ਤਾਜਾ ਖ਼ਬਰਾਂ


ਪੰਜਾਬ ਦੇ 543 ਕਿਸਾਨਾਂ ਸਮੇਤ ਕੁੱਲ 712 ਕਿਸਾਨਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦੀਆਂ ਪਾਈਆਂ
. . .  21 minutes ago
ਭਗਵੰਤ ਮਾਨ , ਅਰਵਿੰਦ ਕੇਜਰੀਵਾਲ ਤੇ ਕੇ. ਚੰਦਰਸ਼ੇਖਰ ਰਾਓ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਅਤੇ ਸ਼ਹੀਦ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
. . .  22 minutes ago
ਬੋਰਵੈੱਲ 'ਚ ਡਿੱਗੇ ਬੱਚੇ ਦੇ ਬਚਾਅ ਲਈ ਰਾਹਤ ਕਾਰਜ ਜਾਰੀ, ਮੁੱਖ ਮੰਤਰੀ ਵਲੋਂ ਮਦਦ ਦਾ ਭਰੋਸਾ
. . .  55 minutes ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨਜ਼ਦੀਕੀ ਪਿੰਡ ਖਿਆਲਾ ਬੁਲੰਦਾ ਵਿਖੇ ਸਵੇਰੇ ਕਰੀਬ 11 ਵਜੇ ਬੋਰਵੈੱਲ ’ਚ ਡਿੱਗੇ ਬੱਚੇ ਰਿਤਿਕ ਰੌਸ਼ਨ ਦੇ ਬਚਾਅ ਲਈ ਪ੍ਰਸ਼ਾਸਨ ਵਲੋਂ ...
ਪੈਟਰੋਲ-ਡੀਜ਼ਲ ਦੇ ਘਟਾਏ ਰੇਟਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਧੰਨਵਾਦ
. . .  about 1 hour ago
ਨਵੀਂ ਦਿੱਲੀ, 22 ਮਈ-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੇਲ ਦੀਆਂ ਵਧਦੀਆਂ ਕੀਮਤਾਂ 'ਚ ਕਟੌਤੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਡੀਜ਼ਲ 'ਚ 7 ਰੁਪਏ ਪ੍ਰਤੀ ਲੀਟਰ, ਪੈਟਰੋਲ 'ਚ 9.5 ਰੁਪਏ ਪ੍ਰਤੀ ਲੀਟਰ ਅਤੇ ਘਰੇਲੂ ਸਿਲੰਡਰ...
ਗੁਰਦੁਆਰਾ ਬੇਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਬਜ਼ੁਰਗ ਤੇ ਉਸ ਦੇ ਪੁੱਤਰ ਨੂੰ ਅਦਾਲਤ ਵਲੋਂ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 2 hours ago
ਅਜਨਾਲਾ, 22 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਤੇ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਜ਼ੁਰਗ ਮੱਸਾ ਸਿੰਘ ਤੇ ਉਸਦੇ ਪੁੱਤਰ ਨੂੰ ਮਾਣਯੋਗ ਅਦਾਲਤ ਵਲੋਂ 3 ਦਿਨ ਦੇ ਪੁਲਸ ਰਿਮਾਂਡ 'ਤੇ
ਅਗਰਵਾਲ ਸਭਾ ਦੇ ਪ੍ਰਧਾਨ ਲਈ ਹੋ ਰਹੀ ਚੋਣ ਨੂੰ ਲੈ ਕੇ ਪੂਰਾ ਉਤਸ਼ਾਹ, ਜਾਅਲੀ ਵੋਟਾਂ ਨੂੰ ਲੈ ਕੇ ਹੋਈ ਤਕਰਾਰਬਾਜ਼ੀ
. . .  about 2 hours ago
ਸੰਗਰੂਰ, 22 ਮਈ (ਧੀਰਜ ਪਸ਼ੋਰੀਆ)-ਅਗਰਵਾਲ ਸਭਾ ਸੰਗਰੂਰ ਦੀ ਪ੍ਰਧਾਨਗੀ ਲਈ ਹੋ ਰਹੀ ਚੋਣ ਨੂੰ ਲੈ ਕੇ ਅਗਰਵਾਲ ਭਾਈਚਾਰੇ 'ਚ ਪੂਰਾ ਉਤਸ਼ਾਹ ਹੈ। ਸਵੇਰ ਤੋਂ ਹੀ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ ਹੈ।
ਬੋਰਵੈੱਲ 'ਚ ਡਿੱਗੇ ਬੱਚੇ ਦੇ ਬਚਾਅ ਲਈ ਰਾਹਤ ਕਾਰਜ ਜਾਰੀ, ਐੱਨ.ਡੀ.ਆਰ.ਐੱਫ. ਦੀ ਟੀਮ ਵੀ ਪਹੁੰਚੀ
. . .  about 1 hour ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨੇੜੇ ਪਿੰਡ ਖ਼ਿਆਲਾ ਬੁਲੰਦਾ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਰਿਤਿਕ ਰੌਸ਼ਨ ਦੇ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ...
ਗੜ੍ਹਦੀਵਾਲਾ ਵਿਖੇ ਬੱਚੇ ਦੇ ਬੋਰਵੈੱਲ 'ਚ ਡਿੱਗਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  about 3 hours ago
ਗੜ੍ਹਦੀਵਾਲਾ, 22 ਮਈ-ਗੜ੍ਹਦੀਵਾਲਾ ਦੇ ਪਿੰਡ ਬੈਰਮਪੁਰ ਵਿਖੇ ਬੋਰਵੈੱਲ ਵਿਚ 6 ਸਾਲਾ ਬੱਚੇ ਰਿਤਿਕ ਰੋਸ਼ਨ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ
. . .  about 3 hours ago
ਚੰਡੀਗੜ੍ਹ, 22 ਮਈ- ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦਾ ਕਿਹਾ ਹੈ ਕਿ ਭਗਵੰਤ ਮਾਨ ਨੇ ਪੰਜਾਬ 'ਚ ਘੱਟੋ-ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਖ਼ਰੀਦ ਲਈ...
ਬੋਰਵੈੱਲ 'ਚ ਡਿੱਗੇ 6 ਸਾਲਾ ਬੱਚੇ ਰਿਤਿਕ ਰੌਸ਼ਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
. . .  about 4 hours ago
ਗੜ੍ਹਦੀਵਾਲਾ, 22 ਮਈ-ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਏਰੀਆ 'ਚ ਪੈਂਦੇ ਪਿੰਡ ਬੈਰਮਪੁਰ ਵਿਖੇ ਡੂੰਘੇ ਬੋਰਵੈੱਲ 'ਚ ਡਿੱਗੇ 6 ਸਾਲਾਂ ਮਾਸੂਮ ਬੱਚੇ ਰਿਤਿਕ ਰੌਸ਼ਨ ਨੂੰ ਬਚਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ...
ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿਖੇ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ
. . .  about 4 hours ago
ਗੜ੍ਹਦੀਵਾਲਾ,22 ਮਈ-ਜ਼ਿਲ੍ਹਾ ਹੁਸ਼ਿਆਰਪੁਰ 'ਚ ਪੈਂਦੇ ਗੜ੍ਹਦੀਵਾਲਾ 'ਚ ਇਕ 6 ਸਾਲਾ ਬੱਚੇ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਬੈਰਮਪੁਰ 'ਚ ਵਾਪਰੀ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ...
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ
. . .  about 5 hours ago
ਅੰਮ੍ਰਿਤਸਰ, 22 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਮਤਿ ਸਮਾਗਮ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ...
ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ
. . .  about 6 hours ago
ਸ੍ਰੀ ਹੇਮਕੁੰਟ ਸਾਹਿਬ/ ਅਜਨਾਲਾ, 22 ਮਈ (ਸੁਰਿੰਦਰ ਪਾਲ ਸਿੰਘ ਵਰਪਾਲ, ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ ਤੇ ਅੱਜ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹ...
ਬੇਕਾਬੂ ਜੀਪ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 8 ਲੋਕਾਂ ਦੀ ਮੌਤ
. . .  about 5 hours ago
ਸਿਧਾਰਥ ਨਗਰ/ ਉੱਤਰ ਪ੍ਰਦੇਸ਼, 22 ਮਈ- ਯੂ.ਪੀ. 'ਚ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ 'ਚ 11 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਜੀਪ ਦੇ ਖੜ੍ਹੇ ਟਰੱਕ 'ਚ ਟਕਰਾਉਣ ਕਾਰਨ 8 ਲੋਕਾਂ ਦੀ ਮੌਤ ਹੋ ...
ਕੋਰੋਨਾ ਕੇਸ: ਪਿਛਲੇ 24 ਘੰਟਿਆਂ 'ਚ 2,226 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 22 ਮਈ-ਦੇਸ਼ 'ਚ ਕੱਲ੍ਹ ਦੇ ਮੁਕਾਬਲੇ ਅੱਜ ਘੱਟ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2,226 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਕੋਰੋਨਾ ਦੇ 2323 ਨਵੇਂ ਮਾਮਲੇ ਦਰਜ ਕੀਤੇ ਗਏ...
ਬੈਡਮਿੰਟਨ ਖਿਡਾਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 22 ਮਈ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਬੈਡਮਿੰਟਨ ਖ਼ਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਖ਼ਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ।
ਸੰਗਰੂਰ ਸਾਈਕਲ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ
. . .  about 7 hours ago
ਸੰਗਰੂਰ, 22 ਮਈ-ਸੰਗਰੂਰ ਸਾਈਕਲ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਤੱਕ ਤੁਹਾਡੀ ਸਰਕਾਰ ਰੁਕੇਗੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਵਿਖੇ ਸਾਈਕਲ ਰੈਲੀ ਨੂੰ ਕੀਤਾ ਰਵਾਨਾ
. . .  about 8 hours ago
ਸੰਗਰੂਰ, 22 ਮਈ-ਅੱਜ ਸਵੇਰੇ ਸੰਗਰੂਰ ਵਿਖੇ ਪੜ੍ਹਦਾ ਪੰਜਾਬ, ਖੇਡਦਾ ਪੰਜਾਬ, ਤੰਦਰੁਸਤ ਪੰਜਾਬ ਦਾ ਸੁਨੇਹਾ ਦਿੰਦਿਆਂ ਰੱਖੀ ਗਈ ਸਾਈਕਲ ਰੈਲੀ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਗੀ ਦਿੱਤੀ। ਇਸ ਮੌਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ...
⭐ਮਾਣਕ - ਮੋਤੀ⭐
. . .  about 9 hours ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਮੁੰਬਈ ਨੇ ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਫ਼ੌਜ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ 'ਚ ਭਾਰਤੀ ਫ਼ੌਜ ਦਾ ਜਵਾਨ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 21 ਮਈ - ਜਾਣਕਾਰੀ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਭਾਰਤੀ ਫ਼ੌਜ ਦੀ ਸੰਵੇਦਨਸ਼ੀਲ ਰੈਜੀਮੈਂਟ ਜੋਧਪੁਰ 'ਚ ਕੰਮ ਕਰਨ ਵਾਲਾ ਪ੍ਰਦੀਪ ਕੁਮਾਰ ਲਗਾਤਾਰ ...
ਆਈ.ਪੀ.ਐੱਲ.2022 : ਦਿੱਲੀ ਨੇ ਮੁੰਬਈ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਮ ਆਦਮੀ ਪਾਰਟੀ ਦੇ ਆਗੂ ਨੇ ਦੋਸਤ ਨੂੰ ਮਾਰੀ ਗੋਲੀ
. . .  1 day ago
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਇਕ ਆਗੂ ਵਲੋਂ ਆਪਣੇ ਕਰੀਬੀ ਦੋਸਤ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਹਿਲ ਕਲਾਂ ਵਿਖੇ ...
ਟਾਂਡਾ ਨੇੜੇ ਦਰਿਆ ਬਿਆਸ ਵਿਚ ਦੋ ਨੌਜਵਾਨ ਨਹਾਉਂਦੇ ਸਮੇਂ ਰੁੜ੍ਹੇ
. . .  1 day ago
ਟਾਂਡਾ ਉੜਮੁੜ , 21 ਮਈ (ਦੀਪਕ ਬਹਿਲ)-ਅੱਜ ਦੇਰ ਸ਼ਾਮ ਟਾਂਡਾ ਦੇ ਨੇੜੇ ਪੈਂਦੇ ਪਿੰਡ ਅਬਦੁਲਾਪੁਰ ਵਿਖੇ ਦਰਿਆ ਬਿਆਸ ਦੇ ਕੰਡੇ ਨਹਾਉਂਦੇ ਸਮੇਂ ਜੀਜਾ ਸਾਲਾ ਦਰਿਆ ਦੇ ਤੇਜ਼ ਵਹਾਅ ਦੇ ...
ਆਈ.ਪੀ.ਐੱਲ.2022: ਮੁੰਬਈ ਨੇ ਜਿੱਤਿਆ ਟਾਸ ਪਹਿਲਾਂ ਗੇਂਦਬਾਜ਼ੀ ਕਰਨਾ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 21 ਮਈ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 69ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ (ਡੀ. ਸੀ.) ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ ਕੀਤਾ ਹੈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਮਾਘ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਲੁੱਟ-ਖੋਹ ਤੇ ਚੋਰੀ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋਹ ਕਾਬੂ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹਾ ਪੁਲਿਸ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਕਰੀਬ 3 ਦਰਜਨ ਤੋਂ ਵੱਧ ਵਾਰਦਾਤਾਂ 'ਚ ਸ਼ਾਮਿਲ ਗਿਰੋਹ ਦੇ ਸਰਗਨਾ ਸਮੇਤ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ, ਨਕਦੀ, ਮੋਬਾਈਲ ਫ਼ੋਨ ਅਤੇ ਖ਼ਤਰਨਾਕ ਤੇਜ਼ਧਾਰ ਹਥਿਆਰ ਬਰਾਮਦ ਕੀਤੇ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ਇਕ ਔਰਤ ਵੀ ਸ਼ਾਮਿਲ ਹੈ | ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐਚ.ਨਿੰਬਲੇ ਨੇ ਅੱਜ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਅਸਮਾਜਿਕ ਤੱਤਾਂ ਖ਼ਿਲਾਫ਼ ਐਸ.ਪੀ. (ਡੀ.) ਮੁਖ਼ਤਿਆਰ ਰਾਏ ਦੀ ਅਗਵਾਈ 'ਚ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਡੀ.ਐਸ.ਪੀ. ਸਿਟੀ ਪ੍ਰੇਮ ਸਿੰਘ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ: ਲਖਵੀਰ ਸਿੰਘ, ਥਾਣਾ ਸਿਟੀ ਦੇ ਇੰਚਾਰਜ ਅਮਨ ਸੈਣੀ ਨੂੰ ਸ਼ਾਮਿਲ ਕੀਤਾ ਗਿਆ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ: ਲਖਵੀਰ ਸਿੰਘ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਭੰਗੀ ਚੋਅ ਨਜ਼ਦੀਕ ਇਕ ਗਿਰੋਹ ਇਲਾਕੇ 'ਚ ਡਾਕਾ ਮਾਰਨ ਦੀ ਤਿਆਰੀ ਕਰ ਰਿਹਾ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਯੋਜਨਾ ਬਣਾ ਕੇ ਮੌਕੇ 'ਤੇ ਇੱਕ ਔਰਤ ਸਮੇਤ 5 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ, ਜਦਕਿ ਇੱਕ ਕਥਿਤ ਦੋਸ਼ੀ ਫ਼ਰਾਰ ਹੋਣ 'ਚ ਸਫਲ ਹੋ ਗਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਗਿਰੋਹ ਦਾ ਸਰਗਨਾ ਵਿਜੇ ਕੁਮਾਰ ਉਰਫ਼ ਜੋਤੀ, ਸੰਨੀ, ਸੁੱਖਾ ਵਾਸੀ ਮੁਹੱਲਾ ਕੇਸਰ ਨਗਰ ਟਾਂਡਾ ਬਾਈਪਾਸ ਹੁਸ਼ਿਆਰਪੁਰ, ਪਵਨ ਕੁਮਾਰ ਵਾਸੀ ਭਗਤ ਨਗਰ ਝੁੱਗੀਆਂ, ਸ਼ਾਲੂ ਪਤਨੀ ਅਸਲਮ ਉਰਫ਼ ਸ਼ੰਕਰ ਵਾਸੀ ਰਈਆਂ ਨੇੜੇ ਰੇਲਵੇ ਸਟੇਸ਼ਨ ਝੱੁਗੀਆਂ ਅੰਮਿ੍ਤਸਰ ਵਜੋਂ ਹੋਈ ਹੈ, ਜਦਕਿ ਗਿਰੋਹ ਦਾ ਮੁੱਖ ਮੈਂਬਰ ਅਸਲਮ ਉਰਫ਼ ਸ਼ੰਕਰ ਅਜੇ ਫ਼ਰਾਰ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਫਿਲਹਾਲ 18 ਤੋਲੇ ਸੋਨੇ ਦੇ ਗਹਿਣੇ, 47 ਗ੍ਰਾਮ ਚਾਂਦੀ, 25 ਗ੍ਰਾਮ ਆਰਟੀਫੀਸ਼ਲ ਗਹਿਣੇ, 95 ਹਜ਼ਾਰ ਦੀ ਨਕਦੀ, 5 ਮੋਬਾਈਲ ਫ਼ੋਨ, 4 ਖ਼ਤਰਨਾਕ ਤੇਜ਼ਧਾਰ ਹਥਿਆਰ, ਭਾਰੀ ਮਾਤਰਾ 'ਚ ਨਸ਼ੀਲੇ ਟੀਕਿਆਂ ਤੋਂ ਇਲਾਵਾ 3 ਟੇਬਲ ਫੈਨ, ਫਰਿੱਜ ਅਤੇ ਗੱਦੇ ਆਦਿ ਬਰਾਮਦ ਕੀਤੇ ਗਏ | ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਗਿਰੋਹ ਨਾਲ ਸਬਧਿੰਤ ਔਰਤਾਂ ਅਤੇ ਕੁੱਝ ਹੋਰ ਕਬਾੜੀ ਦਾ ਸਾਮਾਨ ਖ਼ਰੀਦਣ, ਖ਼ੁਸ਼ੀ ਦੇ ਮੌਕੇ 'ਤੇ ਵਧਾਈ ਲੈਣ ਅਤੇ ਫੇਰੀ ਵਾਲੇ ਬਣ ਕੇ ਘੁੰਮਦੇ ਸੀ ਅਤੇ ਖ਼ਾਸ ਕਰਕੇ ਜਿਸ ਘਰ ਨੂੰ ਤਾਲਾ ਲੱਗਾ ਹੋਵੇ, ਉਸ 'ਚ ਚੋਰੀ ਕਰਨ ਦੀ ਯੋਜਨਾ ਬਣਾ ਕੇ ਸਮਾਂ ਮਿਲਣ 'ਤੇ ਘਟਨਾ ਨੂੰ ਅੰਜਾਮ ਦਿੰਦੇ ਸੀ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਨੇ ਇਲਾਕੇ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਕਰੀਬ 40 ਘਟਨਾਵਾਂ 'ਚ ਆਪਣੀ ਸ਼ਮੂਲੀਅਤ ਮੰਨੀ ਹੈ, ਜਿਸ 'ਚ ਬਹਾਦਰਪੁਰ 'ਚ ਸਥਿਤ ਜ਼ੈਡ ਇਨਕਲੇਵ 'ਚ ਟਰਾਂਸਪੋਰਟਰ ਦੇ ਘਰ 'ਚੋਂ ਦਿਨ-ਦਿਹਾੜੇ ਲੱਖਾਂ ਰੁਪਏ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ ਕਰਨ ਦੀ ਘਟਨਾ ਵੀ ਸ਼ਾਮਿਲ ਹੈ | ਟਰਾਂਸਪੋਰਟਰ ਨੇ ਉਕਤ ਸਾਮਾਨ ਆਪਣੀ ਬੇਟੀ ਦੇ ਵਿਆਹ ਲਈ ਘਰ 'ਚ ਰੱਖਿਆ ਸੀ | ਇੱਕ ਸਵਾਲ ਦੇ ਜਵਾਬ 'ਚ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਚੋਰੀ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ | ਜਦਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਵਿਜੇ ਉਰਫ਼ ਜੋਤੀ ਇੱਕ ਮਾਮਲੇ 'ਚ ਸਜ਼ਾ ਵੀ ਕੱਟ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁੱਖ ਮੈਂਬਰ ਅਸਲਮ ਉਰਫ਼ ਸ਼ੰਕਰ ਦੀ ਗਿ੍ਫ਼ਤਾਰੀ ਉਪਰੰਤ ਹੋਰ ਵੀ ਖ਼ੁਲਾਸੇ ਹੋ ਸਕਦੇ ਹਨ | ਹਾਲਾਂਕਿ ਉਨ੍ਹਾਂ ਤੋਂ ਆਧਾਰ ਕਾਰਡ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਥਾਣਿਆਂ 'ਚ ਵੀ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਸਬੰਧੀ ਸੂਚਨਾ ਭੇਜੀ ਜਾ ਰਹੀ ਹੈ, ਤਾਂ ਜੋ ਹੋਰਨਾਂ ਘਟਨਾਵਾਂ ਦਾ ਪਤਾ ਲੱਗ ਸਕੇ |

ਸੁਸ਼ੀਲ ਕੁਮਾਰ ਪਿੰਕੀ ਦੇ ਹੱਕ 'ਚ ਹੰਗਾਮੀ ਮੀਟਿੰਗ

ਤਲਵਾੜਾ, 24 ਜਨਵਰੀ (ਮਹਿਤਾ) - ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਹਲਕਾ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਦੇ ਹੱਕ 'ਚ ਪਿੰਡ ਮੰਗੂ ਮਾਹਿਰਾ ਅਤੇ ਬਸੰਤਪੁਰ ਵਿਖੇ ਇੱਕ ਬੈਠਕ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ 'ਚ ਪਿੰਡ ਨਿਵਾਸੀ ਹਾਜ਼ਰ ਸਨ | ਇਸ ...

ਪੂਰੀ ਖ਼ਬਰ »

'ਆਪ' ਵਲੋਂ ਤਲਵਾੜਾ ਸ਼ਹਿਰ ਦੇ ਸੈਕਟਰਾਂ 'ਚ ਡੋਰ-ਟੂ-ਡੋਰ ਚੋਣ ਪ੍ਰਚਾਰ ਸ਼ੁਰੂ

ਤਲਵਾੜਾ, 24 ਜਨਵਰੀ (ਅ.ਪ) - ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਤਲਵਾੜਾ ਸ਼ਹਿਰ ਦੇ ਸੈਕਟਰਾਂ ਵਿਚ ਡੋਰਟੂ-ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਬੋਲਦਿਆਂ ਘੁੰਮਣ ...

ਪੂਰੀ ਖ਼ਬਰ »

ਲਖਵਿੰਦਰ ਸਿੰਘ ਲੱਖੀ ਵਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼

ਮਿਆਣੀ, 24 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਟਾਂਡਾ ਉੜਮੁੜ ਤੋਂ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੇ ਬੇਟ ਦੇ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ | ਇਸ ਸੰਬੰਧੀ ...

ਪੂਰੀ ਖ਼ਬਰ »

ਡਾ: ਰਾਏ ਨੂੰ ਟਿਕਟ ਦੇਣ 'ਤੇ ਹਲਕੇ 'ਚ ਖ਼ੁਸ਼ੀ ਦੀ ਲਹਿਰ

ਮਾਹਿਲਪੁਰ, 24 ਜਨਵਰੀ (ਰਜਿੰਦਰ ਸਿੰਘ) - ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋ ਸੰਯੁਕਤ ਸਮਾਜ ਮੋਰਚੇ ਵਲੋਂ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਟਿਕਟ ਦਿੱਤੇ ਜਾਣ ਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ ਪੈਂਦੇ ਮਾਹਿਲਪੁਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਕਿਸਾਨਾਂ, ...

ਪੂਰੀ ਖ਼ਬਰ »

ਉੜਮੁੜ ਟਾਂਡਾ ਵਿਧਾਨ ਸਭਾ ਸੀਟ ਲਈ ਪੰਜ ਉਮੀਦਵਾਰ ਚੋਣ ਮੈਦਾਨ 'ਚ

ਭਗਵਾਨ ਸਿੰਘ ਸੈਣੀ ਟਾਂਡਾ ਉੜਮੁੜ, 24 ਜਨਵਰੀ - ਇਸ ਵਾਰ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ-ਆਪਣੇ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਚੋਣ ਕਮਿਸ਼ਨ ਵਲੋਂ ਲਗਾਈਆਂ ਰੈਲੀਆਂ, ਰੋਡ ਸ਼ੋਅ ਨਾ ਕਰਨ ...

ਪੂਰੀ ਖ਼ਬਰ »

ਲਗਾਤਾਰ ਹੋਈ ਬਰਸਾਤ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ

ਭੰਗਾਲਾ, 24 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ) - ਬੀਤੇ ਦੋ ਦਿਨਾਂ ਤੋਂ ਇਲਾਕੇ ਅੰਦਰ ਹੋ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਖੇਤਾਂ ਵਿਚ ਖੜੀਆਂ ਫ਼ਸਲਾਂ ਕਣਕ, ਆਲੂ, ਬਰਸੀਨ ਅਤੇ ਹੋਰ ਫ਼ਸਲਾਂ 'ਚ ਮੀਂਹ ਦਾ ਪਾਣੀ ਖੇਤਾਂ ਵਿਚ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਦੇ 9 ਮੁਲਾਜ਼ਮ ਕੋਰੋਨਾ ਪਾਜ਼ੀਟਿਵ

ਹਾਜੀਪੁਰ, 24 ਜਨਵਰੀ (ਪੁਨੀਤ ਭਾਰਦਵਾਜ) - ਕਸਬਾ ਹਾਜੀਪੁਰ ਦੇ ਪੰਜਾਬ ਨੈਸ਼ਨਲ ਬੈਂਕ ਦੇ 9 ਮੁਲਾਜ਼ਮ ਕੋਰੋਨਾ ਪਾਜੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਕਾਰਨ ਪੂਰੀ ਬਰਾਂਚ ਨੂੰ ਬੰਦ ਕਰਨਾ ਪਿਆ ਹੈ | ਜਾਣਕਾਰੀ ਅਨੁਸਾਰ ਉਕਤ ਬੈਂਕ ਦੇ ਦੋ ਮੁਲਾਜ਼ਮ ਪਹਿਲਾਂ ...

ਪੂਰੀ ਖ਼ਬਰ »

446 ਨਵੇਂ ਕੋਰੋਨਾ ਪੀੜਤ, 2 ਮੌਤਾਂ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 446 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 37740, ਜਦਕਿ 2 ਮਰੀਜ਼ ਦੀ ਮੌਤ ਹੋ ਜਾਣ ਨਾਲ ਕੁੱਲ ਮੌਤਾਂ ਦੀ ਗਿਣਤੀ 1020 ਹੋ ਗਈ ਹੈ | ਇਸ ...

ਪੂਰੀ ਖ਼ਬਰ »

ਕੋਵਿਡ ਪ੍ਰੋਟੋਕੋਲ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰ ਦਿਵਸ - ਡੀ.ਸੀ.

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - 73ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਗਰਾਊਾਡ 'ਚ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਮਾਲ ਤੇ ਪੁਨਰਵਾਸ ਮੰਤਰੀ ...

ਪੂਰੀ ਖ਼ਬਰ »

4 ਗ੍ਰਾਮ ਹੈਰੋਇਨ, 30 ਹਜ਼ਾਰ ਨਕਦੀ ਤੇ ਨਸ਼ੀਲੇ ਕੈਪਸੂਲਾਂ ਸਮੇਤ 2 ਗਿ੍ਫ਼ਤਾਰ

ਟਾਂਡਾ ਉੜਮੁੜ, 24 ਜਨਵਰੀ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਨੇ ਦੋ ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਸਿਨਮਾ ਚੌਕ ਟਾਂਡਾ ਵਿਖੇ ਉਹ ਚੋਣ ...

ਪੂਰੀ ਖ਼ਬਰ »

ਪਰਮਿੰਦਰ ਮਹਾਜਨ ਘੁੱਗੀ ਆਦਰਸ਼ ਪਾਰਕ ਨੰਗਲ ਬਿਹਾਲਾਂ ਵਿਖੇ ਝੰਡਾ ਲਹਿਰਾਉਣਗੇ

ਨੰਗਲ ਬਿਹਾਲਾਂ, 24 ਜਨਵਰੀ (ਵਿਨੋਦ ਮਹਾਜਨ) - ਗਣਤੰਤਰ ਦਿਵਸ ਮੌਕੇ ਨੰਗਲ ਬਿਹਾਲਾਂ ਦੀ ਆਦਰਸ਼ ਪਾਰਕ ਵਿਖੇ ਡੋਗਰਾ ਪੈਰਾ ਮੈਡੀਕਲ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਪਰਮਿੰਦਰ ਮਹਾਜਨ ਘੁੱਗੀ ਪ੍ਰਧਾਨ ਮਣੀ ਮਹੇਸ਼ ਲੰਗਰ ਸੇਵਾ ਸਮਿਤੀ ਚੈਰੀਟੇਬਲ ਟਰੱਸਟ ...

ਪੂਰੀ ਖ਼ਬਰ »

ਲੋਕਾਂ ਨੇ 'ਆਪ' ਦੀ ਸਰਕਾਰ ਬਣਾਉਣ ਦਾ ਕੀਤਾ ਫ਼ੈਸਲਾ - ਡਾ: ਰਵਜੋਤ ਸਿੰਘ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ, ਕਿਉਂਕਿ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਦੀ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਲਾਅਰਿਆਂ ਵਿਚ ਹੀ ਸਮਾਂ ਲੰਘਾ ਦਿੱਤਾ | ...

ਪੂਰੀ ਖ਼ਬਰ »

ਐਸ. ਪੀ. ਐਨ. ਕਾਲਜ ਮੁਕੇਰੀਆਂ ਦੇ ਪਿ੍ੰਸੀਪਲ ਦੀ ਨਿਯੁਕਤੀ ਨਿਯਮਾਂ ਅਨੁਸਾਰ ਨਹੀਂ ਕੀਤੀ - ਤਰੁਣ ਘਈ

ਚੰਡੀਗੜ੍ਹ, 24 ਜਨਵਰੀ (ਪ੍ਰੋ. ਅਵਤਾਰ ਸਿੰਘ)-ਐਸ. ਪੀ. ਐਨ. ਕਾਲਜ ਮੁਕੇਰੀਆਂ ਦੇ ਪਿ੍ੰਸੀਪਲ ਦੀ ਨਿਯੁਕਤੀ ਯੂ. ਜੀ. ਸੀ. ਦੇ ਨਿਯਮਾਂ ਅਨੁਸਾਰ ਨਹੀਂ ਕੀਤੀ ਗਈ, ਇਸ ਸੰਬੰਧੀ ਤਰੁਣ ਘਈ ਜੋ ਕਿ ਇਸ ਕਾਲਜ ਵਿਖੇ ਪੜ੍ਹਾਉਂਦੇ ਰਹੇ ਹਨ, ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੱਲ੍ਹ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਬਾਕਰਪੁਰ ਪੰਡੋਰੀ ਨਜ਼ਦੀਕ ਅੱਡਾ ਦੋਸੜਕਾ ਵਿਖੇ 26 ਜਨਵਰੀ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

10161 ਦੇ ਕਰੀਬ ਲੋਕਾਂ ਨੇ ਲਗਵਾਇਆ ਕੋਰੋਨਾ ਰੋਕੂ ਟੀਕਾ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਸਿਹਤ ਵਿਭਾਗ ਵਲੋਂ ਚਲਾਈ ਗਈ ਮੈਗਾ ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਜਿਲਾ ਹੁਸ਼ਿਆਰਪੁਰ ਦੇ ਵਸਨੀਕਾਂ ਨੇ ਭਾਰੀ ਉਤਸ਼ਾਹ ਦਿਖਾਉਦਿਆਂ ਕੋਵਿਡ ਵਿਰੁੱਧ ਟੀਕਾਕਰਨ ਕਰਵਾਇਆ¢ ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ 55 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਹੋਣਗੀਆਂ ਉਪਲਬਧ

ਬਠਿੰਡਾ, 24 ਜਨਵਰੀ (ਪੱਤਰ ਪੇ੍ਰਰਕ) - ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫ਼ੀਸਦੀ ਛੋਟ ਉੱਪਰ 26 ਜਨਵਰੀ 2022 ਦਿਨ ...

ਪੂਰੀ ਖ਼ਬਰ »

ਕਿ੍ਸਚੀਅਨ ਨੈਸ਼ਨਲ ਫ਼ਰੰਟ ਮੁੱਖ ਮੰਤਰੀ ਚੰਨੀ ਦੀਆਂ ਕਾਰਗੁਜ਼ਾਰੀਆਂ ਤੋਂ ਖ਼ੁਸ਼ - ਲਾਰੈਂਸ ਚੌਧਰੀ

ਦਸੂਹਾ, 24 ਜਨਵਰੀ (ਕੌਸ਼ਲ) - ਕਿ੍ਸਚੀਅਨ ਨੈਸ਼ਨਲ ਫ਼ਰੰਟ ਬਲਾਕ ਦਸੂਹਾ ਦੀ ਕਮੇਟੀ ਦੀ ਅਗਵਾਈ ਵਿਚ ਮਸੀਹੀ ਭਾਈਚਾਰੇ ਵਲੋਂ ਇਕ ਪੱਤਰਕਾਰ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਰੁਣ ਡੋਗਰਾ ਮਿੱਕੀ ਵੀ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਰਾਠਾਂ ਦੀ ਚੋਣ ਮੁਹਿੰਮ ਨੂੰ ਪਿੰਡਾਂ 'ਚ ਭਰਵਾਂ ਹੁੰਗਾਰਾ

ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਭਰਵੀਆਂ ਚੋਣਾਂ ਮੀਟਿੰਗਾਂ ਕੀਤੀਆਂ ਗਈਆਂ ਜਿਸ ...

ਪੂਰੀ ਖ਼ਬਰ »

ਗਿਲਜੀਆਂ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ

ਮਿਆਣੀ, 24 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ) - ਪਿੰਡ ਦਬੁਰਜੀ ਵਿਖੇ ਵਿਧਾਨ ਸਭਾ ਹਲਕਾ ਉੜਮੁੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਹੱਕ ਵਿਚ ਸਰਪੰਚ ਜਸਵੀਰ ਸਿੰਘ ਵਿਕੀ, ਸੰਮਤੀ ਮੈਂਬਰ ਮਨੀ ਸਹਿਬਾਜ਼ਪੁਰ, ...

ਪੂਰੀ ਖ਼ਬਰ »

ਗੱਠਜੋੜ ਦੀ ਸਰਕਾਰ ਬਣਦੇ ਹੀ 13 ਨੁਕਾਤੀ ਏਜੰਡਾ ਲਾਗੂ ਕਰਾਂਗੇ - ਸਾਬੀ

ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ) - ਵਿਧਾਨ ਸਭਾ ਹਲਕਾ ਮੁਕੇਰੀਆ ਦੇ ਪਿੰਡ ਬੀਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਸ. ਸਰਬਜੋਤ ਸਿੰਘ ਸਾਬੀ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਭਾਜਪਾ ਵਲੋਂ ਜੰਗੀ ਲਾਲ ਮਹਾਜਨ ਨੂੰ ਟਿਕਟ ਦੇਣ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਭੰਗਾਲਾ, 24 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ) - ਭਾਜਪਾ ਹਾਈ ਕਮਾਨ ਵਲੋਂ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਨੂੰ ਆਪਣਾ ਉਮੀਦਵਾਰ ਐਲਾਨਣ ਨਾਲ ਹਲਕਾ ਭੰਗਾਲਾ ਦੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਕੰਢੀ ਏਰੀਏ ਦੇ ਦਰਜਨਾਂ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਪੱਸੀ ਕੰਢੀ, 24 ਜਨਵਰੀ (ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕੰਢੀ ਖੇਤਰ ਦੇ ਪਿੰਡ ਜਮਸ਼ੇਰ ਚਠਿਆਲੀਆਂ ਦਰਜਨਾਂ ਪਰਿਵਾਰ ...

ਪੂਰੀ ਖ਼ਬਰ »

ਠੰਡਲ ਦੇ ਹੱਕ 'ਚ ਚੋਣ ਪ੍ਰਚਾਰ

ਚੱਬੇਵਾਲ, 24 ਜਨਵਰੀ (ਥਿਆੜਾ) - ਹਲਕਾ ਚੱਬੇਵਾਲ ਤੋਂ ਸ਼©ੋਮਣੀ ਆਕਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ 'ਚ ਸਰਕਲ ਬਾਹੋਵਾਲ ਦੇ ਪ©ਧਾਨ ਨੰ. ਸੁਖਦੇਵ ਸਿੰਘ ਬੰਬੇਲੀ ਦੀ ਅਗਵਾਈ ਵਿਚ ਪਿੰਡ ਬਾਹੋਵਾਲ ਵਿਖੇ ਡੋਰ-ਟੂ-ਡੋਰ ਚੋਣ ਪ©ਚਾਰ ਕੀਤਾ ...

ਪੂਰੀ ਖ਼ਬਰ »

ਸਰਹਾਲਾ ਪਿੰਡ ਦੇ ਲੋਕ ਦਸੂਹਾ ਦੇ ਸਮਰਥਨ ਲਈ ਅੱਗੇ ਆਏ

ਗੜ੍ਹਦੀਵਾਲਾ, 24 ਜਨਵਰੀ (ਚੱਗਰ) - ਮਨਜੀਤ ਦਸੂਹਾ ਦੀ ਚੋਣ ਮੁਹਿੰਮ ਨੂੰ ਉਸ ਵਖਤ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਸਰਹਾਲਾ ਦੇ ਅਨੇਕਾਂ ਪਰਿਵਾਰ ਦਸੂਹਾ ਦੀ ਚੋਣ ਮੁਹਿੰਮ ਵਿਚ ਇੱਕਜੁੱਟ ਹੋ ਕੇ ਅੱਗੇ ਆਏ | ਸਮਰਥਨ ਵਿਚ ਉੱਤਰੇ ਪਿੰਡ ਵਾਸੀਆਂ ਨੇ ਯਕੀਨ ਦਵਾਇਆ ਕੇ ਉਹ ...

ਪੂਰੀ ਖ਼ਬਰ »

ਸੰਗਤ ਸਿੰਘ ਗਿਲਜੀਆਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ

ਚੌਲਾਂਗ, 24 ਜਨਵਰੀ (ਸੁਖਦੇਵ ਸਿੰਘ) - ਚੌਲਾਂਗ ਖੇਤਰ ਦੇ ਪਿੰਡਾਂ ਵਿਚ ਕਾਂਗਰਸੀ ਉਮੀਦਵਾਰ ਸੰਗਤ ਸਿੰਘ ਗਿਲਜ਼ੀਆਂ ਵਲੋਂ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਤੇ ਵਿਰੋਧੀ ਪਾਰਟੀਆਂ ਦੀ ਜਮ ਕੇ ਘੇਰਾਬੰਦੀ ਕੀਤੀ ਗਈ | ਇਸ ਮੌਕੇ ਚੇਅਰਮੈਨ ਪਰਮਵੀਰ ਸਿੰਘ ਪੰਮਾ ਬੈਂਸ, ...

ਪੂਰੀ ਖ਼ਬਰ »

ਕਈ ਕਾਂਗਰਸੀ ਆਗੂ ਭਾਜਪਾ 'ਚ ਸ਼ਾਮਿਲ

ਹਾਜੀਪੁਰ, 24 ਜਨਵਰੀ (ਪੁਨੀਤ ਭਾਰਦਵਾਜ) - ਅੱਜ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪਿੰਡ ਭੇੜਾ ਦੇ ਪੰਚ ਸ੍ਰੀਮਤੀ ਕਿਰਨਦੀਪ ਕੌਰ ਅਤੇ ਭੁਪਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ | ਪੰਚ ਕਿਰਨਦੀਪ ਕੌਰ ਅਤੇ ਭੁਪਿੰਦਰ ਸਿੰਘ ਦਾ ਭਾਜਪਾ 'ਚ ਸ਼ਾਮਿਲ ...

ਪੂਰੀ ਖ਼ਬਰ »

ਲੱਖੀ ਗਿਲਜੀਆਂ ਨੇ ਵਰਕਰਾਂ ਨੂੰ ਕੀਤਾ ਲਾਮਬੰਦ

ਟਾਂਡਾ ਉੜਮੁੜ, 24 ਜਨਵਰੀ (ਕੁਲਬੀਰ ਸਿੰਘ ਗੁਰਾਇਆ) - ਨਜ਼ਦੀਕੀ ਪਿੰਡ ਕੋਟਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਚੋਣਾਂ ਸਬੰਧੀ ...

ਪੂਰੀ ਖ਼ਬਰ »

ਅਕਾਲੀ ਦਲ (ਸੰਯੁਕਤ) ਤੇ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਵਲੋਂ ਧੁੱਗਾ ਦਾ ਸਨਮਾਨ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਐਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਦੇਸ ਰਾਜ ਸਿੰਘ ਧੁੱਗਾ ਨੂੰ ਹਲਕਾ ਸ਼ਾਮਚੁਰਾਸੀ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ...

ਪੂਰੀ ਖ਼ਬਰ »

ਮਨਦੀਪ ਸਿੰਘ ਸ਼ਾਹਪੁਰ ਵਲੋਂ ਅਕਾਲੀ ਦਲ 'ਚ ਵਾਪਸੀ

ਟਾਂਡਾ ਉੜਮੁੜ, 24 ਜਨਵਰੀ (ਦੀਪਕ ਬਹਿਲ) - ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਵਿਚ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੰਯੁਕਤ ਯੂਥ ਅਕਾਲੀ ਦਲ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਸ਼ਾਹਪੁਰ ਨੇ ਸੰਯੁਕਤ ਅਕਾਲੀ ਦਲ ਨੂੰ ਅਲਵਿਦਾ ਕੇ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਦੀ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ-ਲੱਖੀ, ਮਿਆਣੀ

ਚੌਲਾਂਗ, 24 ਜਨਵਰੀ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕੀ ਪੈਂਦੇ ਪਿੰਡ ਖਰਲ-ਖ਼ੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਹੱਕ 'ਚ ਵਿਸ਼ੇਸ਼ ਮੀਟਿੰਗ ਹੋਈ | ਲੱਖੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ...

ਪੂਰੀ ਖ਼ਬਰ »

ਅਰੋੜਾ, ਜਹੂਰਾ ਸਮੇਤ ਕਈ ਹੋਰ ਆਗੂਆਂ ਨੇ ਫੜਿਆ 'ਆਪ' ਦਾ ਪੱਲਾ

ਟਾਂਡਾ ਉੜਮੁੜ, 24 ਜਨਵਰੀ (ਕੁਲਬੀਰ ਸਿੰਘ ਗੁਰਾਇਆ) - ਆਮ ਆਦਮੀ ਪਾਰਟੀ ਹਲਕਾ ਟਾਂਡਾ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਨੂੰ ਉਦੋਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਆਗੂਆਂ ਨੇ ਆਪ ਦਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਫ਼ਰੀਜ਼ ਕਰਨ ਦੀ ਮੰਗ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਨੂੰ ਅਦਾਲਤ ਵਿਚ ਚੁਣੌਤੀ ਦੇਣ ਵਾਲੇ ਸੋਸ਼ਲਿਸਟ ਪਾਰਟੀ ਇੰਡੀਆ ਦੇ ਉਪ ਪ੍ਰਧਾਨ ਬਲਵੰਤ ਸਿੰਘ ਖੇੜਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਦੋਂ ਤੱਕ ...

ਪੂਰੀ ਖ਼ਬਰ »

ਕੀਰਤਨ ਦਰਬਾਰ ਕਰਵਾਇਆ

ਨਸਰਾਲਾ, 24 ਜਨਵਰੀ (ਸਤਵੰਤ ਸਿੰਘ ਥਿਆੜਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17ਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਪਿੰਡ ਗਗਨੌਲੀ ਵਿਖੇ ਕਰਵਾਇਆ ਗਿਆ | ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜਾਦਾ ਬਾਬਾ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਮਾਹਿਲਪੁਰ, 24 ਜਨਵਰੀ (ਰਜਿੰਦਰ ਸਿੰਘ) - ਬਾਬਾ ਅੱਘੜ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਿੰਘ ਸਾਹਿਬ ਸੰਤ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੀ ਸਰਪ੍ਰਸਤੀ ਹੇਠ ਅਤੇ ਬਾਬਾ ਨਾਗਰ ਸਿੰਘ ਦੀ ਦੇਖ ਰੇਖ 'ਚ ਗੁਰਦੁਆਰਾ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 24 ਜਨਵਰੀ (ਭੁੱਲਰ)- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੇ ਅਹੁਦੇਦਾਰਾਂ ਦੀ ਮੀਟਿੰਗ ਕਮਾਡੈਂਟ ਬਖ਼ਸ਼ੀਸ਼ ਸਿੰਘ ਪ੍ਰਧਾਨ ਅਤੇ ਚੌਧਰੀ ਕੁਮਾਰ ਸੈਣੀ ਜਰਨਲ ਸਕੱਤਰ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ...

ਪੂਰੀ ਖ਼ਬਰ »

ਕੌਮੀ ਕੰਨਿਆ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਰਾਕੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੌਮੀ ਕੰਨਿਆ ਦਿਵਸ ਮੌਕੇ ਸੈਮੀਨਾਰ ਰਾਏ ਸਲੂਨ ਅਤੇ ਅਕਾਦਮੀ ਵਲੋਂ ਮੁਹੱਲਾ ਪ੍ਰੀਤਮ ਨਗਰ ਵਿਖੇ ...

ਪੂਰੀ ਖ਼ਬਰ »

ਮੁਹੱਲਾ ਕੋਟਲਾ ਗੋਂਸਪੁਰ ਦੇ ਕਾਂਗਰਸੀ ਪਰਿਵਾਰ ਭਾਜਪਾ 'ਚ ਸ਼ਾਮਿਲ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਮੁਹੱਲਾ ਕੋਟਲਾ ਗੋਂਸਪੁਰ ਵਿਖੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਮੁਖੀ ਅਸ਼ੋਕ ਸੇਠੀ ਅਤੇ ਉਨ੍ਹਾਂ ਦੇ ਬੇਟੇ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਅਮਨ ਸੇਠੀ ਆਪਣੇ ...

ਪੂਰੀ ਖ਼ਬਰ »

ਹਿੰਦੂ ਵਿਰੋਧੀ ਭੜਕਾਊ ਬਿਆਨ ਦੇਣ ਵਾਲੇ ਮੁਸਤਫ਼ਾ ਦੀ ਹੋਵੇ ਗਿ੍ਫ਼ਤਾਰੀ - ਖੰਨਾ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਮੁਸਤਫ਼ਾ ਦਾ ਹਿੰਦੂ ਵਿਰੋਧੀ ਬਿਆਨ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ ਜਿਸ ਲਈ ਮੁਸਤਫ਼ਾ ਤੁਰੰਤ ਨੂੰ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ 2 ਕਾਬੂ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ 2 ਮਾਮਲੇ ਦਰਜ ਕਰਕੇ 2 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਹਾਨਖੇਲਾਂ ਦੇ ਵਾਸੀ ਸੁਨੰਦਨ ਸ਼ਰਮਾ ਨੇ ਥਾਣਾ ਸਦਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਮਿਲੀ

ਬੀਣੇਵਾਲ, 24 ਜਨਵਰੀ (ਬੈਜ ਚੌਧਰੀ) - ਪਿੰਡ ਬੀਣੇਵਾਲ 'ਚ ਜੰਜ ਘਰ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਮੌਕੇ 'ਤੇ ਹਾਜ਼ਰ ਲੋਕਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਮਹਿੰਦਰ ਪਾਲ ਏ.ਐਸ.ਆਈ. ਨੇ ਮੌਕੇ 'ਤੇ ਪਹੁੰਚ ਕੇ ...

ਪੂਰੀ ਖ਼ਬਰ »

ਲਾਵਾਰਸ ਮਿਲੇ ਬੱਚੇ ਨੂੰ ਯੂਨੀਕ ਹੋਮ ਜਲੰਧਰ ਭੇਜਿਆ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਬੀਤੇ ਦਿਨ ਪੁਰਾਣਾ ਟਾਂਡਾ ਰੋਡ ਦੀ ਗਲੀ ਨੰ: 1 ਸਾਹਮਣੇ ਖਾਲੀ ਪਲਾਟ 'ਚੋਂ ਮਿਲੇ ਲਾਵਾਰਸ ਬੱਚੇ ਨੂੰ ਅੱਜ ਬਾਲ ਭਲਾਈ ਕਮੇਟੀ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਲੋਂ ਦਫ਼ਤਰੀ ਕਾਰਵਾਈ ਕਰਦਿਆਂ ਯੂਨੀਕ ਹੋਮ ਜਲੰਧਰ ਭੇਜ ...

ਪੂਰੀ ਖ਼ਬਰ »

2 ਮੱਝਾਂ ਤੇ 1 ਟਰਾਂਸਫਾਰਮਰ ਚੋਰੀ

ਚੱਬੇਵਾਲ, 24 ਜਨਵਰੀ (ਥਿਆੜਾ) - ਪਿੰਡ ਚੱਬੇਵਾਲ ਵਿਖੇ ਦੋ ਵੱਖ-ਵੱਖ ਹੋਈਆਂ ਚੋਰੀ ਦੀਆਂ ਵਾਰਦਾਤਾਂ 'ਚ ਅਣਪਛਾਤੇ ਚੋਰਾਂ ਵਲੋਂ ਦੋ ਮੱਝਾਂ ਤੇ ਇਕ ਟਰਾਂਸਫਾਰਮਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਕ ਬਲਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ...

ਪੂਰੀ ਖ਼ਬਰ »

ਸਕੂਲ ਬੱਸ ਚਾਲਕਾਂ ਦੇ ਹੱਕ 'ਚ ਨਿੱਤਰੀਆਂ ਕਿਸਾਨ ਜਥੇਬੰਦੀਆਂ

ਬੁੱਲ੍ਹੋਵਾਲ, 24 ਜਨਵਰੀ (ਲੁਗਾਣ ਾ) - ਲਾਚੋਵਾਲ ਟੋਲ 'ਤੇ ਸੰਘਰਸ਼ ਕਰ ਰਹੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਸੇਵਾਵਾਂ ਨਿਭਾ ਰਹੇ ਬੱਸ ਮਾਲਕਾਂ ਤੇ ਚਾਲਕਾਂ ਦੇ ਹੱਕ 'ਚ ਅਜਾਦ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਖੁਣਖੁਣ, ਉਕਾਰ ਸਿੰਘ ਧਾਮੀ ਤੇ ਭਾਰਤੀ ਕਿਸਾਨ ...

ਪੂਰੀ ਖ਼ਬਰ »

'ਨੋ ਯੂਅਰ ਕੈਂਡੀਡੇਟ ਐਪ' ਰਾਹੀਂ ਵੋਟਰ ਜਾਣ ਸਕਣਗੇ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਬਾਰੇ - ਡੀ.ਸੀ.

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਮੋਬਾਈਲ ਐਪ 'ਨੋ ਯੂਅਰ ਕੈਂਡੀਡੇਟ' (ਕੇ.ਵਾਈ.ਸੀ.) ਰਾਹੀਂ ਹੁਣ ਵੋਟਰ ਆਪਣੇ ਵਿਧਾਨ ਸਭਾ ...

ਪੂਰੀ ਖ਼ਬਰ »

ਜੋੜ ਮੇਲ ਨੂੰ ਸਮਰਪਤਿ ਨਗਰ ਕੀਰਤਨ ਸਜਾਇਆ

ਚੱਬੇਵਾਲ, 24 ਜਨਵਰੀ (ਥਿਆੜਾ) - ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਚੱਬੇਵਾਲ ਵਿਖੇ 26 ਜਨਵਰੀ ਦਿਨ ਬੁੱਧਵਾਰ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਨੂੰ ਸਮਰਪਤਿ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ...

ਪੂਰੀ ਖ਼ਬਰ »

ਸੰਧਰ ਵਲੋਂ ਚੋਣ ਪ੍ਰਚਾਰ ਤੇਜ਼

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਹਲਕਾ ਸ਼ਾਮਚੁਰਾਸੀ ਤੋਂ ਬਸਪਾ-ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਇੰਜ. ਮਹਿੰਦਰ ਸਿੰਘ ਸੰਧਰ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਬਸਪਾ-ਅਕਾਲੀ ਦਲ ਦੀਆਂ ...

ਪੂਰੀ ਖ਼ਬਰ »

ਸ਼ੇਖ਼ਾਂ ਦੇ ਨੌਜਵਾਨਾਂ ਵਲੋਂ ਗਿਲਜੀਆਂ ਨੂੰ ਸਮਰਥਨ ਦਾ ਐਲਾਨ

ਗੜ੍ਹਦੀਵਾਲਾ, 24 ਜਨਵਰੀ (ਚੱਗਰ) - ਪਿੰਡ ਸ਼ੇਖ਼ਾਂ ਦੇ ਨੌਜਵਾਨਾਂ ਜਿਨ੍ਹਾਂ 'ਚ ਵਿਨੈ, ਸਾਹਿਲ, ਸੇਵਾ ਸਿੰਘ, ਨਵਜੋਤ ਸਿੰਘ, ਸੇਠੀ, ਅਨੀਵ, ਵਰੁਣ ਸਿੰਘ, ਵਿਸ਼ਾਲ ਮਿਨਹਾਸ, ਵਿਸ਼ਾਲ ਸਿੰਘ, ਕਾਕੂ, ਮਲਮੀਤ ਸਿੰਘ, ਅਰੁਣ ਮਿਨਹਾਸ, ਦਵਿੰਦਰ ਸਿੰਘ, ਸੁਖਦੇਵ ਸਿੰਘ, ਅਜੈ, ...

ਪੂਰੀ ਖ਼ਬਰ »

'ਆਪ' ਵਲੋਂ ਘੁੰਮਣ ਦੀ ਅਗਵਾਈ 'ਚ ਮੀਟਿੰਗ

ਦਸੂਹਾ, 24 ਜਨਵਰੀ (ਕੌਸ਼ਲ) - ਵਿਧਾਨ ਸਭਾ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਬੀਰ ਘੁੰਮਣ ਦੇ ਹੱਕ ਦੇ ਵਿਚ ਪਿੰਡ ਲਾਲੇਵਾਲ ਵਿਖੇ ਮੀਟਿੰਗ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਘੁੰਮਣ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨ ...

ਪੂਰੀ ਖ਼ਬਰ »

ਸੰਧੂ ਵਲੋਂ ਐਡ. ਘੁੰਮਣ ਦੇ ਹੱਕ 'ਚ ਚੋਣ ਪ੍ਰਚਾਰ

ਦਸੂਹਾ, 24 ਜਨਵਰੀ (ਭੁੱਲਰ) - ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੇ ਹੱਕ ਵਿਚ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਬਿਕਰਮਜੀਤ ਸਿੰਘ ਸੰਧੂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਉਨ੍ਹਾਂ ਦਸੂਹਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ...

ਪੂਰੀ ਖ਼ਬਰ »

ਅਕਾਲੀ-ਬਸਪਾ ਦੀ ਸਰਕਾਰ ਬਣਨੀ ਤੈਅ - ਰਾਠਾਂ

ਮਾਹਿਲਪੁਰ, 24 ਜਨਵਰੀ (ਰਜਿੰਦਰ ਸਿੰਘ) - ਗੜ੍ਹਸ਼ੰਕਰ ਤੋਂ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਚੋਣ ਪ੍ਰਚਾਰ ਲਈ ਬਲਦੇਵ ਸਿੰਘ ਸੰਧੂ ਤੇ ਚਰਨਜੀਤ ਸਿੰਘ ਦੀ ਅਗਵਾਈ 'ਚ ਪਿੰਡ ਮਨੋਲੀਆਂ ਵਿਖੇ ਇਕੱਠ ਨੂੰ ਲਾਮਵੰਦ ਕਰਨ ਮੌਕੇ ...

ਪੂਰੀ ਖ਼ਬਰ »

ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਆਰਥਿਕ ਪੱਖੋਂ ਕੀਤਾ ਕੰਗਾਲ-ਕੁਲਦੀਪ ਮਸੀਤੀ

ਟਾਂਡਾ ਉੜਮੁੜ, 24 ਜਨਵਰੀ (ਭਗਵਾਨ ਸਿੰਘ ਸੈਣੀ)- ਸੂਬੇ ਅੰਦਰ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਅੱਜ ਪੰਜਾਬ ਨੂੰ ਆਰਥਿਕ ਪੱਖੋਂ ਕੰਗਾਲ ਅਤੇ ਤਬਾਹ ਕਰ ਕੇ ਰੱਖ ਦਿੱਤਾ ਹੈ | ਆਰਥਿਕ ਪੱਖੋਂ ਤਬਾਹ ਹੋਏ ਅਤੇ ਮਰ ਰਹੇ ...

ਪੂਰੀ ਖ਼ਬਰ »

ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ 26 ਜਨਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼ਹੀਦ ਸਿੰਘਾਂ ਦਸਮੇਸ਼ ਨਗਰ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮੁੱਖ ਸੇਵਾਦਾਰ ਸੰਤ ...

ਪੂਰੀ ਖ਼ਬਰ »

ਇੰਦੂ ਬਾਲਾ ਦੇ ਹੱਕ 'ਚ ਬੱਲੋ ਚੌਹਾਨ ਵਿਖੇ ਨੁੱਕੜ ਮੀਟਿੰਗ

ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)-ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਕਾਂਗਰਸੀ ਉਮੀਦਵਾਰ ਮੈਡਮ ਇੰਦੂ ਬਾਲਾ ਵਲੋਂ ਪਿੰਡ ਬੱਲੋ ਚੌਹਾਨ ਵਿਖੇ ਇਕ ਨੁੱਕੜ ਮੀਟਿੰਗ ਕੀਤੀ ਗਈ | ਇਸ ਮੌਕੇ ਮੈਡਮ ਇੰਦੂ ਬਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਆਪਣੇ ਥੋੜੇ੍ਹ ...

ਪੂਰੀ ਖ਼ਬਰ »

ਪਿੰਡ ਦੁੱਗਲ ਦਵਾਖਰੀ ਵਾਸੀਆਂ ਨੇ ਦਸੂਹਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਖੁੱਡਾ, 24 ਜਨਵਰੀ (ਸਰਬਜੀਤ ਸਿੰਘ)- ਹਲਕਾ ਟਾਂਡਾ ਦੇ ਪਿੰਡ ਦੁੱਗਲ ਦਵਾਖਰੀ ਵਿਚ ਮਨਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਨੂੰ ਉਸ ਵਖਤ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਦੇ ਅਨੇਕਾਂ ਪਰਿਵਾਰ ਦਸੂਹਾ ਦੇ ਸਮਰਥਨ ਵਿਚ ਉੱਤਰੇ | ਇਸ ਮੌਕੇ ਮਨਜੀਤ ਦਸੂਹਾ ਨੇ ਸਮਰਥਨ ਵਿਚ ...

ਪੂਰੀ ਖ਼ਬਰ »

ਪਿੰਡ ਗਣੀਪੁਰ ਬੱਧਣ ਵਿਚ ਦਸੂਹਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁਲਾਰਾ

ਚੌਲਾਂਗ, 24 ਜਨਵਰੀ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕੀ ਪੈਂਦੇ ਪਿੰਡ ਗਣੀਪੁਰ ਬੱਧਣ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡੀ ਮਜ਼ਬੂਤੀ ਮਿਲੀ ...

ਪੂਰੀ ਖ਼ਬਰ »

ਲੱਖੀ ਦੇ ਹੱਕ 'ਚ ਟਾਂਡਾ ਵਿਖੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਟਾਂਡਾ ਉੜਮੁੜ, 24 ਜਨਵਰੀ (ਦੀਪਕ ਬਹਿਲ)- ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਗੱਠਜੋੜ ਦੇ ਉਮੀਦਵਾਰ ਸਰਦਾਰ ਲਖਵਿੰਦਰ ਸਿੰਘ ਲੱਖੀ ਦੇ ਹੱਕ ਵਿਚ ਵਾਰਡ ਨੰਬਰ 7 ਅਤੇ 8 ਵਿਚ ਕੌਂਸਲਰ ਸੁਮਨ ਖੋਸਲਾ, ਮੀਨਾ ਕੁਮਾਰੀ, ਜਸਵਿੰਦਰ ਸੰਧੂ, ਬਾਬਾ ਦਾਰਾ ਸਿੰਘ, ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚੇ ਨੇ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਗੜ੍ਹਸ਼ੰਕਰ ਤੇ ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ ਤੋਂ ਬਣਾਇਆ ਉਮੀਦਵਾਰ

ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਐਤਵਾਰ ਨੂੰ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ 'ਚ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਉਮੀਦਵਾਰ ਬਣਾਇਆ ਹੈ | ਇਸੇ ਤਰ੍ਹਾਂ ਬਹੁਜਨ ਨੇਤਾ ਰਸ਼ਪਾਲ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ 35 ਮੈਂਬਰੀ ਕਮੇਟੀ ਦਾ ਗਠਨ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕ ਮੀਟਿੰਗ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਹੋਈ ਜਿਸ ਵਿਚ 35 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਹਰਵਿੰਦਰ ਸਿੰਘ ਨੂੰ ਪ੍ਰਧਾਨ, ਜਸਵਿੰਦਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਅੰਤਰਰਾਸ਼ਟਰੀ ਸਿੱਖਿਆ ਦਿਵਸ ਮਨਾਇਆ

ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਸਿੱਖਿਆ ਵਿਭਾਗ ਵਲੋਂ ਅੰਤਰਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਵੈਬੀਨਾਰ ਵਿਚ ਮੁੱਖ ਬੁਲਾਰੇ ਡਾ. ਹਰਨੀਤ ਬਲਿੰਗ ਮੁਖੀ ਸਿੱਖਿਆ ਵਿਭਾਗ ਸ੍ਰੀ ਗੁਰੂ ...

ਪੂਰੀ ਖ਼ਬਰ »

ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਮੀਟਿੰਗ

ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਇਥੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਮੀਟਿੰਗ ਕਰਕੇ ਅਗਲੇ ਮਹੀਨੇ ਹੋਣ ਜਾ ਰਹੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਯੂਨੀਅਨ ਆਗੂਆਂ ਨੇ ਚੋਣਾਂ 'ਚ ਸੰਯੁਕਤ ਸਮਾਜ ਮੋਰਚੇ ਦਾ ਸਾਥ ਅਤੇ ਵੋਟਰਾਂ ਨੂੰ ਕਿਸਾਨੀ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ

ਦਸੂਹਾ, 24 ਜਨਵਰੀ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਐਨ. ਐੱਸ. ਐੱਸ. ਯੂਨਿਟ ਵਲੋਂ ਭਾਰਤ ਸਰਕਾਰ ਅਤੇ ਐਨ. ਐੱਸ. ਐੱਸ. ਕੁਆਰਡੀਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਆਨ ...

ਪੂਰੀ ਖ਼ਬਰ »

ਸ਼ਿਵ ਸੈਨਾ ਵਲੋਂ ਮੁਹੰਮਦ ਮੁਸਤਫ਼ਾ ਖ਼ਿਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜਾਵੇਦ ਖ਼ਾਨ ਦੀ ਅਗਵਾਈ 'ਚ ਸਥਾਨਕ ਭਗਵਾਨ ਸ੍ਰੀ ਰਾਮ ਚੌਂਕ 'ਚ ਮੁਹੰਮਦ ਮੁਸਤਫ਼ਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਾਵੇਦ ਖਾਨ, ਜ਼ਿਲ੍ਹਾ ...

ਪੂਰੀ ਖ਼ਬਰ »

ਮਾ. ਕੁਲਦੀਪ ਸਿੰਘ 'ਆਪ' ਵਲੋਂ ਸਪੋਰਟਸ ਵਿੰਗ ਦੇ ਬਲਾਕ ਪ੍ਰਧਾਨ ਨਿਯੁਕਤ

ਦਸੂਹਾ, 24 ਜਨਵਰੀ (ਕੌਸ਼ਲ) - ਆਮ ਆਦਮੀ ਪਾਰਟੀ ਵਲੋਂ ਆਪਣੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਸਪੋਰਟਸ ਵਿੰਗ ਦੇ ਵਿਚ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿਚ ਮਾਸਟਰ ਕੁਲਦੀਪ ਸਿੰਘ ਘੋਗਰਾ ਨੂੰ ਸਪੋਰਟਸ ਵਿੰਗ ਬਲਾਕ ਦਸੂਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਨਈ ਆਬਾਦੀ ਸਕੂਲ ਦੀਆਂ ਵਿਦਿਆਰਥਣਾਂ ਦਾ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਮਤਦਾਤਾ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਕੰਨਿਆ ਸਮਾਰਟ ਹਾਈ ਸਕੂਲ ਨਈ ਅਬਾਦੀ ਦੀਆਂ ਵਿਦਿਆਰਥਣਾਂ ਦਾ ਮੁੱਖ ਅਧਿਆਪਕਾ ਦੀਪਤੀ ਢਿੱਲੋਂ ਦੀ ਦੇਖਰੇਖ ਹੇਠ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜਿੰਪਾ ਨੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਾਰਡ ਨੰਬਰ-38 ਦੇ ਟਾਹਲੀ ਮੁਹੱਲਾ 'ਚ ਮੀਟਿੰਗ ਕਰਕੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ...

ਪੂਰੀ ਖ਼ਬਰ »

ਇੰਟਕ ਵਰਕਰਾਂ ਵਲੋਂ ਅਰੋੜਾ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ

ਹੁਸ਼ਿਆਰਪੁਰ, 24 ਜਨਵਰੀ (ਹਰਪ੍ਰੀਤ ਕੌਰ) - ਜ਼ਿਲ੍ਹਾ ਇੰਟਕ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇੰਟਕ ਵਰਕਰਾਂ ਵਲੋਂ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਦੇ ਹੱਕ ਵਿਚ ਚੌਹਾਲ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਸਕੇ ਮਾਮੇ ਵਲੋਂ ਭਾਣਜੀ ਦਾ ਸਰੀਰਕ ਸ਼ੋਸ਼ਣ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਸਕੇ ਮਾਮੇ ਵਲੋਂ ਆਪਣੀ ਅੱਠ ਸਾਲਾਂ ਦੀ ਭਾਣਜੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਇੱਕ ਮੁਹੱਲਾ ਵਾਸੀ ਮਹਿਲਾ (35) ਨੇ ਦੱਸਿਆ ਕਿ ਉਹ ਇਕ ਨਿੱਜੀ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਤੇ ਡੇਅਰੀ ਫਾਰਮਰਾਂ ਲਈ ਆਨਲਾਈਨ ਸਿਖਲਾਈ ਕੋਰਸ 7 ਫਰਵਰੀ ਤੋਂ

ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ) - ਡੇਅਰੀ ਵਿਕਾਸ ਵਿਭਾਗ ਵਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਅਨੁਸਾਰ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰ ਬੈਠੇ ਹੀ ਆਨ ਲਾਈਨ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX