ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਉਨ੍ਹਾਂ ਆਖਿਆ ਕਿ ਬਾਰਿਸ਼ ਕਾਰਨ ਖੇਤਾਂ 'ਚ ਪਾਣੀ ਖੜ੍ਹਨ ਨਾਲ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਕਣਕ ਦੀ ਫ਼ਸਲ ਦੇ ਖਰਾਬੇ ਲਈ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਘੱਟੋ-ਘੱਟ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ | ਉਨ੍ਹਾਂ ਆਖਿਆ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੁਣ ਮੁੜ ਕਣਕ ਬੀਜਣ ਦਾ ਸਮਾਂ ਵੀ ਨਹੀਂ ਰਿਹਾ, ਇਸ ਲਈ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਫ਼ਸਲ ਦੇ ਖਰਾਬੇ ਦੀ ਭਰਪਾਈ ਕੀਤੀ ਜਾਵੇ ਅਤੇ ਮੁਆਵਜ਼ੇ ਦੀ ਰਕਮ ਨੂੰ ਦੁੱਗਣਾ ਕਰ ਕੇ ਘੱਟੋ-ਘੱਟ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਕਿ ਕੁਦਰਤ ਦੇ ਮਾਰੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਨਵੀਂ ਤਕਨੀਕ ਅਪਣਾਈ ਜਾਵੇ ਤਾਂ ਜੋ ਹਰ ਸਾਲ ਕਿਸਾਨਾਂ ਨੂੰ ਹੁੰਦੇ ਇਸ ਨੁਕਸਾਨ ਤੋਂ ਬਚਾਇਆ ਜਾ ਸਕੇ | ਉਨ੍ਹਾਂ ਆਖਿਆ ਕਿ ਨਾਬਾਰਡ ਦੀਆਂ ਸਕੀਮਾਂ ਤਹਿਤ ਸਰਕਾਰ ਰੀਚਾਰਜਿੰਗ ਬੋਰਾਂ ਰਾਹੀਂ ਵਾਧੂ ਖੜ੍ਹੇ ਪਾਣੀ ਨੂੰ ਧਰਤੀ ਹੇਠ ਪੁੱਜਦਾ ਕਰੇ, ਜਿਸ ਨਾਲ ਜਿੱਥੇ ਕਿਸਾਨ ਨੁਕਸਾਨ ਤੋਂ ਬਚ ਸਕਣਗੇ ਉੱਥੇ ਹੀ ਪਾਣੀ ਦੇ ਡਿੱਗ ਪੱਧਰ ਨੂੰ ਉੱਚਾ ਚੁੱਕਣ 'ਚ ਮਦਦ ਮਿਲੇਗੀ | ਉਨ੍ਹਾਂ ਅਖੀਰ 'ਚ ਆਖਿਆ ਕਿ ਪ੍ਰਸ਼ਾਸ਼ਨ ਭਾਵੇਂ ਚੋਣ ਅਮਲੇ 'ਚ ਰੁੱਝਿਆ ਹੋਇਆ ਹੈ ਪਰ ਅਜਿਹੇ ਸਮੇਂ 'ਚ ਕਿਸਾਨਾਂ ਦੀ ਬਾਹ ਫੜ੍ਹਨਾ ਪ੍ਰਸ਼ਾਸਨ ਦਾ ਫਰਜ਼ ਹੈ | ਪ੍ਰਸ਼ਾਸ਼ਨ ਇਸ ਖਰਾਬੇ ਦੀ ਗਿਰਦਾਵਰੀਆਂ ਕਰਵਾ ਕੇ ਫਸਲਾਂ ਦੇ ਖਰਾਬੇ ਦਾ ਤੁਰੰਤ ਢੁੱਕਵਾਂ ਮੁਆਵਜ਼ਾ ਦੇਵੇ |
ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੇ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਖ-ਵੱਖ ਧਾਰਮਿਕ ਅਸਥਾਨਾਂ ਉੱਪਰ ਜਾ ਕੇ ਮੱਥਾ ...
ਨਾਭਾ, 24 ਜਨਵਰੀ (ਅਮਨਦੀਪ ਸਿੰਘ ਲਵਲੀ)-ਸੂਬੇ ਪੰਜਾਬ ਅੰਦਰ ਅਣਗਿਣਤ ਮਾਵਾਂ ਦੇ ਪੁੱਤਰ ਨਸ਼ੇ ਨਾਲ ਮੁੱਕੇ ਹਨ, ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਮਜੀਠੀਆ ਉੱਪਰ ਅਗਲੀ ਕਾਰਵਾਈ ਕਾਨੂੰਨ ਮੁਤਾਬਿਕ ਹੋਵੇਗੀ | ਕਿਸੇ ਵੀ ਗਲਤ ...
ਗੂਹਲਾ-ਚੀਕਾ, 24 ਜਨਵਰੀ (ਓ.ਪੀ. ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਅੰਤਿਮ ਰਿਹਰਸਲ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਹਰਿਆਣਾ ਪੁਲਿਸ ਦੀ ਟੁਕੜੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਿਆਰੀ ਲਈ ਅਭਿਆਸ ਕੀਤਾ | ਇਸ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਪਟਿਆਲਾ ਜ਼ਿਲ੍ਹੇ 'ਚ ਕੋਵਿਡ ਸੁਰੱਖਿਅਤ ਚੋਣ ਮਾਹੌਲ ਸਿਰਜਣ ਲਈ ਚੋਣ ਸਟਾਫ਼, ਆਮ ਲੋਕਾਂ ਅਤੇ ਰਾਜਨੀਤਕ ਸਮਰਥਕਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ ...
ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ)-ਨਾਭਾ ਪਾਵਰ ਥਰਮਲ ਪਲਾਂਟ ਪਿੰਡ ਨਲਾਸ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਪ੍ਰੇਸ਼ਾਨ ਨਾਭਾ ਪਾਵਰ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਮੂਹ ਕੰਟਰੈਕਟ ਮੁਲਾਜ਼ਮਾਂ ਵਲੋਂ ਦੁਪਹਿਰ ਡੇਢ ਵਜੇ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਵਲੋਂ ਨੁੱਕੜ ਮੀਟਿੰਗਾਂ ਦੇ ਜਰੀਏ ਅਤੇ ਡੋਰ ਟੂ ਡੋਰ ਦੇ ਜਰੀਏ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਇਸ ਦੌਰਾਨ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਉੱਘੇ ਸਮਾਜ ਸੇਵੀ ਅਤੇ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਬਿਕਰਮ ਸਿੰਘ ਚਹਿਲ ਨੂੰ 'ਪੰਜਾਬ ਲੋਕ ਕਾਂਗਰਸ' ਵਲੋਂ ਹਲਕਾ ਸਨੌਰ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਹਲਕੇ ਦੇ ਲੋਕਾਂ 'ਚ ਖ਼ੁਸ਼ੀ ਦੀ ...
ਪਟਿਆਲਾ, 24 ਜਨਵਰੀ (ਅ.ਸ.ਆਹਲੂਵਾਲੀਆ)-ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਬਸੰਤ ਪੰਚਮੀ ਜੋੜ ਮੇਲ ਨੂੰ ਲੈ ਕੇ ਗੁਰਦੁਆਰਾ ਪ੍ਰਸ਼ਾਸਨ ਵਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ | ਜੋੜ ਮੇਲ ਦੇ ਸੰਬੰਧ 'ਚ ਗੁਰਦੁਆਰਾ ...
ਘਨੌਰ, 24 ਜਨਵਰੀ (ਸੁਸ਼ੀਲ ਕੁਮਾਰ ਸ਼ਰਮਾ)-ਅੱਜ ਹਲਕਾ ਘਨੌਰ ਦੇ ਪਿੰਡ ਕਪੂਰੀ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਦਰਜਨਾਂ ਦੇ ਕਰੀਬ ਨੌਜਵਾਨਾਂ ਨੇ ਆਪਣੇ ਪਰਿਵਾਰਾਂ ਸਮੇਤ ਜਸਵਿੰਦਰ ਸਿੰਘ ਕਪੂਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ | ਇਸ ਸਮੇਂ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਪਟਿਆਲਾ ਦਿਹਾਤੀ ਹਲਕੇ 'ਚ 60 ਦੇ ਕਰੀਬ ਪਿੰਡ ਅਤੇ 27 ਵਾਰਡ ਪਟਿਆਲਾ ਸ਼ਹਿਰ ਆਉਂਦੇ ਹਨ | ਇੱਥੋਂ ਦੇ ਬਾਸ਼ਿੰਦਿਆਂ ਤੋਂ ਹਲਕੇ 'ਚ ਹੋਏ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ 'ਅਜੀਤ' ਦੀ ਟੀਮ ਵਲੋਂ ਪਟਿਆਲਾ ਦਿਹਾਤੀ ...
ਸਮਾਣਾ, 24 ਜਨਵਰੀ (ਹਰਵਿੰਦਰ ਸਿੰਘ ਟੋਨੀ)-ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਵਿਧਾਇਕ ਰਜਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸ਼ਹਿਰ ਦੀ ਸਮੁੱਚੀ ਅਗਰਵਾਲ ਸਭਾ ਨੇ ਚੋਣਾਂ 'ਚ ਰਜਿੰਦਰ ਸਿੰਘ ਦੀ ਹਮਾਇਤ ਕਰਨ ...
ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਪਿਛਲੇ 5 ਸਾਲ ਹਲਕੇ ਦੀ ਕੀਤੀ ਨਿਸ਼ਕਾਮ ਅਤੇ ਅਣਥੱਕ ਸੇਵਾ ਬਦਲੇ ਹਲਕੇ ਦੇ ਲੋਕ ਮੁੜ ਆਪਣਾ ਪਿਆਰ ਅਤੇ ਸਤਿਕਾਰ ਅਕਾਲੀ-ਬਸਪਾ ਗੱਠਜੋੜ ਦੀ ਝੋਲੀ ਪਾਉਣਗੇ | ਇਹ ਪ੍ਰਗਟਾਵਾ ...
ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਿੰਡ ਅਗੇਤੀ ਤੋਂ 2 ਵਾਰ ਦੇ ਟਕਸਾਲੀ ਕਾਂਗਰਸੀ ਸਾ. ਸਰਪੰਚ ਹਾਕਮ ਸਿੰਘ ਅਗੇਤੀ 150 ਪਰਿਵਾਰਾਂ ਸਮੇਤ ਗੁਰਦੇਵ ਸਿੰਘ ਦੇਵ ਮਾਨ ਉਮੀਦਵਾਰ ਨਾਭਾ ਦੀ ਹਾਜ਼ਰੀ 'ਚ ਆਮ ਆਦਮੀ ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਸਾਂਝੇ ਉਮੀਦਵਾਰ ਰਛਪਾਲ ਸਿੰਘ ਜੌੜਾਮਾਜਰਾ ਦੇ ਹੱਕ 'ਚ ਹਰਿਆਣਵੀ ਕਿਸਾਨ ਆਗੂ ਸੁਮਨ ਹੁੱਡਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਸੂਬਾ ਪ੍ਰਧਾਨ ਮਹਿਲਾ ਵਿੰਗ ...
ਸ਼ੁਤਰਾਣਾ, 24 ਜਨਵਰੀ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਚੋਣਾਂ 'ਚ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਜਿੱਤ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਪਿੰਡ ਬਾਰਨ ਦੇ ਲੋਕਾਂ ਨੇ ਬਿੱਟੂ ਚੱਠਾ ਦੇ ਹੱਕ ਵਿਚ ਹਾਂ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਸ਼ਹਿਰ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵਾਰਡਾਂ 'ਚ ਬੈਠਕਾਂ ਦਾ ਦੌਰ ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕਰੀਬ ਕਰੀਬ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ | ਇਸ ਗੱਲ ਨੂੰ ਲੈ ਕੇ ਉਮੀਦਵਾਰਾਂ ਨੇ ਆਪਣਾ ਚੋਣ ਅਖਾੜਾ ...
ਘਨੌਰ, 24 ਜਨਵਰੀ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਉਨ੍ਹਾਂ ਦੀ ਪਤਨੀ ਬੀਬਾ ਅਮਰਜੀਤ ਕੌਰ ਜਲਾਲਪੁਰ ਵੀ ਚੋਣ ਮੈਦਾਨ 'ਚ ਡਟ ਗਏ ਹਨ | ਉਨ੍ਹਾਂ ਵਲੋਂ ਘਨੌਰ ਬਲਾਕ ਦੇ ਪਿੰਡ ਕਬੂਲਪੁਰ, ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਦਿਨ ਐਨ ਸਿਰ 'ਤੇ ਆ ਗਏ ਹਨ ਪਰ ਹਾਲੇ ਤੱਕ ਸੰਯੁਕਤ ਸਮਾਜ ਮੋਰਚੇ ਨੂੰ ਕੋਈ ਪਾਰਟੀ ਚਿੰਨ੍ਹ ਅਲਾਟ ਨਹੀਂ ਹੋਇਆ | ਪਾਰਟੀ ਚਿੰਨ੍ਹ ਜਲਦ ਜਾਰੀ ਕਰਨ ਲਈ ਅੱਜ ਚੀਫ਼ ਇਲੈਕਟੋਰਲ ਪੰਜਾਬ ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਾਬਕਾ ਮੰਡਲ ਪ੍ਰਧਾਨ ਸਮਾਣਾ ਅਤੇ ਸੀਨੀਅਰ ਆਗੂ ਅਨਿਲ ਗੁਪਤਾ, ਉਨ੍ਹਾਂ ਦੇ ਭਰਾ ਰਾਜਿੰਦਰ ਗੁਪਤਾ, ਵਿਕੀ ਲੰਗੜੋਈ, ਰਣਜੀਤ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ...
ਪਾਤੜਾਂ, 24 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਬਸਪਾ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਦੇ ਚੋਣ ਪ੍ਰਚਾਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਵਿਚ ਵੱਡਾ ਜਨ ਅਧਾਰ ਰੱਖਦੇ ਪਿੰਡ ਦੁਗਾਲ ਦੇ ਸਾਬਕਾ ਸਰਪੰਚ ਦਰਬਾਰਾ ...
ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਇੰਦਰਾ ਕਾਲੋਨੀ ਵਿਖੇ ਕੀਤੀ ਨੁੱਕੜ ਮੀਟਿੰਗ ਦੌਰਾਨ ਪ੍ਰਧਾਨ ਸ਼ਮਸ਼ੇਰ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ 'ਚ ਧਾੜਵੀ ਆਗੂਆਂ ਦੇ ਆਹਮੋ-ਸਾਹਮਣੇ ਹੋਣ ਨਾਲ ਇੱਥੋਂ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਮਘ ਗਿਆ ਹੈ | ਇਸ ਹਲਕੇ 'ਚ ਭਾਵੇਂ ਹਰ ਧਿਰ ਦਾ ਉਮੀਦਵਾਰ ਆਪਣੀ ਆਪਣੀ ਚੋਣ ਮੁਹਿੰਮ ਨੂੰ ਸਰਗਰਮੀ ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਦਿਨ ਐਨ ਸਿਰ 'ਤੇ ਆ ਗਏ ਹਨ ਪਰ ਹਾਲੇ ਤੱਕ ਸੰਯੁਕਤ ਸਮਾਜ ਮੋਰਚੇ ਨੂੰ ਕੋਈ ਪਾਰਟੀ ਚਿੰਨ੍ਹ ਅਲਾਟ ਨਹੀਂ ਹੋਇਆ | ਪਾਰਟੀ ਚਿੰਨ੍ਹ ਜਲਦ ਜਾਰੀ ਕਰਨ ਲਈ ਅੱਜ ਚੀਫ਼ ਇਲੈਕਟੋਰਲ ਪੰਜਾਬ ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਵਲੋਂ ਇਕ ਵਿਸ਼ੇਸ਼ ਫ਼ਿਰਕੇ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਵਿਅਕਤੀ ਨੇ ਪਲਾਟ ਦਾ ਸੌਦਾ ਕਰਕੇ 6 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਵੀ ਪਲਾਟ ਦੀ ਰਜਿਸਟਰੀ ਕਿਸੇ ਹੋਰ ਦੇ ਨਾਂਅ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਰੇਨੂੰ ਵਾਸੀ ਪਟਿਆਲਾ ਨੇ ਥਾਣਾ ...
ਭੁੱਨਰਹੇੜੀ-ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸੁਖਦਰਸ਼ਨ ਸਿੰਘ ਮਿਹੌਣ ਦਾ ਜਨਮ ਸ. ਫਤਿਹ ਸਿੰਘ ਦੇ ਗ੍ਰਹਿ ਵਿਖੇ 13 ਮਾਰਚ 1960 ਨੂੰ ਜੱਟ ਸਿੱਖ ਪਰਿਵਾਰ 'ਚ ਹੋਇਆ | ਸਾਧੂ, ਸੰਤ, ਫਕੀਰ ਮਹਾਂਪੁਰਖ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਬਹੁਤ ਸਤਿਕਾਰ ਕਰਨ ਵਾਲਾ ਸੁਖਦਰਸ਼ਨ ...
ਪਟਿਆਲਾ, 24 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪ੍ਰਨੀਤ ਕੌਰ, ਸਪੁੱਤਰ ਰਣਇੰਦਰ ਸਿੰਘ ਅਤੇ ਸਪੁੱਤਰੀ ਬੀਬਾ ਜੈ ਇੰਦਰ ਕੌਰ ਵਲੋਂ ...
ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਮੁਹੱਲਾ ਜੌੜੀਆਂ ਭੱਠੀਆਂ ਦੇ ਕਾਂਗਰਸੀ ਆਗੂ ਸੁਨੀਤਾ ਸ਼ਰਮਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਕਾਂਗਰਸ ਦੇ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-26 ਜਨਵਰੀ ਨੂੰ ਦੇਸ਼ ਦੇ 73ਵੇਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਾਡ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ...
ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਜਥੇਬੰਦੀ ਦੇ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਕੌਂਸਲ ਦੇ ਜ਼ਿਲ੍ਹਾ ਸਕੱਤਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਖ਼ਾਲਸਾ ਕਾਲਜ ਪਟਿਆਲਾ ਦੇ ਅਧਿਆਪਕਾਂ ਦੇ ਇਕ ...
ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੀ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨ੍ਹੀ ਛਾਂ ਸੈੱਲ ਵਲੋਂ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਵਲੋਂ ਵਿਦਿਆਰਥਣਾਂ ਲਈ ਆਨਲਾਈਨ ਮਾਧਿਅਮ ਰਾਹੀਂ ਡਾ. ਬਲਬੀਰ ਕੌਰ ਦਾ 'ਭੋਜਨ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਸੰਬੰਧੀ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-163 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਵਿਟ ਆਉਣ ਦੇ ਨਾਲ ਜ਼ਿਲੇ੍ਹ ਦੇ 6 ਵਿਅਕਤੀਆਂ ਦੀ ਇਸ ਮਹਾਂਮਾਰੀ ਨਾਲ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਨਵੇਂ ਆਏ ਕੋਰੋਨਾ ਦੇ ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 43, ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਵਲੋਂ ਇਕ ਵਿਸ਼ੇਸ਼ ਫ਼ਿਰਕੇ ...
ਸਮਾਣਾ, 24 ਜਨਵਰੀ (ਗੁਰਦੀਪ ਸ਼ਰਮਾ)-ਸ਼ਹਿਰੀ ਥਾਣਾ ਪੁਲਿਸ ਵਲੋਂ ਦੜੇ ਸੱਟੇ ਦੇ 2010 ਰੁਪਏ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਹੌਲਦਾਰ ਧਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਹਿਸੀਲ ਚੌਂਕ ਸਮਾਣਾ ਕੋਲ ਮੌਜੂਦ ਸਨ | ਇਸੇ ਦੌਰਾਨ ਪੁਲਿਸ ਨੂੰ ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਨਾ-ਮਾਲੂਮ ਵਾਹਨ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦਲੀਪ ਕੁਮਾਰ ਪੁੱਤਰ ਮੁੰਨੀ ਸ਼ਾਹ ਵਾਸੀ ਬਿਹਾਰ ਨੇ ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਦੋ ਵਿਅਕਤੀਆਂ ਨੂੰ ਸਵਾ ਕਿੱਲੋ ਅਫ਼ੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਭਾਨ ਸਿੰਘ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਮਹਿਮਦਪੁਰ ਬੈਰੀਅਰ ਨੇੜੇ ਹਾਜ਼ਰ ...
ਪਟਿਆਲਾ, 24 ਜਨਵਰੀ (ਅ.ਸ. ਆਹਲੂਵਾਲੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਥ ਦੇ ਮਹਾਨ ਵਿਦਵਾਨ ਅਕਾਲੀ ਕੌਰ ਸਿੰਘ ਨਿਹੰਗ ਸਿੰਘ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ...
ਸ਼ੁਤਰਾਣਾ, 24 ਜਨਵਰੀ (ਬਲਦੇਵ ਸਿੰਘ ਮਹਿਰੋਕ)-ਚੋਣਾਂ ਦੇ ਮੱਦੇਨਜ਼ਰ ਬਾਹਰੀ ਸੂਬਿਆਂ 'ਚੋਂ ਨਸ਼ਿਆਂ ਆਦਿ ਦੀ ਤਸਕਰੀ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਥਾਨਕ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਇਕ ਵਿਅਕਤੀ ...
ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਸਮਾਜ ਸੇਵੀ ਤੇਜਿੰਦਰ ਸਿੰਘ ਸੇਠੀ ਦੇ ਭਤੀਜੇ ਅਤੇ ਬੀ. ਡੀ. ਪੀ. ਓ. ਵਿਭਾਗ ਵਿਚ ਬਤੌਰ ਜੇ. ਈ. ਤਾਇਨਾਤ ਰਹੇ ਗੋਬਿੰਦਰ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਸੰਬੰਧੀ ਭੋਗ ਤੇ ਅੰਤਿਮ ਅਰਦਾਸ 26 ਜਨਵਰੀ ਦਿਨ ਬੁੱਧਵਾਰ ...
ਭੁੱਨਰਹੇੜੀ, 24 ਜਨਵਰੀ (ਧਨਵੰਤ ਸਿੰਘ)-ਹਲਕਾ ਸਨੌਰ 'ਚ ਕਾਂਗਰਸ ਪਾਰਟੀ ਦੇ ਵੱਖ-ਵੱਖ ਪਰਿਵਾਰਾਂ ਨੇ ਭੁੱਨਰਹੇੜੀ 'ਚ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਦਾ ਸਾਥ ਦੇਣ ਦਾ ਅਹਿਮ ਫ਼ੈਸਲਾ ਲਿਆ | ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਆਜ਼ਾਦ ਉਮੀਦਵਾਰ ਸੌਰਭ ਜੈਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ ਅਤੇ ਹਰ ਦਿਨ ਨਵੀਆਂ ਸਰਗਰਮੀਆਂ ਕਰਦੇ ਨਜ਼ਰ ਆਉਂਦੇ ਹਨ | ਆਪਣੇ ਹਲਕੇ ਦੇ ਹਰ ਪਿੰਡ ਹਰ ਵਾਰਡ 'ਚ ਡੋਰ-ਟੂ-ਡੋਰ ਦੇ ਮਾਧਿਅਮ ਨਾਲ ਜਾਂ ...
ਸਨੌਰ, 24 ਜਨਵਰੀ (ਸੋਖਲ)-ਵਿਧਾਨ ਸਭਾ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਪਿੰਡ ਦੀਵਾਨਵਾਲਾ ਦੇ ਕਈ ਲੋਕ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ | ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ (ਸੁਤੰਤਰ) ਦੇ ਪ੍ਰਧਾਨ ਅਤੇ ਹਲਕਾ ਸਮਾਣਾ ਤੋਂ ਉਮੀਦਵਾਰ ਭਾਈ ਪਰਮਜੀਤ ਸਿੰਘ ਸਹੌਲੀ ਨੇ ਗੁਰਦੁਆਰਾ ਟਰੱਕ ਯੂਨੀਅਨ ਸਮਾਣਾ 'ਚ ਅਰਦਾਸ ਕਰਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨਾਲ ...
ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਹਲਕੇ 'ਚ ਅੰਤਾਂ ਦੀ ਠੰਢ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਚੋਣ ਪ੍ਰਚਾਰ ਦਾ ਤੰਦੂਰ ਪੂਰੀ ਤਰ੍ਹਾਂ ਨਾਲ ਭਖਾ ਰੱਖਿਆ ਹੈ, ਜਿਸ ਨੂੰ ਵੇਖ ਕੇ ਵਿਰੋਧੀਆਂ ਨੂੰ ਵੀ ਤਰੇਲੀਆਂ ਆ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਨੂੰ ਵਿਧਾਨ ਸਭਾ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ | ਸਮਾਗਮ ਦੌਰਾਨ ਸਾਬਕਾ ਕੌਂਸਲਰ ਅਤੇ ਅਕਾਲੀ ਦਲ ਦੀ ...
ਸਮਾਣਾ, 24 ਜਨਵਰੀ (ਗੁਰਦੀਪ ਸ਼ਰਮਾ)-ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵਲੋਂ ਡੀ. ਐੱਚ. ਓ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਥਾਨਕ ਸਿਨੇਮਾ ਚੌਕ ਨਜ਼ਦੀਕ ਇਕ ਦੁੱਧ ਦੀ ਡੇਅਰੀ 'ਤੇ ਛਾਪੇਮਾਰੀ ਕਰਕੇ ਪਨੀਰ, ਦੁੱਧ, ਖੋਆ ਆਦਿ ਦੇ 6 ਵੱਖ-ਵੱਖ ਸੈਂਪਲ ਭਰੇ ਅਤੇ ਜਾਂਚ ਲਈ ਲੈਬ 'ਚ ...
ਬਨੂੜ, 24 ਜਨਵਰੀ (ਭੁਪਿੰਦਰ ਸਿੰਘ)-ਹੁਣ ਰਵਾਇਤੀ ਪਾਰਟੀਆਂ ਦੇ ਸਤਾਏ ਲੋਕਾਂ ਦਾ ਆਮ ਆਦਮੀ ਪਾਰਟੀ 'ਤੇ ਭਰੋਸਾ ਪੱਕਾ ਹੁੰਦਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀਆਂ ਤਰਕਸ਼ੀਲ ਨੀਤੀਆਂ ਤੇ ਪੰਜਾਬ ਦੇ ਵਿਕਾਸ ਲਈ ਪੰਜਾਬ ਮਾਡਲ ਵਰਗੇ ਏਜੰਡਿਆਂ ਤੋਂ ਪ੍ਰਭਾਵਿਤ ਹੋ ਕੇ ...
ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਸਮਾਜ ਸੇਵੀ ਤੇਜਿੰਦਰ ਸਿੰਘ ਸੇਠੀ ਦੇ ਭਤੀਜੇ ਅਤੇ ਬੀ. ਡੀ. ਪੀ. ਓ. ਵਿਭਾਗ ਵਿਚ ਬਤੌਰ ਜੇ. ਈ. ਤਾਇਨਾਤ ਰਹੇ ਗੋਬਿੰਦਰ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਸੰਬੰਧੀ ਭੋਗ ਤੇ ਅੰਤਿਮ ਅਰਦਾਸ 26 ਜਨਵਰੀ ਦਿਨ ਬੁੱਧਵਾਰ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਇੱਥੇ ਦੀ ਰਹਿਣ ਵਾਲੀ ਇਕ ਲੜਕੀ ਨੂੰ ਸਰਕਾਰੀ ਨੌਕਰੀ 'ਤੇ ਲਗਵਾਉਣ ਦਾ ਝਾਂਸਾ ਦੇ ਕੇ ਉਸ ਤੋਂ 25 ਲੱਖ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਇੰਦਰਜੀਤ ਸਿੰਘ ਵਾਸੀ ਪਟਿਆਲਾ ਨੇ ਥਾਣਾ ਅਰਬਨ ਅਸਟੇਟ 'ਚ ਦਰਜ ...
ਸਮਾਣਾ, 24 ਜਨਵਰੀ (ਗੁਰਦੀਪ ਸ਼ਰਮਾ)-ਕਾਰ ਸੇਵਾ ਵਾਲੇ ਸੰਤ ਬਾਬਾ ਬਖ਼ਸ਼ੀਸ਼ ਸਿੰਘ ਦੀ 26ਵੀਂ ਬਰਸੀ ਅਤੇ ਸੰਤ ਬਾਬਾ ਅਰੂੜ ਸਿੰਘ ਦੀ 6ਵੀਂ ਬਰਸੀ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਲੰਗਰ ਘਰ 'ਚ ਬਾਬਾ ਸੁਖਵਿੰਦਰ ਸਿੰਘ (ਸੁੱਖ ਜੀ) ਦੇ ਉਪਰਾਲੇ ਅਤੇ ਸਮੂਹ ਸੰਗਤਾਂ ਦੇ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੌੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੰਗੇ ਸਾਹ ਕਾਲੋਨੀ ਲਾਗੇ ਇਕ ਪਲਾਟ 'ਚ ਸ਼ਰਾਬ ਰੱਖ ਕੇ ਵੇਚ ਰਹੇ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 31 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX