ਤਾਜਾ ਖ਼ਬਰਾਂ


ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  about 2 hours ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਮਲਿਕਾਰਜੁਨ ਖੜਗੇ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਭੁਪਿੰਦਰ ਸਿੰਘ ਹੁੱਡਾ
. . .  about 1 hour ago
ਕਰਨਾਲ, 30 ਸਤੰਬਰ ( ਗੁਰਮੀਤ ਸਿੰਘ ਸੱਗੂ )- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕਾਂਗਰਸ ਵਿਚ ਲੋਕਤੰਤਰ ਹਮੇਸ਼ਾ ਮਜ਼ਬੂਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ ...
ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  1 minute ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਯੂ.ਪੀ. ਤੋਂ ਰੀਟਰੀਟ ਸੈਰੇਮਨੀ ਦੇਖਣ ਆਏ ਪਰਿਵਾਰ ਦਾ ਇਕਲੌਤਾ ਪੁੱਤ ਹੋਇਆ ਗੁੰਮ
. . .  about 2 hours ago
ਅਟਾਰੀ, 30 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੌਰਾਨ ਉੱਤਰ ਪ੍ਰਦੇਸ਼ ਤੋਂ ਦੇਖਣ ਆਏ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ...
ਰਿਸ਼ਵਤਖੋਰੀ ਦਾ ਕੇਸ ਨਿਪਟਾਉਣ ਲਈ ਪ੍ਰਾਈਵੇਟ ਵਿਅਕਤੀ ਨੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
. . .  about 3 hours ago
ਫ਼ਾਜ਼ਿਲਕਾ/ਜਲਾਲਾਬਾਦ, 30 ਸਤੰਬਰ (ਪ੍ਰਦੀਪ ਕੁਮਾਰ)- ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਮਾਮਲੇ ਦਾ ਨਿਪਟਾਰਾ ਕਰਨ ਲਈ ਪੁਲਿਸ ਅਧਿਕਾਰੀਆਂ...
ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ
. . .  about 3 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਖੇ ਜੀ.ਟੀ. ਰੋਡ ਉੱਪਰ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਕੁਲਦੀਪ ਸਿੰਘ ਬਿੱਲੂ ਵਾਸੀ ਪਿੰਡ ਰਾਮਪੁਰ (ਦੋਰਾਹਾ) ਵਜੋਂ ਹੋਈ...
ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਦੀ ਰਿਸ਼ਵਤ ਲੈਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸੁਖਜਿੰਦਰ...
ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਦੱਸ ਸਾਲ ਦੀ ਕੈਦ
. . .  about 3 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਅਦਾਲਤ ਵਲੋਂ ਦੱਸ ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ...
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ਤੋਂ ਬਾਅਦ ਸਮਾਪਤ
. . .  about 4 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸੰਯੁਕਤ ਗ਼ੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਤਪਾ ਦੇ ਫਲਾਈਓਵਰ ਹੇਠ ਕੌਮੀ ਮਾਰਗ 'ਤੇ ਲਾਇਆ ਅਣਮਿੱਥੇ ਲਈ ਧਰਨਾ ਸਮਾਪਤ ਕਰ...
ਪਠਾਨਕੋਟ: ਗਰਭਵਤੀ ਮਹਿਲਾ ਵਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਆਇਆ ਹਰਕਤ 'ਚ
. . .  about 4 hours ago
ਪਠਾਨਕੋਟ, 30 ਸਤੰਬਰ (ਸੰਧੂ)- ਬੀਤੀ 28 ਸਤੰਬਰ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਗਰਭਵਤੀ ਮਹਿਲਾ ਵਲੋਂ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਅਤੇ ਗ਼ੈਰ ਜ਼ਿੰਮੇਰਾਨਾ ਕੰਮ ਕਰਕੇ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ...
ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
. . .  about 4 hours ago
ਚੰਡੀਗੜ੍ਹ, 30 ਸਤੰਬਰ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਮੁੱਖ ਮੰਤਰੀ ਨਾਲ ਮੀਟਿੰਗ 6 ਨੂੰ, ਰਾਸ਼ਟਰੀ ਮਾਰਗ 54 ਤੋਂ ਚੁੱਕਿਆ ਧਰਨਾ
. . .  about 5 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਬੰਗਾਲੀ ਵਾਲਾ...
ਪੰਜਾਬ ਵਿਧਾਨ ਸਭਾ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਦਨ 'ਚ 3 ਬਿੱਲ ਪਾਸ
. . .  about 5 hours ago
ਚੰਡੀਗੜ੍ਹ, 30 ਸਤੰਬਰ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਸ਼ਨ ਦੀ ਸ਼ੁਰੂਆਤ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 6 hours ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  about 6 hours ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 7 hours ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 7 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 7 hours ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 7 hours ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 8 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 8 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 8 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 8 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 8 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਮਾਘ ਸੰਮਤ 553

ਜਲੰਧਰ

ਭਾਜਪਾ ਨੇ ਕਾਲੀਆ, ਭੰਡਾਰੀ, ਭਗਤ 'ਤੇ ਫਿਰ ਖੇਡਿਆ ਦਾਅ

ਸ਼ਿਵ ਸ਼ਰਮਾ
ਜਲੰਧਰ, 21 ਜਨਵਰੀ -ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਲਈ 34 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਨੂੰ ਛੱਡ ਕੇ ਜਲੰਧਰ ਸ਼ਹਿਰੀ ਦੇ ਤਿੰਨੇ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਪਾਰਟੀ ਹਾਈਕਮਾਨ ਨੇ ਇਕ ਵਾਰ ਫਿਰ ਪੁਰਾਣੇ ਉਮੀਦਵਾਰਾਂ 'ਤੇ ਭਰੋਸਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਜਿੱਥੇ ਪਾਰਟੀ ਵਿਚ ਨਵੇਂ ਚਿਹਰੇ ਉਤਾਰੇ ਜਾਣ ਦੀ ਚਰਚਾ ਵੀ ਚੱਲਦੀ ਰਹੀ ਸੀ ਪਰ ਪਾਰਟੀ ਨੇ ਪੁਰਾਣੇ ਉਮੀਦਵਾਰਾਂ ਨੂੰ ਹੀ ਦੁਬਾਰਾ ਮੌਕਾ ਦਿੱਤਾ ਹੈ | ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਕੇਂਦਰੀ ਹਲਕੇ ਵਿਚ ਪਹਿਲਾਂ ਹੀ ਸ੍ਰੀ ਕਾਲੀਆ ਹੀ ਇਕੱਲੇ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਸੀ ਜਿਸ ਕਰਕੇ ਉਨ੍ਹਾਂ ਦੀ ਦਾਅਵੇਦਾਰੀ 'ਤੇ ਪਾਰਟੀ ਹਾਈਕਮਾਨ ਨੇ ਮੋਹਰ ਲਗਾਈ ਹੈ | ਉਂਜ ਇਸ ਹਲਕੇ ਤੋਂ ਪਹਿਲਾਂ ਸਾਬਕਾ ਮੇਅਰ ਰਾਕੇਸ਼ ਰਾਠੌਰ ਦੀ ਦਾਅਵੇਦਾਰੀ ਵੀ ਦੱਸੀ ਜਾ ਰਹੀ ਸੀ | ਪਾਰਟੀ ਨੇ ਜਿੱਥੇ ਸ੍ਰੀ ਕਾਲੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਸਗੋਂ ਇਸ ਹਲਕੇ ਵਿਚ ਸ੍ਰੀ ਕਾਲੀਆ ਦੀ ਕੋਈ ਵਿਰੋਧਤਾ ਵੀ ਨਹੀਂ ਹੈ ਜਿਸ ਕਰਕੇ ਪਾਰਟੀ ਨੂੰ ਇਸ ਦਾ ਕਾਫੀ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ | ਉਂਜ ਇਸ ਹਲਕੇ ਤੋਂ ਭਾਜਪਾ ਕੌਂਸਲਰ ਸ਼ੈਲੀ ਖੰਨਾ, ਕਿਸ਼ਨ ਲਾਲ ਸ਼ਰਮਾ ਵੀ ਦਾਅਵੇਦਾਰ ਦੱਸੇ ਜਾ ਰਹੇ ਸਨ | ਉੱਤਰੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਕ੍ਰਿਸ਼ਨ ਦੇਵ ਭੰਡਾਰੀ ਨੂੰ ਪਾਰਟੀ ਨੇ ਦੁਬਾਰਾ ਚੋਣ ਮੈਦਾਨ ਵਿਚ ਉਤਾਰਿਆ ਹੈ | ਇਸ ਹਲਕੇ ਲਈ ਸ੍ਰੀ ਭੰਡਾਰੀ ਤੋਂ ਇਲਾਵਾ ਸਾਬਕਾ ਮੇਅਰ ਸੁਨੀਲ ਜੋਤੀ, ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੂੰ ਵੀ ਟਿਕਟ ਦੇ ਦਾਅਵੇਦਾਰ ਦੱਸਿਆ ਜਾ ਰਿਹਾ ਸੀ ਪਰ ਉੱਤਰੀ ਹਲਕੇ ਵਿਚ ਹੈਨਰੀ ਪਰਿਵਾਰ ਦਾ ਦਬਦਬਾ ਹੋਣ ਕਰਕੇ ਪਾਰਟੀ ਹਾਈਕਮਾਨ ਨੇ ਇਸ ਵਾਰ ਵੀ ਭੰਡਾਰੀ ਨੂੰ ਹੀ ਚੋਣ ਮੈਦਾਨ ਵਿਚ ਉਤਾਰਨਾ ਯੋਗ ਸਮਝਿਆ ਹੈ | ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 'ਚ ਪਾਰਟੀ ਨੇ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਭਗਤ ਚੰੁਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਦੁਬਾਰਾ ਚੋਣ ਮੈਦਾਨ 'ਚ ਉਤਾਰਿਆ ਹੈ | ਮਹਿੰਦਰ ਭਗਤ ਵੀ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਸਨ | ਚਾਹੇ ਇਸ ਹਲਕੇ ਤੋਂ ਰੌਬਿਨ ਸਾਂਪਲਾ ਵਲੋਂ ਵੀ ਦਾਅਵੇਦਾਰੀ ਕੀਤੀ ਗਈ ਸੀ ਪਰ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਣ ਕਰਕੇ ਹਾਈਕਮਾਨ ਨੇ ਇਕ ਵਾਰ ਫਿਰ ਮਹਿੰਦਰ ਭਗਤ ਨੂੰ ਮੌਕਾ ਦਿੰਦੇ ਹੋਏ ਚੋਣ ਮੈਦਾਨ 'ਚ ਉਤਾਰਿਆ ਹੈ | ਆਮ ਆਦਮੀ ਪਾਰਟੀ ਦੇ ਦਰਸ਼ਨ ਲਾਲ ਭਗਤ ਦੇ ਵਾਪਸ ਆਉਣ 'ਤੇ ਮਹਿੰਦਰ ਭਗਤ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ | ਪਾਰਟੀ ਨੇ ਤਿੰਨੇ ਸ਼ਹਿਰੀ ਹਲਕਿਆਂ ਲਈ ਚਾਹੇ ਅੱਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਤਿੰਨੇ ਉਮੀਦਵਾਰਾਂ ਲਈ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਦੀ ਜ਼ਿਆਦਾ ਵਿਰੋਧਤਾ ਵੀ ਨਹੀਂ ਹੈ | ਦੂਜੇ ਪਾਸੇ ਤਾਂ ਅੰਦਰਖਾਤੇ ਤਾਂ ਪਾਰਟੀ ਵਲੋਂ ਕੁਝ ਨਾਰਾਜ਼ ਆਗੂਆਂ ਨੂੰ ਮਨਾਉਣ ਦਾ ਕੰਮ ਵੀ ਜਲਦੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਜਲੰਧਰ ਕੈਂਟ ਤੋਂ ਪਾਰਟੀ ਵਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਤੇ ਇਸ ਦਾ ਇਕ ਕਾਰਨ ਤਾਂ ਇਸ ਹਲਕੇ ਲਈ ਉਮੀਦਵਾਰ ਦੇ ਨਾਵਾਂ ਬਾਰੇ ਸਹਿਮਤੀ ਨਾ ਹੋਣਾ ਵੀ ਦੱਸਿਆ ਜਾ ਰਿਹਾ ਹੈ | ਇਸ ਹਲਕੇ ਤੋਂ ਸਰਬਜੀਤ ਸਿੰਘ ਮੱਕੜ ਦਾ ਨਾਂਅ ਵੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ | ਸਰਬਜੀਤ ਸਿੰਘ ਮੱਕੜ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ | ਇਸ ਹਲਕੇ ਤੋਂ ਦੀਵਾਨ ਅਮਿਤ ਅਰੋੜਾ, ਅਮਰਜੀਤ ਸਿੰਘ ਅਮਰੀ, ਅਮਿਤ ਤਨੇਜਾ ਨੇ ਵੀ ਦਾਅਵੇਦਾਰੀ ਠੋਕੀ ਹੋਈ ਹੈ | ਅਗਲੀ ਸੂਚੀ 'ਚ ਕੈਂਟ ਹਲਕੇ ਤੋਂ ਪਾਰਟੀ ਵਲੋਂ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ | ਉੱਧਰ ਭਾਜਪਾ ਵੱਲੋਂ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਸ਼ਹਿਰ ਦੇ ਚੋਣ ਪ੍ਰਚਾਰ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ |
ਟਿਕਟਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰਾਂ ਦੇ ਦਫ਼ਤਰਾਂ 'ਚ ਲੱਗੀਆਂ ਰੌਣਕਾਂ
ਭਾਜਪਾ ਵਲੋਂ ਜਲੰਧਰ ਸ਼ਹਿਰੀ ਵਿਧਾਨ ਸਭਾ ਹਲਕਿਆਂ ਲਈ ਟਿਕਟਾਂ ਦਾ ਐਲਾਨ ਕਰਨ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਕਾਂ ਨੇ ਜੰਮ ਕੇ ਖ਼ੁਸ਼ੀ ਮਨਾਈ | ਕੇਂਦਰੀ ਹਲਕੇ ਤੋਂ ਮਨੋਰੰਜਨ ਕਾਲੀਆ ਤੇ ਪੱਛਮੀ ਹਲਕੇ ਤੋਂ ਮਹਿੰਦਰ ਭਗਤ ਤੇ ਉੱਤਰੀ ਹਲਕੇ 'ਚ ਕਿ੍ਸ਼ਨ ਦੇਵ ਭੰਡਾਰੀ ਨੂੰ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਘਰ ਪੁੱਜ ਕੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਮਰਥਕਾਂ ਨੇ ਲੱਡੂ ਵੰਡੇ | ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਮਨੋਰੰਜਨ ਕਾਲੀਆ ਦੇ ਘਰ ਪੱੁਜ ਕੇ ਉਨ੍ਹਾਂ ਨੂੰ ਟਿਕਟ ਮਿਲਣ 'ਤੇ ਵਧਾਈ ਦਿੱਤੀ | ਇਸ ਮੌਕੇ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪਾਰਟੀ ਜਲੰਧਰ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ | ਸ੍ਰੀ ਕਾਲੀਆ ਨੂੰ ਵਧਾਈ ਦੇਣ ਵਾਲਿਆਂ ਵਿਚ ਅਜੇ ਚੋਪੜਾ, ਅਨਿਲ ਕਾਲਾ, ਅਸ਼ੀਸ਼ ਚੋਪੜਾ, ਰਾਕੇਸ਼ ਕਾਲੀਆ ਤੇ ਹੋਰ ਭਾਜਪਾ ਆਗੂ ਤੇ ਸਮਰਥਕ ਹਾਜ਼ਰ ਸਨ | ਸੈਂਟਰਲ ਟਾਊਨ ਵਿਚ ਸ੍ਰੀ ਕਾਲੀਆ ਦੇ ਘਰ ਵਿਚ ਤਾਂ ਉਂਜ ਕੁਝ ਦਿਨ ਤੋਂ ਰੌਣਕਾਂ ਸ਼ੁਰੂ ਹੋ ਗਈਆਂ ਸਨ ਪਰ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਸਮਰਥਕ ਲਗਾਤਾਰ ਵਧਾਈਆਂ ਦੇਣ ਲਈ ਆਉਂਦੇ ਰਹੇ | ਉੱਧਰ ਪੱਛਮੀ ਹਲਕੇ ਤੋਂ ਟਿਕਟ ਮਿਲਣ 'ਤੇ ਉਮੀਦਵਾਰ ਮਹਿੰਦਰ ਭਗਤ ਦੇ ਘਰ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ | ਸਮਰਥਕਾਂ ਨੇ ਇਸ ਮੌਕੇ ਲੱਡੂ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ | ਇਸ ਵੇਲੇ ਢੋਲ ਵਜਾਏ ਗਏ | ਸ੍ਰੀ ਮਹਿੰਦਰ ਭਗਤ ਨੇ ਇਸ ਮੌਕੇ ਸਾਰੇ ਸਮਰਥਕਾਂ ਨੂੰ ਚੋਣ ਤਿਆਰੀਆਂ ਲਈ ਜੁੱਟ ਜਾਣ ਦਾ ਸੱਦਾ ਦਿੱਤਾ | ਇਸ ਮੌਕੇ ਮਨੋਹਰ ਲਾਲ ਭਗਤ ਤੇ ਹੋਰ ਵੀ ਹਾਜ਼ਰ ਸਨ | ਉੱਤਰੀ ਹਲਕੇ ਵਿਚ ਕ੍ਰਿਸ਼ਨ ਦੇਵ ਭੰਡਾਰੀ ਨੂੰ ਟਿਕਟ ਮਿਲਣ 'ਤੇ ਸਮਰਥਕਾਂ ਨੇ ਖ਼ੁਸ਼ੀ ਮਨਾਈ | ਉਨਾਂ ਨੂੰ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੱਡੀ ਗਿਣਤੀ 'ਚ ਸਮਰਥਕਾਂ ਨੇ ਆ ਕੇ ਵਧਾਈਆਂ ਦਿੱਤੀਆਂ | ਸੁਖਰਾਜ ਕੌਰ ਤੇ ਹੋਰਾਂ ਨੇ ਸ੍ਰੀ ਭੰਡਾਰੀ ਦੀ ਪਤਨੀ ਦਾ ਮੰੂਹ ਮਿੱਠਾ ਕਰਵਾਇਆ |

ਐਮ. ਪੀ. ਚੌਧਰੀ ਸੰਤੋਖ ਸਿੰਘ ਨੇ ਕਰਵਾਈ ਬੇਰੀ ਤੇ ਮੇਅਰ ਦੀ ਸੁਲ੍ਹਾ

ਜਲੰਧਰ, 21 ਜਨਵਰੀ (ਸ਼ਿਵ)-ਮੇਅਰ ਜਗਦੀਸ਼ ਰਾਜਾ ਤੇ ਕੁਝ ਕੌਂਸਲਰਾਂ ਦੀ ਕੇਂਦਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਬੇਰੀ ਨਾਲ ਕਈ ਦਿਨਾਂ ਤੋਂ ਚੱਲ ਰਹੀ ਨਾਰਾਜ਼ਗੀ ਅੱਜ ਦੂਰ ਹੋ ਗਈ | ਐਮ. ਪੀ. ਸੰਤੋਖ ਸਿੰਘ ਚੌਧਰੀ ਨੇ ਆਪਣੇ ਨਿਵਾਸ ਸਥਾਨ 'ਤੇ ਸ੍ਰੀ ਬੇਰੀ ਤੇ ...

ਪੂਰੀ ਖ਼ਬਰ »

ਛੱਪੜ 'ਚ ਡਿੱਗਣ ਨਾਲ ਵਿਅਕਤੀ ਦੀ ਮੌਤ

ਕਿਸ਼ਨਗੜ੍ਹ, 21 ਜਨਵਰੀ (ਹੁਸਨ ਲਾਲ)-ਨਜ਼ਦੀਕੀ ਪਿੰਡ ਕਰਾੜੀ ਵਿਖੇ ਅੱਜ ਸ਼ਾਮ ਸਾਢੇ ਛੇ ਵਜੇ ਇਕ ਵਿਅਕਤੀ ਦੇ ਮੋਟਰਸਾਈਕਲ ਸਮੇਤ ਪਿੰਡ ਦੇ ਛੱਪੜ ਵਿੱਚ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲ ਚੰਦ ਪੁੱਤਰ ਕਾਬਲ ...

ਪੂਰੀ ਖ਼ਬਰ »

ਸਰ੍ਹੋਂ ਦੇ ਤੇਲ ਦੀ ਫੈਕਟਰੀ 'ਚ ਚੋਰੀ

ਮਕਸੂਦਾਂ, 21 ਜਨਵਰੀ (ਸਤਿੰਦਰ ਪਾਲ ਸਿੰਘ)-ਜਲੰਧਰ ਦੇ ਹੁਸ਼ਿਆਰਪੁਰ ਰੋਡ ਵਿਖੇ ਇਕ ਸਰ੍ਹੋਂ ਦੇ ਤੇਲ ਦੀ ਫ਼ੈਕਟਰੀ ਵਿਖੇ ਬੀਤੀ ਰਾਤ ਦੋ ਚੋਰਾਂ ਵਲੋਂ ਫੈਕਟਰੀ ਦਾ ਸ਼ਟਰ ਤੋੜ ਕੇ ਅੰਦਰੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਰਫ਼ੂਚੱਕਰ ਹੋ ਗਏ | ਜਾਣਕਾਰੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੇ ਵੱਖ-ਵੱਖ ਕੇਸਾਂ 'ਚ ਦੋ ਦੋਸ਼ੀਆਂ ਨੂੰ ਕੈਦ

ਜਲੰਧਰ, 21 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਵੱਖ-ਵੱਖ ਕੇਸਾਂ 'ਚ ਦੋ ਦੋਸ਼ੀਆਂ ਨੂੰ ਸਜ਼ਾ ਦਾ ਹੁਕਮ ਦਿੱਤਾ ਹੈ | ਪਹਿਲੇ ਕੇਸ 'ਚ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ...

ਪੂਰੀ ਖ਼ਬਰ »

28 ਸਾਲ ਦੀ ਔਰਤ ਸਮੇਤ 3 ਕੋਰੋਨਾ ਪ੍ਰਭਾਵਿਤਾਂ ਦੀ ਮੌਤ

ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)-28 ਸਾਲਾਂ ਦੀ ਇਕ ਔਰਤ ਸਮੇਤ ਕੋਰੋਨਾ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1524 ਹੋ ਗਈ ਹੈ | ਮਿ੍ਤਕਾਂ 'ਚ ਬਲਜਿੰਦਰ ਕੌਰ (28) ਵਾਸੀ ਭਾਈ ਬੰਨੋ ਜੀ ਨਗਰ, ਅਰੁਣ ਸਿਆਲ (75) ਸੇਠ ਹੁਕਮ ਚੰਦ ਕਾਲੋਨੀ ...

ਪੂਰੀ ਖ਼ਬਰ »

ਐਡ. ਬਲਵਿੰਦਰ ਕੁਮਾਰ ਦੇ ਹੱਕ 'ਚ ਮੀਟਿੰਗ

ਲਾਂਬੜਾ, 21 ਜਨਵਰੀ (ਪਰਮੀਤ ਗੁਪਤਾ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ 'ਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ ਵਲੋਂ ...

ਪੂਰੀ ਖ਼ਬਰ »

ਸੰਤੋਖਪੁਰਾ ਵਿਖੇ ਕੁਲਦੀਪ ਸਿੰਘ ਲੁਬਾਣਾ ਦੀ ਅਗਵਾਈ 'ਚ ਚੋਣਾਂ ਨੂੰ ਲੈ ਕੇ ਮੀਟਿੰਗ

ਮਕਸੂਦਾਂ, 21 ਜਨਵਰੀ (ਸਤਿੰਦਰ ਪਾਲ ਸਿੰਘ)-ਜਿਸ ਤਰ੍ਹਾਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਓਦਾਂ ਹੀ ਹਰ ਇੱਕ ਪਾਰਟੀ ਵਲੋਂ ਆਪਣਾ ਚੋਣ ਪ੍ਰਚਾਰ ਤੇ ਮੀਟਿੰਗਾਂ ਵੀ ਵਧਾ ਦਿੱਤੀਆਂ ਗਈਆਂ ਹਨ | ਹਰ ਇੱਕ ਉਮੀਦਵਾਰ ਮੁਹੱਲਿਆਂ 'ਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ...

ਪੂਰੀ ਖ਼ਬਰ »

ਸੈਕਟਰ ਅਫ਼ਸਰਾਂ ਨੂੰ ਈ.ਵੀ.ਐਮ. ਮਸ਼ੀਨਾਂ ਦੀ ਟ੍ਰੇਨਿੰਗ ਦਿੱਤੀ

ਨਕੋਦਰ, 21 ਜਨਵਰੀ (ਤਿਲਕ ਰਾਜ ਸ਼ਰਮਾ)- ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਨਕੋਦਰ ਮਿਸ ਪੂਨਮ ਸਿੰਘ ਪੀ.ਸੀ.ਐਸ. ਵਲੋਂ ਸਮੂਹ ਸੈਕਟਰ ਅਫ਼ਸਰ ਨਕੋਦਰ ਦੀ ਆਉਣ ਵਾਲੀ ਵਿਧਾਨ ਸਭਾ ਚੋਣ ਸੰਬੰਧੀ ਟ੍ਰੇਨਿੰਗ ਕਰਵਾਈ ਗਈ | ਟ੍ਰੇਨਿੰਗ 'ਚ ਸਮੂਹ ਸੈਕਟਰ ਅਫ਼ਸਰ ਨੂੰ ...

ਪੂਰੀ ਖ਼ਬਰ »

ਕੋਹਾੜ ਵਲੋਂ ਚੱਕ ਵਡਾਲਾ 'ਚ ਮੀਟਿੰਗ

ਸ਼ਾਹਕੋਟ, 21 ਜਨਵਰੀ (ਸਚਦੇਵਾ)-ਸ਼ਾਹਕੋਟ ਹਲਕੇ ਦੇ ਪਿੰਡ ਚੱਕ ਵਡਾਲਾ 'ਚ ਅਕਾਲੀ-ਬਸਪਾ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਲੋਕਾਂ ਨਾਲ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਤਲਵੰਤ ਸਿੰਘ ਪੱਤਮਾ, ਗੁਰਨਾਮ ਸਿੰਘ, ਸ਼ਿੰਦਾ ਸਿੰਘ, ਜੋਗਿੰਦਰ ਸਿੰਘ, ਲਛਮਣ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਜਲੰਧਰ ਛਾਉਣੀ 'ਚ 3 ਸਾਬਕਾ ਅਧਿਕਾਰੀਆਂ ਦਾ ਹੋਵੇਗਾ ਮੁਕਾਬਲਾ

ਜੰਡਿਆਲਾ ਮੰਜਕੀ, 21 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ 'ਚ ਪੈ ਰਹੀ ਜ਼ਬਰਦਸਤ ਠੰਢ ਦੇ ਮਾਹੌਲ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਗਰਮਾਈ ਸਿਆਸਤ ਦੌਰਾਨ ਸ਼ਹਿਰੀ ਤੇ ਕੁਝ ਪੇਂਡੂ ਖੇਤਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿਚ ਇਸ ਵਾਰ ਤਿੰਨ ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਬੀ.ਕੇ.ਯੂ (ਦੁਆਬਾ) ਵਲੋਂ ਹੁੰਗਾਰਾ

ਗੁਰਾਇਆ, 21 ਜਨਵਰੀ (ਚਰਨਜੀਤ ਸਿੰਘ ਦੁਸਾਂਝ)-ਹਲਕਾ ਫਿਲੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਕੁਮਾਰ ਦੀ ਚੋਣ ਮੁਹਿੰਮ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਇੱਕ ਮਿਲਣੀ ਦੌਰਾਨ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ...

ਪੂਰੀ ਖ਼ਬਰ »

ਟੀਨੂੰ ਦੇ ਹੱਕ 'ਚ ਮੀਟਿੰਗ

ਆਦਮਪੁਰ, 21 ਜਨਵਰੀ (ਹਰਪ੍ਰੀਤ ਸਿੰਘ)-ਹਲਕਾ ਆਦਮਪੁਰ ਦਾ ਵੋਟਰ ਸ਼ੋ੍ਰਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਤੱਤਪਰ ਹੈ | ਇਸ ਗੱਲ ਦਾ ਪ੍ਰਗਟਾਵਾ ਵਰਕਿੰਗ ਕਮੇਟੀ ਮੈਂਬਰ ਪੰਜਾਬ ਤੇ ਦਲਿਤ ਨੇਤਾ ਧਰਮਪਾਲ ਲੇਸੜੀਵਾਲ ਨੇ ਉਮੀਦਵਾਰ ਪਵਨ ਕੁਮਾਰ ਟੀਨੂੰ ...

ਪੂਰੀ ਖ਼ਬਰ »

ਲੋਕ ਹੁਣ 'ਆਪ' ਨੂੰ ਦੇਣਗੇ ਮੌਕਾ-ਭੱਟੀ

ਆਦਮਪੁਰ, 21 ਜਨਵਰੀ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਤੋਂ ਉਮੀਦਵਾਰ ਜੀਤ ਲਾਲ ਭੱਟੀ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦਾ ਰਾਜ ਅਤੇ ਕਾਂਗਰਸ ਦੀ ਕਾਰਗੁਜਾਰੀ ਵੀ ਵੇਖ ਲਈ ਤੇ ਹੁਣ ਲੋਕ ਇਨ੍ਹਾਂ ਸਿਆਸੀ ਪਾਰਟੀਆਂ ਨੂੰ ...

ਪੂਰੀ ਖ਼ਬਰ »

ਵਿਕਰਮਜੀਤ ਸਿੰਘ ਚੌਧਰੀ ਵਲੋਂ ਚੋਣ ਮੀਟਿੰਗਾਂ

ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਫਿਲੌਰ ਤੋਂ ਕਾਂਗਰਸੀ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਹੋਰ ...

ਪੂਰੀ ਖ਼ਬਰ »

ਵਿਧਾਇਕ ਵਡਾਲਾ ਵਲੋਂ ਪਿੰਡਾਂ 'ਚ ਮੀਟਿੰਗਾਂ

ਨੂਰਮਹਿਲ, 21 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਲਕੇ ਵਿਚ ਪੈਂਦੇ ਪਿੰਡ ਸਿੱਧਮ ਹਰੀ ਸਿੰਘ , ਬੈਨਾਪੁਰ, ਪੱਬਵਾਂ, ਚੂਹੇਕੀ, ਬਾਠਾਂ, ਜਾਗੋ ...

ਪੂਰੀ ਖ਼ਬਰ »

ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਮੀਟਿੰਗ

ਸ਼ਾਹਕੋਟ, 21 ਜਨਵਰੀ (ਬਾਂਸਲ, ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਤੇ ਮÏਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਸੁਖਦੀਪ ਸਿੰਘ ਕੰਗ ਪੀ.ਏ. ਵੱਲੋਂ ਪਿੰਡ ਬਾਊਪੁਰ ਖੁਰਦ ਵਿਖੇ ਪੂਰਨ ਸਿੰਘ ਟਾਈਪਿਸਟ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਦਰਜਨਾਂ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਹਲਕੇ ਦੇ ਅਧੀਨ ਆਉਂਦੇ ਦੀਪ ਨਗਰ 'ਚ ਰਹਿੰਦੇ ਕਾਂਗਰਸੀ ਪਰਿਵਾਰ ਵਿਨੋਦ ਸਹੋਤਾ ਨੋਨੀ ਤੇ ਕਰੀਬ ਇਕ ਦਰਜਨ ਪਰਿਵਾਰਾਂ ਨੇ ਕਾਂਗਰਸ ...

ਪੂਰੀ ਖ਼ਬਰ »

ਐਮ.ਸੀ.ਐਮ.ਸੀ. ਤੋਂ ਕੰਟੈਂਟ ਦੀ ਅਗਾਊਾ ਪ੍ਰਵਾਨਗੀ ਤੋਂ ਬਿਨਾਂ ਕੋਈ ਸਿਆਸੀ ਇਸ਼ਤਿਹਾਰ ਜਾਂ ਪ੍ਰਚਾਰ ਸਮੱਗਰੀ ਨਹੀਂ ਕੀਤੀ ਜਾ ਸਕਦੀ ਪ੍ਰਕਾਸ਼ਿਤ

ਵਿਧਾਨ ਸਭਾ ਚੋਣਾਂ-2022 ਜਲੰਧਰ, 21 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਡਨ ਦਸਤਿਆਂ ਦੀਆਂ ਟੀਮਾਂ ਵਲੋਂ ਜ਼ਿਲ੍ਹੇ 'ਚ ਪ੍ਰਕਾਸ਼ਕਾਂ ਤੇ ਪਿ੍ੰਟਰਾਂ ਦੀਆਂ ਦੁਕਾਨਾਂ 'ਤੇ ਜਾ ਕੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾਂ ਸੰਬੰਧੀ ਐਪ 'ਤੇ ਰਿਪੋਰਟ ਕਰਨ ਦੀ ਅਪੀਲ

ਜਲੰਧਰ, 21 ਜਨਵਰੀ (ਚੰਦੀਪ ਭੱਲਾ)-ਚੋਣ ਅਮਲ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਸੀ-ਵਿਜਲ ਐਪ ਰਾਹੀਂ ਜ਼ਿਲ੍ਹਾ ਜਲੰਧਰ 'ਚ ਪ੍ਰਾਪਤ ਸਮੁੱਚੀਆਂ 323 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ | ਡਿਪਟੀ ...

ਪੂਰੀ ਖ਼ਬਰ »

ਹਾਕੀ 'ਚ ਗੋਲਡ ਮੈਡਲ ਜਿੱਤਣ ਵਾਲੇ ਖ਼ਿਡਾਰੀ ਦਾ ਮੋਟਰਸਾਈਕਲ ਨਾਲ ਸਨਮਾਨ

ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)-ਸੀਨੀਅਰ ਨੈਸ਼ਨਲ ਹਾਕੀ ਮੈਨਜ਼ ਟੂਰਨਾਮੈਟ ਦੌਰਾਨ ਪੰਜਾਬ ਦੀ ਟੀਮ ਵਲੋਂ ਖੇਡ ਕੇ ਵਧੀਆ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤਣ ਵਾਲੇ ਹਾਕੀ ਖ਼ਿਡਾਰੀ ਗੌਤਮ ਕੁਮਾਰ ਦਾ ਹੌਂਸਲਾ ਵਧਾਉਣ ਲਈ ਇਨਾਮ ਵਜੋਂ ਗੁਰੂ ਗਰੀਬ ਨਵਾਜ ...

ਪੂਰੀ ਖ਼ਬਰ »

ਮਹਿੰਦਰ ਸਿੰਘ ਕੇ.ਪੀ. ਨੂੰ ਟਿਕਟ ਨਾ ਦੇਣ 'ਤੇ ਕਾਂਗਰਸੀ ਵਰਕਰਾਂ ਨੇ ਜਤਾਇਆ ਰੋਸ

ਲਾਂਬੜਾ, 21 ਜਨਵਰੀ (ਪਰਮੀਤ ਗੁਪਤਾ)-ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿ ਚੁੱਕੇ, ਸੂਬੇ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਪਾਰਟੀ ਵਲੋਂ ਅਣਗੌਲਿਆ ਕੀਤੇ ਜਾਣ ਕਾਰਨ ਮਚੀ ਅੱਗ ਦਾ ਸੇਕ ਹੁਣ ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਵੀ ਦੇਖਣ ਨੂੰ ...

ਪੂਰੀ ਖ਼ਬਰ »

ਲੰਗਾਰਾ ਕਾਲਜ ਕੈਨੇਡਾ ਦੇ ਵਿਦਿਆਰਥੀ ਐਲ. ਪੀ. ਯੂ. ਦੇ ਵਿਦਿਆਰਥੀਆਂ ਨਾਲ ਪ੍ਰਾਪਤ ਕਰ ਰਹੇ ਹਨ ਸਿੱਖਿਆ

ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ 'ਤੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ਵ 'ਚ ਪਸੰਦੀਦਾ ਸੰਸਥਾ ਹੈ, ਜਿਸ ਤਹਿਤ ਐਲ. ਪੀ. ਯੂ. ਵਿਦਿਆਰਥੀਆਂ ਨੂੰ ਕਈ ਸਹਿਯੋਗੀ ਅੰਤਰਰਾਸ਼ਟਰੀ ਅਧਿਐਨ ...

ਪੂਰੀ ਖ਼ਬਰ »

ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਲਈ ਪ੍ਰਵਾਸੀ ਪੰਜਾਬੀਆਂ ਦੀ ਵੱਡੀ ਦੇਣ-ਕੰਵਲਜੀਤ ਸਿੰਘ ਲਾਲੀ

ਜਲੰਧਰ, 21 ਜਨਵਰੀ (ਜਤਿੰਦਰ ਸਾਬੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ 22ਵਾਂ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਸਾਬਕਾ ਕੈਬਨਿਟ ਮੰਤਰੀ ਕੰਵਲਜੀਤ ਸਿੰਘ ਲਾਲੀ ਨੇ ਕਿਹਾ ਕਿ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਜਾਨਾਂ ਗਵਾਉਣ ਵਾਲਿਆਂ ਦਾ ਬਿਨਾਂ ਭੇਦ-ਭਾਵ ਸਸਕਾਰ ਕਰ ਰਹੀ ਹੈ 'ਆਖਰੀ ਉਮੀਦ ਸੁਸਾਇਟੀ'

ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)-ਪਿਛਲੇ ਕਈ ਸਾਲਾਂ ਤੋਂ ਹਰ ਇਕ ਵਿਅਕਤੀ ਤੱਕ ਕੇਵਲ 11 ਰੁਪਏ 'ਚ ਰੋਟੀ, ਕੱਪੜਾ, ਦਵਾਈ ਤੇ ਐਂਬੂਲੈਂਸ ਦੀ ਸੇਵਾ ਨਿਭਾਅ ਰਹੀ 'ਆਖਰੀ ਉਮੀਦ ਸੁਸਾਇਟੀ' ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਇਕ ਮਿਸਾਲੀ ਸੇਵਾ ਨਿਭਾਈ ਜਾ ਰਹੀ ਹੈ | ਸੰਸਥਾ ...

ਪੂਰੀ ਖ਼ਬਰ »

ਡਿਪਸ ਦੇ ਵਿਦਿਆਰਥੀਆਂ ਨੇ ਆਨਲਾਈਨ ਗਤੀਵਿਧੀ 'ਚ ਲਿਆ ਹਿੱਸਾ

ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)-ਆਨਲਾਈਨ ਪੜ੍ਹਨਾ ਤੇ ਪੜ੍ਹਾਉਣਾ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਜਿੰਨੀ ਚੁਨੌਤੀ ਹੈ, ਓਨੀ ਹੀ ਆਨਲਾਈਨ ਸਿਖਲਾਈ ਨੂੰ ਦਿਲਚਸਪ ਬਣਾਉਣਾ ਔਖਾ ਹੈ | ਡਿਪਸ ਸੰਸਥਾਵਾਂ ਦੇ ਸਾਰੇ ਸਕੂਲਾਂ 'ਚ ਇੱਕ ਜ਼ਿਗ-ਜ਼ੈਗ ਕਰਾਸਵੇਅ ਗਤੀਵਿਧੀ ...

ਪੂਰੀ ਖ਼ਬਰ »

ਨਿਮਾਣਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ

ਜਲੰਧਰ, 21 ਜਨਵਰੀ (ਜਸਪਾਲ ਸਿੰਘ)-ਸਰਗਰਮ ਯੂਥ ਅਕਾਲੀ ਆਗੂ ਮਨਜੋਤ ਸਿੰਘ ਨਿਮਾਣਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਦੇ ਸਕੂਲਾਂ 'ਚ ਦਾਖ਼ਲਾ ਸ਼ੁਰੂ

ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)-ਹਰ ਮਾਂ ਬਾਪ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਕੇ ਚੰਗਾ ਇਨਸਾਨ ਬਣਾਉਣਾ ਚਾਹੁੰਦਾ ਹਨ, ਜਿਸ 'ਚ ਚੰਗੀ ਸਿੱਖਿਆ ਪ੍ਰਦਾਨ ਕਰਨਾ ਸੰਸਥਾ ਦਾ ਵਿਸ਼ੇਸ਼ ਸਥਾਨ ਹੁੰਦਾ ਹੈ, ਜਿਸ ਲਈ ਵਿਦਿਆਰਥੀਆਂ ਤੇ ਮਾਪਿਆਂ ਲਈ ਸੇਂਟ ...

ਪੂਰੀ ਖ਼ਬਰ »

ਕਿਸਾਨ ਤੇ ਸਿੱਖ ਜਥੇਬੰਦੀਆਂ 27 ਨੂੰ ਕਰਨਗੀਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਘਿਰਾਓ

ਜਲੰਧਰ, 21 ਜਨਵਰੀ (ਹਰਵਿੰਦਰ ਸਿੰਘ ਫੁੱਲ)-ਲਗਭਗ 27 ਸਾਲਾਂ ਤੋਂ ਅੰਮਿ੍ਤਸਰ ਜੇਲ੍ਹ 'ਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ 9 ਬੰਦੀ ਸਿੰਘਾਂ ਨੂੰ ਰਿਹਾਈ ਦੀ ਮੰਗ ਕਰਦਿਆਂ ਦਲ ਖਾਲਸਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਹੋਰਨਾਂ ਜਥੇਬੰਦੀਆਂ ਨੇ ਸਾਂਝੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਚੰਨੀ ਲਹਿਰਾਉਣਗੇ ਤਿਰੰਗਾ

ਜਲੰਧਰ, 21 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 73ਵੇਂ ਗਣਤੰਤਰ ਦਿਵਸ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣਗੇ | ਕੋਵਿਡ ਕੇਸਾਂ 'ਚ ਵਾਧੇ ਤੇ ਸਿਹਤ ਵਿਭਾਗ ਵਲੋਂ ਜਾਰੀ ...

ਪੂਰੀ ਖ਼ਬਰ »

ਰਾਜਾ ਗਾਰਡਨ 'ਚ ਸੀਵਰੇਜ ਸਮੱਸਿਆ ਨਾਲ ਲੋਕ ਪੇ੍ਰਸ਼ਾਨ

ਜਲੰਧਰ, 21 ਜਨਵਰੀ (ਸ਼ਿਵ)- ਰਾਜਾ ਗਾਰਡਨ ਕਪੂਰਥਲਾ ਰੋਡ ਦੀਆਂ ਗਲੀਆਂ 'ਚ ਗੰਦੇ ਪਾਣੀ ਦੀ ਸਮੱਸਿਆ ਹੱਲ ਨਾ ਹੋਣ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ...

ਪੂਰੀ ਖ਼ਬਰ »

ਹੱਲ ਨਹੀਂ ਹੋਏ ਨਾਜਾਇਜ਼ ਉਸਾਰੀਆਂ, ਦੁਕਾਨਾਂ ਦੇ ਨਕਸ਼ਿਆਂ ਦੇ ਮਸਲੇ

ਜਲੰਧਰ, 21 ਜਨਵਰੀ (ਸ਼ਿਵ)-ਵਿਧਾਨ ਸਭਾ ਚੋਣਾਂ ਕਰਕੇ ਹੁਣ ਸ਼ਹਿਰ 'ਚ ਚੁਣਾਵੀ ਮਾਹੌਲ ਹੌਲੀ ਹੌਲੀ ਭੱਖਣਾ ਸ਼ੁਰੂ ਹੋ ਗਿਆ ਹੈ ਪਰ ਉਨ੍ਹਾਂ ਲੋਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਪੰਜ ਸਾਲਾਂ ਵਿਚ ਤਾਂ ਕਾਂਗਰਸੀ ਆਗੂ ਨਾਜਾਇਜ ਉਸਾਰੀਆਂ ਨੂੰ ਰੈਗੂਲਰ ਕਰਨ, ...

ਪੂਰੀ ਖ਼ਬਰ »

ਬਿਜਲੀ ਦਾ ਖੰਭਾ ਇਕ ਪਾਸੇ ਡਿੱਗਣ ਨਾਲ ਟਲਿਆ ਹਾਦਸਾ

ਜਲੰਧਰ, 21 ਜਨਵਰੀ (ਸ਼ਿਵ) -ਮਾਡਲ ਟਾਊਨ ਰੋਡ 'ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਹਾਦਸਾ ਟੱਲ ਗਿਆ | ਦੱਸਿਆ ਜਾਂਦਾ ਹੈ ਕਿ ਦੁਪਹਿਰ ਵੇਲੇ ਇਸ ਸੜਕ 'ਤੇ ਬਿਜਲੀ ਦੀਆਂ ਵੱਡੀਆਂ ਤਾਰਾਂ ਵਾਲਾ ਖੰਭਾ ਇਕ ਪਾਸੇ ਡਿੱਗ ਗਿਆ | ਇਸ ਦੀਆਂ ਚਾਹੇ ਤਾਰ੍ਹਾਂ ਨਹੀਂ ਟੁੱਟੀਆਂ ਪਰ ਗੱਡੀਆਂ ...

ਪੂਰੀ ਖ਼ਬਰ »

ਕ੍ਰਿਕਟ ਮੈਚ 'ਚ ਸੱਟਾ ਲਗਾਉਂਦੇ 4 ਵਿਅਕਤੀ ਗਿ੍ਫ਼ਤਾਰ

ਜਲੰਧਰ, 21 ਜਨਵਰੀ (ਐੱਮ.ਐੱਸ. ਲੋਹੀਆ)-ਸਥਾਨਕ 66 ਫੁੱਟ ਰੋਡ 'ਤੇ ਜਲੰਧਰ ਹਾਈਟਸ 'ਚ ਕ੍ਰਿਕਟ ਮੈਚਾਂ 'ਤੇ ਲਗਵਾਏ ਜਾ ਰਹੇ ਸੱਟੇ ਦੀ ਮਿਲੀ ਸੂਚਨਾ ਦੇ ਆਧਾਰ 'ਤੇ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬਾਂਚ ਦੇ ਏ.ਸੀ.ਪੀ. ਨਿਰਮਲ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਦੌਰਾਨ 4 ...

ਪੂਰੀ ਖ਼ਬਰ »

ਜਥੇਦਾਰ ਵਡਾਲਾ ਵਲੋਂ ਸਰਕਲ ਬਿਲਗਾ ਦੇ ਅਹੁਦੇਦਾਰ ਨਿਯੁਕਤ

ਨੂਰਮਹਿਲ, 21 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਹਲਕਾ ਵਿਧਾਇਕ ਤੇ ਜਲੰਧਰ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਯੂਥ ਅਕਾਲੀ ਦਲ ਸਰਕਲ ਬਿਲਗਾ ਸ਼ਹਿਰੀ ਦੇ ਸੁਰਜੀਤ ਸਿੰਘ ਸੰਘੇੜਾ ਨੂੰ ਪ੍ਰਧਾਨ , ਸੁਖਰਾਜ ਸਿੰਘ ...

ਪੂਰੀ ਖ਼ਬਰ »

ਸਮਰਾਏ 'ਚ ਧਨਾਢ ਚੌਧਰੀਆਂ, ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦਾ ਪੁਤਲਾ ਫੂਕਿਆ

ਜੰਡਿਆਲਾ ਮੰਜਕੀ, 21 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਪੇਂਡੂ ਮਜਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਪਿੰਡ ਸਮਰਾਏ ਦੇ ਬੱਸ ਸਟੈਂਡ 'ਤੇ ਪਿੰਡਾਂ ਦੇ ਧਨਾਢ ਚੌਧਰੀਆਂ, ਅਫਸਰਸ਼ਾਹੀ ਤੇ ਸਿਆਸਤਦਾਨਾਂ ਦਾ ਪੁਤਲਾ ਸਾੜਿਆ ਗਿਆ | ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਮਾਗਮ 27 ਨੂੰ

ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 27 ਜਨਵਰੀ ਨੂੰ ਮਨਾਇਆ ਜਾਵੇਗਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਰਵਿੰਦਰ ਸਿੰਘ ਰੂਪਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦੋ ਬੱਚਿਆ ਦੀ ਮਾਂ ਪ੍ਰੇਮੀ ਨਾਲ ਫ਼ਰਾਰ

ਨੂਰਮਹਿਲ, 21 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਵਸਨੀਕ ਇਕ ਪ੍ਰਵਾਸੀ ਮਜ਼ਦੂਰ ਨੇ ਨੂਰਮਹਿਲ ਥਾਣੇ ਵਿਚ ਇਕ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਮੇਰੀ ਪਤਨੀ ਨੂੰ ਇਕ ਹੈਪੀ ਨਾਂਅ ਦਾ ਵਿਅਕਤੀ ਭਜਾ ਕੇ ਲੈ ਗਿਆ ਹੈ | ਉਸਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਜਦ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਆਉਣ 'ਤੇ ਮਜ਼ਦੂਰਾਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ-ਰਤਨ ਸਿੰਘ

ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ)-ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵਲੋਂ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਘਰ ...

ਪੂਰੀ ਖ਼ਬਰ »

ਪਿੰਡ ਦੌਲਤਪੁਰ ਢੱਡਾ ਦਾ ਛਿੰਝ ਮੇਲਾ ਸਮਾਪਤ

ਮੱਲ੍ਹੀਆਂ ਕਲਾਂ, 21 ਜਨਵਰੀ (ਮਨਜੀਤ ਮਾਨ)-ਪਿੰਡ ਦੌਲਤਪੁਰ ਢੱਡਾ ਵਿਖੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਪੀਰ ਦੇ ਦਰਬਾਰ 'ਤੇ ਮਰਹੂਮ ਗੰਤ ਰਾਮ ਤੇ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਸਵ. ਮਲਕੀਤ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਸਮੂਹ ਗਿੱਲ ਪਰਿਵਾਰ ਵਲੋਂ ਪਿੰਡ ...

ਪੂਰੀ ਖ਼ਬਰ »

ਮਾਣਕ ਰਹੀਮਪੁਰ ਸਰਕਲ ਮਾਲੜੀ ਦੇ ਐਸ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਮੱਲ੍ਹੀਆਂ ਕਲਾਂ, 21 ਜਨਵਰੀ (ਮਨਜੀਤ ਮਾਨ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਪਾਰਟੀ ਵਰਕਰਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੁਲਦੀਪ ਸਿੰਘ ਮਾਣਕ ਵਾਸੀ ਰਹੀਮਪੁਰ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਵਲੋਂ ਮੀਟਿੰਗ

ਆਦਮਪੁਰ, 21 ਜਨਵਰੀ (ਰਮਨ ਦਵੇਸਰ)-ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਵਿਸ਼ੇਸ਼ ਮੀਟਿੰਗ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮੁਹੱਲਾ ਰਵਿਦਾਸ ਨਗਰ ਆਦਮਪੁਰ ਵਿਖੇ ਕੀਤੀ ਗਈ | ਇਸ ...

ਪੂਰੀ ਖ਼ਬਰ »

ਤਹਿਸੀਲਦਾਰ ਵਲੋਂ ਮਹਿਤਪੁਰ ਪੋਲਿੰਗ ਬੂਥਾਂ ਦੀ ਚੈਕਿੰਗ

ਮਹਿਤਪੁਰ, 21 ਜਨਵਰੀ (ਹਰਜਿੰਦਰ ਸਿੰਘ ਚੰਦੀ)-ਤਹਿਸੀਲਦਾਰ ਲਖਵਿੰਦਰ ਸਿੰਘ ਸ਼ਾਹਕੋਟ ਨੇ ਮਹਿਤਪੁਰ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ | ਉਹ ਸਭ ਤੋਂ ਪਹਿਲਾਂ ਬੂਥ ਨੰਬਰ 227, 228 ਸ ਸ ਸ ਸ ਲੜਕੀਆਂ ਮਹਿਤਪੁਰ ਗਏ ਤੇ ਇਨ੍ਹਾਂ ਬੂਥਾਂ ਸੁਪਰਵਾਈਜ਼ਰ ਪਿ੍ੰਸੀਪਲ ਹਰਜੀਤ ...

ਪੂਰੀ ਖ਼ਬਰ »

ਗੁਰਦੁਆਰਾ ਭਗਤ ਧੰਨਾ ਜੀ ਬੇਗਮਪੁਰ ਵਿਖੇ ਸ਼ੁਕਰਾਨਾ ਸਮਾਗਮ

ਫਿਲੌਰ, 21 ਜਨਵਰੀ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਲੰਬੇ ਸਮੇਂ ਤੱਕ ਚੱਲੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿਚ ਗੁਰਦੁਆਰਾ ਭਗਤ ਧੰਨਾ ਜੀ ਪਿੰਡ ਬੇਗਮਪੁਰ ਫਿਲੌਰ ਵਿਖੇ ਸ਼ੁਕਰਾਨਾ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵਿਸ਼ਾਲ ਨਗਰ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ 'ਵਿਸ਼ਵਾਸਘਾਤ ਦਿਵਸ' 31 ਨੂੰ ਮਨਾਇਆ ਜਾਵੇਗਾ

ਲੋਹੀਆਂ ਖਾਸ, 21 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕੇਂਦਰ ਸਰਕਾਰ ਨੇ 'ਸੰਯੁਕਤ ਕਿਸਾਨ ਮੋਰਚੇ' ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀਆਂ ਰਹਿੰਦੀਆਂ ਸਾਰੀਆਂ ਮੰਗਾਂ ਨੂੰ ਜਲਦ ਪ੍ਰਵਾਨ ਕਰ ਲਿਆ ਜਾਵੇਗਾ, ਪਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ, ...

ਪੂਰੀ ਖ਼ਬਰ »

ਗਣਤੰਤਰ ਦਿਵਸ ਤੇ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਜਲੰਧਰ, 21 ਜਨਵਰੀ (ਐੱਮ.ਐੱਸ. ਲੋਹੀਆ)-ਗਣਤੰਤਰਤਾ ਦਿਵਸ ਤੇ ਆਉਂਦੀਆਂ ਵਿਧਾਨ ਸਭਾ ਚੋਣਾ ਦੌਰਾਨ ਸ਼ਹਿਰ 'ਚ ਅਮਨ-ਸ਼ਾਂਤੀ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਨਾਰਕੋਟਿਕ ਕੰਟਰੋਲ ਬਿਊਰੋ, ਇੰਟੈਲੀਜੈਂਸ ਬਿਊਰੋ, ਕਾਉਂਟਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX