ਫ਼ਿਰੋਜ਼ਪੁਰ, 24 ਜਨਵਰੀ (ਤਪਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਯਾਲਨ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਨੂੰ ਸ਼ੱਕੀ ਲੈਣ-ਦੇਣ 'ਤੇ ਸਖ਼ਤ ਨਜ਼ਰ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ | ਜ਼ਿਲ੍ਹੇ ਦੇ ਬੈਂਕਾਂ ਦੇ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਤੱਕ ਰੋਜ਼ਾਨਾ ਕੈਸ਼ ਕਢਵਾਉਣ ਤੇ ਇਕ ਲੱਖ ਰੁਪਏ ਤੋਂ ਵੱਧ ਦੀ ਜਮਾਂ ਰਾਸ਼ੀ 'ਤੇ ਨਿਗਰਾਨੀ ਰੱਖੀ ਜਾਵੇ ਤੇ ਰੋਜ਼ਾਨਾ ਇਸ ਦੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ ਨਾਲ ਸਾਂਝੀ ਕੀਤੀ ਜਾਵੇ | ਉਨ੍ਹਾਂ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹੇ ਵਿਚ ਬੈਂਕ ਖਾਤਿਆਂ ਤੋਂ ਆਰ. ਟੀ. ਜੀ. ਐੱਸ. ਦੁਆਰਾ ਅਸਾਧਾਰਨ ਟਰਾਂਸਫ਼ਰ ਦੀ ਨਿਗਰਾਨੀ ਕਰਨ ਦੀ ਵੀ ਹਦਾਇਤ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਉਮੀਦਵਾਰਾਂ ਦੁਆਰਾ ਦਾਇਰ ਹਲਫ਼ਨਾਮੇ ਵਿਚ ਜ਼ਿਕਰ ਕੀਤੀ ਡਿਟੇਲ ਦੇ ਆਧਾਰ 'ਤੇ ਉਸ ਦੇ ਜੀਵਨ ਸਾਥੀ ਜਾਂ ਉਸ ਦੇ ਆਸ਼ਰਿਤਾਂ ਦੇ ਬੈਂਕ ਖਾਤੇ ਵਿਚੋਂ 1 ਲੱਖ ਤੋਂ ਵੱਧ ਦੀ ਟਰਾਂਜੈਕਸ਼ਨ ਹੁੰਦੀ ਹੈ, ਉਸ 'ਤੇ ਵੀ ਨਜ਼ਰ ਰੱਖਣ ਦੀ ਲੋੜ ਹੈ | ਚੋਣ ਅਧਿਕਾਰੀ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਚੋਣਾਂ ਦੌਰਾਨ ਜੇਕਰ ਉਮੀਦਵਾਰਾਂ ਦੇ ਖਾਤਿਆਂ ਵਿਚ 1 ਲੱਖ ਤੋਂ ਵੱਧ ਦਾ ਕੋਈ ਵੀ ਲੈਣ-ਦੇਣ ਹੁੰਦਾ ਹੈ ਤਾਂ ਉਸ 'ਤੇ ਵੀ ਧਿਆਨ ਰੱਖਣਾ ਬਣਦਾ ਹੈ | ਉਨ੍ਹਾਂ ਕਿਹਾ ਕਿ ਬੈਂਕ ਚੋਣ ਪ੍ਰਕਿਰਿਆ ਦੌਰਾਨ ਹਰ ਤਰ੍ਹਾਂ ਦੇ ਸ਼ੱਕੀ ਲੈਣ-ਦੇਣ ਜਿਸ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾ ਸਕਦੀ ਹੈ, 'ਤੇ ਆਪਣੀ ਨਜ਼ਰ ਯਕੀਨੀ ਬਣਾਉਣ | ਉਨ੍ਹਾਂ ਬੈਂਕ ਮੈਨੇਜਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੈਸ਼ ਵੈਨ ਚਾਲਕ, ਜਿਸ ਦੁਆਰਾ ਵੱਖ-ਵੱਖ ਬੈਂਕਾਂ ਨੂੰ ਕੈਸ਼ ਪਹੁੰਚਾਇਆ ਜਾਂਦਾ ਹੈ, ਦੇ ਕੋਲ ਬੈਂਕ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਲਾਜ਼ਮੀ ਹੈ | ਇਸ ਸਰਟੀਫਿਕੇਟ ਵਿਚ ਸਾਫ਼ ਤੌਰ 'ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਕਿਸ ਬੈਂਕ ਕੋਲ ਕਿੰਨਾ ਕੈਸ਼ ਪਹੁੰਚਾਇਆ ਜਾ ਰਿਹਾ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਕੈਸ਼ ਵੈਨ ਚਾਲਕ ਦੇ ਕੋਲ ਕੈਸ਼ ਸਬੰਧੀ ਕੋਈ ਡਿਟੇਲ ਨਹੀਂ ਪਾਈ ਜਾਂਦੀ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨੋਮੀਨੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਰਹੀ ਹੈ ਤੇ ਉਮੀਦਵਾਰ ਵਲੋਂ ਖੋਲ੍ਹੇ ਜਾਣ ਵਾਲੇ ਅਕਾਉਂਟ ਦੀ ਫੈਸਿਲਿਟੀ ਵੀ ਹਰੇਕ ਬੈਂਕ ਕੋਲ ਉਪਲਬਧ ਹੋਣੀ ਚਾਹੀਦੀ ਹੈ |
ਫ਼ਿਰੋਜ਼ਪੁਰ, 24 ਜਨਵਰੀ (ਤਪਿੰਦਰ ਸਿੰਘ)-26 ਜਨਵਰੀ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕੀਤੀ ...
ਤਲਵੰਡੀ ਭਾਈ, 24 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਫ਼ਿਰੋਜ਼ਪੁਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਵਲੋਂ ਤਲਵੰਡੀ ਭਾਈ ਦੇ ਅਜੀਤ ਨਗਰ ਵਿਖੇ ਚੋਣ ਜਲਸਾ ਕੀਤਾ ਗਿਆ, ਜਿਸ ਦੌਰਾਨ ਸੂਬਾ ਸਿੰਘ ਭੱਟੀ ਦੀ ਅਗਵਾਈ ਹੇਠ ਉਨ੍ਹਾਂ ਦੇ ...
ਕੁੱਲਗੜ੍ਹੀ, 24 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਹਲਕਾ ਫ਼ਿਰੋਜ਼ਪੁਰ ਦਿਹਾਤੀ 'ਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਮੋੜਾ ਸਿੰਘ ਅਣਜਾਣ ਨੂੰ ਪਿੰਡਾਂ 'ਚ ਲੋਕਾਂ ਵਲੋਂ ਭਾਰੀ ਸਮਰਥਨ ਮਿਲ ਰਿਹਾ ਹੈ | ਅਣਜਾਣ ਦੀ ਟੀਮ ਨੂੰ ਪਹੁੰਚਣ 'ਤੇ ਬਲਾਕ ਪ੍ਰਧਾਨ ਹਰਪਾਲ ਸਿੰਘ ...
ਜ਼ੀਰਾ, 24 ਜਨਵਰੀ (ਮਨਜੀਤ ਸਿੰਘ ਢਿੱਲੋਂ)-ਹਲਕਾ ਜ਼ੀਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ ਵਲੋਂ ਵਿੱਢੀ ਗਈ ਚੋਣ ਮੁਹਿੰਮ ਤਹਿਤ ਪਿੰਡ ਨਵਾਂ ਜ਼ੀਰਾ ਵਿਖੇ ਬਲਕਾਰ ਸਿੰਘ ਸਾਬਕਾ ਸਰਪੰਚ ਨਵਾਂ ਜ਼ੀਰਾ ਦੇ ਗ੍ਰਹਿ ...
ਆਰਿਫ਼ ਕੇ, 24 ਜਨਵਰੀ (ਬਲਬੀਰ ਸਿੰਘ ਜੋਸਨ)-ਆਰਿਫ਼ ਕੇ ਪੁਲਿਸ ਨੇ ਪਿੰਡ ਭਾਲਾ ਫਰਾਏ ਦੇ ਕੋਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਸਹਾਇਕ ਥਾਣੇਦਾਰ ਕਿ੍ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸ਼ੱਕੀ ...
ਫ਼ਿਰੋਜ਼ਪੁਰ, 24 ਜਨਵਰੀ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹੇ ਅੰਦਰ ਅੱਜ ਕੋਰੋਨਾ ਦੇ ਜਿੱਥੇ 167 ਹੋਰ ਨਵੇਂ ਮਾਮਲੇ ਮਿਲੇ, ਉੱਥੇ ਕੋਰੋਨਾ ਮਰੀਜ਼ਾਂ ਵਿਚੋਂ ਇਲਾਜ ਦੌਰਾਨ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ...
ਫ਼ਿਰੋਜ਼ਪੁਰ, 24 ਜਨਵਰੀ (ਰਾਕੇਸ਼ ਚਾਵਲਾ)-ਭਾਜਪਾ ਦੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਲਿਜਾਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੰੂ ਕਰਵਾਉਂਦੇ ...
ਫ਼ਿਰੋਜ਼ਪੁਰ, 24 ਜਨਵਰੀ (ਰਾਕੇਸ਼ ਚਾਵਲਾ)-ਭਾਜਪਾ ਦੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਆਪਣਾ ਚੋਣ ਬਿਗੁਲ ਵਜਾਉਂਦੇ ਹੋਏ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਫ਼ਿਰੋਜ਼ਪੁਰ ਸ਼ਹਿਰ ਦੇ ਪੁੱਡਾ ਮਾਰਕੀਟ ...
ਜ਼ੀਰਾ, 24 ਜਨਵਰੀ (ਮਨਜੀਤ ਸਿੰਘ ਢਿੱਲੋਂ)-ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ ਉਸ ਵੇਲੇ ਭਰਵਾਂ ਸਮਰਥਨ ਮਿਲਿਆ, ਜਦ ਨਾਮਵਰ ਕਿਸਾਨ ਆਗੂ ਕਿਰਨਪਾਲ ਸਿੰਘ ਸੋਢੀ ਵਾਲਾ ਤੇ ਉਨ੍ਹਾਂ ਦੇ ਸਪੁੱਤਰ ਹਰਮਨਦੀਪ ਸਿੰਘ ਨਿੱਪੀ ਸੋਢੀ ਵਾਲਾ ...
ਫ਼ਿਰੋਜ਼ਪੁਰ, 24 ਜਨਵਰੀ (ਤਪਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਮਹਾਜਨ ਤੇ ਵਧੀਕ ...
ਜ਼ੀਰਾ, 24 ਜਨਵਰੀ (ਮਨਜੀਤ ਸਿੰਘ ਢਿੱਲੋਂ)-ਹਲਕਾ ਜ਼ੀਰਾ ਤੋਂ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਕਾਂਗਰਸੀ ਪਾਰਟੀ ਦੇ ਆਗੂਆਂ ਵਲੋਂ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਡਾ: ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ...
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਹਲਕਾ ਗੁਰੂਹਰਸਹਾਏ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਪਿੰਡ ਘਾਂਗਾ ਕਲਾਂ ਵਿਖੇ ਪਹੁੰਚੇ, ਜਿੱਥੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਸਬੰਧੀ ...
ਫ਼ਿਰੋਜ਼ਸ਼ਾਹ, 24 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਪਿੰਡ ਵਾੜਾ ਭਾਈ ਵਿਖੇ ...
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਗੁਰੂਹਰਸਹਾਏ ਤੋਂ ਦੇਸ ਰਾਜ ਕੰਬੋਜ ਵਲੋਂ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਵਰਿੰਦਰ ਕੁਮਾਰ, ਪੁਸ਼ਪਿੰਦਰ ...
ਮੱਲਾਂਵਾਲਾ, 24 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਜ਼ੀਰਾ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਸੁਖਵਿੰਦਰ ਸਿੰਘ ਜੌੜਾ ਨੇ ਕਈ ਪਰਿਵਾਰ ...
ਫ਼ਿਰੋਜ਼ਪੁਰ, 24 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਚੋਣ ਮੁਹਿੰਮ ਨੂੰ ਭਖਾਉਂਦੇ ਹੋਏ ਉਨ੍ਹਾਂ ਦੇ ਬੇਟੇ ਰਘੂਮੀਤ ਸੋਢੀ ਵਲੋਂ ਜਨ ਸੰਪਰਕ ਮੁਹਿੰਮ ਤਹਿਤ ...
ਫ਼ਿਰੋਜ਼ਪੁਰ, 24 ਜਨਵਰੀ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਸੂਬੇ 'ਚ ਚੋਣਾਂ ਦਾ ਬਿਗਲ ਵੱਜਦੇ ਹੀ ਸਿਆਸਤ ਅੰਦਰ ਵੱਡੀ ਉਥਲ-ਪੁਥਲ ਹੁੰਦੀ ਦਿੱਖ ਰਹੀ ਹੈ, ਜਿਸ ਦੇ ਚੱਲਦੇ ਵੱਖ-ਵੱਖ ਪਾਰਟੀਆਂ ਤੋਂ ਨਾਰਾਜ਼ ਚੱਲ ਰਹੇ ਆਗੂਆਂ ਵਲੋਂ ਦੂਸਰਿਆਂ ਪਾਰਟੀਆਂ ਅੰਦਰ ...
ਗੁਰੂਹਰਸਹਾਏ, 24 ਜਨਵਰੀ (ਹਰਚਰਨ ਸਿੰਘ ਸੰਧੂ)-ਤਹਿਸੀਲ ਕੰਪਲੈਕਸ ਵਿਖੇ ਪਟਵਾਰ ਯੂਨੀਅਨ ਦਾ ਕਲੰਡਰ ਰਿਲੀਜ਼ ਕੀਤਾ ਗਿਆ | ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਵਲੋਂ ਜਾਰੀ ਕੀਤੇ ਗਏ ਇਸ ਕਲੰਡਰ ਨੂੰ ਪਟਵਾਰੀਆਂ ਦੇ ਅਰਪਣ ਕੀਤਾ ਗਿਆ | ਇਸ ਮੌਕੇ ਪਟਵਾਰ ਯੂਨੀਅਨ ਦਾ ...
ਤਲਵੰਡੀ ਭਾਈ, 24 ਜਨਵਰੀ (ਰਵਿੰਦਰ ਸਿੰਘ ਬਜਾਜ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧਾਂ ਹੇਠ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕੌਮੀ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਗੁਰਵੀਰ ਸਿੰਘ ਨੇ ਦੱਸਿਆ ਕਿ ...
ਫ਼ਿਰੋਜ਼ਪੁਰ, 24 ਜਨਵਰੀ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਝੋਕ ਹਰੀ ਹਰ ਤੋਂ 'ਆਪ' ਉਮੀਦਵਾਰ ਰਜਨੀਸ਼ ਦਹੀਆ ਨੂੰ ਓਦੋਂ ਵੱਡਾ ਸਮਰਥਨ ਮਿਲਿਆ, ਜਦੋਂ ਆਸ਼ੂ ਬਾਂਗੜ ਦੇ ਨਾਲ ਚੱਲ ਰਹੇ ਲੋਕਾਂ ਨੇ ਐਡਵੋਕੇਟ ਰਜਨੀਸ਼ ਦਹੀਆ ਨੂੰ ਸਮਰਥਨ ਦੇਣ ...
ਗੋਲੂ ਕਾ ਮੋੜ, 24 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)-ਹਲਕਾ ਗੁਰੂਹਰਸਹਾਏ 'ਚ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਪਿੰਡ ਮੋਹਨ ਕੇ ਹਿਠਾੜ ਦੇ ਪੁਰਾਣੇ ਟਕਸਾਲੀ ਕਾਂਗਰਸੀ ਆਗੂ ਪਰਿਵਾਰ ਅਮੋਲਕ ਰਾਜ ਨੇ ਆਪਣੇ ਕਈ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ...
ਫ਼ਿਰੋਜ਼ਪੁਰ, 24 ਜਨਵਰੀ (ਤਪਿੰਦਰ ਸਿੰਘ)-ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਵੱਧ ਤੋਂ ਵੱਧ ਸੈਂਪਲਿੰਗ ਤੇ ਵੈਕਸੀਨੇਸ਼ਨ ਦੀ ਸਮੀਖਿਆ ਕਰਨ ਲਈ ਜ਼ਰੂਰੀ ਮੀਟਿੰਗ ਓਮ ਪ੍ਰਕਾਸ਼ ਉਪ ਮੰਡਲ ਮੈਜਿਸਟਰੇਟ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ...
ਜ਼ੀਰਾ, 24 ਜਨਵਰੀ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਹਰਿੰਦਰ ਸਿੰਘ ਭੁੱਲਰ ਨੂੰ ਉਸ ਸਮੇਂ ਗਹਿਰਾ ਸਦਮਾ, ਜਦ ਸਾਹਿੱਤ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੇ ਮਾਮਾ ਰਣਧੀਰ ਸਿੰਘ ਮਨੇਸ (ਬੱਢਾ) ਨੰਬਰਦਾਰ ...
ਫ਼ਿਰੋਜ਼ਪੁਰ, 24 ਜਨਵਰੀ (ਰਾਕੇਸ਼ ਚਾਵਲਾ)-ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ...
ਫ਼ਿਰੋਜ਼ਪੁਰ, 24 ਜਨਵਰੀ (ਤਪਿੰਦਰ ਸਿੰਘ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਮੈਂਬਰ ਕਾਲਜ ਟੀਚਰਜ਼ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਉਮੀਦਵਾਰ ਰਣਬੀਰ ਸਿੰਘ ਭੁੱਲਰ ਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ...
ਜ਼ੀਰਾ, 24 ਜਨਵਰੀ (ਜੋਗਿੰਦਰ ਸਿੰਘ ਕੰਡਿਆਲ)-ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਜਿੰਨੀ ਵਾਰ ਪੰਜਾਬ ਦੀ ਸੱਤਾ ਸੰਭਾਲੀ ਪੰਜਾਬ ਦਿਨ-ਬ-ਦਿਨ ਨਿਘਾਰ ਵੱਲ ਗਿਆ ਤੇ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ, ਜਦੋਂ ਕਿ ਸਿਆਸੀ ਆਗੂਆਂ ਨੇ ਪੰਜਾਬ ਵਾਸੀਆਂ ਨੂੰ ...
ਗੁਰੂਹਰਸਹਾਏ, 24 ਜਨਵਰੀ (ਹਰਚਰਨ ਸਿੰਘ ਸੰਧੂ)-ਨੇੜਲੇ ਪਿੰਡ ਬਾਘੂ ਵਾਲਾ ਦੇ ਸਾਬਕਾ ਸਰਪੰਚ ਸਾਧੂ ਸਿੰਘ ਦੇ ਘਰ ਪਹੁੰਚੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦਾ ਸੰਧੂ ਪਰਿਵਾਰ ਨੇ ਸਵਾਗਤ ਕਰਦਿਆਂ ਚੋਣਾਂ ਦੇ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਆਪਣੇ ਘਰ ਰੱਖੀ ...
ਫ਼ਿਰੋਜ਼ਪੁਰ, 24 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸਾਲਾਂ-ਬੱਧੀ ਸਮੇਂ ਤੋਂ ਫ਼ਿਰੋਜ਼ਪੁਰ ਸ਼ਹਿਰ 'ਚ ਬਣ ਰਹੀ ਭਾਈ ਮਰਦਾਨਾ ਯਾਦਗਾਰ ਨੂੰ ਮੁਕੰਮਲ ਕਰਨ ਲਈ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਭੋਰਾ ਵੀ ਸੁਚੇਤ ਨਹੀਂ ਹਨ ਤੇ ਜਾਣਬੁੱਝ ਕੇ ਕੰਮ ਨੂੰ ਲਟਕਾ ਰਹੇ ਹਨ | ...
ਫ਼ਿਰੋਜ਼ਪੁਰ, 24 ਜਨਵਰੀ (ਗੁਰਿੰਦਰ ਸਿੰਘ)-ਪੰਜਾਬ ਵਿਚ ਲੰਬੇ ਸਮੇਂ ਤੋਂ ਹੋ ਰਹੀਆਂ ਬੇਅਦਬੀਆਂ ਦਾ ਮਾਮਲਾ ਅੱਜ ਤੱਕ ਪੰਜਾਬ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਕੋਲੋਂ ਹੱਲ ਨਹੀਂ ਹੋਇਆ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਹਨ, ...
ਮਖੂ, 24 ਜਨਵਰੀ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)-ਪਿੰਡ ਰਸੂਲਪੁਰ 'ਚ ਦਵਿੰਦਰ ਸਿੰਘ ਕਲਸੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਦੇ ਪ੍ਰੇਰਨਾ ਸਦਕਾ ਗੁਰਦੇਵ ਸਿੰਘ, ਸੁਖਚੈਨ ਸਿੰਘ ਦੇ ਗ੍ਰਹਿ ਵਿਖੇ 40 ਦੇ ਕਰੀਬ ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ...
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂਹਰਸਹਾਏ ਦੇ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ...
ਜ਼ੀਰਾ, 24 ਜਨਵਰੀ (ਜੋਗਿੰਦਰ ਸਿੰਘ ਕੰਡਿਆਲ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਨੂੰ ਉਸ ਵੇਲੇ ਆਪਣੇ ਚੋਣ ਪ੍ਰਚਾਰ ਦੌਰਾਨ ਭਾਰੀ ਬਲ ਮਿਲ ਰਿਹਾ ਹੈ, ਜਦੋਂ ਆਪ ਮੁਹਾਰੇ ਉਨ੍ਹਾਂ ਨਾਲ ਜੁੜ ਰਹੇ ਲੋਕਾਂ ਵਲੋਂ ਉਨ੍ਹਾਂ ਨੂੰ ਵੋਟਾਂ ਦੇ ਸਮਰਥਨ ਦੇ ਨਾਲ-ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX