ਮੌੜ ਮੰਡੀ, 17 ਜਨਵਰੀ (ਗੁਰਜੀਤ ਸਿੰਘ ਕਮਾਲੂ)-ਗੁਲਾਬੀ ਸੁੰਡੀ ਦੇ ਹਮਲੇ ਤੇ ਹੋਰ ਕੁਦਰਤੀ ਕਾਰਨਾਂ ਕਰਕੇ ਤਬਾਹ ਹੋਈ ਫ਼ਸਲ ਦੇ ਨਰਮੇ ਦਾ ਮੁਆਵਜ਼ਾ ਯੋਗ ਕਾਸ਼ਤਕਾਰ ਕਿਸਾਨਾਂ ਨੂੰ ਦੇ ਖਾਤੇ 'ਚ ਪਾਉਣ ਦੇ ਲਗਾਤਾਰ ਲਟਕਾਏ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਐੱਸ. ਡੀ. ਐੱਮ. ਮੌੜ ਦਫ਼ਤਰ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਇਸਰਖਾਨਾ, ਗੁਰਮੇਲ ਸਿੰਘ ਬਬਲੀ ਰਾਮਗੜ ਭੂੰਦੜ, ਕਲਕੱਤਾ ਸਿੰਘ ਮਾਣਕਖਾਨਾ, ਅੰਮਿ੍ਤਪਾਲ ਸਿੰਘ ਮੌੜ ਚੜ੍ਹਤ ਸਿੰਘ, ਸਿਕੰਦਰ ਸਿੰਘ ਘੁੰਮਣ ਨੇ ਕਿਹਾ ਕਿ ਨਰਮੇ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਤੰਬਰ ਮਹੀਨੇ ਤੋਂ ਲੈ ਕੇ ਕਿਸਾਨਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਅਕਤੂਬਰ ਮਹੀਨੇ 'ਚ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੀ ਸਾਰੀ ਗਿਰਦਾਵਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਵੀ ਕਿਸਾਨਾਂ ਦੇ ਖਾਤੇ 'ਚ ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਨਹੀਂ ਪਾਇਆ ਗਿਆ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨੀ ਮੰਗਾਂ ਸੰਬੰਧੀ ਕਿਸਾਨ ਆਗੂਆਂ ਨੂੰ ਵਾਰ ਵਾਰ ਮੀਟਿੰਗਾਂ ਦਾ ਸੱਦਾ ਦੇਣ ਤੋਂ ਬਾਅਦ ਮੁੱਕਰਿਆ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਕ ਅਕਤੂਬਰ ਤੋਂ ਲਗਾਤਾਰ ਚੱਲ ਰਹੇ ਨਰਮੇ ਦੇ ਮੁਆਵਜ਼ੇ ਦੀ ਮੰਗ ਸੰਬੰਧੀ ਸੰਘਰਸ਼ ਦੌਰਾਨ ਭਾਵੇਂ ਪੰਜਾਬ ਸਰਕਾਰ ਨੇ 17,000 ਰੁਪਏ ਪ੍ਰਤੀ ਏਕੜ ਅਤੇ ਇਸ ਦੀ ਕੁੱਲ ਰਕਮ ਦਾ 10% ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਮੁਆਵਜ਼ਾ ਜਾਣ ਬੁੱਝ ਕੇ ਵੰਡਿਆ ਨਹੀਂ ਜਾ ਰਿਹਾ ਤਾਂ ਕਿ ਸੰਘਰਸ਼ਾਂ ਸਦਕਾ ਕੁਝ ਵੀ ਨਾ ਮਿਲਣ ਦੀ ਕਿਸਾਨਾਂ ਵਿਚ ਨਿਰਾਸ਼ਾ ਫੈਲ ਜਾਵੇ | ਅੱਜ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਤੇ ਮਾਨ ਦੇ ਐਲਾਨ ਤੋਂ ਬਾਅਦ ਤਹਿਸੀਲਦਾਰ ਮੌੜ ਦਾ ਘਿਰਾਓ ਕਰ ਲਿਆ ਹੈ ਜੋ ਅਜੇ ਜਾਰੀ ਹੈ | ਜ਼ਿਲ੍ਹਾ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ 'ਚ ਚੱਲ ਰਹੇ ਚੋਣ ਦੰਗਲ ਵਿਚ ਸਿਆਸੀ ਭੇੜ ਤੋਂ ਬਚ ਕੇ ਆਪਣੀ ਭਾਈਚਾਰਕ ਏਕਤਾ ਕਾਇਮ ਰੱਖਣ | ਅੱਜ ਡੀ. ਐੱਸ. ਪੀ. ਮੌੜ ਰਾਹੀਂ ਗੱਲਬਾਤ ਤੋਂ ਬਾਅਦ ਤਹਿਸੀਲਦਾਰ ਸਾਹਿਬ ਮੌੜ ਵਲੋਂ ਕੱਲ੍ਹ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਤੇ ਸਾਰੇ ਪਿੰਡਾਂ ਵਿਚ ਸੂਚੀਆਂ ਲਗਾਉਣ ਦੇ ਦਿੱਤੇ ਵਿਸ਼ਵਾਸ ਦਿਵਾਉਣ ਤੇ ਤਹਿਸੀਲਦਾਰ ਦਾ ਘਿਰਾਓ ਛੱਡ ਦਿੱਤਾ ਗਿਆ ਅਤੇ ਧਰਨਾ ਜਾਰੀ ਹੈ | ਅੱਜ ਦੇ ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਆਗੂ ਅਮਿਤੋਜ ਮੌੜ ਨੇ ਵੀ ਸੰਬੋਧਨ ਕੀਤਾ |
ਬਠਿੰਡਾ, 17 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦਾਰਗੜ੍ਹ ਦੇ ਅਧਿਆਪਕ ਕੁਲਦੀਪ ਸਿੰਘ ਦੀ ਕੁੱਝ ਸਮਾਂ ਪਹਿਲਾਂ ਕੀਤੀ ਗਈ ਮੁਅੱਤਲੀ ਦਾ ਰੋਸ ਅਜੇ ਵੀ ਅਧਿਆਪਕਾਂ ਵਿਚ ਬਰਕਰਾਰ ਹੈ ਤੇ ਇਸ ਮਾਮਲੇ ਸਬੰਧੀ ਲਟਕਾਈ ਜਾ ਰਹੀ ਵਿਭਾਗੀ ...
ਬਾਲਿਆਂਵਾਲੀ, 17 ਜਨਵਰੀ (ਕੁਲਦੀਪ ਮਤਵਾਲਾ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੰਡੀ ਕਲਾਂ ਵਿਖੇ ਲੋਕਲ ਗੁਰਦੁਆਰਾ ਸਾਹਿਬ ਵਲੋਂ ਮਨਾਇਆ ਗਿਆ | ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ | ਇਸ ...
ਬਠਿੰਡਾ, 17 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧਣ ਕਾਰਨ 337 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ | ਅਜਿਹੇ 'ਚ ਬਸੰਤ ਵਿਹਾਰ, ਵਿਸਾਲ ਨਗਰ, ਮਾਡਲ ਟਾਊਨ, ...
ਤਲਵੰਡੀ ਸਾਬੋ, 17 ਜਨਵਰੀ (ਰਣਜੀਤ ਸਿੰਘ ਰਾਜੂ)- 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਅਸਲ੍ਹਾ ਧਾਰਕਾਂ ਨੂੰ ਅਸਲ੍ਹਾ ਜਮਾਂ ਕਰਵਾਉਣ ਦੇ ਦਿੱਤੇ ਆਦੇਸ਼ਾਂ ਤੇ ਬਾਵਜੂਦ ਬਹੁਤੇ ਅਸਲ੍ਹਾ ਧਾਰਕਾਂ ਵਲੋਂ ਅਜੇ ਤੱਕ ...
ਬਠਿੰਡਾ, 17 ਜਨਵਰੀ (ਵੀਰਪਾਲ ਸਿੰਘ)- ਰਣਬੀਰ ਸਿੰਘ ਭੁੱਲਰ ਆਮ ਆਦਮੀ ਪਾਰਟੀ ਉਮੀਦਵਾਰ ਫ਼ਿਰੋਜ਼ਪੁਰ ਸ਼ਹਿਰੀ ਅਤੇ ਅਮਨਦੀਪ ਸਿੰਘ ਆਪ ਉਮੀਦਵਾਰ ਵਿਧਾਨ ਸਭਾ ਹਲਕਾ ਬੱਲੂਆਣਾ ਵਲੋਂ ਬਠਿੰਡਾ ਸਥਿਤ ਆਪ ਦੇ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੰੂ ਸੰਬੋਧਨ ਕਰਦੇ ਕਿਹਾ ...
ਬਠਿੰਡਾ, 17 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਛੇ ਵਿਧਾਨ ਸਭਾ ਹਲਕਿਆਂ 'ਚ ਜ਼ਿਲ੍ਹੇ ਤੋਂ ਬਾਹਰੀ ਉਮੀਦਵਾਰਾਂ ਦੀ ਚੌਧਰ ਬਰਕਰਾਰ ਹੈ, ਜਦਕਿ ਬਠਿੰਡਾ ਜ਼ਿਲ੍ਹੇ ਦੇ ਨਾਲ ਸਬੰਧਤ ਕੋਈ ਵੀ ਸਿਆਸਤਦਾਨ ਕਦੇ ਵੀ ਕਿਸੇ ਹੋਰ ਬਾਹਰੀ ਜ਼ਿਲ੍ਹੇ ...
ਸੰਗਤ ਮੰਡੀ, 17 ਜਨਵਰੀ (ਅੰਮਿ੍ਤਪਾਲ ਸ਼ਰਮਾ)- ਫੌਜੀ ਜਰਨੈਲੀ ਸੜਕ ਵਜੋਂ ਪ੍ਰਸਿੱਧ ਬਠਿੰਡਾ ਡੱਬਵਾਲੀ ਰੋਡ ਅਚਾਨਕ ਲਸ਼ਾੜਾ ਸੇਮ ਨਾਲੇ ਦੇ ਗੰਦੇ ਪਾਣੀ 'ਚ ਡੁੱਬ ਜਾਣ ਕਾਰਨ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ | ਪਿੰਡ ਚੱਕ ਰੁਲਦੂ ...
ਬਠਿੰਡਾ, 17 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਕਿਸਾਨੀ ਮਸਲਿਆਂ ਦੇ ਹੱਲ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੀ ਢਿੱਲੀ ਕਾਰਗੁਜ਼ਾਰੀ ਤੋਂ ਔਖੇ ਕਿਸਾਨਾਂ ਵਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ...
ਤਲਵੰਡੀ ਸਾਬੋ, 17 ਜਨਵਰੀ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਅੱਜ ਘਰ-ਘਰ ਜਾ ਕੇ ਵੋਟਾਂ ਮੰਗਦਿਆਂ ਲੋਕਾਂ ਨੂੰ 'ਆਪ' ਦੀ ਸਰਕਾਰ ਬਨਣ ਤੇ ਹਲਕੇ ਦੇ ਸਰਵਪੱਖੀ ...
ਤਲਵੰਡੀ ਸਾਬੋ, 17 ਜਨਵਰੀ (ਰਵਜੋਤ ਸਿੰਘ ਰਾਹੀ)-ਇਲਾਕੇ 'ਚ ਪਿਛਲੇ ਸਮੇਂ ਤੋਂ ਰਾਜਸੀ ਤੌਰ 'ਤੇ ਸਰਗਰਮ ਨੌਜਵਾਨ ਅਕਾਲੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਕਈ ਪਿੰਡਾਂ ਵਿਚ ਘਰ-ਘਰ ਜਾ ਕੇ ਅਕਾਲੀ-ਬਸਪਾ ਉਮੀਦਵਾਰ ਦੇ ਹੱਕ 'ਚ ਵੋਟਾਂ ਮੰਗਦਿਆਂ ਲੋਕਾਂ ਨੂੰ ...
ਤਲਵੰਡੀ ਸਾਬੋ, 17 ਜਨਵਰੀ (ਰਣਜੀਤ ਸਿੰਘ ਰਾਜੂ)- ਪਿਛਲੇ ਸਮੇਂ ਵਿਚ ਅਕਾਲੀ ਸਰਕਾਰਾਂ ਵੱਲੋਂ ਜੋ ਵੀ ਲੋਕ ਭਲਾਈ ਸਕੀਮਾਂ ਚਾਲੂ ਕੀਤੀਆਂ ਗਈਆਂ ਉਨ੍ਹਾਂ ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਰੋਕ ਦਿੱਤਾ ਹੈ | ਉਹ ਸਕੀਮਾਂ ਮੁੜ ਚਲਾਉਣ ਅਤੇ ਉਨ੍ਹਾਂ ਨੂੰ ਨਿਰੰਤਰ ਚਾਲੂ ...
ਬਠਿੰਡਾ, 17 ਜਨਵਰੀ (ਅਵਤਾਰ ਸਿੰਘ)- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਹੋਈ ਅਤੇ ਕਿਸਾਨੀ ਮਸਲੇ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਕੋਟਫੱਤਾ, 17 ਜਨਵਰੀ (ਰਣਜੀਤ ਸਿੰਘ ਬੁੱਟਰ)- ਹਲਕਾ ਬਠਿੰਡਾ ਦਿਹਾਤੀ ਦੇ ਵੱਡੇ ਪਿੰਡ ਕੋਟਸ਼ਮੀਰ ਵਿਖੇ ਅਕਾਲੀ ਬਸਪਾ ਉਮੀਦਵਾਰ ਨੇ ਕਈ ਥਾਵਾਂ ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਕੋਟਸ਼ਮੀਰ ਤੋਂ ਸੁਖਪਾਲ ਸਿੰਘ ਸਹੋਤਾ ਆਮ ਆਦਮੀ ਪਾਰਟੀ ਨੂੰ ਛੱਡ ...
ਮਹਿਰਾਜ, 17 ਜਨਵਰੀ (ਸੁਖਪਾਲ ਮਹਿਰਾਜ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦ ਉਕਤ ਪਾਰਟੀਆਂ ਨਾਲ ਸਬੰਧਿਤ 30 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...
ਰਾਮਾਂ ਮੰਡੀ, 17 ਜਨਵਰੀ (ਤਰਸੇਮ ਸਿੰਗਲਾ)-ਸ਼ਹਿਰ ਵਾਸੀਆਂ ਵਲੋਂ ਲੋਕ ਮੁੱਦੇ ਨਸ਼ੇ, ਗੁੰਡਾਗਰਦੀ, ਰੁਜ਼ਗਾਰ, ਭਿ੍ਸ਼ਟਾਚਾਰ, ਸਿਹਤ ਅਤੇ ਵਿੱਦਿਆ ਸਹੂਲਤਾਂ ਨੂੰ ਲੈ ਕੇ ਇੱਕ ਮੀਟਿੰਗ ਬੀਤੀ ਦੇਰ ਸ਼ਾਮ ਐੱਸ. ਐੱਸ. ਡੀ. ਧਰਮਸ਼ਾਲਾ ਵਿਖੇ ਕੀਤੀ ਗਈ, ਜਿਸ 'ਚ ਲੋਕ ਅਧਿਕਾਰ ...
ਨਥਾਣਾ, 17 ਜਨਵਰੀ (ਗੁਰਦਰਸ਼ਨ ਲੁੱਧੜ)-ਪਿੰਡ ਬੱਜੋਆਣਾ ਦੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਗੁੱਡ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਰ ਲਈ ਹੈ | ਇਸ ਮੌਕੇ ਉਨ੍ਹਾਂ ਦੇ ਸਮਰਥਕ ਪਰਿਵਾਰਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ...
ਮਹਿਮਾ ਸਰਜਾ, 17 ਜਨਵਰੀ (ਰਾਮਜੀਤ ਸ਼ਰਮਾ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਪਿੰਡ ਅਬਲੂ ਅਤੇ ਕੋਠੇ ਚੇਤ ਸਿੰਘ ਵਾਲਾ ਤੋਂ ਅਨੇਕਾਂ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ, ਜਿਨ੍ਹਾਂ 'ਚ ਅਬਲੂ ਤੋਂ ਸੁਖਜੀਤ ...
ਮੌੜ ਮੰਡੀ, 17 ਜਨਵਰੀ (ਗੁਰਜੀਤ ਸਿੰਘ ਕਮਾਲੂ)-ਵਿਧਾਨ ਸਭਾ ਚੋਣਾਂ ਦਾ ਸਿਆਸੀ ਪਾਰਾ ਇਸ ਸਮੇਂ ਪੂਰੇ ਸਿਖ਼ਰਾਂ 'ਤੇ ਚੜ੍ਹ ਰਿਹਾ ਹੈ | ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ 'ਚ ਰੁੱਝੇ ਹੋਏ ਹਨ | ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ...
ਕੋਟਫੱਤਾ, 17 ਜਨਵਰੀ (ਰਣਜੀਤ ਸਿੰਘ ਬੁੱਟਰ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦ ਸਰਕਲ ਕੋਟਫੱਤਾ ਦੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ...
ਭਾਗੀਵਾਂਦਰ, 17 ਜਨਵਰੀ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ, ਜਦੋਂ ਉਨ੍ਹਾਂ ਦੀ ਹਾਜ਼ਰੀ 'ਚ ਪਿੰਡ ਭਾਗੀਵਾਂਦਰ ਵਿਖੇ ਇਕ ਦਰਜਨ ...
ਬਠਿੰਡਾ, 17 ਜਨਵਰੀ (ਅਵਤਾਰ ਸਿੰਘ)- ਸਥਾਨਕ ਮੁਲਤਾਨੀਆ ਰੋਡ 'ਤੇ ਰਾਤ ਸਮੇਂ ਮੋਟਰ-ਸਾਈਕਲ ਸਵਾਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਸੰਦੀਪ ਗਿੱਲ, ਗੌਰਵ ...
ਭੁੱਚੋ ਮੰਡੀ, 17 ਜਨਵਰੀ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ 21 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੀ ਤਿਆਰੀ ਸਬੰਧੀ ਪਿੰਡ ਲਹਿਰਾ ਬੇਗਾ ਵਿਖੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ...
ਭੁੱਚੋ ਮੰਡੀ, 17 ਜਨਵਰੀ (ਪਰਵਿੰਦਰ ਸਿੰਘ ਜੌੜਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਸੀਰ ਸਿੰਘ ਕਲਿਆਣ ਦੀ ਅਗਵਾਈ ਵਿਚ ਪਿੰਡ ਚੱਕ ਬਖ਼ਤੂ ਤੋਂ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਮੌਕੇ ਬਲਦਿਆਂ ਹਲਕਾ ਭੁੱਚੋ ਤੋਂ ਅਕਾਲੀ ਦਲ ...
ਮੌੜ ਮੰਡੀ, 17 ਜਨਵਰੀ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਬਹੁਤ ਵੱਡੇ ਫ਼ਰਕ ਨਾਲ ਸੱਤਾ ਵਿਚ ਆ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੱਜ ...
ਭਗਤਾ ਭਾਈਕਾ, 17 ਜਨਵਰੀ (ਸੁਖਪਾਲ ਸਿੰਘ ਸੋਨੀ)- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਡੈਮੋਕ੍ਰੇਟਿਕ) ਬ੍ਰਾਂਚ ਰਾਮਪੁਰਾ ਫੂਲ ਦੀ ਬ੍ਰਾਂਚ ਪ੍ਰਧਾਨ ਸਾਥੀ ਧਰਮ ਸਿੰਘ ਕੋਠਾ ਗੁਰੂ ਦੀ ਪ੍ਰਧਾਨਗੀ ਹੇਠ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਹੋਈ | ਮੀਟਿੰਗ ਦੌਰਾਨ ...
ਬਠਿੰਡਾ, 17 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਬਠਿੰਡਾ (ਭਾਰਤ) ਦੇ ਗਣਿਤ ਵਿਭਾਗ ਅਤੇ ਮਿਜ਼ਾਨ-ਟੇਪੀ ਯੂਨੀਵਰਸਿਟੀ, ਇਥੋਪੀਆ ਦੇ ਗਣਿਤ ਵਿਭਾਗ ਦੁਆਰਾ ਐੱਮ. ਟੀ. ਟੀ. ਐੱਫ., ਭਾਰਤ ਦੇ ਸਹਿਯੋਗ ਨਾਲ ਇਕ ਹਫ਼ਤੇ ਦਾ ਫੈਕਲਟੀ ਡਿਵੈਲਪਮੈਂਟ ...
ਬਠਿੰਡਾ, 17 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੁਰੂਕਸ਼ੇਤਰਾ ਯੂਨੀਵਰਸਿਟੀ ਦੀ ਟੀਮ ਉੱਤਰੀ ਜ਼ੋਨ ਅੰਤਰ ਯੂਨੀਵਰਸਿਟੀ ਟੈਨਿਸ (ਪੁਰਸ਼) ਚੈਂਪੀਅਨਸ਼ਿਪ ਦੀ ਚੈਂਪੀਅਨ ਬਣ ਗਈ ਹੈ | ਕੁਰੂਕਸੇਤਰਾ ਯੂਨੀਵਰਸਿਟੀ ਨੇ ਫਸਵੇ ਫਾਈਨਲ ਮੈਚ ਵਿਚ ਮੇਜ਼ਵਾਨ ਪੰਜਾਬੀ ...
ਬਠਿੰਡਾ, 17 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨੌਜਵਾਨ ਟਕਸਾਲੀ ਆਗੂ ਰੁਪਿੰਦਰ ਬਿੰਦਰਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦਾ ਜਨਰਲ ਸਕੱਤਰ, ਇੰਚਾਰਜ ਪ੍ਰੈੱਸ ਨਿਯੁੱਕਤ ਕੀਤਾ ਗਿਆ ਹੈ | ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ...
ਬਠਿੰਡਾ, 17 ਜਨਵਰੀ (ਅਵਤਾਰ ਸਿੰਘ)-ਸਥਾਨਕ ਟੀਚਰਜ਼ ਹੋਮ ਵਿਖੇ ਪੰਜਾਬੀ ਸਾਹਿਤ ਸਭਾ ਬਠਿੰਡਾ ਦਾ ਵਿਸ਼ੇਸ਼ ਚੋਣ ਇਜਲਾਸ ਹੋਇਆ | ਇਸ ਮੌਕੇ ਪਿਛਲੇ 2 ਸਾਲਾਂ ਦੀ ਸਭਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਸਭਾ ਦੇ ਜਨਰਲ ਸਕੱਤਰ ਰਣਬੀਰ ਰਾਣਾ ਵਲੋਂ ਪੇਸ਼ ਕੀਤੀ ਗਈ, ਜਿਸ ਨੂੰ ...
ਬਠਿੰਡਾ, 17 ਜਨਵਰੀ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸਾਹਿਬ ਕਲਗ਼ੀਧਰ ਸਾਹਿਬ ਜੀ ਮੁਹੱਲਾ ਅਕਾਲਗੜ੍ਹ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸੰਗਤਾਂ ਨੇ ਇਸ ਸੰਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ...
ਬਠਿੰਡਾ, 17 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਵਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਸੂਚੀ ਵਿਚ ਉਨ੍ਹਾਂ ਵਲੋਂ ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਛੇ ਵਿਧਾਨ ...
ਭੁੱਚੋ ਮੰਡੀ, 17 ਜਨਵਰੀ (ਪਰਵਿੰਦਰ ਸਿੰਘ ਜੌੜਾ)- ਪੰਜਾਬੀ ਸਿਆਸਤ ਦਾ ਬਾਬਾ ਬੋਹੜ ਅਤੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਭੁੱਚੋ ਵਿਚ ਪੈਂਦੇ ਸਹੁਰਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਕਾਂਗਰਸ ਪਾਰਟੀ ਨੇ ਵੱਡੀ ਸੰਨ੍ਹ ਲਾਈ ਹੈ | ...
ਕੋਟ ਫੱਤਾ, 17 ਜਨਵਰੀ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਨੇ ਪਿੰਡ ਕੋਟ ਸ਼ਮੀਰ ਵਿਖੇ ਜਰਨੈਲ ਸਿੰਘ ਨਿੱਕਾ (ਕਾਲੇ ਮੁਖਤਿਆਰ ਕੇ) ਦੇ ਗ੍ਰਹਿ ਵਿਖੇ ਰੱਖੀ ਨੁੱਕੜ ਮੀਟਿੰਗ ਨੂੰ ਸੰਬੋਧਨ ...
ਕੋਟਫੱਤਾ, 17 ਜਨਵਰੀ (ਰਣਜੀਤ ਸਿੰਘ ਬੁੱਟਰ)-ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆਇਆ ਜਦੋਂ ਕੋਟਸ਼ਮੀਰ ਤੋਂ 20 ਕੁ ਦਿਨ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ...
ਬਠਿੰਡਾ, 17 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਟੀਚਰਜ਼ ਹੋਮ ਟਰੱਸਟ (ਰਜਿ:) ਬਠਿੰਡਾ ਦੀ ਕਾਰਜਕਾਰਨੀ ਦੀ ਮੀਟਿੰਗ ਰਘੁਬੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਟੀਚਰਜ਼ ਹੋਮ ਵਿਚ ਚੱਲ ਰਹੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਕਾਰਜਕਾਰਨੀ ਵਲੋਂ ...
ਮਹਿਮਾ ਸਰਜਾ, 17 ਜਨਵਰੀ (ਬਲਦੇਵ ਸੰਧੂ)-ਹਲਕਾ ਭੁੱਚੋ ਤੋਂ ਅਕਾਲੀ-ਬਾਸਪਾ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੀ ਧਰਮ-ਪਤਨੀ ਅਮਰਜੀਤ ਕੌਰ ਕੋਟਫੱਤਾ ਵਲੋਂ ਬਲਾਕ ਗੋਨਿਆਣਾ ਦੇ ਪਿੰਡ ਮਹਿਮਾ ਸਵਾਈ, ਕੋਠੇ ਬੁੱਧ ਸਿੰਘ, ਮਹਿਮਾ ਸਰਕਾਰੀ, ਕੋਠੇ ਇੰਦਰ ਸਿੰਘ ...
ਨਥਾਣਾ, 17 ਜਨਵਰੀ (ਗੁਰਦਰਸ਼ਨ ਲੁੱਧੜ)- ਪੰਜਾਬ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਨਥਾਣਾ ਇਕਾਈ ਵਲੋਂ ਪਿੰਡ ਗੋਬਿੰਦਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਸ਼ਲਾਘਾ ਕਰਦਿਆਂ ...
ਸੀਂਗੋ ਮੰਡੀ, 17 ਜਨਵਰੀ (ਪਿ੍ੰਸ ਗਰਗ)-ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ 'ਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ ਦੇ ਉਮੀਦਵਾਰ ਐਲਾਨੇ ਜਾਣ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਉਨ੍ਹਾਂ ਦੇ ਸਮਰਥਕਾਂ ਤੇ ਕਾਂਗਰਸੀ ...
ਰਾਮਾਂ ਮੰਡੀ, 17 ਜਨਵਰੀ (ਤਰਸੇਮ ਸਿੰਗਲਾ)- ਲੋਕ ਅਧਿਕਾਰ ਲਹਿਰ ਦੇ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਮਾਸਟਰ ਤੇਜਿੰਦਰਪਾਲ ਸਿੰਘ ਮਾਨ ਵਾਲਾ ਨੇ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਲੋਕਾਂ ਨਾਲ ਇਕ ਮੀਟਿੰਗ ਕੀਤੀ | ਜਿਸ ਵਿਚ ਲੋਕਾਂ ਨੇ ਉਮੀਦਵਾਰ ਨੂੰ ਦੱਸਿਆ ਕਿ ...
ਸੀਂਗੋ ਮੰਡੀ, 17 ਜਨਵਰੀ (ਪਿ੍ੰਸ ਗਰਗ)-ਵਿਧਾਨ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਤੇ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਆਸੀ ਲਹਿਰ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪਿੰਡ ਗਿਆਨਾ ਦੇ ਕਈ ਪਰਿਵਾਰਾਂ ਨੇ ...
ਬਠਿੰਡਾ, 17 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਅਜੀਤ ਰੋਡ ਵਿਖੇ ਇਕ 25 ਸਾਲਾਂ ਨੌਜਵਾਨ ਦੁਆਰਾ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗੰਭੀਰ ਹਾਲਤ 'ਚ ਉਕਤ ਨੌਜਵਾਨ ਨੂੰ 108 ਐਂਬੂਲੈਂਸ ਦੇ ਚਾਲਕ ਵਲੋਂ ...
ਰਾਮਾਂ ਮੰਡੀ, 17 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਰਾਮਸਰਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ...
ਚਾਉਕੇ /ਮੌੜ ਮੰਡੀ, 17 ਜਨਵਰੀ (ਮਨਜੀਤ ਸਿੰਘ ਘੜੈਲੀ/ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਤੋਂ ਐਲਾਨੇ ਕਾਂਗਰਸੀ ਉਮੀਦਵਾਰ ਡਾ: ਮਨੋਜ ਬਾਲਾ ਬਾਂਸਲ ਦੀ ਚੋਣ ਮੁਹਿੰਮ ਸ਼ੁਰੂਆਤੀ ਦੌਰ 'ਚ ਹੀ ਬਗਾਵਤੀ ਸੁਰਾਂ 'ਚ ਘਿਰਦੀ ਨਜ਼ਰ ਆ ਰਹੀ ਹੈ | ਭਾਵੇਂ ਕਾਂਗਰਸੀ ਉਮੀਦਵਾਰ ਡਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX