ਸੈਕਰਾਮੈਂਟੋ, 17 ਜਨਵਰੀ (ਹੁਸਨ ਲੜੋਆ ਬੰਗਾ)-ਟੈਨੇਸੀ ਦੀ ਇਕ ਔਰਤ ਜੋ ਹੁਣ 74 ਸਾਲਾਂ ਦੀ ਹੋ ਗਈ ਹੈ, ਨੂੰ ਆਪਣੀ ਭਤੀਜੀ ਦੀ ਧੀ ਦੀ ਹੱਤਿਆ ਦੇ ਮਾਮਲੇ ਵਿਚ ਗਲਤ ਤੌਰ 'ਤੇ ਦੋਸ਼ੀ ਕਰਾਰ ਦੇਣ ਕਾਰਨ 27 ਸਾਲ ਜੇਲ੍ਹ ਵਿਚ ਬਿਤਾਉਣੇ ਪਏ | 35 ਸਾਲ ਬਾਅਦ ਹੁਣ ਉਸ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ | ਡੇਵਿਡਸਨ ਕਾਊਾਟੀ ਦੀ ਕਿ੍ਮੀਨਲ ਅਦਾਲਤ 'ਚ ਦਾਇਰ ਕੀਤੀ ਰਿਪੋਰਟ ਅਨੁਸਾਰ 26 ਜਨਵਰੀ, 1987 ਨੂੰ ਜੋਇਸੀ ਵਾਟਕਿਨਜ ਤੇ ਉਸ ਦਾ ਤਤਕਾਲੀ ਦੋਸਤ ਚਾਰਲੀ ਡੂਨ 4 ਸਾਲਾ ਬੱਚੀ (ਜੋਇਸੀ ਦੀ ਭਤੀਜੀ ਦੀ ਧੀ) ਬਰਾਂਡੀ ਨੂੰ ਕੈਂਟਕੀ ਵਿਚੋਂ ਲੈਣ ਗਏ ਸਨ | ਅਗਲੀ ਸਵੇਰ ਨੂੰ ਬਰਾਂਡੀ ਬੇਹੋਸ਼ ਹੋ ਗਈ ਜਿਸ 'ਤੇ ਜੋਇਸੀ ਵਾਟਕਿਨਜ ਨੈਸ਼ਵਿਲੇ ਮੈਮੋਰੀਅਲ ਹਸਪਤਾਲ ਲੈ ਗਈ | ਬਰਾਂਡੀ ਦੇ ਸੱਟਾਂ ਲੱਗੀਆਂ ਸਨ ਤੇ ਅਗਲੇ ਦਿਨ ਮਿ੍ਤਕ ਕਰਾਰ ਦੇ ਦਿੱਤਾ ਗਿਆ | ਰਿਪੋਰਟ ਅਨੁਸਾਰ ਬਰਾਂਡੀ ਨਾਲ ਵਾਟਕਿਨਜ ਤੇ ਡੂਨ 9 ਘੰਟੇ ਰਹੇ | ਅਗਸਤ 1988 'ਚ ਵਾਟਕਿਨਜ ਤੇ ਡੂਨ ਨੂੰ ਫਸਟ ਡਿਗਰੀ ਹੱਤਿਆ ਲਈ ਤੇ ਜਬਰ ਜਨਾਹ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ | 2015 'ਚ ਜ਼ਮਾਨਤ ਹੋਣ ਤੋਂ ਪਹਿਲਾਂ ਦੋਨਾਂ ਨੇ 27 ਸਾਲ ਜੇਲ੍ਹ ਵਿਚ ਬਿਤਾਏ ਪਰ ਡੂਨ ਦੀ ਜ਼ਮਾਨਤ 'ਤੇ ਰਿਹਾਈ ਤੋਂ ਪਹਿਲਾਂ ਹੀ ਜੇਲ੍ਹ 'ਚ ਮੌਤ ਹੋ ਗਈ | ਇਸ ਸਮੇਂ ਦੌਰਾਨ ਕੈਂਟਕੀ ਦਾ ਸਮਾਜਕ ਸੇਵਾਵਾਂ ਬਾਰੇ ਵਿਭਾਗ ਦਾ ਇਕ ਵਰਕਰ ਰੋਜ ਵਿਲਿਅਮਜ ਦੇ ਉਸ ਘਰ ਵਿਚ ਵਾਰ-ਵਾਰ ਗਿਆ ਜਿਥੇ ਬਰਾਂਡੀ ਆਪਣੀ ਵੱਡੀ ਚਾਚੀ ਕੋਲ ਰਹਿੰਦੀ ਸੀ ਜਿਥੋਂ ਵਾਟਕਿਨਜ ਤੇ ਡੂਨ ਨੇ ਉਸ ਨੂੰ ਲਿਆ ਸੀ | ਉਸ ਸਮੇ ਬਰਾਂਡੀ ਦੀ ਮਾਂ ਜਾਰਜੀਆ ਵਿਚ ਸੀ | ਵਿਲਿਅਮਜ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਬਰਾਂਡੀ ਖੇਡ ਮੈਦਾਨ 'ਚ ਜਖਮੀ ਹੋਈ ਸੀ ਤੇ ਇਸ ਉਪਰੰਤ ਕੇਸ ਦੀ ਜਾਂਚ ਬੰਦ ਕਰ ਦਿੱਤੀ ਗਈ | ਹੁਣ 35 ਸਾਲ ਬਾਅਦ ਵਾਟਕਿਨਜ ਤੇ ਡੂਨ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ | ਡਿਸਟਿ੍ਕਟ ਅਟਾਰਨੀ ਗਲੈਨ ਫੁੰਕ ਨੇ ਕਿਹਾ ਹੈ ਕਿ ਜੋਇਸੀ ਤੇ ਡੂਨ ਨਿਰਦੋਸ਼ ਹਨ, ਅਸੀਂ ਉਨ੍ਹਾਂ ਵਲੋਂ ਜੇਲ੍ਹ ਵਿਚ ਬਿਤਾਇਆ ਸਮਾਂ ਤਾਂ ਵਾਪਸ ਨਹੀਂ ਕਰ ਸਕਦੇ ਪਰ ਮਾਣ ਸਨਮਾਨ ਤਾਂ ਬਹਾਲ ਕਰ ਸਕਦੇ ਹਾਂ |
ਲੰਡਨ, 17 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇਸ ਵਾਰ ਇੰਗਲੈਂਡ 'ਚ ਮਈ 2022 ਤੋਂ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਯੂ.ਕੇ. ਖੇਡਣ ਵਾਲੇ ਹਰ ਕਬੱਡੀ ਖਿਡਾਰੀ ਦਾ ਡਰੱਗ ਟੈਸਟ ਕੀਤਾ ਜਾਵੇਗਾ | ਇਹ ਫੈਸਲਾ ਬੀਤੇ ਦਿਨੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ...
ਟੋਰਾਂਟੋ, 17 ਜਨਵਰੀ (ਹਰਜੀਤ ਸਿੰਘ ਬਾਜਵਾ)- ਠੰਢ ਦੇ ਮੌਸਮ ਵਿਚ ਅੱਜ ਹੋਈ ਭਾਰੀ ਬਰਫਬਾਰੀ ਅਤੇ ਬਰਫੀਲੇ ਤੁਫਾਨ ਕਾਰਨ ਜਨਜੀਵਨ ਵਿਚ ਵੱਡੀ ਖੜੋਤ ਨਜ਼ਰ ਆਈ | ਬੀਤੀ ਰਾਤ ਤੋਂ ਪੈ ਰਹੀ ਭਾਰੀ ਬਰਫਬਾਰੀ ਕਾਰਨ ਜਿੱਥੇ ਲੋਕਾਂ ਨੂੰ ਕੰਮਾਂ ਕਾਰਾਂ 'ਤੇ ਜਾਣਾ ਬੇਹੱਦ ਔਖਾ ...
ਲੰਡਨ, 17 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰਦੁਆਰਾ ਸਿੰਘ ਸਭਾ ਸਲੋਹ ਵਿਖੇ ਬੱਚਿਆਂ ਅਤੇ ਲੋੜਵੰਦ ਲੋਕਾਂ ਦੀ ਸੁਰੱਖਿਆ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਹ ਟ੍ਰੇਨਿੰਗ ਸਿੱਖ ਗਾਰਡਿੰਗ ਸੰਸਥਾ ਵਲੋਂ ਬੀਬੀ ਇੰਦਰਪਾਲ ਕੌਰ ਨੇ ਦਿੱਤੀ | ਸੰਸਥਾ ਦੇ ...
ਸਿਆਟਲ, 17 ਜਨਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਨੇੜੇ ਪੈਂਦੇ ਸ਼ਹਿਰ ਪਾਸਕੋ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ...
ਜੈਪੁਰ, 17 ਜਨਵਰੀ (ਏਜੰਸੀ)- ਅਦਾਕਾਰ ਅਕਸ਼ੇ ਕੁਮਾਰ ਰਾਜਸਥਾਨ 'ਚ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਰਣਥੰਭੌਰ ਟਾਈਗਰ ਨੈਸ਼ਨਲ ਪਾਰਕ 'ਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਪਹੁੰਚੇ ਹਨ | ਇਹ ਖੁਲਾਸਾ ਖੁਦ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਕੀਤਾ ਅਤੇ ਇਕ ਵੀਡੀਓ ...
ਜਲੰਧਰ, 17 ਜਨਵਰੀ (ਜਤਿੰਦਰ ਸਾਬੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ 22ਵਾਂ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਅਤੇ ਕਬੱਡੀ ਕੱਪ ...
ਮਾਨਹਾਈਮ (ਜਰਮਨੀ), 17 ਜਨਵਰੀ (ਬਸੰਤ ਸਿੰਘ ਰਾਮੂਵਾਲੀਆ)- ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰ ਵਲੋਂ ਸਥਾਪਿਤ 9 ਯਾਦਗਾਰਾਂ ਦਾ ਕੈਲੰਡਰ ਗੁਰਦੁਆਰਾ ਮਾਨਸਰੋਵਰ ਸਾਹਿਬ ਐਮਸਟਰਡੈਮ, ਹਾਲੈਂਡ 'ਚ ਮੇਜਰ ਸਿੰਘ, ਗੁਰਧਿਆਨ ਸਿੰਘ ਪ੍ਰਬੰਧਕ , ਭਾਈ ਰਾਮ ...
ਸੈਕਰਾਮੈਂਟੋ, 17 ਜਨਵਰੀ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਟਾਈਮ ਸਕੁਆਇਰ ਸਟੇਸ਼ਨ ਉਪਰ ਬੀਤੇ ਦਿਨ ਵਾਪਰੀ ਇਕ ਘਟਨਾ ਵਿਚ ਇਕ ਵਿਅਕਤੀ ਨੇ ਇਕ ਔਰਤ ਨੂੰ ਸਬਵੇਅ ਗੱਡੀ ਅੱਗੇ ਧੱਕਾ ਦੇ ਕੇ ਸੁੱਟ ਦਿੱਤਾ ਤੇ ਗੱਡੀ ਹੇਠ ਆਉਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ...
ਲੰਡਨ, 17 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਚਾਰ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ 25 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਇਆ ਜਾਵੇਗਾ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX