ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਹਲਕਾ ਸ੍ਰੀ ਚਮਕੌਰ ਸਾਹਿਬ 'ਚ ਕੌਮੀ ਰਾਜ ਮਾਰਗ ਦੁਆਲੇ ਵਕਤੀ ਤੌਰ 'ਤੇ ਆਰਜ਼ੀ ਢੰਗ ਨਾਲ ਢੇਰੀਆਂ ਲਾ ਕੇ ਕਿੰਨੂ ਵੇਚਣ ਵਾਲੇ ਗ਼ਰੀਬ ਮਜ਼ਦੂਰ-ਕਿਸਾਨਾਂ 'ਤੇ ਅੱਜ ਕੌਮੀ ਸੜਕ ਅਥਾਰਿਟੀ ਨੇ ਜੇ.ਸੀ.ਬੀ. ਚਲਾ ਦਿੱਤੀ ਅਤੇ ਸਮੇਤ ਕਿੰਨੂ ਸੜਕਾਂ ਦੀ ਮਿੱਟੀ ਪੁੱਟ ਕੇ ਖਦਾਨਾਂ 'ਚ ਸੁੱਟ ਦਿੱਤੀ | ਕੜਾਕੇ ਦੀ ਠੰਢ 'ਚ ਸੜਕਾਂ ਦੁਆਲੇ ਬੈਠੇ ਇਨ੍ਹਾਂ ਕਿੰਨੂ ਵੇਚਣ ਵਾਲਿਆਂ ਦਾ ਨੁਕਸਾਨ ਕਰ ਦਿੱਤਾ ਅਤੇ ਇੱਥੋਂ ਖਦੇੜਨ ਦੀ ਧਮਕੀ ਦਿੱਤੀ ਗਈ | ਇਹ ਮਜ਼ਦੂਰ ਕਿਸਾਨ ਕੁੱਝ ਹਫ਼ਤਿਆਂ ਤੋਂ ਸੜਕਾਂ ਦੁਆਲੇ ਕਿੰਨੂ ਟੈਂਪੂਆਂ ਜਾਂ ਟਰਾਲੀਆਂ 'ਤੇ ਲੈ ਕੇ ਆਉਂਦੇ ਸਨ ਅਤੇ ਤੰਬੂ ਲਾ ਕੇ ਰਾਤ ਵੀ ਕੱਟ ਲੈਂਦੇ ਸਨ ਹਾਲਾਂਕਿ ਇਹ ਕੋਈ ਪੱਕਾ ਟਿਕਾਣਾ ਨਹੀਂ ਕਿਉਂਕਿ ਕਿੰਨੂ ਮੌਸਮੀ ਫ਼ਸਲ ਹੈ ਜਿਸ ਨੂੰ ਸਰਕਾਰਾਂ ਨੇ ਖ਼ਰੀਦਣ ਦਾ ਕੋਈ ਪੱਕਾ ਬਾਜ਼ਾਰੀ ਢੰਗ ਨਹੀਂ ਬਣਾਇਆ ਜਿੱਥੇ ਕਿੰਨੂ ਵੇਚੇ ਜਾ ਸਕਣ ਪਰ ਸੜਕਾਂ ਦੁਆਲੇ ਰਾਹਗੀਰ ਕਾਰਾਂ ਰੋਕ ਕੇ ਤਾਜ਼ੇ ਕਿੰਨੂ ਖ਼ਰੀਦ ਲੈਂਦੇ ਹਨ ਅਤੇ ਇਨ੍ਹਾਂ ਮਜ਼ਦੂਰਾਂ ਵਰਗੇ ਕਿਸਾਨਾਂ ਨੂੰ ਥੋੜ੍ਹਾ ਬਹੁਤਾ ਫ਼ਾਇਦਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਹਿਲਾਂ ਇੱਥੇ ਬੈਠੇ ਸੀ ਤਾਂ ਕਿਸੇ ਨੇ ਨਹੀਂ ਰੋਕਿਆ ਪਰ ਹੁਣ ਬਿਨਾਂ ਨੋਟਿਸ ਦਿੱਤਿਆਂ ਹੀ ਅੱਜ ਜੇ.ਸੀ.ਬੀ. ਚਲਾ ਦਿੱਤੀ ਹੈ | ਉਨ੍ਹਾਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੁਹਾਰ ਲਾਈ ਕਿ ਜਿਵੇਂ ਉਹ ਮੰਜਿਆਂ 'ਤੇ ਦੀਵਾਲੀ ਨੂੰ ਪਟਾਕੇ ਵੇਚਣ ਵਾਲਿਆਂ 'ਤੇ ਦਿਆਲ ਹੋਏ ਸਨ ਓਵੇਂ ਹੀ ਉਹ ਸਾਡੇ 'ਤੇ ਵੀ ਰਹਿਮ ਕਰਨ ਅਤੇ ਜੇ.ਸੀ.ਬੀ. ਚਲਾਉਣ ਵਾਲਿਆਂ ਦੀ ਧੱਕੇਸ਼ਾਹੀ ਰੋਕਣ |
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਸਕੂਲ ਬੰਦ ਕਰਨ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੇਂਟ ਕਾਰਮਲ ਸਕੂਲ (ਕਟਲੀ) ਰੂਪਨਗਰ ਦੇ ਸਮੁੱਚੇ ਸਟਾਫ਼ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਰੋਪੜ ਸ਼ਹਿਰ ਵਿਚ ਸਰਗਰਮ ਨੌਜਵਾਨਾਂ ਨੇ ਬਰਿੰਦਰ ਢਿੱਲੋਂ ਦੀ ਚੋਣ ਕਮਾਨ ਨੂੰ ਸੰਭਾਲ ਲਿਆ ਹੈ | ਇਸ ਦਾ ਦਾਅਵਾ ਬਰਿੰਦਰ ਸਿੰਘ ਢਿੱਲੋਂ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਗੁਰਸ਼ਰਨ ਸਿੰਘ, ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਅੱਜ 256 ਨਵੇਂ ਕੋਰੋਨਾ ਕੇਸ ਆਏ ਹਨ ਪਰ ਅੱਜ 229 ਪੀੜਤਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ | ਜ਼ਿਲ੍ਹੇ 'ਚ ਕੁਲ 1297 ਜਣੇ ਕੋਰੋਨਾ ਤੋਂ ਪੀੜਤ ਹਨ ਜਿਨ੍ਹਾਂ 'ਚੋਂ 1280 ਜਣੇ ਘਰਾਂ 'ਚ ਹੀ ਇਕਾਂਤਵਾਸ ਹਨ ਜਦੋਂ ਕਿ 5 ਪੀ. ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਸੰਯੁਕਤ ਸਮਾਜ ਮੋਰਚੇ ਨੇ ਹਲਕਾ ਰੂਪਨਗਰ ਤੋਂ ਬਾਬਾ ਗ਼ਾਜ਼ੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਬਾਜਵਾ ਪਹਿਲਾਂ ਆਮ ਆਦਮੀ ਪਾਰਟੀ ਤੋਂ ਟਿਕਟ ਦੇ ਚਾਹਵਾਨ ...
ਸ੍ਰੀ ਚਮਕੌਰ ਸਾਹਿਬ, 20 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਬੰਧਕੀ ਕਮੇਟੀ ਅਤੇ ਸਮੁੱਚੇ ਸਟਾਫ਼ ਵਲੋਂ ਪੰਜਾਬ ਸਰਕਾਰ ਦੇ ਕੋਵਿਡ -19 ਕਾਰਨ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਅੱਜ ਰੋਸ ਪ੍ਰਦਰਸ਼ਨ ...
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਵਿਧਾਨ ਸਭਾ ਚੋਣਾਂ ਲਈ ਹਲਕਾ 049 ਵਿਚ ਪੋਲਿੰਗ ਬੂਥਾਂ ਉੱਤੇ ਤੈਨਾਤ ਸਟਾਫ਼ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਦੀਆਂ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ | ...
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਕੀਤੇ ਗਏ ਗੱਠਜੋੜ ਤੋਂ ਬਾਅਦ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਹਲਕਾ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿਚ ਆਉਣ ਤੋਂ ਬਾਅਦ ਨਿਤਿਨ ਨੰਦਾ ਨੂੰ ...
ਸ੍ਰੀ ਚਮਕੌਰ ਸਾਹਿਬ, 20 ਜਨਵਰੀ (ਜਗਮੋਹਣ ਸਿੰਘ ਨਾਰੰਗ)-ਲਾਲ ਝੰਡਾ ਪੇਡੂ ਚੌਂਕੀਦਾਰ ਯੂਨੀਅਨ(ਸੀਟੂ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਨੀਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਭਰ ਤੋਂ ਅਹੁਦੇਦਾਰਾਂ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ...
ਰੂਪਨਗਰ, 20 ਜਨਵਰੀ (ਪ.ਪ.)-ਪਰਮਜੀਤ ਸਿੰਘ ਪੁੱਤਰ ਸ੍ਰੀ ਲਛਮਣ ਸਿੰਘ ਵਾਸੀ ਪਿੰਡ ਛੋਟੀ ਹਵੇਲੀ ਤਹਿਸੀਲ ਤੇ ਜ਼ਿਲ੍ਹਾ ਰੂਪਨਗਰ ਨੇ ਡੀ.ਸੀ. ਰੂਪਨਗਰ ਨੂੰ ਬੇਨਤੀ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਉਸ ਦਾ ਪੁੱਤਰ ਸਾਹਿਬ ਸਿੰਘ ਜਿਸ ਦੀ ਉਮਰ 19 ਸਾਲ ਦੀ ਸੀ, ਦੀ 21 ਸੰਤਬਰ ਨੂੰ ...
ਰੂਪਨਗਰ, 20 ਜਨਵਰੀ (ਹੁੰਦਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਲਿਖਤ ਬਿਆਨ ਰਾਹੀ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਈ. ਡੀ. ਦੀ ਰੇਡ ਨੂੰ ਸਿਆਸੀ ਡਰਾਮਾ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੋਕਪਿ੍ਯਤਾ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਅੱਜ ਗਿਲਕੋ ਵੈਲੀ ਸਥਿਤ ਪਾਰਟੀ ਦਫ਼ਤਰ ਵਿਖੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ...
ਢੇਰ, 20 ਜਨਵਰੀ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸ੍ਰੀ ਗੁਰੂ ਕਾ ਲਾਹੋਰ ਜਿੱਥੇ ਕਿ ਦਸ਼ਮੇਸ਼ ਪਿਤਾ ਜੀ ਦਾ ਮਾਤਾ ਜੀਤੋ ਜੀ ਦੇ ਨਾਲ ਵਿਆਹ ਹੋਇਆ ਸੀ | ਇਸ ਸਥਾਨ 'ਤੇ ...
ਕਾਹਨਪੁਰ ਖੂਹੀ, 20 ਜਨਵਰੀ (ਗੁਰਬੀਰ ਸਿੰਘ ਵਾਲੀਆ)-ਪਿੰਡ ਝੱਜ ਵਿਖੇ ਇੱਕ ਕਿਸਾਨ ਦੀਆਂ 3 ਮੱਝਾਂ ਚੋਰੀ ਕਰ ਲਈਆਂ ਗਈਆਂ ਹਨ | ਜਿਸ ਘਰ 'ਚੋਂ ਮੱਝਾਂ ਚੋਰੀ ਕੀਤੀਆਂ ਗਈਆਂ ਹਨ ਉਹ ਘਰ ਝੱਜ ਚੌਕ-ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪੈਂਦਾ ਹੈ ਜਿੱਥੋਂ ਹਰ ਵੇਲੇ ਭਾਰੀ ਆਵਾਜਾਈ ...
ਮੋਰਿੰਡਾ, 20 ਜਨਵਰੀ (ਕੰਗ)-ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਨ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਚੰਡੀਗੜ੍ਹ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜੌਨ ਦੇ ਜਥੇਬੰਦਕ ਮੁਖੀ ਸੇਵਾ-ਮੁਕਤ ਪਿ੍ੰਸੀਪਲ ਸਤਿਕਾਰਯੋਗ ਗੁਰਮੀਤ ਖਰੜ ਦੀ ਰਹਿਨੁਮਾਈ ਹੇਠ ਸੁਸਾਇਟੀ ਦਫ਼ਤਰ,ਰੋਪੜ ਵਿਖੇ ਹੋਈ, ਜਿਸ ...
ਕਾਹਨਪੁਰ ਖੂਹੀ, 20 ਜਨਵਰੀ (ਗੁਰਬੀਰ ਸਿੰਘ ਵਾਲੀਆ)-ਮਿੱਟੀ ਏਡ ਸੰਸਥਾ ਵੱਲੋਂ ਅੱਜ ਇਲਾਕੇ ਦੇ ਪਿੰਡ ਝੱਜ ਵਿਖੇ ਕਿਸਾਨੀ ਅੰਦੋਲਨ ਦੇ ਸ਼ਹੀਦ ਸੱਤ ਸੌ ਪੰਜਾਹ ਤੋਂ ਵੱਧ ਕਿਸਾਨਾਂ ਦੀ ਯਾਦਗਾਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ | ਇੱਥੇ ਸਤਿਨਾਮ ਵਾਹਿਗੁਰੂ ਜਾਪ ਕਰਨ ...
ਘਨੌਲੀ, 20 ਜਨਵਰੀ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖ਼ੁਰਦ ਦੀ ਸਰਪੰਚ ਸੁਖਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਜੀਤ ਸਿੰਘ ਥਲੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਡਾ. ਦਲਜੀਤ ਸਿੰਘ ਚੀਮਾ ਅਤੇ ਉਨ੍ਹਾਂ ਦੀ ਟੀਮ ਉਨ੍ਹਾਂ ਦੇ ...
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਪੱਤਰ ਪ੍ਰੇਰਕ)-ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਹੱਕ ਵਿੱਚ ਪਿੰਡ ਥੱਪਲ, ਤਾਰਾਪੁਰ, ਮੋਹੀਵਾਲ, ਪਹਾੜਪੁਰ ਸਮਲਾਹ ਸਮੇਤ ਵੱਡੀ ਗਿਣਤੀ ਪਿੰਡਾਂ ਦਾ ...
ਨੰਗਲ, 20 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ (ਸ੍ਰੀ ਨੈਣਾ ਦੇਵੀ ਜੀ, ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼) ਠਾਕੁਰ ਨਰਿੰਦਰ ਸਿੰਘ ਪਿੰਡ ਮਾਕੜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ...
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਪੱਤਰ ਪ੍ਰੇਰਕ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 5 ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਵਿਧਾਨ ਸਭਾ ਚੋਣਾਂ ਲੜ ਰਹੀਆਂ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਤੇ ਧਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੀਡੀਆ ਅਤੇ ...
ਢੇਰ, 20 ਫਰਵਰੀ (ਸ਼ਿਵ ਕੁਮਾਰ ਕਾਲੀਆ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਦੇ ਹੱਕ ਵਿਚ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦ ਦਸਗਰਾਈ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਡਾਇਰੈਕਟਰ ਮਿਲਕਫੈੱਡ ...
ਨੂਰਪੁਰ ਬੇਦੀ, 20 ਜਨਵਰੀ (ਢੀਂਡਸਾ)-ਵਿਧਾਨ ਸਭਾ ਹਲਕਾ ਰੋਪੜ ਦੇ ਬਲਾਕ ਨੂਰਪੁਰ ਬੇਦੀ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀ ਸੋਚ ਨਾਲ ਜੁੜਨ ਵਾਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਨੂਰਪੁਰ ਬੇਦੀ ਦੇ ਸਰਗਰਮ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ...
ਨੂਰਪੁਰ ਬੇਦੀ, 20 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀਆਂ ਚੋਣ ਸਰਗਰਮੀਆਂ ਵਧਾਉਂਦਿਆਂ ਅੱਜ, ਦਹੀਰਪੁਰ, ਨੰਗਲ, ਬੈਂਸ ਅੱਡਾ, ਪਿੰਡਾਂ ਚ ਲੋਕ ਮਿਲਣੀਆਂ ਕੀਤੀਆਂ | ਇਸ ਦੌਰਾਨ ...
ਨੂਰਪੁਰ ਬੇਦੀ, 20 ਜਨਵਰੀ (ਵਿੰਦਰ ਪਾਲ ਝਾਂਡੀਆ)-ਅਕਾਲੀ ਦਲ ਬਸਪਾ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਨੂੰ ਹੋਰ ਬਲ ਮਿਲਿਆ ਜਦੋਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੂਸਾਪੁਰ ਦੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਅੱਜ ਰੂਪਨਗਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਸੈਣੀ ਜਟਾਣਾ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਦਸਮ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਕੀਤਾ ਗਿਆ | ਇਸ ...
ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-'ਆਪ' ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਦੀ ਚੋਣ ਮੁਹਿੰਮ ਅੱਜ ਗਿਲਕੋ ਵੈਲੀ, ਸ਼ਿਵਾਲਿਕ ਇਨਕਲੇਵ ਤੇ ਸਨਸਿਟੀ ਵੰਨ ਵਿਚ ਮਹਿਲਾ ਵਲੰਟੀਅਰਜ਼ ਨੇ ਡੋਰ-ਟੂ-ਡੋਰ ਕਰਕੇ, ਵੋਟਰਾਂ ਤੱਕ ਸਿੱਧੀ ਪਹੁੰਚ ਕੀਤੀ ਅਤੇ ਵੋਟਰਾਂ ਨੂੰ ਆਮ ...
ਢੇਰ, 20 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਮਹੈਣ ਵਿਖੇ ਚੋਣ ਮੁਹਿੰਮ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਦੇ ਅਨੇਕਾਂ ਹੀ ਲੋਕ 'ਆਪ' ਵਿਚ ਸ਼ਾਮਲ ਹੋ ਗਏ | ਇਸ ਦੋਰਾਨ ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX