ਸ੍ਰੀ ਅਨੰਦਪੁਰ ਸਾਹਿਬ, 17 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਧੜੱਲੇ ਨਾਲ ਵਸੂਲੀ ਜਾ ਰਹੀ ਗੁੰਡਾ ਪਰਚੀ ਖ਼ਿਲਾਫ਼ ਹਰਿਆਵਲ ਪੰਜਾਬ ਸੰਸਥਾ ਵਲੋਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਗਿਆ ਤੇ ਇਸ ਖ਼ਿਲਾਫ਼ ਸਥਾਨਕ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਦਰਖਾਸਤ ਵੀ ਦਿੱਤੀ ਗਈ | ਸੰਸਥਾ ਦੇ ਕਨਵੀਨਰ ਸੰਦੀਪ ਸਿੰਘ ਕਲੋਤਾ ਤੇ ਐਡਵੋਕੇਟ ਸਤਵੀਰ ਸਿੰਘ ਰਾਣਾ ਨੇ ਅੱਜ ਆਪਣੇ ਸਾਥੀਆਂ ਸਮੇਤ ਇਥੋਂ ਨੇੜੇ ਮਾਈਨਿੰਗ ਦੇ ਗੜ੍ਹ ਅਗੰਮਪੁਰ ਜ਼ੋਨ ਅੰਦਰ ਗੁੰਡਾ ਪਰਚੀ ਵਾਲਿਆਂ ਨੂੰ ਉਜਾਗਰ ਕਰਦਿਆਂ ਸ਼ਰੇਆਮ ਟਿੱਪਰਾਂ ਤੋਂ ਕੀਤੀ ਜਾ ਰਹੀ ਵਸੂਲੀ ਦਾ ਫਿਲਮਾਕਣ ਕੀਤਾ | ਸੰਸਥਾ ਦੇ ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਗੁੰਡਾ ਪਰਚੀ ਵਾਲੇ ਠੇਕੇਦਾਰ ਦੇ ਕਰਿੰਦਿਆਂ ਵਲੋਂ ਪਿਛਲੇ ਕਈ ਸਾਲ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਹਿਲਾ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਸ਼ਿਕਾਇਤ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਗੁੰਡਾ ਪਰਚੀ ਵਾਲਿਆਂ ਵਲੋਂ ਇਲਾਕੇ ਅੰਦਰ ਕਈ ਨਾਜਾਇਜ਼ ਕੰਡੇ ਵੀ ਲਗਾਏ ਗਏ ਹਨ | ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਗੁੰਡਾ ਪਰਚੀ ਦੇ ਨਾਜਾਇਜ਼ ਧੰਦੇ 'ਚ ਸਭ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਉਕਤ ਸੰਸਥਾ ਤੇ ਇਲਾਕਾ ਵਾਸੀਆਂ ਵਲੋਂ ਬੀਤੀ 3 ਜਨਵਰੀ ਨੂੰ ਗੁੰਡਾ ਪਰਚੀ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ-ਗੜਸ਼ੰਕਰ ਮੁੱਖ ਮਾਰਗ 'ਤੇ ਪਿੰਡ ਅਗੰਮਪੁਰ ਵਿਖੇ ਜਾਮ ਲਗਾ ਕੇ ਵਿਰੋਧ ਕੀਤਾ ਗਿਆ ਸੀ, ਜਿਥੇ ਪ੍ਰਸ਼ਾਸਨ ਵਲੋਂ ਗੁੰਡਾ ਪਰਚੀ ਕਰਨ ਦਾ ਸੰਸਥਾ ਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਵਸੂਲੀ ਨਿਰੰਤਰ ਜਾਰੀ ਹੈ | ਇਸ ਸੰਬੰਧੀ ਵਿਭਾਗ ਦੇ ਐਸ. ਡੀ. ਓ. ਸਤਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਗੁੰਡਾ ਪਰਚੀ ਕਿਸੇ ਵੀ ਪੱਧਰ 'ਤੇ ਸਹਿਣ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਜਬਰੀ ਵਸੂਲੀ ਕੀਤੀ ਜਾ ਰਹੀ ਹੈ ਤਦ ਪੁਲਿਸ ਪ੍ਰਸ਼ਾਸਨ ਸਿੱਧਾ ਕਾਰਵਾਈ ਕਰ ਸਕਦਾ ਹੈ |
ਨੂਰਪੁਰ ਬੇਦੀ, 17 ਜਨਵਰੀ (ਵਿੰਦਰ ਪਾਲ ਝਾਂਡੀਆ)-ਕਾਂਗਰਸ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੁੜ ਉਮੀਦਵਾਰ ਐਲਾਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਟਿਕਟ ਮਿਲਣ ਤੋਂ ਬਾਅਦ ਨੂਰਪੁਰ ਬੇਦੀ ਇਲਾਕੇ 'ਚ ਪੈਂਦੇ ਆਪਣੇ ਜੱਦੀ ਪਿੰਡ ਝਾਂਡੀਆ ...
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਹਾਸਲ ਬਰਾਦਰੀ ਰੋਪੜ ਦੇ ਮਹਿਲਾ ਵਿੰਗ ਦੇ ਪ੍ਰਧਾਨ, ਕਾਂਗਰਸ ਪਾਰਟੀ ਦੇ ਅਣਥੱਕ ਵਰਕਰ ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਨੂੰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਰੂਪਨਗਰ ਜ਼ਿਲ੍ਹੇ ਦੀ ਵੱਡੀ ...
ਸ੍ਰੀ ਅਨੰਦਪੁਰ ਸਾਹਿਬ, 17 ਜਨਵਰੀ (ਕਰਨੈਲ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ 'ਚ ਨਿਯਮਿਤ ਰੂਪ ਵਿਚ ਚੱਲ ਰਹੇ ...
ਸ੍ਰੀ ਅਨੰਦਪੁਰ, 17 ਜਨਵਰੀ (ਜੇ. ਐਸ. ਨਿੱਕੂਵਾਲ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨੂੰ ਖ਼ਾਲਸਾ ਕਾਲਜ ਲਾਗਿਓਾ ਸ਼ੋ੍ਰਮਣੀ ਕਮੇਟੀ ਪ੍ਰਧਾਨ ...
ਸ੍ਰੀ ਚਮਕੌਰ ਸਾਹਿਬ, 17 ਜਨਵਰੀ (ਜਗਮੋਹਣ ਸਿੰਘ ਨਾਰੰਗ)-ਮਿਸਤਰੀਆਂ ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸ੍ਰੀ ਚਮਕੌਰ ਸਾਹਿਬ ਦੀ ਜਰਨਲ ਮੀਟਿੰਗ ਮਿਸਤਰੀ ਅਜੈਬ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਚਮਕੌਰ ਸਾਹਿਬ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਬਿਲਡਿੰਗ ਦਾ ਸੌਦਾ ਕਰਕੇ 35 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਰਣ ਸਿੰਘ ਵਾਸੀ ਯਮੁਨਾਨਗਰ, ਮਨਮੋਹਨ ਸਿੰਘ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਸਥਾਨਕ ਸੈਕਟਰ 66 ਤੋਂ 69 ਤੇ 76 ਤੋਂ 80 ਦੇ ਵਸਨੀਕਾਂ ਤੋਂ ਸ਼ਹਿਰ ਦੇ ਦੂਜੇ ਰਿਹਾਇਸ਼ੀ ਖੇਤਰਾਂ ਦੇ ਮੁਕਾਬਲੇ ਪਾਣੀ ਦੇ ਸਾਢੇ ਪੰਜ ਗੁਣਾ ਵੱਧ ਬਿੱਲ ਵੱਧ ਵਸੂਲਣ ਦੇ ਮਾਮਲੇ 'ਚ ਗਮਾਡਾ ਵਲੋਂ ਵਸੂਲੀ ਗਈ ਵੱਧ ਰਕਮ ਲੋਕਾਂ ਨੂੰ ...
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹੇ 'ਚ ਅੱਜ 205 ਨਵੇਂ ਕੋਰੋਨਾ ਕੇਸਾਂ 'ਚ ਇਜ਼ਾਫਾ ਹੋਇਆ ਜਿਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1247 ਹੋ ਗਈ ਹੈ | ਅੱਜ ਆਏ ਨਵੇਂ ਕਰੋਨਾ ਕੇਸਾਂ ਮੁਤਾਬਿਕ ਸਭ ਤੋਂ ਵੱਧ ਰੂਪਨਗਰ ਬਲਾਕ 'ਚ 39, ਭਰਤਗੜ੍ਹ ਬਲਾਕ 'ਚ 29, ਮੋਰਿੰਡਾ 'ਚ ...
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਰਾਜੇਸ਼ ਵਰਮਾ ਰਾਜੂ ਬੇਲੇ ਵਾਲੇ ਤੇ ਰਜਨੀਸ਼ ਚੋਪੜਾ ਨੇ ਆਪਣੀ ਬਰਾਦਰੀ ਦੇ ਪਰਿਵਾਰਾਂ ਸਮੇਤ ਕਾਂਗਰਸ ਦਾ ਹੱਥ ਫੜ ਲਿਆ | ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ...
ਸ੍ਰੀ ਚਮਕੌਰ ਸਾਹਿਬ, 17 ਜਨਵਰੀ (ਜਗਮੋਹਣ ਸਿੰਘ ਨਾਰੰਗ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਵਲੋਂ ਸਥਾਨਕ ਜਗਦੀਪ ਪੈਲਸ ਨੇੜੇ ਆਪਣਾ ਚੋਣ ਦਫ਼ਤਰ ਅਰਦਾਸ ਕਰਨ ਉਪਰੰਤ ਕੋਵਿਡ-19 ...
ਘਨੌਲੀ, 17 ਜਨਵਰੀ (ਜਸਵੀਰ ਸਿੰਘ ਸੈਣੀ)-ਹਲਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਨੇ ਢੱਕੀ ਤੇ ਬਿੱਕੋਂ ਪਿੰਡ 'ਚ ਜਾ ਕੇ ਡੋਰ ਟੂ ਡੋਰ ਕੈਂਪੇਨ ਕੀਤੀ, ਜਿਸ 'ਚ ਹਲਕੇ ਦੇ ਵੋਟਰਾਂ ਕਿਹਾ ਨੂੰ 'ਆਪ' ਦੀ ਸਰਕਾਰ ਆਉਣ 'ਤੇ ਸਿਹਤ ਸਹੂਲਤਾਂ ...
ਸ੍ਰੀ ਅਨੰਦਪੁਰ ਸਾਹਿਬ, 17 ਜਨਵਰੀ (ਕਰਨੈਲ ਸਿੰਘ)-ਵੋਟਾਂ ਸੰਬੰਧੀ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਪਾਰਟੀ ਨਾਲ ਸੰਬੰਧੀ ਵੱਡੀ ਗਿਣਤੀ 'ਚ ਨੌਜਵਾਨ ਵਲੋਂ 'ਆਪ' 'ਚ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਹਲਕੇ ਦੇ ਪਿੰਡ ਨਿੱਕੂਵਾਲ ਵਿਖੇ 'ਆਪ' ਦੇ ...
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਰਾਜੀਵ ਸ਼ਰਮਾ ਦੀ ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਹੱਕ 'ਚ ਪਾਰਟੀ ਆਗੂਆਂ ਵਲੋਂ ਆਲੇ-ਦੁਆਲੇ ਦੇ ਪਿੰਡਾਂ 'ਚ ਤੇਜ਼ੀ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ | ਚੋਣ ਪ੍ਰਚਾਰ ...
ਸ੍ਰੀ ਅਨੰਦਪੁਰ ਸਾਹਿਬ, 17 ਜਨਵਰੀ (ਪੱਤਰ ਪ੍ਰੇਰਕ)-ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੁਆਰਾ ਐਲਾਨੇ ਉਮੀਦਵਾਰ ਰਾਣਾ ਕੇ. ਪੀ. ਸਿੰਘ ਪਾਰਟੀ ਟਿਕਟ ਮਿਲਣ ਤੋਂ ਬਾਅਦ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ...
ਮੋਰਿੰਡਾ, 17 ਜਨਵਰੀ (ਕੰਗ)-ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ 'ਚ ਪਾਰਟੀ ਵਰਕਰਾਂ ਵਲੋਂ ਪਿੰਡ ਰੋਡ ਮਾਜਰਾ ਤੋਂ ਡੋਰ ਟੂ ਡੋਰ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ | ਇਸ ਸੰਬੰਧੀ ਪਰਮਿੰਦਰ ਸਿੰਘ ਸੀਹੋਮਾਜਰਾ, ਮਲਕੀਤ ...
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਬੀਤੀ ਸ਼ਾਮ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ 'ਚ ਪਿੰਡ ਸ਼ਾਮਪੁਰਾ ਤੋਂ ਗਗਨ ਸਿੰਘ, ਆਸ਼ਾ ਰਾਣੀ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ, ਆਕਾਸ਼ਦੀਪ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ 2 ...
ਕਾਹਨਪੁਰ ਖੂਹੀ, 17 ਜਨਵਰੀ (ਗੁਰਬੀਰ ਸਿੰਘ ਵਾਲੀਆ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਆਪਣੇ-ਆਪਣੇ ਤਰੀਕੇ ਨਾਲ ਚੋਣ ਮੁਹਿੰਮ ਆਰੰਭੀ ਗਈ ਹੈ | ਇਸ ਦੇ ਚੱਲਦੇ ਨਜ਼ਦੀਕੀ ਪਿੰਡ ਕਲਵਾਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ...
ਸ੍ਰੀ ਅਨੰਦਪੁਰ ਸਾਹਿਬ, 17 ਜਨਵਰੀ (ਪੱਤਰ ਪ੍ਰੇਰਕ)-ਰਾਣਾ ਕੇ. ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਚੰਗਰ ਇਲਾਕੇ ਦੇ ਪਿੰਡਾਂ ਕਾਹੀਵਾਲ, ਸਮਲਾਹ, ਪਹਾੜਪੁਰ, ਸਿੰਬਰਵਾਲ, ਬਲੋਲੀ ਤੇ ਦੋਲੋਵਾਲ ਅੱਪਰ ਆਦਿ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਤੇ ਵੋਟਰਾਂ ਨਾਲ ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ/ਰਾਜਬੀਰ ਸਿੰਘ)-ਪਿੰਡ ਜੌਲਾ ਦੀ 8 ਸਾਲਾ ਬੱਚੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਹੰਡੇਸਰਾ ਪੁਲਿਸ ਨੇ ਬੱਚੀ ਦੀ ਦਾਦੀ, ਪਿਓ ਤੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਬੱਚੀ ਦੇ ਗਆਂਢੀ ...
ਬੇਲਾ, 17 ਜਨਵਰੀ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਰਸੀਦਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਮੰਗਲ ਨਾਥ ਯੂਥ ਕਲੱਬ, ਗ੍ਰਾਮ ਪੰਚਾਇਤ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਮੰਗਲ ਨਾਥ ਜੀ ਦੇ ਤਪ ਅਸਥਾਨ ਤੇ 51ਵੀਂ ਸਾਲਾਨਾ ਬਰਸੀ 20 ਜਨਵਰੀ ...
ਨੰਗਲ, 17 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸ਼ਿਵਾਲਿਕ ਐਵੇਨਿਊ ਵਾਰਡ ਨੰਬਰ 18 ਵਿਖੇ ਸਥਿਤ ਪਬਲਿਕ ਲਾਇਬ੍ਰੇਰੀ 'ਚ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਡੀ. ਆਰ. ਧਾਮੀ ਤੇ ਸ਼ਿਵਾਲਿਕ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ...
ਪੁਰਖਾਲੀ, 17 ਜਨਵਰੀ (ਬੰਟੀ)-ਪਿ੍ੰਸੀਪਲ ਰਾਜੇਸ਼ ਜੈਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ | ਇਸ ਮੌਕੇ ਜ਼ਿਲ੍ਹਾ ਮੈਂਟਰ ਸਤਨਾਮ ਸਿੰਘ, ਬੀ. ਐੱਮ. ਮੋਰਿੰਡਾ ਪ੍ਰਦੀਪ ਸ਼ਰਮਾ, ਬੀ. ਐੱਮ. ਮੀਆਂਪੁਰ ਸੁਖਵੰਤ ਸਿੰਘ ਤੇ ...
ਨੂਰਪੁਰ ਬੇਦੀ, 17 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸਰਬੱਤ ਦਾ ਭਲਾ ਮਿਸ਼ਨ ਨੂੰ ਲੈ ਕੇ ਨੂਰਪੁਰ ਬੇਦੀ ਵਿਖੇ ਤੇਰਾ ਤੇਰਾ ਵੈੱਲਫੇਅਰ ਸੁਸਾਇਟੀ ਨੂਰਪੁਰ ਬੇਦੀ ਦਾ ਗਠਨ ਕੀਤਾ ਗਿਆ | ਇਸ ਸੰਬੰਧੀ ਮਾ. ਰਣਜੀਤ ਸਿੰਘ ਭੱਠਲ ਨੇ ...
ਨੂਰਪੁਰ ਬੇਦੀ, 17 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਧੰਨ ਧੰਨ ਬਾਪੂ ਕੁੰਭਦਾਸ ਡੇਰਾ ਬਰਾਰੀ ਬਾਲੇਵਾਲ 'ਚ ਬਾਪੂ ਕੁੰਭਦਾਸ ਦੀ 16ਵੀ ਬਰਸੀ ਦੇ ਸੰਬੰਧ 'ਚ ਆਯੋਜਿਤ ਕੀਤੀ ਸ੍ਰੀਮਦ ਭਾਗਵਤ ਕਥਾ ਦੇ ਅੰਤਿਮ ਦਿਨ ਸਮਾਪਤੀ ਮੌਕੇ ਬੀਤੇ ਸਾਲਾਂ ਤੋਂ ਵਿੱਢੀ ਲੜੀ ਤਹਿਤ ...
ਮੋਰਿੰਡਾ, 17 ਜਨਵਰੀ (ਕੰਗ)-ਖੰਡ ਮਿੱਲ ਮੋਰਿੰਡਾ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਰੌਣੀ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ | ਮੀਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦਿੱਲੀ ...
ਨੂਰਪੁਰ ਬੇਦੀ 17 ਜਨਵਰੀ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਨੰਗਲ ਅਬਿਆਣਾ ਵਿਖੇ ਡਾ. ਬੀ. ਆਰ. ਅੰਬੇਡਕਰ ਯੂਥ ਸਪੋਰਟਸ ਕਲੱਬ ਵਲੋਂ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਸ਼ਾਨਦਾਰ ਫੁੱਟਬਾਲ ਕੱਪ ਦਾ ਯੂਥ ...
ਸ੍ਰੀ ਚਮਕੌਰ ਸਾਹਿਬ, 17 ਜਨਵਰੀ (ਜਗਮੋਹਣ ਸਿੰਘ ਨਾਰੰਗ)-ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਸ੍ਰੀ ਚਮਕੌਰ ਸਾਹਿਬ ਵਲੋਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ...
ਨੂਰਪੁਰ ਬੇਦੀ, 17 ਜਨਵਰੀ (ਵਿੰਦਰਪਾਲ ਝਾਂਡੀਆ)-ਪਿੰਡ ਨੋਧੇਮਾਜਰਾ ਵਿਖੇ ਸਥਿਤ ਗੁਰਦੁਆਰਾ ਬਾਬਾ ਜਵਾਹਰ ਸਿੰਘ ਸ੍ਰੀ ਝੰਡਾ ਜੀ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਗੁ: ਪ੍ਰੰ. ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਪ੍ਰਧਾਨ ਰਾਮ ਕੁਮਾਰ ...
ਸ੍ਰੀ ਚਮਕੌਰ ਸਾਹਿਬ, 17 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਬਰਸਾਲਪੁਰ ਵਿਖੇ ਸੰਤ ਬਾਬਾ ਅਮਰਦਾਸ ਦੀ 63ਵੀ ਬਰਸੀ ਨੂੰ ਸਮਰਪਿਤ ਗੁ: ਸ੍ਰੀ ਸੰਤ ਬਾਬਾ ਅਮਰਦਾਸ ਜੀ ਤੋਂ ਗੁ: ਸਾਹਿਬ ਦੀ ਪ੍ਰਬੰਧਕ ਕਮੇਟੀ (ਐਸ. ਸੀ.) ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਸ੍ਰੀ ਚਮਕੌਰ ਸਾਹਿਬ, 17 ਜਨਵਰੀ (ਜਗਮੋਹਣ ਸਿੰਘ ਨਾਰੰਗ)-ਮਹਾਂਪੁਰਸ਼ ਸੰਤ ਬਾਬਾ ਅਮਰਦਾਸ ਦੀ 63ਵੀਂ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਡੇਰਾ ਬਾਬਾ ਅਮਰਦਾਸ ਜੀ ਚੈਰੀਟੇਬਲ ਟਰੱਸਟ ਪਿੰਡ ਬਰਸਾਲਪੁਰ ਵਲੋਂ ਗ੍ਰਾਮ ਪੰਚਾਇਤ ਤੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼ 11 ਦੀ ਪੁਲਿਸ ਨੇ ਵੱਖ-ਵੱਖ ਥਾਈਾ ਕੀਤੀ ਨਾਕਾਬੰਦੀ ਦੌਰਾਨ 2 ਮੁਲਜ਼ਮਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਵਾਸੀ ਫੇਜ਼-10 ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਹੱਦ 'ਚ ਪੈਂਦੇ ਫੋਕਲ ਪੁਆਇੰਟ ਦੀ ਇਕ ਫੈਕਟਰੀ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਕੀਮਤ ਦੀਆਂ ਲੋਹੇ ਦੀਆਂ ਪਲੇਟਾਂ ਚੋਰੀ ਕਰ ਲਈਆਂ | ਇਸ ਸੰਬੰਧੀ ਸੀ. ਆਰ. ਬੀ. ਇੰਟਰਨੈਸ਼ਨਲ ਇੰਡ. ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਈਕਮਾਨ ਵਲੋਂ ਬਲਕਾਰ ਸਿੰਘ ਮਾਵੀ ਅਭੀਪੁਰ ਤੇ ਕੁਲਦੀਪ ਸਿੰਘ ਪੰਚ ਸਿਆਲਬਾ ਨੂੰ ਜ਼ਿਲ੍ਹਾ ਮੁਹਾਲੀ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਲਾਲੜੂ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ 47 ਸਾਲਾ ਔਰਤ ਦੀ ਮੌਤ ਹੋ ਗਈ | ਮਾਮਲੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ...
ਖਰੜ, 17 ਜਨਵਰੀ (ਜੰਡਪੁਰੀ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਆਗੂਆਂ ਅੰਦਰ ਲਗਾਤਾਰ ਭਾਜਪਾ 'ਚ ਸ਼ਾਮਿਲ ਹੋਣ ਦੀ ਹੋੜ ਲੱਗੀ ਹੋਈ ਹੈ | ਇਹ ਇਸ ਗੱਲ ਦਾ ਸਬੂਤ ਹੈ ...
ਖਰੜ, 17 ਜਨਵਰੀ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਸਿਟੀ ਪੁਲਿਸ ਤੇ ਬਲੌਂਗੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਅੱਜ ਖਰੜ ਬੱਸ ਅੱਡੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਤੇ ਗਣਤੰਤਰ ਦਿਵਸ ਨੂੰ ਲੈ ਕੇ ਫਲੈਗ ਮਾਰਚ ਕੀਤਾ ਗਿਆ ਹੈ | ਫਲੈਗ ਮਾਰਚ ਦੀ ਅਗਵਾਈ ਡੀ. ਐੱਸ. ਪੀ. ਖਰੜ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਸਥਾਨਕ ਸਰਕਾਰੀ ਆਈ. ਟੀ. ਆਈ. (ਲੜਕੀਆਂ) 'ਚ ਟ੍ਰੇਨਿੰਗ ਹਾਸਲ ਕਰ ਰਹੀਆਂ ਸਿਖਿਆਰਥਣਾਂ ਨੂੰ ਸਿਖਲਾਈ ਦੇਣ ਉਪਰੰਤ ਰੁੁਜ਼ਗਾਰ ਪ੍ਰਦਾਨ ਕਰਨ ਲਈ ਸੰਸਥਾ ਵਲੋਂ ਸਮੇਂ-ਸਮੇਂ ਸਿਰ ਢੁਕਵੇਂ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ 100 ...
ਐੱਸ. ਏ. ਐੱਸ. ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਖ਼ਤਮ ਹੋ ਗਿਆ | ਚੋਣ ਕਮਿਸ਼ਨ ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਤੇ ਦਰਸ਼ਨ ਰਾਮ ਨੇ ਦੱਸਿਆ ਕਿ ਸਰਬ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 702 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਤੋਂ ਪੀੜਤ 2 ਹੋਰਨਾਂ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ 670 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ)-ਅਦਾਲਤ ਵਲੋਂ ਚੋਰੀ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਵਿਅਕਤੀ ਮੁਬਾਰਿਕਪੁਰ ਪੁਲਿਸ ਨੇ 9 ਸਾਲ ਬਾਅਦ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਰਾਜਿੰਦਰ ਪਾਲ ਪੁੱਤਰ ਰਮੇਸ਼ ਰਾਘਵ ਵਾਸੀ ਪੰਚਕੂਲਾ ਹਰਿਆਣਾ ਦੇ ਰੂਪ 'ਚ ਹੋਈ ਹੈ | ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਮੌਕਿਆਂ, ਸਹਿਣਸ਼ੀਲਤਾ ਤੇ ਸਮਾਜਿਕ ਨਿਆਂ ਨਾਲ ਭਰਪੂਰ ਭਵਿੱਖ ਬਣਾਉਣ ਦੇ ਉਦੇਸ਼ ਤਹਿਤ 'ਚੰਡੀਗੜ੍ਹ ਵੈੱਲਫ਼ੇਅਰ ਟਰੱਸਟ' ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਵਲੋਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਖਰੜ ਦੇ ਸਹਿਯੋਗ ਨਾਲ ਪਿੰਡ ਬਜਹੇੜੀ ਵਿਖੇ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂਮਾਜਰਾ ਨੇ ਦੱਸਿਆ ਕਿ ਕੈਂਪ 'ਚ ਡਾ. ਕ੍ਰਤਿਕਾ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਦਸੰਬਰ 2021 'ਚ ਸਬ ਤਹਿਸੀਲ ਘੜੂੰਆਂ ਦਾ ਗਠਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਉਸ ਤੋਂ ਬਾਅਦ ਤਹਿਸੀਲ ਖਰੜ ਨਾਲੋਂ ਤੋੜ ਕੇ ਸਬ ਤਹਿਸੀਲ ਘੜੂੰਆਂ 'ਚ ਸ਼ਾਮਿਲ ਕੀਤੇ ਗਏ 19 ਪਿੰਡਾਂ ਦੇ ਵਸਨੀਕਾਂ, ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਸੀ. ਐਚ. ਸੀ. ਲਾਲੜੂ ਵਲੋਂ ਐਸ. ਐਮ. ਓ. ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਸੇਂਟ ਅੱਤਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿਖੇ 15 ਸਾਲ ਤੋਂ ਵੱਧ ਉਮਰ ਦੇ ਕਰੀਬ 200 ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ | ਇਸ ਮੌਕੇ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX