ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਗਰੀਬ ਲੋਕਾਂ ਦੀ ਰੋਟੀ ਦੇ ਮੁੱਦੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਅਤੇ ਦੂਜੇ ਕੋਰੋਨਾ ਦੌਰ ਵਿਚ ਮੁਫ਼ਤ ਅਨਾਜ ਯੋਜਨਾ ਸ਼ੁਰੂ ਕੀਤੀ ਸੀ¢ ਪੰਜ ਮਹੀਨਿਆਂ ਬਾਅਦ ਤਿੰਨ ਮਹੀਨੇ, ਫਿਰ ਦੋ ਅਤੇ ਹੁਣ ਚਾਰ ਮਹੀਨਿਆਂ ਦਾ ਅਨਾਜ ਕੇਂਦਰ ਵੱਲੋਂ ਮੁਫ਼ਤ ਦਿੱਤਾ ਜਾ ਰਿਹਾ ਹੈ¢ ਪਰ ਪੰਜਾਬ ਸਰਕਾਰ ਦੀ ਸਿਆਸਤ ਕਾਰਨ ਇਨ੍ਹਾਂ ਚਾਰ ਮਹੀਨਿਆਂ ਦਾ ਅਨਾਜ ਡਿਪੂਆਂ ਦੀਆਂ ਮਸ਼ੀਨਾਂ 'ਤੇ ਤਾਂ ਚੜ੍ਹ ਗਿਆ ਹੈ, ਪਰ ਵੰਡਿਆ ਨਹੀਂ ਜਾ ਰਿਹਾ¢ ਇਹ ਇਲਜ਼ਾਮ ਅੱਜ ਭਾਜਪਾ ਆਗੂਆਂ ਨੇ ਲਾਇਆ | ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਅੱਜ ਪ੍ਰਵਾਸੀ ਲੋਕਾਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਅਨਾਜ ਦੀ ਵੰਡ ਨਾ ਹੋਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ¢ ਇਸ ਸਬੰਧੀ ਜਾਣਕਾਰੀ ਲੈਣ 'ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਤਹਿਤ ਕੋਰੋਨਾ ਸਮੇਂ ਦੌਰਾਨ ਚਾਰ ਮਹੀਨਿਆਂ ਲਈ ਪ੍ਰਤੀ ਮਹੀਨਾ 5 ਕਿੱਲੋ ਅਨਾਜ, ਜੋ ਕਿ ਪ੍ਰਤੀ ਵਿਅਕਤੀ 20 ਕਿੱਲੋ ਬਣਦਾ ਹੈ, ਨੂੰ ਵੰਡਣ ਲਈ ਨਹੀਂ ਦਿੱਤਾ ਜਾ ਰਿਹਾ ਹੈ, ਜਦਕਿ ਇਹ ਅਨਾਜ ਡਿਪੂ ਹੋਲਡਰਾਂ ਦੀ ਮਸ਼ੀਨਾਂ 'ਤੇ ਚੜ੍ਹ ਗਿਆ ਹੈ | ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਭਾਜਪਾ ਸਰਕਾਰ ਦੀ ਇਸ ਸਕੀਮ ਦਾ ਲਾਭ ਨਾ ਮਿਲੇ ਅਤੇ ਲੋਕ ਭਾਜਪਾ ਦਾ ਸਮਰਥਨ ਨਾ ਕਰਨਾ ਇਹ ਇਕ ਸਾਜ਼ਿਸ਼ ਹੈ | ਇਸ ਮੌਕੇ ਉਨ੍ਹਾਂ ਨਾਲ ਐੱਸ.ਸੀ. ਮੋਰਚਾ ਦੇ ਪ੍ਰਧਾਨ ਜਸਬੀਰ ਸਿੰਘ ਰਾਣਾ, ਬੀ.ਸੀ. ਮੋਰਚਾ ਦੇ ਪ੍ਰਧਾਨ ਰਵਿੰਦਰ ਰਵੀ, ਅਜੀਤਪਾਲ ਸਿੰਘ, ਨਰਿੰਦਰ ਗੋਇਲ, ਜਸਵੀਰ ਸਿੰਘ, ਟਰਾਂਸਪੋਰਟ ਸੈੱਲ ਦੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਈ.ਡੀ. ਵਲੋਂ ਮਾਰੇ ਗਏ ਛਾਪੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆਪਣੀ ਹਾਰ ਨੂੰ ਦੇਖਦੇ ਹੋਏ ਬਦਲਾਖ਼ੋਰੀ ਦੀ ਭਾਵਨਾ ਨਾਲ ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ...
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਸਪੇਸ ਐਜ. ਅਕਾਦਮੀ ਯੂ. ਐੱਸ. ਏ. ਦੀ ਪ੍ਰੋਜੈਕਟ ਦੀ ਨਿਗਰਾਨੀ ਹੇਠ ਚਲਾਏ ਗਏ ਅੰਤਰਰਾਸ਼ਟਰੀ ਪ੍ਰੋਜੈਕਟ 'ਮੂਨ ਓਵਰ ਅਸ' ਵਿਚ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਸਰਕਾਰੀ ਮਿਡਲ ...
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਵਿਦਿਆਰਥੀ ਯੁਵਰਾਜ ਰਤਨ ਨੇ ਐਬੈਕਸ ਦੇ ਖੇਤਰ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਚੈਂਪੀਅਨਜ਼ ਵਰਲਡ ਤੋਂ ਅੰਤਰਰਾਸ਼ਟਰੀ ਪੱਧਰ ਦੇ ਆਨਲਾਈਨ ਮੁਕਾਬਲੇ ਵਿਚ ਯੁਵਰਾਜ ਨੇ 9 ਮਿੰਟ 9 ਸੈਕੰਡ ਵਿਚ 70 ਸਵਾਲਾਂ ਦੇ ਜਵਾਬ ...
ਮਾਛੀਵਾੜਾ ਸਾਹਿਬ, 20 ਜਨਵਰੀ (ਸੁਖਵੰਤ ਸਿੰਘ ਗਿੱਲ, ਮਨੋਜ ਕੁਮਾਰ)- ਪਿੰਡ ਈਸਾਪੁਰ ਦੇ ਸਤਲੁਜ ਦਰਿਆ ਕਿਨਾਰੇ ਜੰਗਲੀ ਏਰੀਏ 'ਚੋਂ ਕੁੱਝ ਵਿਅਕਤੀਆਂ ਵਲੋਂ ਖੈਰ ਦੀ ਲੱਕੜ ਚੋਰੀ ਕਰਨ ਦਾ ਮਾਮਲਾ ਤੂਲ ਫੜਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਮਾਮਲੇ 'ਚ 4 ਵਿਅਕਤੀਆਂ ਦੇ ...
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਅੱਜ ਸਥਾਨਕ ਜੀ.ਟੀ. ਰੋਡ 'ਤੇ ਅਲੌੜ ਸਥਿਤ ਰਾਜ ਮੋਟੋ ਸਟਾਰ ਸ਼ੋਅਰੂਮ ਵਿਖੇ ਯੈਜ਼ਦੀ ਮੋਟਰਸਾਈਕਲ 'ਤੇ ਤਿੰਨ ਨਵੇਂ ਮਾਡਲ ਐਡਵੇਂਚਰ, ਸਕ੍ਰੈਂਬਲਰ ਅਤੇ ਰੋਡ ਸਟਾਰ ਦੀ ਘੁੰਡ ਚੁਕਾਈ ਦੀ ਰਸਮ ਸ਼ੋਅਰੂਮ ਦੇ ਮਾਲਕ ਪੁਸ਼ਕਰਰਾਜ ...
ਮਾਛੀਵਾੜਾ ਸਾਹਿਬ, 20 ਜਨਵਰੀ (ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਸਾਹਿਬ ਦੇ ਰਾਹੋਂ ਰੋਡ 'ਤੇ ਪੈਂਦੇ ਗੋਬਿੰਦ ਨਗਰ 'ਚ ਸਮਰਾਲਾ ਦੇ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੇ ਜ਼ਮੀਨਦੋਜ਼ ਪਾਈਪਾਂ ਰਾਹੀਂ ਲੋਕਾਂ ਨੂੰ ਘਰੇਲੂ ਗੈਸ ਸਪਲਾਈ ਸ਼ੁਰੂ ਕਰਨ ਦਾ ਉਦਘਾਟਨ ਕੀਤਾ | ...
ਖੰਨਾ, 20 ਜਨਵਰੀ (ਮਨਜੀਤ ਧੀਮਾਨ)- ਕਰਿਆਨੇ ਦੀ ਦੁਕਾਨ ਚੋਂ ਸਮਾਨ ਲੁੱਟ-ਖੋਹ ਕਰਨ ਦੀ ਕੋਸ਼ਿਸ਼ 'ਚ 2 ਨਾਮਾਲੂਮ ਮੋਟਰਸਾਈਕਲ ਸਵਾਰ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਪੁਲਿਸ ਨੇ ਧਾਰਾ 380, 511 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ...
ਪਾਇਲ, 20 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)- ਇੱਥੋਂ ਨੇੜਲੇ ਪਿੰਡ ਮਾਜਰੀ ਦੇ ਨੌਜਵਾਨ ਆਗੂ ਮਨਦੀਪਕ ਸਿੰਘ ਕਾਂਗਰਸ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਮੇਤ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ | ਇਸ ...
ਮਲੌਦ, 20 ਜਨਵਰੀ (ਸਹਾਰਨ ਮਾਜਰਾ)- ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋ ਵਲੋਂ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਦੇ ਯਤਨਾਂ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬਾਂ ਅਤੇ ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੇ ...
ਕੁਹਾੜਾ, 20 ਜਨਵਰੀ (ਸੰਦੀਪ ਸਿੰਘ ਕੁਹਾੜਾ)- ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਭੈਰੋਮੁੰਨਾਂ ਵਿਖੇ ਸੰਤ ਸ਼ਮਸ਼ੇਰ ਸਿੰਘ ਗੂੜਿ੍ਹਆਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 42ਵੇਂ ਧਾਰਮਿਕ ਦੀਵਾਨ 22 ਜਨਵਰੀ ਤੋਂ 26 ਜਨਵਰੀ ...
ਖੰਨਾ, 20 ਜਨਵਰੀ (ਮਨਜੀਤ ਧੀਮਾਨ)- ਥਾਣਾ ਸਿਟੀ ਖੰਨਾ ਪੁਲਿਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐੱਸ.ਆਈ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ਅਤੇ ਐਕਸਾਈਜ਼ ...
ਖੰਨਾ, 20 ਜਨਵਰੀ (ਮਨਜੀਤ ਧੀਮਾਨ)- ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਮਦਨ ਸਿੰਘ ਥਾਣਾ ਸਿਟੀ-2 ਖੰਨਾ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਵਾਸੀ ...
ਖੰਨਾ 20 ਜਨਵਰੀ (ਹਰਜਿੰਦਰ ਸਿੰਘ ਲਾਲ)- ਬੀਤੇ ਦਿਨ ਵਾਰਡ-14 ਦੇ ਮੁਹੱਲਾ ਗੁਰੂ ਨਾਨਕ ਨਗਰ 'ਚ ਕੁਝ ਲੋਕਾਂ ਵਲੋਂ ਪੰਜਾਬ ਉਦਯੋਗ ਮੰਤਰੀ ਗੁਰਕੀਰਤ ਕੋਟਲੀ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ | ਇਸ ਮੌਕੇ ਵਿਖਾਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ...
ਜਗਰਾਉਂ, 20 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)- ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਐੱਸ.ਆਰ. ...
ਗੁਰੂਸਰ ਸੁਧਾਰ , 20 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਐੱਮ. ਪੀ. ਐੱਡ. ਭਾਗ ਪਹਿਲਾ ਦੇ ਵਿਦਿਆਰਥੀ ਅਭਿਸ਼ੇਕ ਜੰਬਵਾਲ ਦੀ 'ਵੁਸ਼ੂ' ਖੇਡ ਲਈ ਏਸ਼ੀਅਨ ਖੇਡਾਂ ਕੈਂਪ ਵਾਸਤੇ ਚੋਣ ਕੀਤੀ ਗਈ ਹੈ | ਜ਼ਿਕਰਯੋਗ ...
ਜਗਰਾਉਂ, 20 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)- ਸ਼ਹਿਰ ਦੇ ਬਜ਼ਾਰਾਂ 'ਚ ਸੜਕ ਕਿਨਾਰੇ ਵਾਹਨ ਖੜ੍ਹੇ ਕਰਨ ਵਾਲਿਆਂ ਦੇ ਹੁਣ ਟ੍ਰੈਫ਼ਿਕ ਪੁਲਿਸ ਚਲਾਨ ਕੱਟੇਗੀ ਅਤੇ ਵਾਹਨ ਮਾਲਕਾਂ ਨੂੰ ਮੋਟੇ ਜ਼ੁਰਮਾਨੇ ਭਰਨੇ ਪੈਣਗੇ | ਟ੍ਰੈਫ਼ਿਕ ਪੁਲਿਸ ਵਲੋਂ ਅੱਜ ਜਗਰਾਉਂ ਦੇ ...
ਮੁੱਲਾਂਪੁਰ-ਦਾਖਾ, 20 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਸਬ ਤਹਿਸੀਲ ਮੁੱਲਾਂਪੁਰ ਦੇ ਪਟਵਾਰ ਕੰਪਲੈਕਸ ਵਿਚ ਭਿ੍ਸ਼ਟਾਚਾਰ ਦੀ ਹਾਲ-ਦੁਹਾਈ ਵਿਚ ਅੱਜ ਇਕ ਮਹਿਲਾ ਪਟਵਾਰੀ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦੇ ਫੜੀ ਗਈ | ਵਿਜ਼ੀਲੈਂਸ ਵਿਭਾਗ ਵਲੋਂ 5 ਹਜ਼ਾਰ ਰੁਪਏ ...
ਕੁਹਾੜਾ, 20 ਜਨਵਰੀ (ਸੰਦੀਪ ਸਿੰਘ ਕੁਹਾੜਾ)- ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਕੋਟ ਗੰਗੂ ਰਾਏ ਦੇ ਕਈ ਪਰਿਵਾਰ 'ਆਪ' ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਮੌਕੇ ਅਜਮੇਰ ਸਿੰਘ ਲਾਲੀ ਕੁਹਾੜਾ, ...
ਸਮਰਾਲਾ, 20 ਜਨਵਰੀ (ਕੁਲਵਿੰਦਰ ਸਿੰਘ)-ਸ਼੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸ਼੍ਰੋ.ਅ.ਦਲ ਦੇ ਜਨਰਲ ਸਕੱਤਰ ਜਥੇ. ਸੰਤਾ ਸਿੰਘ ਉਮੈਦਪੁਰੀ ਦੀ ਵਧੀਆ ਕਾਰਜਸ਼ੈਲੀ ਤੇ ਪਾਰਟੀ ਪ੍ਰਤੀ ਵਧੀਆਂ ਕਾਰਗੁਜ਼ਾਰੀ ਨੂੰ ਦੇਖਦੇ ...
ਈਸੜੂ, 20 ਜਨਵਰੀ (ਬਲਵਿੰਦਰ ਸਿੰਘ)- ਮੁੱਖ ਚੋਣ ਕਮਿਸ਼ਨਰ ਪੰਜਾਬ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਨਾਯਨ ਜੱਸਲ ਅਤੇ ਐੱਸ. ਡੀ. ਐਮ. ਖੰਨਾ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਖੰਨਾ ਦੇ ਸਵੀਪ ਨੋਡਲ ਅਫ਼ਸਰ ਪਿ੍ੰਸੀਪਲ ਵਿਸ਼ਾਲ ਵਸ਼ਿਸ਼ਟ ...
ਕੁਹਾੜਾ, 20 ਜਨਵਰੀ (ਸੰਦੀਪ ਸਿੰਘ ਕੁਹਾੜਾ)- ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਵਲੋਂ ਪੌਲ ਬੌਸੀ ਕਲਾਸਿਕ ਚੌਥੀ ਨੈਸ਼ਨਲ ਚੈਂਪੀਅਨਸ਼ਿਪ ਬੈਂਚ ਪ੍ਰੈਸ ਅਤੇ ਡੈੱਡ ਲਿਫ਼ਟ ਮੁਕਾਬਲੇ ਕਰਨਾਲ ਹਰਿਆਣਾ ਵਿਖੇ ਕਰਵਾਏ ਗਏ, ਜਿਸ 'ਚ ਅਲੱਗ-ਅਲੱਗ ਸਟੇਟਾਂ 'ਚੋਂ 350 ਖਿਡਾਰੀਆਂ ...
ਮਲੌਦ, 20 ਜਨਵਰੀ (ਸਹਾਰਨ ਮਾਜਰਾ)- ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਰੱਬੋਂ ਉੱਚੀ ਤੇ ਗ੍ਰਾਮ ਪੰਚਾਇਤ ਰੱਬੋਂ ਉੱਚੀ ਵਲੋਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਆਜ਼ਾਦੀ ...
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਸਬੰਧੀ ਗਾਈਡੈਂਸ ਪ੍ਰਦਾਨ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਦੇ ਕੈਨੇਡਾ ਵਿਚ ਸਟੂਡੈਂਟ ਵੀਜ਼ੇ ਤੇ ਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਲਗਾਤਾਰ ਵੀਜ਼ਾ ਆ ਰਹੇ ਹਨ | ...
ਬੀਜਾ, 20 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਸ੍ਰੀ ਅੰਮਿ੍ਤਸਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਪਹੁੰਚਣ 'ਤੇ ਗੁਰੂ ਘਰ ਦੇ ਰਾਗੀ ਭਾਈ ਰਜਿੰਦਰ ਸਿੰਘ ਕਰਤਾਰਪੁਰ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ...
ਰਾੜਾ ਸਾਹਿਬ, 20 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਤੇ ਪਿੰਡ ਘਲੋਟੀ ਤੋਂ ਇਕਾਈ ਪ੍ਰਧਾਨ ਰਵਨਦੀਪ ਸਿੰਘ ਘਲੋਟੀ ਨੇ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ 'ਚ ਯੂਰੀਆ ਖਾਦ ...
ਖੰਨਾ, 20 ਜਨਵਰੀ (ਮਨਜੀਤ ਧੀਮਾਨ)- ਰੇਲਵੇ ਪੁਲਿਸ ਚੌਕੀ ਖੰਨਾ 'ਚ ਤਾਇਨਾਤ ਪੰਜਾਬ ਹੋਮ ਗਾਰਡਜ਼ ਵਿਭਾਗ ਦੇ ਸਬ ਇੰਸਪੈਕਟਰ ਪੂਰਨ ਸਿੰਘ ਵਿਭਾਗ 'ਚ 30 ਸਾਲ ਦੀਆਂ ਸੇਵਾਵਾਂ ਬਾਅਦ ਸੇਵਾ-ਮੁਕਤ ਹੋ ਗਏ | ਗੌਰਮਿੰਟ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਫੋਰਸ ਅਤੇ ਰੇਲਵੇ ...
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਭਾਰਤੀ ਜਨਤਾ ਪਾਰਟੀ ਦੀ ਮੰਡਲ ਮੀਤ ਪ੍ਰਧਾਨ ਹਰਬੰਤ ਕੌਰ ਖੱਟੜਾ ਦੇ ਯਤਨਾਂ ਸਦਕਾ ਵੱਡੀ ਗਿਣਤੀ ਨੌਜਵਾਨ ਭਾਜਪਾ ਖੰਨਾ ਮੰਡਲ ਵਿਚ ਸ਼ਾਮਲ ਹੋਏ ਹਨ, ਜਿਨ੍ਹਾਂ ਦਾ ਸੁਆਗਤ ਕਰਦਿਆਂ ਪਾਰਟੀ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ...
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਬੱਚਤ ਭਵਨ ਵਿਖੇ ਇਕ ਉਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਕੇਂਦਰਾਂ ਵਿਚ ਸੋਧਾਂ ਤੇ ...
ਦੋਰਾਹਾ, 20 ਜਨਵਰੀ (ਮਨਜੀਤ ਸਿੰਘ ਗਿੱਲ)- ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦਫ਼ਤਰ ਦੋਰਾਹਾ ਦੇ ਇੰਚਾਰਜ ਇੰਸਪੈਕਟਰ ਰਮਨੀਕ ਸਿੰਘ ਸਮਰਾਲਾ ਨੇ ਇਕ ਮੁਲਾਕਾਤ ਸਮੇਂ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ ਅਧੀਨ ਸਰਕਾਰ ਵਲੋਂ ਸੂਬੇ ਅੰਦਰ ...
ਪਾਇਲ, 20 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)- ਵਿਧਾਨ ਸਭਾ ਹਲਕਾ ਪਾਇਲ ਦੇ ਰਿਟਰਨਿੰਗ ਅਫ਼ਸਰ ਅਤੇ ਉਪ ਮੰਡਲ ਮੈਜਿਸਟਰੇਟ ਦੀਪਜੋਤ ਕੌਰ ਨੇ ਸੈਕਟਰ ਅਫ਼ਸਰਾਂ, ਮਾਸਟਰ ਟਰੇਨਿੰਗ, ਪੋਲਿੰਗ ਸਟਾਫ਼ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਵਲੋਂ ਕਾਰਜ ਵਿਧੀ ਬਾਰੇ ...
ਮਾਛੀਵਾੜਾ ਸਾਹਿਬ, 20 ਜਨਵਰੀ (ਸੁਖਵੰਤ ਸਿੰਘ ਗਿੱਲ)- ਸੰਯੁਕਤ ਸਮਾਜ ਮੋਰਚੇ ਦੇ ਹਲਕਾ ਸਮਰਾਲਾ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਬਲਵੀਰ ਸਿੰਘ ਰਾਜੇਵਾਲ ਦੀ ਚੋਣ ਮੁਹਿੰਮ ਦਾ ਕਾਰਵਾਂ ਉਸ ਸਮੇਂ ਵਧਦਾ ਦਿਖਾਈ ਦਿੱਤਾ, ਜਦੋਂ ਮਨਰਾਜ ਸਿੰਘ ਲੁਬਾਣਗੜ੍ਹ ਅਤੇ ਜੁਗਰਾਜ ...
ਦੋਰਾਹਾ, 20 ਜਨਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਅਕਾਲੀ ਦਲ ਨੇ ਹਮੇਸ਼ਾ ਹੀ ਹਲਕੇ ਤੋ ਬਾਹਰਲੇ ਉਮੀਦਵਾਰ ਨੂੰ ਟਿਕਟ ਦੇ ਕੇ ਜਿੱਥੇ ਇਹ ਸਿੱਧ ਕੀਤਾ ਕਿ ਪਾਇਲ ਹਲਕੇ ਵਿਚ ਕੋਈ ਟਕਸਾਲੀ ਆਗੂ ਟਿਕਟ ਦੇ ਕਾਬਲ ਨਹੀਂ, ਉੱਥੇ ਕਾਂਗਰਸ ਪਾਰਟੀ ਨੇ ਲੋਕ ਭਾਵਨਾਵਾਂ ਕਦਰ ...
ਬੀਜਾ, 20 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੇ ਗ੍ਰਹਿ ਕਸਬਾ ਬੀਜਾ ਵਿਖੇ ਪਾਇਲ ਹਲਕੇ ਦੀ ਉੱਚ ਪੱਧਰੀ ਲੀਡਰਸ਼ਿਪ ਦੀ ਭਰਵੀਂ ਮੀਟਿੰਗ ਅਕਾਲੀ ਦਲ ...
ਡੇਹਲੋਂ, 20 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)- ਵਿਧਾਨ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਅੱਜ ਸ਼ੰਕਰ, ਘਵੱਦੀ, ਪੱਦੀ ਸਮੇਤ ਕਈ ਪਿੰਡਾਂ ਅੰਦਰ ਚੋਣ ਦੌਰਾ ਕੀਤਾ ਤੇ ਵੋਟਰਾਂ ਨੂੰ ਗੱਠਜੋੜ ...
ਬੀਜਾ, 20 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਹਲਕਾ ਸਮਰਾਲਾ ਤੋਂ ਸੰਯੁਕਤ ਕਿਸਾਨ ਸਮਾਜ ਮੋਰਚਾ ਦੇ ਮੁੱਖ ਚਿਹਰੇ ਬਲਵੀਰ ਸਿੰਘ ਰਾਜੇਵਾਲ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਪ੍ਰਗਟਾਵਾ ਕਰਦਿਆਂ ਆਲਮਦੀਪ ਸਿੰਘ ਆਲਮ ਉੱਘੇ ਆੜ੍ਹਤੀਏ ਨੇ ਆਖਿਆ ਕਿ ਵੱਖ-ਵੱਖ ...
ਮਲੌਦ, 20 ਜਨਵਰੀ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਨੂੰ ਹਲਕਾ ਪਾਇਲ, ਖੰਨਾ ਤੇ ਸਮਰਾਲਾ ਦਾ ਅਬਜ਼ਰਵਰ ਨਿਯੁਕਤ ਕੀਤੇ ਜਾਣ 'ਤੇ ਸਰਕਲ ਮਲੌਦ ਦੇ ਆਗੂਆਂ ਅਤੇ ਵਰਕਰਾਂ ਵਲੋਂ ...
ਮਲੌਦ, 20 ਜਨਵਰੀ (ਸਹਾਰਨ ਮਾਜਰਾ)- ਆਪ ਦੇ ਹਲਕਾ ਪਾਇਲ ਤੋਂ ਉਮੀਦਵਾਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਸੁਪਤਨੀ ਬੀਬੀ ਰਮਨਜੀਤ ਕੌਰ ਖ਼ਾਲਸਾ ਆਪਣੇ ਪਤੀ ਦੇ ਹੱਕ ਵਿਚ ਡੋਰ-ਟੂ-ਡੋਰ ਕਰਨ ਤੋਂ ਪਹਿਲਾਂ ਗੁਰੂ ਘਰ ਵਿਖੇ ਨਤਮਸਤਕ ਹੋਏ | ਇਸ ਮੌਕੇ ਹਲਕਾ ਪਾਇਲ ਕਿਸਾਨ ...
ਬੀਜਾ, 20 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਬਹੁਜਨ ਸਮਾਜ ਪਾਰਟੀ ਹਲਕਾ ਖੰਨਾ ਦੀ ਸਰਗਰਮ ਲੀਡਰਸ਼ਿਪ ਜਿਸ ਵਿਚ ਮਹਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਐਕਸੀਅਨ ਸਕੱਤਰ, ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ ਬਲਾਕ ਪ੍ਰਧਾਨ, ਗੁਰਪਾਲ ਸਿੰਘ ਬੀਜਾ, ...
ਮਲੌਦ, 20 ਜਨਵਰੀ (ਨਿਜ਼ਾਮਪੁਰ)- ਹਲਕਾ ਪਾਇਲ ਤੋਂ ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ ਦੇ ਹੱਕ 'ਚ ਪਿੰਡ ਲਸਾੜਾ ਵਿਖੇ ਮਾਰਕੀਟ ਕਮੇਟੀ ਮਲੌਦ ਦੇ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ ਤੇ ਜਤਿੰਦਰ ਸਿੰਘ ਜੋਤੀ ਦੀ ਸਮੁੱਚੀ ਟੀਮ ਵਲੋਂ ਘਰ-ਘਰ ਪਹੁੰਚ ਕੇ ਕਾਂਗਰਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX