ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸੀ ਪਾਰਟੀ ਨੂੰ ਲਗਾਤਾਰ ਝਟਕੇ ਤੇ ਝਟਕੇ ਲੱਗ ਰਹੇ ਹਨ | ਸੀਨੀਅਰ ਕਾਂਗਰਸੀ ਆਗੂ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਮਾਣੋਚਾਹਲ, ਗਗਨਦੀਪ ਸਿੰਘ ਭੱਠੇ ਵਾਲੇ ਅਤੇ ਪਿੰਡ ਮਾਣੋਚਾਹਲ ਦੇ ਚਾਰ ਮੌਜੂਦਾ ਕਾਂਗਰਸੀ ਮੈਂਬਰ ਪੰਚਾਇਤ ਆਪਣੇ ਦਰਜਨਾਂ ਮੈਂਬਰਾਂ ਸਮੇਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਇਹ ਸ਼ਮੂਲੀਅਤ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਦੀ ਪ੍ਰੇਰਨਾ ਸਦਕਾ ਹੋਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਿਰੋੋਪਾਓ ਪਾ ਕੇ ਮਾਣ ਸਨਮਾਨ ਕੀਤਾ | ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਹਲਕੇ ਵਿਚ ਰਹਿ ਕੇ ਹੀ ਸੇਵਾ ਕੀਤੀ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਹਲਕੇ ਦਾ ਚੁਣਿਆ ਹੋਇਆ ਕਾਂਗਰਸੀ ਨੁਮਾਇੰਦਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਹਲਕੇ ਤੋਂ ਗਾਇਬ ਹੀ ਰਿਹਾ | ਇਹ ਸਰਾਸਰ ਲੋਕਾਂ ਦੀਆਂ ਭਾਵਨਾਵਾਂ ਨਾਲ ਧੋਖਾ ਹੈ, ਇਸ ਕਾਰਨ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਪੂਰਾ ਮਾਣ ਸਨਮਾਨ ਹੋਵੇਗਾ | ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਨਿੰਦਰ ਸਿੰਘ, ਸੱਜਣ ਸਿੰਘ, ਦਵਿੰਦਰ ਸਿੰਘ (ਸਾਰੇ ਮੈਂਬਰ ਪੰਚਾਇਤ), ਸੁਖਵਿੰਦਰ ਸਿੰਘ ਭੱਠੇ ਵਾਲੇ, ਗਗਨਦੀਪ ਸਿੰਘ ਭੱਠੇ ਵਾਲੇ, ਹਰਦੇਵ ਸਿੰਘ, ਬਿੱਟੂ ਸਰਕਾਰੀਆ, ਜਗੀਰ ਸਿੰਘ ਡਿਪੂ ਵਾਲਾ, ਲਾਲੀ ਮਾਣੋਚਾਹਲ, ਦਵਿੰਦਰ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ ਫੌਜੀ ਸਰਕਾਰੀਆ, ਰਿੰਕੂ ਚੱਕੀ ਵਾਲਾ, ਭਗਵੰਤ ਸਿੰਘ, ਮਹਿੰਦਰ ਸਿੰਘ, ਜਗਦੀਪ ਸਿੰਘ, ਜਸ਼ਨਦੀਪ ਸਿੰਘ, ਲਾਲਜੀਤ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਡਾ. ਸੁੱਖਾ ਸਿੰਘ ਆਦਿ ਪ੍ਰਮੁੱਖ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪਲਵਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸ਼ਾਹ ਨੰਬਰਦਾਰ, ਅੰਗਰੇਜ ਸਿੰਘ, ਮੈਂਬਰ ਮਲੂਕ ਸਿੰਘ ਸੈਕਟਰੀ, ਗੁਰਵਿੰਦਰ ਸਿੰਘ, ਹਰਦੇਵ ਸਿੰਘ, ਜਰਮਨਜੀਤ ਸਿੰਘ, ਗੁਰਨਾਮ ਸਿੰਘ ਭੂਰੇ, ਨਿਸ਼ਾਨ ਸਿੰਘ, ਜਗਰੂਪ ਸਿੰਘ, ਸਰਬਜੋਤ ਸਿੰਘ ਜੋਤਾ, ਗੁਰਪ੍ਰੀਤ ਸਿੰਘ, ਗੋਲਡੀ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |
ਚੋਹਲਾ ਸਾਹਿਬ, 20 ਜਨਵਰੀ (ਬਲਵਿੰਦਰ ਸਿੰਘ)¸ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਉਨ੍ਹਾਂ ਨੂੰ ਵਧਾਈ ਲਈ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਐਸ.ਜੀ.ਪੀ.ਸੀ. ਉਨ੍ਹਾਂ ਦੇ ਗ੍ਰਹਿ ਪੁੱਜੇ | ਇਸ ਸੰਬੰਧੀ ਉਨ੍ਹਾਂ ਦੱਸਿਆ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੇ ਚੋਣ ਦਫ਼ਤਰ ਦਾ ਉਦਘਾਟਨ 21 ਜਨਵਰੀ ਨੂੰ ਸਵੇਰੇ 10 ਵਜੇ ਹੋਵੇਗਾ | ਇਹ ਦਫ਼ਤਰ ਅੰਮਿ੍ਤਸਰ, ਹਰੀਕੇ ਨੈਸ਼ਨਲ ਹਾਈਵੇ 'ਤੇ ਪੈਂਦੇ ਬੱਲ ...
ਖਾਲੜਾ, 20 ਜਨਵਰੀ (ਜੱਜਪਾਲ ਸਿੰਘ ਜੱਜ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਪਲੋਅ ਪੱਤੀ ਤੋਂ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਯੂਥ ਕਾਂਗਰਸੀ ਆਗੂ ਮਨਬੀਰ ਸਿੰਘ ਪਲੋਅ ਪੱਤੀ ਨੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ...
ਤਰਨ ਤਾਰਨ, 20 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਦੁਕਾਨ 'ਚੋਂ 50 ਕਿਲੋ ਤਾਂਬੇ ਦੀ ਤਾਰ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ...
ਅਮਰਕੋਟ, 20 ਜਨਵਰੀ (ਗੁਰਚਰਨ ਸਿੰਘ ਭੱਟੀ)¸ਹਲਕਾ ਖੇਮਕਰਨ ਦੇ ਅਹਿਮ ਪਿੰਡ ਕੋਟਲੀ ਵਸਾਵਾ ਸਿੰਘ ਵਿਚ 'ਆਪ' ਉਮੀਦਵਾਰ ਸਰਵਨ ਸਿੰਘ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਹਲਕਾ ਵਿਧਾਇਕ ਸੁਖਪਾਲ ਭੁੱਲਰ ਦੇ ਕਰੀਬੀ ਜੁਗਰਾਜ ਸਿੰਘ ਤੇ ਸੁਖਵਿੰਦਰ ਸਿੰਘ ਦੀ ...
ਝਬਾਲ, 20 ਜਨਵਰੀ (ਸੁਖਦੇਵ ਸਿੰਘ)¸ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਦੇ ਨਜ਼ਦੀਕ ਬਣੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਵਿਖੇ ਡਿਊਟੀ 'ਤੇ ਆ ਰਹੀ ਸਟਾਫ਼ ਨਰਸ ਕੋਲੋਂ ਦਿਨ ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਪਿਸਤੌਲ ਦਿਖਾ ਕੇ ਗੱਡੀ ਖੋਹ ਕੇ ਫ਼ਰਾਰ ਹੋ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ 15 ਜਨਵਰੀ ਨੂੰ ਜ਼ਿਲ੍ਹਾਂ ਤਰਨ ਤਾਰਨ ਦੇ ਸਾਰੇ ਆਈਲੈਟਸ ਸੈਂਟਰ ਅਤੇ ਸੰਸਥਾਵਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ 'ਤੇ ਇਮੀਗ੍ਰੇਸ਼ਨ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਪੰਜਾਬ ਦੇ ਮੰਨ ਪ੍ਰਮੰਨੇ ਤਜਰੇਕਾਰ ਵੀਜਾ ਮਾਹਿਰ ਗੈਵੀ ਕਲੇਰ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਰਹੇ ਹਨ | ਅੱਜ ਹੀ ਗੈਵੀ ਕਲੇਰ ਨੂੰ ਯੂ.ਕੇ ਦੇ ਜਨਵਰੀ ਇਨਟੇਕ ਲਈ ਵੱਡੀ ਗਿਣਤੀ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਥਾਣਾ ਭਿੱਖੀਵਿੰਡ, ਥਾਣਾ ਵਲਟੋਹਾ, ਥਾਣਾ ਝਬਾਲ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ...
ਅਮਰਕੋਟ, 20 ਜਨਵਰੀ (ਗੁਰਚਰਨ ਸਿੰਘ ਭੱਟੀ)¸ਹਲਕੇ ਦੇ ਅਹਿਮ ਤੇ ਬਹੁਤ ਵੱਡੇ ਪਿੰਡ ਵਲਟੋਹਾ ਵਿਚ ਸਰਵਨ ਸਿੰਘ ਧੁੰਨ ਨੂੰ ਭਰਵਾਂ ਹੰਗਾਰਾ ਮਿਲਿਆ ਜਦ ਪਿੰਡ ਦੇ ਬਾਹਰਵਾਰ ਅੱਡਾ ਵਲਟੋਹਾ 'ਚ ਸਵ. ਬਾਪੂ ਮੱਖਣ ਸਿੰਘ ਦੌਰਾ ਦੇ ਪੋਤਰੇ ਗੁਰਜੰਟ ਸਿੰਘ ਤੇ ਗੁਰਪ੍ਰੀਤ ਸਿੰਘ ਦੇ ...
ਖੇਮਕਰਨ, 20 ਜਨਵਰੀ (ਰਾਕੇਸ਼ ਬਿੱਲਾ)-ਸਰਹੱਦੀ ਪਿੰਡ ਮੀਆਂਵਾਲਾ ਵਿਚ 'ਆਪ' ਉਮੀਦਵਾਰ ਸਰਵਨ ਸਿੰਘ ਧੁੰਨ ਨੂੰ ਕਾਫੀ ਬਲ ਮਿਲਿਆ, ਜਦ ਕਾਂਗਰਸ ਪਾਰਟੀ ਨਾਲ ਸੰਬੰਧਿਤ ਗੁਰਬਚਨ ਸਿੰਘ ਦੇ ਘਰ ਵਿਚ ਹੋਈ ਇਕੱਤਰਤਾ 'ਚ ਅਨੇਕਾਂ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਿਤ ...
ਤਰਨ ਤਾਰਨ, 20 ਜਨਵਰੀ (ਵਿਕਾਸ ਮਰਵਾਹਾ)-ਦਫ਼ਤਰ ਨਗਰ ਕੌਂਸਲ ਤਰਨ ਤਾਰਨ ਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਗੇਟ ਰੈਲੀ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਅਤੇ ਤਨਖਾਹਾਂ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਅਤੇ ਹੋਰ ਮੰਗਾਂ ਜਲਦੀ ...
ਪੱਟੀ, 20 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪਿੰਡ ਜੱਟਾ ਵਿਖੇ ਚੋਣ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ...
ਅਮਰਕੋਟ, 20 ਜਨਵਰੀ (ਗੁਰਚਰਨ ਸਿੰਘ ਭੱਟੀ)¸ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਨੂੰ ਵੱਡੇ ਪਿੰਡ ਵਰਨਾਲਾ ਵਿਚ ਉਸ ਵਕਤ ਸਫ਼ਲਤਾ ਮਿਲੀ ਜਦ ਪੂਰਨ ਸਿੰਘ ਤੇ ਸੁਖਦੇਵ ਸਿੰਘ ਫ਼ੌਜੀ ਦੇ ਗ੍ਰਹਿ ਵਿਖੇ ਇਕ ਭਰਵੀਂ ਮੀਟਿੰਗ ਵਿਚ ਅਕਾਲੀ ਦਲ ...
ਭਿੱਖੀਵਿੰਡ, 20 ਜਨਵਰੀ (ਬੌਬੀ)¸ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦ ਪਿੰਡ ਫਤਿਹਪੁਰ ਸੁੱਗਾ ਵਿਖੇ ਕੱਟੜ ਕਾਂਗਰਸੀ ਕਮਰਜੀਤ ਸਿੰਘ ਆਪਣੇ ...
ਤਰਨ ਤਾਰਨ, 20 ਜਨਵਰੀ (ਪਰਮਜੀਤ ਜੋਸ਼ੀ)-ਹਲਕਾ ਖਡੂਰ ਸਾਹਿਬ ਦੇ ਪਿੰਡ-ਪਿੰਡ ਜਾ ਕੇ ਗੁਰਸੇਵਕ ਸਿੰਘ ਔਲਖ ਵਲੋਂ ਆਮ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਹੋਰਾਂ ਨੀਤੀਆਂ ਬਾਰੇ ਵੀ ਜਾਣੂ ਕਰਵਾਉਂਦੇ ਹੋਏ ਕਿਹਾ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਵਲੋਂ ਆਪਣੇ ਦਫ਼ਤਰ 'ਚ ਲਾਈਵ ਸਕ੍ਰੀਨ ਲਗਾ ਕੇ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰਾਂ ਨਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਕਰਦਿਆਂ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਨੂੰ ਉਸ ਸਮੇਂ ਬਹੁਤ ਬਲ ਮਿਲਿਆ, ਜਦ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੇਰਨਾ ਸਦਕਾ ਪਿੰਡ ਪੰਡੋਰੀ ਗੋਲਾ ਤੋਂ ਯੂਥ ਆਗੂ ਕੋਮਲਦੀਪ ...
ਅਮਰਕੋਟ, 20 ਜਨਵਰੀ (ਭੱਟੀ)-ਵਿਧਾਨ ਸਭਾ ਹੱਲਕਾ ਖੇਮਕਰਨ ਦੇ ਪਿੰਡ ਦੂਹਲ ਕੋਹਨਾਂ ਵਿਚ 'ਆਪ' ਉਮੀਦਵਾਰ ਸਰਵਨ ਸਿੰਘ ਧੁੰਨ ਨੂੰ ਤੱਕੜਾ ਸਹਿਯੋਗ ਮਿਲਿਆ ਜਦ ਪਿੰਡ ਵਿਚਲੇ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਿਤ ਬਾਪੂ ਕਲਗਾ ਸਿੰਘ, ਗੁਰਲਾਲ ਸਿੰਘ ਯੂਥ ਆਗੂ, ਚਮਕੌਰ ਸਿੰਘ, ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਮਾਣੋਚਾਹਲ ਵਿਖੇ ਟਕਸਾਲੀ ਕਾਂਗਰਸੀ ਆਗੂ ਅਤੇ ਇਲਾਕੇ ਦੇ ਥੰਮ ਵਜੋਂ ਜਾਣੇ ਜਾਂਦੇ ਨੰਬਰਦਾਰ ਆਤਮਾ ਸਿੰਘ ਬਾਰ ਵਾਲੇ ਆਪਣੇ ...
ਫਤਿਆਬਾਦ, 20 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਫਤਿਆਬਾਦ ਨਿਵਾਸੀ ਗੁਬਿੰਦਰ ਸਿੰਘ ਕੰਬੋਜ, ਭੁਪਿੰਦਰ ਸਿੰਘ ਟੀਟੂ, ਬਲਵਿੰਦਰ ਸਿੰਘ ਕਾਨੂੰਗੋ ਅਤੇ ਨਵਜੋਤ ਸਿੰਘ ਬੱਬਲੂ ਨੂੰ ਉਦਾੋ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਨਿਰੰਜਨ ਕੌਰ ਪਤਨੀ ਹਰਬੰਸ ਸਿੰਘ ...
ਭਿੱਖੀਵਿੰਡ, 20 ਜਨਵਰੀ (ਬੌਬੀ)- ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਦਿਆਲਪੁਰਾ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਭਿੱਖੀਵਿੰਡ ਵਿਖੇ ਕੇਵਲ ਸਿੰਘ ਮਾੜੀ ਕੰਬੋਕੇ ਦੀ ਪ੍ਰਧਾਨਗੀ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਸਭ ...
ਤਰਨ ਤਾਰਨ, 20 ਜਨਵਰੀ (ਵਿਕਾਸ ਮਰਵਾਹਾ)- ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ-ਅੰਮਿ੍ਤਸਰ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਵਾਰੀ-ਵਾਰੀ ਰਾਜ ਕੀਤਾ ਅਤੇ ਇਨ੍ਹਾਂ ਦੇ ਆਗੂਆਂ ਨੇ ਜਨਤਾ ...
ਭਿੱਖੀਵਿੰਡ, 20 ਜਨਵਰੀ (ਬੌਬੀ)¸ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਵਿਰਸਾ ਸਿੰਘ ਵਲਟੋਹਾ ਵੋਟਾਂ ਦੇ ਵੱਡੇ ਅੰਤਰ ਨਾਲ ਬਾਕੀ ਉਮੀਦਵਾਰਾਂ ਨੂੰ ਹਰਾਉਣਗੇ, ਕਿਉਂਕਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਵੱਡੀ ਗਿਣਤੀ ਵਿਚ ...
ਪੱਟੀ, 20 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਵਿਧਾਨ ਸਭਾ ਹਲਕਾ ਪੱਟੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪਿੰਡ ਜੱਟਾਂ ਵਿਖੇ ਚੋਣ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ...
ਖੇਮਕਰਨ, 20 ਜਨਵਰੀ (ਰਾਕੇਸ਼ ਬਿੱਲਾ)-ਸਰਹੱਦੀ ਕਸਬਾ ਖੇਮਕਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇੇਂ ਵੱਡਾ ਝਟਕਾ ਲਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਤੇ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕਿੱਕਰ ਸਿੰਘ ਚੱਠੂ, ...
ਖਾਲੜਾ, 20 ਜਨਵਰੀ (ਜੱਜਪਾਲ ਸਿੰਘ ਜੱਜ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਪਲੋਅ ਪੱਤੀ ਤੋਂ ਉਸ ਵੇਲੇ ਅਕਾਲੀ ਦਲ ਨੂੰ ਭਾਰੀ ਬਲ ਮਿਲਿਆ, ਜਦੋਂ ਕਾਂਗਰਸ ਨੂੰ ਵਿਸਾਰਦਿਆਂ ਮਨਬੀਰ ਸਿੰਘ ਪਲੋਅ ਪੱਤੀ ਨੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ...
ਝਬਾਲ, 20 ਜਨਵਰੀ (ਸਰਬਜੀਤ ਸਿੰਘ)-ਇਲਾਕੇ 'ਚ ਸਰਗਰਮ ਹੋਈ 'ਅਜ਼ਾਦ ਗਰੁੱਪ' ਕਮੇਟੀ ਦੇ ਆਗੂਆਂ ਦੀ ਅਗਾਮੀ ਚੋਣਾਂ ਸੰਬੰਧੀ ਸਾਬਕਾ ਸਰਪੰਚ ਪਹਿਲਵਾਨ ਹਰਪਾਲ ਸਿੰਘ ਕੋਟ ਦੇ ਗ੍ਰਹਿ ਵਿਖੇ ਕੋਟ ਧਰਮ ਚੰਦ ਵਿਖੇ ਮੀਟਿੰਗ ਹੋਈ | ਜਿਸ ਵਿਚ 5 ਮੈਂਬਰੀ ਕਮੇਟੀ ਦੇ ਆਗੂ ਸਾਬਕਾ ...
ਅਮਰਕੋਟ, 20 ਜਨਵਰੀ (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੀ ਸਿਆਸਤ 'ਚ ਅਹਿਮ ਸਥਾਨ ਰੱਖਣ ਵਾਲੇ ਇਤਿਹਾਸਕ ਪਿੰਡ ਵਲਟੋਹਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਨੂੰ ਚੋਣ ਪ੍ਰਚਾਰ ਦੌਰਾਨ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਦਲਜੀਤ ਸਿੰਘ ...
ਚੋਹਲਾ ਸਾਹਿਬ 20 ਜਨਵਰੀ (ਬਲਵਿੰਦਰ ਸਿੰਘ)¸ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ਵਿਚ ਇਥੋਂ ਨੇੜਲੇ ਪਿੰਡ ਚੰਬਾ ਕਲਾਂ ਦਾ ਗਰੀਬ ਪਰਿਵਾਰ ਦਾ ਮਿਹਨਤੀ ਕਬੱਡੀ ਖਿਡਾਰੀ ਪ੍ਰਵੀਨ ਚੰਬਾ ਦੀਆਂ ਕਬੱਡੀ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਬਦਲੇ ਅਤੇ ਉਸ ਨੂੰ ਕਬੱਡੀ ...
ਭਿੱਖੀਵਿੰਡ, 20 ਜਨਵਰੀ (ਬੌਬੀ)¸ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਮੱਖੀ ਕਲਾਂ ਵਿਖੇ ਅੱਜ ਕਰੀਬ 30 ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਵਿਧਾਨ ਸਭਾ ਹਲਕਾ ਖੇਮਕਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX