ਤਾਜਾ ਖ਼ਬਰਾਂ


ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 minute ago
ਦਿੱਲੀ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਪ੍ਰਭਾਵਿਤ
. . .  29 minutes ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ 'ਚ ਫੁੱਟਵੀਅਰ ਫੈਕਟਰੀ 'ਚ ਲੱਗੀ ਅੱਗ
. . .  59 minutes ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ 'ਚ ਫੁੱਟਵੀਅਰ ਫੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ...
ਜਲ ਸਰੋਤ ਵਿਭਾਗ ਪੰਜਾਬ ਵਲੋਂ ਹਰੀਕੇ ਪੱਤਣ ਤੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ (ਬੀਕਾਨੇਰ ਕੈਨਾਲ) ਦਾ ਪਾਣੀ ਨਾ ਪੀਣ ਸਬੰਧੀ ਐਡਵਾਈਜ਼ਰੀ ਜਾਰੀ
. . .  about 1 hour ago
ਨਸ਼ੇ ਦੀ ਓਵਰਡੋਜ਼ ਨਾਲ ਫ਼ਿਰੋਜ਼ਪੁਰ 'ਚ ਇਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਫ਼ਿਰੋਜ਼ਪੁਰ ,16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਬੀਤੇ 24 ਘੰਟਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਹੈ। ਬੀਤੀ ਰਾਤ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿੱਕੀ ਪੁੱਤਰ ਕਾਲਾ ਦੀ ਹੋਈ ਮੌਤ ਤੋਂ ਬਾਅਦ ...
ਆਈ.ਪੀ.ਐੱਲ.2022 : ਦਿੱਲੀ ਨੇ ਪੰਜਾਬ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  about 2 hours ago
ਆਸਾਮ: ਕਈ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਬਣੀ ਸਥਿਤੀ
. . .  about 2 hours ago
ਨਾਗਾਓਂ, 16 ਮਈ - ਆਸਾਮ ਦੇ ਨਾਗਾਂਵ 'ਚ ਭਾਰੀ ਮੀਂਹ ਤੋਂ ਬਾਅਦ ਕਾਮਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
2000 ਟਨ ਕਣਕ ਲੈ ਕੇ 40 ਟਰੱਕ ਅਟਾਰੀ ਵਾਹਗਾ ਸਰਹੱਦ ਰਸਤੇ ਮੰਜ਼ਿਲ ਵੱਲ ਹੋਏ ਰਵਾਨਾ
. . .  about 3 hours ago
ਅਟਾਰੀ, 16 ਮਈ( ਗੁਰਦੀਪ ਸਿੰਘ ਅਟਾਰੀ )-ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਲੁਧਿਆਣਾ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ
. . .  about 3 hours ago
ਐਸ.ਏ.ਐਸ. ਨਗਰ , 16 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਅੱਜ 16 ਮਈ ਨੂੰ ...
ਆਈ.ਪੀ.ਐੱਲ.2022 : ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ , ਦਿੱਲੀ ਕੈਪੀਟਲਸ ਦੀ ਪਹਿਲਾਂ ਬੱਲੇਬਾਜ਼ੀ
. . .  about 3 hours ago
ਡੀ.ਜੀ.ਸੀ.ਏ. ਨੇ ਰਾਂਚੀ ਏਅਰਪੋਰਟ ਘਟਨਾ ਨੂੰ ਲੈ ਕੇ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
. . .  about 4 hours ago
ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟੇ
. . .  about 4 hours ago
ਬਰੇਟਾ -16 ਮਈ - (ਪਾਲ ਸਿੰਘ ਮੰਡੇਰ,ਜੀਵਨ ਸ਼ਰਮਾ) - ਪਿੰਡ ਦਿਆਲਪੁਰਾ ਨੇੜੇ ਇਕ ਵਿਅਕਤੀ ਤੋਂ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟ ਜਾਣ ਦਾ ਸਮਾਚਾਰ ਹੈ । ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ...
ਨਵੀਂ ਦਿੱਲੀ:ਕੋਵਿਡ-19 ਵੈਕਸੀਨ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ
. . .  about 4 hours ago
ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  about 4 hours ago
ਮੋਗਾ ,16 ਮਈ (ਗੁਰਤੇਜ ਸਿੰਘ ਬੱਬੀ)- ਚਿੱਟੇ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਰਾਜ ਕੁਮਾਰ ਪੁੱਤਰ ਮਲਕੀਅਤ ਸਿੰਘ ਵਾਸੀ ਪ੍ਰੀਤ ਨਗਰ ...
ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ ਵਿਚ ਲੱਗੀ ਅੱਗ
. . .  about 5 hours ago
ਕਟੜਾ, 16 ਮਈ - ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ 'ਚ ਅੱਗ ਲੱਗ ਗਈ । ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਦੇ ਯਤਨ ...
ਨਸ਼ੇ ਦੀ ਹਾਲਤ 'ਚ ਪਿਤਾ ਵਲੋਂ ਮੰਜੇ ਦਾ ਪਾਵਾਂ ਮਾਰ ਕੇ ਚਾਰ ਸਾਲ ਦੀ ਧੀ ਦਾ ਕਤਲ
. . .  about 5 hours ago
ਭਾਈਰੂਪਾ (ਬਠਿੰਡਾ),16 ਮਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲ ਦੀ ਧੀ ਦੇ ਸਿਰ ਵਿਚ ਲੋਹੇ ਦੇ ਮੰਜੇ ਦਾ ਪਾਵਾਂ ਮਾਰ ਕੇ ਕਤਲ ਕਰ ਦੇਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ।ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
. . .  1 minute ago
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ 26,754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂ ਚੰਡੀਗੜ੍ਹ, 16 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ...
ਸਾਰਾ ਦੇਸ਼ ਇਸ ਗੱਲੋਂ ਚਿੰਤਤ ਹੈ ਕਿ ਕਸ਼ਮੀਰ’ਚ ਅੱਜ ਵੀ ਕਸ਼ਮੀਰੀ ਪੰਡਿਤ ਸੁਰੱਖਿਅਤ ਕਿਉਂ ਨਹੀਂ ਹਨ ? - ਕੇਜਰੀਵਾਲ
. . .  about 6 hours ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਇਕ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਹੋਇਆ ਸੀ, ਸਾਡੀ ਫ਼ੌਜ ਨੇ ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਪ ਮੰਡਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  about 6 hours ago
ਚੰਡੀਗੜ੍ਹ,16 ਮਈ (ਅਜੀਤ ਬਿਊਰੋ) -ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪ.ਰ.) ਅਤੇ ਅਧਿਕਾਰੀਆਂ ਨੂੰ ਨਿਯੁਕਤੀ ...
ਤਾਜ ਮਹਿਲ, ਕੁਤੁਬ ਮੀਨਾਰ -ਕੀ-ਕੀ ਬੰਦ ਕਰੋਗੇ ? - ਮਹਿਬੂਬਾ ਮੁਫਤੀ
. . .  about 6 hours ago
ਸ੍ਰੀਨਗਰ, 16 ਮਈ - ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਜ ਮਹਿਲ, ਕੁਤੁਬ ਮੀਨਾਰ ਕੀ ਬੰਦ ਕੀਤੇ ਜਾਣਗੇ ? ਇੱਥੇ 50% ਸੈਰ-ਸਪਾਟਾ ਇਹ ਦੇਖਣ ਲਈ ਆਉਂਦਾ ਹੈ ਕਿ ਮੁਗਲਾਂ ਨੇ ਕੀ ਬਣਾਇਆ ...
ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ...
ਸ੍ਰੀਨਗਰ : ਫਾਰੂਕ ਅਬਦੁੱਲਾ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਪਾਬੰਦੀ ਦੀ ਕੀਤੀ ਮੰਗ
. . .  about 7 hours ago
ਗੁਜਰਾਤ ਦਾ ਵਡਨਗਰ ਜਿੱਥੇ ਮੇਰਾ ਜਨਮ ਹੋਇਆ , ਉਹ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ - ਮੋਦੀ
. . .  about 7 hours ago
ਲੁੰਬੀਨੀ, 16 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਸਥਾਨ 'ਤੇ ਮੇਰਾ ਜਨਮ ਹੋਇਆ ਸੀ, ਉਹ ਗੁਜਰਾਤ ਦਾ ਵਡਨਗਰ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ। ਅੱਜ ਵੀ ਇੱਥੇ ...
ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਟਵੀਟ
. . .  about 7 hours ago
ਚੰਡੀਗੜ੍ਹ, 16 ਮਈ - ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਹੈ ਕਿ ''ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਅਤੇ ਸਬ-ਤਹਿਸੀਲਾਂ ...
ਨਾਬਾਲਗ ਲੜਕੀ ਨਾਲ ਜਬਰ ਜਨਾਹ, ਦੋਸ਼ੀ ਵਿਰੁੱਧ ਪਰਚਾ ਦਰਜ
. . .  about 7 hours ago
ਰਾਮ ਤੀਰਥ, 16 ਮਈ ( ਧਰਵਿੰਦਰ ਸਿੰਘ ਔਲਖ ) - ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਰਾਤ ਸਮੇਂ ਇਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਮਾਘ ਸੰਮਤ 553

ਕਪੂਰਥਲਾ / ਫਗਵਾੜਾ

ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਨਾਮਜ਼ਦਗੀਆਂ ਅੱਜ ਤੋਂ, ਪ੍ਰਸ਼ਾਸਨ ਨੇ ਕੀਤੇ ਪੁਖ਼ਤਾ ਪ੍ਰਬੰਧ

ਕਪੂਰਥਲਾ, 24 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 20 ਫਰਵਰੀ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਭਰਨ ਦੀ ਪ੍ਰਕਿਰਿਆ 25 ਜਨਵਰੀ ਤੋਂ ਸ਼ੁਰੂ ਹੋਵੇਗੀ | ਇਸ ਲਈ ਜ਼ਿਲ੍ਹੇ ਦੇ ਚਾਰੇ ਹਲਕਿਆਂ ਸੁਲਤਾਨਪੁਰ ਲੋਧੀ, ਭੁਲੱਥ, ਕਪੂਰਥਲਾ ਤੇ ਫਗਵਾੜਾ ਵਿਚ ਨਾਮਜ਼ਦਗੀ ਪ੍ਰਕਿਰਿਆ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ | ਦੀਪਤੀ ਉੱਪਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਨਾਮਜ਼ਦਗੀ ਪਰਚੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਵੱਖ-ਵੱਖ ਹਲਕਿਆਂ ਦੇ ਸੰਬੰਧਿਤ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਕੋਲ ਜਮਾਂ ਕਰਵਾਏ ਜਾ ਸਕਣਗੇ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪਰਚੇ ਭਰਨ ਦੀ ਆਖ਼ਰੀ ਮਿਤੀ 1 ਫਰਵਰੀ ਹੋਵੇਗੀ, ਜਦਕਿ 2 ਫਰਵਰੀ ਨੂੰ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ ਤੇ 4 ਫਰਵਰੀ ਤੱਕ ਨਾਮਜ਼ਦਗੀ ਪਰਚੇ ਵਾਪਸ ਲਏ ਜਾ ਸਕਣਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 26 ਜਨਵਰੀ ਤੇ 30 ਜਨਵਰੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਛੁੱਟੀ ਹੋਣ ਕਾਰਨ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਨਾਮਜ਼ਦਗੀ ਪਰਚੇ ਦਾਖਲ ਨਹੀਂ ਹੋ ਸਕਣਗੇ | ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਸਪਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰ ਦਾ ਕਿਸੇ ਇਕ ਹਲਕੇ ਵਿਚ ਰਜਿਸਟਰ ਵੋਟਰ ਹੋਣਾ ਜ਼ਰੂਰੀ ਹੈ ਤੇ ਨਾਮਜ਼ਦਗੀ ਪਰਚੇ ਦਾਖਲ ਕਰਨ ਵਾਲੇ ਉਮੀਦਵਾਰ ਵਲੋਂ ਰਿਟਰਨਿੰਗ ਅਫ਼ਸਰ ਨੂੰ ਵੋਟਰ ਸੂਚੀ ਵਿਚ ਦਰਜ ਆਪਣੇ ਨਾਂਅ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਵੀ ਪੇਸ਼ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪਰਚੇ ਭਰਨ ਲਈ ਉਮੀਦਵਾਰਾਂ ਦੇ ਨਾਲ ਕੇਵਲ ਦੋ ਵਿਅਕਤੀ ਹੀ ਰਿਟਰਨਿੰਗ ਅਫ਼ਸਰ ਕੋਲ ਜਾ ਸਕਣਗੇ | ਦੀਪਤੀ ਉੱਪਲ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪਰਚੇ ਆਨਲਾਈਨ ਦਾਖਲ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਤਹਿਤ ਉਮੀਦਵਾਰ ਆਪਣਾ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਨਾਲ ਸਬੰਧਿਤ ਦਸਤਾਵੇਜ਼ ਵੀ ਆਨਲਾਈਨ ਅਪਲੋਡ ਕਰ ਸਕਣਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੀ ਸਹੂਲਤ ਲਈ ਸੁਵਿਧਾ ਐਪ ਵੀ ਜਾਰੀ ਕੀਤੀ ਗਈ ਹੈ | ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਚੋਣ ਲੜਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ |

ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨ ਮੋਟਰਸਾਈਕਲ ਤੇ ਹਥਿਆਰਾਂ ਸਮੇਤ ਕਾਬੂ

ਭੁਲੱਥ, 24 ਜਨਵਰੀ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਭੁਲੱਥ ਪੁਲਿਸ ਵਲੋਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫ਼ਸਰ ਸਬ ...

ਪੂਰੀ ਖ਼ਬਰ »

ਵਿਧਾਇਕ ਚੀਮਾ ਦਾ ਚਚੇਰਾ ਭਰਾ, ਭਤੀਜਾ ਤੇ ਭਤੀਜ ਨੂੰ ਹ ਨੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਦਿੱਤਾ ਸਮਰਥਨ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਉਸ ਦੇ ਚਚੇਰਾ ਭਰਾ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਭਤੀਜਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 292 ਮਾਮਲੇ ਆਏ ਸਾਹਮਣੇ, ਤਿੰਨ ਦੀ ਮੌਤ

ਕਪੂਰਥਲਾ, 24 ਜਨਵਰੀ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 292 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ | ਜਿਨ੍ਹਾਂ ਵਿਚ 61 ਸਾਲਾ ਵਿਅਕਤੀ ਵਾਸੀ ਮੇਵਾ ਸਿੰਘ ਵਾਲਾ, 70 ਸਾਲਾ ਔਰਤ ਵਾਸੀ ਪਿੰਡ ਜੈਦ ਤੇ 40 ਸਾਲਾ ਵਿਅਕਤੀ ਵਾਸੀ ...

ਪੂਰੀ ਖ਼ਬਰ »

ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਬੂਸਟਰ ਡੋਜ਼ ਲਗਵਾਉਣ-ਦੀਪਤੀ ਉੱਪਲ

ਕਪੂਰਥਲਾ, 24 ਜਨਵਰੀ (ਵਿ.ਪ੍ਰ.)-ਕੋਰੋਨਾ ਦੇ ਵਧਦੇ ਕੇਸਾਂ ਨੂੰ ਮੁੱਖ ਰੱਖਦਿਆਂ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਦੇ ਟੀਕੇ ਦੀ ਬੂਸਟਰ ਡੋਜ਼ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 30 ਵਿਚ 25 ਜਨਵਰੀ, 27 ਜਨਵਰੀ ਤੇ 28 ...

ਪੂਰੀ ਖ਼ਬਰ »

ਬੇਕਾਬੂ ਹੋਈ ਵੈਨ ਕਾਰਨ ਵਿਅਕਤੀ ਦੀ ਹੋਈ ਮੌਤ ਦੇ ਸੰਬੰਧ 'ਚ ਡਰਾਈਵਰ ਖ਼ਿਲਾਫ਼ ਕੇਸ ਦਰਜ

ਫਗਵਾੜਾ, 24 ਜਨਵਰੀ (ਹਰਜੋਤ ਸਿੰਘ ਚਾਨਾ)- ਕੱਲ੍ਹ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਇਕ ਰਿਕਵਰੀ ਵੈਨ ਵਲੋਂ ਬੇਕਾਬੂ ਹੋ ਕੇ ਇਕ ਵਿਅਕਤੀ ਦੇ ਉੱਤੇ ਚੜ੍ਹ ਜਾਣ ਤੇ ਦੋ ਕਾਰਾਂ ਦਾ ਨੁਕਸਾਨ ਕਰਨ ਦੇ ਸੰਬੰਧ 'ਚ ਸਤਨਾਮਪੁਰਾ ਪੁਲੀਸ ਨੇ ਵੈਨ ਦੇ ਡਰਾਈਵਰ ਖ਼ਿਲਾਫ਼ ਧਾਰਾ 279, ...

ਪੂਰੀ ਖ਼ਬਰ »

ਸ਼ੇਖੂਪੁਰ ਦੇ ਪ੍ਰਮੁੱਖ ਅਕਾਲੀ ਆਗੂ ਕੈਪਟਨ ਜੋਗਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਪਰਿਵਾਰਾਂ ਸਮੇਤ ਕਾਂਗਰਸ ਚ ਸ਼ਾਮਿਲ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਸ਼ੇਖੂਪੁਰ ਦੇ ਸ਼ੋ੍ਰਮਣੀ ਅਕਾਲੀ ਦਲ ਨਾਲ ਸੰਬੰਧਿਤ ਪ੍ਰਮੁੱਖ ਆਗੂਆਂ ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਵਿਧਾਇਕ ਧਾਲੀਵਾਲ ਦੇ ਪੱਖ 'ਚ ਪਿੰਡਾਂ 'ਚ ਕੀਤਾ ਪ੍ਰਚਾਰ

ਖਲਵਾੜਾ, 24 ਜਨਵਰੀ (ਮਨਦੀਪ ਸਿੰਘ ਸੰਧੂ)-20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀ ਤਿਆਰ ਕਰ ਲਈ ਹੈ | ਇਸ ਕੜ੍ਹੀ ਤਹਿਤ ਸੋਮਵਾਰ ਨੂੰ ਬਲਾਕ ਕਮੇਟੀ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਹਨੀ ਧਾਲੀਵਾਲ ਦੀ ਅਗਵਾਈ ...

ਪੂਰੀ ਖ਼ਬਰ »

ਮੌਜੂਦਾ ਕੌਂਸਲਰ ਅਸ਼ੋਕ ਮੋਗਲਾ ਨੇ ਵਿਧਾਇਕ ਚੀਮਾ ਦਾ ਸਾਥ ਛੱਡ ਫੜਿਆ ਰਾਣੇ ਦਾ ਪੱਲਾ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਇਕ ਨਵਤੇਜ ਸਿੰਘ ਚੀਮਾ ਦੇ ਬਹੁਤ ਹੀ ਕਰੀਬੀ ਸਾਥੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਅਸ਼ੋਕ ਕੁਮਾਰ ਮੋਗਲਾ ਨੇ ਬੀਤੀ ਰਾਤ ਵਿਧਾਇਕ ਚੀਮਾ ਦਾ ਸਾਥ ਛੱਡ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ...

ਪੂਰੀ ਖ਼ਬਰ »

8 ਪਰਿਵਾਰ ਕਾਂਗਰਸ 'ਚ ਸ਼ਾਮਿਲ

ਸ਼ਾਹਕੋਟ, 24 ਜਨਵਰੀ (ਬਾਂਸਲ)-ਪਿੰਡ ਫਾਜਲਵਾਲ ਦੇ ਮਨੋਹਰ ਲਾਲ (ਪਿ੍ੰਸ ਟੇਲਰ ਸ਼ਾਹਕੋਟ), ਵਿਕਰਮਜੀਤ ਸਿੰਘ, ਬਲਦੇਵ ਸਿੰਘ ਟੇਲਰ ਮਾਸਟਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ, ਜਗਵਿੰਦਰ ਸਿੰਘ ਨੇ ਅਕਾਲੀ ਦਲ (ਬ) ਨੂੰ ਅਲਵਿਦਾ ...

ਪੂਰੀ ਖ਼ਬਰ »

ਕੈਪਟਨ ਹਰਮਿੰਦਰ ਸਿੰਘ ਨੇ ਅੱਧੀ ਦਰਜਨ ਪਿੰਡਾਂ 'ਚ ਭਰਵੀਆਂ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਸੱਤਾ ਵਿਚ ਆਉਣ ਤੇ ਹਲਕੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਵਾਲਾ ਮਾਹੌਲ ਦੇਵਾਂਗੇ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਪਿੰਡ ਸ਼ੇਰਪੁਰ ਦੋਨਾ, ਨਸੀਰੇਵਾਲ, ...

ਪੂਰੀ ਖ਼ਬਰ »

ਮਹਿਤਾਬ ਸਿੰਘ ਖਹਿਰਾ ਨੇ ਕਸਬਾ ਢਿਲਵਾਂ 'ਚ ਕੀਤਾ ਚੋਣ ਪ੍ਰਚਾਰ

ਢਿਲਵਾਂ, 24 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਕਸਬਾ ਢਿਲਵਾਂ ਵਿਖੇ ਮਹਿਤਾਬ ਸਿੰਘ ਖਹਿਰਾ ਸੀਨੀਅਰ ਕਾਂਗਰਸੀ ਆਗੂ ਵਲੋਂ ਆਪਣੇ ਪਿਤਾ ਸੁਖਪਾਲ ਸਿੰਘ ਖਹਿਰਾ ਸਾਬਕਾ ਵਿਧਾਇਕ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਹ ਆਪਣੇ ਸਾਥੀਆਂ ਸਮੇਤ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੀਟਿੰਗ

ਫਗਵਾੜਾ, 24 ਜਨਵਰੀ (ਹਰਜੋਤ ਸਿੰਘ ਚਾਨਾ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੀਟਿੰਗ ਫਗਵਾੜਾ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਦੇ ਨਿਵਾਸ ਵਿਖੇ ਹੋਈ, ਜਿਸ 'ਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਸ਼ਾਮਿਲ ਹੋਏ | ਇਸ ਮੌਕੇ ਗੁਰਪਾਲ ...

ਪੂਰੀ ਖ਼ਬਰ »

ਸ਼ਸ਼ੀ ਪਾਠਕ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਿਲ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਦੇ ਵਾਰਡ 2 ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਚੁੱਕੇ ਭਾਜਪਾ ਆਗੂ ਸ਼ਸ਼ੀ ਪਾਠਕ ਨੇ ਅੱਜ ਭਾਜਪਾ ਨੂੰ ਅਲਵਿਦਾ ਕਹਿਕੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਜਿਸ ਨਾਲ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ...

ਪੂਰੀ ਖ਼ਬਰ »

ਰਾਣਾ ਇੰਦਰਪ੍ਰਤਾਪ ਸਿੰਘ ਨੇ ਪਿੰਡ ਮੁਹੱਬਲੀਪੁਰ, ਫੌਜੀ ਕਾਲੋਨੀ ਵਿਖੇ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਨੌਜਵਾਨ ਆਗੂ ਰਾਣਾ ਇੰਦਰਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਨੇ ਦਾਅਵਾ ਕੀਤਾ ਕਿ ਚੀਮਾ ਨੂੰ ਉਮੀਦਵਾਰ ਬਣਾਏ ਜਾਣ 'ਤੇ ਲੋਕ ਹੈਰਾਨ ਹਨ ਅਤੇ ਇਸ ਦੇ ਬਾਅਦ ਵੀ ਲੋਕਾਂ ਦਾ ਝੁਕਾਅ ਉਨ੍ਹਾਂ ਵੱਲ ਵੱਧ ਰਿਹਾ ਹੈ ਜੋ ਕਿ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਕਾਂਗਰਸ ਤੋਂ ਨਿਜਾਤ ਪਾਉਣ ਲਈ ਕਾਹਲੇ-ਦਲਜੀਤ ਸਿੰਘ ਚੀਮਾ

ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਬੁਲਾਰੇ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਚੋਣਾਂ ਦੇ ਸੰਬੰਧ ਵਿਚ ਵਿਚਾਰ ਚਰਚਾ ਲਈ ਵਿਸ਼ੇਸ਼ ਤੌਰ 'ਤੇ ਫਗਵਾੜਾ ਪੁੱਜੇ | ਜਿੱਥੇ ਅਕਾਲੀ ਦਲ ਪੀ ਏ ਸੀ ਦੇ ਮੈਂਬਰ ...

ਪੂਰੀ ਖ਼ਬਰ »

ਅਕਾਲੀ ਦਲ ਦੇ ਕੌਂਸਲਰ ਪ੍ਰਦੀਪ ਸਿੰਘ ਲਵੀ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਵਾਰਡ ਨੰਬਰ 16 ਦੇ ਸ਼ੋ੍ਰਮਣੀ ਅਕਾਲੀ ਦਲ ਨਾਲ ਸੰਬੰਧਿਤ ਕੌਂਸਲਰ ਪ੍ਰਦੀਪ ਸਿੰਘ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਪਿੰਡ ਫੱਤੂਚੱਕ 'ਚ ਚੋਣ ਪ੍ਰਚਾਰ

ਢਿਲਵਾਂ, 24 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਹਲਕਾ ਭੁਲੱਥ ਤੋਂ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਵਲੋਂ ਨਜ਼ਦੀਕੀ ਪਿੰਡ ਫੱਤੂਚੱਕ ਵਿਖੇ ਚੋਣ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ ਲਾਮਬੰਦ ਕਰਦਿਆਂ ...

ਪੂਰੀ ਖ਼ਬਰ »

ਰਾਣਾ ਇੰਦਰਪ੍ਰਤਾਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਾਂਗੇ-ਕਰਮਬੀਰ ਕੇਬੀ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ | ਇਹ ਦਾਅਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ...

ਪੂਰੀ ਖ਼ਬਰ »

ਚੀਮਾ ਜਿੱਤ ਕੇ ਆਉਣ ਵਾਲੀ ਸਰਕਾਰ 'ਚ ਕੈਬਨਿਟ ਮੰਤਰੀ ਵੀ ਹੋਣਗੇ-ਚੇਅਰਮੈਨ ਪੱਪਾ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਇਕ ਨਵਤੇਜ ਸਿੰਘ ਚੀਮਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼ਾਨ ਨਾਲ ਨਾ ਸਿਰਫ਼ ਜਿੱਤ ਹਾਸਲ ਕਰਨਗੇ, ਸਗੋਂ ਆਉਣ ਵਾਲੀ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਹੋਣਗੇ | ਇਨ੍ਹਾਂ ਇਹ ਦਾਅਵਾ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਲਵਲੀ ਵਾਲੀਆ ਦੇ ਗ੍ਰਹਿ ਅਰਬਨ ਅਸਟੇਟ ਵਿਖੇ ਗੜ੍ਹੀ ਦੇ ਹੱਕ 'ਚ ਹੋਈ ਮੀਟਿੰਗ

ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਫਗਵਾੜਾ ਹਲਕੇ ਤੋਂ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਹਰਬਿੰਦਰ ਸਿੰਘ ਲਵਲੀ ਵਾਲੀਆ ਦੇ ਗ੍ਰਹਿ ...

ਪੂਰੀ ਖ਼ਬਰ »

ਤਰਫ ਹਾਜੀ ਤੋਂ ਸਰਪੰਚ ਜਸਬੀਰ ਸਿੰਘ ਨੇ ਸਾਥੀਆਂ ਸਮੇਤ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਦਿੱਤਾ ਸਮਰਥਨ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਿੰਡ ਤਰਫ਼ ਹਾਜੀ ਤੋਂ ਡਾ ਜਸਬੀਰ ਸਿੰਘ ਸਰਪੰਚ ਨੇ ਸਾਥੀਆਂ ਸਮੇਤ ਰਾਣਾ ਇੰਦਰ ਸਿੰਘ ...

ਪੂਰੀ ਖ਼ਬਰ »

ਜਥੇ: ਕੁਲਵੰਤ ਸਿੰਘ ਜੋਸਨ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ

ਕਪੂਰਥਲਾ, 24 ਜਨਵਰੀ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਦਲ ਸ਼ਹਿਰੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਵਾਲੀਆ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨਾਲ ਸਲਾਹ ਮਸ਼ਵਰੇ ਉਪਰੰਤ ਜਥੇਦਾਰ ਕੁਲਵੰਤ ਸਿੰਘ ਜੋਸਨ ...

ਪੂਰੀ ਖ਼ਬਰ »

ਫਗਵਾੜਾ ਨਾਲ ਆਈ.ਏ.ਐਸ. ਅਧਿਕਾਰੀਆਂ ਦਾ ਡਾਹਢਾ ਪ੍ਰੇਮ

ਫਗਵਾੜਾ, 24 ਜਨਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ ਇਕ ਅਜਿਹਾ ਵਿਧਾਨ ਸਭਾ ਖੇਤਰ ਹੈ ਜਿੱਥੋਂ ਵਿਧਾਇਕ ਬਣਨ ਲਈ ਸਾਬਕਾ ਆਈ.ਏ.ਐਸ ਅਧਿਕਾਰੀਆਂ ਦਾ ਡਾਹਢਾ ਪ੍ਰੇਮ ਹੈ | ਇਸ ਖੇਤਰ ਤੋਂ ਪੰਜਾਬ ਦੇ ਸਾਬਕਾ ਆਈ.ਏ.ਐਸ ਅਧਿਕਾਰੀ ਸੋਮ ਪ੍ਰਕਾਸ਼ ਦੋ ਵਾਰ, ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸਾਡੀ ਪਾਰਟੀ ਦਾ ਮੁੱਖ ਉਦੇਸ਼ ਕਿਸਾਨੀ ਮਸਲੇ, ਬੇਰੁਜ਼ਗਾਰੀ, ਨਸ਼ਿਆਂ ਦੇ ਮੁੱਦੇ ਹੱਲ ਕਰਨਾ-ਸਰਦੂਲ ਥਿੰਦ

ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਲੋਕ ਇਨਸਾਨੀਅਤ ਵਿਕਾਸ ਪਾਰਟੀ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸਰਦੂਲ ਸਿੰਘ ਥਿੰਦ ਨੇ ਸਥਾਨਕ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ...

ਪੂਰੀ ਖ਼ਬਰ »

30,000 ਮਿਲੀ ਲੀਟਰ ਨਾਜਾਇਜ਼ ਸ਼ਰਾਬ, ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ

ਢਿਲਵਾਂ, 24 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਵਲੋਂ 30,000 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਮੋਟਰਸਾਈਕਲ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਚਰਨਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਹਾਈਟੈੱਕ ਨਾਕਾ ਢਿਲਵਾਂ ਵਿਖੇ ਵਾਹਨਾਂ ਦੀ ਕੀਤੀ ਜਾਂਚ

ਢਿਲਵਾਂ, 24 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ ਕਪੂਰਥਲਾ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਢਿਲਵਾਂ ਦੇ ਮੁਖੀ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵਲੋਂ ਹਾਈਟੈੱਕ ...

ਪੂਰੀ ਖ਼ਬਰ »

ਆਈ.ਜੀ. ਅਰੁਣਪਾਲ ਸਿੰਘ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਕੀਤਾ ਗੁਰੂ ਨਾਨਕ ਸਟੇਡੀਅਮ ਦਾ ਦੌਰਾ

ਕਪੂਰਥਲਾ, 24 ਜਨਵਰੀ (ਸਡਾਨਾ) -ਆਈ.ਜੀ. ਜਲੰਧਰ ਰੇਂਜ ਅਰੁਣਪਾਲ ਸਿੰਘ ਵਲੋਂ ਅੱਜ ਗੁਰੂ ਨਾਨਕ ਸਟੇਡੀਅਮ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਗਣਤੰਤਰ ਦਿਵਸ ਸੰਬੰਧੀ ਹੋਣ ਵਾਲੇ ਸਮਾਗਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੇ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ 26 ਨੂੰ

ਫਗਵਾੜਾ, 24 ਜਨਵਰੀ (ਵਾਲੀਆ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਪਾਤਸ਼ਾਹੀ ਛੇਵੀਂ ਚੌੜਾ ਖ਼ੂਹ ਅਤੇ ...

ਪੂਰੀ ਖ਼ਬਰ »

ਡਿਵਾਈਨ ਸਕੂਲ ਦੀ ਵਿਦਿਆਰਥਣ ਅਨੂ ਦੇ ਹਿੱਸੇ ਆਇਆ ਬੁਲੰਦ ਆਵਾਜ਼ ਦਾ ਖ਼ਿਤਾਬ

ਫਗਵਾੜਾ, 24 ਜਨਵਰੀ (ਤਰਨਜੀਤ ਸਿੰਘ ਕਿੰਨੜਾ)–ਪਿਛਲੇ ਦਿਨੀ ਇੰਟਰਨੈਸ਼ਨਲ ਲਾਇਨਜ਼ ਕਲੱਬ ਫਗਵਾੜਾ ਵਲੋਂ ਕਰਵਾਏ ਗਏ ਸਵ. ਸੁਰਜੀਤ ਬਿੰਦਰਰਖੀਆ ਦੀ ਯਾਦ ਵਿਚ ਲੋਕ ਗੀਤ ਮੁਕਾਬਲੇ ਵਿਚੋਂ ਡਿਵਾਇਨ ਸਕੂਲ ਦੀ ਵਿਦਿਆਰਥਣ ਅਨੂ ਨੂੰ ਬੁਲੰਦ ਆਵਾਜ਼ ਦਾ ਖ਼ਿਤਾਬ ਮਿਲਿਆ | ...

ਪੂਰੀ ਖ਼ਬਰ »

ਅਧਿਆਪਕਾਂ ਦੇ ਹੋਰ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣ-ਜੈਮਲ ਸਿੰਘ

ਕਪੂਰਥਲਾ, 24 ਜਨਵਰੀ (ਵਿ.ਪ੍ਰ.)-ਡੈਮੋਕਰੈਟਿਕ ਟੀਚਰ ਫ਼ਰੰਟ ਕਪੂਰਥਲਾ ਇਕਾਈ ਦਾ ਇਕ ਵਫ਼ਦ ਰਜੇਸ਼ ਕੁਮਾਰ ਬੀ.ਪੀ.ਈ.ਓ. ਕਪੂਰਥਲਾ-1 ਤੇ ਕਪੂਰਥਲਾ-3 ਨੂੰ ਮਿਲਿਆ | ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ ਦੀ ਅਗਵਾਈ ਵਿਚ ਵਫ਼ਦ ਨੇ ਬੀ.ਪੀ.ਈ.ਓ. ਨੂੰ ਦਿੱਤੇ ਇਕ ਮੰਗ ਪੱਤਰ ...

ਪੂਰੀ ਖ਼ਬਰ »

ਐਡਵੋਕੇਟ ਵਿਜੈ ਸ਼ਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਫਗਵਾੜਾ, 24 ਜਨਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪ੍ਰਮੁੱਖ ਵਕੀਲ ਵਿਜੈ ਸ਼ਰਮਾ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਐਮ.ਕੇ. ਸ਼ਰਮਾ (95) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬੰਗਾ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ...

ਪੂਰੀ ਖ਼ਬਰ »

36ਵੇਂ ਫਗਵਾੜਾ ਇਨਵਾਇਰਨਮੈਂਟ ਮੇਲੇ ਦੇ ਦੂਜੇ ਦਿਨ ਆਨਲਾਈਨ ਮੁਕਾਬਲਿਆਂ 'ਚ ਇਨਾਮਾਂ ਦੀ ਵੰਡ

ਫਗਵਾੜਾ, 24 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਸੱਦੇ 'ਤੇ ਵੱਖੋ-ਵੱਖਰੀਆਂ ਸੰਸਥਾਵਾਂ ਵੱਲੋਂ ਕਰਵਾਏ ਗਏ ਆਨਲਾਈਨ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੇ ਦੂਜੇ ਦਿਨ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਪੇਂਟਿੰਗ ...

ਪੂਰੀ ਖ਼ਬਰ »

ਮਾਣਕਾ ਵਿਖੇ ਦੋ ਦਿਨਾਂ ਕਬੱਡੀ ਖੇਡ ਮੇਲਾ 7 ਤੇ 8 ਨੂੰ

ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਮਾਣਕ ਵਿਖੇ ਪੇਂਡੂ ਖੇਡ ਮੇਲਾ ਅਤੇ ਸੱਤਵਾਂ ਕਬੱਡੀ ਦਾ ਮਹਾਂ ਯੁੱਧ 7 ਅਤੇ 8 ਫਰਵਰੀ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਪਿੰਡ ਮਾਣਕ ਦੇ ਉੱਘੇ ਸਮਾਜ ਸੇਵਕ ਰਾਜਵੀਰ ਸਿੰਘ ਮਾਣਕ ਯੂ. ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਫਗਵਾੜਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦ ਗੰਜ ...

ਪੂਰੀ ਖ਼ਬਰ »

ਕਾਂਗਰਸੀ ਆਗੂ ਬਿਕਰਮ ਸਿੰਘ ਮਾਨ ਨੂੰ ਸਦਮਾ, ਮਾਤਾ ਗੁਰਦੀਪ ਕੌਰ ਦਾ ਦਿਹਾਂਤ

ਨਡਾਲਾ, 24 ਜਨਵਰੀ (ਮਾਨ)-ਨਡਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਟਰੱਕ ਯੂਨੀਅਨ ਨਡਾਲਾ ਦੇ ਪ੍ਰਧਾਨ ਬਿਕਰਮ ਸਿੰਘ ਮਾਨ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੇ ਪੂਜਨੀਕ ਮਾਤਾ ਗੁਰਦੀਪ ਕੌਰ ਪਤਨੀ ਸਵ: ਮੋਹਨ ਸਿੰਘ ਮਾਨ (ਸਾਬਕਾ ਸਰਪੰਚ) ਅਚਾਨਕ ਚੱਲ ਵਸੇ | ...

ਪੂਰੀ ਖ਼ਬਰ »

ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਬੱਚਿਆਂ ਦੇ ਕਵਿਤਾ ਮੁਕਾਬਲੇ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦਾ ਆਨਲਾਈਨ ਕਵਿਤਾ ਦਾ ਮੁਕਾਬਲਾ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਡਾ: ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੱਚਿਆਂ ਨੂੰ ...

ਪੂਰੀ ਖ਼ਬਰ »

ਰਾਸ਼ਟਰੀ ਬਾਲੜੀ ਦਿਵਸ ਮਨਾਉਣ ਦਾ ਉਦੇਸ਼ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ -ਡਾ: ਢਿੱਲੋਂ

ਕਪੂਰਥਲਾ, 24 ਜਨਵਰੀ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਰਾਸ਼ਟਰੀ ਬਾਲੜੀ ਦਿਵਸ ਮੌਕੇ ਇਕ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਪਿੰ੍ਰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਜੋ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਨੇ ਕਿਹਾ ਕਿ ਬਾਲੜੀ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ

ਨੂਰਮਹਿਲ, 24 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਸ਼੍ਰੋਮਣੀ ਅਕਾਲੀ ਦਲ ਨੇ ਇਸਤਰੀ ਅਕਾਲੀ ਦਲ ਬਿਲਗਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਚੋਣ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਕੀਤੀ ਗਈ | ਜਿਸ 'ਚ ਸੁਰਿੰਦਰ ਕੌਰ ਪ©ਧਾਨ, ਬਲਜਿੰਦਰ ਕੌਰ ਸੀਨੀਅਰ ਮੀਤ ਪ©ਧਾਨ, ਬਬਲੀ ਮੀਤ ...

ਪੂਰੀ ਖ਼ਬਰ »

ਸ਼ਾਹਕੋਟ ਸਬ-ਡਵੀਜ਼ਨ 'ਚ 27 ਥਾਵਾਂ 'ਤੇ ਟੀਕਾਕਰਨ ਕੈਂਪ ਸ਼ੁਰੂ-ਐੱਸ.ਡੀ.ਐੱਮ.

ਸ਼ਾਹਕੋਟ, 24 ਜਨਵਰੀ (ਸੁਖਦੀਪ ਸਿੰਘ)-ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਤੇ ਐਸ.ਡੀ.ਐੱਮ. ਦਫ਼ਤਰ ਸ਼ਾਹਕੋਟ ਵਲੋਂ ਸਾਂਝੇ ਤੌਰ 'ਤੇ ਚਲਾਈ ਟੀਕਾਕਰਨ ਮੁਹਿੰਮ ਤਹਿਤ ਸਬ-ਡਵੀਜ਼ਨ ਸ਼ਾਹਕੋਟ 'ਚ 27 ਥਾਂਵਾ 'ਤੇ ਟੀਕਾਕਰਨ ਕੈਂਪ ਸ਼ੁਰੂ ਕੀਤੇ ਗਏ ਹਨ | ਜਾਣਕਾਰੀ ...

ਪੂਰੀ ਖ਼ਬਰ »

ਸੈਲੂਨ 'ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਾ 15 ਪੇਟੀਆਂ ਸ਼ਰਾਬ ਸਮੇਤ ਗਿ੍ਫ਼ਤਾਰ

ਜਲੰਧਰ, 24 ਜਨਵਰੀ (ਐੱਮ.ਐੱਸ. ਲੋਹੀਆ)-ਸੈਲੂਨ 'ਤੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਕੋਲੋਂ 15 ਪੇਟੀਆਂ ਸ਼ਰਾਬ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਹਿਮਾਂਸ਼ੂ (20) ਪੁੱਤਰ ਪਵਨ ਕੁਮਾਰ ...

ਪੂਰੀ ਖ਼ਬਰ »

26 ਤੇ 30 ਜਨਵਰੀ ਨੂੰ ਬੰਦ ਰਹਿਣਗੀਆਂ ਦੁਕਾਨਾਂ

ਜਲੰਧਰ, 24 ਜਨਵਰੀ (ਸ਼ਿਵ)-ਇਲੈਕਟ੍ਰੋਨਿਕਸ ਐਸੋਸੀਏਸ਼ਨ ਫਗਵਾੜਾ ਗੇਟ ਦੀਆਂ ਦੁਕਾਨਾਂ 26 ਜਨਵਰੀ ਗਣਤੰਤਰ ਦਿਵਸ ਤੋਂ ਇਲਾਵਾ ਮਹੀਨੇ ਦਾ ਆਖ਼ਰੀ ਐਤਵਾਰ ਹੋਣ ਕਰਕੇ 30 ਜਨਵਰੀ ਨੂੰ ਵੀ ਦੁਕਾਨਾਂ ਬੰਦ ਰਹਿਣਗੀਆਂ | ਜਿਨ੍ਹਾਂ ਵਿਚ ਫਗਵਾੜਾ ਗੇਟ, ਚਹਾਰ ਬਾਗ਼, ਰੇਲਵੇ ਰੋਡ, ...

ਪੂਰੀ ਖ਼ਬਰ »

ਵਰਿਆਣਾ ਡੰਪ ਦੇ ਹਾਲਾਤ ਖ਼ਰਾਬ, ਕੂੜਾ ਸੁੱਟਣ ਲਈ ਗੱਡੀਆਂ ਨੂੰ ਲੱਗ ਰਹੇ ਕਈ ਘੰਟੇ

ਜਲੰਧਰ, 24 ਜਨਵਰੀ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਸ਼ਹਿਰ 'ਚ ਚੰਗੀਆਂ ਬਣੀਆਂ ਸੜਕਾਂ ਤੋੜ ਕੇ ਕਰੋੜਾਂ ਦੀਆਂ ਨਵੀਆਂ ਸੜਕਾਂ ਬਣਾਉਣ ਦਾ ਮਾਮਲਾ ਕਾਫੀ ਚਰਚਾ 'ਚ ਰਿਹਾ ਹੈ ਪਰ ਦੂਜੇ ਪਾਸੇ ਵਰਿਆਣਾ ਡੰਪ 'ਤੇ ਇਸ ਵੇਲੇ ਮੌਸਮ ਖ਼ਰਾਬ ਹੋਣ ਕਰਕੇ ਡਰਾਈਵਰਾਂ ਨੂੰ ਭਾਰੀ ...

ਪੂਰੀ ਖ਼ਬਰ »

ਵਿਕਾਸ ਦੇ ਮੁੱਦੇ 'ਤੇ ਲੜਾਂਗਾ ਚੋਣ-ਲਾਡੀ ਸ਼ੇਰੋਵਾਲੀਆ

ਜਲੰਧਰ, 24 ਜਨਵਰੀ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਤੇ ਉਹ ਇਹ ਚੋਣਾਂ ਵੀ ਵਿਕਾਸ ਦੇ ਮੁੱਦੇ 'ਤੇ ਲੜਨਗੇ | ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਨੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ

ਜਲੰਧਰ, 24 ਜਨਵਰੀ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਐਨ.ਐੱਸ.ਐੱਸ. ਯੂਨਿਟ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਮਿਲਕੇ ਪੋਸਟਰ ਮੇਕਿੰਗ ਤੇ ਲੜਕੀਆਂ ਦੁਆਰਾ ਕੀਤੀਆਂ ਪ੍ਰਾਪਤੀਆਂ ਦੀ ਮਾਪਿਆਂ ਨਾਲ ਫ਼ੋਟੋ ਪੇਸ਼ ਕਰਕੇ ਆਨਲਾਈਨ ...

ਪੂਰੀ ਖ਼ਬਰ »

ਡੇਰਾ ਸੱਚਖੰਡ ਬਲਾਂ 'ਚ ਨਤਮਸਤਕ ਹੋਏ ਰਮਨ ਅਰੋੜਾ

ਜਲੰਧਰ, 24 ਜਨਵਰੀ (ਸ਼ਿਵ)-ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਰਮਨ ਅਰੋੜਾ ਅੱਜ ਡੇਰਾ ਸੱਚਖੰਡ ਬਲਾਂ 'ਚ ਨਤਮਸਤਕ ਹੋਏ | ਇਸ ਮੌਕੇ ਰਮਨ ਅਰੋੜਾ ਨੇ ਸੰਤ ਸ੍ਰੀ ਨਿਰੰਜਨ ਦਾਸ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਪਰਮ ਪਿਤਾ ਪ੍ਰਮਾਤਮਾ ਤੋਂ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਪੰਜਾਬੀਆਂ ਨੂੰ ਮੰਗਤੇ ਨਾ ਬਣਾਉਣ ਸਗੋਂ ਚੰਗੇ ਭਵਿੱਖ ਲਈ ਮੌਕੇ ਪੈਦਾ ਕਰਨ-ਡਾ. ਸਵੈਮਾਨ ਸਿੰਘ

ਸੁਲਤਾਨਪੁਰ ਲੋਧੀ, 24 ਜਨਵਰੀ (ਪ.ਪ. ਰਾਹੀਂ)-ਦਿੱਲੀ ਦੀਆਂ ਸਰਹੱਦਾਂ ਤੇ ਆਪਣੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਜੋ ਕਿਸਾਨਾਂ ਦਾ ਪਿਆਰ ਬਣਿਆ ਸੀ ਉਹ ਹੁਣ ਪੰਜਾਬ ਦੇ ਚੰਗੇਰੇ ਭਵਿੱਖ ਲਈ ਅੱਗੇ ਆ ਕੇ ਕੰਮ ਕਰੇਗਾ | 32 ਕਿਸਾਨ ਜਥੇਬੰਦੀਆਂ ਹੁਣ ਪੰਜਾਬ ਵਿਚੋਂ ...

ਪੂਰੀ ਖ਼ਬਰ »

'ਆਪ' ਆਗੂ ਮੰਜੂ ਰਾਣਾ ਨੇ ਰਾਣਾ ਗੁਰਜੀਤ ਸਿੰਘ ਵਿਰੁੱਧ ਸੀ.ਜੀ.ਐਮ. ਦੀ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਉਮੀਦਵਾਰ ਮੰਜੂ ਰਾਣਾ ਨੇ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਸਬੀਰ ਸਿੰਘ ਦੀ ਅਦਾਲਤ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਉਨ੍ਹਾਂ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਸੰਬੰਧ ਵਿਚ ਹੋਣ ਵਾਲੇ ਸਮਾਗਮ ਦੀ ਕਰਵਾਈ ਫ਼ੁਲ ਡਰੈੱਸ ਰਿਹਰਸਲ

ਕਪੂਰਥਲਾ, 24 ਜਨਵਰੀ (ਅਮਰਜੀਤ ਕੋਮਲ)-ਗਣਤੰਤਰ ਦਿਵਸ ਦੇ ਸੰਬੰਧ ਵਿਚ 26 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸੰਖੇਪ ਜਿਹੇ ਸਮਾਗਮ ਵਿਚ ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ ਵਿਚ ਫ਼ੁਲ ਡਰੈੱਸ ਰਿਹਰਸਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX