ਸੂਚੀ 'ਚ 13 ਮੌਜੂਦਾ ਵਿਧਾਇਕ ਵੀ ਸ਼ਾਮਿਲ
ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਜਨਵਰੀ -ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀਆਂ ਸਿਫ਼ਾਰਸ਼ਾਂ ਕਰਨ ਸੰਬੰਧੀ ਪਾਰਟੀ ਦੀ ਸਕਰੀਨਿੰਗ ਕਮੇਟੀ ਵਲੋਂ ਬਾਕੀ ਰਹਿੰਦੀਆਂ 31 ਸੀਟਾਂ ਲਈ ਵੀ ਆਪਣੀਆਂ ਸਿਫ਼ਾਰਸ਼ਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਗਈਆਂ ਹਨ | ਪਾਰਟੀ ਦੇ ਉੱਚ ਸੂਤਰਾਂ ਅਨੁਸਾਰ ਪਾਰਟੀ ਸੈਂਟਰਲ ਚੋਣ ਕਮੇਟੀ ਜਿਸ ਦੀਆਂ ਪੰਜ ਰਾਜਾਂ ਦੀਆਂ ਪਾਰਟੀ ਟਿਕਟਾਂ ਸੰਬੰਧੀ ਫ਼ੈਸਲਾ ਲੈਣ ਲਈ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਵਲੋਂ ਸਕਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਸਨਿਚਰਵਾਰ ਨੂੰ ਵਿਚਾਰ ਕੀਤੇ ਜਾਣ ਦਾ ਪ੍ਰੋਗਰਾਮ ਹੈ | ਇਸ ਸੂਚੀ 'ਚ ਪਾਰਟੀ ਦੇ ਉਨ੍ਹਾਂ 13 ਮੌਜੂਦਾ ਵਿਧਾਇਕਾਂ ਦੇ ਹਲਕੇ ਵੀ ਸ਼ਾਮਿਲ ਹਨ ਜਿਨ੍ਹਾਂ ਸੰਬੰਧੀ ਸਰਵੇਖਣ ਰਿਪੋਰਟਾਂ 'ਚ ਉਮੀਦਵਾਰ ਬਦਲਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਸੂਚਨਾ ਅਨੁਸਾਰ ਕਮੇਟੀ ਵਲੋਂ ਕਿਸੇ ਵੀ ਮੌਜੂਦਾ ਵਿਧਾਇਕ ਦੀ ਟਿਕਟ ਕੱਟਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡ ਦਿੱਤਾ ਗਿਆ ਹੈ | ਇਨ੍ਹਾਂ ਵਿਧਾਇਕ ਦੇ ਹਲਕਿਆਂ ਸਮੇਤ ਕਈ ਹਲਕਿਆਂ ਸੰਬੰਧੀ ਕਮੇਟੀ ਨੇ ਇਕ ਤੋਂ ਵੱਧ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਫ਼ੈਸਲਾ ਲੈਣ ਦਾ ਅਧਿਕਾਰ ਹਾਈਕਮਾਨ 'ਤੇ ਛੱਡਿਆ ਗਿਆ ਹੈ ਪਰ ਉੱਚ ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਸੈਂਟਰਲ ਚੋਣ ਕਮੇਟੀ ਲਈ ਅਜਿਹੇ ਹਲਕਿਆਂ ਲਈ ਫ਼ੈਸਲੇ ਲੈਣੇ ਕਾਫ਼ੀ ਔਖੇ ਹੋਣਗੇ ਜਿੱਥੇ ਹਲਕਿਆਂ ਲਈ ਇਕ ਤੋਂ ਵੱਧ ਨਾਵਾਂ ਦੀਆਂ ਸਿਫ਼ਾਰਸ਼ਾਂ ਹਨ ਅਤੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਸਬੰਧੀ ਫ਼ੈਸਲਾ ਲੈਣਾ ਕਾਫ਼ੀ ਔਖਾ ਹੋਵੇਗਾ ਕਿਉਂਕਿ ਪਾਰਟੀ ਹਾਈਕਮਾਨ ਵੀ ਇਹ ਨਹੀਂ ਚਾਹੁੰਦਾ ਕਿ ਇਸ ਮੌਕੇ ਕੋਈ ਕਾਂਗਰਸੀ ਆਗੂ ਟਿਕਟ ਨਾ ਮਿਲਣ ਕਾਰਨ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵੱਲ ਦੌੜੇ ਪਰ ਪਾਰਟੀ ਹਾਈਕਮਾਨ ਜੇਤੂ ਉਮੀਦਵਾਰਾਂ ਨੂੰ ਜ਼ਰੂਰ ਤਰਜੀਹ ਦੇਣਾ ਚਾਹੇਗੀ | ਸੰਭਵ ਹੈ ਕਿ ਪਾਰਟੀ ਦੀ ਸੈਂਟਰਲ ਕਮੇਟੀ ਆਪਣੀ ਅਗਲੀ ਮੀਟਿੰਗ ਦੌਰਾਨ 31 ਦੀ ਸੂਚੀ 'ਚੋਂ ਕੁਝ ਨਾਵਾਂ ਸੰਬੰਧੀ ਫ਼ੈਸਲਾ ਲੈਂਦਿਆਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦੇਵੇ | ਜਦੋਂਕਿ ਬਾਕੀ ਰਹਿੰਦੇ ਹਲਕਿਆਂ ਲਈ ਦੂਜੀਆਂ ਪਾਰਟੀਆਂ ਦੀਆਂ ਸੂਚੀਆਂ ਵੇਖਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇ | ਵਰਨਣਯੋਗ ਹੈ ਕਿ ਸੈਂਟਰਲ ਚੋਣ ਕਮੇਟੀ ਜਿਸ ਦੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਸੋਨੀਆ ਗਾਂਧੀ ਕਰਦੇ ਹਨ ਵਿਚ ਪੰਜਾਬ ਤੋਂ ਚੋਣ ਮੁਹਿੰਮ ਦੇ ਮੁਖੀ ਸ੍ਰੀ ਸੁਨੀਲ ਜਾਖੜ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਸ੍ਰੀਮਤੀ ਅੰਬਿਕਾ ਸੋਨੀ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ |
ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਸੜਕ ਕਿਨਾਰੇ ਲੱਗੇ ਸਟਾਲ 'ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ | ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ | ਜ਼ਖ਼ਮੀਆਂ ਨੂੰ ਸਰਕਾਰੀ ਮੇਓ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਹਸਪਤਾਲ ਦੇ ਅਧਿਕਾਰੀਆਂ ਨੇ ਜ਼ਖ਼ਮੀਆਂ 'ਚੋਂ 7-8 ਦੀ ਹਾਲਤ ਗੰਭੀਰ ਦੱਸੀ ਹੈ | ਇਸ ਹਮਲੇ ਦੇ ਪਿੱਛੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਪਾਕਿ ਫ਼ੌਜ ਨੇ ਅਫ਼ਗਾਨਿਸਤਾਨ 'ਚ ਦਾਖਲ ਹੋ ਕੇ ਟੀ.ਟੀ.ਪੀ. ਦੇ ਇਕ ਚੋਟੀ ਦੇ ਕਮਾਂਡਰ ਖ਼ਾਲਿਦ ਬਟਲੀ ਉਰਫ਼ ਮੁਹੰਮਦ ਖੁਰਾਸਾਨੀ ਨੂੰ ਮਾਰ ਦਿੱਤਾ ਸੀ | ਮੌਕੇ 'ਤੇ ਪਹੁੰਚੇ ਲਾਹੌਰ ਦੇ ਡੀ.ਆਈ.ਜੀ. ਡਾ: ਮੁਹੰਮਦ ਆਬਿਦ ਖ਼ਾਨ ਨੇ ਦੱਸਿਆ ਕਿ ਧਮਾਕੇ ਦੀ ਤੀਬਰਤਾ ਏਨੀ ਜ਼ਿਆਦਾ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਤੇ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ | ਮੌਕੇ 'ਤੇ ਖੜ੍ਹੇ ਕਈ ਮੋਟਰਸਾਈਕਲ ਵੀ ਨੁਕਸਾਨੇ ਗਏ | ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਹਾਲਾਂਕਿ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਜ਼ਮੀਨ 'ਚ 1.5 ਫੁੱਟ ਡੂੰਘਾ ਟੋਆ ਪੈ ਗਿਆ | ਅਨਾਰਕਲੀ ਬਾਜ਼ਾਰ ਲਾਹੌਰ ਦਾ ਬਹੁਤ ਭੀੜ ਵਾਲਾ ਇਲਾਕਾ ਹੈ ਅਤੇ ਹਰ ਰੋਜ਼ ਲੱਖਾਂ ਲੋਕ ਇੱਥੇ ਖ਼ਰੀਦਦਾਰੀ ਕਰਨ ਆਉਂਦੇ ਹਨ | ਧਮਾਕੇ ਦੇ ਸਮੇਂ ਵੀ ਬਾਜ਼ਾਰ 'ਚ ਕਾਫੀ ਲੋਕ ਮੌਜੂਦ ਸਨ | ਪੁਲਿਸ ਨੇ ਦਾਅਵਾ ਕੀਤਾ ਹੈ ਕਿ ਟੀ.ਟੀ.ਪੀ. ਅੱਤਵਾਦੀਆਂ ਨੇ ਲਾਹੌਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਜਨਤਕ ਸਥਾਨਾਂ 'ਤੇ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਸੀ | ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ 'ਚ ਸੁਰੱਖਿਆ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ | ਧਮਾਕੇ ਪਿੱਛੇ ਫੋਰੈਂਸਿਕ ਟੀਮਾਂ ਆਈ.ਈ.ਡੀ. ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀਆਂ ਹਨ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ |
ਜਸਵੀਰ ਸਿੰਘ ਗੜ੍ਹੀ ਫਗਵਾੜਾ ਤੋਂ ਲੜਨਗੇ ਚੋਣ
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਇਨ੍ਹਾਂ ਉਮੀਦਵਾਰਾਂ ਦਾ ਐਲਾਨ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਅਤੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਦੀ ਸਹਿਮਤੀ ਨਾਲ ਕੀਤਾ ਗਿਆ | ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ 'ਚ ਜ਼ਿਆਦਾਤਰ ਹਲਕਾ ਇੰਚਾਰਜ ਹਨ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਵਲੋਂ ਆਪੋ-ਆਪਣੇ ਹਲਕੇ 'ਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਪਿੱਛੋਂ ਬਸਪਾ ਵਲੋਂ ਆਪਣੇ ਹਿੱਸੇ ਦੀਆਂ 20 ਸੀਟਾਂ 'ਚੋਂ ਅੱਜ 14 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਗਿਆ, ਜਦਕਿ 6 ਸੀਟਾਂ 'ਤੇ ਅਜੇ ਉਮੀਦਵਾਰਾਂ ਬਾਰੇ ਸਹਿਮਤੀ ਨਹੀਂ ਬਣ ਸਕੀ | ਅੱਜ ਐਲਾਨੇ ਗਏ ਉਮੀਦਵਾਰਾਂ 'ਚ ਫਗਵਾੜਾ ਤੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਚੋਣ ਲੜਨਗੇ, ਜਦਕਿ ਡਾ. ਨਛੱਤਰ ਪਾਲ ਨੂੰ ਨਵਾਂਸ਼ਹਿਰ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਇਸੇ ਤਰ੍ਹਾਂ ਪਾਇਲ (ਰਾਖਵੇਂ) ਤੋਂ ਡਾ. ਜਸਪ੍ਰੀਤ ਸਿੰਘ, ਭੋਆ (ਰਾਖਵੇਂ) ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜੋਤੀ ਭੀਮ, ਦੀਨਾ ਨਗਰ (ਰਾਖਵੇਂ) ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢਪਈ, ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉੜਮੁੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾ (ਰਾਖਵੇਂ) ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਅਤੇ ਰਾਏਕੋਟ (ਰਾਖਵੇਂ) ਤੋਂ ਬਲਵਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ |
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸੰਸਦ ਮੈਂਬਰ ਭਗਵੰਤ ਮਾਨ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨਗੇ | ਇਹ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਨੇ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਾਰਟੀ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਾਉਣ ਜਾ ਰਹੀ ਹੈ | ਉਨ੍ਹਾਂ ਉਮੀਦ ਜਤਾਈ ਕਿ ਧੂਰੀ ਹਲਕੇ ਦੇ ਲੋਕ ਭਗਵੰਤ ਮਾਨ ਨੂੰ ਰਿਕਾਰਡਤੋੜ ਵੋਟਾਂ ਪਾ ਕੇ ਇਕਤਰਫ਼ਾ ਜਿੱਤ ਦਿਵਾਉਣਗੇ | ਉਨ੍ਹਾਂ ਦੱਸਿਆ ਕਿ ਸਾਰੇ ਸਰਵੇਖਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ | ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਉਹ ਅਕਾਲੀਆਂ ਅਤੇ ਕਾਂਗਰਸੀਆਂ ਦੀ ਲੁੱਟ-ਖਸੁੱਟ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸਲ 'ਚ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਉਣਗੇ |
ਧੂਰੀ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ-ਭਗਵੰਤ ਮਾਨ
ਚੰਡੀਗੜ੍ਹ, (ਅਜੀਤ ਬਿਊਰੋ)-ਧੂਰੀ ਹਲਕੇ ਤੋਂ ਉਮੀਦਵਾਰ ਬਣਾਏ ਜਾਣ 'ਤੇ ਭਗਵੰਤ ਮਾਨ ਨੇ ਕਿਹਾ ਕਿ ਧੂਰੀ ਦੇ ਲੋਕਾਂ ਨੇ ਹਮੇਸ਼ਾ ਤੋਂ ਮੈਨੂੰ ਪਿਆਰ ਦਿੱਤਾ ਹੈ | ਸੰਗਰੂਰ, ਧੂਰੀ ਅਤੇ ਆਸਪਾਸ ਦੇ ਲੋਕਾਂ ਨਾਲ ਮੇਰਾ ਸੁੱਖ-ਦੁੱਖ ਦਾ ਰਿਸ਼ਤਾ ਹੈ | ਮਾਨ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਸ ਚੋਣ ਵਿਚ ਧੂਰੀ ਦੇ ਲੋਕ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ |
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਜੜ੍ਹਾਂ ਨਾਲ ਜੁੜਿਆ ਦੱਸਦਿਆਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਕਿਹੋ ਜਿਹਾ ਵੀ ਸਮਾਂ ਆਏ, ਭਾਰਤ ਆਪਣੇ ਬੁਨਿਆਦੀ ਸੁਭਾਅ ਨੂੰ ਬਣਾਈ ਰੱਖਦਾ ਹੈ | ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਮਾਊਾਟ ਆਬੂ ਸਥਿਤ ਬ੍ਰਹਮਾਕੁਮਾਰੀ ਸੰਸਥਾਨ ਵਲੋਂ ਕਰਵਾਏ ਜਾ ਰਹੇ 'ਆਜ਼ਾਦੀ ਕੇ ਅੰਮਿ੍ਤ ਮਹਾਂਉਤਸਵ ਸੇ ਸਵਰਨਿਮ ਭਾਰਤ ਕੀ ਔਰ' ਪ੍ਰੋਗਰਾਮ ਦੇ ਰਾਸ਼ਟਰੀ ਉਦਘਾਟਨ ਸਮਾਗਮ ਨੂੰ ਵਰਚੂਅਲ ਤੌਰ 'ਤੇ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤਾ | ਪ੍ਰਧਾਨ ਮੰਤਰੀ ਨੇ ਭਾਰਤ ਦੀ ਧਾਰਨਾ ਨੂੰ ਹੋਰ ਵਿਸਥਾਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਸੰਭਾਲਦਿਆਂ ਅਜਿਹੇ ਭਾਰਤ ਦੀ ਸਿਰਜਣਾ ਕਰਨੀ ਹੋਵੇਗੀ ਜਿਸ ਦੀਆਂ ਜੜ੍ਹਾਂ ਪਰੰਪਰਾ ਨਾਲ ਜੁੜੀਆਂ ਹੋਣਗੀਆਂ ਅਤੇ ਇਸ ਦੇ ਨਾਲ ਹੀ ਤਕਨੀਕ ਸਮੇਤ ਹਰ ਖੇਤਰ 'ਚ ਦੇਸ਼ ਨੂੰ ਆਧੁਨਿਕ ਵੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਨਿੱਜੀ ਅਤੇ ਰਾਸ਼ਟਰੀ ਸਫਲਤਾਵਾਂ ਵੱਖੋ-ਵੱਖ ਨਹੀਂ ਹਨ | 'ਰਾਸ਼ਟਰ ਦੀ ਹੋਂਦ 'ਚ ਹੀ ਸਾਡੀ ਹੋਂਦ' ਦਾ ਭਾਵ ਹੀ ਸਾਡੀ ਤਾਕਤ ਹੈ | ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਬਦਨਾਮ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਾਜਿਸ਼ ਚੱਲ ਰਹੀ ਹੈ | ਹੁਣ ਇਹ ਜ਼ਰੂਰੀ ਹੈ ਕਿ ਦੁਨੀਆ ਦੇ ਦੇਸ਼ਾਂ 'ਚ ਭਾਰਤ ਬਾਰੇ ਸਹੀ ਗੱਲ ਕੀਤੀ ਜਾਏ | ਪ੍ਰਧਾਨ ਮੰਤਰੀ ਨੇ ਇਸ ਸਮਾਗਮ ਦਰਮਿਆਨ ਦੌਰਾਨ 7 ਮੁਹਿੰਮਾਂ ਦਾ ਆਗਾਜ਼ ਵੀ ਕੀਤਾ ਜਿਨ੍ਹਾਂ 'ਚ ਆਤਮ ਨਿਰਭਰ ਕਿਸਾਨ ਵੀ ਸ਼ਾਮਿਲ ਹੈ | ਇਸ ਤੋਂ ਇਲਾਵਾ ਟੀਕਾਕਰਨ ਮੁਹਿੰਮ, ਔਰਤਾਂ ਲਈ ਨਵੇਂ ਭਾਰਤ ਦੀ ਝੰਡਾਬਰਦਾਰ, ਅਣਵੇਖਿਆ ਭਾਰਤ ਸਾਈਕਲ ਰੈਲੀ, ਬੱਸ ਯਾਤਰਾ ਅਤੇ ਇਕ ਭਾਰਤ ਸ੍ਰੇਸ਼ਠ ਭਾਰਤ ਬਾਈਕ ਰੈਲੀ ਦਾ ਵੀ ਆਗਾਜ਼ ਕੀਤਾ ਗਿਆ |
ਇਸ ਪ੍ਰੋਗਰਾਮ 'ਚ ਵਰਚੂਅਲ ਤੌਰ 'ਤੇ ਜੁੜੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਦੇਸ਼ ਦੇ ਅਜੋਕੇ ਮਾਹੌਲ 'ਤੇ ਤਨਜ਼ ਵੀ ਕੀਤਾ | ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਹਮੇਸ਼ਾ ਤੋਂ 'ਵਸੂਧੈਵ ਕੁਟੁੰਬਕਮ' ਦੀ ਭਾਵਨਾ ਵਾਲਾ ਰਿਹਾ ਹੈ ਪਰ ਅੱਜ ਦੇਸ਼ 'ਚ ਤਣਾਅ ਅਤੇ ਹਿੰਸਾ ਦਾ ਮਾਹੌਲ ਹੈ | ਇਸ ਤੋਂ ਛੁਟਕਾਰਾ ਮਿਲੇ, ਇਹ ਸਾਡੀ ਸਭ ਦੀ ਇੱਛਾ ਰਹਿੰਦੀ ਹੈ | ਗਹਿਲੋਤ ਨੇ ਕਿਹਾ ਕਿ ਸ਼ਾਂਤੀ, ਅਹਿੰਸਾ ਅਤੇ ਭਾਈਚਾਰੇ 'ਤੇ ਚੱਲ ਕੇ ਹੀ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ | ਇਸ ਪ੍ਰੋਗਰਾਮ 'ਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ, ਸੱਭਿਆਚਾਰ ਬਾਰੇ ਮੰਤਰੀ ਕਿਸ਼ਨ ਰੈਡੀ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਸ਼ਾਮਿਲ ਸਨ |
ਤਿੰਨ ਨਾਬਾਲਗ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ
ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਇਸਲਾਮਕੋਟ ਦੇ ਪਿੰਡ ਕੇਹੜੀ 'ਚ ਭੇਦਭਰੀ ਹਾਲਤ 'ਚ ਇਕ ਹਿੰਦੂ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਰੁੱਖ ਨਾਲ ਲਟਕਦੀਆਂ ਮਿਲੀਆਂ ਹਨ | ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਦੋਵਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਰੁੱਖ 'ਤੇ ਲਟਕਾਈਆਂ ਗਈਆਂ ਹਨ | ਲੜਕੇ ਦੀ ਪਹਿਚਾਣ ਵਿਕਰਮ ਚੇਤਨ ਕੋਲਹੀ (18) ਤੇ ਲੜਕੀ ਦੀ ਪਹਿਚਾਣ ਗੰਗਾ ਚੰਦੂ ਕੋਲਹੀ (17) ਵਜੋਂ ਹੋਈ ਹੈ | ਇਸ ਤੋਂ ਇਲਾਵਾ ਸਿੰਧ 'ਚ ਨਾਬਾਲਗ ਹਿੰਦੂ ਲੜਕੀਆਂ ਦੇ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲਿਆਂ 'ਚ ਵੱਡੀ ਤੇਜ਼ੀ ਆਈ ਹੈ | ਸਿੰਧ ਦੇ ਡਹਿਰਕੀ ਸ਼ਹਿਰ ਦੇ ਪਿੰਡ ਮੁਬਾਰਕਪੁਰ 'ਚ ਪਾਇਲ ਕੁਮਾਰੀ ਮੇਘਵਾਰ (15) ਪੁੱਤਰੀ ਦਵਾਰਕਾ ਦਾਸ ਨੂੰ ਮੁਹੰਮਦ ਅਲੀ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹਥਿਆਰਾਂ ਦੇ ਜ਼ੋਰ 'ਤੇ ਉਸ ਦੇ ਘਰ ਤੋਂ ਅਗਵਾ ਕੀਤਾ ਅਤੇ ਉਸ ਦੇ ਬਾਅਦ ਨਜ਼ਦੀਕੀ ਮਦਰੱਸੇ 'ਚ ਲਿਜਾ ਕੇ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ | ਇਕ ਹੋਰ ਮਾਮਲੇ 'ਚ ਸੂਬੇ ਦੇ ਜ਼ਿਲ੍ਹਾ ਸੱਕਰ ਤੋਂ ਇਕ ਹੋਰ 15 ਸਾਲਾਂ ਹਿੰਦੂ ਲੜਕੀ ਦੇ ਅਗਵਾ ਕੀਤੇ ਜਾਣ ਉਪਰੰਤ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦੇ ਇਲਾਵਾ ਤਹਿਸੀਲ ਸੁਜਾਵਲ ਦੇ ਪੁਲਿਸ ਥਾਣਾ ਗੁਲਸ਼ਨ-ਏ-ਹਦੀਦ ਦੇ ਅਧੀਨ ਆਉਂਦੇ ਇਲਾਕੇ 'ਚੋਂ 10 ਸਾਲਾ ਸੀਤਾ ਕੁਮਾਰੀ ਉਰਫ਼ ਗੋਮਤੀ ਦੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਹਿੰਦੂ ਲੜਕੀਆਂ ਦੇ ਪਰਿਵਾਰਾਂ ਨੇ ਇਨਸਾਫ਼ ਲਈ ਸੂਬੇ ਦੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ |
ਨਵੀਂ ਦਿੱਲੀ, 20 ਜਨਵਰੀ (ਏਜੰਸੀ)- ਇੰਡੀਆ ਗੇਟ 'ਤੇ ਸਥਿਤ 'ਅਮਰ ਜਵਾਨ ਜੋਤੀ' ਦੀ ਲਾਟ 50 ਸਾਲਾਂ ਬਾਅਦ ਬੁਝ ਜਾਵੇਗੀ ਅਤੇ ਇਸ ਨੂੰ ਸ਼ੁੱਕਰਵਾਰ ਨੂੰ ਇਥੇ ਰਾਸ਼ਟਰੀ ਜੰਗੀ ਯਾਦਗਾਰ 'ਤੇ ਲਾਟ ਨਾਲ ਮਿਲਾ ਦਿੱਤਾ ਜਾਵੇਗਾ | ਅਮਰ ਜਵਾਨ ਜੋਤੀ ਦਾ ਨਿਰਮਾਣ 1971 ਦੀ ਭਾਰਤ-ਪਾਕਿ ...
ਅੰਬਾਲਾ, 20 ਜਨਵਰੀ (ਏਜੰਸੀ)-ਭੂਪੀ ਗੈਂਗ ਦਾ ਸੱਜਾ ਹੱਥ ਗੈਂਗਸਟਰ ਮੋਹਿਤ ਰਾਣਾ ਦੀ ਲਾਰੈਂਸ ਬਿਸ਼ਨੋਈ ਗੈਂਗ ਨੇ ਜਗਾਧਰੀ ਰੋਡ 'ਤੇ ਹਮਲਾ ਕਰ ਕੇ ਹੱਤਿਆ ਕਰ ਦਿੱਤੀ | ਰੋਹਿਤ ਇਕ ਹੋਰ ਗੈਂਗਸਟਰ ਵਿਸ਼ਾਲ ਭੋਲਾ ਦੇ ਨਾਲ ਕਾਰ 'ਚ ਜਾ ਰਿਹਾ ਸੀ | ਗੈਂਗਸਟਰਾਂ ਨੇ 12 ਸਕਿੰਟਾਂ 'ਚ ...
ਨਵੀਂ ਦਿੱਲੀ, 20 ਜਨਵਰੀ (ਏਜੰਸੀ)- ਕਾਂਗਰਸ ਨੇ ਵੀਰਵਾਰ ਨੂੰ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ 'ਤੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਛਾਪੇਮਾਰੀ ਖ਼ਿਲਾਫ਼ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਅਤੇ ਦੋਸ਼ ਲਗਾਇਆ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ, ਮੁੱਖ ...
ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਵਲੋਂ ਵਲੋਂ ਵੀਰਵਾਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਕਿਸ਼ੋਰਾਂ ਲਈ ਕੋਵਿਡ-19 ਪ੍ਰਬੰਧਨ ਦੇ ਸੋਧੇ ਵਿਆਪਕ ਦਿਸ਼ਾ-ਨਿਰਦੇਸ਼ਾਂ 'ਚ ਦੱਸਿਆ ਗਿਆ ਹੈ 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ...
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਸਾਲ 2020 ਦੌਰਾਨ ਉੱਤਰ ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੇ ਸਿਲਸਿਲੇ 'ਚ ਦੋਸ਼ੀ ਠਹਿਰਾਏ ਗਏ ਦਿਨੇਸ਼ ਯਾਦਵ ਨੂੰ 5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਦੋਸ਼ੀ ਯਾਦਵ ਨੂੰ 12 ਹਜ਼ਾਰ ਰੁਪਏ ...
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਥ)-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 41 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ | ਕਾਂਗਰਸ ਵਲੋਂ ਜਾਰੀ ਉਮੀਦਵਾਰਾਂ 'ਚੋਂ 16 ਔਰਤ ਉਮੀਦਵਾਰ ਹਨ | ਕਾਂਗਰਸ ਵਲੋਂ ਉੱਤਰ ਪ੍ਰਦੇਸ਼ ਲਈ 40 ਫ਼ੀਸਦੀ ਔਰਤ ...
ਲਖਨਊ, 20 ਜਨਵਰੀ (ਪੀ. ਟੀ. ਆਈ.)-ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਰਿਸ਼ਤੇਦਾਰ ਪ੍ਰਮੋਦ ਗੁਪਤਾ ਵੀਰਵਾਰ ਨੂੰ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਤੋਂ ਇਲਾਵਾ ਕਾਂਗਰਸ ਦੀ 'ਲੜਕੀ ਹੂੰ, ਲੜ ਸਕਤੀ ਹੂੰ' ਵਾਲੀ 'ਪੋਸਟਰ ...
ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਕੋਰੋਨਾ ਤੋਂ ਪੀੜਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਜੋ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ 'ਚ ਦਾਖਲ ਹਨ, ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫ਼ੋਨ 'ਤੇ ਸ: ਬਾਦਲ ਨਾਲ ਗੱਲ ਕਰਕੇ ਉਨ੍ਹਾਂ ...
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਥ)-ਭਾਜਪਾ ਨੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ 59 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ਸੂਚੀ ਮੁਤਾਬਿਕ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਖਟੀਸਾ ਤੋਂ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ...
ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਸਰਕਾਰ ਨੇ ਅੱਜ ਕਿਹਾ ਕਿ 11 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਦੇ 50 ਹਜ਼ਾਰ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ ਤੇ 515 ਜ਼ਿਲਿ੍ਹਆਂ 'ਚ ਹਫ਼ਤਾਵਰੀ ਪਾਜ਼ੀਟਿਵ ਕੇਸ 5 ਫ਼ੀਸਦੀ ਤੋਂ ਜ਼ਿਆਦਾ ਆ ਰਹੇ ਹਨ | ਕੋਵਿਡ-19 ...
ਬਲਾਸੋਰ, 20 ਜਨਵਰੀ (ਪੀ.ਟੀ.ਆਈ.)-ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਇਥੇ ਓਡੀਸ਼ਾ ਸਮੁੰਦਰੀ ਤੱਟ 'ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖ਼ਣ ਕੀਤਾ | ਕੰਟਰੋਲ ਪ੍ਰਣਾਲੀ ਸਮੇਤ ਨਵੀਆਂ ਜੋੜੀਆਂ ...
ਨਵੀਂ ਦਿੱਲੀ, 20 ਜਨਵਰੀ (ਏਜੰਸੀ)- ਭਾਰਤ 'ਚ ਇਕ ਦਿਨ ਦੌਰਾਨ 249 ਦਿਨਾਂ ਬਾਅਦ ਕੋਵਿਡ-19 ਦੇ ਸਭ ਤੋਂ ਵਧੇਰੇ 3,17,632 ਮਾਮਲੇ ਆਉਣ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 3,82,18,773 ਹੋ ਗਈ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ 15 ਮਈ ਨੂੰ 3,11,170 ਦੈਨਿਕ ਮਾਮਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX