ਫਗਵਾੜਾ, 17 ਜਨਵਰੀ (ਹਰਜੋਤ ਸਿੰਘ ਚਾਨਾ)-ਪੰਜਾਬ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ ਪੁਲਿਸ ਵਲੋਂ ਡੀ.ਐਸ.ਪੀ ਅਰਸ਼ੂ ਰਾਮ ਸ਼ਰਮਾ ਦੀ ਅਗਵਾਈ 'ਚ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ | ਫਲੈਗ ਮਾਰਚ 'ਚ ਐਸ.ਡੀ.ਐਮ ਕੁਲਪ੍ਰੀਤ ਸਿੰਘ ਵੀ ਸ਼ਾਮਿਲ ਹੋਏ |
ਇਹ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋਇਆ ਜੋ ਬਾਂਸਾ ਬਾਜ਼ਾਰ, ਗਾਂਧੀ ਚੌਂਕ, ਨਾਈਆ ਚੌਂਕ, ਝੱਟਕਈਆ ਚੌਂਕ, ਪੇਪਰ ਚੌਂਕ, ਸੁਭਾਸ਼ ਨਗਰ, ਪੁਰਾਣਾ ਮੰਡੀ, ਬੰਗਾ ਰੋਡ, ਹਰਗੋਬਿੰਦ ਨਗਰ, ਗੁੜ ਮੰਡੀ ਆਦਿ ਇਲਾਕਿਆਂ 'ਚ ਗਿਆ | ਐਸ.ਡੀ.ਐਮ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿ ਚੋਣਾਂ 'ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ | ਡੀ.ਐਸ.ਪੀ. ਅਸ਼ਰੂ ਰਾਮ ਸ਼ਰਮਾ ਨੇ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਮੰਤਵ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਗੈਰ ਵਸਤੂ ਜੋ ਲਾਵਾਰਿਸ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ | ਮਾਰਚ 'ਚ ਪੀ.ਸੀ.ਆਰ ਇੰਚਾਰਜ ਸੁੱਚਾ ਸਿੰਘ, ਟਰੈਫ਼ਿਕ ਇੰਚਾਰਜ ਅਮਨ ਕੁਮਾਰ, ਰਾਵਲਪਿੰਡੀ ਐਸ.ਐਚ.ਓ ਅਮਨਪ੍ਰੀਤ ਕੌਰ ਸਮੇਤ ਕਈ ਥਾਣਿਆਂ ਦੇ ਐਸ.ਐਚ.ਓ ਸ਼ਾਮਿਲ ਸਨ |
ਕਪੂਰਥਲਾ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਸਾਂਝਾ ਅਧਿਆਪਕ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਇਕ ਵਫ਼ਦ ਨੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਰਸ਼ਪਾਲ ਸਿੰਘ ਵੜੈਚ, ਸੂਬਾ ਖ਼ਜ਼ਾਨਚੀ ਰਵੀ ਵਾਹੀ, ਬੀ.ਐੱਡ ਫ਼ਰੰਟ ਦੇ ਪ੍ਰਧਾਨ ...
ਕਪੂਰਥਲਾ, 17 ਜਨਵਰੀ (ਵਿ.ਪ੍ਰ.)-ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਜਲੰਧਰ ਵਿਚ ਸਿਹਤ ਅਫ਼ਸਰ ਵਜੋਂ ਕੰਮ ਕਰਦੇ ਡਾ: ਰਾਜ ਕਮਲ ਨੂੰ ਨਗਰ ਨਿਗਮ ਕਪੂਰਥਲਾ ਦਾ ਮੁੜ ਸਿਹਤ ਅਫ਼ਸਰ ਨਿਯੁਕਤ ਕੀਤਾ ਹੈ | ਉਨ੍ਹਾਂ ਆਪਣੀ ਨਿਯੁਕਤੀ ਉਪਰੰਤ ਨਿਗਮ ਦੇ ਦਫ਼ਤਰ ਵਿਚ ...
ਨਡਾਲਾ, 17 ਜਨਵਰੀ (ਮਾਨ)-ਦਿਆਮਾ ਹਰੀਸ਼ ਓਮ ਪ੍ਰਕਾਸ਼ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਹਿਤ ਅਤੇ ਜਗਜੀਤ ਸਿੰਘ ਸਰੋਆ ਐਸ.ਪੀ (ਡੀ) ਸਾਹਿਬ ਦੀ ਨਿਗਰਾਨੀ ਹੇਠ ਅਮਰੀਕ ਸਿੰਘ ਪੀ.ਪੀ.ਐਸ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਸਰਚ ਅਤੇ ਸੀਜ ...
ਕਪੂਰਥਲਾ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਰਾਜ ਦਾ ਸਰਬਪੱਖੀ ਵਿਕਾਸ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਦੇ ਸੰਬੰਧ ...
ਕਪੂਰਥਲਾ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਰਾਜ ਦਾ ਸਰਬਪੱਖੀ ਵਿਕਾਸ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਦੇ ਸੰਬੰਧ ...
ਵਿਦਿਆਰਥੀ ਦੋ ਗਰੁੱਪਾਂ 'ਚ ਲਗਾਉਣਗੇ ਕਲਾਸਾਂ ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਆਈਲੈਟਸ ਸੈਂਟਰ ਨੂੰ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਜਾਰੀ ਇਕ ਹੁਕਮ ਵਿਚ ਕਿਹਾ ਕਿ ਆਈਲਟਸ ਕਰਨ ਲਈ ...
ਕਪੂਰਥਲਾ, 17 ਜਨਵਰੀ (ਵਿ.ਪ੍ਰ.)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ 165 ਮਾਮਲੇ ਸਾਹਮਣੇ ਆਏ ਹਨ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 1411 ਸੈਂਪਲ ਵੱਖ-ਵੱਖ ਲੈਬਾਰਟਰੀਆਂ ਨੂੰ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 165 ਕੇਸ ਪਾਜ਼ੀਟਿਵ ਆਏ ...
ਤਲਵੰਡੀ ਚੌਧਰੀਆਂ, 17 ਜਨਵਰੀ (ਪਰਸਨ ਲਾਲ ਭੋਲਾ)-ਥਾਣਾ ਤਲਵੰਡੀ ਚੌਧਰੀਆਂ ਦੇ ਐਸ. ਐਚ. ਓ. ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਿਚ ਅੱਜ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਨੇ ਦੋ ਕਥਿਤ ਦੋਸ਼ੀਆਂ ਸਮੇਤ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕਰਨ ਵਿਚ ...
ਨਡਾਲਾ, 17 ਜਨਵਰੀ (ਮਨਜਿੰਦਰ ਸਿੰਘ ਮਾਨ)-ਐਸ. ਆਈ. ਅਮਨਦੀਪ ਕੁਮਾਰ ਨਾਹਰ ਐਸਐਚਓ ਸੁਭਾਨਪੁਰ ਵਲੋਂ ਇਲਾਕੇ ਵਿਚ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਪਿੰਡ ਹਮੀਰਾ ਵਾਸੀ ਜੋਗਿੰਦਰ ਸਿੰਘ ਪੁੱਤਰ ਲਾਲ ...
ਨਾਮਜ਼ਦਗੀਆਂ 25 ਜਨਵਰੀ ਤੋਂ 1 ਫਰਵਰੀ ਤੱਕ ਹੋਣਗੀਆਂ ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਦੀ ਸਮਾਂ ਸਾਰਨੀ ਵਿਚ ਕੀਤੀ ਗਈ ਤਬਦੀਲੀ ਨੂੰ ਮੁੱਖ ਰੱਖਦਿਆਂ ਹੁਣ ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਤੇ ਰਾਜਸੀ ਪਾਰਟੀਆਂ ਦੀ ਸਹੂਲਤ ਲਈ ਬਣਾਏ ਗਏ ਆਨਲਾਈਨ ਪੋਰਟਲਾਂ ਤੇ ਮੋਬਾਈਲ ਐਪਲੀਕੇਸ਼ਨਾਂ ਤੋਂ ਲਾਭ ਉਠਾਉਣਾ ਚਾਹੀਦਾ ਹੈ | ਇਹ ਗੱਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀਪਤੀ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਆਈਲੈਟਸ ਸੈਂਟਰ ਨੂੰ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਜਾਰੀ ਇਕ ਹੁਕਮ ਵਿਚ ਕਿਹਾ ਕਿ ਆਈਲਟਸ ਕਰਨ ਲਈ ਵਿਦਿਆਰਥੀ ਅਤੇ ਅਧਿਆਪਕ ਦੋ ਗਰੁੱਪਾਂ ਵਿਚ ਸਵੇਰੇ 9 ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਆਪਣੀਆਂ ਸਵੀਪ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਗਰੈਫਿਟੀ ਯਾਨੀ ਕਲਾਕ੍ਰਿਤਾਂ ਦੀ ਇੱਕ ਹੋਰ ਪਹਿਲਕਦਮੀ ਕੀਤੀ ਹੈ | ...
ਜਲੰਧਰ, 17 ਜਨਵਰੀ (ਸ਼ਿਵ)-ਯੂਥ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੀਆਂ ਫਲੈਕਸਾਂ ਦੇ ਰੂਪ ਵਿਚ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਜਾਣ ਵਿਰੁੱਧ ਸਾਦੇ ਢੰਗ ਨਾਲ ਗੁਰੂ ਰਵਿਦਾਸ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ...
ਭੁਲੱਥ, 17 ਜਨਵਰੀ (ਸੁਖਜਿੰਦਰ ਸਿੰਘ, ਮੁਲਤਾਨੀ ਮਨਜੀਤ ਸਿੰਘ ਰਤਨ)-ਵਿਧਾਨ ਸਭਾ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਉਨ੍ਹਾਂ ਦੀ ਧੀ ਡੇਜ਼ੀ ਤੇ ਦਾਮਾਦ ਯੁਵਰਾਜ ਭੁਪਿੰਦਰ ਸਿੰਘ ਵਲੋਂ ਕਸਬਾ ਭੁਲੱਥ ਵਿਚ ਘਰ-ਘਰ ਜਾ ਕੇ ...
ਜਲੰਧਰ, 17 ਜਨਵਰੀ (ਸ਼ਿਵ)ਉੱਤਰੀ ਭਾਰਤ ਬ੍ਰਾਹਮਣ ਪ੍ਰਤੀਨਿਧੀ ਸਭਾ (ਪੰਜਾਬ) ਦੀ ਕੰਠ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਵਿਚ ਕਈ ਹਿੰਦੂ ਸਮਾਜ ਤੇ ਹੋਰ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ | ਇਸ ਮੌਕੇ ਮੰਗ ਕੀਤੀ ਗਈ ਕਿ ਪੰਜਾਬ ਵਿਚ ਸਮਾਜ ਦੇ ਲੋਕਾਂ ਦੀ ...
ਜਲੰਧਰ, 17 ਜਨਵਰੀ (ਸ਼ਿਵ)- ਕੇਂਦਰੀ ਤੇ ਵੈਸਟ ਵਿਧਾਨ ਸਭਾ ਹਲਕੇ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ 'ਆਪ' 'ਚ ਰੇੜਕਾ ਚੱਲ ਰਿਹਾ ਹੈ | ਟਿਕਟ ਵੰਡ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ 'ਆਪ' ਮੈਡੀਕਲ ਵਿੰਗ ਪੰਜਾਬ ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ ਸਮੇਤ ਕੇਂਦਰੀ ...
ਸੁਲਤਾਨਪੁਰ ਲੋਧੀ, 17 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿਚ ਅਕਾਲੀ ਦਲ ਦੇ ਵੱਖ ਵੱਖ ਆਗੂਆਂ ਵਲੋਂ ਪਿੰਡ ਪਿੰਡ ਨੁੱਕੜ ਮੀਟਿੰਗਾਂ ਕਰਕੇ ਲੋਕਾਂ ...
ਕਪੂਰਥਲਾ, 17 ਜਨਵਰੀ (ਵਿ.ਪ੍ਰ.)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਕ ਲਹਿਰ ਹੈ ਤੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ | ਇਹ ਸ਼ਬਦ ਗੁਰਸ਼ਰਨ ਸਿੰਘ ਕਪੂਰ ਸੂਬਾਈ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੇ ਪਿੰਡ ਧੰਮ ਬਾਦਸ਼ਾਹਪੁਰ ਵਿਚ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ) -ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਵਲੋਂ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਆਸਾਰ ਹਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਕਾਲੀਆ ਨੇ ਦੱਸਿਆ ਕਿ ਸ਼ਿਵ ਸੈਨਾ ਦੀ ਸੂਬਾਈ ਇਕਾਈ ਵਲੋਂ ਉਨ੍ਹਾਂ ਨੂੰ ...
ਖਲਵਾੜਾ, 17 ਜਨਵਰੀ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਹਲਕਾ ਵਿਧਾਨ ਸਭਾ ਫਗਵਾੜਾ ਬੀ.ਸੀ. ਵਿੰਗ ਦੇ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਜੰਡੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ...
ਕਪੂਰਥਲਾ, 17 ਜਨਵਰੀ (ਵਿ.ਪ੍ਰ.)-ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਤੇ ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਜਥੇ: ਰਣਜੀਤ ਸਿੰਘ ਖੋਜੇਵਾਲ ਵਲੋਂ ਹਲਕੇ ਵਿਚ ਵੋਟਰਾਂ ਨਾਲ ਨਿਰੰਤਰ ਸੰਪਰਕ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ...
ਸੁਲਤਾਨਪੁਰ ਲੋਧੀ, 17 ਜਨਵਰੀ (ਨਰੇਸ਼ ਹੈਪੀ, ਥਿੰਦ)-ਕਾਂਗਰਸ ਹਾਈਕਮਾਂਡ ਵਲੋਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਮੁੜ ਤੋਂ ਉਮੀਦਵਾਰ ਬਣਾਉਣ ਤੋਂ ਬਾਅਦ ਨੌਜਵਾਨ ਆਗੂ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਦੇ ...
ਸੁਲਤਾਨਪੁਰ ਲੋਧੀ, 17 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ 'ਚ ਪਿੰਡ ਮੁੱਲਾਬਾਹਾ, ਡੇਰਾ ਮੋਤਾ ਸਿੰਘ, ਨਬੀਪੁਰ ਆਦਿ ਵਿਖੇ ਨੁੱਕੜ ਮੀਟਿੰਗ ਕੀਤੀ ਗਈ | ...
ਕਪੂਰਥਲਾ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਉਹ 60 ਦਿਨਾਂ ਤੋਂ ਇਸ ਹਲਕੇ ਵਿਚ ਵਿਚਰ ਰਹੇ ਹਨ ਤੇ ...
ਮਕਸੂਦਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ 2 ਭਗੌੜਿਆਂ ਨੂੰ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਮਕਸੂਦਾ ਦੇ ਐਸ.ਐਚ.ਓ. ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਨੀਰਜ ਅੱਤਰੀ ਪੁੱਤਰ ਇੰਦਰਜੀਤ ਅੱਤਰੀ ...
ਫਗਵਾੜਾ, 17 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਟਕਸਾਲੀ ਕਾਂਗਰਸੀ ਆਗੂ ਤਜਿੰਦਰ ਬਾਵਾ ਦੀ ਪਤਨੀ ਬਲਜੀਤ ਕੌਰ ਬਾਵਾ ਨੂੰ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਮਹਿਲਾ ਕਾਂਗਰਸ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਬਲਜੀਤ ...
ਬੇਗੋਵਾਲ, 17 ਜਨਵਰੀ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਰੀਜਨ ਚੇਅਰਮੈਨ ਰਜੇਸ਼ ਕੁਮਾਰ ਹੈਪੀ ਦੇ ਉਪਰਾਲੇ ਸਦਕਾ 50 ਪਰਿਵਾਰਾਂ ਨੂੰ ...
ਫਗਵਾੜਾ, 17 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਯੂਨਾਈਟਿਡ ਸੈਲਫ਼ ਹੈਲਪ ਗਰੁੱਪ ਜਗਪਾਲਪੁਰ ਅਤੇ ਡਾ. ਅੰਬੇਡਕਰ ਸਮਾਜ ਸੇਵਾ ਸੰਸਥਾ) ਵਲੋਂ ਸਾਂਝੇ ਤੌਰ 'ਤੇ ਪਿੰਡ ਜਗਪਾਲਪੁਰ ਵਿਖੇ ਧੀਆਂ ਬਚਾਓ ਲੋਹੜੀ ਮਨਾਓ ਦੇ ਬੈਨਰ ਹੇਠ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ...
ਫਗਵਾੜਾ, 17 ਜਨਵਰੀ (ਹਰਜੋਤ ਸਿੰਘ ਚਾਨਾ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਕਰਨ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਅਤੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ. ਕਰੁਨਾ ਰਾਜੂ ਦਾ ਸਮਾਜ ...
ਫਗਵਾੜਾ, 17 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਅੰਤਰਿਗ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ...
ਫਗਵਾੜਾ, 17 ਜਨਵਰੀ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆਂ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਵਿਖੇ ਵਿਦਿਆਰਥੀਆਂ ਨੂੰ ਇੰਟਰਨੈੱਟ ਭੱਤਾ ਦੇਣ ਲਈ ਹੈਲਪ ਡੈਸਕ ਲਗਾਇਆ ਗਿਆ | ਕੋਵਿਡ-19 ਕਾਰਨ ਪਿਛਲੇ ਦੋ ਸਾਲਾਂ ਤੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ 'ਚ ਕਾਫ਼ੀ ...
ਫਗਵਾੜਾ, 17 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਆਪਣਾ ਲੜੀਵਾਰ ਵੈਬੀਨਾਰ '2022 ਦੀਆਂ ਚੋਣਾਂ ਵਿਚ ਪ੍ਰਵਾਸੀਆਂ ਦਾ ਰੋਲ' ਵਿਸ਼ੇ 'ਤੇ ਮੰਚ ਪ੍ਰਧਾਨ ਗੁਰਮੀਤ ਪਲਾਹੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਵਿਚ ਬੋਲਦਿਆਂ ਮੁੱਖ ...
ਕਪੂਰਥਲਾ, 17 ਜਨਵਰੀ (ਸਡਾਨਾ)-ਮਹਿਮੂਦ ਅਖ਼ਤਰ ਦੇ ਬਤੌਰ ਅਸਟੇਟ ਅਫ਼ਸਰ ਕਪੂਰਥਲਾ ਦਾ ਚਾਰਜ ਸੰਭਾਲਣ ਉਪਰੰਤ ਕਪੂਰਥਲਾ ਵਿਖੇ ਬੀਬੀ ਪੀਰੋਂਵਾਲੀ ਮਸਜਿਦ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਜਮੀਅਤ ਉਲਮਾਏ ਕਪੂਰਥਲਾ ਦੇ ਪ੍ਰਧਾਨ ਤੇ ਮਸਜਿਦ ਬੀਬੀ ਪੀਰੋਂਵਾਲੀ ...
ਸੁਲਤਾਨਪੁਰ ਲੋਧੀ, 17 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਪੈਰਾ ਮਿਲਟਰੀ ਫੋਰਸ ਨਾਲ ਡੀ.ਐਸ.ਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਫਲੈਗ ਮਾਰਚ ਕੱਢਿਆ ਗਿਆ ਜੋ ਵੱਖ-ਵੱਖ ...
• ਟੀ. ਐਸ. ਯੂ. ਨਾਲ ਸੰਬੰਧਿਤ 9 ਸਾਥੀ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਕਪੂਰਥਲਾ ਦੀ ਇਕ ਅਹਿਮ ਮੀਟਿੰਗ ਸੁਖਦੇਵ ਸਿੰਘ ਖਹਿਰਾ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਸਬ ਅਰਬਨ ...
ਕਪੂਰਥਲਾ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਖਗੋਲ ਵਿਗਿਆਨੀ ਬਹੁਤ ਸਾਰੇ ਯੰਤਰਾਂ 'ਤੇ ਕੰਮ ਕਰ ਰਹੇ ਹਨ | ਇਸ ਲਈ ਦੇਸ਼ ਵਿਚ ਖਗੋਲ ਵਿਗਿਆਨ ਦਾ ਭਵਿੱਖ ਬਹੁਤ ਸੁਨਹਿਰੀ ਹੈ | ਇਹ ਸ਼ਬਦ ਡਾ: ਜਸਜੀਤ ਸਿੰਘ ਬਾਗਲਾ ਪ੍ਰੋ: ਭੌਤਿਕ ਵਿਗਿਆਨ ਵਿਭਾਗ ਇੰਡੀਅਨ ...
ਮਕਸੂਦ ਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਜਲੰਧਰ ਦੇ ਗੁਰੂ ਨਾਨਕਪੁਰਾ ਵਿਖੇ ਮਕਾਨ ਮਾਲਕਾਂ ਵਲੋਂ ਆਪਣੀ ਕੰਮ ਵਾਲੀ ਨਾਲ ਕੁੱਟਮਾਰ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਪੀੜ੍ਹਤ ਮਾਧਵੀ ਵਲੋਂ ਦੱਸਿਆ ਗਿਆ ਹੈ ਕਿ ਉਹ 6 ਮਹੀਨੇ ਤੋਂ ਇੱਥੇ ਕੰਮ ਕਰ ਰਹੀ ਹੈ | ਪਰ ਉਸ ਦੀ ...
ਜਲੰਧਰ, 17 ਜਨਵਰੀ (ਚੰਦੀਪ ਭੱਲਾ)-ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਲਾਇਸੰਸੀ ਅਸਲਾ ਜਮ੍ਹਾਂ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹੇ 'ਚ ਹੁਣ ਤੱਕ ਕੁੱਲ 92.90 ਫੀਸਦੀ ਲਾਇੰਸਸੀ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ | ...
ਜਲੰਧਰ, 17 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜਾਰ ਬਾਸਾਂ ਵਾਲਾ ਵਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ | ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ ਚਮਕ, ਇੰਦਰਪਾਲ ਸਿੰਘ ਤੇ ਗੁਰਮੁਖ ...
ਜਲੰਧਰ. 17 ਜਨਵਰੀ (ਜਤਿੰਦਰ ਸਾਬੀ)- ਸੀਟੀ ਗਰੁੱਪ ਨੇ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਸੀ ਟੀ ਗਰੁੱਪ ਸ਼ਾਹਪੁਰ ਕੈਂਪਸ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿਚ ਕਰਵਾਈ ਸੀਨੀਅਰ ਮਿਸਟਰ ਪੰਜਾਬ, ਮਿਸਟਰ ਜਲੰਧਰ ਬਾਡੀ ਬਿਲਡਿੰਗ ਐਂਡ ਓਪਨ ਵੁਮੈਨ ...
ਜਲੰਧਰ, 17 ਜਨਵਰੀ (ਐੱਮ. ਐੱਸ. ਲੋਹੀਆ)-10 ਦਿਨ ਪਹਿਲਾਂ ਲਾਪਤਾ ਹੋਏ ਖੁਰਲਾ ਕਿੰਗਰਾ ਦੇ ਰਹਿਣ ਵਾਲੇ 13 ਸਾਲਾਂ ਦੇ ਧਰਮਵੀਰ ਉਰਫ਼ ਧੰਮਾ ਪੁੱਤਰ ਕਸ਼ਮੀਰੀ ਲਾਲ ਦੀ ਅੱਜ ਇਲਾਕੇ 'ਚ ਆਲੂ ਦੇ ਖੇਤਾਂ 'ਚ ਪਾਣੀ ਦੇ ਭਰੇ ਇਕ ਟੋਏ 'ਚੋਂ ਲਾਸ਼ ਬਰਾਮਦ ਹੋਈ ਹੈ | ਮਾਮਲੇ ਬਾਰੇ ...
ਮਕਸੂਦਾਂ, 17 ਜਨਵਰੀ (ਸਤਿੰਦਰ ਪਾਲ ਸਿੰਘ)-ਥਾਣਾ ਨੰ. 8 ਦੀ ਸਬ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰਕੇ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਕਰਨ 'ਚ ਸਫ਼ਲਤਾ ਹਾਸਲ ...
ਢਿਲਵਾਂ, 17 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)ਸਮੂਹ ਸੰਗਤ ਇਲਾਕਾ ਨਿਵਾਸੀ ਢਿਲਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਢਿਲਵਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ...
ਫਗਵਾੜਾ, 17 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਾਣੀਪੁਰ ਰਾਜਪੂਤਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸਾਹਿਬ ਤੋ ਨਗਰ ਕੀਰਤਨ ਸਜਾਇਆ ਗਿਆ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX