ਅਜੀਤਵਾਲ, 20 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)- ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਬਗਾਵਤੀ ਸੁਰਾਂ ਕਾਰਨ ਕਾਂਗਰਸ ਦੀ ਹਾਲਤ ਪਤਲੀ ਦਿਖਾਈ ਦੇ ਰਹੀ ਹੈ | ਮੋਗਾ ਸ਼ਹਿਰੀ ਹਲਕੇ ਵਿਚ ਹਿੰਦੂ ਵੋਟਰਾਂ ਦੀ ਬਹੁਤਾਤ ਕਰਕੇ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਕੁਝ ਹੱਦ ਸਥਿਰ ਹੈ ਪਰ ਇੱਥੋਂ ਕਾਂਗਰਸ ਦੇ ਅੱਧਾ ਦਰਜਨ ਟਿਕਟ ਦੇ ਦਾਅਵੇਦਾਰਾਂ ਵਿਚੋਂ ਮਨਜੀਤ ਸਿੰਘ ਮਾਨ, ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ ਵਰਗੇ ਵੱਡੇ ਆਗੂ ਚੁੱਪ ਹਨ ਜਦੋਂ ਕਿ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਕਾਂਗਰਸ ਤੋਂ ਟਿਕਟ ਨਾ ਮਿਲਣ ਕਰਕੇ ਭਾਜਪਾ ਵਿਚ ਚਲੇ ਗਏ ਹਨ ਜਿਨ੍ਹਾਂ ਨਾਲ ਕੁਝ ਕੌਂਸਲਰ ਤੇ ਪੰਚ ਸਰਪੰਚ ਵੀ ਸੁਣੀਂਦੇ ਹਨ | ਜਦੋਂ ਕਿ ਜਗਰੂਪ ਸਿੰਘ ਤਖ਼ਤੂਪੁਰਾ ਨੇ ਮਾਲਵਿਕਾ ਸੂਦ ਨੂੰ ਹਮਾਇਤ ਦਾ ਭਰੋਸਾ ਦੇ ਕੇ ਕੁਝ ਢਾਰਸ ਦਿੱਤੀ ਹੈ | ਮੋਗਾ ਸ਼ਹਿਰੀ ਹਲਕੇ ਵਿਚ ਸਭ ਤੋਂ ਵੱਡੇ ਖਿਡਾਰੀ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਹਨ ਅਤੇ ਉਨ੍ਹਾਂ ਨੂੰ ਸਿਆਸੀ ਲੀਡਰ ਤੇ ਲੋਕ ਤਰੁਪ ਦਾ ਪੱਤਾ ਕਹਿੰਦੇ ਹਨ | ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਵਲੋਂ ਟਿਕਟ ਕੱਟੇ ਜਾਣ 'ਤੇ ਕਾਂਗਰਸ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਉਸ ਵਿਰੁੱਧ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਆਗੂ ਤੇ ਵਰਕਰ ਕਾਫੀ ਔਖੇ ਹਨ ਕਿ ਦੂਸਰੀ ਵਾਰ ਸਾਡੇ ਸਿਰ 'ਤੇ ਅਕਾਲੀ ਦਲ ਵਿਚੋਂ ਲਿਆ ਕੇ ਉਮੀਦਵਾਰ ਨੂੰ ਮੜ੍ਹ ਦਿੱਤਾ ਗਿਆ ਹੈ | ਬੇਸ਼ੱਕ ਭੁਪਿੰਦਰ ਸਿੰਘ ਸਾਹੋਕੇ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਆਪਣੀ ਹਾਲਾਤ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਇੱਥੇ ਦੱਸਣਾ ਬਣਦਾ ਹੈ ਕਿ 2017 ਵਿਚ ਅਕਾਲੀ ਦਲ 'ਚੋਂ ਆ ਕੇ ਕਾਂਗਰਸ ਵਲੋਂ ਟਿਕਟ ਲੜਨ ਵਾਲੀ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ | ਬਾਘਾ ਪੁਰਾਣਾ ਹਲਕੇ ਤੋਂ ਕਾਂਗਰਸ ਦੀਆਂ ਬਗਾਵਤੀ ਸੁਰਾਂ ਤਾਂ ਕੁਝ ਜ਼ਿਆਦਾ ਹੀ ਤੇਜ਼ ਹੋ ਰਹੀਆਂ ਹਨ ਕਿਉਂਕਿ ਅੱਧੇ ਤੋਂ ਵੱਧ ਕਾਂਗਰਸੀ ਆਗੂਆਂ ਤੇ ਮੋਹਤਬਰਾਂ ਨੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਨੂੰ ਟਿਕਟ ਦੇਣ ਲਈ ਵੱਡਾ ਇਕੱਠ ਕੀਤਾ ਸੀ ਪਰ ਕਾਂਗਰਸ ਪਾਰਟੀ ਵਲੋਂ ਦੁਬਾਰਾ ਫਿਰ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਟਿਕਟ ਦੇਣ ਨਾਲ ਭੋਲਾ ਸਿੰਘ ਬਰਾੜ ਤੇ ਉਸ ਦੇ ਸਾਥੀਆਂ ਯੋਧਾ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ ਤੇ ਹੋਰ ਬਹੁਤ ਸਾਰੇ ਆਗੂਆਂ ਤੇ ਵਰਕਰਾਂ ਨੇ ਅਸਤੀਫੇ ਦੇ ਕੇ ਕਾਂਗਰਸ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਇਸ ਲਈ ਇਸ ਵਾਰ ਦਰਸ਼ਨ ਸਿੰਘ ਬਰਾੜ ਲਈ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੌਖਾ ਨਹੀਂ | ਵਿਧਾਨ ਸਭਾ ਹਲਕਾ ਧਰਮਕੋਟ ਵਿਚ ਇਕ ਮਹੀਨਾ ਪਹਿਲਾਂ ਤੱਕ ਮੌਜੂਦਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਤੋਂ ਇਲਾਵਾ ਕੋਈ ਹੋਰ ਦਾਅਵੇਦਾਰ ਜਾਂ ਵਿਰੋਧੀ ਨਹੀਂ ਦਿਸ ਰਿਹਾ ਸੀ ਪਰ ਟਿਕਟਾਂ ਦੀ ਵੰਡ ਤੋਂ ਪਹਿਲਾਂ ਇਕਦਮ ਧਮੀਜਾ ਤੇ ਹੀਰੋ ਪਰਿਵਾਰ ਨੇ ਟਿਕਟ ਲੈਣ ਲਈ ਸ਼ਕਤੀ ਪ੍ਰਦਰਸ਼ਨ ਕਰ ਦਿੱਤਾ ਤੇ ਕਿਹਾ ਕਿ ਵਿਧਾਇਕ ਲੋਹਗੜ੍ਹ ਨੇ ਅਕਾਲੀ ਦਲ ਵਿਚੋਂ ਆਇਆਂ ਨੂੰ ਹੀ ਪ੍ਰਧਾਨਗੀਆਂ ਤੇ ਅਹੁਦੇਦਾਰੀਆਂ ਵੰਡੀਆਂ ਹਨ ਜਦੋਂ ਕਿ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾਈ ਰੱਖਿਆ ਹੈ ਅਤੇ ਹੁਣ ਹਲਕਾ ਧਰਮਕੋਟ ਵਿਚੋਂ ਆਏ ਦਿਨ ਕਾਂਗਰਸੀ ਆਗੂ ਤੇ ਵਰਕਰ ਕਾਂਗਰਸ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਜਾ ਕੇ ਕਾਂਗਰਸੀ ਉਮੀਦਵਾਰ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਰਾਹ ਔਖਾ ਕਰ ਰਹੇ ਹਨ | ਹੁਣ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰ ਆਪੋ ਆਪਣੇ ਹਲਕੇ ਵਿਚ ਉੱਠ ਰਹੀਆਂ ਬਗਾਵਤੀ ਸੁਰਾਂ ਨੂੰ ਕਿਵੇਂ ਦਬਾਉਂਦੇ ਹਨ ਇਹ ਪਤਾ ਨਹੀਂ ਪਰ ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਵਿਰੋਧੀ ਉਮੀਦਵਾਰਾਂ ਦੇ ਨਾਲ ਨਾਲ ਆਪਣਿਆਂ ਨਾਲ ਵੀ ਲੜਨਾ ਪਵੇਗਾ |
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੋਗਾ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਆਗੂ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਬਰਾੜ, ਡੀਪੂ ...
ਨਿਹਾਲ ਸਿੰਘ ਵਾਲਾ, 20 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਭੁਪਿੰਦਰ ਸਿੰਘ ਸਾਹੋਕੇ ਦੇ ਹੱਕ ਵਿਚ ਹਲਕਾ ਬਾਘਾ ਪੁਰਾਣਾ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ...
ਮੋਗਾ, 20 ਜਨਵਰੀ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਕੁੱਕ ਪੰਜਾਬ ਵਿਚ 18 ਲੱਖ 70 ਹਜ਼ਾਰ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਖਾਣਾ ਤਿਆਰ ਕਰ ਕੇ ਵਰਤਾਉਂਦੇ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ)- ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਣ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਫ਼ਿਕਰਮੰਦੀ ਦਾ ਵਿਸ਼ਾ ਹੈ ਜਿਸ ਦੇ ਹੱਲ ਲਈ ਕੋਰੋਨਾ ਸਾਵਧਾਨੀਆਂ ਵਰਤਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ 50 ਫ਼ੀਸਦੀ ਹਾਜ਼ਰੀ ...
ਬਾਘਾ ਪੁਰਾਣਾ, 20 ਜਨਵਰੀ (ਕਿ੍ਸ਼ਨ ਸਿੰਗਲਾ)- ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ...
ਕਿਸ਼ਨਪੁਰਾ ਕਲਾਂ, 20 ਜਨਵਰੀ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)- ਸਿੱਖ ਵਿਰਸੇ ਨੂੰ ਤਾਜ਼ਾ ਰੱਖਣ ਤੇ ਨੌਜਵਾਨਾਂ ਵਿਚ ਵੱਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠੱਲ੍ਹਣ ਦੇ ਮੰਤਵ ਤਹਿਤ ਸੰਤ ਬਾਬਾ ਖਜਾਨ ਸਿੰਘ ਦੀ ਯਾਦ ਨੂੰ ਸਮਰਪਿਤ 7ਵਾਂ ਗਤਕਾ ਟੂਰਨਾਮੈਂਟ ...
ਨਿਹਾਲ ਸਿੰਘ ਵਾਲਾ, 20 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਬੀੜ ਰਾਊਕੇ ਕੋਲ ਸੇਮ ਦਾ ਨਵਾਂ ਬਣ ਰਿਹਾ ਪੁਲ ਸਬੰਧਿਤ ਮਹਿਕਮੇ ਦੀ ਧੀਮੀ ਚਾਲ ਕਾਰਨ ਠੰਢ ਅਤੇ ਖ਼ਰਾਬ ਮੌਸਮ ਦੇ ਦਿਨਾਂ ਦੌਰਾਨ ਪੈ ਰਹੀ ਧੁੰਦ ਦੌਰਾਨ ਗੰਭੀਰ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) ਜ਼ਿਲ੍ਹਾ ਮੋਗਾ ਵਿਚ ਸੇਵਾਵਾਂ ਨਿਭਾਅ ਰਹੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰੀਕਾਸ਼ਨ ਡੋਜ਼ (ਇਹਤੀਆਦੀ ਖ਼ੁਰਾਕ) ਲਗਾਉਣ ਦਾ ਵਿਸ਼ੇਸ਼ ਕੈਂਪ 21 ਜਨਵਰੀ ਨੂੰ ...
ਠੱਠੀ ਭਾਈ, 20 ਜਨਵਰੀ (ਜਗਰੂਪ ਸਿੰਘ ਮਠਾੜੂ)- ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਤੇ ਪਿੰਡ ਠੱਠੀ ਭਾਈ ਦੇ ਸਰਪੰਚ ਰਾਮ ਸਿੰਘ ਲੋਧੀ ਦੇ ਛੋਟੇ ਭਰਾ, ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਮਾਮਾ, ਬਾਰ ...
ਕੋਟ ਈਸੇ ਖਾਂ, 20 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਸਤਨਾਮ ਸਿੰਘ ਕੈਨੇਡੀਅਨ ਪਿੰਡ ਦਾਤੇਵਾਲ ਦੇ ਪਿਤਾ ਬਲਵੀਰ ਸਿੰਘ ਕਲਸੀ ਜੋ ਬੀਤੀ 19 ਜਨਵਰੀ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰ ਗੁਰੂ ਚਰਨਾਂ 'ਚ ਜਾ ਬਿਰਾਜੇ, ਦੀ ਮਿ੍ਤਕ ਦੇਹ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ)- ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਆਂਚਲ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਬਹੁਤ ਸਾਰੇ ਆਗੂ ਪੱਬਾਂ ਭਾਰ ਸਨ ਅਤੇ ਉਨ੍ਹਾਂ ਵਲੋਂ ਟਿਕਟ ਲੈਣ ਲਈ ਪੂਰੀ ਜ਼ੋਰ ਅਜ਼ਮਾਇਸ਼ ਵੀ ਕੀਤੀ ਗਈ ਪਰ ਕਾਂਗਰਸ ਹਾਈਕਮਾਂਡ ਵਲੋਂ ਇਸ ...
ਮੋਗਾ, 20 ਜਨਵਰੀ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਦੇ ਫ਼ਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਜੋ ਕਿ ਸ਼੍ਰੋਮਣੀ ਅਕਾਲੀ ...
ਕੋਟ ਈਸੇ ਖਾਂ, 20 ਜਨਵਰੀ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਉੱਘੇ ਸਮਾਜ ਸੇਵੀ ਆਗੂ ਹਰਪ੍ਰੀਤ ਸਿੰਘ ਹੀਰੋ ਸਾਬਕਾ ਚੇਅਰਮੈਨ ਬਲਾਕ ਸੰਮਤੀ ਧਰਮਕੋਟ ਜੋ ਕਿ ਸਵ: ਹਰਚਰਨ ਸਿੰਘ ਹੀਰੋ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਪੁੱਤਰ ਹਨ ਨੂੰ ਸੰਯੁਕਤ ...
ਕੋਟ ਈਸੇ ਖਾਂ, 20 ਜਨਵਰੀ (ਨਿਰਮਲ ਸਿੰਘ ਕਾਲੜਾ)- ਸੁਖਮੰਦਰ ਸਿੰਘ ਪ੍ਰਧਾਨ ਸਿਟੀ ਮੰਡਲ ਟੀ.ਐਸ.ਯੂ. ਮੋਗਾ ਦੇ ਪਿਤਾ ਅਜਾਇਬ ਸਿੰਘ ਵਾਸੀ ਵਰੇ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਕਰਦੇ ਹੋਏ ਸਵਰਗ ਸਿਧਾਰ ਗਏ ਹਨ | ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ...
ਧਰਮਕੋਟ, 20 ਜਨਵਰੀ (ਪਰਮਜੀਤ ਸਿੰਘ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਓਵੇਂ ਹੀ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਉਤਸ਼ਾਹ ਵਧਦਾ ਜਾ ਰਿਹਾ ਹੈ | ਹਲਕਾ ਧਰਮਕੋਟ ਵਿਚੋਂ ਕਾਂਗਰਸ ਤੇ ਅਕਾਲੀਆਂ ਦਾ ਵਜੂਦ ਜ਼ੀਰੋ ਹੁੰਦਾ ਦਿਖਾਈ ਦੇ ਰਿਹਾ ...
ਬਾਘਾ ਪੁਰਾਣਾ, 20 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਵਜੋਂ ਜਾਣੀ ਜਾਂਦੀ ਨਾਮਵਰ ਵਿੱਦਿਅਕ ਸੰਸਥਾ ਐਲ.ਏ. ਆਈਲਟਸ ਗਰੁੱਪ ਆਫ਼ ਇੰਸਟੀਚਿਊਟ ਤੋਂ ਹਰ ਹਫ਼ਤੇ ਵਿਦਿਆਰਥੀ ਚੰਗੇ ਬੈਂਡ ...
ਬੱਧਨੀ ਕਲਾਂ, 20 ਜਨਵਰੀ (ਸੰਜੀਵ ਕੋਛੜ)- ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਰਿਸ਼ਤੇਦਾਰ, ਅਜੀਤਪਾਲ ਸਿੰਘ ਰਣੀਆਂ ਸਰਕਲ ਪ੍ਰਧਾਨ ਦੇ ਚਚੇਰੇ ਭਰਾ ਤੇ ਰਣਵੀਰ ਸਿੰਘ ਗਿੱਲ ਦੇ ਪਿਤਾ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ...
ਠੱਠੀ ਭਾਈ, 20 ਜਨਵਰੀ (ਜਗਰੂਪ ਸਿੰਘ ਮਠਾੜੂ)- ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਸੇਖਾ ਕਲਾਂ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਦੇ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ...
ਧਰਮਕੋਟ, 20 ਜਨਵਰੀ (ਪਰਮਜੀਤ ਸਿੰਘ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਨਾਂਅ ਐਲਾਨੇ ਜਾ ਰਹੇ ਹਨ ਉੱਥੇ ਹੀ ਆਲ ਇੰਡੀਆ ਰੰਘਰੇਟਾ ਦਲ ਵਲੋਂ ਵੀ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਚੋਣ ...
ਕਿਸ਼ਨਪੁਰਾ ਕਲਾਂ, 20 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਵਿਸਾਖਾ ਸਿੰਘ ਤੋਂ ਵਰੋਸਾਏ ਹੋਏ ਸੰਤ ਮਾਨ ਸਿੰਘ ਦੀ ਬਰਸੀ ਪੰਥਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਐਨ.ਆਰ.ਆਈ. ਵੀਰਾਂ ਤੇ ਇਲਾਕਾ ...
ਨਿਹਾਲ ਸਿੰਘ ਵਾਲਾ, 20 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ 'ਤੇ ਹਰੇਕ ਪੰਜਾਬੀ ਦੇ ਚਿਹਰੇ 'ਤੇ ਖ਼ੁਸ਼ੀ ਦੀ ਝਲਕ ਹੈ¢ ਵਿਧਾਇਕ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)- ਮੋਗਾ ਤੋਂ ਆਪ ਉਮੀਦਵਾਰ ਅਮਨਦੀਪ ਕੌਰ ਅਰੋੜਾ ਅੱਜ ਸ਼ਹਿਰ 'ਚ ਦੁਕਾਨਦਾਰਾਂ ਨੂੰ ਮਿਲੇ ਅਤੇ ਸੁਨਹਿਰੇ ਪੰਜਾਬ ਲਈ ਤੇ ਬੱਚਿਆਂ ਦੇ ਭਵਿੱਖ ਲਈ ਇਕ ਮੌਕਾ ਭਗਵੰਤ ਮਾਨ ਨੂੰ , ਮੁਹਿੰਮ ਤਹਿਤ ਆਪਣੇ ...
ਨਿਹਾਲ ਸਿੰਘ ਵਾਲਾ, 20 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਵਿਧਾਨ ਸਭਾ ਚੋਣਾਂ ਦਾ ਰੰਗ ਦਿਨ ਬ ਦਿਨ ਗੂੜ੍ਹਾ ਹੋ ਰਿਹਾ ਹੈ | ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹਲਕੇ ਵਿਚ ਨੁੱਕੜ ਮੀਟਿੰਗਾਂ ਤੇਜ਼ ਕੀਤੀਆਂ ਜਾ ਰਹੀਆਂ ਹਨ ਪਰ ਕੁਝ ਨਾਰਾਜ਼ ਆਗੂਆਂ ਵਲੋਂ ਆਪਣੀ ...
ਕੋਟ ਈਸੇ ਖਾਂ, 20 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਧਰਮਕੋਟ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਦੇ ਹੱਕ 'ਚ ਵੱਡੀ ਗਿਣਤੀ 'ਚ ਪਿੰਡ ਚੂਹੜਚੱਕ ਨਿਵਾਸੀਆਂ ਨੇ ਨਿੱਤਰਨ ਦਾ ਫ਼ੈਸਲਾ ਕੀਤਾ | ਇਸ ਮੌਕੇ ਸਰੂਪ ਸਿੰਘ ਸੰਧੂ ਦੇ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਓਵੇਂ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਗਰਾਫ਼ ਦਿਨ-ਬ-ਦਿਨ ਉੱਚਾ ਹੁੰਦਾ ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿਨੋਂ-ਦਿਨ ਲੋਕਾਂ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਅੱਜ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ ਘੱਲ ਕਲਾਂ ਰਿੱਕੀ, ਸਰਪੰਚ ਰੱਤੀਆਂ ਜਗਜੀਤ ਸਿੰਘ ਤੇ ਸਰਪੰਚ ਖੋਸਾ ਪਾਂਡੋ ਤਰਸੇਮ ਸਿੰਘ ਨੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਅਤੇ ...
ਨਿਹਾਲ ਸਿੰਘ ਵਾਲਾ, 20 ਜਨਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੇ ਹੱਕ ਵਿਚ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਕਿਸਾਨ ਮੋਰਚਾ ਦੇ ਕੁੱਝ ਧੜਿਆਂ ਵਲੋਂ ਸੰਯੁਕਤ ਸਮਾਜ ਮੋਰਚਾ ਦੇ ਨਾਂਅ 'ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਨ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਵਲੋਂ ਬਿਆਨ ਦੇਣ ਨਾਲ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਕਿਹਾ ਕਿ ਉਹ ਮੋਗਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਧੁਨਿਕ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਜਿਵੇਂ ਕਿ ਵਧੀਆ ਹਸਪਤਾਲ, ਸੈਰ ਆਦਿ ਲਈ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਹਲਕਾ ਇੰਚਾਰਜ ਮੋਗਾ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਅੱਜ ਵਿਸ਼ੇਸ਼ ਤੌਰ 'ਤੇ 'ਅਜੀਤ' ਉਪ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ਨਾਲ ਕੀਤੀ ਗਈ ...
ਨੱਥੂਵਾਲਾ ਗਰਬੀ, 20 ਜਨਵਰੀ (ਸਾਧੂ ਰਾਮ ਲੰਗੇਆਣਾ)- 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਬਾਘਾ ਪੁਰਾਣਾ ਦੇ ਸਪੁੱਤਰ ਜਸਪ੍ਰੀਤ ਸਿੰਘ ਮਾਹਲਾ ਨੇ ਆਪਣੇ ...
ਕੋਟ ਈਸੇ ਖਾਂ, 20 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਇਲਾਕਾ ਕੋਟ ਈਸੇ ਖਾਂ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਵਿਜੇ ਕੁਮਾਰ ਧੀਰ, ਨਗਰ ਪੰਚਾਇਤ ਦੇ ਵਾਈਸ ...
ਬਾਘਾ ਪੁਰਾਣਾ, 20 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅੰਦਰ ਦਰਸ਼ਨ ਸਿੰਘ ਬਰਾੜ ਵਲੋਂ ਕੀਤੀਆਂ ਜਾਂਦੀਆਂ ਨੁੱਕੜ ਮੀਟਿੰਗਾਂ 'ਚ ਜੁੜਦੇ ਲੋਕਾਂ ਦੇ ਆਪ-ਮੁਹਾਰੇ ਇਕੱਠ ਵਿਧਾਇਕ ਬਰਾੜ ਦੇ ਹੱਕ 'ਚ ...
ਕੋਟ ਈਸੇ ਖਾਂ, 20 ਜਨਵਰੀ (ਨਿਰਮਲ ਸਿੰਘ ਕਾਲੜਾ)- ਆਮ ਆਦਮੀ ਪਾਰਟੀ ਨੂੰ ਹਲਕਾ ਧਰਮਕੋਟ ਤੋਂ ਚੋਣ ਮੁਹਿੰਮ 'ਚ ਭਰਵਾ ਹੁੰਗਾਰਾ ਮਿਲ ਰਿਹਾ ਹੈ | ਹਲਕੇ 'ਚ ਲਾਡੀ ਢੋਸ ਨਾਲ ਧੜਾ ਧੜ ਜੁੜ ਰਹੇ ਲੋਕਾਂ ਨੇ ਵਿਰੋਧੀ ਧਿਰਾਂ ਦੇ ਹੋਸ਼ ਉਡਾ ਦਿੱਤੇ ਹਨ | ਉਕਤ ਸ਼ਬਦਾਂ ਦਾ ...
ਠੱਠੀ ਭਾਈ, 20 ਜਨਵਰੀ (ਜਗਰੂਪ ਸਿੰਘ ਮਠਾੜੂ)- ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਤਿਵੇਂ ਤਿਵੇਂ ਵੱਖ-ਵੱਖ ਪਾਰਟੀਆਂ 'ਚੋਂ ਇੱਧਰ ਉਧਰ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤੇ ਲਗਭਗ ਸਾਰੀਆਂ ਹੀ ਪਾਰਟੀਆਂ ਵਲੋਂ ਇਕ ਦੂਜੇ ਦੇ ਵਰਕਰਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX