ਪਵਨ ਖਰਬੰਦਾ
ਜਲੰਧਰ ਛਾਉਣੀ, 17 ਜਨਵਰੀ-ਚੋਣ ਕਮਿਸ਼ਨ ਵਲੋਂ ਪੰਜਾਬ 'ਚ ਵਿਧਾਨ ਸਭਾ ਦੀਆਂ 14 ਫਰਵਰੀ ਨੂੰ ਵੋਟਾਂ ਕਰਵਾਏ ਜਾਣ ਦੇ ਰੋਸ ਵਜੋਂ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਲੰਧਰ-ਫਗਵਾੜਾ ਹਾਈਵੇ ਨੂੰ ਜਾਮ ਕਰਦੇ ਹੋਏ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਚੋਣਾਂ ਦੀ ਮਿਤੀ ਨੂੰ ਬਦਲਣ ਦੀ ਮੰਗ ਕੀਤੀ ਗਈ | ਸਵੇਰੇ ਕਰੀਬ 11 ਵਜੇ ਤੋਂ ਲੈ ਕੇ ਦੁਪਹਿਰ ਕਰੀਬ 2 ਵਜੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਪਹੁੰਚੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਆਗੂ ਜੱਸੀ ਤੱਲ੍ਹਣ, ਚੇਅਰਮੈਨ ਮਨਦੀਪ ਜੱਸਲ ਤੇ ਦਲਿਤ ਆਗੂ ਵਿਜੇ ਦਕੋਹਾ ਆਦਿ ਨੇ ਦੱਸਿਆ ਕਿ 16 ਫਰਵਰੀ ਨੂੰ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤੇ ਪੰਜਾਬ ਸਮੇਤ ਪੂਰੀ ਭਾਰਤ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਬੇਗਮਪੁਰਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਦੀ ਹੈ ਤੇ ਇਸ ਸਬੰਧ 'ਚ ਹੀ ਬੇਗਮਪੁਰਾ ਵਿਖੇ 14 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਜਾਂਦੇ ਹਨ ਤੇ ਪੰਜਾਬ ਤੋਂ ਵੀ ਲੱਖਾਂ ਦੀ ਗਿਣਤੀ 'ਚ ਰਵਿਦਾਸ ਭਾਈਚਾਰੇ ਦੇ ਲੋਕ ਬੇਗਮਪੁਰਾ ਵਿਖੇ ਪਹੁੰਚ ਕੇ ਸਮਾਗਮ 'ਚ ਸ਼ਿਰਕਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਬੀਤੇ ਇਕ ਹਫ਼ਤੇ ਪਹਿਲਾਂ ਉਨ੍ਹਾਂ ਵਲੋਂ ਡੀ.ਸੀ. ਜਲੰਧਰ ਦੇ ਰਾਹੀਂ ਦੇਸ਼ ਦੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਗਈ ਸੀ ਕਿ ਸਮੂਹ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ 'ਚ ਹੋਣ ਵਾਲੀਆਂ ਚੋਣਾਂ ਦੀ ਮਿਤੀ ਅੱਗੇ ਕੀਤੀ ਜਾਵੇ ਪਰ ਅੱਜ ਤੱਕ ਕੋਈ ਵੀ ਫੈਸਲਾ ਨਾ ਲਏ ਜਾਣ ਕਾਰਨ ਸਮੂਹ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਅੱਜ ਜਲੰਧਰ-ਫਗਵਾੜਾ ਹਾਈਵੇ ਨੂੰ ਜਾਮ ਕਰਨ ਸਬੰਧੀ ਇਕ ਦਿਨ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਸੀ, ਜਿਸ ਕਾਰਨ ਅੱਜ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਦਲਿਤ ਆਗੂ ਜੱਸੀ ਤੱਲ੍ਹਣ ਨੇ ਕਿਹਾ ਕਿ ਕਰੀਬ 2 ਵਜੇ ਚੋਣ ਕਮਿਸ਼ਨ ਨੇ ਰਵਿਦਾਸ ਸਮਾਜ ਦੇ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਮਿਤੀ 20 ਫਰਵਰੀ ਕਰ ਦਿੱਤੀ, ਜਿਸ ਉਪਰੰਤ ਸਮੂਹ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਜਲੰਧਰ-ਫਗਵਾੜਾ ਵਿਖੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਬੰਦ ਕਰ ਦਿੱਤਾ ਗਿਆ | ਚੋਣ ਕਮਿਸ਼ਨ ਵਲੋਂ 20 ਫਰਵਰੀ ਨੂੰ ਪੰਜਾਬ 'ਚ ਚੋਣਾਂ ਕਰਵਾਏ ਜਾਣ ਦੇ ਫੈਸਲੇ ਉਪਰੰਤ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |
ਦੱਸਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਮੌਕੇ 'ਤੇ ਪੁੱਜੇ ਏਡੀਸੀ ਅਮਰਜੀਤ ਸਿੰਘ ਬੈਂਸ ਵਲੋਂ ਭਰੋਸਾ ਦਿੱਤੇ ਜਾਣ 'ਤੇ ਅੱਜ ਸਵੇਰ ਸਮੇਂ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਰਾਮਾ ਮੰਡੀ ਤੋਂ ਜਲੰਧਰ ਵੱਲ ਨੂੰ ਜਾਣ ਵਾਲੀ ਸਰਵਿਸ ਲਾਈਨ 'ਤੇ ਰੋਸ ਪ੍ਰਦਰਸ਼ਨ ਆਰੰਭ ਕਰ ਦਿੱਤਾ ਗਿਆ ਪਰ ਦੁਪਹਿਰ ਤੱਕ ਚੋਣ ਕਮਿਸ਼ਨ ਵਲੋਂ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਤਾਂ ਰੋਸ 'ਚ ਆਏ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਜਲੰਧਰ-ਫਗਵਾੜਾ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਤੇ ਇਸ ਦੌਰਾਨ ਦੋਵੇਂ ਪਾਸੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਬੱਸਾਂ ਅਤੇ ਆਟੋ ਰਾਹੀਂ ਆ ਰਹੇ ਲੋਕਾਂ ਨੂੰ ਪੈਦਲ ਚੱਲ੍ਹਣ ਲਈ ਮਜਬੂਰ ਹੋਣਾ ਪਿਆ |
ਧਰਨਾ ਪ੍ਰਦਰਸ਼ਨ ਦੌਰਾਨ ਚੁਗਿੱਟੀ ਫਲਾਈਓਵਰ 'ਤੇ ਲੱਗਾ ਜਾਮ
ਚੁਗਿੱਟੀ/ਜੰਡੂਸਿੰਘਾ, 17 ਜਨਵਰੀ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਲਾਗੇ ਸੋਮਵਾਰ ਨੂੰ ਐੱਸ.ਸੀ. ਭਾਈਚਾਰੇ ਵਲੋਂ ਆਪਣੀ ਮੰਗ ਨੂੰ ਲੈ ਕੇ ਕੀਤੇ ਗਏ ਧਰਨਾ ਪ੍ਰਦਰਸ਼ਨ ਕਾਰਨ ਦੂਰ-ਦੂਰ ਤੱਕ ਵਾਹਨਾਂ ਦਾ ਜਾਮ੍ਹ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਵੱਖ-ਵੱਖ ਰਾਹਗੀਰਾਂ ਨੇ ਕਿਹਾ ਕਿ ਹੱਕੀ ਮੰਗਾਂ ਨੂੰ ਲੈ ਕੇ ਰੋਸ ਜ਼ਾਹਰ ਕਰਨਾ ਸਾਰੇ ਧਰਮਾਂ ਦੇ ਲੋਕਾਂ ਦਾ ਹੱਕ ਹੈ ਪਰ ਅਜਿਹਾ ਉਨ੍ਹਾਂ ਥਾਵਾਂ 'ਤੇ ਕੀਤਾ ਜਾਣਾ ਚਾਹੀਦਾ ਹੈ, ਜਿਹੜੀਆਂ ਕਿ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੀਆਂ ਹੋਈਆਂ ਹਨ | ਉਨ੍ਹਾਂ ਕਿਹਾ ਜਿਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵਲੋਂ ਆਏ ਦਿਨ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ | ਉਸ ਨਾਲ ਆਮ ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ | ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਘਰਾਂ 'ਚੋਂ ਦਵਾਈ ਵਗੈਰਾ ਲੈਣ ਲਈ ਡਾਕਟਰਾਂ ਕੋਲ ਜਾਣਾ ਚਾਹੁੰਦੇ ਹਨ |
ਜਲੰਧਰ, 17 ਜਨਵਰੀ (ਐੱਮ. ਐੱਸ. ਲੋਹੀਆ)-10 ਦਿਨ ਪਹਿਲਾਂ ਲਾਪਤਾ ਹੋਏ ਖੁਰਲਾ ਕਿੰਗਰਾ ਦੇ ਰਹਿਣ ਵਾਲੇ 13 ਸਾਲਾਂ ਦੇ ਧਰਮਵੀਰ ਉਰਫ਼ ਧੰਮਾ ਪੁੱਤਰ ਕਸ਼ਮੀਰੀ ਲਾਲ ਦੀ ਅੱਜ ਇਲਾਕੇ 'ਚ ਆਲੂ ਦੇ ਖੇਤਾਂ 'ਚ ਪਾਣੀ ਦੇ ਭਰੇ ਇਕ ਟੋਏ 'ਚੋਂ ਲਾਸ਼ ਬਰਾਮਦ ਹੋਈ ਹੈ | ਮਾਮਲੇ ਬਾਰੇ ...
ਮਕਸੂਦਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਥਾਣਾ ਨੰ. 8 ਦੀ ਸਬ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰਕੇ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਕਰਨ 'ਚ ਸਫ਼ਲਤਾ ਹਾਸਲ ...
ਜਲੰਧਰ, 17 ਜਨਵਰੀ (ਐੱਮ.ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1511 ਹੋ ਗਈ ਹੈ | ਮਿ੍ਤਕਾਂ 'ਚ ਰਵਿੰਦਰ ਸਿੰਘ (60) ਵਾਸੀ ਪਿੰਡ ਕਰਾੜੀ, ਜਲੰਧਰ ਤੇ ਸਤਪਾਲ (63) ਵਾਸੀ ਬਸਤੀ ਸ਼ੇਖ, ਜਲੰਧਰ ਸ਼ਾਮਲ ਹਨ | ਇਸ ਤੋਂ ਇਲਾਵਾ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੁਰਿੰਦਰ ਸਿੰਘ ਉਰਫ ਗੌਰਵ ਪੁੱਤਰ ਸੁਰਜੀਤ ਸਿੰਘ ਤੇ ਪਰਮਬੀਰ ਸਿੰਘ ਉਰਫ ਰਾਹੁਲ ਪੁੱਤਰ ਤਾਰਾ ਸਿੰਘ ਵਾਸੀ ਕੱਚਾ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਰੁਣ ਨਾਗਪਾਲ ਦੀ ਅਦਾਲਤ ਨੇ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਵਲੋਂ ਗਿ੍ਫ਼ਤਾਰੀ ਜਾਂ ਕਿਸੇ ਕੇਸ ਤੋਂ ਬਚਾਅ ਲਈ ਲਗਾਈ ਗਈ ਬਲੈਂਕਟ ਬੇਲ ਦੀ ਅਰਜ਼ੀ ਰੱਦ ਕੀਤੇ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਤਾਇਨਾਤ ਕੀਤੀਆਂ ਜਾਣ ...
ਜਲੰਧਰ, 17 ਜਨਵਰੀ (ਸ਼ਿਵ)- ਕੇਂਦਰੀ ਤੇ ਵੈਸਟ ਵਿਧਾਨ ਸਭਾ ਹਲਕੇ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ 'ਆਪ' 'ਚ ਰੇੜਕਾ ਚੱਲ ਰਿਹਾ ਹੈ | ਟਿਕਟ ਵੰਡ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ 'ਆਪ' ਮੈਡੀਕਲ ਵਿੰਗ ਪੰਜਾਬ ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ ਸਮੇਤ ਕੇਂਦਰੀ ...
ਸ਼ਾਹਕੋਟ, 17 ਜਨਵਰੀ (ਸੁਖਦੀਪ ਸਿੰਘ)-ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਪੀ.ਏ. ਸੁਖਦੀਪ ਸਿੰਘ ਸੋਨੂੰ ਕੰਗ ਤੇ ਜਰਨੈਲ ਸਿੰਘ ਬਾਊਪੁਰ ਵਲੋਂ ਚੋਣ ਪ੍ਰਚਾਰ ਦੌਰਾਨ ਪਿੰਡ ਪਰਜੀਆਂ ਕਲਾਂ, ਪਰਜੀਆ ਖੁਰਦ, ਨਾਰੰਗਪੁਰ ਹੰਸੀ, ਚੱਕ ਹਾਥੀਆਣਾ, ...
ਫਿਲੌਰ, 17 ਜਨਵਰੀ (ਸਤਿੰਦਰ ਸ਼ਰਮਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਮਹਾਂ ਸਿੰਘ ਰਸੂਲਪੁਰ ਨੂੰ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕਰਨ 'ਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇੰਦਰਜੀਤ ...
ਮਕਸੂਦਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਜਲੰਧਰ ਉੱਤਰੀ ਹਲਕਾ 'ਚ ਗੁਰਦੇਵ ਨਗਰ ਵਿਖ਼ੇ ਅਕਾਲੀ-ਬਸਪਾ ਗੱਠਜੋੜ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਡੋਰ-ਟੂ-ਡੋਰ ਕਰਦੇ ਹੋਏ ਕੁਲਦੀਪ ਸਿੰਘ ਲੁਬਾਣਾ ਤੇ ਉਨ੍ਹਾਂ ਨਾਲ ਗੁਰਜੀਤ ਸਿੰਘ ਮਰਵਾਹਾ, ਅਮਰਜੀਤ ਸਿੰਘ ...
ਜਲੰਧਰ, 17 ਜਨਵਰੀ (ਸ਼ਿਵ)- ਜੇ. ਐਮ. ਸੀ. ਕਾਲੋਨੀ 'ਚ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਢਲ ਨੇ ਜੇ. ਐਮ. ਸੀ. ਕਾਲੋਨੀ 'ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਇਤਿਹਾਸਕ ਵਿਕਾਸ ਦੇ ਕੰਮ 'ਆਪ' ਵੀ ਪੰਜਾਬ ਵਿਚ ਕਰਵਾਉਣ ਲਈ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਆਪਣੀਆਂ ਸਵੀਪ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਗਰੈਫਿਟੀ ਯਾਨੀ ਕਲਾਕ੍ਰਿਤਾਂ ਦੀ ਇੱਕ ਹੋਰ ਪਹਿਲਕਦਮੀ ਕੀਤੀ ਹੈ | ...
ਫਿਲੌਰ, 17 ਜਨਵਰੀ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਕਾਂਗਰਸੀ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਪਰਿਵਾਰ ਸਮੇਤ ਗੁਰਦੁਆਰਾ ਮਾਓ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦੀ ਮਾਤਾ ਬੀਬੀ ਕਰਮਜੀਤ ਕੌਰ ਚੌਧਰੀ, ਪਿਤਾ ਸੰਸਦ ...
ਮਲਸੀਆਂ, 17 ਜਨਵਰੀ (ਸੁਖਦੀਪ ਸਿੰਘ)-ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵਲੋਂ ਪਿੰਡ ਮੀਰਪੁਰ ਸੈਦਾਂ ਵਿਖੇ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ...
ਲੋਹੀਆਂ ਖਾਸ, 17 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਬੀਬੀ ਰਣਜੀਤ ਕੌਰ ਨੇ ਲੋਹੀਆਂ ਦੇ ਵਾਰਡ ਨੰਬਰ 11 ਵਿੱਚ ਮੀਟਿੰਗ ਕੀਤੀ | ਬੀਬੀ ਰਣਜੀਤ ਕੌਰ ਦੀ ਆਮਦ ...
ਫਿਲੌਰ, 17 ਜਨਵਰੀ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਅੱਜ ਇਥੇ ਪੀ ਡਬਲਿਯੂ ਡੀ ਦਫ਼ਤਰ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਵਲੋਂ ਚੋਣਾਂ ਦੇ ਮੱਦੇਨਜ਼ਰ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਦਫ਼ਤਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਜ਼ਿਲ੍ਹਾ ਇੰਚਾਰਜ ...
ਜਲੰਧਰ, 17 ਜਨਵਰੀ (ਸ਼ਿਵ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ- ਬਸਪਾ ਗੱਠਜੋੜ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੋਰ ਊਰਜਾ ਦੇਣ ਦੇ ਉਦੇਸ਼ ਨਾਲ 18 ਜਨਵਰੀ ਨੂੰ ਜਲੰਧਰ ਦੇ ਵਿਸ਼ੇਸ਼ ਦੌਰੇ 'ਤੇ ਆ ਰਹੇ ਹਨ | ਜਾਣਕਾਰੀ ਅਨੁਸਾਰ ਦੋਆਬੇ ਦੇ ...
ਮਕਸੂਦਾ, 17 ਜਨਵਰੀ (ਸਤਿੰਦਰ ਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਨੇ ਕਾਂਗਰਸ ਸਰਕਾਰ ਦੇ ਸਮੇਂ ਤੋਂ ਕਰਤਾਰਪੁਰ ਹਲਕੇ 'ਚ ਤਾਇਨਾਤ ਡੀ ਐੱਸ.ਪੀ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਤੇ ਐੱਸ ਐੱਚ ਓ ਮਕਸੂਦਾਂ ਕੰਵਰਜੀਤ ਸਿੰਘ ਬੱਲ ਤੇ ਐੱਸਐੱਚਓ ਲਾਂਬੜਾ ਸੁਖਦੇਵ ਸਿੰਘ ...
ਜਲੰਧਰ, 17 ਜਨਵਰੀ (ਸ਼ਿਵ)ਉੱਤਰੀ ਭਾਰਤ ਬ੍ਰਾਹਮਣ ਪ੍ਰਤੀਨਿਧੀ ਸਭਾ (ਪੰਜਾਬ) ਦੀ ਕੰਠ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਵਿਚ ਕਈ ਹਿੰਦੂ ਸਮਾਜ ਤੇ ਹੋਰ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ | ਇਸ ਮੌਕੇ ਮੰਗ ਕੀਤੀ ਗਈ ਕਿ ਪੰਜਾਬ ਵਿਚ ਸਮਾਜ ਦੇ ਲੋਕਾਂ ਦੀ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਲਾਇਸੰਸੀ ਅਸਲਾ ਜਮ੍ਹਾਂ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹੇ 'ਚ ਹੁਣ ਤੱਕ ਕੁੱਲ 92.90 ਫੀਸਦੀ ਲਾਇੰਸਸੀ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ | ...
ਕਿਸ਼ਨਗੜ੍ਹ, 17 ਜਨਵਰੀ (ਹੁਸਨ ਲਾਲ)-ਬਿਆਸ ਪਿੰਡ ਦਾ ਦੋ ਦਿਨਾ ਪੁਰਾਤਨ ਛਿੰਝ ਮੇਲਾ ਧੂਮਧਾਮ ਨਾਲ ਸਮਾਪਤ ਹੋਇਆ | ਦੂਜੇ ਦਿਨ ਦਾ ਛਿੰਝ ਮੇਲਾ ਛਿੰਝ ਪ੍ਰਬੰਧਕ ਕਮੇਟੀ ਬਿਆਸ ਪਿੰਡ, ਐੱਨ ਆਰ ਆਈ ਤੇ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ...
ਮਹਿਤਪੁਰ, 17 ਜਨਵਰੀ (ਹਰਜਿੰਦਰ ਸਿੰਘ ਚੰਦੀ)-ਜੀ ਜੀ ਐਚ ਜੀ ਬੇਟ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਤਹਿਸੀਲਦਾਰ ਲਖਵਿੰਦਰ ਸਿੰਘ ਸ਼ਾਹਕੋਟ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਬੂਥ ਨੰਬਰ 225 ਤੇ 226 ਦੀ ਚੈਕਿੰਗ ਸੰਬਧਿਤ ਬੂਥ ਬੀ, ਐਲ, ਓ ਦੀ ...
ਜਲੰਧਰ, 17 ਜਨਵਰੀ (ਸ਼ਿਵ)-ਵਿਧਾਨ ਸਭਾ ਚੋਣਾਂ 'ਚ ਚਾਹੇ ਸਥਾਨਕ ਮੁੱਦਿਆਂ ਤੋਂ ਇਲਾਵਾ ਸੂਬਾ ਪੱਧਰੀ, ਕੌਮੀ ਮੁੱਦਿਆਂ ਦੀ ਚਰਚਾ ਰਹਿੰਦੀ ਹੈ ਪਰ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਤਾਂ ਕਈ ਲੋਕ ਤਾਂ ਇਸ ਵੇਲੇ ਟੁੱਟੀਆਂ ਸੜਕਾਂ ਦੀ ਵੀ ਚਰਚਾ ਕਰ ਰਹੇ ਹਨ | ਚਾਹੇ ਕਈ ਨਵੀਆਂ ...
ਜਲੰਧਰ, 17 ਜਨਵਰੀ (ਸ਼ਿਵ)-ਵਿਧਾਨ ਸਭਾ ਚੋਣਾਂ 'ਚ ਚਾਹੇ ਸਥਾਨਕ ਮੁੱਦਿਆਂ ਤੋਂ ਇਲਾਵਾ ਸੂਬਾ ਪੱਧਰੀ, ਕੌਮੀ ਮੁੱਦਿਆਂ ਦੀ ਚਰਚਾ ਰਹਿੰਦੀ ਹੈ ਪਰ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਤਾਂ ਕਈ ਲੋਕ ਤਾਂ ਇਸ ਵੇਲੇ ਟੁੱਟੀਆਂ ਸੜਕਾਂ ਦੀ ਵੀ ਚਰਚਾ ਕਰ ਰਹੇ ਹਨ | ਚਾਹੇ ਕਈ ਨਵੀਆਂ ...
ਜਲੰਧਰ, 17 ਜਨਵਰੀ (ਸ਼ਿਵ )-ਇਕ ਪਾਸੇ ਤਾਂ ਜਿੱਥੇ ਕਈ ਹਲਕਿਆਂ 'ਚ ਐਲਾਨੇ ਗਏ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਲਗਾਤਾਰ ਪ੍ਰਚਾਰ ਮੁਹਿੰਮ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕੇਂਦਰੀ ਹਲਕੇ ਦੇ ਕੁਝ ਕਾਂਗਰਸੀ ਆਗੂ ਅਜੇ ਆਪਣੀਆਂ ਵੱਖ ਤੋਂ ਹੀ ਮੀਟਿੰਗਾਂ ਕਰਨ ਵਿਚ ...
ਜਲੰਧਰ, 17 ਜਨਵਰੀ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਨਾਰਥ ਇੰਡੀਆ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ | ਇਹ ਸੰਸਥਾ ਜੋ ਕਿ ਪਦਮਸ਼੍ਰੀ ਡਾ. ਪੂਨਮ ਸੂਰੀ, ਪ੍ਰਧਾਨ ਡੀ. ਏ. ਵੀ. ਕਾਲਜ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਤੇ ਪਿ੍ੰਸੀਪਲ ਪ੍ਰੋ. ...
ਜਲੰਧਰ, 17 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਅਧੀਨ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐੱਸ.ਡੀ.ਸੀ.) ਨੇ ਦੇਸ਼ ਭਰ ਤੋਂ ਹੁਨਰ-ਆਧਾਰਿਤ ਪ੍ਰਤਿਭਾਵਾਂ ਨੂੰ ਲੱਭਣ ਲਈ ਖੇਤਰੀ ਤੇ ਰਾਸ਼ਟਰੀ ਪੱਧਰ 'ਤੇ 'ਇੰਡੀਆ ...
ਜਲੰਧਰ. 17 ਜਨਵਰੀ (ਜਤਿੰਦਰ ਸਾਬੀ)- ਸੀਟੀ ਗਰੁੱਪ ਨੇ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਸੀ ਟੀ ਗਰੁੱਪ ਸ਼ਾਹਪੁਰ ਕੈਂਪਸ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿਚ ਕਰਵਾਈ ਸੀਨੀਅਰ ਮਿਸਟਰ ਪੰਜਾਬ, ਮਿਸਟਰ ਜਲੰਧਰ ਬਾਡੀ ਬਿਲਡਿੰਗ ਐਂਡ ਓਪਨ ਵੁਮੈਨ ...
ਮਕਸੂਦ ਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਜਲੰਧਰ ਦੇ ਗੁਰੂ ਨਾਨਕਪੁਰਾ ਵਿਖੇ ਮਕਾਨ ਮਾਲਕਾਂ ਵਲੋਂ ਆਪਣੀ ਕੰਮ ਵਾਲੀ ਨਾਲ ਕੁੱਟਮਾਰ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਪੀੜ੍ਹਤ ਮਾਧਵੀ ਵਲੋਂ ਦੱਸਿਆ ਗਿਆ ਹੈ ਕਿ ਉਹ 6 ਮਹੀਨੇ ਤੋਂ ਇੱਥੇ ਕੰਮ ਕਰ ਰਹੀ ਹੈ | ਪਰ ਉਸ ਦੀ ...
ਮਕਸੂਦਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ 2 ਭਗੌੜਿਆਂ ਨੂੰ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਮਕਸੂਦਾ ਦੇ ਐਸ.ਐਚ.ਓ. ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਨੀਰਜ ਅੱਤਰੀ ਪੁੱਤਰ ਇੰਦਰਜੀਤ ਅੱਤਰੀ ...
ਜਲੰਧਰ, 17 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜਾਰ ਬਾਸਾਂ ਵਾਲਾ ਵਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ | ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ ਚਮਕ, ਇੰਦਰਪਾਲ ਸਿੰਘ ਤੇ ਗੁਰਮੁਖ ...
ਚੁਗਿੱਟੀ/ਜੰਡੂਸਿੰਘਾ, 17 ਜਨਵਰੀ (ਨਰਿੰਦਰ ਲਾਗੂ)-ਸਟਰੀਟ ਲਾਈਟਾਂ ਦੀ ਕਮੀ ਕਾਰਨ ਮੁਹੱਲਾ ਏਕਤਾ ਨਗਰ, ਵਾਸੂ ਮੁਹੱਲਾ ਤੇ ਸਤਨਾਮ ਨਗਰ ਦੇ ਵਸਨੀਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਜਾਣਕਾਰੀ ਦਿੰਦੇ ਹੋਏ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਕਈ ਥਾੲੀਂ ...
ਮਲਸੀਆਂ, 17 ਜਨਵਰੀ (ਸੁਖਦੀਪ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਜਥੇ. ਸੁਲੱਖਣ ਸਿੰਘ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ | ਪਿੰਡ ਨਿਮਾਜੀਪੁਰ ਵਿਖੇ ਜਥੇ. ਸੁਲੱਖਣ ਸਿੰਘ ਨੇ ਆਪਣੇ ਹਮਾਇਤੀਆਂ ਨਾਲ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ...
ਜਲੰਧਰ, 17 ਜਨਵਰੀ (ਹਰਵਿੰਦਰ ਸਿੰਘ ਫੁੱਲ)-ਕੈਨੇਡਾ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀ ਇਸ ਵੇਲੇ ਨਿਰਾਸ਼ਾ ਦੇ ਆਲਮ 'ਚੋਂ ਗੁੱਜਰ ਰਹੇ ਹਨ ਕਿਉਂਕਿ ਪਿਛਲੇ ਲਗਭਗ ਦੋ ਹਫਤਿਆਂ ਤੋ ਕੈਨੇਡੀਅਨ ਹਾਈ ਕਮਿਸ਼ਨਰ ਦੁਆਰਾ ਵੱਡੀ ਗਿਣਤੀ ਵਿਚ ਸਟੂਡੈਟਸ ਵੀਜ਼ਾ ਅਰਜੀਆਂ ਨੂੰ ...
ਜਲੰਧਰ, 17 ਜਨਵਰੀ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਆਰਥਿਕ ਮਦਦ ਕਰਨ ਲਈ ਸੇਂਟ ਸੋਲਜ਼ਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਲੋਂ ਦਿੱਤੀ ਜਾਂਦੀ ਮਾਸਟਰ ਰਾਜ ਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦਾ ਹਰ ਸਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਲਾਭ ...
ਆਦਮਪੁਰ, 17 ਜਨਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਸਫ਼ਾਈ ਸੇਵਕ ਯੂਨੀਅਨ ਆਦਮਪੁਰ ਦੇ ਵਰਕਰਾਂ ਵਲੋਂ ਮੰਗਾਂ ਪੂਰੀਆਂ ਨਾ ਹੋਣ 'ਤੇ ਪ੍ਰਧਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਨਗਰ ਕੌਂਸਲ ਅੰਦਰ ਕੂੜਾ ਸੁਟਿਆ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਸਫਾਈ ਸੇਵਕ ਸੁਖਵਿੰਦਰ ...
ਭੋਗਪੁਰ, 17 ਜਨਵਰੀ (ਡੱਲੀ)-ਵਿਧਾਨ ਸਭਾ ਹਲਕਾ ਆਦਮਪੁਰ 'ਚ ਪਹਿਲਾ ਲੋਕਲ ਉਮੀਦਵਾਰ ਨਾ ਹੋਣ ਕਰਕੇ ਇੱਥੇ ਰਾਮ ਲੁਭਾਇਆ ਬੀ.ਡੀ.ਪੀ.ਓ. ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਸੀ ਪਰ ਕਾਂਗਰਸ ਹਾਈਕਮਾਨ ਨੇ ਪਿੰਡ ਕੋਟਲੀ ਥਾਨ ਸਿੰਘ ਦੇ ਸੁਖਵਿੰਦਰ ਸਿੰਘ ਕੋਟਲੀ ਨੂੰ ...
ਗੁਰਾਇਆ, 17 ਜਨਵਰੀ (ਬਲਵਿੰਦਰ ਸਿੰਘ)-ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਦੁਨੀਆਂ ਭਰ 'ਚ ਬੇਮਿਸਾਲ ਲਾਸਾਨੀ ਸ਼ਹਾਦਤ ਨੂੰ ਕੇਂਦਰ ਸਰਕਾਰ ਵਲੋਂ ਹਰ ਸਾਲ ਵੀਰ ਬਾਲ ਦਿਵਸ ਵਜੋਂ ਮਨਾਉਣ ਲਈ ਇੰਟਰਨੈਸ਼ਨਲ ਐਂਟੀ ਕੁਰੱਪਸ਼ਨ ਐਂਡ ...
ਫਿਲੌਰ, 17 ਜਨਵਰੀ (ਵਿਪਨ ਗੈਰੀ)-14 ਫਰਵਰੀ ਵੋਟਾਂ ਦੇ ਐਲਾਨ ਤੋਂ ਬਾਅਦ ਪੰਜਾਬ ਭਰ 'ਚ ਰਵਿਦਾਸ ਭਾਈਚਾਰੇ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਵੋਟਾਂ ਦੀ ਮਿਤੀ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਦੇ ਤਹਿਤ ਅੱਜ ਫਿਲੌਰ ਦੇ ਨੂਰਮਹਿਲ ਰੋਡ ਵਿਖੇ ਸੰਗਤਾਂ ...
ਕਿਸ਼ਨਗੜ੍ਹ, 17 ਜਨਵਰੀ (ਹੁਸਨ ਲਾਲ)-ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਤੇ ਡੇਰਾ ਦੇ ਮੌਜੂਦਾ ਗੱਦੀਨਸੀਨ ਸੰਤ ਨਿਰੰਜਨ ਦਾਸ ਮਹਾਰਾਜ ...
ਫਿਲੌਰ, 17 ਜਨਵਰੀ (ਵਿਪਨ ਗੈਰੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰ ਦੀ ਅਗਵਾਈ 'ਚ ਹੋਈ | ਜਿਸ 'ਚ ਬੀਤੇ ਦਿਨ ਪੰਜਾਬ ਦੀ ਹੋਈ ਮੀਟਿੰਗ ਬਾਰੇ ਚਰਚਾ ਕੀਤੀ ਗਈ ਤੇ ਕੀਤੇ ਫ਼ੈਸਲੇ ਸਬੰਧੀ ਦੱਸਿਆ ਗਿਆ ਕਿ ...
ਡਰੋਲੀ ਕਲਾਂ, 17 ਜਨਵਰੀ (ਸੰਤੋਖ ਸਿੰਘ)-ਕੇਰਲਾ ਵਿਖੇ ਕਰਵਾਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ 'ਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਨੇ ਦੂਜਾ ਸਥਾਨ ਹਾਸਿਲ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸਣਯੋਗ ਇਹ ਹੈ ਕਿ ਥੋੜਾ ਹੀ ...
ਲੋਹੀਆਂ ਖ਼ਾਸ, 17 ਜਨਵਰੀ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਥਾਣਾ ਲੋਹੀਆਂ ਦੀ ਪੁਲਿਸ ਨੇ ਬੀਤੇ ਦਿਨੀ ਕਾਮਯਾਬੀ ਹਾਸਿਲ ਕਰਦੇ ਹੋਏ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਇਕ ਗੈਂਗ ਦੇ 5 ਜਣਿਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ ਨਗਦ ...
ਮਹਿਤਪੁਰ, 17 ਜਨਵਰੀ (ਹਰਜਿੰਦਰ ਸਿੰਘ ਚੰਦੀ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਰਤਨ ਸਿੰਘ ਕਾਕੜ ਕਲਾਂ ਨੇ ਸਿਹਤ ਵਿਭਾਗ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀਆਂ ਗਾਰੰਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਨਾ ਕੋਈ ਕਲੀਨਿਕ ਤੇ ਨਾ ...
ਮੱਲ੍ਹੀਆਂ ਕਲਾਂ, 17 ਜਨਵਰੀ (ਮਨਜੀਤ ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਿਧਾਨ ਸਭਾ ਹਲਕਾ ਨਕੋਦਰ ਤੋਂ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾ ਉਸ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਉਸ ਆਗੂ ਦਾ ਕਿਸਾਨੀ ਸੰਘਰਸ਼ 'ਚ ਕਿੰਨਾਂ ਕੁ ਯੋਗਦਾਨ ਹੈ | ਅੱਜ ਇੱਥੇ ...
ਫਿਲੌਰ, 17 ਜਨਵਰੀ (ਵਿਪਨ ਗੈਰੀ)-ਵੋਟਾਂ ਦਾ ਸਮਾਂ ਨੇੜੇ ਆਉਣ ਕਰਕੇ ਰਾਜਨੀਤਿਕ ਲੀਡਰਾਂ ਵਲੋਂ ਹਲਕੇ 'ਚ ਕੀਤੇ ਵਿਕਾਸ ਨੂੰ ਲੈ ਕੇ ਦਿਨ ਰਾਤ ਪ੍ਰਚਾਰ ਕੀਤਾ ਜਾ ਰਿਹਾ ਹੈ | ਪਰ ਪਿੰਡ ਅੱਟੀ ਦੇ ਲੋਕ ਇਸ ਵਿਕਾਸ ਤੋਂ ਹੱਲੇ ਤੱਕ ਵੀ ਕੋਹਾਂ ਦੂਰ ਹਨ | ਪਿੰਡ ਦੇ ਲੋਕਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX