ਸ਼ਿਵ ਸ਼ਰਮਾ
ਜਲੰਧਰ, 20 ਜਨਵਰੀ- ਕੂੜਾ ਸੰਭਾਲ ਕਲੱਸਟਰ ਦੇ ਮਾਮਲੇ ਵਿਚ ਜਿੱਥੇ ਸਾਲਸੀ ਵਲੋਂ ਨਿਗਮ ਨੂੰ ਪਾਏ 204 ਕਰੋੜ ਰੁਪਏ ਦੇ ਹਰਜਾਨੇ ਨੂੰ ਨਿਗਮ ਲਈ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸਾਲ 2019 'ਚ 274 ਕਰੋੜ ਦਾ ਐਲ. ਈ. ਡੀ. ਲਾਈਟਾਂ ਲਗਾਉਣ ਵਾਲੀ ਪ੍ਰਾਜੈਕਟ ਦਾ ਕੰਮ ਬੰਦ ਹੋਣ ਤੋਂ ਬਾਅਦ ਪੀ. ਸੀ. ਪੀ. ਆਈ. ਐਲ. ਕੰਪਨੀ ਨੇ ਸਾਲਸੀ 'ਚ ਆਪਣਾ ਕੇਸ ਲਗਾਇਆ ਸੀ | ਨਿਗਮ ਵਲੋਂ ਤਾਂ ਪਹਿਲਾਂ ਕੰਪਨੀਆਂ ਨਾਲ ਕਰੋੜਾਂ ਦੇ ਪ੍ਰਾਜੈਕਟਾਂ ਦੇ ਸਮਝੌਤੇ ਕਰ ਲਏ ਜਾਂਦੇ ਹਨ ਪਰ ਜਦੋਂ ਕੰਪਨੀਆਂ ਨੂੰ ਕੰਮ ਕਰਨ ਦੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕੰਪਨੀਆਂ ਕੰਮ ਬੰਦ ਕਰ ਦਿੰਦੀਆਂ ਹਨ | ਸ਼ਹਿਰ 'ਚ ਇਸ ਤਰ੍ਹਾਂ ਦੇ ਕਈ ਪ੍ਰਾਜੈਕਟ ਹਨ ਜਿਹੜੇ ਕਿ ਬੰਦ ਹੋ ਗਏ ਹਨ ਤੇ ਉਨ੍ਹਾਂ ਵਿਚ ਕਈ ਕੰਪਨੀਆਂ ਆਪਣੀਆਂ ਰਕਮਾਂ ਲੈਣ ਲਈ ਅਦਾਲਤਾਂ 'ਚ ਜਾ ਰਹੀਆਂ ਹਨ | ਇਸ ਤਰ੍ਹਾਂ ਨਾਲ ਐਲ. ਈ. ਡੀ. ਕੰਪਨੀ ਨੇ ਨਿਗਮ 'ਤੇ 9 ਕਰੋੜ ਦਾ ਖਰਚਾ ਦੇਣ ਦਾ ਇਹ ਕੇਸ ਕੀਤਾ ਸੀ | ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਸ਼ਹਿਰ ਵਿਚ 274 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਦੇ ਪ੍ਰਾਜੈਕਟ ਦਾ ਕੰਮ ਦਿੱਤਾ ਗਿਆ ਸੀ ਪਰ ਕਾਂਗਰਸ ਦੇ ਕੌਂਸਲਰਾਂ ਵਲੋਂ ਇਸ ਵਿਚ ਘੋਟਾਲੇ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ | ਚਾਹੇ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ 32 ਕਰੋੜ ਦਾ ਪ੍ਰਾਜੈਕਟ ਮਹਿੰਗਾ ਦੱਸਿਆ ਸੀ ਤਾਂ ਬਾਅਦ 'ਚ ਮੇਅਰ ਜਗਦੀਸ਼ ਰਾਜਾ ਨੇ ਇਸ ਨੂੰ ਰੱਦ ਕਰ ਦਿੱਤਾ ਸੀ | ਨਿਗਮ ਨੇ ਕੰਪਨੀ ਵਲੋਂ ਲਗਾਈਆਂ ਗਈਆਂ 5000 ਐਲ. ਈ. ਡੀ. ਲਾਈਟਾਂ 'ਤੇ ਹੋਰ ਖ਼ਰਚੇ ਕੀਤੇ ਸਨ | ਨਿਗਮ ਨੇ ਇਸ ਦੀ ਰਕਮ ਨਹੀਂ ਦਿੱਤੀ ਸੀ | ਜਿਸ ਕਰਕੇ ਕੰਪਨੀ ਨੇ ਇਹ ਵਸੂਲੀ ਲੈਣ ਲਈ ਸਾਲਸੀ ਵਿਚ ਕੇਸ ਕੀਤਾ ਸੀ | ਕੋਰੋਨਾ ਕਰਕੇ ਇਸ ਕੇਸ ਬਾਰੇ ਅਜੇ ਸਾਲਸੀ ਦੀ ਨਿਯੁਕਤੀ ਨਹੀਂ ਕੀਤੀ ਜਾ ਸਕੀ ਸੀ ਪਰ ਇਸ ਮਾਮਲੇ 'ਚ ਵੀ ਨਿਗਮ ਨੂੰ ਭਰਪਾਈ ਕਰਨੀ ਪਏਗੀ | ਇਹ ਇਕ ਮਾਮਲਾ ਨਹੀਂ ਹੈ ਸਗੋਂ ਮਸ਼ੀਨਾਂ ਨਾਲ ਸੜਕਾਂ ਦੀ ਸਫ਼ਾਈ ਕਰਨ ਦਾ ਪ੍ਰਾਜੈਕਟ ਵੀ ਰੱਦ ਕਰ ਦਿੱਤਾ ਗਿਆ ਸੀ | ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਾਜੈਕਟ ਹਨ ਜਿਨ੍ਹਾਂ ਦੀਆਂ ਦੇਣਦਾਰੀਆਂ ਅਜੇ ਤੱਕ ਨਿਗਮ ਨੇ ਦੇਣੀਆਂ ਹਨ |
ਕੂੜੇ ਦੀ ਸਮੱਸਿਆ ਹੱਲ ਨਹੀਂ ਪਰ ਹੋ ਰਿਹਾ ਕਰੋੜਾਂ ਦਾ ਖ਼ਰਚਾ
ਜਿੰਦਲ ਕੰਪਨੀ ਤੇ ਨਗਰ ਨਿਗਮ ਕੇਸ 'ਚ ਨਿਗਮ 'ਤੇ 204 ਕਰੋੜ ਦਾ ਹਰਜਾਨਾ ਪਿਆ ਹੈ ਜਿਸ ਨਾਲ ਨਿਗਮ ਨੂੰ ਆਉਣ ਵਾਲੇ ਸਮੇਂ ਵਿਚ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ | ਕਈ ਸਾਲਾਂ ਤੋਂ ਸ਼ਹਿਰ 'ਚ ਕੂੜੇ ਦੀ ਸਮੱਸਿਆ ਤਾਂ ਹੱਲ ਨਹੀਂ ਹੋਈ ਹੈ ਪਰ ਨਿਗਮ ਨੂੰ ਜ਼ਰੂਰ ਕਰੋੜਾਂ ਰੁਪਏ ਦਾ ਖਰਚਾ ਪੈ ਰਿਹਾ ਹੈ | ਵਰਿਆਣਾ ਡੰਪ 'ਤੇ 2000 'ਚ ਪਲਾਂਟ ਲਗਾਇਆ ਗਿਆ ਸੀ ਤਾਂ ਉਸ ਵੇਲੇ ਵੀ ਬੁਨਿਆਦੀ ਢਾਂਚੇ 'ਤੇ ਕਾਫੀ ਖਰਚਾ ਹੋਇਆ ਸੀ | ਇਸੇ ਤਰ੍ਹਾਂ ਨਾਲ ਨਿੱਜੀ ਕੰਪਨੀ ਵਲੋਂ ਕੂੜੇ ਨੂੰ ਘਰੋਂ-ਘਰੀਂ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤਾਂ ਉਸ ਵੇਲੇ ਵੀ ਨਿਗਮ ਦਾ ਖਰਚਾ ਹੋਇਆ ਸੀ | ਹੁਣ ਸਾਲਸੀ ਵਿਚ ਕੇਸ ਜਾਣ ਕਰਕੇ ਵੀ ਨਿਗਮ ਨੂੰ ਇਸ ਦੇ ਖ਼ਰਚੇ ਦੀ ਅਦਾਇਗੀ ਕਰਨੀ ਪੈ ਰਹੀ ਹੈ ਤੇ ਜੇਕਰ ਜਿੰਦਲ ਕੰਪਨੀ ਵਲੋਂ ਕੂੜੇ ਤੋਂ ਖਾਦ ਤੇ ਬਿਜਲੀ ਬਣਾਉਣ ਦਾ ਕੰਮ ਕਰਨ ਲਈ ਮਾਹੌਲ ਦਿੱਤਾ ਜਾਂਦਾ ਤਾਂ ਨਿਗਮ ਨੂੰ ਕਰੋੜਾਂ ਰੁਪਏ ਦੀ ਅਦਾਇਗੀ ਨਹੀਂ ਕਰਨੀ ਪੈਣੀ ਸੀ | ਇਸੇ ਤਰ੍ਹਾਂ ਨਾਲ ਕੇਂਦਰ ਤੋਂ ਆਏ ਸਵੱਛ ਭਾਰਤ ਮਿਸ਼ਨ ਵਿਚ ਕਰੋੜਾਂ ਰੁਪਏ ਦੀਆਂ ਉਹ ਪਿੱਟਾਂ ਬਣਾ ਦਿੱਤੀਆਂ ਜਿਨ੍ਹਾਂ ਵਿਚ ਗਿੱਲਾ ਕੂੜਾ ਪਾ ਦਿੱਤਾ ਜਾਂਦਾ ਹੈ ਤੇ ਉਸ ਦੀ ਖਾਦ ਬਣ ਜਾਂਦੀਆਂ ਹਨ | ਕੂੜੇ ਨੂੰ ਪੋ੍ਰਸੈੱਸ ਕਰਨ ਲਈ ਹਰ ਹਲਕੇ ਵਿਚ ਮਸ਼ੀਨਾਂ ਲਗਾਈਆਂ ਜਾਣੀਆਂ ਸੀ ਤਾਂ ਇਸ ਲਈ ਲੱਖਾਂ ਖ਼ਰਚ ਕੇ ਸ਼ੈੱਡਾਂ ਬਣਾਈਆਂ ਸਨ ਪਰ ਪਿੱਟਾਂ ਤੇ ਸ਼ੈੱਡਾਂ 'ਤੇ ਕਰੋੜਾਂ ਖ਼ਰਚਿਆ ਗਿਆ ਪਰ ਸ਼ਹਿਰ ਦੀ ਕੂੜੇ ਤੋਂ ਖਾਦ ਬਣਾਉਣ ਦੀ ਯੋਜਨਾ ਸਫਲ ਨਹੀਂ ਹੋ ਸਕੀ ਹੈ | ਵਰਿਆਣਾ ਡੰਪ 'ਤੇ ਕੁਝ ਸਾਲਾਂ 'ਚ ਕੂੜੇ ਦਾ ਪਹਾੜ ਬਣ ਗਿਆ ਹੈ | ਇਸ ਵੇਲੇ ਡੰਪ 'ਤੇ 8 ਲੱਖ ਕਿਊਬਕ ਮੀਟਰ ਕੂੜਾ ਪਿਆ ਹੈ ਤੇ ਜੇਕਰ ਆਉਣ ਵਾਲੇ ਸਮੇਂ 'ਚ ਕੂੜੇ ਦੀ ਸਮੱਸਿਆ ਹੱਲ਼ ਨਹੀਂ ਕੀਤੀ ਗਈ ਤਾਂ ਵਰਿਆਣਾ ਡੰਪ ਦਾ ਘੇਰਾ ਹੋਰ ਵਿਸ਼ਾਲ ਹੋ ਜਾਵੇਗਾ |
ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਅੱਜ ਡਾਇਰੈਕਟਰ ਲੈਂਡ ਰਿਕਾਰਡ ਕੰਪਲੈਕਸ ਵਿਖੇ ਕੰਟਰੋਲ ਯੂਨਿਟਾਂ ਦੀ ਵੰਡ ਦਾ ਨਿਰੀਖਣ ਕਰਨ ਤੋਂ ਇਲਾਵਾ ਸਟਰਾਂਗ ਰੂਮ ਤੇ ਗਿਣਤੀ ਕੇਂਦਰਾਂ ਦਾ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-ਬੀਤੀ ਰਾਤ ਕੰਮ ਤੋਂ ਘਰ ਜਾ ਰਹੇ ਨੌਜਵਾਨ ਨੂੰ ਬਾਬੂ ਜਗਜੀਵਨ ਰਾਮ ਚੌਕ ਨੇੜੇ 2 ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਕੁਝ ਵਿਅਕਤੀਆਂ ਵਲੋਂ ਉਸ ਨੂੰ ਇਲਾਜ ਲਈ ...
ਜਲੰਧਰ, 20 ਜਨਵਰੀ (ਸ਼ਿਵ)- ਰਾਜ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਕਰਕੇ ਜਿੱਥੇ ਇਸ ਵਿੱਤੀ ਵਰੇ੍ਹ 2022-23 ਦੀ ਸ਼ਰਾਬ ਨੀਤੀ ਦੇ ਦੇਰੀ ਨਾਲ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਪਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਸ ਹੈ ਕਿ ਮਾਰਚ ਵਿਚ ਚੋਣ ਨਤੀਜੇ ...
ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਹੁਲ ਪੁੱਤਰ ਰਾਜ ਕੁਮਾਰ ਵਾਸੀ ਸੰਗਰਾ ਮੁਹੱਲਾ, ਆਮਦਪੁਰ ਨੂੰ 9 ਮਹੀਨੇ ਦੀ ਕੈਦ ਤੇ 1 ਹਜ਼ਾਰ ਰੁਪਏ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-30 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਦਿਵਿਆ (29) ਵਾਸੀ ਆਰਿਆ ਸਕੂਲ, ਬਸਤੀ ਗੁਜਾਂ, ਜਲੰਧਰ ਹਾਲ ਵਾਸੀ ਨਿਊ ...
ਜਲੰਧਰ, 20 ਜਨਵਰੀ (ਸ਼ਿਵ)-ਨਗਰ ਨਿਗਮ ਵਲੋਂ ਕਰਵਾਏ ਸਵੱਛ ਤਕਨਾਲੋਜੀ ਮੁਕਾਬਲੇ ਵਿਚ ਐੱਚ. ਐਮ. ਵੀ. ਦੀਆਂ ਵਿਦਿਆਰਥਣਾਂ ਮੋਹਰੀ ਰਹੀਆਂ ਹਨ | ਮੁਕਾਬਲੇ 'ਚ ਡੇਵੀਅਟ, ਏ. ਪੀ. ਜੇ., ਕੇ. ਐਮ. ਵੀ. ਦੀਆਂ ਵਿਦਿਆਰਥਣਾਂ ਤੇ ਐਨ. ਜੀ. ਓ. ਸ਼ਾਮਿਲ ਹੋਏ | ਐਚ.ਐਮ. ਵੀ. ਕਾਲਜ ਵਲੋਂ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-ਗੰਭੀਰ ਬਿਮਾਰੀ ਤੋਂ ਪੀੜਤ ਕੋਰੋਨਾ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1521 ਹੋ ਗਈ ਹੈ | ਮਿ੍ਤਕਾਂ 'ਚ ਰਾਜੇਸ਼ ਖੋਸਲਾ (63) ਵਾਸੀ ਨਿਊ ਗਾਰਡਨ ਕਾਲੋਨੀ, ਜਲੰਧਰ, ਬਾਰੂ ਰਾਮ (80) ਵਾਸੀ ਕਾਲਾ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਕੋਚਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਪ੍ਰੋ. ਐਮ. ਪੀ. ਸਿੰਘ ਦੀ ਅਗਵਾਈ 'ਚ ਸਮੂਹ ਅਹੁਦੇਦਾਰਾਂ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਵਿੱਦਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰਾ ਨੂੰ ਕੋਵਿਡ ਦੀਆਂ ਹਦਾਇਤਾਂ ਅਨੁਸਾਪ 50 ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਅੱਜ ਇੱਥੇ ਹਾਈਵੇ 'ਤੇ ਇੱਕ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰਨ ਨਾਲ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਸ਼ਾਦੀ ਰਾਮ ਪੁੱਤਰ ਬੁੱਧ ਰਾਮ ਵਾਸੀ ਅੱਧਾ ਪੁਰ ਜ਼ਿਲ੍ਹਾ ਸੀਤਾਪੁਰ ਉਤਰ ਪ੍ਰਦੇਸ਼ ਹਾਲ ਵਾਸੀ ਕ੍ਰਿਸ਼ਨਾ ...
ਮਹਿਤਪੁਰ, 20 ਜਨਵਰੀ ( ਹਰਜਿੰਦਰ ਸਿੰਘ ਚੰਦੀ)-ਆੜਤੀਆ ਗੁਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਖੈਹਿਰਾ ਵਾਸੀ ਪਿੰਡ ਖੈਹਿਰਾ ਜੋ ਕਿ ਦਿਨ ਵੀਰਵਾਰ ਕਰੀਬ 2:00 ਵਜੇ ਦੁਪਿਹਰ ਰਕੇਸ਼ ਕਰਿਆਨਾ ਸਟੋਰ ਸੰਗੋਵਾਲ ਰੋਡ ਮਹਿਤਪੁਰ 'ਤੇ ਆਇਆ ਤੇ ਦੁਕਾਨ ਤੋਂ ਕੁਝ ਸਮਾਨ ਖਰੀਦਿਆ | ...
ਲੋਹੀਆਂ ਖਾਸ, 20 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਵੇਂ ਵੱਖ ਵੱਖ ਪਾਰਟੀਆਂ ਵਲੋਂ ਆਪੋ ਆਪਣੇ 'ਪੰਜਾਬ ਮਾਡਲ' ਪੇਸ਼ ਕਰਕੇ ਚਲ ਰਹੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਚਾਲ ਚੱਲੀ ਜਾ ਰਹੀ ਹੈ ਪਰ ਸ਼ਾਹਕੋਟ ਵਿਧਾਨ ਸਭਾ ਦੇ ਲੋਹੀਆਂ ਬਲਾਕ ਦਾ ਪਿੰਡ ਕੋਠਾ ਆਪਣਾ ਹੀ ...
ਕਿਸ਼ਨਗੜ੍ਹ, 20 ਜਨਵਰੀ (ਹੁਸਨ ਲਾਲ)-ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਿੰਘ ...
ਫਿਲੌਰ, 20 ਜਨਵਰੀ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਵਾਦ 'ਤੇ ਬੋਲਦਿਆਂ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰ ਪਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਕਿਸੇ ਨੂੰ ਠੇਸ ...
ਮਹਿਤਪੁਰ , 20 ਜਨਵਰੀ (ਹਰਜਿੰਦਰ ਸਿੰਘ ਚੰਦੀ)-ਜਲੰਧਰ ਤੋਂ ਜਗਰਾਵਾਂ ਤੇ ਜਗਰਾਵਾਂ ਤੋਂ ਜਲੰਧਰ ਚੱਲਣ ਵਾਲੀ ਪੰਜਾਬ ਰੋਡਵੇਜ਼ ਦੀ ਲਾਰੀ ਸੁਰਖੀਆਂ 'ਚ ਹੈ | ਇਸ ਦਾ ਕਾਰਨ ਹੈ ਇਸ ਬੱਸ ਦੇ ਕੰਡਕਟਰ ਵਲੋਂ ਔਰਤ ਸਵਾਰੀਆਂ ਨਾਲ ਕੀਤੀ ਜਾਂਦੀ ਬਤਮੀਜ਼ੀ | ਇਹ ਦੋਸ਼ ਲਗਾਇਆ ਹੈ ...
ਜਲੰਧਰ, 20 ਜਨਵਰੀ (ਹਰਵਿੰਦਰ ਸਿੰਘ ਫੁੱਲ)-1984 'ਚ ਧਾਰਮਿਕ ਭਾਵਨਾਵਾਂ ਤਹਿਤ ਆਪਣੀਆਂ ਬੈਰਕਾਂ ਛੱਡ ਕੇ ਆਏ ਸਿੱਖ ਧਰਮੀ ਫ਼ੌਜੀ ਲੰਬੀਆਂ ਸਜਾਵਾਂ ਭੁਗਤ ਕੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਰ ਦਰ ਭਟਕ ਰਹੇ ਹਨ | ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ 5 ...
ਜਲੰਧਰ, 20 ਜਨਵਰੀ (ਸ਼ਿਵ)-ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਲਾਕੇ ਵਾਰਡ ਨੰਬਰ 45 ਨੂੰ ਜਲੰਧਰ ਦਾ ਸਭ ਤੋਂ ਖ਼ੂਬਸੂਰਤ ਵਾਰਡ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਦਿਲਬਾਗ ਨਗਰ 'ਚ 50 ਲੱਖ ਦੀ ਲਾਗਤ ਨਾਲ ਗਲੀਆਂ ਦਾ ...
ਨਕੋਦਰ, 20 ਜਨਵਰੀ (ਤਿਲਕ ਰਾਜ ਸ਼ਰਮਾ)-ਜ਼ਿਲ੍ਹਾ ਸਾਂਝ ਕੇਂਦਰ ਜਲੰਧਰ ਦਿਹਾਤੀ ਸਬ ਡਵੀਜ਼ਨ ਸਾਂਝ ਕੇਂਦਰ ਨਕੋਦਰ ਅਤੇ ਮਹਿਲਾ ਹੈਲਪ ਡੈਸਕ ਜਲੰਧਰ ਦਿਹਾਤੀ ਵਲੋਂ ਡੀ.ਅੱਸ.ਪੀ. ਸਬ ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਯੂਥ ਵੈੱਲਫ਼ੇਅਰ ਕਲੱਬ ਨਕੋਦਰ ਦੇ ਸਹਿਯੋਗ ਨਾਲ ...
ਲੋਹੀਆਂ ਖਾਸ, 20 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬੀ.ਡੀ.ਪੀ.ਓ. ਦਫ਼ਤਰ ਲੋਹੀਆਂÐ ਖਾਸ ਵਿਖੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਤੇ 'ਪੁਲਿਸ ਤੇ ਸਿਆਸੀ ਗੱਠਜੋੜ ਦਾ ਪੁਤਲਾ' ਫੂਕਿਆ ਗਿਆ | ਇਸ ਮੌਕੇ ਵੱਖ-ਵੱਖ ...
ਜਲੰਧਰ, 20 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਲੋਂ ਆਈਲਟਸ ਸੰਸਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲੇ੍ਹ ਜਾਣ ਦੀ ਇਜਾਜ਼ਤ ਦੇਣ ਲਈ ਏਕੋਸ (ਐਸੋਸੀਏਸ਼ਨ ਆਫ਼ ਕੰਸਲਟੈਂਟ ਫ਼ਾਰ ਓਵਰਸੀਜ਼ ਸਟੱਡੀਜ਼) ਦੇ ਆਗੂਆਂ ਨੇ ਸਵਾਗਤ ਕੀਤਾ ਹੈ | ਸੰਸਥਾ ਦੇ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਕਾਲਜ, ਜਲੰਧਰ ਦਾ ਪਲੇਸਮੈਂਟ ਤੇ ਟਰੇਨਿੰਗ ਸੈੱਲ ਦੇ ਡੀਨ ਡਾ. ਨਿਸ਼ਚੈ ਬਹਿਲ ਨੇ ਦੱਸਿਆ ਕਿ ਸੰਸਥਾ ਦਾ ਉੱਤਰੀ ਭਾਰਤ ਵਿਚ ਸਭ ਤੋਂ ਵਧੀਆ ਪਲੇਸਮੈਂਟ ਰਿਕਾਰਡ ਹੈ | ਇਸੇ ਰਵਾਇਤ ਨੂੰ ਕਾਇਮ ਰੱਖਦੇ ਹੋਏ ਟੈਨਹਾਰਡ ...
ਫਿਲੌਰ, 20 ਜਨਵਰੀ (ਵਿਪਨ ਗੈਰੀ)- ਬੀਤੀ ਸ਼ਾਮ 6 ਵਜੇ ਦੇ ਕਰੀਬ ਕੋਰਟ ਰੋਡ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕੁੱਝ ਨੌਜਵਾਨਾਂ ਵਲੋਂ ਇੱਕ ਹੈਂਡੀਕੇਪ ਵਿਅਕਤੀ ਦੀ ਸ਼ਰੇਆਮ ਸੜਕ 'ਤੇ ਬੇਸ ਬਾਲਾਂ ਨਾਲ ਕੁੱਟ ਮਾਰ ਕੀਤੀ ਜਾ ਰਹੀ ਸੀ | ਅੱਧੇ ਘੰਟੇ ਤੱਕ ਚੱਲੀ ਕੁੱਟ ...
ਸ਼ਾਹਕੋਟ, 20 ਜਨਵਰੀ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਮਨਾਏ ਜਾ ਰਹੇ ਫ਼ਤਹਿ ਦਿਵਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਪਹੁੰਚਣਗੇ | ਇਹ ਪ੍ਰਗਟਾਵਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ...
ਮਲਸੀਆਂ, 20 ਜਨਵਰੀ (ਸੁਖਦੀਪ ਸਿੰਘ)-ਕੋਰੋਨਾ ਪਾਬੰਦੀਆਂ ਦੀ ਆੜ 'ਚ ਸਰਕਾਰ ਵਲੋਂ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਕੀਤਾ ਜਾ ਰਿਹਾ ਖਿਲਵਾੜ ਇਸ ਸਮੇਂ ਬਹੁਤ ਵੱਡੀ ਫਿਕਰਮੰਦੀ ਦਾ ਵਿਸ਼ਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਨੇ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਦੇ ਬਾਇਉਟੈਕਨਾਲੋਜੀ ਵਿਭਾਗ ਵਲੋਂ ਡੀ. ਬੀ. ਟੀ. ਸਟਾਰ ਸਕੀਮ ਅਧੀਨ 142 ਲੱਖ ਦੀ ਗਰਾਂਟ ਪ੍ਰਾਪਤ ਹੋਈ ਹੈ | ਪਿ੍ੰਸੀਪਲ ਪ੍ਰੋ. ਡਾ. ਸ੍ਰੀਮਤੀ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ 'ਚ ਪੀ.ਸੀ.ਪੀ.ਐਨ.ਡੀ.ਟੀ. ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਡਾ. ਘੋਤੜਾ ਨੇ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗ਼ੈਰਕਾਨੂੰਨੀ ਹੈ ਤੇ ਇਸ ...
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਸਥਾਨਕ ਮਖਦੂਮਪੁਰਾ ਖੇਤਰ 'ਚ ਅਕਾਲੀ-ਬਸਪਾ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ 'ਚ ਮੀਟਿੰਗ ਕਰਵਾਈ ਗਈ, ਜਿਸ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਸੰਬੋਧਨ ਕੀਤਾ | ਚੰਦਨ ਗਰੇਵਾਲ ਨੇ ਇਲਾਕਾ ...
ਮਹਿਤਪੁਰ, 20 ਜਨਵਰੀ (ਹਰਜਿੰਦਰ ਸਿੰਘ ਚੰਦੀ)-ਪਿੰਡ ਸੰਗੋਵਾਲ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਵਰਕਰ ਮੀਟਿੰਗ ਕੀਤੀ ਗਈ | ਇਸ ਮੌਕੇ ਮਨਜਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਇਹ ਸੀਟ ...
ਮਕਸੂਦਾਂ, 20 ਜਨਵਰੀ (ਸਤਿੰਦਰ ਪਾਲ ਸਿੰਘ)-ਚੋਣ ਜ਼ਾਬਤਾ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਵੀ ਲਗਾਤਾਰ ਸਖਤੀ ਵਧਾਈ ਗਈ ਹੈ ਤੇ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ ਤੇ ਜਗ੍ਹਾ ਜਗ੍ਹਾ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ | ਜਿਸ ਦੇ ਸੰਬੰਧ ਵਿਚ ਨੌਰਥ ...
ਮੱਲ੍ਹੀਆਂ ਕਲਾਂ, 20 ਜਨਵਰੀ (ਮਨਜੀਤ ਮਾਨ)- ਹਲਕਾ ਨਕੋਦਰ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪਿੰਡਾਂ 'ਚ ਰਸੂਲਪੁਰ ਕਲਾਂ, ਰਹੀਮਪੁਰ, ਆਧੀ, ਚੂਹੜ, ਮੱਲ੍ਹੀਆਂ ਖੁਰਦ, ਸਿਹਾਰੀਵਾਲ, ...
ਕਰਤਾਰਪੁਰ, 20 ਜਨਵਰੀ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ 'ਚ ਵਾਰਡ ਨੰ 10 ਇਮਲੀ ਮੁਹੱਲੇ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਇੱਕ ਸਾਂਝੀ ਮੀਟਿੰਗ ਐਸ ਸੀ ਵਿੰਗ ਕਰਤਾਰਪੁਰ ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਹਲਕਾ ਜਲੰਧਰ ਛਾਉਣੀ ਤੋਂ ਉਮੀਦਵਾਰ ਜਗਬੀਰ ਸਿੰਘ ਬਰਾੜ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ ਕਰ ਦਿੱਤਾ ਗਿਆ ਹੈ | ਜਗਬੀਰ ਸਿੰਘ ਬਰਾੜ ਵਲੋਂ ਅੱਜ ਹਲਕੇ ਦੇ ਅਧੀਨ ਆਉਂਦੇ ਨੰਗਲ ਕਰਾਰ ...
ਜਲੰਧਰ, 20 ਜਨਵਰੀ (ਸ਼ਿਵ ਸ਼ਰਮਾ)- ਜਿੱਥੇ ਦੂਜੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੁੱਝ ਦਿਨ ਪਹਿਲਾਂ ਹੀ ਕਰ ਦਿੱਤਾ ਸੀ ਤਾਂ ਹੁਣ ਭਾਜਪਾ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਸਬੰਧੀ ਆਪਣੇ ਉਮੀਦਵਾਰਾਂ ਦਾ ਐਲਾਨ ਸ਼ੁੱਕਰਵਾਰ ਨੂੰ ਹੋਣ ਦੀ ...
ਨੂਰਮਹਿਲ, 20 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਹਲਕਾ ਨਕੋਦਰ ਤੋਂ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੀਆਂ ਚੋਣ ਸਰਗਮੀਆਂ ਤੇਜ਼ ਕਰ ਦਿੱਤੀਅ ਾਂ | ਜਥੇਦਾਰ ਵਡਾਲਾ ਵਲੋਂ ਅੱਜ ਸੰਗੋਵਾਲ, ਥੱਮਣਵਾਲ, ਰਾਹਵਾਂ, ਕਾਦੀਆ, ...
ਸ਼ਾਹਕੋਟ, 20 ਜਨਵਰੀ (ਪ.ਪ)- ਪਿੰਡ ਰਾਮੇ (ਸ਼ਾਹਕੋਟ) 'ਚ ਅਕਾਲੀ ਦਲ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਸਵ. ਨੰਬਰਦਾਰ ਪ੍ਰੀਤਮ ਸਿੰਘ ਦੇ ਪਰਿਵਾਰ ਸਮੇਤ ਪਿੰਡ ਦੇ ਵੱਡੀ ਗਿਣਤੀ 'ਚ ਹੋਰ ਵੀ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿ੍ਹਆ, ਜਿਨ੍ਹਾਂ ਦਾ ਅਕਾਲੀ-ਬਸਪਾ ...
ਮਲਸੀਆਂ, 20 ਜਨਵਰੀ (ਸੁਖਦੀਪ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੇ ਭੁਪਿੰਦਰ ਸਿੰਘ ਉਰਫ ਹਨੀ ਦੇ ਮੁਹਾਲੀ ਸਥਿਤ ਘਰ ਤੇ ਹੋਰ ਰਿਸ਼ਤੇਦਾਰਾਂ ਦੇ ਘਰਾਂ 'ਚ ਈ.ਡੀ. ਵਲੋਂ ਛਾਪਿਆਂ ਦੌਰਾਨ ਕਰੋੜਾਂ ਰੁਪਏ ਦੀ ਬਰਾਮਦ ਕੀਤੀ ਨਕਦੀ ਦੇ ਸਬੰਧ 'ਚ ਆਮ ਆਦਮੀ ਪਾਰਟੀ ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਵੱਖ- ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਇੱਕੋ ਇੱਕ ਮਿਸ਼ਨ ਸਰਬੱਤ ਦਾ ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਵੱਖ- ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਇੱਕੋ ਇੱਕ ਮਿਸ਼ਨ ਸਰਬੱਤ ਦਾ ...
ਆਦਮਪੁਰ, 20 ਜਨਵਰੀ (ਰਮਨ ਦਵੇਸਰ)-ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਜਿਨ੍ਹਾਂ ਦੀ ਆਦਮਪੁਰ ਵਿਧਾਨ ਸਭਾ ਤੋਂ ਟਿਕਟ ਕੱਟ ਕੇ ਸੁਖਵਿੰਦਰ ਕੋਟਲੀ ਨੂੰ ਦੇ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਮਹਿੰਦਰ ਸਿੰਘ ਕੇ.ਪੀ ਬਾਰੇ ਕਈ ਖਬਰਾਂ ਆ ਰਹੀਆ ਹਨ ਜਿਸ 'ਚ ਉਨ੍ਹਾਂ ...
ਸ਼ਾਹਕੋਟ, 20 ਜਨਵਰੀ (ਸੁਖਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਲਕਾ ਪ੍ਰਧਾਨ ਕੁਲਜੀਤ ਸਿੰਘ ਹੁੰਦਲ ਤੇ ਬਲਾਕ ਪ੍ਰਧਾਨ ਅੰਮਿ੍ਤਪਾਲ ਸਿੰਘ ਧਨੋਆ ਨੇ ਦੱਸਿਆ ਕਿ ਭਾਵੇਂ ਕਿਸਾਨ ਸਮਾਜ ਮੋਰਚੇ ਵਲੋਂ ਚੜੂਨੀ ਗਰੁੱਪ ਦੇ ਹਿੱਸੇ ਆਈ ਸ਼ਾਹਕੋਟ ਸੀਟ ਲਈ ਡਾ. ...
ਨੂਰਮਹਿਲ, 20 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਸ਼©ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਰਕਲ ਬਿਲਗਾ ਦੇ ਅਹੁਦੇਦਾਰ ਨਿਯੁਕਤ ਕੀਤੇ ਹਨ | ਜ਼ਿਨ੍ਹਾਂ 'ਚ ਮਨੌਜ ਕੁਮਾਰ ਨੂੰ ਸਰਪ੍ਰਸਤ, ਪਿਆਰਾ ਸਿੰਘ ਕੈਂਥ ...
ਮਹਿਤਪੁਰ , 20 ਜਨਵਰੀ (ਹਰਜਿੰਦਰ ਸਿੰਘ ਚੰਦੀ)- ਕਰੀਬ 40 ਸਾਲ ਤੋਂ ਕਾਂਗਰਸ ਪਾਰਟੀ ਵਿੱਚ ਵੱਖ ਵੱਖ ਅਹੁਦਿਆਂ 'ਤੇ ਰਹੇ ਉੱਘੇ ਸਮਾਜ ਸੇਵੀ ਤੇ ਕਿਸਾਨ ਆਗੂ ਸਰਵਣ ਸਿੰਘ ਜੱਜ ਆਖਰ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ਆਖਰ ਸਮਾਜਿਕ ਸੰਘਰਸ਼ ...
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਤੇ ਦਿਹਾਤੀ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਨੇ ਈ. ਡੀ. ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਖ਼ਿਲਾਫ ਕੀਤੀ ਗਈ ਕਾਰਵਾਈ ਨੂੰ ਸਿਆਸਤ ਤੋਂ ...
ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਅਣਅਧਿਕਾਰਤ ਸਿਆਸੀ ਸਰਗਰਮੀ 'ਤੇ ਨਿਗ੍ਹਾ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 9 ਵਿਧਾਨ ਸਭਾ ਹਲਕਿਆਂ 'ਚ ਚਲਾਏ ਜਾ ਰਹੇ 27 ਜੀ.ਪੀ.ਐਸ. ਤੇ 360 ਡਿਗਰੀ ਕੈਮਰਿਆਂ ਨਾਲ ਲੈਸ ਵਾਹਨਾਂ ਰਾਹੀਂ ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਦੀ ਤਾਰੀਖ਼ ਚੋਣ ਕਮਿਸ਼ਨ ਵਲੋਂ 20 ਫ਼ਰਵਰੀ ਜਾਰੀ ਕੀਤੀ ਹੋਈ ਹੈ | ਇਸ ਦੌਰਾਨ ਲਗਭਗ ਸਾਰੇ ਉਮੀਦਵਾਰ ,ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਪੈਸੇ ਅਤੇ ਨਸ਼ੇ ਵੰਡਣ ਦਾ ਗੈਰ ...
ਨੂਰਮਹਿਲ, 20 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਸੀ.ਪੀ.ਆਈ. (ਐੱਮ), ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣ ਲਈ ਸਥਾਨਕ ਦਫ਼ਤਰ ਨੂਰਮਹਿਲ 'ਚ ਕਾਮਰੇਡ ਮੂਲ ਚੰਦ ਸਰਹਾਲੀ, ਕਾਮਰੇਡ ਬੇਅੰਤ ਸਿੰਘ ਨਕੋਦਰ, ਕਾਮਰੇਡ ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਸੀ.ਪੀ.ਆਈ. (ਐਮ.), ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣ ਲਈ ਕਾਮਰੇਡ ਮੂਲ ਚੰਦ ਸਰਹਾਲੀ, ਕਾਮਰੇਡ ਬੇਅੰਤ ਸਿੰਘ ਨਕੋਦਰ, ਕਾ. ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਅਤੇ ਕਾ. ਵੀ.ਵੀ. ...
ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾਣ ਵਾਲੇ ਖਰਚੇ 'ਤੇ ਨਜ਼ਰ ਰੱਖਣ ਲਈ ਭਾਰਤ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਜਲੰਧਰ ਲਈ 3 ਸੀਨੀਅਰ ਆਈ.ਆਰ.ਐਸ. ਅਧਿਕਾਰੀਆਂ ਨੂੰ ਖਰਚਾ ਨਿਗਰਾਨ ਵਜੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX