ਤਾਜਾ ਖ਼ਬਰਾਂ


ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  51 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਮਲਿਕਾਰਜੁਨ ਖੜਗੇ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਭੁਪਿੰਦਰ ਸਿੰਘ ਹੁੱਡਾ
. . .  28 minutes ago
ਕਰਨਾਲ, 30 ਸਤੰਬਰ ( ਗੁਰਮੀਤ ਸਿੰਘ ਸੱਗੂ )- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕਾਂਗਰਸ ਵਿਚ ਲੋਕਤੰਤਰ ਹਮੇਸ਼ਾ ਮਜ਼ਬੂਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ ...
ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  49 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਯੂ.ਪੀ. ਤੋਂ ਰੀਟਰੀਟ ਸੈਰੇਮਨੀ ਦੇਖਣ ਆਏ ਪਰਿਵਾਰ ਦਾ ਇਕਲੌਤਾ ਪੁੱਤ ਹੋਇਆ ਗੁੰਮ
. . .  about 1 hour ago
ਅਟਾਰੀ, 30 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੌਰਾਨ ਉੱਤਰ ਪ੍ਰਦੇਸ਼ ਤੋਂ ਦੇਖਣ ਆਏ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ...
ਰਿਸ਼ਵਤਖੋਰੀ ਦਾ ਕੇਸ ਨਿਪਟਾਉਣ ਲਈ ਪ੍ਰਾਈਵੇਟ ਵਿਅਕਤੀ ਨੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
. . .  about 2 hours ago
ਫ਼ਾਜ਼ਿਲਕਾ/ਜਲਾਲਾਬਾਦ, 30 ਸਤੰਬਰ (ਪ੍ਰਦੀਪ ਕੁਮਾਰ)- ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਮਾਮਲੇ ਦਾ ਨਿਪਟਾਰਾ ਕਰਨ ਲਈ ਪੁਲਿਸ ਅਧਿਕਾਰੀਆਂ...
ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ
. . .  about 2 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਖੇ ਜੀ.ਟੀ. ਰੋਡ ਉੱਪਰ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਕੁਲਦੀਪ ਸਿੰਘ ਬਿੱਲੂ ਵਾਸੀ ਪਿੰਡ ਰਾਮਪੁਰ (ਦੋਰਾਹਾ) ਵਜੋਂ ਹੋਈ...
ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਦੀ ਰਿਸ਼ਵਤ ਲੈਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸੁਖਜਿੰਦਰ...
ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਦੱਸ ਸਾਲ ਦੀ ਕੈਦ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਅਦਾਲਤ ਵਲੋਂ ਦੱਸ ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ...
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ਤੋਂ ਬਾਅਦ ਸਮਾਪਤ
. . .  about 2 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸੰਯੁਕਤ ਗ਼ੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਤਪਾ ਦੇ ਫਲਾਈਓਵਰ ਹੇਠ ਕੌਮੀ ਮਾਰਗ 'ਤੇ ਲਾਇਆ ਅਣਮਿੱਥੇ ਲਈ ਧਰਨਾ ਸਮਾਪਤ ਕਰ...
ਪਠਾਨਕੋਟ: ਗਰਭਵਤੀ ਮਹਿਲਾ ਵਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਆਇਆ ਹਰਕਤ 'ਚ
. . .  about 2 hours ago
ਪਠਾਨਕੋਟ, 30 ਸਤੰਬਰ (ਸੰਧੂ)- ਬੀਤੀ 28 ਸਤੰਬਰ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਗਰਭਵਤੀ ਮਹਿਲਾ ਵਲੋਂ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਅਤੇ ਗ਼ੈਰ ਜ਼ਿੰਮੇਰਾਨਾ ਕੰਮ ਕਰਕੇ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ...
ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
. . .  about 3 hours ago
ਚੰਡੀਗੜ੍ਹ, 30 ਸਤੰਬਰ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਮੁੱਖ ਮੰਤਰੀ ਨਾਲ ਮੀਟਿੰਗ 6 ਨੂੰ, ਰਾਸ਼ਟਰੀ ਮਾਰਗ 54 ਤੋਂ ਚੁੱਕਿਆ ਧਰਨਾ
. . .  about 4 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਬੰਗਾਲੀ ਵਾਲਾ...
ਪੰਜਾਬ ਵਿਧਾਨ ਸਭਾ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਦਨ 'ਚ 3 ਬਿੱਲ ਪਾਸ
. . .  about 4 hours ago
ਚੰਡੀਗੜ੍ਹ, 30 ਸਤੰਬਰ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਸ਼ਨ ਦੀ ਸ਼ੁਰੂਆਤ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 5 hours ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  about 5 hours ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  about 5 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 6 hours ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 6 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 6 hours ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 6 hours ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 7 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 7 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 7 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਮਾਘ ਸੰਮਤ 553

ਬਠਿੰਡਾ

ਪੀ ਆਰ ਟੀ ਸੀ, ਪਨਬੱਸ, ਰੋਡਵੇਜ਼ ਕਰਮਚਾਰੀਆਂ ਨੇ ਸਮਾਂ ਸਾਰਨੀ ਨੂੰ ਲੈ ਕੇ ਕੀਤਾ ਚੱਕਾ ਜਾਮ

ਬਠਿੰਡਾ, 21 ਜਨਵਰੀ (ਵੀਰਪਾਲ ਸਿੰਘ)-ਪੀ ਆਰ ਟੀ ਸੀ, ਪਨਬੱਸ ਤੇ ਪੰਜਾਬ ਰੋਡਵੇਜ਼ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਬੱਸਾਂ ਦੀ ਸਮਾਂ ਸਾਰਨੀ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਵਿਚ ਸਥਾਨਕ ਬੱਸ ਅੱਡੇ ਨੂੰ ਬੰਦ ਕਰਕੇ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਆਰ ਟੀ ਏ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਥੇਬੰਦੀ ਮੁਲਾਜ਼ਮਾਂ ਵਲੋਂ ਰੋਸ ਦੇ ਚੱਲਦੇ ਸ਼ਹਿਰ ਦੇ ਵੱਖ-ਵੱਖ ਚੌਕਾਂ ਭਾਈ ਘਨ੍ਹੱਈਆ ਚੌਕ, ਬੀਬੀ ਵਾਲਾ ਚੌਕ, ਹਨੂੰਮਾਨ ਚੌਕ, ਆਈ ਟੀ ਆਈ ਚੌਕ ਵਿਚ ਬੱਸਾਂ ਟੇਡੀਆਂ ਕਰ ਲਗਾ ਦਿੱਤੀਆਂ ਗਈਆਂ | ਸ਼ਹਿਰ ਅੰਦਰ ਦਾਖ਼ਲ ਹੋਣ ਵਾਲੇ ਰਸਤੇ ਪੂਰਨ ਤੌਰ 'ਤੇ ਬੰਦ ਕਰ ਦਿੱਤੇ ਗਏ | ਇਸ ਹਾਲਤ ਨੂੰ ਵੇਖਦਿਆਂ ਟ੍ਰੈਫ਼ਿਕ ਪੁਲਿਸ ਵਲੋਂ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਲਈ ਬਦਲਵੇਂ ਪ੍ਰਬੰਧ ਕਰਦੇ ਹੋਏ ਜੱਦੋ ਜਹਿਦ ਹੁੰਦੇ ਹੋਏ ਵੇਖਿਆ ਗਿਆ | ਪੀ ਆਰ ਟੀ ਸੀ, ਪਨਬਸ, ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ, ਪੀ ਆਰ ਟੀ ਸੀ ਇੰਪਲਾਈਜ਼ ਯੂਨੀਅਨ (ਏਟਕ) ਦੇ ਪ੍ਰਧਾਨ ਗੰਡਾ ਸਿੰਘ ਅਤੇ ਮੌਜੂਦ ਜਥੇਬੰਦੀ ਆਗੂਆਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਿੱਜੀ ਤੌਰ 'ਤੇ ਦਖ਼ਲ ਦੇ ਕੇ ਬੱਸਾਂ ਦੀ ਸਮਾਂ ਸਾਰਨੀ ਨੂੰ ਸਹੀ ਢੰਗ ਨਾਲ ਬਣਵਾ ਕੇ ਲਾਗੂ ਕਰਵਾਇਆ ਗਿਆ ਸੀ | ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਰਾਣੀ ਸਮਾਂ ਸਾਰਨੀ ਬਹਾਲ ਕਰਕੇ ਸਰਕਾਰੀ ਬੱਸਾਂ ਲਈ ਕਾਊਾਟਰ 'ਤੇ ਬੱਸਾਂ ਨੂੰ ਖੜਾ ਕਰਨ ਲਈ ਸਿਰਫ਼ 3 ਤੋਂ 5 ਮਿੰਟਾਂ ਤੱਕ ਦਾ ਸਮਾਂ ਦਿੱਤਾ ਗਿਆ ਜਦਕਿ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਨੂੰ ਕਾਊਾਟਰ ਵਿਚ ਖੜ੍ਹੇ ਕਰਨ ਦਾ 20 ਮਿੰਟਾਂ ਤੱਕ ਦਾ ਸਮਾਂ ਦਿੱਤਾ ਗਿਆ, ਨਿੱਜੀ ਬੱਸ ਚਾਲਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ | ਆਗੂਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਸਮੂਹ ਡਿੱਪੂਆਂ ਨੂੰ ਬੰਦ ਕਰਕੇ ਸਰਕਾਰੀ ਟਰਾਂਸਪੋਰਟ ਬੰਦ ਕਰ ਦਿੱਤੀ ਜਾਵੇਗੀ | ਦੱਸਣਯੋਗ ਹੈ ਕਿ ਸ਼ਹਿਰ ਅੰਦਰ ਲੱਗੇ ਜਾਮ ਨੂੰ ਲੈ ਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੁੰਦੇ ਹੋਏ ਵੇਖਿਆ ਗਿਆ | ਐਂਬੂਲੈਂਸਾਂ ਤੋਂ ਲੈ ਕੇ ਬਰਾਤ ਵਾਲੀਆਂ ਗੱਡੀਆਂ ਜਾਮ ਵਿਚ ਫਸੀਆਂ ਰਹੀਆਂ | ਜਾਮ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਜਥੇਬੰਦੀ ਆਗੂਆਂ ਨਾਲ ਖਹਿਬੜਦੇ ਹੋਏ ਵੇਖਿਆ ਗਿਆ | ਇਸ ਮਾਮਲੇ ਬਾਰੇ ਆਰ ਟੀ ਏ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਨਵੇਂ ਟਾਈਮ ਟੇਬਲ ਫਰੇਮ ਕਰਨ ਦੀਆਂ ਹਦਾਇਤਾਂ ਹੋਈਆਂ ਸਨ | 24 ਤੇ 25 ਤਾਰੀਕ ਨੂੰ ਨਵੇਂ ਟਾਇਮ ਟੇਬਲ ਬਣਾਏ ਗਏ ਸਨ | ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ 274 ਕਰੋੜ ਦੀ ਡਿਫ਼ਾਲਟਰ ਚੱਲ ਰਹੀ ਹੈ | ਨਵੇਂ ਟਾਇਮ ਟੇਬਲ ਜੀ ਐਮ ਪੰਜਾਬ ਰੋਡਵੇਜ਼ ਵਲੋਂ ਬਣਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਭ ਡਿਫ਼ਾਲਟਰ ਟਰਾਂਸਪੋਰਟ ਨੂੰ ਬਾਹਰ ਕੀਤਾ ਗਿਆ ਹੈ |
ਜਾਮ ਕਾਰਨ 45 ਮਿੰਟ ਤੋਂ ਵੱਧ ਸਮਾਂ ਇਕ ਐਂਬੂਲੈਂਸ ਡਰਾਇਵਰ ਡੈੱਡਬਾਡੀ ਨੂੰ ਲੈ ਕੇ ਸ਼ਹਿਰ ਅੰਦਰ ਘੁੰਮਦਾ ਰਿਹਾ | ਇਸ ਦੇ ਨਾਲ-ਨਾਲ ਆਰਮੀ ਦੀਆਂ ਗੱਡੀਆਂ ਵੀ ਜਾਮ ਵਿਚ ਫਸੀਆਂ ਦੇਖੀਆਂ ਗਈਆਂ | ਬਹੁਤ ਸਾਰੀਆਂ ਮਰੀਜ਼ਾਂ ਨੂੰ ਲਿਆਉਣ ਲਿਜਾਣ ਵਾਲੀਆਂ ਐਂਬੂਲੈਂਸਾਂ ਤਿੰਨ ਘੰਟੇ ਜਾਮ ਵਿਚ ਫਸੀਆਂ ਰਹੀਆਂ | ਜਾਮ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ | ਡਿਪਟੀ ਕਮਿਸ਼ਨਰ ਵਲੋਂ ਆਰ ਟੀ ਓ ਦੀ ਡਿਊਟੀ ਲਗਾ ਕੇ ਸੋਮਵਾਰ ਨੂੰ ਨਵੇਂ ਟਾਇਮ ਟੇਬਲ ਫ਼ਿਰ ਤੋਂ ਚਾਲੂ ਕਰਵਾਉਣ ਲਈ ਕਿਹਾ ਗਿਆ |

ਚੋਣਾਂ ਵਧਾ ਰਹੀਆਂ ਨੇ ਕੋਰੋਨਾ.......

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਪੰਜ ਸੂਬਿਆਂ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਦੇਸ਼ ਵਿਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ | ਇਸ ਸਬੰਧੀ ਸ਼ਹਿਰ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਪਰਵਾਹ ਨਾ ਕਰਦੇ ਹੋਏ ਸਮੂਹ ਰਾਜਨੀਤਕ ਲੀਡਰ ...

ਪੂਰੀ ਖ਼ਬਰ »

ਮੁੱਖ ਗਵਾਹ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)- ਪਿਛਲੇ ਸਾਲਾਂ ਵਿਚ ਨੇੜਲੇ ਪਿੰਡ ਭਾਗੀਵਾਂਦਰ ਵਿਚ ਨਸ਼ਾ ਤਸਕਰ ਦੱਸ ਕੇ ਕਤਲ ਕੀਤੇ ਗਏ ਮੋਨੂੰ ਅਰੋੜਾ ਦੇ ਅਪੰਗ ਪਿਤਾ ਨੂੰ ਦਿਨ-ਦਿਹਾੜੇ ਅਗਵਾ ਕਰਕੇ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਅੱਜ ਕੋਰੋਨਾ ਦੇ 511 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ, 21 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਫੈਲਣ ਕਾਰਨ 511 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜੇ ਅਨੁਸਾਰ ਹੁਣ ਤੱਕ 1059 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ...

ਪੂਰੀ ਖ਼ਬਰ »

ਭੁੱਚੋ ਮੰਡੀ ਤੋਂ ਰੁਪਿੰਦਰਜੀਤ ਸਿੰਘ ਅਤੇ ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ ਨੂੰ ਬਣਾਇਆ ਉਮੀਦਵਾਰ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਬਠਿੰਡਾ ਜ਼ਿਲੇ੍ਹ ਦੇ 6 ਵਿਧਾਨ ਸਭਾ ਹਲਕਿਆਂ 'ਚੋਂ 2 ...

ਪੂਰੀ ਖ਼ਬਰ »

ਕਾਂਗਰਸ, ਬਾਦਲਾਂ ਅਤੇ ਭਾਜਪਾ ਨੇ ਲੋਕ ਮੁੱਦਿਆਂ 'ਤੇ ਸਿਰਫ਼ ਰਾਜਨੀਤੀ ਕੀਤੀ ਹੈ- ਨੀਲ ਗਰਗ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਸਰਕਾਰ ਨੇ ਵੀ ਪੰਜਾਬ ਦੇ ਮੁਲਾਜ਼ਮ ਵਰਗ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ 2017 ...

ਪੂਰੀ ਖ਼ਬਰ »

ਨਰਮਾ ਮੁਆਵਜ਼ੇ ਲਈ ਕਿਸਾਨਾਂ ਨੇ ਮੁੜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਝੰਡਾ ਗੱਡਿਆ

ਬਠਿੰਡਾ, 21 ਜਨਵਰੀ (ਸੱਤਪਾਲ ਸਿੰਘ ਸਿਵੀਆਂ)- 'ਗੁਲਾਬੀ ਸੁੰਡੀ' ਕਾਰਨ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਹਾੜ੍ਹੇ ਕੱਢ ਰਹੇ ਹਨ ਪਰ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ੇ ਦੀ ਫੁੱਟੀ ...

ਪੂਰੀ ਖ਼ਬਰ »

ਵੋਟਾਂ ਪਾਉਣ ਤੋਂ 48 ਘੰਟੇ ਪਹਿਲਾਂ ਅਤੇ ਵੋਟਾਂ ਦੀ ਗਿਣਤੀ ਵਾਲਾ ਦਿਨ ਡਰਾਈ ਡੇਅ ਘੋਸ਼ਿਤ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਸੰਭਾਵਿਤ ਤਰੀਕਿਆਂ 'ਤੇ ਨੱਥ ਪਾਉਣ ਲਈ ...

ਪੂਰੀ ਖ਼ਬਰ »

ਐਂਟੀ-ਨਾਰਕੋਟਿਕ ਸੈੱਲ ਵਲੋਂ 1 ਕਿੱਲੋ ਅਫ਼ੀਮ ਸਮੇਤ ਟਰਾਲਾ ਚਾਲਕ ਕਾਬੂ

ਬਠਿੰਡਾ, 21 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਐਂਟੀ-ਨਾਰਕੋਟਿਕ ਸੈੱਲ ਦੀ ਪੁਲਿਸ ਵਲੋਂ ਇਕ ਟਰਾਲਾ ਚਾਲਕ ਨੂੰ ਵੱਡੀ ਮਾਤਰਾ 'ਚ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪੁਲਿਸ ਥਾਣਾ ਥਰਮਲ ਵਿਖੇ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ...

ਪੂਰੀ ਖ਼ਬਰ »

ਬਠਿੰਡਾ ਸ਼ਹਿਰੀ ਹਲਕੇ ਦੀਆਂ ਵੋਟ ਮਸ਼ੀਨਾਂ ਸਟਰਾਂਗ ਰੂਮ 'ਚ ਗਈਆਂ ਰੱਖੀਆਂ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਦੱਸਿਆ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ 23 ਜਨਵਰੀ ਨੂੰ ਵੱਖ-ਵੱਖ ਚੋਣ ਹਲਕਿਆਂ ਦੇ ਚੋਣ ਅਮਲੇ ਦੀ ਰਿਹਰਸਲ ਸਵੇਰ ਤੇ ਸ਼ਾਮ ਦੀਆਂ ਦੋ ਸ਼ਿਫ਼ਟਾਂ ...

ਪੂਰੀ ਖ਼ਬਰ »

ਅੱਧਾ ਕਿਲੋ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ

ਸੰਗਤ ਮੰਡੀ, 21 ਜਨਵਰੀ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਵਿਅਕਤੀ ਨੂੰ ਅੱਧਾ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਬੰਸ ...

ਪੂਰੀ ਖ਼ਬਰ »

1158 ਸਹਾਇਕ ਪ੍ਰੋਫ਼ੈਸਰਾਂ ਦੇ ਪ੍ਰਤਿਨਿਧੀ ਮੰਡਲ ਵਲੋਂ ਹਲਕਾ ਮੌੜ ਤੋਂ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨੂੰ ਸੌਂਪਿਆ ਮੰਗ ਪੱਤਰ

ਚਾਉਕੇ/ਮੌੜ ਮੰਡੀ, 21 ਜਨਵਰੀ (ਮਨਜੀਤ ਸਿੰਘ ਘੜੈਲੀ, ਗੁਰਜੀਤ ਸਿੰਘ ਕਮਾਲੂ)-1158 ਸਹਾਇਕ ਪ੍ਰੋਫ਼ੈਸਰ ਫਰੰਟ ਪੰਜਾਬ ਦੀ ਮਾਲਵਾ ਕੇਂਦਰੀ ਜੋਨ ਕਮੇਟੀ ਮੈਂਬਰ ਮਨਪ੍ਰੀਤ ਸਿੰਘ, ਜਸਪ੍ਰੀਤ ਸਿਵੀਆਂ ਤੇ ਕਰਮਜੀਤ ਸਿੰਘ ਵਲੋਂ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਨੂੰ ਸਿਰੇ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਸਬੰਧੀ ਅਕਾਲੀ ਦਲ (ਅ) ਦੀ ਮੀਟਿੰਗ-ਲਛਮਣ ਸਿੰਘ ਭਾਗੀਵਾਂਦਰ ਨੂੰ ਉਮੀਦਵਾਰ ਚੁਣਿਆ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)- 20 ਫਰਵਰੀ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਬਾਕੀ ਸਿਆਸੀ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰ ਗਈਆਂ ਹਨ ਉੱਥੇ ਸ੍ਰ.ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਬੀਬਾ ਨਿਮਰਤ ਕੌਰ ਸਿੱਧੂ ਨੇ ਆਪਣੇ ਪਤੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)- ਸ਼ਹਿਰ ਦੇ ਵਾਰਡ ਨੰਬਰ 1, 3 ਅਤੇ 9 ਵਿਚ ਹਲਕਾ ਤਲਵੰਡੀ ਸਾਬੋ ਤੋਂ ਸ਼ੋ੍ਰਮਣੀ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦੀ ਪਤਨੀ ਬੀਬਾ ਨਿਮਰਤ ਕੌਰ ਸਿੱਧੂ ਨੇ ਘਰਾਂ ਵਿਚ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ | ਬੀਬਾ ...

ਪੂਰੀ ਖ਼ਬਰ »

ਚੋਣਾਂ ਵਾਲੇ ਦਿਨ ਵੋਟਰ ਅਕਾਲੀ ਦਲ 'ਤੇ ਆਪ ਦਾ ਮੁਕੰਮਲ ਸਫ਼ਾਇਆ ਕਰਨਗੇ- ਖੁਸ਼ਬਾਜ਼ ਜਟਾਣਾ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੇ ਆਪਣਾ ਚੋਣ ਦਫ਼ਤਰ ਖੋਲਿ੍ਹਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਖੁਸਬਾਜ ਜਟਾਣਾ ਨੇ ਮੰਡੀ ਵਾਸੀਆਂ ...

ਪੂਰੀ ਖ਼ਬਰ »

ਨਵਪ੍ਰੀਤ ਕੌਰ ਜਟਾਣਾ ਨੇ ਆਪਣੇ ਪਤੀ ਖੁਸ਼ਬਾਜ ਜਟਾਣਾ ਲਈ ਡੋਰ ਟੂ ਡੋਰ ਵੋਟਾਂ ਮੰਗੀਆਂ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੇ ਹੱਕ 'ਚ ਉਨ੍ਹਾਂ ਦੀ ਧਰਮ ਪਤਨੀ ਨਵਪ੍ਰੀਤ ਕੌਰ ਜਟਾਣਾ ਵੱਲੋਂ ਚੋਣ ਮੁਹਿੰਮ ਵਿਚ ਤੇਜ਼ੀ ਲਿਆਂਦੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ 'ਤੇ ਪਹਿਰਾ ਦੇਣ ਵਾਲੀ ਪਾਰਟੀ- ਰੌਬਿਨ ਬਰਾੜ

ਮੌੜ ਮੰਡੀ, 21 ਜਨਵਰੀ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਵਿਚੋਂ ਨਿਕਲੀ ਪਾਰਟੀ ਹੈ, ਇਸ ਦਾ ਗੌਰਵਮਈ ਇਤਿਹਾਸ ਹੈ ਅਤੇ ਇਸ ਇਤਿਹਾਸ 'ਤੇ ਪੰਜਾਬ ਦੇ ਹਰ ਨੌਜਵਾਨ ਨੂੰ ਮਾਣ ਹੋਣਾ ਚਾਹੀਦਾ ਹੈ | ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਅਤੇ ਪੰਜਾਬ ਲਈ ...

ਪੂਰੀ ਖ਼ਬਰ »

ਸਮਾਜ ਸੇਵੀ ਆਗੂ ਗੁਰਪ੍ਰੀਤ ਬੱਗੀ ਅਕਾਲੀ ਦਲ ਵਿਚ ਸ਼ਾਮਿਲ

ਨਥਾਣਾ, 21 ਜਨਵਰੀ (ਗੁਰਦਰਸ਼ਨ ਲੁੱਧੜ)- ਬਾਬਾ ਕਾਲੂ ਨਾਥ ਸੱਭਿਆਚਾਰਕ ਕਲੱਬ ਨਥਾਣਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਗੀ ਨੇ ਕਾਂਗਰਸ ਪਾਰਟੀ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ ਹੈ | ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਚੋਣਾਂ ਸਮੇਂ ਗੁਰਪ੍ਰੀਤ ...

ਪੂਰੀ ਖ਼ਬਰ »

ਰਬਿਨ ਬਰਾੜ ਨੇ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ 'ਚ ਕੀਤੀ ਨੌਜਵਾਨਾਂ ਨਾਲ ਮੀਟਿੰਗ

ਗੋਨਿਆਣਾ, 21 ਜਨਵਰੀ (ਲਛਮਣ ਦਾਸ ਗਰਗ)- ਜਦੋਂ ਦਾ ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਿਆ ਹੈ, ਓਦੋਂ ਤੋਂ ਹੀ ਸਮੂਹ ਪਾਰਟੀਆਂ ਆਪੋ-ਆਪਣੀ ਜਿੱਤ ਨੂੰ ਲੈ ਕੇ ਚੋਣ ਮੈਦਾਨ ਵਿਚ ਉਮੀਦਵਾਰਾਂ ਨੂੰ ਉਤਾਰ ਰਹੀਆਂ ਹਨ | ਇਸੇ ਚੋਣ ਦੰਗਲ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ...

ਪੂਰੀ ਖ਼ਬਰ »

ਸੱਥ 'ਚ ਬੈਠੇ ਬਜ਼ੁਰਗਾਂ ਨੇ ਨਵੀਂ ਪਾਰਟੀ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਬੱਲੂਆਣਾ, 21 ਜਨਵਰੀ (ਗੁਰਨੈਬ ਸਾਜਨ)-20 ਫਰਵਰੀ ਨੂੰ 16 ਵੀਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਇਕੱਠ, ਰੈਲੀਆਂ ਕਰਨ ਉਪਰ ਮਨਾਹੀ ਕੀਤੀ ਗਈ ਹੈ | ਇਸ ਦੇ ...

ਪੂਰੀ ਖ਼ਬਰ »

ਆਪ ਵਰਕਰਾਂ ਨਾਲ ਅਮਿਤ ਰਤਨ ਕੋਟਫੱਤਾ ਨੇ ਕੀਤੀ ਮੀਟਿੰਗ

ਬੱਲੂਆਣਾ, 21 ਜਨਵਰੀ (ਗੁਰਨੈਬ ਸਾਜਨ)-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਆਪਣਾ ਚੋਣ ਪ੍ਰਚਾਰ ਪਿੰਡਾਂ ਵਿਚ ਮਘਾਇਆ ਜਾ ਰਿਹਾ ਹੈ | ਇਸ ਲੜੀ ਤਹਿਤ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ: ਅਮਿਤ ਰਤਨ ਕੋਟਫੱਤਾ ਵਲੋਂ ਝੁੰਬਾ ...

ਪੂਰੀ ਖ਼ਬਰ »

ਨੇਹੀਆਂ ਵਾਲਾ ਦਾ ਸਾਬਕਾ ਕਾਂਗਰਸੀ ਸਰਪੰਚ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ

ਗੋਨਿਆਣਾ, 21 ਜਨਵਰੀ (ਲਛਮਣ ਦਾਸ ਗਰਗ)-ਵਿਧਾਨ ਸਭਾ ਹਲਕਾ ਭੁੱਚੋ ਅਧੀਨ ਪੈਂਦੇ ਪਿੰਡ ਨੇਹੀਆ ਵਾਲਾ ਵਿਖੇ ਕਾਂਗਰਸੀ ਪਾਰਟੀ ਨੰੂ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਕਤ ਪਿੰਡ ਦਾ ਸਾਬਕਾ ਕਾਂਗਰਸੀ ਸਰਪੰਚ ਡੋਗਰ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਸਰਕਲ ਇੰਚਾਰਜ ...

ਪੂਰੀ ਖ਼ਬਰ »

ਤੁਸੀਂ ਮੇਰੇ ਪਤੀ ਨੂੰ ਜਿਤਾਓ, ਤੁਹਾਡੀਆਂ ਸਮੱਸਿਆਵਾਂ ਮੈਂ ਹੱਲ ਕਰਵਾਵਾਂਗੀ- ਬੀਬਾ ਨਿਮਰਤ ਕੌਰ ਸਿੱਧੂ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਹਲਕਾ ਤਲਵੰਡੀ ਸਾਬੋ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਦੀ ਧਰਮ-ਪਤਨੀ ਬੀਬਾ ਨਿਮਰਤ ਕੌਰ ਸਿੱਧੂ ਵਲੋਂ ਸ਼ਹਿਰ ਦੇ ਸਮੂਹ ਵਾਰਡਾਂ ਵਿਚ ਆਪਣੇ ਪਤੀ ਦੇ ਹੱਕ ਵਿਚ ਮਹਿਲਾਵਾਂ ਨਾਲ ਨੁੱਕੜ ...

ਪੂਰੀ ਖ਼ਬਰ »

ਖੁਸ਼ਬਾਜ਼ ਸਿੰਘ ਜਟਾਣਾ ਦੇ ਹੱਕ 'ਚ ਕਾਂਗਰਸੀ ਆਗੂ ਸੰਧੂ ਵਲੋਂ ਵਰਕਰ ਮੀਟਿੰਗਾਂ

ਰਾਮਾਂ ਮੰਡੀ, 21 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਹੱਕ 'ਚ ਰਣਜੀਤ ਸਿੰਘ ਸੰਧੂ ਵਲੋਂ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

'ਆਪ' ਦੀ ਹਨੇਰੀ ਤੋਂ ਘਬਰਾ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਲੱਗੀਆਂ- ਕੋਟਫੱਤਾ

ਸੰਗਤ ਮੰਡੀ, 21 ਜਨਵਰੀ (ਅੰਮਿ੍ਤਪਾਲ ਸ਼ਰਮਾ)-ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਤੋਂ ਘਬਰਾ ਕੇ ਸਾਰੀਆਂ ਪਾਰਟੀਆਂ 'ਆਪ' ਵਿਰੁਧ ਇਕੱਠੀਆਂ ਹੋਣ ਲੱਗੀਆਂ ਹਨ | ਇਹ ਗੱਲ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਅਮਿਤ ਰਤਨ ਕੋਟਫੱਤਾ ਨੇ ਪਿੰਡ ਸੰਗਤ ...

ਪੂਰੀ ਖ਼ਬਰ »

ਚੋਣਾਂ ਲੜ ਰਹੀਆਂ ਰਾਜਸੀ ਪਾਰਟੀਆਂ ਵਾਤਾਵਰਣ ਦੇ ਵਿਗਾੜ ਦੇ ਮੁੱਦੇ ਨੂੰ ਆਪਣੇ ਮੈਨੀਫੈਸਟੋ 'ਚ ਕਰਨ ਸ਼ਾਮਲ-ਸੰਤ ਸੀਚੇਵਾਲ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਪਾਰਟੀਆਂ ਵਾਤਾਵਰਣ ਦੇ ਵਿਗਾੜ ਦੇ ਮੁੱਦੇ ਨੂੰ ਆਪਣੇ ਮੈਨੀਫੈਸਟੋ 'ਚ ਸ਼ਾਮਲ ਕਰਨ | ਉਨ੍ਹਾਂ ਸੂਬੇ ਦੇ ਜਾਗਰੂਕ ਤੇ ਆਮ ...

ਪੂਰੀ ਖ਼ਬਰ »

ਅਮਿਤ ਰਤਨ ਲਈ ਮਾਤਾ ਨੇ ਪਰਿਵਾਰ ਸਮੇਤ ਕੋਟਸ਼ਮੀਰ ਵਿਚ ਮੰਗੀਆਂ ਵੋਟਾਂ

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਇੰਜੀਨੀਅਰ ਅਮਿਤ ਰਤਨ ਕੋਟਫੱਤਾ ਦੇ ਮਾਤਾ ਸੰਗਤ ਕੌਰ ਰਤਨ ਨੇ ਪਰਿਵਾਰ ਸਮੇਤ ਹਲਕੇ ਦੇ ਵੱਡੇ ਪਿੰਡ ਕੋਟਸ਼ਮੀਰ ਵਿਖੇ ਆਪ ਆਗੂ ਨਿਰਮਲ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਮੱਚਣ ਕਰਕੇ ਕੋਟੜਾ ਕੌੜਾ 'ਚ ਇਕ ਮਹੀਨੇ ਤੋਂ 30 ਘਰਾਂ ਦੀ ਬੱਤੀ ਗੁੱਲ- ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਬਾਲਿਆਂਵਾਲੀ, 21 ਜਨਵਰੀ (ਮਤਵਾਲਾ)- 20 ਫਰਵਰੀ ਨੂੰ ਹੋਣ ਜਾ ਰਹੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਆਉਣ ਵਾਲੀ ਸਰਕਾਰ 'ਚ ਲੋਕਾਂ ਨੂੰ ਬੇਸ਼ੁਮਾਰ ਸਹੂਲਤਾਂ ਦੇਣ ਦੇ ਖੋਖਲੇ ਦਾਅਵੇ ਕਰ ਰਹੀਆਂ ਹਨ ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ...

ਪੂਰੀ ਖ਼ਬਰ »

ਸੂਬੇ ਵਿਚ ਬਹੁਮਤ ਨਾਲ ਬਣੇਗੀ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ- ਗੁਰਬਾਜ਼ ਸਿੰਘ ਸਿੱਧੂ

ਰਾਮਾਂ ਮੰਡੀ, 21 ਜਨਵਰੀ (ਅਰੋੜਾ)- ਪੰਜਾਬ ਦੇ ਲੋਕਾਂ ਵਲੋਂ ਗੱਠਜੋੜ ਉਮੀਦਵਾਰਾਂ ਪ੍ਰਤੀ ਦਿਖਾਏ ਜਾ ਰਹੇ ਸਮਰਥਨ ਨੇ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਸੂਬੇ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਪੂਰਨ ਬਹੁਮਤ ਨਾਲ ਆਵੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਵਿਚ ...

ਪੂਰੀ ਖ਼ਬਰ »

ਲੱਖਾ ਸਿਧਾਣਾ ਵੱਲੋਂ ਪਿੰਡਾਂ 'ਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਤੇਜ਼

ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)- ਕਿਸਾਨੀ ਸੰਘਰਸ਼ 'ਚ ਅਹਿਮ ਯੋਗਦਾਨ ਪਾਉਣ ਵਾਲੇ ਹਲਕਾ ਮੌੜ ਤੋਂ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨੇ ਹਲਕੇ ਦੇ ਪਿੰਡਾਂ 'ਚ ਆਪਣੀ ਚੋਣ ਮੁਹਿੰਮ ਤੇਜ਼ ਕਰ ਰੱਖੀ ਹੈ | ਪਿੰਡ ਕਰਾੜਵਾਲਾ ਵਿਖੇ ਸੰਬੋਧਨ ਕਰਦਿਆਂ ਲੱਖਾ ਸਿਧਾਣਾ ...

ਪੂਰੀ ਖ਼ਬਰ »

ਮਕਾਨ ਦੀ ਛੱਤ ਡਿੱਗਣ ਕਾਰਨ 2 ਜ਼ਖ਼ਮੀ

ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਬੰਗੀ ਨਗਰ ਦੀ ਗਲੀ ਨੰਬਰ 1/4 ਦੇ ਵਿਚ ਠੰਢ ਅਤੇ ਮੀਂਹ ਦੇ ਮੌਸਮ ਵਿਚ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ | ਇਸ ਬਾਰੇ ਪਰਿਵਾਰਕ ਮੈਂਬਰਾਂ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਅਸੀਂ 4 ...

ਪੂਰੀ ਖ਼ਬਰ »

ਮਾਨਸਾ ਰਜਬਾਹੇ ਦੇ ਨਵ ਨਿਰਮਾਣ ਦੌਰਾਨ ਠੱਲ੍ਹਾਂ ਲਾਉਣ ਨੂੰ ਲੈ ਕੇ ਕਿਸਾਨਾਂ ਨੇ ਸਿੰਚਾਈ ਮਹਿਕਮੇ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)- ਇਲਾਕੇ ਦੇ ਚਾਰ ਪਿੰਡਾਂ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਦੀ ਪੂਰਤੀ ਲਈ ਮਾਨਸਾ ਰਜਬਾਹੇ ਦੇ ਹੋ ਰਹੇ ਨਵ ਨਿਰਮਾਣ ਦੌਰਾਨ ਰਜਬਾਹੇ ਵਿਚ ਲਾਈਆਂ ਜਾ ਠੱਲ੍ਹਾਂ (ਰੋਕਾਂ) ਦੇ ਖ਼ਿਲਾਫ਼ ਅੱਜ ਪਿੰਡਾਂ ਦੇ ਕਿਸਾਨਾਂ ਨੇ ਰੋਸ ...

ਪੂਰੀ ਖ਼ਬਰ »

ਸੂਬੇ ਦਾ ਭਵਿੱਖ ਅਕਾਲੀ-ਬਸਪਾ ਗੱਠਜੋੜ ਦੇ ਹੱਥਾਂ 'ਚ ਹੀ ਸੁਰੱਖਿਅਤ- ਮਲੂਕਾ

ਰਾਮਪੁਰਾ ਫੂਲ, 21 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)-ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਫੂਲ ਟਾਊਨ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ, ਫੂਲ ਤੋਂ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਿਲ

ਸੀਂਗੋ ਮੰਡੀ, 21 ਜਨਵਰੀ (ਪਿ੍ੰਸ ਸੌਰਭ ਗਰਗ)- ਹਲਕਾ ਤਲਵੰਡੀ ਸਾਬੋ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਲਕੇ ਦੇ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ 70 ਸਾਲ ਪੁਰਾਣੇ ਟਕਸਾਲੀ ...

ਪੂਰੀ ਖ਼ਬਰ »

ਬੀ.ਕੇ.ਯੂ (ਸਿੱਧੂਪੁਰ) ਵੱਲੋਂ ਚੋਰ ਫੜਨ ਤੱਕ ਧਰਨੇ 'ਤੇ ਡਟੇ ਰਹਿਣ ਦਾ ਅਹਿਦ

ਨਥਾਣਾ, 21 ਜਨਵਰੀ (ਗੁਰਦਰਸ਼ਨ ਲੁੱਧੜ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਬੀਤੇ ਕੱਲ੍ਹ ਤੋਂ ਲੈ ਕੇ ਥਾਣਾ ਨਥਾਣਾ ਵਿਖੇ ਲਗਾਇਆ ਹੋਇਆ ਧਰਨਾ ਅਜੇ ਜਾਰੀ ਹੈ | ਬੀਤੀ ਰਾਤ ਕੜਕਦੀ ਠੰਢ ਵਿਚ ਵੀ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ | ਜ਼ਿਕਰਯੋਗ ਹੈ ਕਿ ਪਿੰਡ ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਾਬਾ ਚਮਕੌਰ ਸਿੰਘ ਵਲੋਂ ਹਲਕੇ 'ਚ ਸਰਗਰਮੀਆਂ ਸ਼ੁਰੂ

ਲਹਿਰਾ ਮੁਹੱਬਤ, 21 ਜਨਵਰੀ (ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ (ਰਿਜ਼ਰਵ) ਤੋਂ 2022 ਦੀ ਚੋਣ ਲਈ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਾਬਾ ਚਮਕੌਰ ਸਿੰਘ ਨੇ ਐਲਾਨ ਮਗਰੋਂ ਪਿੰਡਾਂ 'ਚ ਹਲਕੇ ਦੇ ਵੋਟਰਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਹੈ, ਦਾ ਕਹਿਣਾ ਹੈ ਕਿ ਚੋਣ ਕਮਿਸ਼ਨਰ ...

ਪੂਰੀ ਖ਼ਬਰ »

15632 ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦਾ ਕਰਨਗੇ ਇਸਤੇਮਾਲ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਧਾਨ ਸਭਾ ਚੋਣਾਂ-2022 ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ | ਪੋਲਿੰਗ ਸਮੇਂ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ | ਚੋਣ ਕਮਿਸ਼ਨ ...

ਪੂਰੀ ਖ਼ਬਰ »

ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਰਜਿੰਦਰਾ ਕਾਲਜ 'ਚ ਮਨਾਇਆ ਜਾਵੇਗਾ 26 ਜਨਵਰੀ ਦਾ ਦਿਹਾੜਾ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਵਿਡ-19 ਦੇ ਚੱਲਦਿਆਂ ਕਸਰੋਨਾ ਦੀ ਤੀਸਰੀ ਸੰਭਾਵੀ ਲਹਿਰ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਨੁਸਾਰ ਹੀ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਚ ਆਗਾਮੀ ਗਣਤੰਤਰਤਾ ਦਿਵਸ ...

ਪੂਰੀ ਖ਼ਬਰ »

ਪੰਜਾਹ ਫ਼ੀਸਦੀ ਹਾਜ਼ਰੀ ਅਤੇ ਕੋਰੋਨਾ ਸਾਵਧਾਨੀਆਂ ਤਹਿਤ ਸਕੂਲ ਖੋਲ੍ਹੇ ਜਾਣ ਦੀ ਮੰਗ

ਬਠਿੰਡਾ, 21 ਜਨਵਰੀ (ਸੱਤਪਾਲ ਸਿੰਘ ਸਿਵੀਆਂ)-'ਕੋਰੋਨਾ-ਮਹਾਂਮਾਰੀ' ਦੇ ਮੱਦੇਨਜ਼ਰ ਸਕੂਲ ਬੰਦ ਕਰਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਨਰਮ ਕਰਨ ਦੀ ਮੰਗ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਕੂਲਾਂ ਨੂੰ 'ਕੋਰੋਨਾ' ਨਿਯਮਾਂ ਦੀਆਂ ਹਦਾਇਤਾਂ ਤਹਿਤ ਪੰਜਾਹ ...

ਪੂਰੀ ਖ਼ਬਰ »

ਸਾਬਕਾ ਸਰਪੰਚ ਗੁਰਾਦਿੱਤਾ ਸਿੰਘ ਬਰਾੜ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿੰਡ ਗੁਰੂਸਰ ਸੈਣੇਵਾਲਾ ਦੇ ਸਾਬਕਾ ਸਰਪੰਚ ਗੁਰਦਿੱਤਾ ਸਿੰਘ ਬਰਾੜ ਦਾ ਲੰਘੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ, ਭੁੱਚੋ ...

ਪੂਰੀ ਖ਼ਬਰ »

ਭਾਜਪਾ ਨੇ ਰਵੀਪ੍ਰੀਤ ਸਿੰਘ ਸਿੱਧੂ ਨੂੰ ਐਲਾਨਿਆ ਤਲਵੰਡੀ ਸਾਬੋ ਤੋਂ ਉਮੀਦਵਾਰ-ਸਮਰਥਕਾਂ 'ਚ ਖੁਸ਼ੀ ਦੀ ਲਹਿਰ

ਤਲਵੰਡੀ ਸਾਬੋ, 21 ਜਨਵਰੀ (ਰਵਜੋਤ ਸਿੰਘ ਰਾਹੀ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਤਲਵੰਡੀ ਸਾਬੋ ਤੋਂ ਉੱਘੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਭਾਜਪਾ ਦੇ ...

ਪੂਰੀ ਖ਼ਬਰ »

ਭਾਜਪਾ ਵਲੋਂ ਸਮਾਜ ਸੇਵੀ ਆਗੂ ਰਵੀਪ੍ਰੀਤ ਸਿੱਧੂ ਨੂੰ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਣ 'ਤੇ ਸਮਰਥਕ ਤੇ ਵਰਕਰ ਬਾਗੋ-ਬਾਗ

ਸੀਂਗੋ ਮੰਡੀ, 21 ਜਨਵਰੀ (ਲੱਕਵਿੰਦਰ ਸ਼ਰਮਾ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਵਿਚ ਹਲਕਾ ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ ਦਾ ਨਾਮ ਐਲਾਨਣ ਤੋਂ ਬਾਅਦ ਉਨ੍ਹਾਂ ਦੇ ਸਮਰੱਥਕਾਂ ਤੇ ਵਰਕਰਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ

ਰਾਮਾਂ ਮੰਡੀ, 21 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ | ਜਦੋਂ ਪਿੰਡ ਬੰਗੀ ਰੁਲਦੂ ਵਿਖੇ ਮੀਟਿੰਗ ਦੌਰਾਨ ਦਰਜਨ ...

ਪੂਰੀ ਖ਼ਬਰ »

ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਨਾ ਦੇਣ ਦੇ ਰੋਸ ਵਜੋਂ ਕਾਂਗਰਸੀਆਂ ਨੇ ਤਹਿਸੀਲ ਦੇ ਗੇਟ ਮੂਹਰੇ ਲਾਇਆ ਧਰਨਾ

ਤਲਵੰਡੀ ਸਾਬੋ, 21 ਜਨਵਰੀ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਕਾਂਗਰਸ ਸਰਕਾਰ ਵਲੋਂ ਹਲਕਾ ਤਲਵੰਡੀ ਸਾਬੋ ਅੰਦਰ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦਾ ਭੇਜਿਆ ਗਿਆ ਮੁਆਵਜ਼ਾ ਸਥਾਨਕ ਪ੍ਰਸ਼ਾਸਨ ਵਲੋਂ ਪੀੜਿਤ ਕਿਸਾਨਾਂ ਨੂੰ ਨਾ ਦੇਣ ਦੇ ਰੋਸ ਵਜੋਂ ਅੱਜ ...

ਪੂਰੀ ਖ਼ਬਰ »

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਲਹਿਰੀ)- ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ਿਲ੍ਹਾ ਐਵਾਰਡੀ ਮਾਲਵਾ ਵੈੱਲਫੇਅਰ ਕਲੱਬ ਵਲੋਂ ਗੁਰਦੁਆਰਾ ਸਿੰਘ ਸਭਾ ਦੇ ਸਹਿਯੋਗ ਨਾਲ ਦਸ ਰੋਜ਼ਾ ਸੱਤਵਾਂ ਦਸਤਾਰ ...

ਪੂਰੀ ਖ਼ਬਰ »

ਭਾਜਪਾ ਵਲੋਂ ਤਲਵੰਡੀ ਸਾਬੋ ਹਲਕੇ 'ਚ ਰਵੀਪ੍ਰੀਤ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)-ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ ਕੀਤੀ ਗਈ 34 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਪਿਛਲੇ ਲੰਬੇ ਸਮੇਂ ਤੋਂ ਹਲਕੇ ਅੰਦਰ ਸੇਵਾਦਾਰ ਬਣ ਕੇ ਸੇਵਾ ਨਿਭਾ ਰਹੇ ਸ੍ਰ. ਰਵੀ੍ਰਪੀਤ ਸਿੰਘ ਸਿੱਧੂ ਨੂੰ ਅੱਜ ਹਲਕਾ ...

ਪੂਰੀ ਖ਼ਬਰ »

ਭਾਕਿਯੂ (ਮਾਨਸਾ) ਵਲੋਂ ਨਿਕਾਸੀ ਪਾਣੀ ਦੇ ਮਾਮਲੇ ਨੂੰ ਲੈ ਕੇ ਥਾਣਾ ਨੇਹੀਆਂ ਵਾਲਾ ਅੱਗੇ ਲਗਾਇਆ ਧਰਨਾ

ਗੋਨਿਆਣਾ, 21 ਜਨਵਰੀ (ਲਛਮਣ ਦਾਸ ਗਰਗ)- ਪਿੰਡ ਨੇਹੀਆਂ ਵਾਲਾ ਦੇ ਮੌਜੂਦਾ ਸਰਪੰਚ ਦੇ ਅੜੀਅਲ ਵਤੀਰੇ ਕਾਰਨ ਰਛਪਾਲ ਸਿੰਘ ਦੇ ਘਰ ਦੇ ਨਿਕਾਸੀ ਪਾਣੀ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵਲੋਂ ਥਾਣਾ ਨੇਹੀਆਂ ਵਾਲਾ ਦੇ ਬੂਹੇ ਅੱਗੇ ਅਣਮਿਥੇ ਸਮੇਂ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX