ਬਰਗਾੜੀ, 20 ਜਨਵਰੀ (ਲਖਵਿੰਦਰ ਸ਼ਰਮਾ)- ਬਹਿਬਲ ਕਲਾਂ ਵਿਖੇ ਪੰਥਕ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦੀ ਹਮਾਇਤ ਨਹੀਂ ਕਰਦੇ ਅਤੇ ਪੰਜਾਬ ਦੇ ਸੂਝਵਾਨ ਵੋਟਰ ਉਸ ਉਮੀਦਵਾਰ ਦੀ ਚੋਣ ਕਰਨ ਜੋ ਵਿਧਾਨ ਸਭਾ ਵਿਚ ਜਾ ਕੇ ਪੰਥ ਅਤੇ ਪੰਜਾਬ ਨੂੰ ਬਚਾਉਣ ਅਤੇ ਤਰੱਕੀ ਦੀ ਗੱਲ ਕਰੇ | ਉਨ੍ਹਾਂ ਕਿਹਾ ਕਿ ਕੇਂਦਰ ਜਾਂ ਰਾਜ ਸਰਕਾਰਾਂ ਵਲੋਂ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਗਲਤ ਕੰਮਾਂ ਦੀ ਵਿਰੋਧਤਾ ਕਰਨੀ ਬਣਦੀ ਹੈ | ਪੰਥ ਵਲੋਂ ਇਨਸਾਫ ਲਈ ਲਗਾਏ ਜਾ ਰਹੇ ਧਰਨੇ ਬਾਦਲ ਸਰਕਾਰ ਦੀ ਦੇਣ ਹੈ ਅਤੇ ਸਭ ਤੋਂ ਵੱਧ ਪੰਥ ਦਾ ਨੁਕਸਾਨ ਬਾਦਲ ਦਲ ਨੇ ਕੀਤਾ ਹੈ | ਬਾਦਲ ਦਲ ਦੀ ਜਦੋਂ ਭਾਜਪਾ ਨਾਲ ਸਾਂਝ ਸੀ ਤਾਂ ਭਾਜਪਾ ਦੇ ਸਾਰੇ ਕੰਮ ਚੰਗੇ ਸੀ ਪਰ ਹੁਣ ਸਾਂਝ ਨਾ ਹੋਣ ਕਾਰਨ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਦੀ ਵਾਪਸੀ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਆਦਿ ਦੇ ਫ਼ੈਸਲੇ ਮਾੜੇ ਲੱਗਣ ਲੱਗ ਗਏ ਤੇ ਵੀਰ ਬਾਲ ਦਿਵਸ ਦੀ ਸ਼ਲਾਘਾ ਕਰਨ ਦੀ ਬਜਾਏ ਆਪਣੀ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਟੇਢੇ ਢੰਗ ਨਾਲ ਵਿਰੋਧਤਾ ਕਰਵਾਈ | ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ 'ਤੇ ਝੂਠੇ ਵਾਅਦੇ ਤੇ ਝੂਠੀ ਸਹੁੰ ਖਾਣ ਵਾਲੇ ਕੈਪਟਨ ਦਾ ਹਸ਼ਰ ਬਾਦਲਾਂ ਤੋਂ ਵੀ ਵੱਧ ਮਾੜਾ ਹੋਇਆ | ਸਭ ਤੋਂ ਜ਼ਲਾਲਤ ਭਰੇ ਤਰੀਕੇ ਨਾਲ ਕੈਪਟਨ ਨੂੰ ਗੱਦੀ ਤੋਂ ਲਾਹਿਆ ਗਿਆ ਤੇ ਟਿਕਟਾਂ ਵੰਡਣ ਵਾਲਾ ਕੈਪਟਨ ਅਮਰਿੰਦਰ ਸਿੰਘ ਖੁਦ ਟਿਕਟਾਂ ਲੈਣ ਲਈ ਭਾਜਪਾ ਦੀਆਂ ਮਿਨਤਾਂ ਕਰ ਰਿਹਾ ਹੈ | ਚੰਨੀ ਸਰਕਾਰ ਨੇ ਵੀ ਆਪਣੇ ਕਾਰਜਕਾਲ ਵਿਚ ਇਨਸਾਫ਼ ਸਬੰਧੀ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਹਰਿਆਣਾ ਅਤੇ ਕੇਂਦਰ ਵਿਚ ਭਾਜਪਾ ਸਰਕਾਰ ਅੱਗੇ ਪੰਥਕ ਮਾਮਲਿਆਂ ਸਬੰਧੀ ਆਵਾਜ਼ ਚੁੱਕਦੇ ਰਹਿੰਦੇ ਹਾਂ | ਉਨ੍ਹਾਂ ਭਾਜਪਾ ਵਿਚ ਗਏ ਸਾਰੇ ਸਿੱਖ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਪੰਥ ਦੇ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਜਲਦ ਹੱਲ ਕਰਵਾਉਣ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਹੋ ਸਕੇ |
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਇਕ ਪਾਸੇ ਜਿਥੇ ਪੰਜਾਬ 'ਚ ਸਰਦੀ ਦਾ ਪ੍ਰਕੋਪ ਜਾਰੀ ਹੈ ਉੱਥੇ ਦੂਜੇ ਪਾਸੇ ਚੋਣ ਪ੍ਰਚਾਰ ਦਾ ਅਖਾੜਾ ਭਖ ਚੁੱਕਾ ਹੈ | 20 ਫ਼ਰਵਰੀ ਨੂੰ ਹੋਣ ਜਾ ਰਹੀ ਵੋਟਿੰਗ ਦੇ ਚੱਲਦਿਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਪ੍ਰਚਾਰ ...
ਬਰਗਾੜੀ, 20 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)- ਵਾਤਾਵਰਨ ਪ੍ਰਦੂਸ਼ਣ ਸਾਡੇ ਦੇਸ਼ ਅਤੇ ਖਾਸਕਰ ਪੰਜਾਬ ਦੇ ਲੋਕਾਂ ਦਾ ਇਕ ਗੰਭੀਰ ਮੁੱਦਾ ਹੈ | ਇਸ ਕਾਰਨ ਹੀ ਲੋਕ ਕੈਂਸਰ, ਸਾਹ, ਦਮਾ, ਟੀ.ਬੀ. ਆਦਿ ਵਰਗੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ | ਇਸ ਲਈ ਸਾਰੀਆਂ ਰਾਜਨੀਤਿਕ ...
ਬਰਗਾੜੀ, 20 ਜਨਵਰੀ (ਲਖਵਿੰਦਰ ਸ਼ਰਮਾ)- ਬਹਿਬਲ ਇਨਸਾਫ਼ ਮੋਰਚਾ ਸਥਾਨ 'ਤੇ ਅੱਜ ਹੋਈ ਪੰਥਕ ਇਕੱਤਰਤਾ ਉਪਰੰਤ 35 ਦਿਨ ਤੋਂ ਧਰਨੇ 'ਤੇ ਬੈਠੇ ਭਾਈ ਸੁਖਰਾਜ ਸਿੰਘ ਖਾਲਸਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੋ ਰਹੀਆਂ ਵਿਧਾਨ ਸਭਾਂ ਚੋਣਾਂ ਵਿਚ ਹਿੱਸਾ ਲੈ ਰਹੇ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਮਨ-ਅਮਾਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੇ ...
ਕੋਟਕਪੂਰਾ, 20 ਜਨਵਰੀ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਸੰਭਾਵੀਂ ਉਮੀਦਵਾਰ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਵਲੋਂ ਅੱਜ ਆਪਣੇ ਸਾਥੀਆਂ ਸਮੇਤ ਨਵੀਂ ਅਨਾਜ ਮੰਡੀ ...
ਬਰਗਾੜੀ, 20 ਜਨਵਰੀ (ਲਖਵਿੰਦਰ ਸ਼ਰਮਾ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਮੇਜਰ ਸਿੰਘ ਦੀ ਬਰਸੀ 'ਤੇ ਰਾਮੇਆਣਾ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਹੱਲਾ ਕੱਢਿਆ ਜਾਵੇਗਾ | ਇਸ ਮੌਕੇ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਦਿਵਿਆਂਗ (40 ਫ਼ੀਸਦੀ ਤੋਂ ਵੱਧ), ਕੋਵਿਡ ਤੋਂ ਪ੍ਰਭਾਵਿਤ ਵੋਟਰ ਤੇ ਅਧਿਕਾਰਤ ਮੀਡੀਆ ਕਰਮੀ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਚੋਣ ਤਹਿਸੀਲਦਾਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਿਟਰਨਿੰਗ ਅਫ਼ਸਰ-ਕਮ-ਉੱਪ ਮੰਡਲ ਮੈਜਿਸਟ੍ਰੇਟ ਮਲੋਟ ਵਲੋਂ ਭਾਰਤੀ ਚੋਣ ...
ਸਾਦਿਕ, 20 ਜਨਵਰੀ (ਗੁਰਭੇਜ ਸਿੰਘ ਚੌਹਾਨ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਭਗਵੰਤ ਮਾਨ ਨੂੰ ਸੀ.ਐਮ ਦਾ ਚਿਹਰਾ ਐਲਾਨ ਕੇ ਪੰਜਾਬ ਦੇ ਵੋਟਰਾਂ ਵਿਚ ਰੂਹ ਫ਼ੂਕ ਦਿੱਤੀ ਹੈ ਅਤੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਹੈ | ਵੱਡੀ ਗਿਣਤੀ ...
ਕੋਟਕਪੂਰਾ, 20 ਜਨਵਰੀ (ਮੇਘਰਾਜ, ਮੇਹਰ ਸਿੰਘ ਗਿੱਲ)- ਥਾਣਾ ਸਿਟੀ ਕੋਟਕਪੂਰਾ ਵਲੋਂ ਇਕ ਮੰਦਰ 'ਚ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਰਾਏ ਪੁੱਤਰ ਘਨੱਈਆ ਲਾਲ ਵਾਸੀ ਗੁਰੂ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਸ਼ਹਿਰ ਦੇ ਵਾਰਡ ਨੰ: 4 ਦੇ ਮੁਹੱਲਾ ਫ਼ਰੈਂਡਸ ...
ਫ਼ਰੀਦਕੋਟ, 20 ਜਨਵਰੀ (ਹਰਮਿੰਦਰ ਸਿੰਘ ਮਿੰਦਾ)- ਫ਼ਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪਤਨੀ ਅਮਨਜੋਤ ਕੌਰ ਢਿੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਅਕਾਲੀ-ਬਸਪਾ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਰਾਜੋਵਾਲਾ ਵਿਖੇ ਮੌਜੂਦਾ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੇ ਵਿਕਾਸ ਕਾਰਜਾਂ ਤੋਂ ਲੋਕ ਖ਼ੁਸ਼ ਸੀ ਪਰ ਕਾਂਗਰਸ ਨੇ ਆਪਣੀ ਸਰਕਾਰ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ...
ਬਰਗਾੜੀ, 20 ਜਨਵਰੀ (ਲਖਵਿੰਦਰ ਸ਼ਰਮਾ)- ਵਿਧਾਨ ਸਭਾ ਹਲਕਾ ਜੈਤੋ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਵੱਡਾ ਖੂਹ ਬਰਗਾੜੀ ਵਿਖੇ ਲੋਕਾਂ ਨਾਲ ਨੁੱਕੜ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ | ਇਸ ਮੌਕੇ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮ ਆਦਮੀ ਪਾਰਟੀ ਨੂੰ ਫ਼ਰੀਦਕੋਟ 'ਚ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਾਂਗਰਸੀ ਆਗੂ ਕੰਵਰਜੀਤ ਸਿੰਘ ਕੌਰੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਕੰਵਰਜੀਤ ਕੌਰੀ ਨੇ ...
ਕੋਟਕਪੂਰਾ, 20 ਜਨਵਰੀ (ਮੇਘਰਾਜ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਵਲੋਂ ਹਲਕੇ 'ਚ ਵੋਟਾਂ ਸਬੰਧੀ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ 'ਚ ਚੋਣ ਮੁਹਿੰਮ ਜਾਰੀ ਹੈ | ਇਕ ਮੀਟਿੰਗ ਨੂੰ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਫ਼ਰੀਦਕੋਟ ਤੋਂ ਮੌਜੂਦਾ ਵਿਧਾਇਕ ਕੁਸ਼ਲਦੀਪ ਸਿੰਘ 'ਕਿੱਕੀ ਢਿੱਲੋਂ' ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਉਨ੍ਹਾਂ ਲਈ ਉਨ੍ਹਾਂ ਦੇ ਭਰਾ ਜੈਸ਼ਨਪ੍ਰੀਤ ਸਿੰਘ ਜੈਸੀ ਢਿੱਲੋਂ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੀ ਟੀਮ ਜਿਸ ਪਿੰਡ ਵਿਚ ਵੀ ਚੋਣ ਪ੍ਰਚਾਰ ਲਈ ਜਾ ਰਹੀ ਹੈ ਉੱਥੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਣ ਦੇ ਨਾਲ-ਨਾਲ ਪਰਿਵਾਰ ਵੱਡੀ ਗਿਣਤੀ ਵਿਚ ਅਧਿਕਾਰਕ ਤੌਰ 'ਤੇ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਲਈ ਵਿਧਾਨ ਸਭਾ ਦੀ ਚੋਣ ਲੜਨ ਜਾ ਰਹੇ ਕੁਸ਼ਲਦੀਪ ਸਿੰਘ 'ਕਿੱਕੀ ਢਿੱਲੋਂ' ਦੀ ਪਤਨੀ ਅਮਨਜੋਤ ਕੌਰ ਢਿੱਲੋਂ ਵਲੋਂ ਸ਼ਹਿਰ ਦੇ ਅਮਨ ਨਗਰ, ਦਸਮੇਸ਼ ਨਗਰ, ਸੰਜੇ ਨਗਰ, ਰੇਲਵੇ ...
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)- ਪਿੰਡ ਦੀਪ ਸਿੰਘ ਵਾਲਾ ਤੋਂ ਸੈਂਕੜੇ ਕਾਂਗਰਸੀ ਪਰਿਵਾਰਾਂ ਦੇ ਸੈਂਕੜੇ ਲੋਕ ਅੱਜ ਪਾਰਟੀ ਨੂੰ ਅਲਵਿਦਾ ਆਖ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX