ਤਾਜਾ ਖ਼ਬਰਾਂ


ਆਈ.ਪੀ.ਐੱਲ.2022 : ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਕਿਸਾਨ ਚਾਹੁਣ ਤਾਂ ਸਰਕਾਰਾਂ ਬਦਲ ਸਕਦੇ ਹਨ - ਕੇ.ਚੰਦਰਸ਼ੇਖਰ ਰਾਓ
. . .  1 day ago
ਚੰਡੀਗੜ੍ਹ, 22 ਮਈ - ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ ਕਰਾਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੂੰ ਮੇਰੀ ਇਕੋ-ਇਕ ਬੇਨਤੀ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜਮਾਇਕਾ , ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਪਹੁੰਚੇ
. . .  1 day ago
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਜਾਪਾਨ ਦੌਰੇ ਲਈ ਹੋਏ ਰਵਾਨਾ
. . .  1 day ago
ਨਵੀਂ ਦਿੱਲੀ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਸੱਦੇ 'ਤੇ ਜਾਪਾਨ ਦੇ ਦੌਰੇ 'ਤੇ ਰਵਾਨਾ ਹੋਏ । ਪ੍ਰਧਾਨ ਮੰਤਰੀ 23 ਤੋਂ 24 ਮਈ ਤੱਕ ਜਾਪਾਨ ਦੇ ਦੌਰੇ ...
ਆਈ.ਪੀ.ਐੱਲ.2022 : ਹੈਦਰਾਬਾਦ ਨੇ ਪੰਜਾਬ ਨੂੰ 158 ਦੌੜਾਂ ਦਾ ਦਿੱਤਾ ਟੀਚਾ
. . .  1 day ago
ਗੁਰਮੀਤ ਸਿੰਘ ਨੇ ਜ਼ਿਲ੍ਹਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਵਿਰਸਾ ਵਿਹਾਰ ਦੇ ਸਕੱਤਰ ਦਾ ਸੰਭਾਲਿਆ ਅਹੁਦਾ
. . .  1 day ago
ਜਲੰਧਰ , 22 ਮਈ -ਬੀਤੇ ਦਿਨਾਂ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਘਣਸ਼ਿਆਮ ਥੋਰੀ ਵਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਗੁਰਮੀਤ ਸਿੰਘ ਨੇ ਦੀਪਕ ਬਾਲੀ, ਐਸ.ਐਸ. ਅਜ਼ੀਮਲ, ਅਰੁਣ ਮਿਸ਼ਰਾ, ਸੰਗਤ ਰਾਮ , ਕਾਲੇ ਰਾਮ, ਸ਼੍ਰੀਮਤੀ ਪ੍ਰਵੀਨ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮ੍ਰਿਤਕ ਰਿਤਿਕ ਦੇ ਪਰਿਵਾਰ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ , 22 ਮਈ (ਅਜੀਤ ਬਿਊਰੋ)-ਅੱਜ ਸਵੇਰੇ ਬੋਰਵੈੱਲ ਵਿਚ ਡਿੱਗੇ ਰਿਤਿਕ ਦੀ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਦਾ ...
ਮਹਾਰਾਸ਼ਟਰ ਸਰਕਾਰ ਨੇ ਪੈਟਰੋਲ 'ਤੇ ਵੈਟ 2.08 ਰੁਪਏ ਅਤੇ ਡੀਜ਼ਲ 'ਤੇ 1.44 ਰੁਪਏ ਦੀ ਕੀਤੀ ਕਟੌਤੀ
. . .  1 day ago
ਆਈ.ਪੀ.ਐੱਲ.2022 : ਸਨਰਾਈਜ਼ਰਜ਼ ਹੈਦਰਾਬਾਦ ਨੇ ਜਿੱਤਿਆ ਟਾਸ , ਪੰਜਾਬ ਕਿੰਗਜ਼ ਦੀ ਪਹਿਲਾਂ ਗੇਂਦਬਾਜ਼ੀ
. . .  1 day ago
ਹੁਸ਼ਿਆਰਪੁਰ : ਬੱਚੇ ਦਾ ਸਰੀਰ ਨੀਲਾ ਪੈ ਚੁੱਕਾ ਸੀ - ਡਾਕਟਰ
. . .  1 day ago
ਜ਼ਿੰਦਗੀ ਦੀ ਜੰਗ ਹਾਰ ਗਿਆ ਰਿਤਿਕ ਰੌਸ਼ਨ
. . .  1 day ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)- ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਿਆਲਾ ਬੁਲੰਦਾ ਵਿਖੇ ਸਵੇਰੇ ਕਰੀਬ 11 ਵਜੇ ਬੋਰਵੈੱਲ ’ਚ ਡਿੱਗੇ ਬੱਚੇ ਰਿਤਿਕ ਨੂੰ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੀ ਮਦਦ ਨਾਲ ...
ਵੱਡੀ ਖਬਰ: ਰਿਤਿਕ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ
. . .  1 day ago
ਪੰਜਾਬ ਦੇ 543 ਕਿਸਾਨਾਂ ਸਮੇਤ ਕੁੱਲ 712 ਕਿਸਾਨਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦੀਆਂ ਪਾਈਆਂ
. . .  1 day ago
ਭਗਵੰਤ ਮਾਨ , ਅਰਵਿੰਦ ਕੇਜਰੀਵਾਲ ਤੇ ਕੇ. ਚੰਦਰਸ਼ੇਖਰ ਰਾਓ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਅਤੇ ਸ਼ਹੀਦ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
. . .  1 day ago
ਬੋਰਵੈੱਲ 'ਚ ਡਿੱਗੇ ਬੱਚੇ ਦੇ ਬਚਾਅ ਲਈ ਰਾਹਤ ਕਾਰਜ ਜਾਰੀ, ਮੁੱਖ ਮੰਤਰੀ ਵਲੋਂ ਮਦਦ ਦਾ ਭਰੋਸਾ
. . .  1 day ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨਜ਼ਦੀਕੀ ਪਿੰਡ ਖਿਆਲਾ ਬੁਲੰਦਾ ਵਿਖੇ ਸਵੇਰੇ ਕਰੀਬ 11 ਵਜੇ ਬੋਰਵੈੱਲ ’ਚ ਡਿੱਗੇ ਬੱਚੇ ਰਿਤਿਕ ਦੇ ਬਚਾਅ ਲਈ ਪ੍ਰਸ਼ਾਸਨ ਵਲੋਂ ...
ਪੈਟਰੋਲ-ਡੀਜ਼ਲ ਦੇ ਘਟਾਏ ਰੇਟਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਧੰਨਵਾਦ
. . .  1 day ago
ਨਵੀਂ ਦਿੱਲੀ, 22 ਮਈ-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੇਲ ਦੀਆਂ ਵਧਦੀਆਂ ਕੀਮਤਾਂ 'ਚ ਕਟੌਤੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਡੀਜ਼ਲ 'ਚ 7 ਰੁਪਏ ਪ੍ਰਤੀ ਲੀਟਰ, ਪੈਟਰੋਲ 'ਚ 9.5 ਰੁਪਏ ਪ੍ਰਤੀ ਲੀਟਰ ਅਤੇ ਘਰੇਲੂ ਸਿਲੰਡਰ...
ਗੁਰਦੁਆਰਾ ਬੇਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਬਜ਼ੁਰਗ ਤੇ ਉਸ ਦੇ ਪੁੱਤਰ ਨੂੰ ਅਦਾਲਤ ਵਲੋਂ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਤੇ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਜ਼ੁਰਗ ਮੱਸਾ ਸਿੰਘ ਤੇ ਉਸਦੇ ਪੁੱਤਰ ਨੂੰ ਮਾਣਯੋਗ ਅਦਾਲਤ ਵਲੋਂ 3 ਦਿਨ ਦੇ ਪੁਲਸ ਰਿਮਾਂਡ 'ਤੇ
ਅਗਰਵਾਲ ਸਭਾ ਦੇ ਪ੍ਰਧਾਨ ਲਈ ਹੋ ਰਹੀ ਚੋਣ ਨੂੰ ਲੈ ਕੇ ਪੂਰਾ ਉਤਸ਼ਾਹ, ਜਾਅਲੀ ਵੋਟਾਂ ਨੂੰ ਲੈ ਕੇ ਹੋਈ ਤਕਰਾਰਬਾਜ਼ੀ
. . .  1 day ago
ਸੰਗਰੂਰ, 22 ਮਈ (ਧੀਰਜ ਪਸ਼ੋਰੀਆ)-ਅਗਰਵਾਲ ਸਭਾ ਸੰਗਰੂਰ ਦੀ ਪ੍ਰਧਾਨਗੀ ਲਈ ਹੋ ਰਹੀ ਚੋਣ ਨੂੰ ਲੈ ਕੇ ਅਗਰਵਾਲ ਭਾਈਚਾਰੇ 'ਚ ਪੂਰਾ ਉਤਸ਼ਾਹ ਹੈ। ਸਵੇਰ ਤੋਂ ਹੀ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ ਹੈ।
ਬੋਰਵੈੱਲ 'ਚ ਡਿੱਗੇ ਬੱਚੇ ਦੇ ਬਚਾਅ ਲਈ ਰਾਹਤ ਕਾਰਜ ਜਾਰੀ, ਐੱਨ.ਡੀ.ਆਰ.ਐੱਫ. ਦੀ ਟੀਮ ਵੀ ਪਹੁੰਚੀ
. . .  1 day ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨੇੜੇ ਪਿੰਡ ਖ਼ਿਆਲਾ ਬੁਲੰਦਾ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਰਿਤਿਕ ਰੌਸ਼ਨ ਦੇ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ...
ਗੜ੍ਹਦੀਵਾਲਾ ਵਿਖੇ ਬੱਚੇ ਦੇ ਬੋਰਵੈੱਲ 'ਚ ਡਿੱਗਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  1 day ago
ਗੜ੍ਹਦੀਵਾਲਾ, 22 ਮਈ-ਗੜ੍ਹਦੀਵਾਲਾ ਦੇ ਪਿੰਡ ਬੈਰਮਪੁਰ ਵਿਖੇ ਬੋਰਵੈੱਲ ਵਿਚ 6 ਸਾਲਾ ਬੱਚੇ ਰਿਤਿਕ ਰੋਸ਼ਨ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 22 ਮਈ- ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦਾ ਕਿਹਾ ਹੈ ਕਿ ਭਗਵੰਤ ਮਾਨ ਨੇ ਪੰਜਾਬ 'ਚ ਘੱਟੋ-ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਖ਼ਰੀਦ ਲਈ...
ਬੋਰਵੈੱਲ 'ਚ ਡਿੱਗੇ 6 ਸਾਲਾ ਬੱਚੇ ਰਿਤਿਕ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
. . .  1 day ago
ਗੜ੍ਹਦੀਵਾਲਾ, 22 ਮਈ-ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਏਰੀਆ 'ਚ ਪੈਂਦੇ ਪਿੰਡ ਬੈਰਮਪੁਰ ਵਿਖੇ ਡੂੰਘੇ ਬੋਰਵੈੱਲ 'ਚ ਡਿੱਗੇ 6 ਸਾਲਾਂ ਮਾਸੂਮ ਬੱਚੇ ਰਿਤਿਕ ਰੌਸ਼ਨ ਨੂੰ ਬਚਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ...
ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿਖੇ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ
. . .  1 day ago
ਗੜ੍ਹਦੀਵਾਲਾ,22 ਮਈ-ਜ਼ਿਲ੍ਹਾ ਹੁਸ਼ਿਆਰਪੁਰ 'ਚ ਪੈਂਦੇ ਗੜ੍ਹਦੀਵਾਲਾ 'ਚ ਇਕ 6 ਸਾਲਾ ਬੱਚੇ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਬੈਰਮਪੁਰ 'ਚ ਵਾਪਰੀ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ...
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ
. . .  1 day ago
ਅੰਮ੍ਰਿਤਸਰ, 22 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਮਤਿ ਸਮਾਗਮ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ...
ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ
. . .  1 day ago
ਸ੍ਰੀ ਹੇਮਕੁੰਟ ਸਾਹਿਬ/ ਅਜਨਾਲਾ, 22 ਮਈ (ਸੁਰਿੰਦਰ ਪਾਲ ਸਿੰਘ ਵਰਪਾਲ, ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ ਤੇ ਅੱਜ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਮਾਘ ਸੰਮਤ 553

ਪੰਜਾਬ / ਜਨਰਲ

ਨਾਮਜ਼ਦਗੀ ਦਾਖ਼ਲ ਕਰਨ ਸਮੇਂ ਉਮੀਦਵਾਰ ਨਾਲ 2 ਵਿਅਕਤੀ ਹੀ ਜਾ ਸਕਣਗੇ

ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)-ਚੋਣ ਕਮਿਸ਼ਨ ਭਾਰਤ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਨਾਲ 2 ਵਿਅਕਤੀ ਹੀ ਜਾ ਸਕਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਜਾਰੀ ਹਦਾਇਤਾਂ 'ਚ ਸੋਧ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨਾਲ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 5 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਣ ਲਈ ਪਹਿਲਾਂ ਤੋਂ 3 ਗੱਡੀਆਂ ਦੀ ਗਿਣਤੀ ਨੂੰ ਘਟਾ ਕੇ 2 ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰ ਲਈ ਨਾਮਜ਼ਦਗੀ ਪੱਤਰ ਸੀ.ਈ.ਉ./ਡੀ.ਈ.ਉ. ਦੀ ਵੈੱਬਸਾਈਟ 'ਤੇ ਵੀ ਉਪਲਬਧ ਕਰਵਾਇਆ ਗਿਆ ਹੈ ਜਿਸ ਨੂੰ ਉਮੀਦਵਾਰ ਆਨਲਾਈਨ ਭਰਨ ਉਪਰੰਤ ਪਿ੍ੰਟ ਐਫੀਡੈਵਟ ਜੋ ਕਿ ਨੋਟਰੀ ਵਲੋਂ ਤਸਦੀਕਸ਼ੁਦਾ ਐਫੀਡੈਵਟ ਨਾਲ ਨੱਥੀ ਕਰਕੇ ਜਮ੍ਹਾ ਕਰਵਾ ਸਕਦੇ ਹਨ | ਡਾ. ਰਾਜੂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਨਾਮਜ਼ਦਗੀ ਪੱਤਰ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਸਟੈਗਰਡ ਮੈਨਰ 'ਚ ਬੁਲਾ ਕੇ ਵੀ ਨਾਮਜ਼ਦਗੀ ਪੱਤਰ ਹਾਸਲ ਕਰ ਸਕਦੇ ਹਨ ਤਾਂ ਜੋ ਇਕ ਸਮੇਂ 'ਤੇ ਹੀ ਭੀੜ ਜਮ੍ਹਾ ਨਾ ਹੋ ਸਕੇ | ਉਨ੍ਹਾਂ ਦੱਸਿਆ ਕਿ ਉਮੀਦਵਾਰ ਜ਼ਮਾਨਤ ਰਾਸ਼ੀ ਆਨਲਾਈਨ ਵਿਧੀ ਰਾਹੀਂ ਜਮ੍ਹਾਂ ਕਰਵਾ ਸਕਦਾ ਹੈ | ਇਸ ਤੋਂ ਇਲਾਵਾ ਖ਼ਜ਼ਾਨੇ 'ਚ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਉਪਲਬਧ ਹੈ | ਸੀ.ਈ.ਓ ਨੇ ਦੱਸਿਆ ਕਿ ਉਮੀਦਵਾਰ ਆਨਲਾਈਨ ਵਿਧੀ ਰਾਹੀਂ ਆਪਣਾ ਵੋਟਰ ਪ੍ਰਮਾਣ ਪੱਤਰ ਵੀ ਹਾਸਿਲ ਕਰ ਸਕਦਾ ਹੈ |
ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਦੇਣ ਵਾਲੇ ਫਾਰਮ ਨੰਬਰ 26 'ਚ ਕੀਤੀ ਸੋਧ
ਭਾਰਤੀ ਚੋਣ ਕਮਿਸ਼ਨ ਵਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜ਼ਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 'ਚ ਸੋਧ ਕਰ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਬਾਰੇ ਜਾਂ ਜਿਨ੍ਹਾਂ 'ਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਬਾਰੇ ਪੂਰੀ ਜਾਣਕਾਰੀ ਆਪਣੀ ਪਾਰਟੀ ਅਤੇ ਆਮ ਲੋਕਾਂ ਨੂੰ ਅਖ਼ਬਾਰ ਅਤੇ ਬਿਜਲਈ ਮੀਡੀਆ ਰਾਹੀਂ ਦੇਣ | ਇਸ ਸਬੰਧੀ ਚੋਣ ਲੜਨ ਦੇ ਇੱਛੁਕ ਅਤੇ ਰਾਜਨੀਤਕ ਪਾਰਟੀਆਂ ਦੀ ਇਸ ਸਬੰਧੀ ਸ਼ੰਕਿਆਂ ਨੰੂ ਦੂਰ ਕਰਨ ਲਈ ਇਸ ਸਬੰਧੀ ਆਮ ਤੌਰ 'ਤੇ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉਤਰ ਜਾਰੀ ਕੀਤੇ ਹਨ ਜੋ ਕਿ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਬੰਧਤ ਰਾਜਨੀਤਿਕ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਉਹ ਜੇਕਰ ਉਸ ਵਲੋਂ ਐਲਾਨੇ ਗਏ ਕਿਸੇ ਉਮੀਦਵਾਰ ਖਿਲਾਫ਼ ਅਪਰਾਧਿਕ ਮਾਮਲੇ ਸੁਣਵਾਈ ਅਧੀਨ ਜਾਂ ਉਸ ਨੂੰ ਅਪਰਾਧਿਕ ਮਾਮਲੇ 'ਚ ਸਜ਼ਾ ਸੁਣਾਈ ਜਾ ਚੁੱਕੀ ਹੈ ਤਾਂ ਇਸ ਸਬੰਧੀ ਜਾਣਕਾਰੀ ਆਪਣੀ ਵੈੱਬਸਾਈਟ ਰਾਹੀਂ ਲੋਕਾਂ ਨੂੰ ਦੇਣ | ਉਨ੍ਹਾਂ ਕਿਹਾ ਕਿ ਇਹ ਕੌਮੀ ਅਤੇ ਰਾਜ ਪੱਧਰੀ ਦੋਨਾਂ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਲਈ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਪਾਰਟੀ ਵੱਲੋਂ ਚੋਣ ਲੜਨ ਲਈ ਚੁਣੇ ਗਏ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵਿਰੁੱਧ ਕਿੰਨੇ ਅਪਰਾਧਿਕ ਕੇਸ ਲੰਬਿਤ ਹਨ |

ਕਿਰਤੀ ਕਿਸਾਨ ਯੂਨੀਅਨ ਵਲੋਂ ਚੋਣਾਂ 'ਚ 'ਨੋਟਾ' ਬਟਨ ਦੱਬਣ ਦਾ ਫ਼ੈਸਲਾ

ਜਲੰਧਰ, 24 ਜਨਵਰੀ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੀ 2 ਦਿਨਾ ਸੂਬਾ ਜਨਰਲ ਕੌਂਸਲ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ | ਜਿਸ 'ਚ ਰਾਜ ਦੇ 16 ਜ਼ਿਲਿ੍ਹਆਂ ਤੋਂ ਕਰੀਬ 200 ਸਰਗਰਮ ਆਗੂਆਂ ਤੇ ਕਾਰਕੁੰਨਾਂ ਨੇ ਭਾਗ ਲਿਆ | ਜਨਰਲ ਕੌਂਸਲ ਦੀ ਮੀਟਿੰਗ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਸੂਬੇ 'ਚ ਕੋਰੋਨਾ ਦੇ 5778 ਨਵੇਂ ਮਾਮਲੇ-39 ਮੌਤਾਂ

ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)- ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ 5778 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 39 ਮਰੀਜ਼ਾਂ ਦੀ ਕੋਰੋਨਾ ਕਰਕੇ ਮੌਤ ਹੋਈ ਹੈ ਅਤੇ 6479 ਲੋਕ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐਸ.ਏ.ਐਸ. ਨਗਰ ਤੋਂ 1097, ਲੁਧਿਆਣਾ ...

ਪੂਰੀ ਖ਼ਬਰ »

ਬੇਅਦਬੀਆਂ ਦੇ ਦੋਸ਼ੀਆਂ ਦਾ ਖੁਰਾ ਖੋਜ ਲੱਭਣ 'ਚ ਕੇਂਦਰ ਤੇ ਸੂਬੇ ਦਾ ਖ਼ੁਫ਼ੀਆਤੰਤਰ ਨਾਕਾਮ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਹੋ ਰਹੀਆਂ ਕਾਰਵਾਈਆਂ ਨੂੰ ਦੁੱਖਦਾਈ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਪੁਰਾਣੇ ਦਰਵਾਜ਼ੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਕੀਤੇ ਸੁਸ਼ੋਭਿਤ

ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ 2 ਵੱਡ ਆਕਾਰੀ ਤੇ ਕਰੀਬ ਦੋ ਸੌ ਸਾਲ ਪੁਰਾਤਨ ਦਰਵਾਜ਼ੇ, ਜਿਨ੍ਹਾਂ ਦੀ ਹਾਲਤ ਖਸਤਾ ਹੋਣ ਕਾਰਨ ਇਨ੍ਹਾਂ ਨੂੰ 2010 ਵਿਚ ਉਤਾਰ ਕੇ ਸੰਨ੍ਹ 2018 ਵਿਚ ਇਨ੍ਹਾਂ ਦੀ ਥਾਂ ਇਨ੍ਹਾਂ ਵਰਗੇ ਹੀ ...

ਪੂਰੀ ਖ਼ਬਰ »

ਪਾਕਿ ਵਲੋਂ 20 ਭਾਰਤੀ ਮਛੇਰੇ ਰਿਹਾਅ

ਅਟਾਰੀ, 24 ਜਨਵਰੀ (ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਪਾਕਿਸਤਾਨ ਸਰਕਾਰ ਨੇ 20 ਭਾਰਤੀ ਮਛੇਰਿਆਂ ਨੂੰ ਗਣਤੰਤਰ ਦਿਵਸ ਮੌਕੇ ਰਿਹਾਈ ਦਾ ਤੋਹਫਾ ਦਿੱਤਾ ਹੈ | 15 ਮਛੇਰੇ ਗੁਜਰਾਤ ਅਤੇ 5 ਉੱਤਰ ਪ੍ਰਦੇਸ਼ ਰਾਜ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਦੇਰ ਸ਼ਾਮ ...

ਪੂਰੀ ਖ਼ਬਰ »

ਆਇਸ਼ਾ ਮਲਿਕ ਬਣੀ ਪਾਕਿ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ

ਅੰਮਿ੍ਤਸਰ, 24 ਜਨਵਰੀ (ਸੁਰਿੰਦਰ ਕੋਛੜ)-ਜੱਸ ਆਇਸ਼ਾ ਏ. ਮਲਿਕ (56 ਸਾਲ) ਨੇ ਅੱਜ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਵਜੋਂ ਸਹੁੰ ਚੁੱਕੀ | ਪਾਕਿ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ | ਇਸ ਮੌਕੇ ਪਾਕਿ ਦੇ ਅਗਲੇ ਸਿਖਰਲੇ ...

ਪੂਰੀ ਖ਼ਬਰ »

ਜਲੰਧਰ ਦੇ ਮੀਧਾਂਸ ਗੁਪਤਾ ਨੂੰ ਮਿਲਿਆ 'ਪ੍ਰਧਾਨ ਮੰਤਰੀ ਬਾਲ ਪੁਰਸਕਾਰ'

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਦੇ ਮੀਧਾਂਸ਼ ਕੁਮਾਰ ਗੁਪਤਾ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ 'ਚ ਨਵੀਆਂ ਕਾਢਾਂ ਅਤੇ ਸਮਾਜਿਕ ਸੇਵਾ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਰਾਸ਼ਟਰੀ ਬਾਲ ਪੁਰਸਕਾਰ-2022 ...

ਪੂਰੀ ਖ਼ਬਰ »

ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ 5 ਦਿਨ ਬਾਅਦ ਦਿਆਨੰਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਡਾਕਟਰਾਂ ਵਲੋਂ ਅੱਜ ਉਨ੍ਹਾਂ ਦੇ ਕੁਝ ਟੈਸਟ ਲਏ ਗਏ ਸਨ, ਜਿਨ੍ਹਾਂ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ 'ਚ ਉੱਤਰਾਖੰਡ ਦੀ ਝਾਕੀ 'ਚ ਸ੍ਰੀ ਹੇਮਕੁੰਟ ਸਾਹਿਬ ਬਣਿਆ ਖਿੱਚ ਦਾ ਕੇਂਦਰ

ਅੰਮਿ੍ਤਸਰ, 24 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਦਿੱਲੀ 'ਚ ਹੋਣ ਵਾਲੀ ਕੌਮੀ ਪਰੇਡ 'ਚ ਗਣਤੰਤਰ ਦਿਵਸ ਮੌਕੇ ਦਿਖਾਈਆਂ ਜਾਣ ਵਾਲੀਆਂ ਝਾਕੀਆਂ 'ਚ ਇਸ ਵਾਰ ਉੱਤਰਾਖੰਡ 'ਚ ਸੁਸ਼ੋਭਿਤ ਲਗਪਗ 15 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਤੋਂ ਜਲਾਲ ਉਸਮਾਂ ਨੂੰ ਟਿਕਟ ਦੇਣ 'ਤੇ ਅਕਾਲੀ ਆਗੂਆਂ ਵਲੋਂ ਵਿਰੋਧ

ਖਡੂਰ ਸਾਹਿਬ/ਮੀਆਂਵਿੰਡ, 24 ਜਨਵਰੀ (ਰਸ਼ਪਾਲ ਸਿੰਘ ਕੁਲਾਰ, ਸਾਜਨ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਲਜੀਤ ਸਿੰਘ ਜਲਾਲਾ ਉਸਮਾਂ ਨੂੰ ਟਿਕਟ ਦੇਣ 'ਤੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਮੀਆਂਵਿੰਡ ਵਿਖੇ ਵਿਸ਼ਾਲ ਇਕੱਠ ...

ਪੂਰੀ ਖ਼ਬਰ »

ਮੁਹੰਮਦ ਮੁਸਤਫ਼ਾ ਦੇ ਬਿਆਨ 'ਤੇ ਸਿੱਧੂ ਚੁੱਪੀ ਤੋੜਨ-ਭਗਵੰਤ ਮਾਨ

ਜਲੰਧਰ, 24 ਜਨਵਰੀ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪਾਰਟੀ ਵਲੋਂ ਐਲਾਨੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫਾ ਵਲੋਂ ਸਮਾਜ ਨੂੰ ...

ਪੂਰੀ ਖ਼ਬਰ »

ਪੰਜਾਬ ਕਿਸਾਨ ਦਲ ਤੇ ਇਨਸਾਨੀਅਤ ਲੋਕ ਵਿਕਾਸ ਪਾਰਟੀ ਵਲੋਂ 24 ਉਮੀਦਵਾਰਾਂ ਦੀ ਸੂਚੀ ਜਾਰੀ

ਚੰਡੀਗੜ੍ਹ, 24 ਜਨਵਰੀ (ਨਵਿੰਦਰ ਸਿੰਘ ਬੜਿੰਗ)-ਪੰਜਾਬ ਕਿਸਾਨ ਦਲ ਅਤੇ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸਾਂਝੇ ਗਠਜੋੜ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ | ਆਪਣੀ ਜਾਰੀ ਸੂਚੀ 'ਚ ਹਲਕਾ ਭਦੌੜ ਤੋਂ ਬੱਗਾ ਸਿੰਘ ...

ਪੂਰੀ ਖ਼ਬਰ »

ਜਲਦ ਹੀ ਬੰਦ ਹੋ ਸਕਦੀਆਂ ਨੇ ਆਯੂਸ਼ਮਾਨ ਭਾਰਤ ਸਿਹਤ ਸੇਵਾ ਤਹਿਤ ਮਿਲਣ ਵਾਲੀ ਸਹੂਲਤਾਂ

ਜਲੰਧਰ, 24 ਜਨਵਰੀ (ਐੱਮ. ਐੱਸ. ਲੋਹੀਆ)-ਬਿਮਾਰ ਹੋਣ 'ਤੇ ਆਪਣਾ ਇਲਾਜ ਨਾ ਕਰਵਾ ਸਕਣ ਵਾਲੇ ਲੋਕਾਂ ਲਈ ਵੱਡੀ ਰਾਹਤ ਬਣੀ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਤਹਿਤ ਮਿਲਣ ਵਾਲੀਆਂ ਸਿਹਤ ਸੇਵਾਵਾਂ ਜਲਦ ਹੀ ਬੰਦ ਹੋ ਸਕਦੀਆਂ ਹਨ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ...

ਪੂਰੀ ਖ਼ਬਰ »

ਜਨਤਾ ਦੇ ਸੇਵਕ ਬਣ ਕੇ ਆਏ ਸੀ ਪਰ ਬਣ ਬੈਠੇ ਨੁਮਾਇੰਦੇ

ਕੇ. ਐੱਸ. ਰਾਣਾ ਐੱਸ. ਏ. ਐੱਸ. ਨਗਰ, 24 ਜਨਵਰੀ-ਪੰਜਾਬ ਦੇ ਅਜਿਹੇ ਅਧਿਕਾਰੀਆਂ ਦੀ ਸੂਚੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ ਜੋ ਕਿ ਪਹਿਲਾਂ ਜਨਤਾ ਦੇ ਸੇਵਕ ਬਣ ਕੇ ਕੰਮ ਕਰਦੇ ਰਹੇ ਤੇ ਬਾਅਦ 'ਚ ਜਨਤਾ ਦੇ ਨੁਮਾਇੰਦੇ ਬਣ ਗਏ | ਸੂਬੇ 'ਚ ਚੋਣ ਲੜਨ ਵਾਲੇ ਆਈ. ਏ. ਐਸ. ਤੇ ਆਈ. ਪੀ. ...

ਪੂਰੀ ਖ਼ਬਰ »

ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ 'ਚ ਬੇਅਦਬੀ ਦੀ ਕੋਸ਼ਿਸ਼-ਮੌਕੇ 'ਤੇ 1 ਕਾਬੂ

ਪਟਿਆਲਾ, 24 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਇਕ ਵਿਅਕਤੀ ਵਲੋਂ ਮਾਤਾ ਦੇ ਸਿੰਘਾਸਨ ਤੇ ਚੜ੍ਹਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਮਾਨ ਨੇ 18,400 ਟੁੱਥਪਿਕ ਨਾਲ 16 ਦਿਨਾਂ 'ਚ ਬਣਾਇਆ ਵਿਸ਼ੇਸ਼ ਮਾਡਲ

ਅੰਮਿ੍ਤਸਰ, 24 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਸਿੱਧ ਟੱੁਥਪਿਕ ਆਰਟਿਸਟ ਤੇ ਅਧਿਆਪਕ ਬਲਜਿੰਦਰ ਸਿੰਘ ਮਾਨ ਵਲੋਂ ਵੋਟਰ ਦਿਵਸ ਦੇ ਮੌਕੇ 'ਤੇ 18,400 ਟੁੱਥਪਿਕ ਨਾਲ 16 ਦਿਨਾਂ 'ਚ ਇਕ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ | ਜਿਸ 'ਚ ਵੋਟਰਾਂ ਨੂੰ ਆਪਣੀ ਵੋਟ ਦੀ ਅਹਿਮੀਅਤ ...

ਪੂਰੀ ਖ਼ਬਰ »

ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸ਼ਾਂ ਨਾਲ ਪੁਲਿਸ ਵਲੋਂ ਵਰਤੀ ਢਿੱਲ ਪੈ ਸਕਦੀ ਹੈ ਭਾਰੀ

ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ , 24 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜਿੱਥੇ ਚੋਣ ਕਮਿਸ਼ਨ ਨੇ ਸਖ਼ਤ ਪੇਸ਼ਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ, ਉੱਥੇ ਸੂਬੇ ਅੰਦਰ ਘੁੰਮ ਰਹੇ ਅਪਰਾਧਿਕ ਪਿਛੋਕੜ ਵਾਲੇ ਭੱਦਰ ...

ਪੂਰੀ ਖ਼ਬਰ »

ਦਲ ਖ਼ਾਲਸਾ ਵਲੋਂ ਵਿਸਾਹਘਾਤ ਤੇ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਗਣਤੰਤਰ ਦਿਵਸ-ਕੰਵਰਪਾਲ ਸਿੰਘ

ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਨਾਲ ਸੰਬੰਧਿਤ ਨੌਜਵਾਨ ਸਿੱਖ ਜਥੇਬੰਦੀਆਂ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਮਾ, ਮਾਮੀ ਤੇ ਭਾਣਜੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਮਾਰਗ 'ਤੇ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਰਕੇ 3 ਕਾਰ ਸਵਾਰਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਟੀਚਰਜ਼ ਕਾਲੋਨੀ ਫ਼ਰੀਦਕੋਟ ਵਾਸੀ ਓਮਕਾਰ ਸਿੰਘ (50) ਆਪਣੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਮੰਗਿਆ ਸਮਾਂ

ਚੰਡੀਗੜ੍ਹ, 24 ਜਨਵਰੀ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ...

ਪੂਰੀ ਖ਼ਬਰ »

ਭਗਵੰਤ ਮਾਨ ਦੇ ਘਰ ਅੱਗੇ ਦਰਬਾਰ-ਏ-ਖ਼ਾਲਸਾ ਤੇ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ

ਧਰਮਗੜ੍ਹ, 24 ਜਨਵਰੀ (ਗੁਰਜੀਤ ਸਿੰਘ ਚਹਿਲ)-ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ਰੱਦ ਕਰਨ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ ਕਿਉਂਕਿ ਦਰਬਾਰ-ਏ-ਖਾਲਸਾ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ

ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਵਲੋਂ ਸਾਬਕਾ ਸੈਨਿਕ ਵਿੰਗ ਦੇ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ ਹੈ | ਜਿਸ 'ਚ ...

ਪੂਰੀ ਖ਼ਬਰ »

ਯੂੂ.ਕੇ. 'ਚ 11 ਫਰਵਰੀ ਤੋਂ ਮੁਕੰਮਲ ਟੀਕਾਕਰਨ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰੱਦ

ਲੰਡਨ, 24 ਜਨਵਰੀ (ਏਜੰਸੀ)-ਬਿ੍ਟੇਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮੁਕੰਮਲ ਟੀਕਾਕਰਨ ਵਾਲਿਆਂ ਯਾਤਰੀਆਂ ਨੂੰ 11 ਫਰਵਰੀ ਤੋਂ ਇੰਗਲੈਂਡ 'ਚ ਦਾਖਲ ਹੋਣ ਸਮੇਂ ਕੋਵਿਡ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ | ਯੂ.ਕੇ. ਦੇ ਆਵਾਜਾਈ ਸਕੱਤਰ ਗ੍ਰਾਂਟ ਸ਼ਾਪਸ ਨੇ ਹਾਊਸ ਆਫ ...

ਪੂਰੀ ਖ਼ਬਰ »

ਬਜਟ ਸੈਸ਼ਨ-ਭਾਗ 1 'ਚ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੇ ਚਲਦੇ ਲੋਕ ਸਭਾ ਤੇ ਰਾਜ ਸਭਾ ਦਾ ਵੱਖ-ਵੱਖ ਹੋਵੇਗਾ ਸਮਾਂ

ਨਵੀਂ ਦਿੱਲੀ, 24 ਜਨਵਰੀ (ਏਜੰਸੀ)- ਲੋਕ ਸਭਾ ਤੇ ਰਾਜ ਸਭਾ ਦੇ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਪਹਿਲੇ ਹਿੱਸੇ ਦੌਰਾਨ ਕੋਵਿਡ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਦੋਵੇਂ ਸਦਨ ਦਿਨ ਦੇ ਵੱਖ-ਵੱਖ ਸਮੇਂ 'ਤੇ 5-5 ਘੰਟੇ ਬੈਠਕਾਂ ਕਰਨਗੇ | ਬਜਟ ਸੈਸ਼ਨ ਦੇ ਪਹਿਲੇ ਭਾਗ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX