ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  19 minutes ago
ਮਹਾਰਾਸ਼ਟਰ : ਮੁੱਖ ਮੰਤਰੀ ਸ਼ਿੰਦੇ ਨੇ ਅਹੁਦਾ ਸੰਭਾਲਿਆ
. . .  27 minutes ago
ਮੁੰਬਈ, 7 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਮੁੱਖ ਮੰਤਰੀ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ |
ਭਾਰਤ ਨਾ ਸਿਰਫ ਕੋਵਿਡ ਮਹਾਂਮਾਰੀ ਤੋਂ ਤੇਜ਼ੀ ਨਾਲ ਉਭਰਿਆ, ਸਗੋਂ ਇਹ ਦੁਨੀਆ ਦੀ ਸਭ ਵੱਡੀ ਅਰਥਵਿਵਸਥਾ ’ਚੋਂ ਇਕ ਬਣ ਗਿਆ-ਪ੍ਰਧਾਨ ਮੰਤਰੀ ਮੋਦੀ
. . .  47 minutes ago
ਜੁਗ-ਜੁਗ ਜੀਵੇ ਲਾਲ ਮੇਰਾ , ਮਾਂ ਨੇ ਦਿੱਤੀਆਂ ਦੁਆਵਾਂ
. . .  56 minutes ago
ਪਾਵਰਕਾਮ ਦਾ ਅਧਿਕਾਰੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ ,5 ਜੁਲਾਈ (ਪਰਮਿੰਦਰ ਸਿੰਘ ਆਹੂਜਾ )- ਵਿਜੀਲੈਂਸ ਬਿਊਰੋ ਵਲੋਂ ਪਾਵਰਕਾਮ ਦੇ ਇਕ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਕੇਜਰੀਵਾਲ ਨੇ ਨਵ-ਵਿਆਹੀ ਜੋੜੀ ਨੂੰ ਭੇਟ ਕੀਤਾ ਕੀਮਤੀ ਤੋਹਫ਼ਾ
. . .  about 1 hour ago
ਚੰਡੀਗੜ੍ਹ, 7 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਰਿਹਾਇਸ਼ ...
ਅਮਨ ਅਰੋੜਾ ਨੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ
. . .  about 1 hour ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ...
ਰਾਘਵ ਚੱਢਾ ਨੇ ਸੀ.ਐੱਮ.ਮਾਨ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕੀਤੀ ਕਾਮਨਾ
. . .  about 2 hours ago
ਚੰਡੀਗੜ੍ਹ, 7 ਜੁਲਾਈ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਆਪਣੀ ਮਾਤਾ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਪਹੁੰਚੇ ਹੋਏ ਸਨ, ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਸਮੇਂ ਦੀ ਫੋਟੋ ਟਵਿੱਟਰ 'ਤੇ ਸਾਂਝੀ ਕੀਤੀ ਹੈ...
ਬੇਅਦਬੀ ਦੇ ਮਾਮਲੇ 'ਚ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
. . .  about 1 hour ago
ਮੋਗਾ, 7 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਸਾਲ 2015 'ਚ ਸਵੇਰ ਵੇਲੇ ਪਿੰਡ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਅੰਗ ਖਿਲਰੇ ਹੋਏ ਮਿਲੇ ਸਨ ਅਤੇ ਇਸ ਬੇਅਦਬੀ ਦੇ ਮਾਮਲੇ 'ਚ ਐੱਸ.ਆਈ.ਟੀ. ਵਲੋਂ ਕੀਤੀ ਜਾਂਚ 'ਚ ਪੰਜ...
ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
. . .  about 2 hours ago
ਖੇਮਕਰਨ, 7ਜੁਲਾਈ (ਬਿੱਲਾ, ਭੱਟੀ)-ਬੀਤੇ ਦਿਨੀਂ ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਹੋਣ ਦੀ ਘਟਨਾ ਨੂੰ ਪੁਲਿਸ ਨੇ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ। ਸੰਬੰਧਿਤ ਥਾਣਾ ਵਲਟੋਹਾ ਪੁਲਿਸ ਨੇ ਇਸ ਸੰਬੰਧ 'ਚ ਕੁੱਲ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ...
ਸੀ.ਐੱਮ. ਭਗਵੰਤ ਮਾਨ ਦੀ ਮਾਤਾ ਨੇ ਦਿੱਤਾ ਜੋੜੀ ਨੂੰ ਆਸ਼ੀਰਵਾਦ
. . .  about 2 hours ago
ਚੰਡੀਗੜ੍ਹ, 7 ਜੁਲਾਈ-ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਸੰਨ 2015 'ਚ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ...
ਅਗਵਾ ਹੋਇਆ ਸਕੂਲੀ ਬੱਚਾ ਬਰਾਮਦ
. . .  about 3 hours ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਖਡੌਲੀ ਵਾਸੀ ਸਕੂਲ ਦਾ ਬੱਚਾ ਅਗਵਾ ਕਰ ਲਿਆ ਗਿਆ ਸੀ। ਇਸ ਸੰਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਖ ਨੇ ਦੱਸਿਆ ਕਿ ਬੱਚਾ ਬਰਾਮਦ ਕਰ ਲਿਆ ਗਿਆ ਹੈ। ਭਾਵੇਂ ਇਸ ਸੰਬੰਧ 'ਚ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ।
ਸੀ.ਐਮ. ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ
. . .  about 2 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਗ੍ਰੰਥੀ ਸਿੰਘਾਂ ਵਲੋਂ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ...
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਦੇਣਗੇ ਅਸਤੀਫ਼ਾ
. . .  about 2 hours ago
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸੂਤਰਾਂ ਅਨੁਸਾਰ ਨਵੀਂ ਬਣੀ ਸਿੱਖਿਆ ਮੰਤਰੀ ਮਿਸ਼ੇਲ ਡੋਨੇਲਨ ਵਲੋਂ 36 ਘੰਟਿਆਂ ਬਾਅਦ ਹੀ ਅਸਤੀਫ਼ਾ...
ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
. . .  about 3 hours ago
ਚੰਡੀਗੜ੍ਹ, 7 ਜੁਲਾਈ-ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
ਪਾਕਿਸਤਾਨ 'ਚ ਕਬੱਡੀ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ
. . .  about 4 hours ago
ਅਟਾਰੀ, 7 ਜੁਲਾਈ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ 'ਚ ਲਾਹੌਰ ਸਥਿਤ ਪਿੰਡ ਪੰਜੂ ਵਿਖੇ ਕਬੱਡੀ ਟੀਮ ਦੇ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਪਤਾਨ ਵਿਕਾਸ ਗੁੱਜਰ ਦੇ ਸਿਰ 'ਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਪੂਰੀਆਂ
. . .  about 4 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਪੂਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਦੂਸਰੀ ਪਤਨੀ ਬਣ ਗਏ...
ਲੁਟੇਰਿਆਂ ਵਲੋਂ ਪਿੰਡ ਠਠਾ ਦੇ ਨੇੜੇ ਪੈਟਰੋਲ ਪੰਪ 'ਤੇ ਮਾਰਿਆ ਡਾਕਾ, ਲੁੱਟੀ ਨਕਦੀ
. . .  about 4 hours ago
ਫ਼ਤਿਹਗੜ੍ਹ ਚੂੜੀਆ, 7 ਜੁਲਾਈ (ਧਰਮਿੰਦਰ ਸਿੰਘ ਬਾਠ)-ਫ਼ਤਿਹਗੜ੍ਹ ਚੂੜੀਆ ਦੇ ਨਜ਼ਦੀਕੀ ਪਿੰਡ ਠੱਠਾ ਵਿਖੇ ਇਕ ਪੈਟਰੋਲ ਪੰਪ ਤੋਂ ਲੁਟੇਰਿਆਂ ਦੇ ਇਕ ਗਰੁੱਪ ਵਲੋਂ ਬੀਤੀ ਅੱਧੀ ਰਾਤ ਨੂੰ ਡਾਕਾ ਮਾਰ ਕੇ ਦੋ ਮੁਲਜ਼ਮਾਂ ਨੂੰ ਜ਼ਖ਼ਮੀ ਕਰਕੇ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ 'ਚ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਲੱਡੂ ਵੰਡਣੇ ਸ਼ੁਰੂ
. . .  about 4 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਖ਼ੁਸ਼ੀਆਂ ਮਨਾਉਣ ਲਈ ਪਾਰਟੀ ਦੇ ਵਲੰਟੀਅਰਾਂ ਵਲੋਂ ਲੱਡੂ ਵੰਡਣੇ ਸ਼ੁਰੂ ਹੋ ਗਏ ਹਨ ਅਤੇ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਆਨੰਦ ਕਾਰਜ ਦੀ ਰਸਮ ਹੋਈ ਸ਼ੁਰੂ, ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੇ ਆਨੰਦ ਕਾਰਜ ਦੀ ਰਸਮ ਹੋਈ ਸ਼ੁਰੂ, ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਲੀਆਂ ਨੇ ਲਗਾਇਆ ਨਾਕਾ
. . .  about 4 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਲੀਆਂ ਨੇ ਲਗਾਇਆ ਨਾਕਾ
ਆਨੰਦ ਕਾਰਜ ਲਈ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਆਈ ਸਾਹਮਣੇ
. . .  about 4 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ: ਗੁਰਪ੍ਰੀਤ ਕੌਰ ਲਾਵਾਂ ਲੈਣ ਜਾ ਰਹੇ ਹਨ। ਆਨੰਦ ਕਾਰਜ ਲਈ ਜਾਂਦੇ ਸਮੇਂ ਦੀ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
ਲਾੜਾ ਬਣੇ ਸੀ.ਐੱਮ. ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  about 5 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਲਾਵਾਂ ਤੋਂ ਪਹਿਲਾਂ ਲਾੜੇ ਦੇ ਰੂਪ 'ਚ ਸਜੇ ਭਗਵੰਤ ਮਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਉਹ ਪੱਗ 'ਤੇ ਕਲਗੀ ਸਜਾਏ ਹੋਏ ਨਜ਼ਰ ਆ ਰਹੇ ਹਨ।
ਸੰਗਰੂਰ 'ਚ ਵੀ ਭਗਵੰਤ ਮਾਨ ਦੇ ਵਿਆਹ ਦਾ ਚਾਅ, ਵਲੰਟੀਅਰਾਂ ਵਲੋਂ ਤਿਆਰੀਆਂ ਸ਼ੁਰੂ
. . .  about 5 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਸੰਗਰੂਰ 'ਚ ਵੀ ਭਗਵੰਤ ਮਾਨ ਦੇ ਵਿਆਹ ਤੇ ਖ਼ੁਸ਼ੀਆਂ ਮਨਾਉਣ ਲਈ ਪਾਰਟੀ ਦੇ ਵਲੰਟੀਅਰਾਂ ਵਲੋਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ।
ਡੇਰਾਬੱਸੀ 'ਚ ਹਾਈ ਵੋਲਟੇਜ਼ ਬਿਜਲੀ ਦੀ ਤਾਰ ਮੱਝਾਂ ਤੇ ਡਿੱਗੀ, ਇਕ ਮੱਝ ਦੀ ਮੌਤ
. . .  about 5 hours ago
ਡੇਰਾਬੱਸੀ, 7 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੀ ਅਮਰਦੀਪ ਕਲੋਨੀ ਵਿਖੇ ਸਵੇਰ ਵੇਲੇ ਹਾਈ ਵੋਲਟੇਜ ਬਿਜਲੀ ਦੀ ਤਾਰ ਡਿੱਗਣ ਨਾਲ ਇਕ ਮੱਝ ਦੀ ਮੌਤ ਹੋ ਗਈ, ਜਦੋਂਕਿ ਦੋ ਮੱਝਾਂ ਨੂੰ ਵੀ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਨ੍ਹਾਂ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਮਾਘ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਲੋਂ ਐੱਮ.ਸੀ.ਐੱਮ.ਸੀ ਸੈਂਟਰ ਦਾ ਦੌਰਾ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਵਲੋਂ ਅੱਜ ਐਮ.ਸੀ.ਐਮ.ਸੀ. ਸੈਂਟਰ ਦਾ ਦੌਰਾ ਕਰਕੇ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ | ਪਿ੍ੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ਼ ਨੂੰ ਬਾਰੀਕੀ ਨਾਲ ਵਾਚਣ ਲਈ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਬਲਾਕ-ਏ ਕਮਰਾ ਨੰਬਰ 314 (ਪਹਿਲੀ ਮੰਜ਼ਿਲ) ਵਿਖੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਪਿ੍ੰਟ, ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ 'ਚ ਇਸ਼ਤਿਹਾਰਾਂ ਅਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ | ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਹਰਜਿੰਦਰ ਸਿੰਘ ਕਲਸੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵੀ ਮੌਜੂਦ ਸਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ (ਫੇਸਬੁੱਕ ਪੇਜ, ਟਵਿੱਟਰ ਤੇ ਇੰਸਟਾਗਰਾਮ ਆਦਿ) 'ਤੇ ਇਸ਼ਤਿਹਾਰ, ਤਿਆਰ ਕੀਤੀ ਗਈ ਵੀਡੀਓ ਆਦਿ ਅੱਪਲੋਡ ਕਰਨ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰ ਵਲੋਂ ਐਮ.ਸੀ.ਐਮ.ਸੀ ਕਮੇਟੀ ਕੋਲੋਂ ਪ੍ਰੀ-ਸਰਟੀਫਿਕੇਸ਼ਨ ਲੈਣ ਲਈ ਅਪਲਾਈ ਕੀਤੀ ਗਿਆ ਹੈ | ਐਮ.ਸੀ.ਐਮ.ਸੀ ਸੈੱਲ ਵਲੋਂ (19 ਜਨਵਰੀ ਤੱਕ) ਵੱਖ-ਵੱਖ ਪਾਰਟੀਆਂ ਨੂੰ 23 ਪ੍ਰੀ-ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ |

ਪੇਂਡੂ ਮਜ਼ਦੂਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਐੱਸ.ਐੱਸ.ਪੀ. ਦਫਤਰ ਅੱਗੇ ਧਰਨਾ

ਬਟਾਲਾ, 20 ਜਨਵਰੀ (ਕਾਹਲੋਂ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਦੀ ਅਗਵਾਈ ਵਿਚ ਐਸ.ਐਸ.ਪੀ. ਬਟਾਲਾ ਦੇ ਦਫਤਰ ਅੱਗੇ ਪਿੰਡ ਮਸਾਣੀਆਂ ਵਿਖੇ ਹੋਏ ਹਮਲੇ ਖਿਲਾਫ਼ ਦੋਸ਼ੀਆਂ 'ਤੇ ਕਾਰਵਾਈ ਕਰਵਾਉਣ ਲਈ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਛੁੱਟੀ ਦੀ ਕਿਸਮ ਸਪੱਸ਼ਟ ਨਾ ਹੋਣ ਕਾਰਨ ਕੋਰੋਨਾ ਪਾਜ਼ੀਟਿਵ ਆਉਣ ਵਾਲੇ ਸਿੱਖਿਆ ਵਿਭਾਗ ਦੇ ਮੁਲਾਜ਼ਮ ਦਚੁੱਤੀ 'ਚ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਪੰਜਾਬ ਅੰਦਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੰੂ ਲੈ ਕੇ ਸਿਹਤ ਵਿਭਾਗ ਵਲੋਂ 12 ਜਨਵਰੀ 2022 ਨੰੂ ਸਰਕਾਰੀ ਮੁਲਾਜ਼ਮਾਂ ਨੰੂ ਕੋਵਿਡ ਪਾਜ਼ੀਟਿਵ ਆਉਣ 'ਤੇ ਦਿੱਤੀ ਜਾਣ ਵਾਲੀ ਛੁੱਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ | ਪਰ ਇਹ ਪੱਤਰ ...

ਪੂਰੀ ਖ਼ਬਰ »

ਹੈਰੋਇਨ ਅਤੇ ਡਰੱਗ ਮਨੀ ਸਮੇਤ ਪਤੀ-ਪਤਨੀ ਗਿ੍ਫ਼ਤਾਰ

ਧਾਰੀਵਾਲ, 20 ਜਨਵਰੀ (ਰਮੇਸ਼ ਨੰਦਾ/ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਪਤੀ ਪਤਨੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ | ਐਸ.ਆਈ. ਗੁਰਵਿੰਦਰ ਕੌਰ ਪੁਲਿਸ ਪਾਰਟੀ ਸਮੇਤ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ...

ਪੂਰੀ ਖ਼ਬਰ »

ਸ਼ਹਿਰੀ ਗ਼ਰੀਬ ਬੇਘਰੇ ਮਜ਼ਦੂਰ ਤੇ ਕਿਰਾਏਦਾਰ ਯੂਨੀਅਨ ਵਲੋਂ ਰੋਸ ਰੈਲੀ

ਬਟਾਲਾ, 20 ਜਨਵਰੀ (ਬੁੱਟਰ)-ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਕਿਰਾਏਦਾਰ ਟਰੇਡ ਯੂਨੀਅਨ ਆਫ ਪੰਜਾਬ ਵਲੋਂ ਸਥਾਨਕ ਸਮਾਧ ਪਾਰਕ ਵਿਖੇ ਕਾਮਰੇਡ ਕਪਤਾਨ ਸਿੰਘ, ਹਰਜੀਤ ਕੌਰ ਤੇ ਮਮਤਾ ਰਾਣੀ ਦੀ ਸਾਂਝੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ | ਇਸ ਮੌਕੇ ਮਜ਼ਦੂਰ ਕਿਸਾਨ ਆਗੂ ...

ਪੂਰੀ ਖ਼ਬਰ »

ਪਿੰਡ ਚਾਹਲ ਕਲਾਂ ਦੇ ਕਈ ਕਾਂਗਰਸੀ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਾਮਿਲ

ਬਟਾਲਾ, 20 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਚੋਣ ਮੁਹਿੰਮ ਨੂੰ ਉਂਦੋਂ ਹੋਰ ਬਲ ਮਿਲਿਆ, ਜਦੋਂ ਹਲਕੇ ਦੇ ਪਿੰਡ ਚਾਹਲ ਕਲਾਂ ਦੇ ਕਈ ਕਾਂਗਰਸੀ ...

ਪੂਰੀ ਖ਼ਬਰ »

ਪੁਲਿਸ ਵਲੋਂ ਅੱਪਰਬਾਰੀ ਦੁਆਬ ਨਹਿਰ 'ਚ ਚਲਾਇਆ ਸਰਚ ਅਭਿਆਨ

ਦੀਨਾਨਗਰ, 20 ਜਨਵਰੀ (ਸੰਧੂ/ਸੋਢੀ)-ਜ਼ਿਲ੍ਹਾ ਗੁਰਦਾਸਪੁਰ ਪੁਲਿਸ ਟੀਮ ਵਲੋਂ ਦੀਨਾਨਗਰ ਦੇ ਪਿੰਡ ਭਟੋਇਆ ਦੇ ਨਜ਼ਦੀਕ ਅੱਪਰਬਾਰੀ ਦੁਆਬ ਨਹਿਰ ਵਿਚ ਅੱਜ ਦੂਸਰੇ ਦਿਨ ਵੀ ਸਰਚ ਅਭਿਆਨ ਚਲਾਇਆ ਗਿਆ | ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਟੀਮ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮਨਾਉਣ ਸੰਬੰਧੀ ਕੀਤੀਆਂ ਤਿਆਰੀਆਂ ਦਾ ਡੀ.ਸੀ. ਨੇ ਲਿਆ ਜਾਇਜ਼ਾ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਆਨਲਾਈਨ ਜ਼ੂਮ ਮੀਟਿੰਗ ਰਾਹੀਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਗਣਤੰਤਰ ਦਿਵਸ ਮਨਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਡਾ: ਨਾਨਕ ਸਿੰਘ ...

ਪੂਰੀ ਖ਼ਬਰ »

ਜਥੇਦਾਰ ਗੋਰਾ ਨੇ ਛੋਟੇਪੁਰ ਦੇ ਹੱਕ ਵਿਚ ਵੱਖ-ਵੱਖ ਵਾਰਡਾਂ 'ਚ ਕੀਤੀਆਂ ਚੋਣ ਮੀਟਿੰਗਾਂ

ਬਟਾਲਾ, 20 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਵਲੋਂ ਚੋਣ ਲੜ ਰਹੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਰਾਜਨਬੀਰ ਸਿੰਘ ਘੁਮਾਣ ਦੇ ਹੱਕ 'ਚ ਚੋਣ ਮੀਟਿੰਗ ਕਰਵਾਈ

ਬਟਾਲਾ, 20 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੇ ਹੱਕ ਵਿਚ ਬਾਬਾ ਚੈਨ ਸਿੰਘ ਅਤੇ ਨਛੱਤਰ ਸਿੰਘ ਵਲੋਂ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਬਾਜ਼ੀਗਰ ਭਾਈਚਾਰੇ ਨਾਲ ...

ਪੂਰੀ ਖ਼ਬਰ »

ਵਿਧਾਇਕ ਲਾਡੀ ਦੀ ਟਿਕਟ ਕੱਟਣ 'ਤੇ ਹਾਈਕਮਾਨ ਖ਼ਿਲਾਫ਼ ਲੋਕਾਂ ਵਲੋਂ ਰੋਸ ਪ੍ਰਗਟ

ਹਰਚੋਵਾਲ, 20 ਜਨਵਰੀ (ਢਿੱਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ 45 ਸਾਲਾਂ ਬਾਅਦ ਕਾਂਗਰਸ ਪਾਰਟੀ ਦੀ ਝੋਲੀ 'ਚ ਪਿਆ, ਜਿਸ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਜਿੱਤ ਹੋਈ ਸੀ | ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਬਿਨਾਂ ਸੋਚੇ-ਸਮਝੇ ...

ਪੂਰੀ ਖ਼ਬਰ »

ਮਹੀਨੇ ਤੋਂ ਵੱਧ ਸਮਾਂ ਹੋਣ 'ਤੇ ਵੀ ਆਨਲਾਈਨ ਰਜਿਸਟਰਡ ਨਹੀਂ ਹੋਏ ਕੋਵਿਡ ਦੇ ਲਗਵਾਏ ਟੀਕੇ

ਦੋਰਾਂਗਲਾ, 20 ਜਨਵਰੀ (ਚੱਕਰਾਜਾ)-ਇਕ ਪਾਸੇ ਜਿੱਥੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈਣ ਨੰੂ ਜ਼ਰੂਰੀ ਬਣਾਇਆ ਜਾ ਰਿਹਾ ਹੈ ਅਤੇ ਬਿਨਾਂ ਟੀਕਾਕਰਨ ਕਿਸੇ ਵੀ ਸਰਕਾਰੀ ਦਫ਼ਤਰ 'ਚ ਦਾਖ਼ਲੇ 'ਤੇ ਪਾਬੰਦੀ ਹੈ | ਪਰ ਦੂਜੇ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੇ ਕਮਰੇ ਦੀ ਡਿਗੀ ਛੱਤ, ਪਰਿਵਾਰਕ ਮੈਂਬਰ ਵਾਲ-ਵਾਲ ਬਚੇ

ਅੱਚਲ ਸਾਹਿਬ, 20 ਜਨਵਰੀ (ਗੁਰਚਰਨ ਸਿੰਘ)-ਨਜ਼ਦੀਕੀ ਪਿੰਡ ਰੰਗੜ ਨੰਗਲ 'ਚ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿਗਣ ਕਾਰਨ ਪਰਿਵਾਰਕ ਮੈਂਬਰ ਤਾਂ ਬਚ ਗਏ, ਪਰ ਘਰ 'ਚ ਪਿਆ ਸਾਰਾ ਸਾਮਾਨ ਚਕਨਾਚੂਰ ਹੋ ਗਿਆ | ਇਸ ਮੌਕੇ ਸੁਖਵਿੰਦਰ ਕੌਰ ਪਤਨੀ ਮੋਹਨ ਸਿੰਘ ਨੇ ਦੱਸਿਆ ਕਿ ਮੇਰਾ ...

ਪੂਰੀ ਖ਼ਬਰ »

ਲਖਬੀਰ ਸਿੰਘ ਲੋਧੀਨੰਗਲ ਨੂੰ ਭਾਰੀ ਲੀਡ ਨਾਲ ਜਿਤਾਵਾਂਗੇ : ਬਲਜਿੰਦਰ ਸਿੰਘ ਬੱਜੂਮਾਨ

ਜੈਂਤੀਪੁਰ, 20 ਜਨਵਰੀ (ਬਲਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਮੈਂਬਰ ਬਲਜਿੰਦਰ ਸਿੰਘ ਬੱਜੂਮਾਨ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਭਾਰੀ ਲੀਡ ਨਾਲ ...

ਪੂਰੀ ਖ਼ਬਰ »

ਗੈਵੀ ਕਲੇਰ ਨੇ ਯੂ.ਕੇ. ਦੇ ਜਨਵਰੀ ਇਨਟੇਕ ਲਈ ਰਿਕਾਰਡਤੋੜ ਵੀਜ਼ੇ ਕੀਤੇ ਹਾਸਲ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਪੰਜਾਬ ਦੇ ਮੰਨ-ਪ੍ਰਮੰਨੇ ਤਜਰਬੇਕਾਰ ਵੀਜ਼ਾ ਮਾਹਿਰ ਗੈਵੀ ਕਲੇਰ ਨੂੰ ਯੂ.ਕੇ. ਦੇ ਜਨਵਰੀ ਇਨਟੇਕ ਲਈ ਵੱਡੀ ਗਿਣਤੀ ਵਿਚ ਸਿੰਗਲ ਅਤੇ ਸਪਾਊਸ ਵੀਜ਼ੇ ਪ੍ਰਾਪਤ ਹੋਏ ਹਨ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਯੂ.ਕੇ ਅਤੇ ...

ਪੂਰੀ ਖ਼ਬਰ »

ਚੇਅਰਮੈਨ ਗੋਗੀ ਤੇ ਸਰਪੰਚ ਰੰਧਾਵਾ ਨੇ ਕੀਤਾ ਕਾਂਗਰਸ ਦੀ ਜਿੱਤ ਦਾ ਦਾਅਵਾ

ਡੇਰਾ ਬਾਬਾ ਨਾਨਕ, 20 ਜਨਵਰੀ (ਵਿਜੇ ਸ਼ਰਮਾ)-ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਸ਼ੋਕ ਕੁਮਾਰ ਗੋਗੀ ਅਤੇ ਪਿੰਡ ਗੁਰਚੱਕ ਦੇ ਸਰਪੰਚ ਗੁਰਮੁੱਖ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਆਪਣਾ ...

ਪੂਰੀ ਖ਼ਬਰ »

ਹਲਕਾ ਫ਼ਤਹਿਗੜ੍ਹ ਚੂੜੀਆਂ 'ਚ ਤਿ੍ਪਤਰਜਿੰਦਰ ਸਿੰਘ ਬਾਜਵਾ ਰੁੱਸਿਆਂ ਨੂੰ ਮਨਾਉਣ 'ਚ ਜੁਟੇ

ਫਤਹਿਗੜ੍ਹ ਚੂੜੀਆਂ, 20 ਜਨਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਕਾਂਗਰਸ ਵਲੋਂ ਚੋਣ ਪ੍ਰਚਾਰ ਭਾਵੇਂ ਨਹੀਂ ਸ਼ੁਰੂ ਕੀਤਾ ਗਿਆ, ਪਰ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਬੇਟੇ ਰਵੀਨੰਦਨ ਸਿੰਘ ਨਿੱਕੂ ਬਾਜਵਾ ਰੁੱਸੇ ਹੋਏ ...

ਪੂਰੀ ਖ਼ਬਰ »

ਰਾਹੁਲ ਗਾਂਧੀ ਬਿ੍ਗੇਡ ਦੇ ਆਗੂ ਪੰਕਜ ਡੋਗਰਾ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਫਤਹਿਗੜ੍ਹ ਚੂੜੀਆਂ, 20 ਜਨਵਰੀ (ਧਰਮਿੰਦਰ ਸਿੰਘ ਬਾਠ)-ਰਾਹੂਲ ਗਾਂਧੀ ਬਿ੍ਗੇਡ ਦੇ ਆਗੂ ਪੰਕਜ ਡੋਗਰਾ ਆਪਣੇ ਸਾਥੀਆਂ ਸਮੇਤ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਕਬੂਲਦਿਆਂ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ | ਫਤਹਿਗੜ੍ਹ ਚੂੜੀਆਂ ਵਿਖੇ ਪੰਕਜ਼ ਡੋਗਰਾ, ਊਸ਼ਾ ...

ਪੂਰੀ ਖ਼ਬਰ »

ਵਾਰਡ ਨੰਬਰ 3 ਦੀ ਆਲੀਸ਼ਾਨ ਕਾਲੋਨੀ ਨੇ ਲਖਬੀਰ ਸਿੰਘ ਲੋਧੀਨੰਗਲ ਨੂੰ ਦਿੱਤਾ ਸਮਰਥਨ

ਫਤਹਿਗੜ੍ਹ ਚੂੜੀਆਂ, 20 ਜਨਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਮਜੀਠਾ ਰੋਡ ਵਾਰਡ ਨੰਬਰ 3 ਵਿਖੇ ਸਥਿਤ ਆਲੀਸ਼ਾਨ ਕਾਲੋਨੀ ਵਿਖੇ ਅਕਾਲੀ ਵਰਕਰਾਂ ਦੀ ਗੁਰਜਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ ਮੀਟਿੰਗ ਹੋਈ, ਜਿਸ ਵਿਚ ਆਲੀਸ਼ਾਨ ਦੇ ਵਾਸੀਆਂ ਨੇ ਅਕਾਲੀ ...

ਪੂਰੀ ਖ਼ਬਰ »

ਪਿੰਡ ਨੌਸ਼ਹਿਰਾ ਦੇ ਲੋਕਾਂ ਨੇ ਚਾਵਲਾ ਦੇ ਹੱਕ 'ਚ ਦਿੱਤਾ ਫਤਵਾ

ਪੁਰਾਣਾ ਸ਼ਾਲਾ, 20 ਜਨਵਰੀ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਵਿਖੇ ਅਕਾਲੀ ਸਾਬਕਾ ਸਰਪੰਚ ਬੂਆ ਸਿੰਘ ਸੈਣੀ ਨੇ ਆਪਣੇ ਗ੍ਰਹਿ ਵਿਖੇ ਰੱਖੀ ਮੀਟਿੰਗ ਵਿਚ ਪਿੰਡ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਜਿਸ ਵਿਚ ...

ਪੂਰੀ ਖ਼ਬਰ »

ਛੋਟੇਪੁਰ ਦਾ ਸਿਆਸਤ 'ਚ ਆਉਣ ਦਾ ਮੁੱਖ ਮਨੋਰਥ ਹੀ ਲੋਕ ਸੇਵਾ ਹੈ : ਜੱਸਲ

ਬਟਾਲਾ, 20 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਥੇ: ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਵਾਰਡ ਨੰਬਰ 30 ਤੋਂ ਕੌਸਲਰ ਦੀ ਚੋਣ ਲੜ ਚੁੱਕੇ ਅਕਾਲੀ ਆਗੂ ਸ੍ਰੀ ਆਸ਼ੂ ਮਹਾਜਨ ਨੇ ਵਰਕਰ ਮੀਟਿੰਗ ਕਰਵਾਈ | ਮੀਟਿੰਗ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥਣਾਂ ਨੂੰ 15 ਹਜ਼ਾਰ ਰੁਪਏ ਵਜ਼ੀਫ਼ਾ ਰਾਸ਼ੀ ਭੇਟ

ਪਠਾਨਕੋਟ, 20 ਜਨਵਰੀ (ਸੰਧੂ)-ਉਡਾਨ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸ਼ਾਮ ਚੱਢਾ ਦੀ ਪ੍ਰਧਾਨਗੀ ਹੇਠ ਸਥਾਨਕ ਰਮਾ ਚੋਪੜਾ ਐੱਸ.ਡੀ. ਕੰਨਿਆ ਮਹਾਵਿਦਿਆਲਯ ਵਿਖੇ ਸਮਾਗਮ ਕੀਤਾ ਗਿਆ | ਜਿਸ ਵਿਚ ਕਾਲਜ ਦੇ ਪਿ੍ੰਸੀਪਲ ਡਾ: ਸਤਿੰਦਰ ਕਾਹਲੋਂ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਕੈਂਪ ਦੌਰਾਨ 100 ਤੋਂ ਵੱਧ ਲੋਕਾਂ ਦਾ ਕੀਤਾ ਟੀਕਾਕਰਨ

ਪਠਾਨਕੋਟ, 20 ਜਨਵਰੀ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਸਥਾਨਕ ਢਾਕੀ ਰੋਡ ਸਥਿਤ ਡਾ: ਤਰਸੇਮ ਮੈਡੀਕੇਅਰ ਹਸਪਤਾਲ ਵਿਖੇ ਕੋਵਿਡ-19 ਟੀਕਾਕਰਨ ਕੈਂਪ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਭਾਜਪਾ ਦੀ ਮੁੱਖ ਚੋਣ ਕਮਿਸ਼ਨ ਨੇ ਸੁਣੀ ਪੁਕਾਰ, ਡੀ.ਐੱਸ.ਪੀ. ਦੀ ਕੀਤੀ ਬਦਲੀ

ਪਠਾਨਕੋਟ, 20 ਜਨਵਰੀ (ਚੌਹਾਨ)-ਭਾਜਪਾ ਵਲੋਂ ਮੁੱਖ ਚੋਣ ਕਮਿਸ਼ਨ ਨਵੀਂ ਦਿੱਲੀ ਨੰੂ ਸ਼ਿਕਾਇਤਾਂ ਕੀਤੀਆਂ ਸਨ | ਭਾਜਪਾ ਦੇ ਲੀਗਲ ਸੈੱਲ ਪਠਾਨਕੋਟ ਦੇ ਪ੍ਰਧਾਨ ਰਾਜਦੀਪ ਸਿੰਘ ਅਤੇ ਜ਼ਿਲ੍ਹਾ ਬੁਲਾਰਾ ਐਡਵੋਕੇਟ ਕੁਲਭੂਸ਼ਨ ਸਿੰਘ ਮਿਨਹਾਸ ਨੇ ਸ਼ਿਕਾਇਤ ਕੀਤੀ ਸੀ ਕਿ ...

ਪੂਰੀ ਖ਼ਬਰ »

ਸਿਹੋੜਾ ਕਲਾਂ ਦਾ ਹਸਪਤਾਲ ਖ਼ੁਦ ਬਿਮਾਰ, ਲੋਕ ਪ੍ਰੇਸ਼ਾਨ

ਨਰੋਟ ਮਹਿਰਾ, 20 ਜਨਵਰੀ (ਰਾਜ ਕੁਮਾਰੀ)-ਸੂਬੇ ਦੀਆਂ ਸੱਤਾਧਾਰੀ ਸਰਕਾਰਾਂ ਵਲੋਂ ਸਮੇਂ-ਸਮੇਂ 'ਤੇ ਪੇਂਡੂ ਖੇਤਰਾਂ ਵਿਚ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਦਾਅਵੇ ਹਵਾ ਵਿਚ ਹੀ ਉੱਡਦੇ ਨਜ਼ਰ ਆ ਰਹੇ ਹਨ | ਪਿੰਡ ਸਿਹੋੜਾ ਕਲਾਂ ਦਾ ਸਰਕਾਰੀ ਹਸਪਤਾਲ ਇਸ ਵੇਲੇ ਸਰਕਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਦੇ 210 ਨਵੇਂ ਮਾਮਲੇ ਆਏ ਸਾਹਮਣੇ

ਪਠਾਨਕੋਟ, 20 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਾਧਾ ਹੋਇਆ ਹੈ | ਜ਼ਿਲ੍ਹੇ ਅੰਦਰ ਅੱਜ ਕੋਰੋਨਾ ਦੇ 210 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ: ਰਾਕੇਸ਼ ਸਰਪਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਨੇ 100 ਬੋਤਲਾਂ ਨਾਜਾਇਜ਼ ਸ਼ਰਾਬ ਫੜੀ, ਦੋਸ਼ੀ ਫ਼ਰਾਰ

ਸ਼ਾਹਪੁਰ ਕੰਢੀ, 20 ਜਨਵਰੀ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਵਲੋਂ ਐਸ.ਐਚ.ਓ. ਕਪਿਲ ਕੌਸ਼ਲ ਦੀ ਅਗਵਾਈ ਹੇਠ 100 ਬੋਤਲਾਂ ਸ਼ਰਾਬ ਫੜਨ 'ਚ ਕਾਮਯਾਬੀ ਹਾਸਲ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਨਰਿੰਦਰ ਸਿੰਘ ਨੇ ਪਿੰਡ ਰਾਣੀਪੁਰ ਵਿਖੇ ਨਾਕਾ ਲਗਾਇਆ ਹੋਇਆ ਸੀ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਨੇ ਨਾਜਾਇਜ਼ ਉਸਾਰੀਆਂ 'ਤੇ ਚਲਾਈ ਜੇ.ਸੀ.ਬੀ.

ਪਠਾਨਕੋਟ, 20 ਜਨਵਰੀ (ਸੰਧੂ)-ਚੋਣਾਂ ਦੇ ਸਮੇਂ ਵਿਚ ਕਈ ਲੋਕ ਇਸ ਕੋਸ਼ਿਸ਼ ਵਿਚ ਹੁੰਦੇ ਹਨ ਕਿ ਸਰਕਾਰੀ ਥਾਵਾਂ 'ਤੇ ਕਿਸੇ ਤਰ੍ਹਾਂ ਕਬਜ਼ਾ ਕਰ ਲਿਆ ਜਾਵੇ | ਇਸੇ ਹੀ ਤਰ੍ਹਾਂ ਦਾ ਕੁਝ ਮਾਮਲਾ ਪਠਾਨਕੋਟ ਵਿਖੇ ਦੇਖਣ ਨੂੰ ਮਿਲਿਆ | ਪਠਾਨਕੋਟ ਦੇ ਗਾਂਧੀ ਚੌਂਕ ਨੇੜੇ ਸਥਿਤ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਦੇ ਰੁੱਸਿਆਂ ਨੰੂ ਮਨਾਉਣ 'ਚ ਲਈ ਨਿਕਲ ਰਹੇ ਪਸੀਨੇ

ਪਠਾਨਕੋਟ, 20 ਜਨਵਰੀ (ਚੌਹਾਨ)-ਹਲਕਾ ਪਠਾਨਕੋਟ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਅਮਿਤ ਵਿੱਜ ਦੀਆਂ ਮੁਸ਼ਕਿਲਾਂ ਘੱਟ ਨਹੀਂ ਰਹੀਆਂ | ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਪਤਾ ਨਹੀਂ ਅਜਿਹਾ ਕੀ ਕੀਤਾ ਕਿ ਕਾਂਗਰਸੀ ਆਗੂ ਉਨ੍ਹਾਂ ਤੋਂ ਦੂਰ ਹੀ ਹੁੰਦੇ ਗਏ | ...

ਪੂਰੀ ਖ਼ਬਰ »

ਕਾਂਗਰਸ ਉਮੀਦਵਾਰ ਨਰੇਸ਼ ਪੁਰੀ ਨੇ ਕੀਤਾ ਧਾਰ ਬਲਾਕ ਦਾ ਤੂਫ਼ਾਨੀ ਦੌਰਾ

ਧਾਰਕਲਾਂ, 20 ਜਨਵਰੀ (ਨਰੇਸ਼ ਪਠਾਨੀਆ)-ਅੱਜ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਪੁਰੀ ਨੇ ਧਾਰ ਬਲਾਕ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ | ਜਿਸ ਦੌਰਾਨ ਉਨ੍ਹਾਂ ਦਾ ਸਰਪੰਚਾਂ, ਪੰਚਾਂ ਅਤੇ ਪਾਰਟੀ ਵਰਕਰਾਂ ਵਲੋਂ ਪੂਰੇ ਜੋਸ਼ ਨਾਲ ਸਵਾਗਤ ...

ਪੂਰੀ ਖ਼ਬਰ »

ਵਾਰਡ ਨੰਬਰ-28 ਦੇ ਲੋਕਾਂ ਨੇ ਸੀਵਰੇਜ ਵਾਲਾ ਪਾਣੀ ਆਉਣ 'ਤੇ ਨਿਗਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪਠਾਨਕੋਟ, 20 ਜਨਵਰੀ (ਸੰਧੂ)-ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-28 ਦੇ ਨਿਵਾਸੀਆਂ ਵਲੋਂ ਮੁਹੱਲੇ ਵਿਚ ਸੀਵਰੇਜ ਵਾਲਾ ਪਾਣੀ ਆਉਣ 'ਤੇ ਨਗਰ ਨਿਗਮ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਵਾਰਡ ਨੰਬਰ-28 ਦੇ ਨਿਵਾਸੀ ਸੇਵਾ-ਮੁਕਤ ਐੱਸ.ਡੀ.ਓ. ਰਵੀ ਭੂਸ਼ਨ ਵਰਮਾ, ...

ਪੂਰੀ ਖ਼ਬਰ »

ਪੰਜਾਬ ਦੀ ਜਨਤਾ ਨੇ ਅੱਜ ਹੀ ਭਗਵੰਤ ਮਾਨ ਨੰੂ ਮੁੱਖ ਮੰਤਰੀ ਮੰਨਿਆ-ਬੀਬੀ ਪਰਮਜੀਤ ਕੌਰ

ਪਠਾਨਕੋਟ, 20 ਜਨਵਰੀ (ਚੌਹਾਨ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀ ਜਨਤਾ ਦੀ ਆਵਾਜ਼ ਨੰੂ ਸੁਣਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੰੂ ਵਿਧਾਨ ਸਭਾ ਚੋਣਾਂ 2022 'ਚ ਆਪ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਸਬਸਿਡਰੀ ਹੈੱਲਥ ਸੈਂਟਰ ਸ਼ਾਹਪੁਰ ਕੰਢੀ ਵਿਖੇ 160 ਵਿਅਕਤੀਆਂ ਨੰੂ ਲਗਾਈ ਵੈਕਸੀਨ

ਸ਼ਾਹਪੁਰ ਕੰਢੀ, 20 ਜਨਵਰੀ (ਰਣਜੀਤ ਸਿੰਘ)-ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਦੀ ਚਲਾਈ ਮੁਹਿੰਮ ਤਹਿਤ ਅੱਜ ਸ਼ਾਹਪੁਰ ਕੰਢੀ ਦੇ ਸਬ ਸਿਡਰੀ ਹੈਲਥ ਸੈਂਟਰ ਵਿਖੇ 160 ਵਿਅਕਤੀਆਂ ਨੰੂ ਵੈਕਸੀਨ ਲਗਾਈ ਗਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਸੀ.ਐਚ.ਓ. ...

ਪੂਰੀ ਖ਼ਬਰ »

ਐਡਵੋਕੇਟ ਜੋਤੀਪਾਲ ਅਣਥੱਕ, ਨਿਧੜਕ ਅਤੇ ਪੜਿ੍ਹਆ ਲਿਖਿਆ ਉਮੀਦਵਾਰ-ਸਾਬਕਾ ਵਿਧਾਇਕ ਅਸ਼ੋਕ ਸ਼ਰਮਾ

ਪਠਾਨਕੋਟ, 20 ਜਨਵਰੀ (ਚੌਹਾਨ)-ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਪਠਾਨਕੋਟ ਤੋਂ ਮੈਦਾਨ 'ਚ ਉਤਾਰਿਆ ਗਿਆ ਉਮੀਦਵਾਰ ਐਡਵੋਕੇਟ ਜੋਤੀ ਪਾਲ ਅਣਥੱਕ, ਨਿਧੜਕ ਅਤੇ ਪੜਿ੍ਹਆ ਲਿਖਿਆ ਵਿਅਕਤੀ ਹੈ | ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕੀਤਾ ਜਾਵੇਗਾ ਸਰਬਪੱਖੀ ਵਿਕਾਸ-ਲਾਲ ਚੰਦ ਕਟਾਰੂਚੱਕ

ਨਰੋਟ ਮਹਿਰਾ, 20 ਜਨਵਰੀ (ਰਾਜ ਕੁਮਾਰੀ)-ਆਮ ਆਦਮੀ ਪਾਰਟੀ ਵਲੋਂ ਪਿੰਡ ਰਮਕਾਲਵਾਂ ਵਿਖੇ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਯੂਥ ਪ੍ਰਧਾਨ ਹਰਦੀਪ ਹੈਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੇ ਬਾਅਦ ਪੰਜਾਬ 'ਚ ਭਾਜਪਾ ਅਤੇ ਭਾਈਵਾਲ ਪਾਰਟੀਆਂ ਦੀ ਸਰਕਾਰ ਬਣੇਗੀ-ਸੀਮਾ ਕੁਮਾਰੀ

ਤਾਰਾਗੜ੍ਹ, 20 ਜਨਵਰੀ (ਸੋਨੰੂ ਮਹਾਜਨ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਭਾਜਪਾ ਅਤੇ ਭਾਈਵਾਲ ਪਾਰਟੀਆਂ ਦੀ ਸਰਕਾਰ ਬਣੇਗੀ | ਇਹ ਦਾਅਵਾ ਭੋਆ ਹਲਕੇ ਤੋਂ ਸਾਬਕਾ ਭਾਜਪਾ ਵਿਧਾਇਕਾ ਸੀਮਾ ਕੁਮਾਰੀ ਨੇ ਤਾਰਾਗੜ੍ਹ ਵਿਚ ...

ਪੂਰੀ ਖ਼ਬਰ »

ਗਲੋਬਲ ਗੁਰੂ ਇਮੀਗਰੇਸ਼ਨ ਤੋਂ ਫਾਈਲ ਲਗਾ ਕੇ ਵਿਦਿਆਰਥੀ ਜਰਮਨੀ ਤੇ ਯੂ.ਕੇ. ਜਾਣ ਦਾ ਸੁਪਨਾ ਕਰਨ ਪੂਰਾ-ਲਵਪ੍ਰੀਤ ਕੌਰ ਕਿਹਾ, ਵਿਦਿਆਰਥੀ ਅਗਲੇ ਇਨਟੇਕ ਲਈ ਜਲਦ ਫਾਈਲ ਕਰਨ ਅਪਲਾਈ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ ਦੀ ਮੰਨੀ-ਪ੍ਰਮੰਨੀ ਸੰਸਥਾ ਗਲੋਬਲ ਗੁਰੂ ਇਮੀਗਰੇਸ਼ਨ ਤੋਂ ਮੈਡਮ ਲਵਪ੍ਰੀਤ ਕੌਰ ਨੇ ਦੱਸਿਆ ਕਿ ਜਿਹੜੇ 2016 ਵਿਚ 55 ਫ਼ੀਸਦੀ ਅੰਕਾਂ ਨਾਲ ਪਾਸ ਬਾਰ੍ਹਵੀਂ ਦੇ ਵਿਦਿਆਰਥੀ ਅਤੇ 2012 ਵਿਚ 50 ਫ਼ੀਸਦੀ ਅੰਕਾਂ ਨਾਲ ਪਾਸ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਰਕਰਾਂ ਨੂੰ ਕੀਤਾ ਲਾਮਬੰਦ

ਡੇਰਾ ਬਾਬਾ ਨਾਨਕ, 20 ਜਨਵਰੀ (ਅਵਤਾਰ ਸਿੰਘ ਰੰਧਾਵਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਗੀਆਂ ਵਿਖੇ ਸ: ਰੰਧਾਵਾ ਦੇ ਕੱਟੜ ਸਮੱਰਥਕ ਡਾ. ਜਸਵੰਤ ਸਿੰਘ ਮੰਗੀਆਂ ਦੇ ਗ੍ਰਹਿ ਵਿਖੇ ਸੀਨੀਅਰ ...

ਪੂਰੀ ਖ਼ਬਰ »

ਇਨਸਾਫ ਦੀ ਮੰਗ ਨੂੰ ਲੈ ਕੇ ਧਰਮੀ ਫੌਜੀ ਅਕਾਲ ਤਖਤ 'ਤੇ 24 ਨੂੰ ਅਰਦਾਸ ਕਰਨਗੇ-ਪ੍ਰਧਾਨ ਬਲਦੇਵ ਸਿੰਘ

ਧਾਰੀਵਾਲ, 20 ਜਨਵਰੀ (ਸਵਰਨ ਸਿੰਘ)-ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਧਰਮੀ ਫੌਜੀਆਂ ਨੂੰ ਇਨਸਾਫ ਮਿਲਣ ਦੇ ਰੋਸ ਵਜੋਂ ਕੌਮੀ ਪ੍ਰਧਾਨ ਬਲਦੇਵ ਸਿੰਘ ...

ਪੂਰੀ ਖ਼ਬਰ »

ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ 'ਤੇ ਸਰਕਾਰੀ ਛੁੱਟੀ ਕੀਤੀ ਜਾਵੇ-ਬੱਬੇਹਾਲੀ

ਗੁਰਦਾਸਪੁਰ, 20 ਜਨਵਰੀ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ 2 ਫਰਵਰੀ ਨੰੂ ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ ਮੌਕੇ ਸਰਕਾਰੀ ਤੌਰ 'ਤੇ ਜ਼ਿਲ੍ਹਾ ਪੱਧਰੀ ਛੁੱਟੀ ਕੀਤੇ ਜਾਣ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਿੰਡ ਮੁਗ਼ਲਾਣੀ ਚੱਕ ਵਿਖੇ ਚੋਣ ਮੀਟਿੰਗ

ਦੋਰਾਂਗਲਾ, 20 ਜਨਵਰੀ (ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਦੇ ਹੱਕ 'ਚ ਪਿੰਡ ਮੁਗ਼ਲਾਣੀ ਚੱਕ ਵਿਖੇ ਮੁਖ਼ਤਿਆਰ ਸਿੰਘ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਚਾਵਲਾ ਦੇ ਹੱਕ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ

ਦੋਰਾਂਗਲਾ, 20 ਜਨਵਰੀ (ਚੱਕਰਾਜਾ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ 'ਚ ਅੱਜ ਸਰਕਲ ਪ੍ਰਧਾਨ ਦੋਰਾਂਗਲਾ ਕੁਲਵਿੰਦਰ ਸਿੰਘ ਚਿੱਟੀ ਅਤੇ ਮੈਂਬਰ ਪੀ. ਏ. ਸੀ. ਸ਼ੋ੍ਰਮਣੀ ਅਕਾਲੀ ਦਲ ਜਥੇ. ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ 'ਚ ਲੋਕ ਭਾਜਪਾ ਨੂੰ ਜਿਤਾਉਣ ਲਈ ਉਤਾਵਲੇ : ਆਸ਼ੂ ਹਾਂਡਾ

ਬਟਾਲਾ, 20 ਜਨਵਰੀ (ਕਾਹਲੋਂ)-ਸਥਾਨਕ ਵਾਰਡ ਨੰ: 43 'ਚ ਸਾਬਕਾ ਸਿਟੀ ਮੰਡਲ ਪ੍ਰਧਾਨ ਆਸ਼ੂ ਹਾਂਡਾ ਦੀ ਅਗਵਾਈ ਹੇਠ ਹੋਈ, ਜਿਸ 'ਚ ਉਨ੍ਹਾਂ ਭਾਜਪਾ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ 'ਚ ਭਾਜਪਾ ਪਾਰਟੀ 'ਤੇ ਮੋਹਰ ਲਗਾਉਣ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ...

ਪੂਰੀ ਖ਼ਬਰ »

ਐਡਵੋਕੇਟ ਅਮਰਪਾਲ ਸਿੰਘ ਦੇ ਹੱਕ 'ਚ ਕਈ ਪਰਿਵਾਰ 'ਆਪ' ਵਿਚ ਸ਼ਾਮਿਲ

ਅੱਚਲ ਸਾਹਿਬ, 20 ਜਨਵਰੀ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਹੱਕ ਵਿਚ ਸੁਰਜੀਤ ਸਿੰਘ ਸੋਨੂੰ ਆੜ੍ਹਤੀ ਕਰਨਾਮਾ ਦੇ ਗ੍ਰਹਿ ਵਿਖੇ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਰਛਪਾਲ ਸਿੰਘ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਹਲਕੇ ਦੇ ਵਰਕਰ ਸੁਚੇਤ ਰਹਿਣ-ਚੇਅ: ਬਾਜਵਾ, ਚੇਅ: ਗੋਰਾਇਆ

ਡੇਰਾ ਬਾਬਾ ਨਾਨਕ, 20 ਜਨਵਰੀ (ਅਵਤਾਰ ਸਿੰਘ ਰੰਧਾਵਾ)-ਪੂਰੇ ਪੰਜਾਬ ਸਮੇਤ ਚੋਣਾਂ ਦਾ ਦੌਰ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਇਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੂੜ ਪ੍ਰਚਾਰ ਕਰਦਿਆਂ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਕਾਂਗਰਸੀ ਵਰਕਰਾਂ ਦੇ ਸ਼ਾਮਿਲ ਹੋਣ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੇ ਹਰਜੀਤ ਸਿੰਘ ਲਾਲੇਨੰਗਲ ਮੁੜ ਅਕਾਲੀ ਦਲ 'ਚ ਕਰਵਾਇਆ ਸ਼ਾਮਿਲ

ਫਤਹਿਗੜ੍ਹ ਚੂੜੀਆਂ, 20 ਜਨਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਅਕਾਲੀ ਦਲ ਅਤੇ ਲਖਬੀਰ ਸਿੰਘ ਲੋਧੀਨੰਗਲ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਸਾਬਕਾ ਸੰਮਤੀ ਮੈਂਬਰ ਅਤੇ ਸ੍ਰ੍ਰੋਮਣੀ ਕਮੇਟੀ ਚੋਣ ਲੜ ਚੁੱਕੇ ਬਾਬਾ ਹਰਜੀਤ ਸਿੰਘ ਲਾਲੇਨੰਗਲ, ...

ਪੂਰੀ ਖ਼ਬਰ »

ਸੈਂਕੜੇ ਟਕਸਾਲੀ ਅਕਾਲੀ ਵਰਕਰ ਮੰਤਰੀ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ

ਵਡਾਲਾ ਬਾਂਗਰ, 20 ਜਨਵਰੀ (ਘੁੰਮਣ, ਭੁੰਬਲੀ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਾਨੋਹਾਰਨੀ ਤੋਂ ਇੰਦਰਜੀਤ ਸਿੰਘ ਰੰਧਾਵਾ ਦੇ ਸੈਂਕੜੇ ਕੱਟੜ ਸਮਰਥਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਦਾ ਲਈ ...

ਪੂਰੀ ਖ਼ਬਰ »

ਮੈਡਮ ਰੰਧਾਵਾ ਵਲੋਂ ਗ੍ਰਹਿ ਮੰਤਰੀ ਰੰਧਾਵਾ ਦੇ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਵਰਕਰਾਂ ਨਾਲ ਮੀਟਿੰਗ

ਕਲਾਨੌਰ, 20 ਜਨਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਦੇ ਚੋਣ ਪ੍ਰਚਾਰ 'ਚ ਮਜ਼ਬੂਤੀ ਲਿਆਉਣ ਲਈ ਮੈਡਮ ਜਤਿੰਦਰ ਕੌਰ ਰੰਧਾਵਾ ਵਲੋਂ ਕਲਾਨੌਰ 'ਚ ਸੋਸਲ ਮੀਡੀਆ ਦੇ ਵਰਕਰਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX