ਚੰਡੀਗੜ੍ਹ, 20 ਜਨਵਰੀ (ਅਜਾਇਬ ਸਿੰਘ ਔਜਲਾ)-ਸੀ.ਟੀ.ਯੂ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੀ ਅਗਵਾਈ ਹੇਠ ਸੀ.ਟੀ.ਯੂ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਸੀ.ਟੀ.ਯੂ ਦੀਆਂ 417 ਬੱਸਾਂ ਦੇ ਫਲੀਟ ਨੂੰ ਪੂਰਾ ਕਰਵਾਉਣ ਲਈ ਅਤੇ ਕਿਲੋਮੀਟਰ ਸਕੀਮ ਵਿੱਚ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿਰੋਧ ਵਿਚ ਬੱਸ ਸਟੈਂਡ ਵਿਖੇ ਯੂ.ਟੀ ਪ੍ਰਸ਼ਾਸਨ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ ਸਤਿੰਦਰ ਸਿੰਘ ਤੇ ਤੇਜਵੀਰ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਯੂ.ਟੀ ਪ੍ਰਸ਼ਾਸਨ ਯੂਨੀਅਨ ਨਾਲ 27 ਜੁਲਾਈ 2016 ਨੂੰ ਹੋਏ ਸਮਝੌਤੇ ਮੁਤਾਬਿਕ ਸੀ.ਟੀ.ਯੂ ਅਦਾਰੇ ਲਈ ਸਰਕਾਰੀ ਬੱਸਾਂ ਖ਼ਰੀਦਣ ਦਾ ਪ੍ਰਬੰਧ ਕਰੇ | ਉਨ੍ਹਾਂ ਕਿਹਾ ਕਿ 27 ਜੁਲਾਈ 2016 ਨੂੰ ਯੂ.ਟੀ ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ਵਿਚ ਕਮੇਟੀ ਮੈਂਬਰਾਂ ਫਾਈਨਾਂਸ ਸੈਕਟਰੀ ਯੂ.ਟੀ ਚੰਡੀਗੜ੍ਹ, ਸੈਕਟਰੀ ਟਰਾਂਸਪੋਰਟ ਯੂ.ਟੀ ਚੰਡੀਗੜ੍ਹ, ਡਾਇਰੈਕਟਰ ਟਰਾਂਸਪੋਰਟ ਯੂ.ਟੀ ਚੰਡੀਗੜ੍ਹ ਤੇ ਇੰਸਪੈਕਟਰ ਜਨਰਲ ਪੁਲੀਸ ਚੰਡੀਗੜ੍ਹ ਦੀ ਅਗਵਾਈ ਵਿਚ ਸੀ.ਟੀ.ਯੂ ਵਿਚ ਕੰਡਮ ਹੋ ਰਹੀਆਂ 200 ਬੱਸਾਂ ਦੀ ਥਾਂ ਨਵੀਆਂ ਬੱਸਾਂ ਲੈਣ ਦੀ ਪਾਲਿਸੀ ਬਣਾਈ ਗਈ ਸੀ, ਜਿਸ ਵਿੱਚੋਂ 81 ਬੱਸਾਂ ਲਿਆਉਣੀਆਂ ਅਜੇ ਬਾਕੀ ਹਨ | ਕੇਂਦਰ ਸਰਕਾਰ ਵਲੋਂ 41 ਨਵੀਆਂ ਬੱਸਾਂ ਲਈ ਸੀ.ਟੀ.ਯੂ ਨੂੰ 23 ਕਰੋੜ ਦੇ ਲਗਭਗ ਬਜਟ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਪਰ ਯੂ.ਟੀ ਪ੍ਰਸ਼ਾਸਨ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ | ਯੂਨੀਅਨ ਨੇ ਯੂ.ਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੀ.ਟੀ.ਯੂ ਦੀਆਂ 417 ਬੱਸਾਂ ਦਾ ਫਲੀਟ ਪੂਰਾ ਨਾ ਕੀਤਾ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਨਾ ਕੀਤਾ ਤਾਂ ਸੀ.ਟੀ.ਯੂ ਦੇ ਮੁਲਾਜ਼ਮ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਯੂਨੀਅਨ ਆਗੂਆਂ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਯੂ.ਟੀ.ਐਸ.ਐਸ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੰਸ, ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਨਿਲ ਕੁਮਾਰ, ਚੰਡੀਗੜ੍ਹ ਏਟਕ ਦੇ ਪ੍ਰਧਾਨ ਰਾਜ ਕੁਮਾਰ, ਤਰਕਸ਼ੀਲ ਕਮੇਟੀ ਦੇ ਆਗੂ ਜੋਗਾ ਸਿੰਘ,ਨਿਰਮਲ ਸਿੰਘ, ਰਵਿੰਦਰ ਸਿੰਘ, ਜਸਵੰਤ ਸਿੰਘ ਜੱਸਾ, ਬਲਰਾਜ ਸਿੰਘ, ਸ਼ਮਸ਼ੇਰ ਸਿੰਘ ਆਦਿ ਨੇ ਯੂ.ਟੀ ਪ੍ਰਸ਼ਾਸਨ ਨੂੰ ਚੇਤਾਵਨੀ ਦੇਂਦੇ ਕਿਹਾ ਕਿ ਸੀ.ਟੀ.ਯੂ ਵਿਚ ਨਿੱਜੀਕਰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਚੰਡੀਗੜ੍ਹ, 20 ਜਨਵਰੀ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ 1294 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ | ਸਿਹਤ ਵਿਭਾਗ ਅਨੁਸਾਰ ਸੈਕਟਰ- 30 ਦੀ ਵਸਨੀਕ 67 ਸਾਲਾ ਔਰਤ ਦੀ ਪੀ.ਜੀ.ਆਈ. ਅਤੇ ਸੈਕਟਰ-20 ਦੀ ਵਸਨੀਕ 21 ਸਾਲਾ ਲੜਕੀ ਦੀ ...
ਚੰਡੀਗੜ੍ਹ, 20 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੰਡੀਗੜ੍ਹ ਮੇਅਰ ਦੇ ਅਹੁਦੇ ਦੀ ਚੋਣ ਖ਼ਿਲਾਫ਼ ਪਾਈ ਗਈ ਪਟੀਸ਼ਨ ਅਰਜ਼ੀ ਦੀ ਸੁਣਵਾਈ 4 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਹਾਈਕੋਰਟ ਵਿਚ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੀ ...
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਪੇਂਡੂ ਸੰਸਾਧਨਾਂ ਅਤੇ ਸੰਵਿਧਾਨਕ ਅਧਿਕਾਰਾਂ ਤੋਂ ਸੂਬੇ ਦੇ ਬਹੁਗਿਣਤੀ ਦਲਿਤ ਭਾਈਚਾਰੇ ਨੂੰ ਵਾਂਝੇ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਇਹਨਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ...
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਨੂੰ 7 ਸਾਲ ਬੀਤ ਗਏ ਪਰ ਸਿੱਖ ਸੰਗਤ ਨੂੰ ਇਨਸਾਫ਼ ਨਹੀਂ ਮਿਲਿਆ | ...
ਚੰਡੀਗੜ੍ਹ, 20 ਜਨਵਰੀ (ਐਨ.ਐਸ.ਪਰਵਾਨਾ)-ਇੱਥੇ ਪੁੱਜਣ ਵਾਲੀਆਂ ਖ਼ਬਰਾਂ ਅਨੁਸਾਰ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਨੇ ਆਪਣੇ ਲੱਖਾਂ ਪ੍ਰੇਮੀਆਂ ਤੇ ਸ਼ੁੱਭ ਚਿੰਤਕਾਂ ਨੂੰ ਇਹ ਸੰਕੇਤ ਭੇਜਿਆ ਹੈ ਕਿ ਉਹ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ...
ਚੰਡੀਗੜ੍ਹ, 20 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਲੋਕਾਂ ਨੂੰ ਨਸ਼ੇ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮਨੀਮਾਜਰਾ ਬੈਂਕ ਕਾਲੋਨੀ ਦੇ ਰਹਿਣ ...
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਸੂਬੇ ਸਣੇ ਦੇਸ਼ ਭਰ ਦੇ ਦਲਿਤਾਂ ਨੂੰ ਦਬਾਉਣ ਦੀ ਸੋਚ ਤਹਿਤ ਭਾਰਤ ਦੇ ਪਹਿਲੇ ...
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਲਹਿਰਾ ਵਿਕਾਸ ਮੰਚ ਦੇ ਪ੍ਰਧਾਨ ਅਤੇ ਸੁਨਾਮ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ | 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਗੋਇਲ ਨੂੰ ਪਾਰਟੀ ਵਿੱਚ ...
ਚੰਡੀਗੜ੍ਹ, 20 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਕੋਵਿਡ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜਨਤਕ ਥਾਵਾਂ 'ਤੇ ਬਿਨਾਂ ...
ਲਾਲੜੂ, 20 ਜਨਵਰੀ (ਰਾਜਬੀਰ ਸਿੰਘ)-ਸਰਕਲ ਹੰਡੇਸਰਾ ਦੇ ਇਕ ਦਰਜਨ ਤੋਂ ਵੱਧ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਦਲਬੀਰ ਸਿੰਘ ਹਿਮਾਂਯੂਪੁਰ ਨੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਪਿੰਡ ਰਜਾਪੁਰ, ...
ਮਾਜਰੀ, 20 ਜਨਵਰੀ (ਧੀਮਾਨ)-ਕਸਬਾ ਨਵਾਂਗਰਾਉਂ ਦੀ ਮਾਰਕੀਟ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਤੇ ਉਨ੍ਹਾਂ ਦੇ ਪੁੱਤਰ ਤੇਜਪ੍ਰੀਤ ਸਿੰਘ ਗਿੱਲ ਵਲੋਂ ਚੋਣ ਪ੍ਰਚਾਰ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਰਾਣਾ ਗਿੱਲ ਦੇ ਹੱਕ 'ਚ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਰੋਧੀ ਧਿਰ ਦੇ ਆਗੂਆਂ ਵਲੋਂ ਦਿੱਤੇ ਜਾ ਰਹੇ ਗੁੰਮਰਾਹਕੁਨ ਬਿਆਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਵਲੋਂ ਜੋ ਆਪਣੀ ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਹਲਕਾ ਡੇਰਾਬੱਸੀ ਤੋਂ ਵਿਧਾਨ ਸਭਾ ਚੋਣਾਂ ਲਈ ਨਵਜੋਤ ਸਿੰਘ ਸੈਣੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਮੋਰਚੇ 'ਚ ਖੁਸ਼ੀ ਛਾਈ ਹੋਈ ਹੈ | ਡੇਰਾਬੱਸੀ ਵਿਖੇ ਸਥਿਤ ਸੰਯੁਕਤ ਕਿਸਾਨ ਮੋਰਚੇ ...
ਖਰੜ, 20 ਜਨਵਰੀ (ਜੰਡਪੁਰੀ)-ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦਾ ਹੈ, ਪਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਾਡੇ ਦੇਸ਼ ਅੰਦਰ ਨੌਜਵਾਨ ਪੀੜ੍ਹੀ ਡਿਗਰੀਆਂ ਕਰਨ ਦੇ ਬਾਵਜੂਦ ਵੀ ਰੁਲ ਰਹੀ ਹੈ | ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਵਿੰਗ ਦੇ ...
ਐੱਸ. ਏ. ਐੱਸ. ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ)-ਪਿਛਲੀਆਂ ਨਗਰ ਨਿਗਮ ਚੋਣਾਂ 'ਚ ਪਿੰਡ ਮੁਹਾਲੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁਕੀ ਤੇ ਪਿੰਡ ਦੀ ਸਾਬਕਾ ਕੌਂਸਲਰ ਊਸ਼ਾ ਰਾਣੀ ਅਤੇ ਉਨ੍ਹਾਂ ਦੇ ਪਤੀ ਜੀਤ ਸਿੰਘ ਪਰਿਵਾਰ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਹਲਕੇ ਵਿਚ ਕਾਂਗਰਸ ਪਾਰਟੀ ਭਿ੍ਸ਼ਟਾਚਾਰ ਨਾਲ ਡੁੱਬਦਾ ਉਹ ਜਹਾਜ਼ ਹੈ, ਜਿਸ ਨੂੰ ਡੁੱਬਦਾ ਵੇਖ ਲੋਕ ਇਸ ਤੋਂ ਕਿਨਾਰਾ ਕਰਨ ਲੱਗ ਪਏ ਹਨ | ਇਹੀ ਕਾਰਨ ਹੈ ਕਿ ਦੀਪਇੰਦਰ ਢਿੱਲੋਂ ਦੇ ਜ਼ੁਲਮਾਂ ਤੋਂ ਤੰਗ ਹੋਏ ਲੋਕ ...
ਲਾਲੜੂ, 20 ਜਨਵਰੀ (ਰਾਜਬੀਰ ਸਿੰਘ)-ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦਿਆਂ ਪਿੰਡ ਲਾਲੜੂ ਸਮੇਤ ਪਿੰਡ ਧਰਮਗੜ੍ਹ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸ਼ਰਮਾ ਨੇ ਪਿੰਡ ਧਰਮਗੜ੍ਹ ਤੋਂ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਅਤੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਮ ਪਰਿਵਾਰ 'ਚੋਂ ਉੱਠੇ ਹੋਏ ਆਮ ਵਿਅਕਤੀ ਹਨ, ਜੋ ਕਿ ਆਪਣੇ ਲੋਕਾਂ ਦਾ ਦੁੱਖ-ਦਰਦ ਚੰਗੀ ਤਰ੍ਹਾਂ ਸਮਝਦੇ ਹਨ | ਇਹ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵਲੋਂ ਅੱਜ ਸਥਾਨਕ ਸੈਕਟਰ-79 ਵਿਖੇ ਆਪਣਾ ਚੋਣ ਦਫ਼ਤਰ ਖੋਲਿ੍ਹਆ ਗਿਆ | ਇਸ ਮੌਕੇ ਦਫ਼ਤਰ ਦਾ ਉਦਘਾਟਨ ਪੰਜ ...
ਮਾਜਰੀ, 20 ਦਸੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਫਾਟਵਾਂ ਵਿਖੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ | ਇਸ ਤੋਂ ਪਹਿਲਾਂ ਰਾਣਾ ...
ਕੁਰਾਲੀ, 20 ਜਨਵਰੀ (ਬਿੱਲਾ ਅਕਾਲਗੜ੍ਹੀਆ)-ਅੱਜ ਪਿੰਡ ਬਰੌਲੀ ਵਿਖੇ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਨੇ ਇਕੱਠੇ ਹੋਏ ਲੋਕਾਂ ਨੂੰ ...
ਐੱਸ. ਏ. ਐੱਸ. ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ)-ਚੋਣਾਂ ਦੇ ਸੰਬੰਧ 'ਚ ਮੁਹਾਲੀ ਪੁਲਿਸ ਵਲੋਂ ਕਰ ਅਤੇ ਆਬਕਾਰੀ ਵਿਭਾਗ ਨਾਲ ਮਿਲ ਕੇ ਲਗਾਏ ਗਏ ਸਾਂਝੇ ਨਾਕਿਆਂ ਦੌਰਾਨ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਸਮੇਤ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ...
ਖਰੜ, 20 ਜਨਵਰੀ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਵਿਅਕਤੀ ਖ਼ਿਲਾਫ਼ ਅਸਲ੍ਹਾ ਐਕਟ ਇਕ ਵਿਅਕਤੀ ਨੂੰ ਡੰਮੀ ਹਥਿਆਰ ਪਿਸਟਲ ਵਗੈਰਾ ਨਾਲ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਤਲੀਮ ਪਿੰਡ ਰਾਮਗੜ੍ਹ ਯੂ. ਪੀ. ਵਜੋਂ ਹੋਈ ਹੈ ਜੋ ਕਿ ਇਸ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 1360 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਕੋਰੋਨਾ ਤੋਂ ਪੀੜਤ 4 ਹੋਰਨਾਂ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 917 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ/ਰਣਬੀਰ ਸਿੰਘ ਪੜ੍ਹੀ)-ਮੁਬਾਰਿਕਪੁਰ ਪੁਲਿਸ ਨੇ ਇਕ 17 ਸਾਲ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਇਕ ਲੜਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਬਾਰਿਕਪੁਰ ਪੁਲਿਸ ਚੌਕੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ...
ਖਰੜ, 20 ਜਨਵਰੀ (ਗੁਰਮੁੱਖ ਸਿੰਘ ਮਾਨ)-ਤਹਿਸੀਲ ਕੰਪਲੈਕਸ ਖਰੜ ਵਿਖੇ ਦਫ਼ਤਰ ਨੰਬਰਦਾਰ ਯੂਨੀਅਨ ਖਰੜ 'ਚ ਨੰਬਰਦਾਰ ਐਸੋਸੀਏਸ਼ਨ ਆਫ਼ ਪੰਜਾਬ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਸਰਬ ਸੰਮਤੀ ਨਾਲ ਬਲਜੀਤ ਸਿੰਘ ਝੂੰਗੀਆਂ ਨੂੰ ਨੰਬਰਦਾਰਾ ਐਸੋਸੀਏਸ਼ਨ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਇਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ ਦੁਕਾਨਦਾਰਾਂ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ...
ਐੱਸ. ਏ. ਐੱਸ. ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਇਲਾਕੇ ਵਿਚ ਇਕ ਫ਼ੈਕਟਰੀ ਦੀ ਖਰੀਦੋ ਫ਼ਰੋਖਤ ਨੂੰ ਲੈ ਕੇ 36 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਦੇ ਖ਼ਿਲਾਫ਼ ਧਾਰਾ-406, 420 ਦੇ ਤਹਿਤ ਮਾਮਲਾ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਮੁਹਾਲੀ ਦੇ ਵੱਡੀ ਗਿਣਤੀ ਲੋਕਾਂ ਵਲੋਂ ਬਲਬੀਰ ਸਿੰਘ ਸਿੱਧੂ ਦੀਆਂ ਜ਼ਿਆਦਤੀਆਂ ਅਤੇ ਭਿ੍ਸ਼ਟਾਚਾਰੀ ਰਵੱਈਏ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਭਰੋਸਾ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਲੋਂ ਬਿਹਤਰੀਨ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਉੱਚ ਸਿੱਖਿਆ ਹਾਸਲ ਕਰਨ ਦੀ ਇੱਛਾ ਨੂੰ ਪੂਰਾ ਕਰਨ ਲਈ ਵੀ ਨਿਰੰਤਰ ਉਪਰਾਲੇ ਕੀਤੇ ਜਾ ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਬੀਤੀ ਰਾਤ ਇਥੋਂ ਦੇ ਦਾਦਪੁਰਾ ਮੁਹੱਲੇ ਵਿਚੋਂ ਇਕ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮੋਟਰਸਾਈਕਲ ਮਾਲਕ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੰਦੇ ਕਾਰਵਾਈ ਦੀ ਮੰਗ ਕੀਤੀ ਹੈ | ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਰੰਧਾਵਾ ਫਾਰਮ ਬਾਕਰਪੁਰ ਵਿਖੇ ਭਗਵਾਨਪੁਰ ਦੇ ਅਨੇਕਾਂ ਵਾਸੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਉਨ੍ਹਾਂ ...
ਚੰਡੀਗੜ੍ਹ, 20 ਜਨਵਰੀ (ਅਜਾਇਬ ਸਿੰਘ ਔਜਲਾ)- ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਰਿੰਦਰ ਬਿਸ਼ਟ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਯੂਨੀਅਨ ਦੀ 22 ਜਨਵਰੀ ਨੂੰ ਹੋਣ ਜਾ ਰਹੀ 31ਵੀਂ ਜਨਰਲ ਕਾਨਫ਼ਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ...
ਚੰਡੀਗੜ੍ਹ, 20 ਜਨਵਰੀ (ਨਵਿੰਦਰ ਸਿੰਘ ਬੜਿੰਗ)-ਐਮ.ਸੀ.ਐਮ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਹੁਨਰ ਵਿਕਾਸ ਕਮੇਟੀ ਨੇ ਮਿਆਰੀ ਖੋਜ ਲਈ ਉੱਨਤ ਖੋਜ ਸਾਧਨਾਂ ਦੀ ਵਰਤੋਂ ਕਰਨ ਦੇ ਉਦੇਸ਼ ਨਾਲ ਪੰਜ ਰੋਜ਼ਾ ਆਨਲਾਈਨ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਡਾ. ਅਮਿਤ ਕੁਮਾਰ ...
ਚੰਡੀਗੜ੍ਹ, 20 ਜਨਵਰੀ (ਮਨਜੋਤ ਸਿੰਘ ਜੋਤ)- ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਅੱਜ ਸਿੱਖਿਆ ਵਿਭਾਗ, ਯੂ.ਟੀ. ਚੰਡੀਗੜ੍ਹ ਨੂੰ 20 ਹਜ਼ਾਰ ਰੰਗਦਾਰ ਕਿਤਾਬਾਂ 'ਸਵੱਛਤਾ ਦੇ ਰੰਗ' ਸੌਂਪੀਆਂ | ਸੈਕਟਰ- 18 'ਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਪ੍ਰੋਗਰਾਮ ਵਿਚ ...
ਚੰਡੀਗੜ੍ਹ, 20 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 41/42 ਨੂੰ ਵੰਡਦੀ ਸੜਕ 'ਤੇ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੈਕਟਰ 41 ਦੇ ਰਹਿਣ ਵਾਲੇ ਬਲਬੀਰ ਸਿੰਘ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸਬੰਧਤ ਮਾਮਲਾ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਮੁਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ/ਟ੍ਰੇਨਰਾਂ ਅਤੇ ਬਾਕੀ ਸਟਾਫ਼ ਵਲੋਂ ਗਰੇਟਰ ਪੰਜਾਬ ਜਿੰਮ ਐਸੋਸੀਏਸ਼ਨ ਦੇ ਬੈਨਰ ਹੇਠ ਪ੍ਰਸ਼ਾਸਨ ਵਲੋਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਵਲੋਂ ਬਲਾਕ ਮੂਣਕ (ਸੰਗਰੂਰ) ਦੇ ਆਗੂ ਸੁਖਦੇਵ ਅਤੇ ਰਿੰਕੂ ਮੂਣਕ ਦੀ ਅਗਵਾਈ 'ਚ ਸਥਾਨਕ ਫੇਜ਼-3ਬੀ2 ਸਥਿਤ ਇਕ ਮਹਿਲਾ ਟਰੈਵਲ ਏਜੰਟ ਦੇ ਘਰ ਦੇ ਬਾਹਰ ਲਗਾਇਆ ਪੱਕਾ ਧਰਨਾ ...
ਚੰਡੀਗੜ੍ਹ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਜ਼ਿਲ੍ਹਾ ਅੰਬਾਲਾ ਤੋਂ ਇਕ ਦੰਪਤੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਰੋੜਾਂ ਰੁਪਏ ਦੀ ਕੀਮਤ ਦੀ 501 ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਵਲੋਂ ਬਲਾਕ ਮੂਣਕ (ਸੰਗਰੂਰ) ਦੇ ਆਗੂ ਸੁਖਦੇਵ ਅਤੇ ਰਿੰਕੂ ਮੂਣਕ ਦੀ ਅਗਵਾਈ 'ਚ ਸਥਾਨਕ ਫੇਜ਼-3ਬੀ2 ਸਥਿਤ ਇਕ ਮਹਿਲਾ ਟਰੈਵਲ ਏਜੰਟ ਦੇ ਘਰ ਦੇ ਬਾਹਰ ਲਗਾਇਆ ਪੱਕਾ ਧਰਨਾ ...
ਜ਼ੀਰਕਪੁਰ, 20 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਖੇਤਰ 'ਚੋਂ ਲੱਖਾਂ ਰੁ. ਦੀ ਕੀਮਤ ਦੇ ਮੋਬਾਇਲ ਚੋਰੀ ਕਰਨ ਦੇ ਦੋਸ਼ ਹੇਠ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦੇ ਇਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਕਾਬੂ ਚੋਰਾਂ ਤੋਂ ...
ਡੇਰਾਬੱਸੀ, 20 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਰਵਾਲਾ ਮਾਰਗ 'ਤੇ ਸੈਦਪੁਰਾ ਪਿੰਡ ਨੇੜੇ ਇਕ ਵੈਲਡਿੰਗ ਦੀ ਦੁਕਾਨ 'ਚ ਕੰਮ ਕਰਦੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਪੁਲਿਸ ਨੇ ਮੋਹਨ ਸਿੰਘ ਵਾਸੀ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ਅਤੇ 5-6 ਹੋਰ ਅਣਪਛਾਤੇ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੇ ਸਫ਼ਾਈ ਠੇਕੇਦਾਰ ਅਧੀਨ ਕੰਮ ਕਰਦੇ ਵੱਡੀ ਗਿਣਤੀ ਸਫ਼ਾਈ ਸੇਵਕਾਂ ਵਲੋਂ ਅੱਜ ਸਥਾਨਕ ਫੇਜ਼-1 ਦੇ ਕਮਿਊਨਿਟੀ ਸੈਂਟਰ ਅੱਗੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਹਾਲੀ ਨਗਰ ਨਿਗਮ ...
ਐੱਸ. ਏ. ਐੱਸ. ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ ਅਮਰੀਕਾ ਭੇਜਣ ਦੇ ਨਾਂਅ 'ਤੇ 10 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ 2 ਮੁਲਜ਼ਮਾਂ ਖ਼ਿਲਾਫ਼ ਧਾਰਾ-406, 420 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਮੁਹਾਲੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਜ਼ੋਰਦਾਰ ਹੁੰਗਾਰਾ ਮਿਲਿਆ ਜਦੋਂ ਕਈ ਨੌਜਵਾਨਾਂ ਨੇ ਉਨ੍ਹਾਂ ਦੀ ...
ਡੇਰਾਬੱਸੀ, 20 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਧਾਨ ਸਭਾ ਹਲਕੇ 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ | ਦੋਵਾਂ ਧਿਰਾਂ ਨੂੰ ਕਾਰਵਾਈ ਕਰਨ ਤੋਂ ਪਹਿਲਾਂ 24 ...
ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਦੀ ਸਭ ਤੋਂ ਵੱਧ ਆਵਾਜਾਈ ਵਾਲੀ ਤਹਿਸੀਲ ਸੜਕ 'ਤੇ ਲੱਗਣ ਵਾਲੇ ਜਾਮ ਤੋਂ ਸ਼ਹਿਰ ਵਾਸੀਆਂ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਐੱਸ. ਡੀ. ਐੱਮ. ਸਵਾਤੀ ਟਿਵਾਣਾ ਵਲੋਂ ਪਿਛਲੇ ਦਿਨੀਂ ਮੌਕੇ ...
ਚੰਡੀਗੜ੍ਹ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਚੌਕਸੀ ਬਿਊਰੋ ਨੇ ਜ਼ਿਲ੍ਹਾ ਯਮੁਨਾਨਗਰ ਦੇ ਵਧੀਕ ਸੈਸ਼ਨ ਤੇ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਦੋਸ਼ੀ ਸ਼ਰਣ ਕੁਮਾਰ, ਸੈਕਸ਼ਨ ਅਧਿਕਾਰੀ ਨੂੰ ਦੋਸ਼ੀ ਕਰਾਰ ...
ਲਾਲੜੂ, 20 ਜਨਵਰੀ (ਰਾਜਬੀਰ ਸਿੰਘ)-ਪੰਜਾਬ ਦਾ ਹਰ ਸਕੂਲ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਹੈ ਤੇ ਇਸ ਪਾਸੇ ਸਰਕਾਰਾਂ ਤੇ ਪੰਜਾਬ ਹਿਤੈਸ਼ੀਆਂ ਨੂੰ ਅੱਗੇ ਆਉਣ ਦੀ ਲੋੜ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਰਿਟਾਇਰਡ ਸਿਵਲ ਸਰਜਨ ਤੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ...
ਚੰਡੀਗੜ੍ਹ, 20 ਜਨਵਰੀ (ਐਨ.ਐਸ.ਪਰਵਾਨਾ)-ਹਰਿਆਣਾ ਸੇਵਾ ਦਾ ਅਧਿਕਾਰ ਕਮਿਸ਼ਨ ਨੇ ਡਿਪਟੀ ਸਿਵਲ ਸਰਜਨ ਡਾ. ਕੇ.ਐਲ. ਮਲਿਕ ਨੂੰ ਮੌਤ ਪ੍ਰਮਾਣ ਪੱਤਰ ਜਾਰੀ ਕਰਨ ਦੇ ਮਾਮਲੇ ਵਿਚ ਦੇਰੀ ਕਰਨ 'ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਹੈ | ਮਿ੍ਤਕ ਵਿਅਕਤੀ ਦੀ ਲਾਚਾਰ ਵਿਧਵਾ ਨੇ ਆਪਣੀ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਉੱਤਰ ਭਾਰਤ ਦੀ ਪ੍ਰਸਿੱਧ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਸੰਯੁਕਤ ਰਾਸ਼ਟਰ ਦੇ 17 ਸਥਿਰ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਅੱਗੇ ਵਧ ਰਹੀ ਹੈ ਤਾਂ ਜੋ ਸੁਚੱਜਾ ਜੀਵਨ ਬਤੀਤ ਕਰਨ ਲਈ ਵਿਸ਼ਵ ...
ਪੰਚਕੂਲਾ, 20 ਜਨਵਰੀ (ਕਪਿਲ)-ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਹਰਿਆਣਾ ਪੁਲਿਸ ਕਾਂਸਟੇਬਲ ਭਰਤੀ ਦੇ ਫਿਜ਼ੀਕਲ ਟੈਸਟ ਦੌਰਾਨ ਉਮੀਦਵਾਰ ਦੀ ਬਜਾਏ ਕਿਸੇ ਹੋਰ ਉਮੀਦਵਾਰ ਨੂੰ ਜਾਅਲਸਾਜ਼ੀ ਨਾਲ ਖੜ੍ਹਾ ਕਰ ਕੇ ਸਰੀਰਕ ਟੈਸਟ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ...
ਚੰਡੀਗੜ੍ਹ, 20 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਔਰਤ ਸਮੇਤ ਦੋ ਲੋਕਾਂ ਨੂੰ ਵੱਡੀ ਮਾਤਰਾ 'ਚ ਨਸ਼ੇ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਸੰਦੀਪ ਖੱਤਰੀ ਅਤੇ ਸੈਕਟਰ ...
ਜ਼ੀਰਕਪੁਰ, 20 ਜਨਵਰੀ (ਅਵਤਾਰ ਸਿੰਘ)-ਅਕਾਲੀ ਦਲ 'ਤੇ ਹਰਕੇ ਵਿਕਾਸ ਕਾਰਜ 'ਚ ਰੋੜੇ ਅਟਕਾਉਣ ਦੇ ਦੋਸ਼ ਲਗਾਉਣ ਵਾਲਾ ਕਾਂਗਰਸ ਦਾ ਹਲਕਾ ਇੰਚਾਰਜ ਦੱਸੇ ਕਿ ਜੇਕਰ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਫੈਂਸੀ ਲਾਈਟਾਂ ਲਗਾਉਣ ਦੇ ਮਾਮਲੇ 'ਚ ਘਪਲਾ ਨਹੀਂ ਹੋਇਆ ਤਾਂ ਪੰਜਾਬ ...
ਚੰਡੀਗੜ੍ਹ, 20 ਜਨਵਰੀ (ਅੰਕੁਰ ਤਾਂਗੜੀ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੇ ਧੂਰੀ ਤੋਂ ਚੋਣ ਲੜਨ ਬਾਰੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਹਨ ਤਾਂ ਪੰਜਾਬ ਵਿਚ ਸ਼ਰਾਬ ਸਸਤੀ ਹੋ ...
ਐੱਸ. ਏ. ਐੱਸ. ਨਗਰ, 20 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕਰਕੇ ਵਿਦਿਆਰਥੀਆਂ ਦੇ ਫ਼ੋਨ ਸੰਪਰਕ ਨੰਬਰਾਂ ਦਾ ਡਾਟਾ ਅੱਪਡੇਟ ਕਰਨ ਸੰਬੰਧੀ ਹਦਾਇਤ ਕੀਤੀ ਗਈ ਹੈ | ਜਾਰੀ ...
ਡੇਰਾਬੱਸੀ, 20 ਜਨਵਰੀ (ਰਣਬੀਰ ਸਿੰਘ ਪੜ੍ਹੀ)-ਬਰਵਾਲਾ ਮਾਰਗ 'ਤੇ ਸਥਿਤ ਭਗਤ ਸਿੰਘ ਨਗਰ ਕਾਲੋਨੀ ਦੀ ਗਲੀ ਨੰਬਰ 6 'ਚ ਸਥਿਤ ਇਕ ਮਕਾਨ ਦੀ ਪਹਿਲੀ ਮੰਜ਼ਿਲ 'ਚ ਅਚਾਨਕ ਅੱਗ ਲੱਗ ਗਈ ਤੇ ਅੱਗ ਨੇ ਇਕਦਮ ਟੀ. ਵੀ. ਤੇ ਫਰਿੱਜ ਸਮੇਤ ਬਿਸਤਰੇ ਨੂੰ ਆਪਣੀ ਲਪੇਟ 'ਚ ਲੈ ਲਿਆ | ਹਾਦਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX