ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ ਵਿਧਾਨ ਸਭਾ ਹਲਕੇ ਵਿਚ ਨਾਮਜ਼ਦਗੀ ਭਰਨ ਦੇ ਪਹਿਲੇ ਦਿਨ ਇਕ ਵੀ ਉਮੀਦਵਾਰ ਕਾਗ਼ਜ਼ ਦਾਖਲ ਕਰਨ ਨਹੀਂ ਆਇਆ, ਪਰ ਸਥਾਨਕ ਐੱਸ.ਡੀ.ਐਮ. ਕਮ ਚੋਣਕਾਰ ਦਫ਼ਤਰ ਵਿਚ ਖੰਨਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਾਮਜ਼ਦਗੀਆਂ ਸੰਬੰਧੀ ਤਿਆਰੀਆਂ ਮੁਕੰਮਲ ਸਨ | ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਸਨ ਅਤੇ ਉਹ ਖ਼ੁਦ ਦਫ਼ਤਰ ਵਿਚ ਪੂਰਾ ਸਮਾਂ ਹਾਜ਼ਰ ਰਹੇ, ਪਰ ਕਿਸੇ ਵੀ ਉਮੀਦਵਾਰ ਵਲੋਂ ਕਾਗ਼ਜ਼ ਦਾਖਲ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਸਾਰੇ ਹੀ ਉਮੀਦਵਾਰਾਂ ਨੂੰ ਪ੍ਰਸ਼ਾਸਨ ਵਲੋਂ ਹਦਾਇਤਾਂ ਹਨ ਕਿ ਕੋਵਿਡ ਦੇ ਮੱਦੇਨਜ਼ਰ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਆਪਣੇ ਸਮਰਥਕਾਂ ਨੂੰ ਲੈ ਕੇ ਆਉਣ | ਜ਼ਿਆਦਾ ਸਮਰਥਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ | ਇਸ ਮੌਕੇ ਡੀ.ਐਸ.ਪੀ (ਖੰਨਾ) ਰਾਜਨ ਪਰਮਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਪੁਲਿਸ ਇੰਤਜ਼ਾਮ ਵੀ ਕਾਫੀ ਸਖ਼ਤ ਰਹੇ | ਖ਼ੁਦ ਡੀ.ਐੱਸ.ਪੀ ਮੱਲ੍ਹੀ ਕਾਗ਼ਜ਼ ਨਾਮਜ਼ਦਗੀ ਦਾਖਲ ਕਰਨ ਸਮੇਂ ਦੌਰਾਨ ਅਦਾਲਤ ਕੰਪਲੈਕਸ ਵਿਚ ਦੇਖਰੇਖ ਕਰਦੇ ਰਹੇ | ਉਨ੍ਹਾਂ ਦੀ ਅਗਵਾਈ ਵਿਚ ਪੁਲਿਸ ਕਰਮਚਾਰੀਆਂ ਦੀ ਵੱਡੀ ਗਿਣਤੀ ਵੀ ਹਾਜ਼ਰ ਸੀ | ਡੀ.ਐੱਸ.ਪੀ ਨੇ ਕਿਹਾ ਕਿ ਪੁਲਿਸ ਵਲੋਂ ਨਾਮਜ਼ਦਗੀਆਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਚੋਣ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ | ਇਸ ਮੌਕੇ ਜਸਵੀਰ ਸਿੰਘ.ਰੀਡਰ ਅਤੇ ਐਸ.ਐੱਚ.ਓ. ਸਿਟੀ-1 ਖੰਨਾ ਭਿੰਦਰ ਸਿੰਘ ਵੀ ਹਾਜ਼ਰ ਸਨ |
ਮਾਛੀਵਾੜਾ ਸਾਹਿਬ, 25 ਜਨਵਰੀ (ਸੁਖਵੰਤ ਸਿੰਘ ਗਿੱਲ)- ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਾਛੀਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਮਹਿੰਦਰਪਾਲ ਸਿੰਘ ਵਾਸੀ ਪਵਾਤ ਨੂੰ 500 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ | ਥਾਣਾ ਮੁਖੀ ਪ੍ਰਕਾਸ਼ ...
ਖੰਨਾ, 25 ਜਨਵਰੀ (ਮਨਜੀਤ ਧੀਮਾਨ)- ਥਾਣਾ ਸਿਟੀ ਖੰਨਾ ਪੁਲਿਸ ਨੇ 3 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਧਾਰਾ 61/1/14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਬਲਦੇਵ ਰਾਜ ਚੌਧਰੀ ਨੇ ਕਿਹਾ ਕਿ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਧੀਮਾਨ)- ਖੰਨਾ ਦੇ ਦਿੱਲੀ ਅੰਮਿ੍ਤਸਰ ਨੈਸ਼ਨਲ ਹਾਈਵੇਅ ਉੱਪਰ ਰੇਲਵੇ ਰੋਡ ਅਤੇ ਸਿਵਲ ਹਸਪਤਾਲ ਅੱਗੇ ਬਣੀ ਪੁਲੀ ਦੇ ਉੱਪਰੋਂ ਪੁਲ ਦਾ ਇੱਕ ਹਿੱਸਾ ਧਸ ਗਿਆ ਹੈ | ਲਗਾਤਾਰ ਕਈ ਦਿਨ ਤੋਂ ਹੋ ਰਹੀ ਨਿਰੰਤਰ ਬਾਰਸ਼ ਕਾਰਨ ਦੇਰ ...
ਖੰਨਾ/ਬੀਜਾ, 25 ਜਨਵਰੀ (ਹਰਜਿੰਦਰ ਸਿੰਘ ਲਾਲ, ਜੰਟੀ ਮਾਨ)- ਕਾਂਗਰਸ ਵਲੋਂ ਖੰਨਾ ਹਲਕੇ ਦੇ ਪਿੰਡ ਜਟਾਣਾ ਵਿਖੇ ਰੱਖੇ ਇਕ ਪੋ੍ਰਗਰਾਮ ਦੌਰਾਨ ਯੂਥ ਅਕਾਲੀ ਦਲ ਦਿਹਾਤੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਮਿੱਠੂ ਤਿੰਨ ਮੌਜੂਦਾ ਅਕਾਲੀ ਪੰਚਾਂ ਅਤੇ 125 ਪਰਿਵਾਰਾਂ ਸਮੇਤ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਅਧਿਆਪਕ ਆਗੂ ਜਗਰੂਪ ਸਿੰਘ ਢਿੱਲੋਂ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਦੀ ਅਗਵਾਈ ਹੇਠ ਹਰਿੰਦਰ ਕੌਰ ਡੀ. ਪੀ. ਆਈ (ਐਲੀਮੈਂਟਰੀ) ਪੰਜਾਬ ਨਾਲ ...
ਰਾੜਾ ਸਾਹਿਬ, 25 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)- ਅੱਜ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਇਲਾਕੇ ਦੇ ਨਾਮਵਰ ਪਿੰਡ ਘਲੋਟੀ 'ਚ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਬਲਾਕ ਕਾਂਗਰਸ ਦੋਰਾਹਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਡਾਇਰੈਕਟਰ ...
ਪਾਇਲ, 25 ਜਨਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੱਤਰਕਾਰ ਰਣਧੀਰ ਸਿੰਘ ਧੀਰਾ ਬਰਮਾਲੀਪੁਰ, ਗੁਰਮੀਤ ਸਿੰਘ ਤੇ ਲਖਵੀਰ ਸਿੰਘ ਦੇ ਪਿਤਾ ਨੂੰ ਪ੍ਰੀਤਮ ਸਿੰਘ ਬਰਮਾਲੀਪੁਰ 86 ਸਾਲ ਦੀ ਉਮਰ ਭੋਗ ਕੇ 19 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ¢ ਪ੍ਰੀਤਮ ਸਿੰਘ ਦੀ ਮੌਤ ਤੇ ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)- ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੀ ਮੀਟਿੰਗ ਹੋਈ, ਜਿਸ 'ਚ ਪਿਛਲੇ 22 ਸਾਲ ਤੋਂ ਲਗਾਤਾਰ ਬਤੌਰ ਸੀ.ਮੀਤ ਪ੍ਰਧਾਨ ਸੇਵਾਵਾਂ ਨਿਭਾ ਰਹੇ ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ ਤੇ ਕੈਸ਼ੀਅਰ ਬਹਾਬਜੀਤ ਗਿੱਲ ਨਾਰੋਮਾਜਰਾ ...
ਬੀਜਾ, 25 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਅੱਜ ਬੀਜਾ ਵਿਖੇ ਹੋਈ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਨੋਜ ਕੁਮਾਰ ਸੜਕ 'ਤੇ ਪੈਦਲ ਤੁਰਿਆ ਜਾ ਰਿਹਾ ਸੀ ਤਾਂ ਇਕ ਗੱਡੀ ਨੰਬਰ ਪੀ.ਬੀ-23ਟੀ-1817 ਲੁਧਿਆਣਾ ਤੋਂ ਖੰਨਾ ...
ਜੌੜੇਪੁਲ ਜਰਗ, 25 ਜਨਵਰੀ (ਪਾਲਾ ਰਾਜੇਵਾਲੀਆ)- ਪਿੰਡ ਦੀਵਾ ਮੰਡੇਰ ਵਿਖੇ ਵਿਧਾਇਕ ਲਖਵੀਰ ਸਿੰਘ ਪਾਇਲ, ਪੀ.ਪੀ.ਸੀ.ਸੀ. ਦੇ ਸਕੱਤਰ ਰਾਜਿੰਦਰ ਸਿੰਘ ਲੱਖਾ ਰੌਣੀ ਅਤੇ ਪੀ.ਏ.ਡੀ.ਬੀ. ਮਲੌਦ ਵਾਈਸ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਨੇ ਸੰਬੋਧਨ ਕੀਤਾ | ਉਕਤ ਆਗੂਆਂ ਨੇ ...
ਕੁਹਾੜਾ, 25 ਜਨਵਰੀ (ਸੰਦੀਪ ਸਿੰਘ ਕੁਹਾੜਾ)- ਭੈਰੋਮੁੰਨਾਂ ਵਿਖੇ ਮੱਝਾਂ ਦੇ ਵਾੜੇ 'ਚ ਲੱਗੇ ਬਿਜਲੀ ਦੇ ਲੋਹੇ ਦੇ ਖੰਭੇ 'ਚ ਕਰੰਟ ਆਉਣ ਕਾਰਨ ਗੁੱਜਰ ਭਾਈਚਾਰੇ ਦੀਆਂ ਦੋ ਮੱਝਾਂ ਦੀ ਮੌਤ ਹੋ ਗਈ | ਇਸ ਸਬੰਧੀ ਪੀੜਤ ਮੁਹੰਮਦ ਸ਼ਰੀਫ਼ ਪੁੱਤਰ ਬਲੀ ਮੁਹੰਮਦ ਵਾਸੀ ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਉੱਘੇ ਲੀਡਰ ਤੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਭੁਪਿੰਦਰ ਸਿੰਘ ਚੀਮਾ ਵਲੋਂ ਹਲਕੇ ਤੋਂ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੇ ਹੱਕ ਵਿਚ ਪਿੰਡ ਮਦਨੀਪੁਰ ਵਿਖੇ ਬਾਬਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦਿੱਲੀ ਵਿਚ ਲੱਗੇ ਕਿਸਾਨੀ ਧਰਨੇ ਦੌਰਾਨ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ | ਗੱਲਬਾਤ ਕਰਦਿਆਂ ...
ਭੂੰਦੜੀ, 25 ਜਨਵਰੀ (ਕੁਲਦੀਪ ਸਿੰਘ ਮਾਨ)- ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ-ਬਸਪਾ ਉਮੀਦਵਾਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਪੱਲਾ ਦਿਨੋਂ-ਦਿਨ ਭਾਰੀ ਹੁੰਦਾ ਜਾ ਰਿਹਾ ਹੈ ਤੇ ਉਹ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਹਰਾ ਜਿੱਤ ਹਾਸਲ ਕਰਨਗੇ | ...
ਈਸੜੂ, 25 ਜਨਵਰੀ (ਬਲਵਿੰਦਰ ਸਿੰਘ)- ਸਰਕਾਰੀ ਸੀ.ਸੈ. ਸਕੂਲ ਈਸੜੂ ਦੇ ਪਿ੍ੰਸੀਪਲ ਨਿਰਮਲ ਸਿੰਘ ਦੇ ਉਤਸ਼ਾਹਿਤ ਕਰਨ 'ਤੇ ਅੱਜ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ¢ ਇਸ ਮੌਕੇ ਬੂਥ ਨੰ. 176, 177, 178 ਦੇ ਬੀ.ਐੱਲ.ਓ. ਪਰਮਿੰਦਰ ਪਰਾਸ਼ਰ, ਹਰਜੀਤ ਸਿੰਘ ਅਤੇ ਸਰਬਜੀਤ ਕੌਰ ਵੀ ਹਾਜ਼ਰ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਕੋਰੋਨਾ ਮਹਾਂਮਾਰੀ ਬਾਰੇ ਸਿਵਲ ਹਸਪਤਾਲ ਖੰਨਾ ਵਲੋਂ ਖੰਨਾ ਵਿਚ 9 ਥਾਵਾਂ 'ਤੇ ਕੋਰੋਨਾ ਟੀਕਾਕਰਨ ਦੇ ਕੈਂਪ ਲਗਾਏ ਗਏ, ਪਰ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਲੋਕ ਇਸ ਲਈ ਲਈ ਪ੍ਰੇਸ਼ਾਨ ਹਨ ਕਿ ਟੀਕਾ ਲਗਵਾਉਣ ਤੋਂ ਕਈ ਮਹੀਨੇ ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)- 'ਆਪ' ਹਲਕਾ ਪਾਇਲ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪਿੰਡ ਜਗੇੜਾ ਵਿਖੇ ਵਰਕਰ ਮਿਲਣੀ ਕੀਤੀ | ਇਸ ਮੌਕੇ ਨਗਰ ਦੇ ਵੱਡੀ ਗਿਣਤੀ ਵਿਚ ਪਤਵੰਤੇ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ | ਹਲਕਾ ਪਾਇਲ ਕਿਸਾਨ ਵਿੰਗ ਦੇ ਕੋ ...
ਕੁਹਾੜਾ, 25 ਜਨਵਰੀ (ਸੰਦੀਪ ਸਿੰਘ ਕੁਹਾੜਾ)- ਥਾਣਾ ਜਮਾਲਪਰ ਦੀ ਪੁਲਿਸ ਟੀਮ ਵਲੋਂ ਚਾਰ ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਨੁਸਾਰ ਉਨ੍ਹਾਂ ਨੂੰ ...
ਬੀਜਾ, 25 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਅਕਾਲੀ-ਬਸਪਾ ਗੱਠਜੋੜ ਦੇ ਪਾਇਲ ਹਲਕੇ ਤੋਂ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਨੂੰ ਜਿਤਾਉਣ ਲਈ ਉੱਘੇ ਸਮਾਜ ਸੇਵਕ, ਅਕਾਲੀ ਦਲ ਦੇ ਉਪ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਲੋਕਾਂ ਨਾਲ ਪਿੰਡ ਰਾਬਤਾ ਕਰਨ ...
ਬੀਜਾ, 25 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)- ਕਸਬਾ ਬੀਜਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਗੂਆਂ ਤੇ ਅਹੁਦੇਦਾਰਾਂ ਦੀ ਮੀਟਿੰਗ ਖੰਨਾ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਦੀ ਚੋਣ ਮੁਹਿੰਮ ਸਬੰਧੀ ਕੀਤੀ ਗਈ | ਇਸ ਮੌਕੇ ...
ਪਾਇਲ, 25 ਜਨਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ 15 ਦੇ ਕਰੀਬ ਪਰਿਵਾਰ ਹਲਕਾ ਪਾਇਲ ਵਿਚ ਲੱਗੇ ਅਬਜ਼ਰਵਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਤੇ ਜਥੇਦਾਰ ਰਘਬੀਰ ਸਿੰਘ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਵਲੋਂ ਵਿਧਾਨ ਸਭਾ ਹਲਕਾ ਖੰਨਾ ਦੇ ਕਾਂਗਰਸੀ ਉਮੀਦਵਾਰ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ...
ਬੀਜਾ, 25 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਨੇ ਪਿੰਡ ਕੋਟ ਪਨੈਚ ਦੇ ਯੂਥ ਆਗੂ ਰਜਿੰਦਰ ਸਿੰਘ ਕੋਟ ਪਨੈਚ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਚੋਣਾਂ ਸਬੰਧੀ ...
ਜੌੜੇਪੁਲ ਜਰਗ, 25 ਜਨਵਰੀ (ਪਾਲਾ ਰਾਜੇਵਾਲੀਆ)- ਪੀ.ਪੀ.ਸੀ.ਸੀ. ਦੇ ਸਕੱਤਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਜੌੜੇਪੁਲ ਨੇ ਕਿਹਾ ਕਿ ਦਰਅਸਲ ਹਕੀਕਤ ਇਹ ਹੈ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਬੇਹੱਦ ਪ੍ਰਭਾਵਿਤ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਕੁੱਝ ਦਿਨ ਪਹਿਲਾਂ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਾਸਮ-ਖ਼ਾਸ ਮੰਨੇ ਜਾਂਦੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਨੇਤਾ ਅਮਰਿੰਦਰ ਸਿੰਘ ...
ਸਮਰਾਲਾ, 25 ਜਨਵਰੀ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸ਼੍ਰੋ.ਅ.ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸੇ ਵੇਲੇ ਹੋਰ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਦੇ ਆਲ ਕੌਮੀ ਪੱਧਰ ਦੇ ਰਾਜੀਵ ਗਾਂਧੀ ਯੂਥ ਬਿ੍ਗੇਡ ਦੇ ਪਿਛਲੇ ਲੰਬੇ ...
ਡੇਹਲੋਂ, 25 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)- ਵਿਧਾਨ ਸਭਾ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਵਧੇਰੇ ਮਜ਼ਬੂਤੀ ਨਾਲ ਮੁੜ ਜਿੱਤ ਦਰਜ਼ ਕਰੇਗੀ ਕਿਉਂਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਸਰਕਾਰ ਵਲੋਂ ਕੀਤੇ ਸਰਬਪੱਖੀ ਵਿਕਾਸ ਤੋਂ ਖ਼ੁਸ਼ 'ਤੇ ਸੰਤੁਸ਼ਟ ਹੋਏ ਹਨ | ਇਹ ...
ਸਮਰਾਲਾ, 25 ਜਨਵਰੀ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਸਥਾਨਕ ਹਲਕੇ ਦੇ ਮੁੱਖ ਸੇਵਾਦਾਰ ਦੀ ਨਿਯੁਕਤੀ ਨੂੰ ਲੈ ਕੇ ਨਾਰਾਜ਼ ਚੱਲ ਰਹੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬੱਬਲੂ ਲੋਪੋਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ ਤੋਂ ਕਾਂਗਰਸੀ ਉਮੀਦਵਾਰ ਤੇ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਹਲਕੇ ਵਿਚ ਪੇਂਡੂ ਖੇਤਰਾਂ ਵਿਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਪਣੀ ਵੋਟ ਬਣਾਉਣ ਲਈ ਵੀ ਜਾਗਰੂਕ ਕੀਤਾ | ਅੱਜ ਦੀ ਚੋਣ ਪ੍ਰਚਾਰ ਮੁਹਿੰਮ ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਦੇ ਅਬਜ਼ਰਵਰ ਜਥੇ. ਸੰਤਾ ਸਿੰਘ ਉਮੈਦਪੁਰ ਅਤੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਸਰਕਲ ਮਲੌਦ ਦੇ ਅਕਾਲੀ ਦਲ ਅਤੇ ਬਸਪਾ ਵਰਕਰਾਂ ਦੀ ਸਾਂਝੀ ਮੀਟਿੰਗ ਸਮੇਂ ਕਿਹਾ ਕਿ 26 ਜਨਵਰੀ ਨੂੰ ...
ਰਾੜਾ ਸਾਹਿਬ, 25 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਸਰਕਲ ਮਲÏਦ ਦੇ ਜ਼ੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਨੇ ਪਾਰਟੀ ਵਰਕਰਾਂ ਨਾਲ ਵਿਚਾਰਾਂ ਕਰਦਿਆਂ ਆਖਿਆ ਕਿ ...
ਮਾਛੀਵਾੜਾ ਸਾਹਿਬ, 25 ਜਨਵਰੀ (ਸੁਖਵੰਤ ਸਿੰਘ ਗਿੱਲ)- ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ-ਬਸਪਾ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪਿੰਡ ਈਸਾਪੁਰ ਦੇ ਕਈ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ, ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)- 'ਆਪ' ਨੂੰ ਹਲਕਾ ਪਾਇਲ ਵਿਚ ਉਦੋਂ ਬਹੁਤ ਵੱਡਾ ਸਿਆਸੀ ਹੁੰਗਾਰਾ ਮਿਲਿਆ, ਜਦੋਂ ਮਲੌਦ ਸ਼ਹਿਰ ਵਿਚ ਬਹੁਤ ਵੱਡਾ ਸਥਾਨ ਰੱਖਣ ਵਾਲੇ ਨਗਰ ਪੰਚਾਇਤ ਮਲੌਦ ਦੇ ਸਾਬਕਾ ਕੌਂਸਲਰ ਸੰਜੀਵ ਗੋਇਲ ਮਿੰਟਾ (ਗੋਸਲਾਂ ਵਾਲੇ) ਅਤੇ ਸਾਬਕਾ ਕੌਂਸਲਰ ...
ਬੀਜਾ, 25 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਵਿਧਾਨ ਸਭਾ ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਥੇਦਾਰ ਸੁਖਵੰਤ ਸਿੰਘ ਟਿੱਲੂ ਦੇ ਹੱਕ 'ਚ ਉਨ੍ਹਾਂ ਦੇ ਪੁੱਤਰ ਇੰਦਰਜੋਤ ਸਿੰਘ ਪੰਧੇਰ ਤੇ ਇਸਤਰੀ ਵਿੰਗ ਦੀ ਆਗੂ ਰਵਿੰਦਰ ਕੌਰ ਰੰਗੀ ਨੇ ਪਿੰਡ ਜਟਾਣਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX