਈ ਚੌਕਸ ਕੀਤਾ | ਇਸ ਦੇ ਨਾਲ ਹੀ ਮਸ਼ੀਨਾਂ ਨੂੰ ਨਵਾਂਸ਼ਹਿਰ ਤੋਂ ਆਪਣੋ-ਆਪਣੇ ਹਲਕਿਆਂ ਨਾਲ ਸਬੰਧਤ ਸਟਰਾਂਗ ਰੂਮਜ਼ ਤੱਕ ਸੁਰੱਖਿਆ ਪਹੁੰਚਾਉਣ ਲਈ ਲੋੜੀਂਦੀ ਪੁਲਿਸ ਫ਼ੋਰਸ, ਸੀ.ਸੀ.ਟੀ.ਵੀ. ਅਤੇ ਜੀ.ਪੀ.ਐੱਸ. ਪ੍ਰਣਾਲੀ ਨਾਲ ਲੈਸ ਵਾਹਨ ਦਾ ਪ੍ਰਬੰਧ ਕਰਨ ਲਈ ਵੀ ਕਿਹਾ | ਸਾਰੰਗਲ ਨੇ ਸਟਰਾਂਗ ਰੂਮਜ਼ ਦੇ ਬਾਹਰ ਦੋਹਰੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਉਨ੍ਹਾਂ ਦੀ ਲਾਈਵ ਤਸਵੀਰ ਸਿਆਸੀ ਪਾਰਟੀਆਂ ਅਤੇ ਸੁਰੱਖਿਆ ਬਲਾਂ ਨੂੰ ਦਿਖਾਉਣ ਲਈ ਟੀ ਵੀ ਸਕ੍ਰੀਨ ਦਾ ਵੀ ਇਨ੍ਹਾਂ ਸਟਰਾਂਗ ਰੂਮਜ਼ ਦੀ ਦੋ ਪੜਾਵੀ ਸੁਰੱਖਿਆ ਤੋਂ ਬਾਹਰ ਪ੍ਰਬੰਧ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਨਿਰਪੱਖਤਾ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਕਿਸੇ ਵੀ ਪੱਧਰ 'ਤੇ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਅਮਲ ਸਬੰਧੀ ਸਮੂਹ ਰਿਟਰਨਿੰਗ ਅਫ਼ਸਰਾਂ ਦੀ ਇੱਕ ਵਿਸ਼ੇਸ਼ ਟਰੇਨਿੰਗ ਵੀ ਅਗਲੇ ਦਿਨਾਂ 'ਚ ਲਾਈ ਜਾਵੇਗੀ, ਜਿਸ ਵਿਚ ਨਾਮਜ਼ਦਗੀ ਸ਼ੁਰੂ ਹੋਣ ਤੋਂ ਲੈ ਕੇ ਪੜਤਾਲ, ਵਾਪਸੀ, ਚੋਣ ਨਿਸ਼ਾਨ ਦੀ ਅਲਾਟਮੈਂਟ ਆਦਿ ਬਾਰੇ ਦੱਸਿਆ ਜਾਵੇਗਾ | ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰਾਂ ਜਸਵੀਰ ਸਿੰਘ, ਅਮਿਤ ਸਰੀਨ, ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਐਸ. ਡੀ. ਐਮਜ਼. ਨਵਨੀਤ ਕੌਰ ਬੱਲ, ਡਾ: ਬਲਜਿੰਦਰ ਸਿੰਘ ਢਿੱਲੋਂ ਅਤੇ ਦੀਪਕ ਰੋਹੇਲਾ ਮੌਜੂਦ ਸਨ |
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਮਜਾਰੀ ਟੋਲ ਪਲਾਜ਼ਾ ਦੇ ਕਿਸਾਨਾਂ ਦੇ ਸੰਗਠਨ ਵਲੋਂ ਚੁਣੀ ਕਮੇਟੀ ਵਲੋਂ ਕਿਸਾਨ ਦਫ਼ਤਰ ਚੁਸ਼ਮਾਂ ਵਿਖੇ ਮੀਟਿੰਗ ਕੀਤੀ ਗਈ ਤੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਗਿਆ | ਇਸ ਬਾਰੇ ਕਮੇਟੀ ਦੇ ਪ੍ਰਧਾਨ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੂਰ ਪਾਲਨ ਸਬੰਧੀ ਕਿਤਾ ਮੁਖੀ ਸਿਖਲਾਈ ਕੋਰਸ ਮਿਤੀ 19 ਜਨਵਰੀ 2022 ਤੋਂ ਸ਼ੁਰੂ ਹੋ ਰਿਹਾ ਹੈ | ...
ਨਵਾਂਸ਼ਹਿਰ, 17 ਜਨਵਰੀ (ਹਰਵਿੰਦਰ ਸਿੰਘ) - 66 ਕੇ.ਵੀ. ਸਬ-ਸਟੇਸ਼ਨ ਭੀਣ ਵਿਖੇ ਚੱਲ ਰਹੇ ਟਰਾਂਸਫ਼ਾਰਮਰ ਨੂੰ 12.5 ਐਮ.ਵੀ.ਏ. ਤੋਂ 20 ਐਮ.ਵੀ.ਏ. ਕਰਨ ਕਰਕੇ 19 ਜਨਵਰੀ ਸਵੇਰੇ 10 ਵਜੇ ਤੋਂ 21 ਜਨਵਰੀ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਜਾਣਕਾਰੀ ਦਿੰਦਿਆਂ ਐਸ.ਡੀ.ਓ. ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਅਤੇ ਨਾਜਾਇਜ਼ ਸ਼ਰਾਬ 'ਤੇ ਨਕੇਲ ਕੱਸਣ ਲਈ ਐੱਸ.ਬੀ.ਐੱਸ.ਨਗਰ ਪੁਲਿਸ ਨੇ ਅੱਜ ਜ਼ਿਲ੍ਹੇ ਦੀ ਮੰਡ ਪੱਟੀ ਵਿਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ | ਇਸ ਸਬੰਧੀ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਕੀਤੀ ਜਾ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ, ਟੀਕਾਕਰਨ ਟੀਮਾਂ ...
ਬਹਿਰਾਮ, 17 ਜਨਵਰੀ (ਨਛੱਤਰ ਸਿੰਘ ਬਹਿਰਾਮ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਪੁੱਤਰ ਮੇਹਰ ਚੰਦ ਜੋ ਆਪਣੇ ਘਰ ਨੂੰ ਜਿੰਦਰੇ ਲਾ ਕੇ ...
ਉੜਾਪੜ/ਲਸਾੜਾ, 17 ਜਨਵਰੀ (ਲਖਵੀਰ ਸਿੰਘ ਖੁਰਦ) - ਗੁਰਦੁਆਰਾ ਸਿੰਘ ਸਭਾ ਪਿੰਡ ਖੁਰਦ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | 16 ਜਨਵਰੀ ਨੂੰ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ...
ਭੱਦੀ, 17 ਜਨਵਰੀ (ਨਰੇਸ਼ ਧੌਲ) - ਇਕ ਪਾਸੇ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮੁੱਖ ਸੜਕਾਂ ਉੱਤੇ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਆਦਿ ਦੇ ਕਾਫ਼ਲੇ ਲੈ ਕੇ ਜਾਣ ਦੀ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਉੱਥੇ ਦੂਜੇ ਪਾਸੇ ਭੱਦੀ ਬਲਾਚੌਰ ਮੁੱਖ ਸੜਕ 'ਤੇ ਅਜਿਹੇ ...
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਕਿਸਾਨੀ ਸੰਘਰਸ਼ ਦੀ ਹੋਈ ਜਿੱਤ ਦੇ ਸ਼ੁਕਰਾਨੇ ਵਜੋਂ ਗੁਰਦਵਾਰਾ ਧੰਨ-ਧੰਨ ਬਾਬਾ ਜੱਸਾ ਪਿੰਡ ਸਿੰਬਲ ਮਜਾਰਾ ਵਿਖੇ ਬਾਬਾ ਜਗਤ ਰਾਮ ਬੱਛੂਆਂ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਪਨਿਆਲੀ ਵਾਲਿਆਂ ਵਲੋਂ ਨਗਰ ...
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਹੁਣ 14 ਫਰਵਰੀ ਨੂੰ ਨਹੀਂ ਬਲਕਿ 20 ਫਰਵਰੀ ਨੂੰ ਹੋਣ 'ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਵਲੋਂ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ...
ਮੁਕੇਰੀਆਂ, 17 ਜਨਵਰੀ (ਰਾਮਗੜ੍ਹੀਆ) - ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਜੋ 16 ਫਰਵਰੀ ਨੂੰ ਪੂਰੀ ਦੁਨੀਆ ਵਿਚ ਮਨਾਏ ਜਾ ਰਹੇ ਹਨ ਅਤੇ ਇਸ ਤੋਂ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵੋਟਾਂ ਦੀ ਕੀਤੀ ਗਈ ਮਿਤੀ 14 ਫਰਵਰੀ ਦੇ ਐਲਾਨ ਪਿੱਛੋਂ ਸ੍ਰੀ ...
ਦਸੂਹਾ, 17 ਜਨਵਰੀ (ਕੌਸ਼ਲ)- ਚੋਣ ਕਮਿਸ਼ਨ ਵਲੋਂ ਜੋ ਚੋਣਾਂ ਦੇ ਦਿਨ ਨੂੰ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਕਰ ਦਿੱਤਾ ਹੈ, ਇਹ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ | ਇਸ ਫ਼ੈਸਲੇ ਨਾਲ ਚੋਣ ਕਮਿਸ਼ਨ ਨੇ ਦੇਸ਼ ਦੇ ਲੋਕਾਂ ਦੀ ਧਾਰਮਿਕ ਭਾਵਨਾ ਦੀ ਕਦਰ ਕੀਤੀ ਹੈ | ਇਨ੍ਹਾਂ ...
ਮੁਕੰਦਪੁਰ, 17 ਜਨਵਰੀ (ਦੇਸ ਰਾਜ ਬੰਗਾ) - ਵਿਧਾਨ ਸਭਾ ਹਲਕਾ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਨੇ ਨਜਦੀਕੀ ਪਿੰਡ ਖਾਨਖਾਨਾ ਵਿਖੇ ਘਰ- ਘਰ ਸੰਪਰਕ ਮੁਹਿੰਮ ਦਾ ਅਰੰਭ ਕੀਤਾ | ਇਸ ਮੌਕੇ ਸਰਹਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ...
ਬਲਾਚੌਰ, 17 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਨੇੜਲੇ ਪਿੰਡ ਔਲੀਆਪੁਰ ਦੇ ਵਾਸੀ ਠੇਕੇਦਾਰ ਰਾਮ ਲਾਲ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਨਾਲ ਗਰੀਬ ਦਾਸ ਸਾਬਕਾ ਪੰਚ, ਅਜੀਤ ਰਾਮ, ਰਘਬੀਰ ਸਿੰਘ, ਆਕਾਸ਼, ਰਵੀ ਕੁਮਾਰ ਸੰਜੂ ਕੁਮਾਰ ਤੇ ਹੋਰਨਾਂ ਨੇ ਸ਼੍ਰੋਮਣੀ ਅਕਾਲੀ ਦਲ ...
ਜਾਡਲਾ, 17 ਜਨਵਰੀ (ਬੱਲੀ)-ਹਰੇਕ ਘਰ ਵਿਚੋਂ ਅਕਾਲੀ-ਬਸਪਾ ਗੱਠਜੋੜ ਲਈ ਆ ਰਹੇ ਹਾਂ ਪੱਖੀ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਨਵਾਂਸ਼ਹਿਰ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਡਾ: ਨਛੱਤਰਪਾਲ ਸ਼ਾਨਦਾਰ ਜਿੱਤ ਹਾਸਲ ਕਰਕੇ ਗੱਠਜੋੜ ਦੀ ਬਣਨ ਵਾਲੀ ਸਰਕਾਰ ਦਾ ...
ਬਲਾਚੌਰ, 17 ਜਨਵਰੀ (ਸ਼ਾਮ ਸੁੰਦਰ ਮੀਲੂ) - ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਬਲਾਚੌਰ ਹਲਕੇ ਤੋਂ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਤੇ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਅਕਾਲੀ ਦਲ-ਬਸਪਾ ਦੇ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਇੱਥੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਲਈ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਪਾਉਣ ਤੋਂ ...
ਪੋਜੇਵਾਲ ਸਰਾਂ, 17 ਜਨਵਰੀ (ਰਮਨ ਭਾਟੀਆ) - ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਦੂਜੀ ਵਾਰ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਉਮੀਦਵਾਰ ਬਣਾਏ ਜਾਣ ਸੰਬੰਧੀ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਾਥੀਆਂ ...
ਬਲਾਚੌਰ, 17 ਜਨਵਰੀ (ਸ਼ਾਮ ਸੁੰਦਰ ਮੀਲੂ) - ਵਿਧਾਨ ਸਭਾ ਹਲਕਾ ਬਲਾਚੌਰ ਵਿਖੇ ਕਾਂਗਰਸੀ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਦਾਣਾ ਮੰਡੀ ਬਲਾਚੌਰ ਵਿਖੇ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹ ਕੇ ਹਲਕੇ ਅੰਦਰ ਸੈਂਕੜੇ ਸਮਰਥਕਾਂ ਨਾਲ ਚੋਣ ਮੁਹਿੰਮ ਦਾ ਆਗਾਜ਼ ਕਰ ...
ਬਲਾਚੌਰ, 17 ਜਨਵਰੀ (ਸ਼ਾਮ ਸੁੰਦਰ ਮੀਲੂ)- ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸੀ ਉਮੀਦਵਾਰ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਅੱਜ ਦਾਣਾ ਮੰਡੀ ਬਲਾਚੌਰ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ ਤਹਿਤ ਭੱਦੀ ਰੋਡ ਤੋਂ ਮੁੱਖ ਚੌਂਕ ਤੱਕ ਪੈਦਲ ਮਾਰਚ ਕਰਦਿਆਂ ...
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਭਾਰਤੀ ਚੋਣ ਕਮਿਸ਼ਨ ਵਲੋਂ ਕੋਰੋਨਾ ਮਹਾਂਮਾਰੀ ਦੇ ਦੁਬਾਰਾ ਜ਼ੋਰ ਫੜਨ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕੱਠ ਤੇ ਰੈਲੀਆਂ ਕਰਨ ਤੇ ਲਗਾਈ ਪਾਬੰਦੀ ਕਾਰਨ ਬਲਾਚੌਰ ਹਲਕੇ ਤੋਂ ਕਾਂਗਰਸ ਪਾਰਟੀ ਦੇ ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ 'ਤੇ ਲੰਬੇ ਸਮੇਂ ਤੋਂ ਰਾਜ ਕਰ ਰਹੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ ਨੇ ਰਾਜ ਨੂੰ ਆਰਥਿਕ ਪੱਖੋਂ ਕਮਜੋਰ ਕੀਤਾ | ਇਸ ਸਮੇਂ ਰਾਜ ਨੂੰ ਸਥਿਰ ਤੇ ਮਜ਼ਬੂਤ ਸਰਕਾਰ ਆਪ ਹੀ ਦੇ ਸਕਦੀ ਹੈ | ਇਹ ਪ੍ਰਗਟਾਵਾ ਪਿੰਡ ਮੱਲੂਪੋਤਾ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)- ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸਕੂਲਾਂ ਵਿਚ ਬੱਚਿਆਂ ਦੀਆਂ ਰੈਗੂਲਰ ਕਲਾਸਾਂ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ | ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ...
ਬੰਗਾ, 17 ਜਨਵਰੀ (ਕਰਮ ਲਧਾਣਾ) - ਇਥੇ ਮੀਡੀਆ ਕਰਮੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉੱਘੀ ਸਮਾਜ ਸੇਵੀਕਾ ਮੈਡਮ ਬਲਦੀਸ਼ ਕੌਰ ਪੂੰਨੀਆ ਨੇ ਸਮੁੱਚੇ ਸਮਾਜ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਕੇ ਲੋੜਵੰਦਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ | ਉਨ੍ਹਾਂ 'ਨਰੋਆ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਵਿਕਾਸ ਨਗਰ ਸੇਵਾ ਸੁਸਾਇਟੀ ਦੀ ਮਹੱਤਵਪੂਰਨ ਮੀਟਿੰਗ ਸਾਥੀ ਜਸਵੰਤ ਸਿੰਘ ਭੱਟੀ ਦੇ ਗ੍ਰਹਿ ਵਿਖੇ ਜਥੇਦਾਰ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਮੀਟਿੰਗ ਵਿਚ ਕੋਰ ਕਮੇਟੀ ਮੈਂਬਰਾਂ ਵਲੋਂ ਵਿਕਾਸ ਨਗਰ ਅਤੇ ...
ਸੜੋਆ, 17 ਜਨਵਰੀ (ਪੱਤਰ ਪ੍ਰੇਰਕ) - ਡਾ: ਸੁਭਾਸ਼ ਚੌਧਰੀ ਖੇਤੀਬਾੜੀ ਅਫ਼ਸਰ ਗੜ੍ਹਸ਼ੰਕਰ ਅਤੇ ਚੌਧਰੀ ਰਾਜੀਵ ਕੁਮਾਰ ਐੱਸ.ਐਚ.ਓ. ਦੇ ਭਰਾ ਅਤੇ ਇਲਾਕੇ ਦੇ ਨਾਮਵਰ ਠੇਕੇਦਾਰ ਚੌਧਰੀ ਅਨਿਲ ਕੁਮਾਰ ਉਰਫ਼ ਨੀਲਾ ਜਿਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ...
ਸੰਧਵਾਂ, 17 ਜਨਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਕਾਂਗਰਸੀ ਆਗੂ ਜਸਵੀਰ ਸ਼ੀਰਾ ਨੇ ਪਿੰਡ ਸੰਧਵਾਂ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਸਤਨਾਮ ਸਿੰਘ ਕੈਂਥ ਦੇ ਪੜ੍ਹੇ ਲਿਖੇ ਤੇ ...
ਸੜੋਆ, 17 ਜਨਵਰੀ (ਪੱਤਰ ਪ੍ਰੇਰਕ)- ਨਿਰਮਲ ਕੁਟੀਆ ਜੌਹਲਾਂ ਜਲੰਧਰ ਦੇ ਮੁੱਖ ਸੇਵਾਦਾਰ ਬਾਬਾ ਜੀਤ ਸਿੰਘ ਅਤੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਪੈਲੀ ਵਲੋਂ ਸਮੂਹ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿਚ ...
ਬਹਿਰਾਮ, 17 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਨ ਦੇ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਦੀ ਸਰਪ੍ਰਸਤੀ ਵਿਚ ਸਲਾਨਾ ਭੰਡਾਰੇ ਮੌਕੇ ਰਾਏ ਹਸਪਤਾਲ ਗੜ੍ਹਸ਼ੰਕਰ, ਗੁਰੂ ਸੇਵਾ ਕਾਲਜ ਆਫ ਨਰਸਿੰਗ ਪਨਾਮ ਅਤੇ ਸਿੱਧ ਜੋਗੀ ਟਰੱਸਟ ਖਾਨਪੁਰ ਦੇ ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ) - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਭਰੋਮਜਾਰਾ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਰਾਮ ਸਿੰਘ ਸਰਪੰਚ ਨੇ ਕੀਤੀ | ਪ੍ਰਵੇਸ਼ ...
ਪੋਜੇਵਾਲ ਸਰਾਂ, 17 ਜਨਵਰੀ (ਰਮਨ ਭਾਟੀਆ) - ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਹਲਕਾ ਬਲਾਚੌਰ ਦੇ ਸੀਨੀਅਰ ਅਕਾਲੀ ਆਗੂ ਤੇ ਬਲਾਚੌਰ ਸਪੋਰਟਸ ਕਲੱਬ ਦੇ ਸਰਪ੍ਰਸਤ ਐਡਵੋਕੇਟ ਰਾਜਪਾਲ ਸਿੰਘ ਚੌਹਾਨ ਦਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਇਲਾਕੇ ਦੇ ...
ਪੋਜੇਵਾਲ ਸਰਾਂ, 17 ਜਨਵਰੀ (ਰਮਨ ਭਾਟੀਆ) - ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਤੋਂ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ ਦੇ ਹੱਕ ਵਿਚ ਆਪ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ, ਦੀਨੇਸ਼ ਡਿੰਪੀ ਤੇ ਪਵਨ ਕੁਮਾਰ ਰੀਠੂ ਦੀ ਅਗਵਾਈ ਵਾਲੀ ਟੀਮ ਵਲੋਂ ਅੱਡਾ ਪੋਜੇਵਾਲ ਵਿਖੇ ...
ਬਹਿਰਾਮ, 17 ਜਨਵਰੀ (ਨਛੱਤਰ ਸਿੰਘ ਬਹਿਰਾਮ) - ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ ਕਾਰਜ ਹਮੇਸ਼ਾ ਸ਼ਫਲ ਹੁੰਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ...
ਸੰਧਵਾਂ, 17 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਵਧਾਉਣ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ- ਮਕਸੂਦਪੁਰ ਦੀ ਅਧਿਆਪਕਾਵਾਂ ਦੀ ...
ਉੜਾਪੜ/ਲਸਾੜਾ, 17 ਜਨਵਰੀ (ਲਖਵੀਰ ਸਿਘ ਖੁਰਦ) - ਪਿੰਡ ਚੱਕਦਾਨਾ ਵਿਖੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸਾਬਕਾ ਸਰਪੰਚ ਮਨਜੀਤ ਸਿੰਘ, ਸਾਬਕਾ ਪੰਚ ਰਵਿੰਦਰ ਸਿੰਘ ਵਲੋਂ ਸ਼ਮਸ਼ਾਨ ਘਾਟ ਮੂਹਰੇ ਸੜਕ 'ਤੇ ਪਏ ਗੰਦਗੀ ਦੇ ਢੇਰਾਂ ਦੀ ਸਫ਼ਾਈ ਕਰਵਾਈ ਗਈ | ਇਸ ਮੌਕੇ ...
ਮੁਕੇਰੀਆਂ, 17 ਜਨਵਰੀ (ਰਾਮਗੜ੍ਹੀਆ) - ਸਰਦੀ ਦੇ ਮੌਸਮ ਦੌਰਾਨ ਭਾਵੇਂ ਫ਼ਸਲਾਂ ਲਈ ਪਾਣੀ ਦੀ ਪੂਰਤੀ ਮੀਂਹ ਪੈਣ ਕਾਰਨ ਹੋ ਚੁੱਕੀ ਹੈ ਅਤੇ ਬਿਜਲੀ ਦੇ ਟਿਊਬਵੈੱਲ ਮੁਕੰਮਲ ਤੌਰ 'ਤੇ ਬੰਦ ਹਨ ਪਰੰਤੂ ਇਸ ਦੇ ਬਾਵਜੂਦ ਵੀ ਮੁਕੇਰੀਆਂ ਹਲਕੇ ਅੰਦਰ ਪਿਛਲੇ 15 ਦਿਨਾਂ ਤੋਂ ਅਣ ...
ਹੁਸ਼ਿਆਰਪੁਰ, 17 ਜਨਵਰੀ (ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਅੱਜ ਕੋਵਿਡ ਦੇ 542 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ | ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਅੱਜ ਪ੍ਰਾਪਤ ਹੋਈ 2912 ਨਮੂਨਿਆਂ ਦੀ ਰਿਪੋਰਟ ਤੋਂ 542 ਕੇਸ ਰਿਪੋਰਟ ਹੋਏ | ਜ਼ਿਲ੍ਹੇ ਵਿਚ ...
ਨਸਰਾਲਾ, 17 ਜਨਵਰੀ (ਸਤਵੰਤ ਸਿੰਘ ਥਿਆੜਾ) - ਥਾਣਾ ਬੁਲ੍ਹੋਵਾਲ ਅਧੀਨ ਪੈਂਦੀ ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮਾਂ ਵਲੋਂ ਗੱਡੀ ਸਮੇਤ 2 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਨਸਰਾਲਾ ਦੇ ...
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਵਲੋਂ ਹੁਸ਼ਿਆਰਪੁਰ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਦੇ ਵੱਖ-ਵੱਖ ...
ਹੁਸ਼ਿਆਰਪੁਰ, 17 ਜਨਵਰੀ (ਹਰਪ੍ਰੀਤ ਕੌਰ) - ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜ਼ਿਲ੍ਹਾ ਕਚਹਿਰੀਆਂ ਦੀਆਂ ਪਬਲਿਕ ਟਾਇਲਟਾਂ ਵਿਚ ਫੈਲੀ ਗੰਦਗੀ, ਟੁੱਟੇ ਦਰਵਾਜੇ, ਕੂੜੇ ਕਰਕਟ ਦੀਆ ਢੇਰੀਆਂ ਨੂੰ ਚੁੱਕਣ ਦੀ ਥਾਂ ਅੱਗ ਲਗਾ ਕੇ ਸਾੜਣਾ ਆਦਿ ...
ਗੜ੍ਹਸ਼ੰਕਰ, 17 ਜਨਵਰੀ (ਧਾਲੀਵਾਲ) - ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਹਲਕਾ ਗੜ੍ਹਸ਼ੰਕਰ ਤੋਂ ਸੰਯੁਕਤ ਸਮਾਜ ਮੋਰਚੇ ਦੀ ਉਮੀਦਵਾਰੀ ਲਈ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ | ਸੰਯੁਕਤ ਸਮਾਜ ਮੋਰਚੇ ਵਲੋਂ ਪਿਛਲੇ 2 ਦਿਨਾਂ ਤੋਂ ਡਾ. ਜੰਗ ...
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਪਿੰਡ ਸ਼ੇਰਪੁਰ ਗੁਲਿੰਡ ਤੋਂ ਜੰਗਲਾਤ ਮਹਿਕਮੇ ਨੇ ਇਕ ਤੇਂਦੂਏ ਨੂੰ ਕਾਬੂ ਕੀਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਅਧਿਕਾਰੀ ਗਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11 ...
ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਸ਼ਡਿਊਲ ਵਿਚ ਬਦਲਾਵ ਕੀਤਾ ਗਿਆ ਹੈ | ਕਮਿਸ਼ਨ ਵਲੋਂ ...
ਟਾਂਡਾ ਉੜਮੁੜ, 17 ਜਨਵਰੀ (ਭਗਵਾਨ ਸਿੰਘ ਸੈਣੀ) - ਟਾਂਡਾ ਪੁਲਿਸ ਵਲੋਂ ਇੱਕ ਮਹਿਲਾ ਦੀ ਸ਼ਿਕਾਇਤ 'ਤੇ ਉਸ ਦੀ ਨੂੰ ਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਮਾਮਲਾ ਦਰਜ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਤਾਬਿਕ ਸ਼ਿਕਾਇਤ ਕਰਤਾ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ) - ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਡਾ: ਨਛੱਤਰ ਪਾਲ ਨੂੰ ਅੱਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਵਲੋਂ ਚੋਣ ਨਿਸ਼ਾਨ 'ਹਾਥੀ' ਮੁਹੱਈਆ ਕਰਵਾਉਣ ਵਾਸਤੇ ਪੰਜਾਬ ਮਾਮਲਿਆਂ ਬਾਰੇ ...
ਬਲਾਚੌਰ, 17 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਲੋਕ ਨਿਰਮਾਣ ਵਿਭਾਗ ਵਲੋਂ ਬਲਾਚੌਰ ਅਪਗ੍ਰੇਡ ਕੀਤੀ ਬਲਾਚੌਰ-ਭੱਦੀ-ਨੂਰਪੁਰ ਬੇਦੀ ਸੜਕ ਲੋਕਾਂ ਨੂੰ ਸਮਰਪਿਤ ਕਰਨ ਹਿਤ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ 15 ਦਸੰਬਰ 2021 ਨੂੰ ਗੜ੍ਹੀ ਚੋਅ (ਕਾਜਵੇਅ) ਨੇੜੇ ...
ਬਹਿਰਾਮ, 17 ਜਨਵਰੀ (ਨਛੱਤਰ ਸਿੰਘ ਬਹਿਰਾਮ) - ਆਮ ਆਦਮੀ ਪਾਰਟੀ ਦੇ ਹਲਕਾ ਕੋ-ਆਰਡੀਨੇਟਰ ਪੁਸ਼ਪਾ ਬਹਿਰਾਮ ਵਲੋਂ ਲੋਕ ਹਿੱਤ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਪਾਰਟੀ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX