ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਮਾਰਕਫ਼ੈਡ ਦੇ ਚੇਅਰਮੈਨ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਸਭ ਤੋਂ ਪਹਿਲਾਂ ਬਾਜ਼ੀ ਮਾਰਦਿਆਂ ਕਾਂਗਰਸੀ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ | ਕੋਵਿਡ ਪਾਬੰਦੀਆਂ ਦੀ ਪਾਲਣਾ ਕਰਦਿਆਂ ਕਿੱਕੀ ਢਿੱਲੋਂ ਨੇ ਬਿਨਾਂ ਕੋਈ ਇਕੱਠ ਕੀਤਿਆਂ ਹੀ ਅੱਜ ਟਿੱਲਾ ਬਾਬਾ ਸ਼ੇਖ਼ ਫ਼ਰੀਦ ਵਿਖੇ ਮੱਥਾ ਟੇਕਣ ਪਿੱਛੋਂ ਐਸ.ਡੀ.ਐਮ. ਫ਼ਰੀਦਕੋਟ ਦੇ ਦਫ਼ਤਰ ਜਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਕਿੱਕੀ ਢਿੱਲੋਂ ਫ਼ਰੀਦਕੋਟ ਹਲਕੇ ਵਿਚੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਭ ਤੋਂ ਪਹਿਲੇ ਉਮੀਦਵਾਰ ਬਣ ਗਏ ਹਨ | ਉਨ੍ਹਾਂ ਦੇਵੀ ਦੁਆਰਾ ਮੰਦਰ ਵਿਚ ਵੀ ਮੱਥਾ ਟੇਕਿਆ | ਇਸ ਤੋਂ ਬਾਅਦ ਸ: ਢਿੱਲੋਂ ਨੇ ਜੁਬਲੀ ਸਿਨੇਮਾ ਚੌਕ ਵਿਚ ਪਹੁੰਚ ਕੇ ਚੌਕ ਵਿਚ ਲਗਾਏ ਗਏ 100 ਫੁੱਟ ਉੱਚੇ ਤਿਰੰਗੇ ਕੌਮੀ ਝੰਡੇ ਨੂੰ ਸਲੂਟ ਵੀ ਕੀਤਾ | ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪਤਨੀ ਬੀਬਾ ਅਮਨਜੋਤ ਕੌਰ ਢਿੱਲੋਂ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ | ਕਿੱਕੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੀ ਚੋਣ ਮੁਹਿੰਮ ਦੌਰਾਨ ਕੋਵਿਡ ਪਾਬੰਦੀਆਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਨਿਯਮਾਂ ਵਿਚ ਰਹਿ ਕੇ ਹੀ ਸਾਰੀ ਚੋਣ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਆਪਣੀ ਵੋਟ ਦੀ ਵਰਤੋਂ ਹਰ ਹਾਲਤ ਵਿਚ ਕਰਨ |
ਬਰਗਾੜੀ, 25 ਜਨਵਰੀ (ਲਖਵਿੰਦਰ ਸ਼ਰਮਾ)-ਬ੍ਰਾਹਮਣ ਸਭਾ ਬਰਗਾੜੀ ਅਤੇ ਸਮੂਹ ਬ੍ਰਾਹਮਣ, ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ ਭਾਈਚਾਰਿਆਂ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਵਿਚ ਬੇਅਦਬੀ ਦੀ ਹੋਈ ਕੋਸ਼ਿਸ਼ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਾਬੂ ਕੀਤੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 81 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 824 ਹੋ ਗਈ ਹੈ ...
ਕੋਟਕਪੂਰਾ, 25 ਜਨਵਰੀ (ਮੇਘਰਾਜ)-20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਪਹਿਲਾ ਦਿਨ ਸੀ ਪਰ ਅੱਜ ਕਿਸੇ ਵੀ ਪਾਰਟੀ ਉਮੀਦਵਾਰ ਜਾਂ ਆਜ਼ਾਦ ਉਮੀਦਵਾਰ ਨੇ ਸਬ ਡਵੀਜ਼ਨ ਮੈਜਿਸਟੈ੍ਰਟ ਦਫ਼ਤਰ ਵਿਖੇ ...
ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਇਸ ਵਾਰ ਦੀ ਚੋਣ ਹਲਕੇ ਦੇ ਵਿਕਾਸ ਦੀ ਵਿਰੋਧੀ ਕਾਂਗਰਸ ਪਾਰਟੀ ਅਤੇ ਵਿਕਾਸ ਦਾ ਪ੍ਰਤੀਕ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਰਮਿਆਨ ਮੁਕਾਬਲੇ ਵਾਲੀ ਚੋਣ ਹੈ, ਜਿਸ ਵਿਚ ਜਨਤਾ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ...
ਜੈਤੋ, 25 ਜਨਵਰੀ (ਭੋਲਾ ਸ਼ਰਮਾ)-2007 ਤੋਂ ਲੈ ਕੇ 2017 (10 ਸਾਲਾਂ) ਦੌਰਾਨ ਪੰਜਾਬ ਅੰਦਰ ਅਕਾਲੀ ਸਰਕਾਰ ਸਮੇਂ 'ਚ ਜੋ ਵਿਕਾਸ ਕੀਤੇ ਗਏ ਹਨ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਵਿਧਾਨ ਸਭਾ ਚੋਣਾਂ ਵੱਡੀ ਜਿੱਤ ਪ੍ਰਾਪਤ ਕਰਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ...
ਫ਼ਰੀਦਕੋਟ, 25 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਸੁਖਜੀਵ ਕੌਰ ਰੋਮਾਣਾ ਵਲੋਂ ਵਾਰਡ ਨੰਬਰ: 9 ਵਿਖੇ ਘਰ-ਘਰ ਜਾ ਕੇ ਚੋਣ ...
ਬਰਗਾੜੀ, 25 ਜਨਵਰੀ (ਲਖਵਿੰਦਰ ਸ਼ਰਮਾ)-ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਦੀ ਮੌਤ 'ਤੇ ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ, ਵਿਜੇ ਬਰਗਾੜੀ, ਕੁਲਵੰਤ ਸਿੰਘ ਗਿੱਲ, ਡਾ. ਲਖਵਿੰਦਰ ਸ਼ਰਮਾ, ਅੰਮਿ੍ਤਪਾਲ ਵਿਰਕ, ਜਸਵਿੰਦਰ ਸਿੰਘ ਕੈਨੇਡਾ, ਰੁਪਿੰਦਰ ...
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)- ਡਾ. ਨਵਜੋਤ ਕੌਰ ਸਿੱਧੂ ਨਾਲ ਡਾ. ਸਤਿੰਦਰ ਪਾਲ ਸਿੰਘ ਨੇ ਆਜ਼ਾਦੀ ਘੁਲਾਟੀਆਂ ਦੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ | ਡਾ. ਸਤਿੰਦਰਪਾਲ ਸਿੰਘ ਸਟੇਟ ਕੋਆਰਡੀਨੇਟਰ ਫ਼ਰੀਡਮ ਫਾਈਟਰ ਸੈੱਲ ਕਾਂਗਰਸ ਪੰਜਾਬ ਵਜੋਂ ਨਿਯੁਕਤ ਹੋਣ ...
ਫ਼ਰੀਦਕੋਟ, 25 ਜਨਵਰੀ (ਹਰਮਿੰਦਰ ਸਿੰਘ ਮਿੰਦਾ)-20 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸੰਯੁਕਤ ਸਮਾਜ ਮੋਰਚੇ ਵਲੋਂ ਫ਼ਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਰਵਿੰਦਪਾਲ ਕੌਰ ਗਿੱਲ ਨੇ ਅੱਜ ਆਪਣੇ ਗ੍ਰਹਿ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 1 ...
ਸਾਦਿਕ, 25 ਜਨਵਰੀ (ਆਰ.ਐਸ.ਧੰੁਨਾ)-ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਅਤੇ ਪਜਾਬ ਦੇ ਲੋਕ ਚੰਨੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਜਿਸ ਕਰਕੇ ਕਾਂਗਰਸ ਪਾਰਟੀ ਪੰਜਾਬ ਵਿਚ ਮੁੜ ਆਪਣੀ ਸਰਕਾਰ ਬਣਾਏਗੀ | ਇਹ ਦਾਅਵਾ ਵਿਧਾਨ ਸਭਾ ਹਲਕਾ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਅਹਿਲ ਦੇ ਪੰਚਾਇਤ ਮੈਂਬਰ ਦਲੌਰ ਸਿੰਘ ਨੇ ਆਪਣੇ ਸਮਰੱਥਕਾਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੇ ...
ਕੋਟਕਪੂਰਾ, 25 ਜਨਵਰੀ (ਮੇਘਰਾਜ)-ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਬੀੜ ਸਿੱਖਾਂਵਾਲਾ ਨੇੜੇ ਸਥਿਤ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸੰਤ ਮਲਕੀਤ ਦਾਸ ਤੋਂ ਅਸ਼ੀਰਵਾਦ ਲੈਣ ਲਈ ਪੁੱਜੇ | ਜਿੱਥੇ ਉਨ੍ਹਾਂ ਪੰਜਾਬ, ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਪਿੰਡ ਬੀੜ ਭੋਲੂਵਾਲਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਦੀ ਸਾਲਾਨਾ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਾਇਰੈਕਟਰ ਪਸਾਰ ਸਿੱਖਿਆ ਡਾ. ਜੀ.ਪੀ.ਐਸ ਸੋਢੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਸਾਦਿਕ ਇਲਾਕੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਅਹਿਲ, ਕਾਨਿਆਂਵਾਲੀ, ਵੀਰੇਵਾਲਾ, ਸੰਗਤਪੁਰਾ ਅਤੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ...
ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਪਿੰਡ ਰਾਮੇਆਣਾ ਵਿਖੇ ਚੋਣ ਪ੍ਰਚਾਰ ਕਰ ਰਹੇ ਵਿਧਾਨ ਸਭਾ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਸੂਬਾ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ...
ਫ਼ਰੀਦਕੋਟ, 25 ਜਨਵਰੀ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ ਉਨ੍ਹਾਂ ਦੀ ਧਰਮ ਪਤਨੀ ਸੁਖਜੀਵ ਕੌਰ ਰੋਮਾਣਾ ਵਲੋਂ ਵਿੱਢੀ ਗਈ ਚੋਣ ਮੁਹਿੰਮ ...
ਫ਼ਰੀਦਕੋਟ, 25 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਸਰਕੂਲਰ ਰੋਡ, ਨੇੜੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਨੇ ਪਿੰਡ ਗੋਲੇਵਾਲਾ ਵਿਖੇ ਚੋਣ ਪ੍ਰਚਾਰ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਇਸ ਵਾਰ ਦੀ ਚੋਣ ਹਲਕੇ ਦੇ ਵਿਕਾਸ ਦੀ ਵਿਰੋਧੀ ਕਾਂਗਰਸ ਪਾਰਟੀ ਅਤੇ ਵਿਕਾਸ ਦਾ ਪ੍ਰਤੀਕ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਰਮਿਆਨ ਮੁਕਾਬਲੇ ਵਾਲੀ ਚੋਣ ਹੈ, ਜਿਸ ਵਿਚ ਜਨਤਾ ਦੇ ਸਹਿਯੋਗ ਨਾਲ ...
ਜੈਤੋ, 25 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ 5 ਸਾਲ ਗੁੰਮਰਾਹ ਕਰਕੇ ਰਾਜ ਕੀਤਾ ਅਤੇ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ, ਜਦ ਕਿ ਕਾਂਗਰਸ ਸਰਕਾਰ ਵਲੋਂ ਘਰ-ਘਰ ਨੌਕਰੀ ਨਹੀਂ ਦਿੱਤੀ, ਕਿਸਾਨਾਂ ਦਾ ...
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ ਨੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ...
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਚੋਣ ਲੜ ਰਹੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੇ ਪਿੰਡ ਬਸਤੀ ਨਾਨਕਸਰ ਸੰਧਵਾਂ ਵਿਖੇ ਨੰਬਰਦਾਰ ਮੰਗਲ ਦਾਸ ਦੇ ਨਿਵਾਸ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਉਨ੍ਹਾਂ ਦੀ ਸੁਪਤਨੀ ਬੀਬਾ ਅਮਨਜੋਤ ਕੌਰ ਢਿੱਲੋਂ ਨੇ ਅੱਜ ਗਊਸ਼ਾਲਾ ਨੰਦੇਆਣਾ ਗੇਟ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਦੀ ਅਗਵਾਈ ਹੇਠ ਸਮੂਹ ਦਫ਼ਤਰੀ ਅਤੇ ਸਿਹਤ ਸਟਾਫ਼ ਨੇ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ | ਇਸ ਮੌਕੇ ਸਮੂਹ ਸਟਾਫ਼ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ...
ਫ਼ਰੀਦਕੋਟ, 25 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਬੀਬਾ ਅਮਨਜੋਤ ਕੌਰ ਢਿੱਲੋਂ ਨੇ ਅੱਜ ਬਲਬੀਰ ਐਵਿਨਿਊ ਵਿਖੇ ਵਾਰਡ ਇੰਚਾਰਜ ਜਗਬੀਰ ਕੌਰ ਦੀਆਂ ਕੋਸ਼ਿਸ਼ਾਂ ਸਦਕਾ ਗਲੀ ਨੰਬਰ: 2 ਵਿਚ ਭੁਪਿੰਦਰ ਸਿੰਘ ਦੇ ਘਰ ਨੁੱਕੜ ਮੀਟਿੰਗ ਕੀਤੀ ਗਈ | ਉਨ੍ਹਾਂ ਚੰਨੀ ਸਰਕਾਰ ਵਲੋਂ ਆਮ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ਵਿਚ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ ਉੱਥੇ ਫ਼ਰੀਦਕੋਟ ਸ਼ਹਿਰ ਵਿਚੋਂ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਧਰਮ ਪਤਨੀ ਸੁਖਜੀਵ ਕੌਰ ਰੋਮਾਣਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਵਾਰਡ ਨੰ: 14 ਦੇ ਦਸਮੇਸ਼ ਨਗਰ ਦੀਆਂ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹਮੇਸ਼ਾ ਔਰਤਾਂ ਦਾ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਲਿਆਂਦੀਆਂ ਹਨ | ਹੁਣ ਸ਼ੋ੍ਰਮਣੀ ਅਕਾਲੀ ਦਲ ਵਲੋਂ ਔਰਤਾਂ ਲਈ ਮਾਤਾ ਖੀਵੀ ਰਸੋਈ ਯੋਜਨਾ ਵੀ ਔਰਤਾਂ ਲਈ ...
ਫ਼ਰੀਦਕੋਟ, 25 ਜਨਵਰੀ (ਸਰਬਜੀਤ ਸਿੰਘ)-ਆਪਣੀਆਂ ਮੰਗਾਂ ਦੇ ਹੱਕ 'ਚ ਸੰਘਰਸ਼ ਕਰਨ ਵਾਲੇ ਨਰਸਿੰਗ ਸਟਾਫ਼ ਦੀ ਤਨਖਾਹ ਰੋਕਣ ਦੇ ਵਿਰੋਧ 'ਚ ਸਮੂਹ ਨਰਸਿੰਗ ਸਟਾਫ਼ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਚੇਤਾਵਨੀ ਦਿੱਤੀ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਪੁਲਿਸ ਸਾਂਝ ਕੇਂਦਰ ਸਿਟੀ ਫ਼ਰੀਦਕੋਟ ਵਲੋਂ ਏ.ਐਸ.ਆਈ. ਅਮਰਜੀਤ ਸਿੰਘ ਸਬ ਡਵੀਜ਼ਨ ਇੰਚਾਰਜ ਸਦਰ ਫ਼ਰੀਦਕੋਟ, ਏ.ਐਸ.ਆਈ. ਤਿਲਕ ਰਾਜ ਸਮੇਤ ਸਟਾਫ਼ ਅਤੇ ਸਾਂਝ ਕਮੇਟੀ ਮੈਂਬਰਾਂ ਦੀ ਇਕ ਮੀਟਿੰਗ ਹੋਈ | ਮੀਟਿੰਗ ਦੌਰਾਨ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਲੀਕਿਆ ਗਿਆ | ਕੋਰੋਨਾ ਦੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਸਾਰੇ ਨਗਰ ਕੌਂਸਲ ਮੈਂਬਰ ਅੱਜ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪਿੱਠ 'ਤੇ ਆ ਕੇ ਚੋਣ ਮੁਹਿੰਮ ਨਾਲ ਜੁੱਟ ਗਏ ਹਨ | ਅੱਜ ਸਵੇਰੇ ਮਾਰਕਫੈਡ ਦੇ ...
ਕੋਟਕਪੂਰਾ, 25 ਜਨਵਰੀ (ਮੇਘਰਾਜ)-ਅੱਜ ਗੁਰਦੁਆਰਾ ਕਿਲ੍ਹਾ ਸਾਹਿਬ, ਪਾਤਿਸ਼ਾਹੀ ਦਸਵੀਂ, ਸ਼ੋ੍ਰਮਣੀ ਨਿਹੰਗ ਸਿੰਘਾਂ, ਬੁੱਢਾ ਦਲ ਕੋਟਕਪੂਰਾ ਵਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX