ਚੰਡੀਗੜ੍ਹ, 17 ਜਨਵਰੀ (ਨਵਿੰਦਰ ਸਿੰਘ ਬੜਿੰਗ)-ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ ਉੱਘੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੂੰ ਭਾਈ ਘਨੱ੍ਹਈਆ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਪਿਛਲੇ 30 ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾ ਰਿਹਾ ਹੈ ਤੇ ਸਾਡੇ ਸਮਾਜ 'ਚੋਂ ਪ੍ਰਚਲਿਤ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੋਕ ਲਹਿਰ ਚਲਾ ਰਹੇ ਹਾਂ, ਉਨ੍ਹਾਂ ਕਿਹਾ ਕਿ ਹਰ ਸਾਲ ਨਵਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਉਥੇ ਸਮਾਜ ਲਈ ਚੰਗਾ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਮਾਣ ਸਤਿਕਾਰ ਕੀਤਾ ਜਾਂਦਾ ਹੈ | ਸ੍ਰੀ ਬਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕੰਵਰ ਗਰੇਵਾਲ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਦਿੱਲੀ ਮੋਰਚਿਆਂ 'ਚ ਬਿਨਾਂ ਕਿਸੇ ਲਾਲਚ ਦੇ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਕੰਵਰ ਗਰੇਵਾਲ ਨੇ ਮੰਚ ਦੇ ਚੇਅਰਮੈਨ ਸ੍ਰੀ ਬਾਵਾ ਦਾ ਇਸ ਪੁਰਸਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਕਲਾ ਰਾਹੀਂ ਸਮਾਜ ਨੂੰ ਅੱਗੇ ਵੀ ਚੰਗੀ ਸੇਧ ਦਿੰਦੇ ਰਹਿਣਗੇ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੀ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਉੱਘੇ ਰੰਗ ਕਰਮੀ ਨਿਰਮਲ ਜੌੜਾ ਨੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ ਕੀਤੇ ਜਾ ਰਹੇ ਸਾਰਥਿਕ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ, ਕੰਵਰ ਗਰੇਵਾਲ, ਨਿਰਮਲ ਜੌੜਾ, ਗੁਰਪ੍ਰੀਤ ਕੌਰ ਸਿੱਧੂ, ਐਡਵੋਕੇਟ ਮਨਜੀਤ ਕੌਰ ਆਦਿ ਹਾਜ਼ਰ ਸਨ |
ਚੰਡੀਗੜ੍ਹ, 17 ਜਨਵਰੀ (ਐਨ. ਐਸ. ਪਰਵਾਨਾ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋ ਰਹੀਆਂ ਚੋਣਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਚੌਟਾਲਾ ਦੀ ਪਾਰਟੀ ਜੇ. ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨਾਲ ਸੋਮਵਾਰ ਨੂੰ ਹਰੇਰਾ ਗੁਰੂਗ੍ਰਾਮ ਦੇ ਚੇਅਰਮੈਨ ਸ੍ਰੀ ਕੇ. ਕੇ. ਖੰਡੇਲਵਾਲ ਨੇ ਸ਼ਿ੍ਸਟਾਚਾਰ ਮੁਲਾਕਾਤ ਕਰ ਹਰੇਰਾ ਵਲੋਂ ਤਿਆਰ ਕੀਤੀ ਭਗਵਤ ਗੀਤਾ ਡਾਇਰੀ 2022 ਭੇਟ ਕੀਤੀ | ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਤੋਂ ਆਨਲਾਇਨ ਪ੍ਰੀਖਿਆ 'ਤੇ ਚਰਚਾ ਕਰਨਗੇ, ਇਸ 'ਚ ਹਿੱਸਾ ਲੈਣ ਲਈ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਇਕ ਮੁਕਾਬਲੇ ਦਾ ਆਯੋਜਨ ...
ਚੰਡੀਗੜ੍ਹ, 17 ਜਨਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਖ਼ਿਲਾਫ਼ ਕਰਮਚਾਰੀਆਂ ਵਲੋਂ ਇਕ ਫਰਵਰੀ ਨੂੰ ਵੱਡੇ ਪੱਧਰ 'ਤੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਇਸ ...
ਚੰਡੀਗੜ੍ਹ, 17 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ 'ਚ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਦੇ 10 ਮਾਮਲੇ ਸਾਹਮਣੇ ਆਏ ਹਨ | 4 ਜਨਵਰੀ ਨੂੰ ਕੋਰੋਨਾ ਦੇ 20 ਸੈਂਪਲਾਂ ਨੂੰ ਵੈਰੀਐਂਟ ਦੀ ਪਛਾਣ ਲਈ ਭੇਜਿਆ ਗਿਆ ਸੀ | ਇਸ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੋਰੋਨਾ ਦੇ 20 ...
ਚੰਡੀਗੜ੍ਹ, 17 ਜਨਵਰੀ (ਨਵਿੰਦਰ ਸਿੰਘ ਬੜਿੰਗ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਨੇ ਸ਼ਹਿਰ ਵਾਸੀਆਂ ਨੂੰ ਕੰਬਣੀ ਛੇੜ ਦਿੱਤੀ ਹੈ | ਪਿਛਲੇ ਦਿਨਾਂ ਦੌਰਾਨ ਸੂਰਜ ਨਾ ਨਿਕਲਣ ਕਰਕੇ ਅੱਜ ਵੀ ਆਸਮਾਨ 'ਚ ਧੁੰਦ ਤੇ ਬੱਦਲ ਛਾਏ ਰਹੇ | ਇਸ ਦੌਰਾਨ ਦੋ ਪਹੀਆ ਵਾਹਨ ਚਾਲਕਾਂ ...
ਚੰਡੀਗੜ੍ਹ, 17 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੋਰੀ ਦੇ ਇਕ ਮਾਮਲੇ 'ਚ ਪੁਲਿਸ ਸਟੇਸ਼ਨ ਸੈਕਟਰ 31 ਦੀ ਟੀਮ ਨੇ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰਾਮ ਦਰਬਾਰ ਦੇ ਰਹਿਣ ਵਾਲੇ ਨੀਤਿਸ਼ ਉਰਫ਼ ਨੋਨੂ ਤੇ ਰੋਹਿਤ ਉਰਫ਼ ਗੁੱਲੀ ਅਤੇ ਸੈਕਟਰ 56 ...
ਚੰਡੀਗੜ੍ਹ, 17 ਜਨਵਰੀ (ਅੰਕੁਰ ਤਾਂਗੜੀ)-ਪਹਿਲਾਂ ਖਿਡਾਰੀ ਸੋਚਦੇ ਸੀ ਕਿ ਕਾਸ਼ ਅਸੀਂ ਪੰਜਾਬ ਦੇ ਹੁੰਦੇ ਪਰ ਹੁਣ ਗੱਲ ਉਲਟ ਹੋ ਗਈ ਹੈ | ਹੁਣ ਖਿਡਾਰੀ ਸੋਚਦੇ ਹਨ ਕਿ ਕਾਸ਼ ਅਸੀਂ ਹਰਿਆਣਾ ਦੇ ਹੁੰਦੇ | ਇਹ ਪ੍ਰਗਟਾਵਾ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਸੋਮਵਾਰ ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਬਰਾੜ, ਚੇਅਰਮੈਨ ਬਲਵੰਤ ਤਕਸ਼ਕ ਤੇ ਸੂਬਾ ਸਕੱਤਰ ਅਭਿਸ਼ੇਕ ਨੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਤੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੂੰ ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾ ਤ੍ਰੇਅ ਨੇ ਸੋਮਵਾਰ ਨੂੰ ਕੋਰੋਨਾ ਬਚਾਅ ਲਈ ਭਾਰਤੀ ਰੈੱਡ ਕ੍ਰਾਸ ਸੁਸਾਇਟੀ ਵਲੋਂ ਤਿਆਰ ਕੀਤੀ 4000 ਹਾਈਜੀਨ ਕਿੱਟ ਦੇ ਦੋ ਟਰੱਕਾਂ ਨੂੰ ਰੈੱਡ ਕ੍ਰਾਸ ਦੀ ਝੰਡੀ ਦਿਖਾ ਕੇ 22 ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਗੁਰੂਗ੍ਰਾਮ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੋਵਿਡ ਸੰਕ੍ਰਮਣ ਤੇ ਜ਼ਿਲੇ੍ਹ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਜਾਣਕਾਰੀ ਲਈ ਅਤੇ ਕੋਰਟ ਕੇਸ ਸੰਬੰਧੀ ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਆਈ. ਏ. ਐਸ. ਅਧਿਕਾਰੀ ਆਨੰਦ ਮੋਹਨ ਸ਼ਰਣ, ਵਧੀਕ ਮੁੱਖ ਸਕੱਤਰ, ਉਚੇਰੀ ਸਿਖਿਆ ਵਿਭਾਗ ਨੂੰ ਮੁੱਖ ਸਕੱਤਰ ਗ੍ਰੇਡ 'ਚ ਪਦਉਨਤ ਕੀਤਾ ਹੈ | ...
ਖਰੜ, 17 ਜਨਵਰੀ (ਜੰਡਪੁਰੀ) - ਹਲਕਾ ਖਰੜ 'ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ 'ਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਹਲਕਾ ਖਰੜ ਦੇ ਵਾ. ਨੰ. 23 ਵਿਖੇ ਜਗਤਾਰ ਸਿੰਘ ਜੱਗੂ ਦੀ ਅਗਵਾਈ 'ਚ ਇਕ ਮੀਟਿੰਗ ਰੱਖੀ ਗਈ, ਜਿਸ 'ਚ ਖਰੜ ਹਲਕੇ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ...
ਐੱਸ. ਏ. ਐੱਸ. ਨਗਰ, 17 ਜਨਵਰੀ (ਰਾਣਾ)-ਕਾਂਗਰਸ ਪਾਰਟੀ ਨੇ ਮਾਫ਼ੀਆ ਤੇ ਭਿ੍ਸ਼ਟਾਚਾਰ 'ਚ ਗ੍ਰਸਤ ਸਾਰੇ ਆਗੂਆਂ ਨੂੰ ਕਲਾਵੇ 'ਚ ਲੈ ਕੇ ਵਿਧਾਨ ਸਭਾ ਦੀਆਂ ਟਿਕਟਾਂ ਦਿੱਤੀਆਂ ਹਨ, ਇਸ ਲਈ ਕਾਂਗਰਸ ਤੋਂ ਸਾਫ਼ ਸੁਥਰੇ ਸਾਸ਼ਨ ਦੀ ਆਸ ਨਹੀਂ ਕੀਤੀ ਜਾ ਸਕਦੀ | ਇਹ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਹਲਕਾ ਮੁਹਾਲੀ ਅੰਦਰ ਵੱਖ-ਵੱਖ ਥਾਈਾ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਸਿਰਫ ਮੁਹਾਲੀ ਹਲਕੇ 'ਚ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੀ ਚਹੇਤੀ ਬਣ ਚੁੱਕੀ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਬਲੌਂਗੀ ਦੇ ਲੋਕਾਂ ਨਾਲ ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਸਪੁੱਤਰ ਅਮਨਦੀਪ ਸਿੰਘ ਗਿੱਲ ਵਲੋਂ ਸਥਾਨਕ 'ਚ ਪਾਰਟੀ ਆਗੂਆਂ ਨਾਲ ਮਿਲ ਕੇ ਆਪਣੇ ਪਿਤਾ ਦੇ ਹੱਕ 'ਚ ਤੇਜ਼ ਚੋਣ ਪ੍ਰਚਾਰ ਕੀਤਾ ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਹਲਕਾ ਡੇਰਾਬੱਸੀ 'ਚ ਪੈਂਦੇ ਪਿੰਡ ਤਸਿੰਬਲੀ ਦੇ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ | ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਦੱਸਿਆ ਕਿ ਅੱਜ ਸਰਕਲ ਹੰਡੇਸਰਾ ਦੇ ਪਿੰਡ ਤਸਿੰਬਲੀ ਵਿਖੇ ਕਈ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਾਕ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵਲੋਂ ਸਮੁੱਚੇ ਪਾਰਟੀ ਮੈਂਬਰਾਂ ਨਾਲ ਮਿਲ ਕੇ ਹਲਕੇ 'ਚ ਲੋਕ ਸੰਪਰਕ ਅਭਿਆਨ ਤਹਿਤ ਲੋਕਾਂ ਨਾਲ ਮੁਲਾਕਾਤ ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ)-ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਾਰਾ ਹਲਕਾ ਦੁਖੀ ਹੋਇਆ ਪਿਆ ਹੈ | ਇਹੀ ਕਾਰਨ ਹੈ ਕਿ ਡੇਰਾਬੱਸੀ ਹਲਕੇ ਦੇ ਟਕਸਾਲੀ ਕਾਂਗਰਸੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਐਨ. ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਹੱਕ 'ਚ ਪਾਰਟੀ ਆਗੂਆਂ ਵਲੋਂ ਆਲੇ-ਦੁਆਲੇ ਦੇ ਪਿੰਡਾਂ 'ਚ ਤੇਜ਼ੀ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ | ਚੋਣ ਪ੍ਰਚਾਰ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਮੁਹਾਲੀ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਕਾਂਗਰਸੀ ਵਰਕਰਾਂ ਨੇ ਸ਼ਿਖਰਾਂ 'ਤੇ ਪਹੁੰਚਾਈ ਹੋਈ ਹੈ | ਇਸੇ ਲੜੀ ਤਹਿਤ ਇਲਾਕੇ ਦੇ ਕਾਂਗਰਸੀ ਵਰਕਰਾਂ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਪਰਵਿੰਦਰ ਸਿੰਘ ਸੋਹਾਣਾ ਟਿਕਟ ਦਿੱਤੇ ਜਾਣ ਦੇ ਵਿਰੋਧ 'ਚ ਮੁਹਾਲੀ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਬਿਲਡਿੰਗ ਦਾ ਸੌਦਾ ਕਰਕੇ 35 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਰਣ ਸਿੰਘ ਵਾਸੀ ਯਮੁਨਾਨਗਰ, ਮਨਮੋਹਨ ਸਿੰਘ ...
ਚੰਡੀਗੜ੍ਹ, 17 ਜਨਵਰੀ (ਨਵਿੰਦਰ ਸਿੰਘ ਬੜਿੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਦੀ ਸੰਸਥਾ ਇਨੋਵੇਸ਼ਨ ਕੌਂਸਲ ਨੇ 'ਸਮੱਸਿਆ ਹੱਲ ਤੇ ਵਿਚਾਰ' ਵਿਸ਼ੇ 'ਤੇ ਇਕ ਆਨਲਾਈਨ ਸੈਸ਼ਨ ਦਾ ਆਯੋਜਨ ਕੀਤਾ | ਆਨਲਾਈਨ ਸੈਸ਼ਨ 'ਚ ਵਿਦਿਆਰਥੀਆਂ ਤੇ ਫੈਕਲਟੀ ...
ਪੰਚਕੂਲਾ, 17 ਜਨਵਰੀ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਦੇ 649 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 538 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ, ਜਦ ਕਿ ਬਾਕੀ ਹੋਰਨਾਂ ਖੇਤਰਾਂ ਨਾਲ ਸੰਬੰਧਿਤ ਹਨ | ਇਸ ਸੰਬੰਧੀ ਨੋਡਲ ਅਫ਼ਸਰ ਡਾ. ਮਨਕੀਰਤ ਨੇ ਦੱਸਿਆ ਕਿ ਕੋਰੋਨਾ ਦੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਹਰੇਕ ਆਮ ਆਦਮੀ ਦੇ ਹੱਕ ਦੀ ਗੱਲ ਕਰਦੀ ਹੈ, ਜਿਸ ਦੀ ਕਾਰਜਪ੍ਰਣਾਲੀ ਦੀ ਮਿਸਾਲ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਚੱਲ ਰਹੀ 'ਆਪ' ਦੀ ਸਰਕਾਰ ਤੋਂ ਮਿਲਦੀ ਹੈ | ਇਹ ਵਿਚਾਰ 'ਆਪ' ਦੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਸਥਾਨਕ ਸੈਕਟਰ 66 ਤੋਂ 69 ਤੇ 76 ਤੋਂ 80 ਦੇ ਵਸਨੀਕਾਂ ਤੋਂ ਸ਼ਹਿਰ ਦੇ ਦੂਜੇ ਰਿਹਾਇਸ਼ੀ ਖੇਤਰਾਂ ਦੇ ਮੁਕਾਬਲੇ ਪਾਣੀ ਦੇ ਸਾਢੇ ਪੰਜ ਗੁਣਾ ਵੱਧ ਬਿੱਲ ਵੱਧ ਵਸੂਲਣ ਦੇ ਮਾਮਲੇ 'ਚ ਗਮਾਡਾ ਵਲੋਂ ਵਸੂਲੀ ਗਈ ਵੱਧ ਰਕਮ ਲੋਕਾਂ ਨੂੰ ...
ਖਰੜ, 17 ਜਨਵਰੀ (ਜੰਡਪੁਰੀ)-ਖਰੜ ਦੀ ਸਰਹੱਦ ਪੁਲਿਸ ਨੇ ਤਿੰਨ ਵਿਅਕਤੀਆਂ ਜਸਬੀਰ ਸਿੰਘ, ਮਨਜੀਤ ਸਿੰਘ ਤੇ ਕੁਲਵਿੰਦਰ ਸਿੰਘ ਵਾਸੀਆਨ ਸਹੌੜਾਂ ਦੇ ਖ਼ਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਸਦਰ ਪੁਲਿਸ ਦੇ ਇੰਚਾਰਜ ਅਸ਼ੋਕ ਕੁਮਾਰ ਨੇ ...
ਚੰਡੀਗੜ੍ਹ, 17 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪਟਿਆਲਾ ਦੇ ਰਹਿਣ ਵਾਲੇ ਸੌਰਵ ਜੈਨ ਨੇ ਪਟਿਆਲਾ ਅਰਬਨ ਸੀਟ 'ਤੇ ਆਮ ਆਦਮੀ ਪਾਰਟੀ ਵਲੋਂ ਸਾਬਕਾ ਮੇਅਰ ਅਜੀਤ ਪਾਲ ਕੋਹਲੀ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਵਾਲ ਖੜੇ੍ਹ ਕੀਤੇ ਹਨ | ਸੌਰਵ ਜੈਨ ਨੇ ਕਿਹਾ ਕਿ ਉਸ ਨੇ 10 ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਐਰੋਸਿਟੀ ਤੋਂ ਸਿਰਫ਼ 8 ਮਿੰਟ ਦੀ ਦੂਰੀ 'ਤੇ ਰਣਨੀਤਿਕ ਰੂਪ ਨਾਲ ਐਨ. ਐਚ. 205-ਏ 'ਤੇ ਸਥਿਤ ਬਨੂੰੜ-ਤੇਪਲਾ ਰੋਡ ਕਾਰੋਬਾਰ ਦੇ ਉਥਾਨ ਤੇ ਅਰਥਵਿਵਸਥਾ ਨੂੰ ਗਤੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ 'ਚ ਖੇਤਰ ਦੇ ਪ੍ਰਮੁੱਖ ਰੀਅਲ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ ਖਰੜ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਦੇ ਪਿੰਡਾਂ ਤੇ ਸ਼ਹਿਰਾਂ 'ਚ ਕੀਤੀ ਜਾ ਰਹੀਆਂ ਮੀਟਿੰਗਾਂ 'ਚ ਬੜਾ ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-'ਪੰਜਾਬ ਬਚਾਓ ਸਾਂਝਾ ਮੰਚ' ਵਲੋਂ ਪੰਜਾਬ 'ਚ ਇਕ ਨਵੇਂ ਮੰਚ ਦਾ ਗਠਨ ਕੀਤਾ ਗਿਆ ਹੈ | ਸ਼ਹੀਦ ਫੇਰੂਮਨ ਅਕਾਲੀ ਦਲ ਦੇ ਬੈਨਰ ਹੇਠ ਤਕਰੀਬਨ 10 ਪਾਰਟੀਆਂ ਜਿਨ੍ਹਾਂ 'ਚ ਤਿ੍ਣਮੂਲ ਕਾਂਗਰਸ ਪੰਜਾਬ, ਭਾਰਤੀਯ ਹਿੰਦੂ ਸੈਨਾ, ਵੋਟਰਸ ਪਾਰਟੀ ...
ਚੰਡੀਗੜ੍ਹ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦਾ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ 26 ਜਨਵਰੀ 2022 ਨੂੰ ਪੰਚਕੂਲਾ 'ਚ ਆਯੋਜਿਤ ਕੀਤਾ ਜਾਵੇਗਾ, ਜਿਥੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਕੌਮੀ ਝੰਡਾ ਫਹਿਰਾਉਣਗੇ | ਇਸ ਤੋਂ ਇਲਾਵਾ ਮੁੱਖ ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-ਰਾਜਸਥਾਨ ਦੇ ਅਲਵਰ ਸ਼ਹਿਰ 'ਚ ਨਾਬਾਲਗ ਕੁੜੀ ਨਾਲ ਜਬਰ ਜਨਾਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੈਸ਼ਨਲ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਰਾਜਸਥਾਨ ਸਰਕਾਰ ਦੇ ਚੀਫ਼ ਸੈਕਰੇਟਰੀ, ਡੀ. ਜੀ. ਪੀ., ਅਲਵਰ ਦੇ ਡੀ. ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਵਿਧਾਇਕ ਐਨ. ਕੇ. ਸ਼ਰਮਾ ਨੇ ਡੇਰਾਬੱਸੀ ਦੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਖ਼ਿਲਾਫ਼ ਮੁਬਾਰਿਕਪੁਰ ਵਿਖੇ ਧੋਖਾਧੜੀ ਨਾਲ ਜ਼ਮੀਨ ਆਪਣੇ ਨਾਂਅ ਕਰਵਾਉਣ ਦੇ ਦੋਸ਼ 'ਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੁਖਵਿੰਦਰ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸਵੇਰੇ 9.30 ਵਜੇ ਗੁ. ਸਹਿਬ ਤੋਂ ਸ਼ੁਰੂ ਹੋ ਕੇ ਪਿੰਡ ਸਵਾੜਾ, ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ/ਰਾਜਬੀਰ ਸਿੰਘ)-ਪਿੰਡ ਜੌਲਾ ਦੀ 8 ਸਾਲਾ ਬੱਚੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਹੰਡੇਸਰਾ ਪੁਲਿਸ ਨੇ ਬੱਚੀ ਦੀ ਦਾਦੀ, ਪਿਓ ਤੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਬੱਚੀ ਦੇ ਗਆਂਢੀ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼ 11 ਦੀ ਪੁਲਿਸ ਨੇ ਵੱਖ-ਵੱਖ ਥਾਈਾ ਕੀਤੀ ਨਾਕਾਬੰਦੀ ਦੌਰਾਨ 2 ਮੁਲਜ਼ਮਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਵਾਸੀ ਫੇਜ਼-10 ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਹੱਦ 'ਚ ਪੈਂਦੇ ਫੋਕਲ ਪੁਆਇੰਟ ਦੀ ਇਕ ਫੈਕਟਰੀ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਕੀਮਤ ਦੀਆਂ ਲੋਹੇ ਦੀਆਂ ਪਲੇਟਾਂ ਚੋਰੀ ਕਰ ਲਈਆਂ | ਇਸ ਸੰਬੰਧੀ ਸੀ. ਆਰ. ਬੀ. ਇੰਟਰਨੈਸ਼ਨਲ ਇੰਡ. ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਈਕਮਾਨ ਵਲੋਂ ਬਲਕਾਰ ਸਿੰਘ ਮਾਵੀ ਅਭੀਪੁਰ ਤੇ ਕੁਲਦੀਪ ਸਿੰਘ ਪੰਚ ਸਿਆਲਬਾ ਨੂੰ ਜ਼ਿਲ੍ਹਾ ਮੁਹਾਲੀ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਲਾਲੜੂ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ 47 ਸਾਲਾ ਔਰਤ ਦੀ ਮੌਤ ਹੋ ਗਈ | ਮਾਮਲੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ...
ਖਰੜ, 17 ਜਨਵਰੀ (ਜੰਡਪੁਰੀ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਆਗੂਆਂ ਅੰਦਰ ਲਗਾਤਾਰ ਭਾਜਪਾ 'ਚ ਸ਼ਾਮਿਲ ਹੋਣ ਦੀ ਹੋੜ ਲੱਗੀ ਹੋਈ ਹੈ | ਇਹ ਇਸ ਗੱਲ ਦਾ ਸਬੂਤ ਹੈ ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਉਪਰਲੀ ਪੱਤੀਂ ਵਿਖੇ ਗ੍ਰਾਮ ਪੰਚਾਇਤ ਸਰਪੰਚ ਜਸਵੀਰ ਕੌਰ ਦੀ ਅਗਵਾਈ 'ਚ ਸਨਮਾਨ ਸਮਾਰੋਹ ਕਰਵਾਇਆ ਗਿਆ | ਪਿੰਡ ਦੇ ਵਿਕਾਸ ਕਾਰਜਾਂ 'ਚ ਵਿਸ਼ੇਸ਼ ਯੋਗਦਾਨ ਪਾਉਣ 'ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ...
ਖਰੜ, 17 ਜਨਵਰੀ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਸਿਟੀ ਪੁਲਿਸ ਤੇ ਬਲੌਂਗੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਅੱਜ ਖਰੜ ਬੱਸ ਅੱਡੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਤੇ ਗਣਤੰਤਰ ਦਿਵਸ ਨੂੰ ਲੈ ਕੇ ਫਲੈਗ ਮਾਰਚ ਕੀਤਾ ਗਿਆ ਹੈ | ਫਲੈਗ ਮਾਰਚ ਦੀ ਅਗਵਾਈ ਡੀ. ਐੱਸ. ਪੀ. ਖਰੜ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਸਥਾਨਕ ਸਰਕਾਰੀ ਆਈ. ਟੀ. ਆਈ. (ਲੜਕੀਆਂ) 'ਚ ਟ੍ਰੇਨਿੰਗ ਹਾਸਲ ਕਰ ਰਹੀਆਂ ਸਿਖਿਆਰਥਣਾਂ ਨੂੰ ਸਿਖਲਾਈ ਦੇਣ ਉਪਰੰਤ ਰੁੁਜ਼ਗਾਰ ਪ੍ਰਦਾਨ ਕਰਨ ਲਈ ਸੰਸਥਾ ਵਲੋਂ ਸਮੇਂ-ਸਮੇਂ ਸਿਰ ਢੁਕਵੇਂ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ 100 ...
ਐੱਸ. ਏ. ਐੱਸ. ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਖ਼ਤਮ ਹੋ ਗਿਆ | ਚੋਣ ਕਮਿਸ਼ਨ ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਤੇ ਦਰਸ਼ਨ ਰਾਮ ਨੇ ਦੱਸਿਆ ਕਿ ਸਰਬ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 702 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਤੋਂ ਪੀੜਤ 2 ਹੋਰਨਾਂ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ 670 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ)-ਅਦਾਲਤ ਵਲੋਂ ਚੋਰੀ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਵਿਅਕਤੀ ਮੁਬਾਰਿਕਪੁਰ ਪੁਲਿਸ ਨੇ 9 ਸਾਲ ਬਾਅਦ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਰਾਜਿੰਦਰ ਪਾਲ ਪੁੱਤਰ ਰਮੇਸ਼ ਰਾਘਵ ਵਾਸੀ ਪੰਚਕੂਲਾ ਹਰਿਆਣਾ ਦੇ ਰੂਪ 'ਚ ਹੋਈ ਹੈ | ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਮੌਕਿਆਂ, ਸਹਿਣਸ਼ੀਲਤਾ ਤੇ ਸਮਾਜਿਕ ਨਿਆਂ ਨਾਲ ਭਰਪੂਰ ਭਵਿੱਖ ਬਣਾਉਣ ਦੇ ਉਦੇਸ਼ ਤਹਿਤ 'ਚੰਡੀਗੜ੍ਹ ਵੈੱਲਫ਼ੇਅਰ ਟਰੱਸਟ' ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਜ਼ਿਲ੍ਹੇ 'ਚ ਜੰਗੀ ਪੱਧਰ 'ਤੇ ਚੱਲ ਰਹੀ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹੇ 'ਚ ਹੁਣ ਤੱਕ 16 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ, ਜਿਸ 'ਚੋਂ 6 ਲੱਖ ਤੋਂ ਵੱਧ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਵਲੋਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਖਰੜ ਦੇ ਸਹਿਯੋਗ ਨਾਲ ਪਿੰਡ ਬਜਹੇੜੀ ਵਿਖੇ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂਮਾਜਰਾ ਨੇ ਦੱਸਿਆ ਕਿ ਕੈਂਪ 'ਚ ਡਾ. ਕ੍ਰਤਿਕਾ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਦਸੰਬਰ 2021 'ਚ ਸਬ ਤਹਿਸੀਲ ਘੜੂੰਆਂ ਦਾ ਗਠਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਉਸ ਤੋਂ ਬਾਅਦ ਤਹਿਸੀਲ ਖਰੜ ਨਾਲੋਂ ਤੋੜ ਕੇ ਸਬ ਤਹਿਸੀਲ ਘੜੂੰਆਂ 'ਚ ਸ਼ਾਮਿਲ ਕੀਤੇ ਗਏ 19 ਪਿੰਡਾਂ ਦੇ ਵਸਨੀਕਾਂ, ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਸੀ. ਐਚ. ਸੀ. ਲਾਲੜੂ ਵਲੋਂ ਐਸ. ਐਮ. ਓ. ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਸੇਂਟ ਅੱਤਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿਖੇ 15 ਸਾਲ ਤੋਂ ਵੱਧ ਉਮਰ ਦੇ ਕਰੀਬ 200 ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ | ਇਸ ਮੌਕੇ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX