ਮੱਲ੍ਹੀਆਂ ਕਲਾਂ/ਨਕੋਦਰ, 20 ਜਨਵਰੀ (ਮਨਜੀਤ ਮਾਨ, ਗੁਰਵਿੰਦਰ ਸਿੰਘ)-ਅੱਜ ਪਿੰਡ ਚੂਹੜ ਜ਼ਿਲ੍ਹਾ ਜਲੰਧਰ ਵਿਖੇ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਗੁਰਪ੍ਰਤਾਪ ਸਿੰਘ ਵਡਾਲਾ ਦੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕਰਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਨਕੋਦਰ ਦੇ ਉਮੀਦਵਾਰ ਵਲੋਂ ਦੋਨੇ ਇਲਾਕੇ ਦੇ ਪਿੰਡਾਂ 'ਚ ਘਰ-ਘਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤੇ ਅੱਜ ਇਸੇ ਲੜੀ ਦੇ ਤਹਿਤ ਪਿੰਡ ਚੂਹੜ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਦੀ ਸਮਾਪਤੀ ਤੋਂ ਉਪਰੰਤ ਗੁਰਪ੍ਰਤਪ ਸਿੰਘ ਵਡਾਲਾ ਵਲੋਂ ਮੀਟਿੰਗ ਕਰਕੇ ਜਾਣ ਤੋਂ ਉਪਰੰਤ ਇਹ ਘਟਨਾ ਵਾਪਰੀ ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਫਾਇਰਿੰਗ ਕਰ ਦਿੱਤੀ ਗਈ, ਜਿਸ 'ਚ ਸਰਬਜੀਤ ਸਿੰਘ ਪੁੱਤਰ ਪ੍ਰਗਣ ਸਿੰਘ ਵਾਸੀ ਖੀਵਾ ਦੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਉਰਫ ਸੋਢੀ ਵਾਸੀ ਖੀਵਾ ਪਿੰਡ ਚੂਹੜ ਵਿਖੇ ਮੀਟਿੰਗ 'ਚ ਸ਼ਾਮਿਲ ਹੋਣ ਵਾਸਤੇ ਆਇਆ ਸੀ ਕਿ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਪਾਰਟੀ ਵਰਕਰਾਂ 'ਚ ਆਪਸੀ ਤਕਰਾਰ ਹੋ ਗਿਆ | ਇਹ ਤਕਰਾਰ ਆਪਸੀ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ ਤੇ ਗੰਭੀਰ ਫ਼ੱਟੜ ਹੋਏ ਵਿਅਕਤੀ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ | ਘਟਨਾ ਦੀ ਸੂਚਨਾ ਮਿਲਦੇ ਹੋਏ ਸਬ ਡਵੀਜ਼ਨ ਨਕੋਦਰ ਦੇ ਡੀ. ਐਸ. ਪੀ. ਲਖਵਿੰਦਰ ਸਿੰਘ ਮੱਲ , ਥਾਣਾ ਸਦਰ ਦੇ ਮੁੱਖੀ ਪਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ |
ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਪੰਜਾਬ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘਰੇਲੂ ਅਤੇ ਕੰਮਕਾਜੀ ਔਰਤਾਂ ਨੇ ਹੁਣ ਤੋਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਵਾਰ ਆਪਣੀ ਵੋਟ ਕਿਸੇ ਸਿਆਸੀ ਪਾਰਟੀ ਨੂੰ ਨਹੀਂ ਸਗੋਂ ਹਲਕਾ ਉਮੀਦਵਾਰ ਦੇ ਕਿਰਦਾਰ ਤੇ ...
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਰਾਜ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਕਾਂਗਰਸ ਹਾਈਕਮਾਨ ਵਲੋਂ ਜ਼ਿਲ੍ਹਾਵਾਰ ਆਬਜ਼ਰਵਰਾਂ ਦੀ ਨਿਯੁਕਤ ਕੀਤੀ ਗਈ ਹੈ | ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਕੇ. ਸੀ. ਵੇਣੂਗੋਪਾਲ ਵਲੋਂ ਆਬਜ਼ਰਵਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ...
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 7 ਹੋਰਨਾਂ ਖਿਲਾਫ਼ ਜਬਰ ਜਨਾਹ ਦੇ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਕੇਂਦਰੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੀ ਮੰਗ ਕਰਦੇ ਆ ਰਹੇ ਕਾਂਗਰਸੀ ਆਗੂਆਂ ਨੂੰ ਅਣਗੌਲਿਆ ਕਰਦੇ ਹੋਏ ਭਾਵੇਂ ਕਾਂਗਰਸ ਹਾਈਕਮਾਨ ਵਲੋਂ ਇਕ ਵਾਰ ਫਿਰ ਇਸ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਨੂੰ ਟਿਕਟ ਦੇ ਕੇ ...
ਅੰਮਿ੍ਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)-ਕੁਝ ਸਿੱਖ ਜਥੇਬੰਦੀਆਂ ਵਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ 26 ਜਨਵਰੀ ਤੱਕ ਰਿਹਾਈ ਨਾ ਕੀਤੀ ਗਈ ...
ਰਾਏਕੋਟ, 20 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਜਿੱਥੇ ਗੁਰੂ ਜੀ 21 ਦਿਨ ਬਿਰਾਜੇ ਸਨ, ਜਿਨ੍ਹਾਂ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਮਨਾਏ ਜਾਂਦੇ ਜੋੜ ...
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 7986 ਨਵੇਂ ਮਾਮਲੇ ਸਾਹਮਣੇ ਆਏ ਹਨ ਜ ਕਿ 31 ਮਰੀਜ਼ਾਂ ਦੀ ਕੋਰੋਨਾ ਕਰਕੇ ਮੌਤ ਹੋਈ ਹੈ ਅਤੇ 5932 ਮਰੀਜ਼ ਕੋਰੋਨਾ ਤੋਂ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ ਵਿਚ ਐਸ.ਏ.ਐਸ ਨਗਰ ਤੋਂ 1360, ਲੁਧਿਆਣਾ ...
ਜਗਰਾਉਂ, 20 ਜਨਵਰੀ (ਜੋਗਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਯੂਥ ਵਿੰਗ ਦੇ ਸਰਗਰਮ ਆਗੂ ਸ: ਮਨਪ੍ਰੀਤ ਸਿੰਘ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦਾ ਪ੍ਰਧਾਨ ...
ਸੰਗਰੂਰ, 20 ਜਨਵਰੀ (ਧੀਰਜ਼ ਪਸ਼ੌਰੀਆ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁੱਦਿਆਂ ਨੰੂ ਛੱਡ ਕੇ ਚਿਹਰਿਆਂ ਨੰੂ ਲੈ ਕੇ ਲੜੀਆਂ ਜਾ ਰਹੀਆਂ ਹਨ ਕਿ ਸਾਡਾ ਮੁੱਖ ਮੰਤਰੀ ਫਲਾਣਾ ਸਿੰਘ ਹੈ ਜੋ ਭਾਰਤੀ ਸੰਵਿਧਾਨ ਦੇ ਬਿਲਕੁਲ ਉਲਟ ਹੈ | ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ...
ਅਟਾਰੀ, 20 ਜਨਵਰੀ (ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ. ਐਸ. ਐਫ. ਦੇ ਜਵਾਨਾਂ ਨੇ ਅਟਾਰੀ ਸਰਹੱਦ ਦੀ ਅਬਜ਼ਰਵਰ ਪੋਸਟ ਮੁਹਾਵਾ ਤੋਂ 7 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ 35 ਕਰੋੜ ਰੁਪਏ ...
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਕੜਾਕੇ ਦੀ ਠੰਡ ਪੈਣ ਕਰਕੇ ਉੱਤਰੀ ਭਾਰਤ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਚੱਲ ਰਿਹਾ ਹੈ ਪਰ ਉਤਰੀ ਭਾਰਤ ਵਿਚ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਕਰਕੇ ਠੰਡ ਤੇ ਸ਼ੀਤ ਲਹਿਰ ਹੋਰ ਵੀ ਵਧੇਗੀ | ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ...
ਚੰਡੀਗੜ੍ਹ, 20 ਜਨਵਰੀ (ਮਾਨ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵਲੋਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਚੋਣਾਂ ਦਾ ਬਿਗਲ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਮਾਈ ਭਾਗੋ ਨਰਸਿੰਗ ਕਾਲਜ ਨੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਮੁਕਾਮ ਹਾਸਲ ਕਰਕੇ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ | ਬਾਬਾ ਫਰੀਦ ਯੂਨੀਵਰਸਟੀ ਵਲੋਂ 18 ਜਨਵਰੀ 2022 ਨੂੰ ਐਲਾਨੇ ਗਏ ਬੀ.ਐੱਸ.ਸੀ. ਨਰਸਿੰਗ ਚੌਥਾ ਸਾਲ ਦੇ ...
ਹਰਿੰਦਰ ਸਿੰਘ
ਤਰਨ ਤਾਰਨ, 20 ਜਨਵਰੀ-ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਤੇ ਖੇਮਕਰਨ 'ਚ ਕਾਂਗਰਸ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਨੂੰ ਐਲਾਨਣ 'ਚ ਕੀਤੀ ਜਾ ਰਹੀ ਦੇਰੀ ਦਾ ਕਾਂਗਰਸੀ ਉਮੀਦਵਾਰਾਂ ਨੂੰ ਵੱਡਾ ਖ਼ਮਿਆਜ਼ਾ ਭੁਗਤਣਾ ਪੈ ...
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਈਸਿੰਸ ਫ਼ਰੀਦਕੋਟ ਵਲੋਂ ਐਲਾਨੇ ਐਮ.ਐਸ.ਸੀ. (ਨਰਸਿੰਗ) ਦੇ ਆਖ਼ਰੀ ਸਾਲ ਦੇ ਨਤੀਜੇ 'ਚ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਦੀਆਂ 2 ਵਿਦਿਆਰਥਣਾਂ ਨੇ ਪਹਿਲੇ ...
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 20 ਜਨਵਰੀ-ਪੰਜਾਬ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ 'ਹਾਥੀ' ਵਲੋਂ ਸਾਲ 1992 ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੀ ਦਹਾੜ ਮਾਰੀ ਗਈ ਸੀ ਤੇ ਬਸਪਾ ਦੇ 9 ਉਮੀਦਵਾਰ ਵਿਧਾਇਕ ਬਣਕੇ ਪੰਜਾਬ ਵਿਧਾਨ ਸਭਾ ਦੀਆਂ ਪੌੜ੍ਹੀਆਂ ਚੜ੍ਹੇ ਸਨ | ਬਸਪਾ ਉਸ ...
ਕਪੂਰਥਲਾ, 20 ਜਨਵਰੀ (ਅਮਰਜੀਤ ਕੋਮਲ)-ਆਨਲਾਈਨ ਸਿੱਖਿਆ ਕਿਸੇ ਵੀ ਤਰ੍ਹਾਂ ਸਕੂਲੀ ਪੜ੍ਹਾਈ ਦਾ ਬਦਲ ਨਹੀਂ | ਇਸ ਲਈ ਸਰਕਾਰ ਨੂੰ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ 50 ਪ੍ਰਤੀਸ਼ਤ ਹਾਜ਼ਰੀ ਨਾਲ ...
ਪਟਿਆਲਾ, 20 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਿਛਲੇ ਕਈ ਦਹਾਕਿਆਂ ਤੋਂ ਜਥੇਦਾਰ ਅਤੇ ਲਾਣੇਦਾਰ ਦੇ ਆਖੇ ਪੈਂਦੀ ਵੋਟ ਦੀ ਰਵਾਇਤ ਹੁਣ ਲਗਭਗ ਖ਼ਤਮ ਹੁੰਦੀ ਜਾ ਰਹੀ ਹੈ | ਆਧੁਨਿਕ ਦੌਰ 'ਚ ਜਿੱਥੇ ਵੋਟਰ ਜਾਗਰੂਕ ਹੋਇਆਂ ਉੱਥੇ ਹੀ ਵਧੇਰੇ ਸਵੈਮਾਣ ਹੋਣ ਕਾਰਨ ਸਿੱਧੇ ...
ਐੱਸ. ਏ. ਐੱਸ. ਨਗਰ, 20 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀਂ ਈ. ਡੀ. ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਸਰਗਰਮੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ | ਜੇਕਰ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ, ਤਾਂ ਇਸ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਨੇ ਸਭ ...
ਚੰਡੀਗੜ੍ਹ, 20 ਜਨਵਰੀ (ਅੰਕੁਰ ਤਾਂਗੜੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਦੀ ਰਾਸ਼ੀ ਦਾ ਮਿਲਣਾ ਇਹ ਸਾਬਿਤ ਕਰਦਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਆਦਮੀ ਬਣਨ ਦਾ ਕੇਵਲ ਡਰਾਮਾ ਕਰਦੇ ਹਨ | ਇਸ ਗੱਲ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX