ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ ਪਰ ਅੱਜ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਨਹੀਂ ਹੋਈ | ਇਹ ਜਾਣਕਾਰੀ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਦਿੱਤੀ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਿਕ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ ਨਿਸ਼ਚਤ ਕੀਤੀ ਗਈ ਹੈ | ਹੁਣ ਪੰਜਾਬ ਵਿਚ ਚੋਣਾਂ ਦੀ ਮਿਤੀ 20 ਫਰਵਰੀ ਨਿਸ਼ਚਤ ਕੀਤੀ ਗਈ ਹੈ ਜਦ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਗਾ ਲਈ ਨਾਮਜ਼ਦਗੀ ਪੱਤਰ ਉਪ ਮੰਡਲ ਮੈਜਿਸਟਰੇਟ - ਕਮ - ਰਿਟਰਨਿੰਗ ਅਫ਼ਸਰ ਮੋਗਾ ਦੇ ਦਫ਼ਤਰ ਵਿਖੇ, ਵਿਧਾਨ ਸਭਾ ਹਲਕਾ ਧਰਮਕੋਟ ਲਈ ਨਾਮਜ਼ਦਗੀ ਉਪ ਮੰਡਲ ਮੈਜਿਸਟਰੇਟ- ਕਮ - ਰਿਟਰਨਿੰਗ ਅਫ਼ਸਰ ਧਰਮਕੋਟ ਦੇ ਦਫ਼ਤਰ ਵਿਖੇ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਲਈ ਨਾਮਜ਼ਦਗੀ ਉਪ ਮੰਡਲ ਮੈਜਿਸਟਰੇਟ - ਕਮ - ਰਿਟਰਨਿੰਗ ਅਫ਼ਸਰ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਵਿਖੇ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਲਈ ਨਾਮਜ਼ਦਗੀ ਉਪ ਮੰਡਲ ਮੈਜਿਸਟਰੇਟ-ਕਮ - ਰਿਟਰਨਿੰਗ ਅਫ਼ਸਰ ਬਾਘਾਪੁਰਾਣਾ ਦੇ ਦਫ਼ਤਰ ਵਿਖੇ ਭਰੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੈ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ਼ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫ਼ਸਰ ਕੋਲ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾੳਾੂ ਸਮਾਂ ਲੈਣ ਵਿਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ | ਉਨ੍ਹਾਂ ਨੇ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿਚ ਸਹਿਯੋਗ ਕਰਨ |
ਅਜੀਤਵਾਲ, 25 ਜਨਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜ ਅਜੀਤਵਾਲ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ | ਇਸ ਦਿਵਸ ਨੂੰ ਮਨਾਉਂਦੇ ਹੋਏ ਬੱਚੀਆਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਉਪਰੰਤ ਸੰਸਥਾ ਦੇ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੋਇਆ ਅੱਜ 12ਵਾਂ ਨੈਸ਼ਨਲ ਵੋਟਰ ਦਿਵਸ ਵਰਚੂਅਲ ਸਮਾਗਮ ਰਾਹੀਂ ਮਨਾਇਆ ਗਿਆ | ਇਸ ਮੌਕੇ ਵੋਟ ਪਾਉਣ ਪ੍ਰਤੀ ਵੋਟਰ ਪ੍ਰਣ ਵੀ ...
ਬੱਧਨੀ ਕਲਾਂ, 25 ਜਨਵਰੀ (ਸੰਜੀਵ ਕੋਛੜ)-ਪੁਲਿਸ ਥਾਣਾ ਬੱਧਨੀ ਕਲਾਂ ਦੇ ਮੁਖੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹਗੀਰਾਂ ਵਲੋਂ ਸੂਚਿਤ ਕਰਨ ਉਪਰੰਤ ਬੱਧਨੀ ਕਲਾਂ ਨਹਿਰ 'ਚੋਂ ਲਾਸ਼ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ 35-40 ਸਾਲ ਦੇ ਕਰੀਬ ਵਾਲ ...
ਕੋਟ ਈਸੇ ਖਾਂ, 25 ਜਨਵਰੀ (ਨਿਰਮਲ ਸਿੰਘ ਕਾਲੜਾ)-ਹਰਦੇਵ ਸਿੰਘ ਦਿਲਗੀਰ ਜੋ ਗੀਤ ਸੰਗੀਤ ਦੀ ਦੁਨੀਆਂ ਵਿਚ ਦੇਵ ਥਰੀਕਿਆ ਵਾਲਾ ਵਜੋਂ ਮਸ਼ਹੂਰ ਸੀ, ਦਾ ਦੁਨੀਆਂ ਤੋਂ ਚਲੇ ਜਾਣਾ ਇਕ ਵੱਡਾ ਘਾਟਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਖਕ ਵਿਵੇਕ ਕੋਟ ਈਸੇ ਖਾਂ ਨੇ ...
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)-ਸਾਹਿਬ ਏ ਕਮਾਲ, ਪੁੱਤਰਾਂ ਦੇ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੁਖਾਨੰਦ ਤੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮੋਗਾ, 25 ਜਨਵਰੀ (ਜਸਪਾਲ ਸਿੰਘ ਬੱਬੀ)-ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਇਸ ਸਾਲ ਵੀ 26 ਜਨਵਰੀ ਨੂੰ ਇਹ ਸਮਾਗਮ ਨਵੀਂ ਦਾਣਾ ਮੰਡੀ, ਮੋਗਾ ਵਿਖੇ ਅਤੇ ਤਹਿਸੀਲ ਪੱਧਰ 'ਤੇ ਕਰੋਨਾ ਨਾਲ ਸਬੰਧਿਤ ਅਤੇ ਆਦਰਸ਼ ਚੋਣ ਜ਼ਾਬਤੇ ਦੀਆਂ ...
ਬਾਘਾ ਪੁਰਾਣਾ, 25 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ...
ਨਿਹਾਲ ਸਿੰਘ ਵਾਲਾ, 25 ਜਨਵਰੀ (ਟਿਵਾਣਾ, ਖਾਲਸਾ)-ਬੀਤੇ ਕਈ ਦਿਨਾਂ ਤੋਂ ਲਗਾਤਾਰ ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿਚ ਰਾਸ਼ਟਰੀ ਮਾਰਗ 'ਤੇ ਲਗਾਏ ਗਏ ਦਿਨ ਰਾਤ ਦੇ ਧਰਨੇ ਦੌਰਾਨ 25 ਦਿਨ ਤੋਂ ਪ੍ਰਦਰਸ਼ਨਕਾਰੀ ਕੜਕਦੀ ਠੰਢ ਅਤੇ ਮੀਂਹ ਵਿਚ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰ ਵਿਚ ਨੇੜੇ ਬੱਸ ਅੱਡਾ, ਲੁਧਿਆਣਾ ਜੀ.ਟੀ.ਰੋਡ 'ਤੇ ਸਥਿਤ ਬੈਟਰ ਫ਼ਿਊਚਰ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਦੇ ਐਮ.ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਬੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਸੰਸਥਾ ਦੇ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ 'ਤੇ ਜੀ.ਕੇ.ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਜਗਦੀਪ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਬੁੱਘੀਪੁਰਾ ...
ਕਿਸ਼ਨਪੁਰਾ ਕਲਾਂ, 25 ਜਨਵਰੀ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਹੋਰ ਬਲ ਮਿਲਿਆ ਜਦੋਂ ਪਿੰਡ ਭਿੰਡਰ ਕਲਾਂ ਦੇ ਪਿਛਲੇ ਲੰਮੇ ਸਮੇਂ ਤੋਂ ...
ਧਰਮਕੋਟ, 25 ਜਨਵਰੀ (ਪਰਮਜੀਤ ਸਿੰਘ)-ਹਲਕਾ ਧਰਮਕੋਟ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਹਨੇਰੀ ਵਗ ਰਹੀ ਹੈ ਤੇ ਆਏ ਦਿਨ ਰਵਾਇਤੀ ਪਾਰਟੀਆਂ ਦੇ ਸਤਾਏ ਹੋਏ ਲੋਕ ਆਪ ਵਿਚ ਸ਼ਾਮਿਲ ਹੋ ਰਹੇ ਹਨ | ਇਸੇ ਤਰ੍ਹਾਂ ਹੀ ਰਣਜੀਤ ਸਿੰਘ, ਗਗਨਦੀਪ ਸਿੰਘ, ਹੈਪੀ, ਜੰਟਾ, ਰਾਜੂ, ਜਗਦੀਸ਼ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜ਼ਿਲ੍ਹਾ ਮੋਗਾ ਵਿਚ ਸੇਵਾਵਾਂ ਨਿਭਾਅ ਰਹੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰੀਕੌਸ਼ਨ ਡੋਜ਼ (ਇਹਤੀਆਦੀ ਖ਼ੁਰਾਕ) ਲਗਾਉਣ ਲਈ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ...
ਕੋਟ ਈਸੇ ਖਾਂ, 25 ਜਨਵਰੀ (ਨਿਰਮਲ ਸਿੰਘ ਕਾਲੜਾ)-ਵਿਧਾਨ ਸਭਾ ਹਲਕਾ ਧਰਮਕੋਟ ਤੋਂ ਚੋਣ ਲੜ ਰਹੇ ਜਥੇਦਾਰ ਤੋਤਾ ਸਿੰਘ ਦੇ ਹੱਕ ਵਿਚ ਪਿੰਡ ਮੂਸੇਵਾਲਾ ਵਿਖੇ ਅਕਾਲੀ ਵਰਕਰ ਕੱਕਾ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿਚ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ. ...
ਬਾਘਾ ਪੁਰਾਣਾ, 25 ਜਨਵਰੀ (ਕਿ੍ਸ਼ਨ ਸਿੰਗਲਾ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਹੱਕ ਵਿਚ ਅਕਾਲੀ ਦਲ ਦੇ ਸ਼ਹਿਰੀ ਆਗੂਆਂ ਵਲੋਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿਚ ਤੂਫ਼ਾਨੀ ਚੋਣ ...
ਕਿਸ਼ਨਪੁਰਾ ਕਲਾਂ, 25 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਕਿਸ਼ਨਪੁਰਾ ਕਲਾਂ ਵਿਖੇ ਪ੍ਰਧਾਨ ਚਮਕੌਰ ਚੰਦ ਕੌਰੀ ਦੇ ਗ੍ਰਹਿ ਵਿਖੇ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਲੋਹਗੜ੍ਹ ਨੂੰ ਉਸ ਸਮੇਂ ਭਾਰੀ ਬਲ ਮਿਲਿਆ ...
ਨਿਹਾਲ ਸਿੰਘ ਵਾਲਾ, 25 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰਾਊਕੇ ਕਲਾਂ ਦੇ ਸਰਪੰਚ ਤੇ ਸਮੁੱਚੀ ਪੰਚਾਇਤ ਵਲੋਂ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਦਮੀ ਪਾਰਟੀ ਦੇ ਮੁੱਖ ਮੰਤਰੀ ...
ਨਿਹਾਲ ਸਿੰਘ ਵਾਲਾ, 25 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਮੀਦਵਾਰ ਮਨਜੀਤ ਬਿਲਾਸਪੁਰ ਨੇ ਪਿੰਡ ਦੀਦਾਰੇ ਵਾਲਾ ਵਿਖੇ ਨੁੱਕੜ ਮੀਟਿੰਗ ਕੀਤੀ ਗਈ | ਇਹ ਮੀਟਿੰਗ ਪਿੰਡ ਦੇ ਸਰਪੰਚ ਅਤੇ ਆਮ ...
ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ ਲੰਗੇਆਣਾ)-ਪੰਜਾਬ ਦੇ ਲੋਕਾਂ ਦੀ ਹਮਦਰਦ ਸਰਕਾਰ ਸਿਰਫ ਤੇ ਸਿਰਫ ਕਾਂਗਰਸ ਸਰਕਾਰ ਹੀ ਹੈ ਜੋ ਲੋਕਾਂ ਦੀ ਮਸੀਹਾ ਸਰਕਾਰ ਹੈ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਜਾਣੂੰ ਹਨ ਤੇ ਇਹ ਬਰਸਾਤੀ ਡੱਡੂਆਂ ਵਾਂਗ ...
ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ ਲੰਗੇਆਣਾ)-ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਚੋਣ ਮੁਹਿਮ ਨੂੰ ਪਿੰਡ ਮਾਹਲਾ ਕਲਾਂ ਵਿਚੋਂ ਉਸ ਸਮੇਂ ਭਰਵਾਂ ਸਮਰਥਨ ਹਾਸਲ ਹੋਇਆ ਜਦੋਂ ਕਾਂਗਰਸ ਪਾਰਟੀ ਦੇ ...
ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ ਲੰਗੇਆਣਾ)-ਆਮ ਆਦਮੀ ਪਾਰਟੀ ਸਰਕਲ ਨੱਥੂਵਾਲਾ ਗਰਬੀ ਦੇ ਵਰਕਰਾਂ ਨੇ ਆਪ ਦੇ ਬਾਘਾ ਪੁਰਾਣਾ ਤੋਂ ਉਮੀਦਵਾਰ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ ਸਰਗਰਮੀਆਂ ਤੇਜ ਕਰਦੇ ਹੋਏ ਸਰਕਲ ਪ੍ਰਧਾਨ ਪ੍ਰੇਮ ਸਿੰਘ ਬਾਠ ਨੱਥੂਵਾਲਾ ...
ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ ਲੰਗੇਆਣਾ)-ਆਮ ਆਦਮੀ ਪਾਰਟੀ ਦੇ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪਿੰਡ ਨਾਥੇਵਾਲਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਧਰਮਕੋਟ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਬਦੌਲਤ ਅੱਜ ਹਲਕਾ ਵਿਧਾਇਕ ਤੇ ਕਾਂਗਰਸ ਦੇ ਧਰਮਕੋਟ ਤੋਂ ਉਮੀਦਵਾਰ ਸੁਖਜੀਤ ਸਿੰਘ ਲੋਹਗੜ੍ਹ ਨੂੰ ਲੋਕਾਂ ਦਾ ਭਰਵਾਂ ਪਿਆਰ ਅਤੇ ...
ਨਿਹਾਲ ਸਿੰਘ ਵਾਲਾ, 25 ਜਨਵਰੀ (ਸੁਖਦੇਵ ਸਿੰਘ ਖਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਮਨਜੀਤ ਬਿਲਾਸਪੁਰ ਵਲੋਂ ਪਿੰਡ ਪੱਤੋ ਹੀਰਾ ਸਿੰਘ ਅਤੇ ਦੀਦਾਰੇ ਵਾਲਾ ਵਿਖੇ ਪਾਰਟੀ ਵਰਕਰਾਂ ਨਾਲ ਇਕ ਨੁੱਕੜ ਮੀਟਿੰਗ ਕੀਤੀ ਗਈ ਅਤੇ ...
ਬਾਘਾ ਪੁਰਾਣਾ, 25 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੀ ਲੀਡ ਪ੍ਰਾਪਤ ਕਰਨ ਲਈ ਸ਼ਹਿਰ 'ਚ ਡੋਰ ਟੂ ਡੋਰ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਪ੍ਰਚਾਰ ਦੌਰਾਨ ...
ਧਰਮਕੋਟ, 25 ਜਨਵਰੀ (ਪਰਮਜੀਤ ਸਿੰਘ)-ਪਿੰਡ ਪੰਡੋਰੀ ਅਰਾਈਆਂ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲਗਾ ਜਦੋਂ ਕਾਂਗਰਸ ਪਾਰਟੀ ਦੇ ਮੌਜੂਦਾ 4 ਪੰਚਾਇਤ ਮੈਂਬਰ ਅਮਰੀਕ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ ਔਲਖ, ਕੁਲਵੰਤ ਸਿੰਘ, ਬੂਟਾ ਸਿੰਘ ਕਾਂਗਰਸ ਨੂੰ ਛੱਡ ...
ਮੋਗਾ, 25 ਜਨਵਰੀ (ਜਸਪਾਲ ਸਿੰਘ ਬੱਬੀ, ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਵੋਟਰ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਧੜਾਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਇਹ ਵਿਚਾਰ ਆਮ ਆਦਮੀ ਪਾਰਟੀ ਹਲਕਾ ਮੋਗਾ ਵਿਧਾਨ ਸਭਾ ਦੇ ...
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਮਾਲਵਿਕਾ ਸੂਦ ਨੇ ਕਚਿਹਰੀ ਕੰਪਲੈਕਸ ਨੇੜੇ ਇੰਪਰੂਵਮੈਂਟ ਟਰੱਸਟ ਮਾਰਕੀਟ ਵਿਚ ਆਪਣੇ ਮੁੱਖ ਚੋਣ ਦਫ਼ਤਰ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX