ਕਪੂਰਥਲਾ, 25 ਜਨਵਰੀ (ਅਮਰਜੀਤ ਕੋਮਲ)-ਚੋਣ ਖ਼ਰਚ 'ਤੇ ਬਾਜ਼ ਅੱਖ ਰੱਖਣ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਸਹਿਕਾਰੀ ਬੈਂਕਾਂ ਤੇ ਗੈਰ-ਸਰਕਾਰੀ ਸੰਗਠਨਾਂ ਰਾਹੀਂ ਕੀਤੇ ਜਾਣ ਵਾਲੇ ਕਿਸੇ ਵੀ ਸ਼ੱਕੀ ਲੈਣ ਦੇਣ ਬਾਰੇ ਤੁਰੰਤ ਖ਼ਰਚਾ ਟੀਮਾਂ ਨੂੰ ਸੂਚਿਤ ਕੀਤਾ ਜਾਵੇ | ਇਹ ਗੱਲ ਵਿਧਾਨ ਸਭਾ ਚੋਣਾਂ ਲਈ ਸੁਲਤਾਨਪੁਰ ਲੋਧੀ ਹਲਕੇ ਤੋਂ ਨਿਯੁਕਤ ਖ਼ਰਚਾ ਅਬਜ਼ਰਵਰ ਮੁਹੰਮਦ ਮੁਨਜਾਰੁਲ ਆਈ.ਆਰ.ਐੱਸ., ਭੁਲੱਥ ਹਲਕੇ ਦੇ ਅਬਜ਼ਰਵਰ ਅਸ਼ੀਸ਼ ਕੁਮਾਰ ਆਈ.ਆਰ.ਐੱਸ. ਤੇ ਕਪੂਰਥਲਾ ਤੇ ਫਗਵਾੜਾ ਹਲਕੇ ਦੇ ਅਬਜ਼ਰਵਰ ਓਮ ਪ੍ਰਕਾਸ਼ ਆਈ.ਆਰ.ਐੱਸ. ਨੇ ਜ਼ਿਲ੍ਹਾ ਚੋਣ ਅਫ਼ਸਰ, ਐੱਸ.ਐੱਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਤੋਂ ਇਲਾਵਾ ਰਿਟਰਨਿੰਗ ਅਫ਼ਸਰਾਂ, ਨੋਡਲ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਚੋਣ ਅਮਲ ਦਾ ਜਾਇਜ਼ਾ ਲੈਣ ਮੌਕੇ ਕਹੇ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸਟੈਟਿਕ ਸਰਵੇਲੈਂਸ ਟੀਮਾਂ, ਉੱਡਣ ਦਸਤਿਆਂ ਦੀ ਸਰਗਰਮੀ ਨੂੰ ਹੋਰ ਤੇਜ਼ ਕੀਤਾ ਜਾਵੇ | ਉਨ੍ਹਾਂ ਨਾਜਾਇਜ਼ ਸ਼ਰਾਬ ਦੀ ਵਰਤੋਂ ਰੋਕਣ ਲਈ ਜ਼ਿਲ੍ਹੇ 'ਚ ਪੈਂਦੀਆਂ ਸ਼ਰਾਬ ਦੀਆਂ ਫ਼ੈਕਟਰੀਆਂ ਤੇ ਪਰਚੀ ਸਿਸਟਮ ਰਾਹੀਂ ਵੋਟਰਾਂ ਨੂੰ ਸ਼ਰਾਬ ਦਾ ਲਾਲਚ ਦਿੱਤੇ ਜਾਣ ਨੂੰ ਰੋਕਣ ਲਈ ਸ਼ਰਾਬ ਦੀ ਖ਼ਰੀਦ ਤੇ ਵਿੱਕਰੀ ਦੇ ਹਫ਼ਤਾਵਾਰੀ ਅੰਕੜੇ ਇਕੱਤਰ ਕਰਨ ਦੇ ਵੀ ਹੁਕਮ ਜਾਰੀ ਕੀਤੇ | ਖ਼ਰਚਾ ਅਬਜ਼ਰਵਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਚੋਣ ਅਮਲ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਚੋਣ ਮਸ਼ੀਨਰੀ ਪੂਰੀ ਤਨਦੇਹੀ ਨਾਲ ਕੰਮ ਕਰੇ ਤਾਂ ਜੋ ਵੋਟਰ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਦੇ ਆਪਣੇ ਜਮਹੂਰੀ ਹੱਕ ਦੀ ਸਹੀ ਵਰਤੋਂ ਕਰ ਸਕਣ | ਵੀਡੀਓ ਕਾਨਫ਼ਰੰਸ ਰਾਹੀਂ ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਖ਼ਰਚਾ ਅਬਜ਼ਰਵਰਾਂ ਨੂੰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਤੇ ਚੱਲ ਰਹੇ ਚੋਣ ਅਮਲ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਈ ਵੀ ਵਿਧਾਨ ਸਭਾ ਹਲਕਾ ਖ਼ਰਚੇ ਪੱਖੋਂ ਸੰਵੇਦਨਸ਼ੀਲ ਨਹੀਂ ਪਰ ਉਮੀਦਵਾਰਾਂ ਦੇ ਚੋਣ ਖ਼ਰਚ 'ਤੇ ਸਖ਼ਤ ਨਜ਼ਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਖ਼ਰਚ ਤੇ ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਜ਼ਿਲ੍ਹਾ ਤੇ ਹਲਕਾ ਪੱਧਰ 'ਤੇ ਸ਼ਿਕਾਇਤ ਸੈੱਲਾਂ ਦੇ ਗਠਨ ਤੋਂ ਇਲਾਵਾ ਸੀ-ਵਿਜਲ ਐਪ ਰਾਹੀਂ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਮਿਲੀਆਂ 228 ਸ਼ਿਕਾਇਤਾਂ ਵਿਚੋਂ 222 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ | ਇਸੇ ਦੌਰਾਨ ਐੱਸ. ਐੱਸ. ਪੀ. ਕਪੂਰਥਲਾ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਅਬਜ਼ਰਵਰਾਂ ਨੂੰ ਦੱਸਿਆ ਕਿ ਜ਼ਿਲ੍ਹੇ 'ਚ 36 ਉੱਡਣ ਦਸਤੇ ਕੰਮ ਕਰ ਰਹੇ ਹਨ ਤੇ 19 ਹਾਈਟੈੱਕ ਨਾਕੇ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਐੱਨ. ਡੀ. ਪੀ. ਐੱਸ. ਦੇ 13 ਤੇ ਐਕਸਾਈਜ਼ ਐਕਟ ਤਹਿਤ 20 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ 17,400 ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 2 ਗੈਰ-ਕਾਨੂੰਨੀ ਹਥਿਆਰ ਤੇ 17 ਜਿੰਦਾ ਕਾਰਤੂਸ ਪੁਲਿਸ ਵਲੋਂ ਬਰਾਮਦ ਕੀਤੇ ਗਏ ਹਨ | ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਅਰਧ ਸੈਨਿਕ ਬਲਾਂ ਨਾਲ ਮਿਲ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਵੀਡੀਓ ਕਾਨਫ਼ਰੰਸ ਵਿਚ ਵਧੀਕ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਐੱਮ. ਸੀ. ਐੱਮ. ਸੀ. ਅਦਿੱਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨੋਡਲ ਅਫ਼ਸਰ ਖ਼ਰਚਾ ਦਲਜੀਤ ਕੌਰ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਤੇ ਨੋਡਲ ਅਫ਼ਸਰਾਂ ਨੇ ਭਾਗ ਲਿਆ |
ਕਾਲਾ ਸੰਘਿਆਂ, 25 ਜਨਵਰੀ (ਬਲਜੀਤ ਸਿੰਘ ਸੰਘਾ)-ਇੱਥੋਂ 3 ਕਿੱਲੋਮੀਟਰ ਦੂਰ ਪਿੰਡ ਮੰਡੇਰ ਦੋਨਾ ਨਿਵਾਸੀ 2 ਵਾਰ ਹਾਕੀ ਓਲੰਪੀਅਨ ਬਣੇ ਹਰਪ੍ਰੀਤ ਸਿੰਘ ਮੰਡੇਰ ਨੂੰ ਇਮਾਨਦਾਰੀ ਨਾਲ ਵਧੀਆ ਸੇਵਾਵਾਂ ਨਿਭਾਉਣ ਹਿਤ ਮੈਰੀਟੋਰੀਅਸ ਪੁਲਿਸ ਮੈਡਲ ਲਈ ਨਾਮਜ਼ਦ ਕੀਤਾ ਹੈ ਜੋ ...
ਭੁਲੱਥ, 25 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਗਣਤੰਤਰ ਦਿਵਸ ਮੌਕੇ ਸਰਕਾਰੀ ਕਾਲਜ ਭੁਲੱਥ ਵਿਖੇ ਐੱਸ. ਡੀ. ਐੱਮ. ਸ਼ਾਇਰੀ ਮਲਹੋਤਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ -19 ਸੰਬੰਧੀ ...
ਕਪੂਰਥਲਾ, 25 ਜਨਵਰੀ (ਸਡਾਨਾ) -ਜ਼ਿਲ੍ਹੇ 'ਚ ਕੋਰੋਨਾ ਦੇ 120 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 142 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ | ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ 'ਚ ਕਾਲਾ ਸੰਘਿਆਂ, ਪੰਡੋਰੀ, ਭੁਲੱਥ, ਬਾਬਾ ਦੀਪ ਸਿੰਘ ਨਗਰ, ਸੈਨਿਕ ਸਕੂਲ, ...
ਫਗਵਾੜਾ, 25 ਜਨਵਰੀ (ਹਰਜੋਤ ਸਿੰਘ ਚਾਨਾ)-ਗਣਤੰਤਰ ਦਿਵਸ ਸਮਾਰੋਹ ਸਮਾਗਮ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕੁਲਪ੍ਰੀਤ ਸਿੰਘ ਐੱਸ. ਡੀ. ਐੱਮ. ਫਗਵਾੜਾ ਕਰਨਗੇ | ਤਹਿਸੀਲਦਾਰ ...
ਕਪੂਰਥਲਾ, 25 ਜਨਵਰੀ (ਵਿ. ਪ੍ਰ.)-ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪਰਚੇ ਨਹੀਂ ਭਰੇ | ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਨਾਮਜ਼ਦਗੀ ਪਰਚੇ ...
• ਕਾਂਗਰਸ ਹਾਈਕਮਾਨ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਦਖ਼ਲ ਦੇ ਵਿਰੋਧ 'ਚ ਲਿਖੀ ਚਿੱਠੀ
ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਅਹੁਦੇਦਾਰਾਂ ਨੇ ਅੱਜ ਕਾਂਗਰਸ ਪਾਰਟੀ ਦੇ ...
ਸੁਲਤਾਨਪੁਰ ਲੋਧੀ, 25 ਜਨਵਰੀ (ਪ.ਪ. ਰਾਹੀਂ)-ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਕਰਕੇ ਵੋਟਾਂ ਪਾਉਣ ਦੀ ਅਪੀਲ ਕੀਤੀ | ...
ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਕਰਨਵੀਰ ਸਿੰਘ ਸਾਬਕਾ ਓ. ਐੱਸ. ਡੀ. ਮੁੱਖ ...
ਫਗਵਾੜਾ, 25 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਫਗਵਾੜਾ ਹਲਕੇ ਤੋਂ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਆਪਣੇ ਚੋਣ ਪ੍ਰਚਾਰ 'ਚ ਤੇਜ਼ੀ ਲਿਆਉਂਦਿਆਂ ਫਗਵਾੜਾ ਹਲਕੇ ਦੇ ਪਿੰਡ ਪਲਾਹੀ ਵਿਖੇ ਜਤਿੰਦਰਪਾਲ ਸਿੰਘ ...
ਸੁਲਤਾਨਪੁਰ ਲੋਧੀ, 25 ਜਨਵਰੀ (ਪ.ਪ. ਰਾਹੀਂ)-ਪਿਛਲੇ 5 ਸਾਲਾਂ ਦੌਰਾਨ ਪੰਜਾਬ ਸਮੇਤ ਹਲਕਾ ਸੁਲਤਾਨਪੁਰ ਲੋਧੀ ਅੰਦਰ ਫੈਲੇ ਰਾਵਣ ਰਾਜ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਹੁਣ ਹਲਕੇ ਅੰਦਰ ਬਦਲਾਅ ਚਾਹੁੰਦੇ ਹਨ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸੁਲਤਾਨਪੁਰ ...
• ਕਾਂਗਰਸੀ ਕੌਂਸਲਰਾਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ
ਸੁਲਤਾਨਪੁਰ ਲੋਧੀ, 25 ਜਨਵਰੀ (ਪ.ਪ. ਰਾਹੀਂ)-ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਣਾ ਇੰਦਰਪ੍ਰਤਾਪ ਸਿੰਘ ਦੀ ਧਰਮ ਪਤਨੀ ਮੈਂਡੀ ਰਾਣਾ ਨੇ ਅੱਜ ਪਵਿੱਤਰ ਸ਼ਹਿਰ ਅੰਦਰ ਚੋਣ ...
ਤਲਵੰਡੀ ਚੌਧਰੀਆਂ, 25 ਜਨਵਰੀ (ਪਰਸਨ ਲਾਲ ਭੋਲਾ)-ਰਾਣਾ ਇੰਦਰਪ੍ਰਤਾਪ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਮਰਥਨ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ ਉੱਪ ਚੇਅਰਮੈਨ ਮੰਗਲ ਭੱਟੀ, ਪਿੰਡ ਰਾਜੇਪਾਲ ਦੇ ਸਰਪੰਚ ਮੁਖ਼ਤਿਆਰ ...
ਭੁਲੱਥ, 25 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)-ਅੱਜ ਪਿੰਡ ਸੁਰਖਾਂ ਵਿਖੇ ਬੀਬੀ ਜਗੀਰ ਕੌਰ ਦੀ ਧੀ ਰਜਨੀਤ ਕੌਰ ਵਲੋਂ ਬੀਬੀ ਜਗੀਰ ਕੌਰ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਰਜਨੀਤ ਕੌਰ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਜਗੀਰ ਕੌਰ ...
ਭੁਲੱਥ, 25 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸਕੱਤਰ ਰਹਿ ਚੁੱਕੇ ਸਰਬਜੀਤ ਸਿੰਘ ਲੁਬਾਣਾ ਨੂੰ ਸੰਯੁਕਤ ਸੰਘਰਸ਼ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਜੋੜਾ ਮਾਜਰਾ ਵਲੋਂ ਹਲਕਾ ਭੁਲੱਥ ਤੋਂ ਆਪਣਾ ...
ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਵਿਧਾਇਕ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ, ਜਦੋਂ ਉਸ ਦੀ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਦੇ ਪ੍ਰਧਾਨ, ਉੱਪ ਪ੍ਰਧਾਨ ਸਮੇਤ 10 ...
ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਸਾਥੀ ਆਗੂਆਂ ਪਿੰਡ ਮੁਹੱਬਲੀਪੁਰ ਸਮੇਤ ਇਕ ਦਰਜਨ ਪਿੰਡਾਂ ਦਾ ਦੌਰਾ ਕੀਤਾ ਤੇ ...
ਕਪੂਰਥਲਾ, 25 ਜਨਵਰੀ (ਅਮਰਜੀਤ ਕੋਮਲ)-ਸੰਯੁਕਤ ਸਮਾਜ ਮੋਰਚੇ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕੁਲਵੰਤ ਸਿੰਘ ਜੋਸਨ ਨੇ ਅੱਜ ਸਟੇਟ ਗੁਰਦੁਆਰਾ ਸਾਹਿਬ ਤੇ ਸ੍ਰੀ ਸਤਨਰਾਇਣ ਮੰਦਿਰ ਵਿਚ ਨਤਮਸਤਕ ਹੋਏ ਤੇ ਬਾਅਦ 'ਚ ਉਨ੍ਹਾਂ ਸ਼ਹੀਦ ਭਗਤ ਸਿੰਘ ਚੌਂਕ ਵਿਚ ...
ਨਡਾਲਾ, 25 ਜਨਵਰੀ (ਮਾਨ)-ਪੰਜਾਬ ਲੋਕ ਕਾਂਗਰਸ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਹਲਕਾ ਭੁਲੱਥ ਤੋਂ ਪਾਰਟੀ ਟਿਕਟ ਮਿਲਣ ਦੇ ਬਾਅਦ ਇਤਿਹਾਸਕ ਅਸਥਾਨ ਤੇ ਛੇਵੇਂ ਪਾਤਸ਼ਾਹਿ ਜੀ ਦੀ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਨਡਾਲਾ ਵਿਖੇ ਨਤਮਸਤਕ ਹੋ ਕੇ ਆਪਣੀ ...
ਸੁਲਤਾਨਪੁਰ ਲੋਧੀ, 25 ਜਨਵਰੀ (ਨਰੇਸ਼ ਹੈਪੀ, ਥਿੰਦ)-ਸਾਨੂੰ ਆਪਣੀਆਂ ਫ਼ਸਲਾਂ ਤੇ ਨਸਲਾਂ ਬਚਾਉਣ ਲਈ ਆਵਾਜ਼ ਉਠਾਉਣ ਦੀ ਲੋੜ ਹੈ | ਇਹ ਪ੍ਰਗਟਾਵਾ ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਹਰਪਿ੍ਤਪਾਲ ਸਿੰਘ ਵਿਰਕ ਨੇ ਇਤਿਹਾਸਕ ਗੁਰਦੁਆਰਾ ...
ਫਗਵਾੜਾ, 25 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਕਾਂਗਰਸ ਪਾਰਟੀ ਦੇ ਇਕ ਗੁੱਟ ਵਲੋਂ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਦਲਣ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਅੱਜ ਇੱਥੇ ਗੱਲਬਾਤ ਕਰਦਿਆਂ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ...
ਨਡਾਲਾ, 25 ਜਨਵਰੀ (ਮਾਨ)-ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਹਲਕਾ ਭੁਲੱਥ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਵਲੋਂ ਅੱਜ ਹਲਕੇ 'ਚ ਚੋਣ ਪ੍ਰਚਾਰ ਕਰਦੇ ਹੋਏ ਕਸਬਾ ਨਡਾਲਾ ਵਿਖੇ ਖ਼ਾਨਪੁਰ ਰੋਡ 'ਤੇ ਸਥਿਤ ਕਿੱਕਰਾਂ ਵਾਲਿਆਂ ਦੇ ਡੇਰਿਆਂ 'ਤੇ ਪਹੁੰਚੇ ...
ਨਡਾਲਾ, 25 ਜਨਵਰੀ (ਮਾਨ)-ਹਲਕਾ ਭੁਲੱਥ ਦੇ ਪਿੰਡ ਮਿਰਜ਼ਾਪੁਰ ਤੋਂ ਉਦੋਂ ਅਕਾਲੀ ਦਲ ਨੂੰ ਜ਼ੋਰਦਾਰ ਝਟਕਾ ਲੱਗਾ, ਜਦੋਂ ਸਾਬਕਾ ਪੰਚ ਤੇ ਪਿੰਡ ਤੋਂ ਸਰਪੰਚ ਦੀ ਚੋਣ ਲੜ ਚੁੱਕੇ ਅਮਰੀਕ ਸਿੰਘ ਲਵਲੀ ਆਪਣੇ ਵੱਡੀ ਗਿਣਤੀ 'ਚ ਹਮਾਇਤੀਆਂ ਦੇ ਨਾਲ ਕਾਂਗਰਸ ਵਿਚ ਸ਼ਾਮਿਲ ਹੋ ਗਏ ...
ਫਿਲੌਰ, 25 ਜਨਵਰੀ (ਵਿਪਨ ਗੈਰੀ)-ਗੁਰਦੁਆਰਾ ਤਪ ਅਸਥਾਨ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ 'ਚ 15 ਸ੍ਰੀ ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਗਏ ਤੇ ਧਾਰਮਿਕ ਦੀਵਾਨ ਸਜਾਏ ਗਏ ਤੇ ...
ਫਗਵਾੜਾ, 25 ਜਨਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਕੇ. ਜੀ. ਰਿਸੋਰਟ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਮੀਟਿੰਗ ਦੌਰਾਨ ਇਕ ਵਰਕਰ ਵਲੋਂ ਵਾਲਮੀਕਿ ਭਾਈਚਾਰੇ ਪ੍ਰਤੀ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਦਾ ਭਾਈਚਾਰੇ ਨੇ ਤਿੱਖਾ ਵਿਰੋਧ ਕੀਤਾ ਹੈ ਤੇ ਐੱਸ. ਪੀ. ...
ਸੁਲਤਾਨਪੁਰ ਲੋਧੀ, 25 ਜਨਵਰੀ (ਹੈਪੀ, ਥਿੰਦ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਹੇਠ ਆਨਲਾਈਨ ਗਣਤੰਤਰ ਦਿਵਸ ਮਨਾਇਆ ਗਿਆ | ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਵਿਖੇ ...
ਕਪੂਰਥਲਾ, 25 ਜਨਵਰੀ (ਵਿ.ਪ੍ਰ.) -ਜੇ. ਜੇ. ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਕਪੂਰਥਲਾ ਵਿਖੇ ਗਣਤੰਤਰ ਦਿਵਸ 'ਤੇ ਕੋਵਿਡ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੈਂਪ 26 ਜਨਵਰੀ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਹਸਪਤਾਲ ਦੇ ਸੰਚਾਲਕ ਡਾ. ਜੇ. ਐੱਸ. ਥਿੰਦ ਨੇ ਦੱਸਿਆ ਕਿ ...
ਕਪੂਰਥਲਾ, 25 ਜਨਵਰੀ (ਸਡਾਨਾ) -ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਲੋਂ ਨਾਮ ਸਿਮਰਨ ਤੇ ਗੁਰਬਾਣੀ ਕੀਰਤਨ ਸਮਾਗਮ 29 ਤੇ 30 ਜਨਵਰੀ ਨੂੰ ਗੁਰਦੁਆਰਾ ਅਰਬਨ ਅਸਟੇਟ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਦੋ ...
ਕਪੂਰਥਲਾ, 25 ਜਨਵਰੀ (ਅਮਰਜੀਤ ਕੋਮਲ)-ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ ਮੁੱਖ ਚੋਣ ਦਫ਼ਤਰ ਪੰਜਾਬ ਵਲੋਂ ਸੌਂਪੀਆਂ ਗਈਆਂ ਡਿਊਟੀਆਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਤਿਕ ਚੋਣ ਪ੍ਰਚਾਰ ਲਈ ਪਹਿਲਕਦਮੀ ਕਰਦਿਆਂ 'ਮਿਆਰੀ ਪ੍ਰਚਾਰ-ਮਿਆਰੀ ਸਰਕਾਰ' ...
ਸੁਲਤਾਨਪੁਰ ਲੋਧੀ, 25 ਜਨਵਰੀ (ਹੈਪੀ, ਥਿੰਦ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਸੁਲਤਾਨਪੁਰ ਲੋਧੀ ਵਲੋਂ 18ਵੇਂ ਓਪਨ ਕਿ੍ਕਟ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ 26 ਜਨਵਰੀ ਨੂੰ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਵਿਚ ਹੋਵੇਗਾ | ਇਸ ...
ਫੱਤੂਢੀਂਗਾ, 25 ਜਨਵਰੀ (ਬਲਜੀਤ ਸਿੰਘ)-ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ ਜੀ, ਸੰਤ ਰਾਮ ਆਸਰੇ ਜੀ, ਸੰਤ ਬਾਬਾ ਸ਼ਾਂਤੀ ਦਾਸ ਜੀ ਅਤੇ ਸੰਤ ਬਾਬਾ ਪ੍ਰਕਾਸ਼ ਮੁਨੀ ਜੀ ਦੀ ਯਾਦ 'ਚ ਸਾਲਾਨਾ ਮਹਾਨ ਗੁਰਮਤਿ ਸਮਾਗਮ ਦੇ ਸਬੰਧ ਵਿਚ 24 ...
ਕਪੂਰਥਲਾ, 25 ਜਨਵਰੀ (ਵਿ. ਪ੍ਰ.)-ਗਣਤੰਤਰ ਦਿਵਸ ਨੂੰ ਸਮਰਪਿਤ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਰੈੱਡ ਰੀਬਨ ਕਲੱਬ ਵਲੋਂ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਕਾਲਜ ਦੇ 50 ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਪਿ੍ੰਸੀਪਲ ਡਾ. ਬਲਦੇਵ ਸਿੰਘ ...
ਅੰਮਿ੍ਤਸਰ, 25 ਜਨਵਰੀ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਨਾਲ ਸੰਬੰਧਿਤ ਨੌਜਵਾਨ ਸਿੱਖ ਜਥੇਬੰਦੀਆਂ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਨੂੰ ...
ਕਪੂਰਥਲਾ, 25 ਜਨਵਰੀ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਲੈਕਟ੍ਰੋਲ ਲਿਟਰੇਸੀ ਸੈੱਲ ਵਲੋਂ ਕੌਮੀ ਵੋਟਰ ਦਿਵਸ 'ਤੇ ਮਜ਼ਬੂਤ ਲੋਕਤੰਤਰ ਲਈ ਚੋਣ ਸਾਖਰਤਾ ਵਿਸ਼ੇ 'ਤੇ ਵੀਡੀਓ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਕਾਲਜ ਦੀਆਂ 15 ਵਿਦਿਆਰਥਣਾਂ ਨੇ ਭਾਗ ...
ਕਪੂਰਥਲਾ, 25 ਜਨਵਰੀ (ਵਿ. ਪ੍ਰ.)-ਕੌਮੀ ਵੋਟਰ ਦਿਵਸ 'ਤੇ ਵੋਟਰਾਂ ਤੇ ਵਿਸ਼ੇਸ਼ ਕਰਕੇ 18 ਤੋਂ 19 ਸਾਲ ਦੇ ਨੌਜਵਾਨਾਂ ਨੂੰ ਵੋਟ ਦੇ ਹੱਕ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਸਵੀਪ ਕੇਕ ਅਤੇ ਸਵੀਪ ਬਰਿਆਨੀ ਰਾਹੀਂ ਵਿਧਾਨ ਸਭਾ ਚੋਣਾਂ 'ਚ ...
ਫਗਵਾੜਾ, 25 ਜਨਵਰੀ (ਹਰਜੋਤ ਸਿੰਘ ਚਾਨਾ)-ਵਾਸਲ ਐਜੂਕੇਸ਼ਨ ਗਰੁੱਪ ਦੁਆਰਾ ਸੰਚਾਲਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਵਿਦਿਆਰਥੀਆਂ ਵਲੋਂ ਆਨਲਾਈਨ ਗਣਤੰਤਰ ਦਿਵਸ ਮਨਾਇਆ | ਵਿਦਿਆਰਥੀਆਂ ਨੇ ਪ੍ਰਾਰਥਨਾ ਸਭਾ 'ਚ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ...
ਭੁਲੱਥ, 25 ਜਨਵਰੀ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਪਿੰਡ ਰਾਮਗੜ੍ਹ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ 13ਵਾਂ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ | ...
ਖਲਵਾੜਾ, 25 ਜਨਵਰੀ (ਮਨਦੀਪ ਸਿੰਘ ਸੰਧੂ)-ਧੰਨ-ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਪਿੰਡ ਬੇਗਮਪੁਰ-ਸੰਗਤਪੁਰ ਤਹਿਸੀਲ ਫਗਵਾੜਾ ਵਿਖੇ 58ਵਾਂ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਗੱਦੀਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਗਰਾਮ ਪੰਚਾਇਤ ...
ਸਿਧਵਾਂ ਦੋਨਾਂ, 25 ਜਨਵਰੀ (ਅਵਿਨਾਸ਼ ਸ਼ਰਮਾ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਸਿਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵਲੋਂ ਸਮੂਹ ਨਗਰ-ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ...
ਢਿਲਵਾਂ, 25 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਪੈਸੇ ਦੀ ਦੁਰਵਰਤੋਂ ਰੋਕਣ ਦੇ ਮਕਸਦ ਨਾਲ ਤਾਇਨਾਤ ਸਟੈਟਿਕ ਸਰਵੇਲੈਂਸ ਟੀਮਾਂ ਵਲੋਂ ਅੱਜ ਹਾਈਟੈੱਕ ਨਾਕਾ ਢਿਲਵਾਂ ਵਿਖੇ 3 ਲੱਖ ਰੁਪਏ ਦੀ ਅਣਅਧਿਕਾਰਤ ਰਾਸ਼ੀ ਬਰਾਮਦ ...
ਫਗਵਾੜਾ, 25 ਜਨਵਰੀ (ਹਰਜੋਤ ਸਿੰਘ ਚਾਨਾ)-ਫਲਾਇੰਗ ਸਕੁਐਡ ਦੀ ਟੀਮ ਨੇ ਅੱਜ ਪਲਾਹੀ ਗੇਟ ਹੁਸ਼ਿਆਰਪੁਰ ਰੋਡ ਵਿਖੇ ਇਕ ਕਾਰ ਨੂੰ ਰੋਕ ਕੇ ਉਸ ਦੀ ਚੈਕਿੰਗ ਕਰਕੇ 3 ਲੱਖ 16 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਚੈਕਿੰਗ ਦੌਰਾਨ ਕਾਰ ਨੰਬਰ ਪੀ. ਬੀ. 06. ਏ. ਐੱਫ਼. 4464 ਨੂੰ ...
ਹੰਬੜਾਂ, 25 ਜਨਵਰੀ (ਮੇਜਰ ਹੰਬੜਾਂ)- ਹਲਕਾ ਗਿੱਲ ਰਾਖਵਾਂ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿਘ ਸ਼ਿਵਾਲਿਕ ਦੀ ਚੋਣ ਮੁਹਿੰਮ ਨੂੰ ਹਲਕੇ ਦੇ ਪਿੰਡਾਂ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੀ ਮਿਸਾਲ ਉਨ੍ਹਾਂ ਦੀਆਂ ਨੁੱਕੜ ...
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਭਾ ਨਗਰ ਤੋਂ ਸ਼ੱਕੀ ਹਾਲਾਤਾਂ ਵਿਚ ਔਰਤ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਨੇ ਲਾਪਤਾ ਔਰਤ ਰਵੀਨਾ ਦੇ ਪਤੀ ਕਰਨ ਕੁਮਾਰ ਦੀ ਸ਼ਿਕਾਇਤ 'ਤੇ ਰਿਪੋਰਟ ਦਰਜ ਕਰ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)- ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਭਾਜਪਾ ਦੇ ਸੀਨੀਅਰ ਵਰਕਰ ਸੁਰਿੰਦਰ ਕੁਮਾਰ ਬਿੱਟੂ ਭਾਟੀਆ ਨੂੰ ਭਾਜਪਾ ਪੰਜਾਬ ਟਰਾਂਸਪੋਰਟ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਹੈ | ਨਿਯੁਕਤੀ ਉਪਰੰਤ ਭਾਜਪਾ ...
ਡਾਬਾ/ਲੁਹਾਰਾ, 25 ਜਨਵਰੀ (ਕੁਲਵੰਤ ਸਿੰਘ ਸੱਪਲ)- ਨਵੇਂ ਆਏ ਪਾਵਰਕਾਮ ਚੀਫ਼ ਇੰਜੀਨੀਅਰ ਜਸਵੀਰ ਸਿੰਘ ਭੁੱਲਰ ਵਲੋਂ ਅਹੁਦਾ ਸੰਭਾਲੇ ਜਾਣ 'ਤੇ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦਾ ਇਕ ਵਫ਼ਦ ਪ੍ਰਧਾਨ ਅਮਰਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਮਿਲਿਆ ਅਤੇ ਫੁੱਲਾਂ ਦੇ ...
ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਪੈਨਸ਼ਨਰ ਭਵਨ ਲੁਧਿਆਣਾ ਵਿਖੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਅਪੀਲ ਕੀਤੀ ਗਈ ਕਿ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)- ਭਾਜਪਾ ਨੂੰ ਉਸ ਸਮੇਂ ਮਜਬੂਤੀ ਮਿਲੀ ਜਦੋਂ ਵੱਡੀ ਗਿਣਤੀ ਵਿਚ ਅਕਾਲੀ ਆਗੂ ਭਾਜਪਾ ਵਿਚ ਸ਼ਾਮਿਲ ਹੋ ਗਏ | ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਪ੍ਰਧਾਨਗੀ ਹੇਠ ਹਾਲ ਹੀ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਗੋਸ਼ਾ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਗਿੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਜੋਰਦਾਰ ਝਟਕਾ ਲੱਗਾ ਜਦੋਂ ਪਿੰਡ ਕੁਤਬੇਵਾਲ, ਗੁੱਜਰਾਂ ਅਤੇ ਹੋਰ ਆਸ ਪਾਸ ਦੇ ਪਿੰਡਾਂ ਵਿਚ ਤੱਕੜਾ ਰਸੂਖ ਰੱਖਣ ਵਾਲੇ ਉੱਘੇ ਅਕਾਲੀ ਆਗੂ ਹਰਮਿੰਦਰ ਸਿੰਘ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਦੇ ਮੁਖੀ ਡਾ. ਵਨੀਤ ਇੰਦਰ ਕੌਰ ਨੇ ਕਿਹਾ ਕਿ ਮਨੁੱਖੀ ਦਿਮਾਗ ਤੇ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਣ 'ਚ ਭੋਜਨ ਦੀ ਇਕ ਅਹਿਮ ...
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਲੇਮ ਟਾਬਰੀ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਆਰ.ਡੀ. ਸ਼ਰਮਾ ਵਲੋਂ ਰੱਖੀ ਗਈ ਮੀਟਿੰਗ ਵਿਚ ਸਥਿਤੀ ਉਸ ਵਕਤ ਅਜੀਬ ਬਣ ਗਈ, ਜਦੋਂ ਚੋਣ ਕਮਿਸ਼ਨਰ ਉੱਡਣ ਦਸਤੇ ਦੇ ਅਧਿਕਾਰੀ ਉੱਥੇ ਪਹੁੰਚ ਗਏ ਤੇ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਭਾਰਤ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਹੀਰੋ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਰਤਨ ਐਵਾਰਡ ਨਾਲ ਨਿਵਾਜਿਆ ਜਾਵੇ | ਇਹ ਜ਼ੋਰਦਾਰ ਮੰਗ ਸਮਾਜ ਸੇਵੀ ਸੁਖਦੇਵ ਸਿੰਘ ...
ਭਾਮੀਆਂ ਕਲਾਂ, 25 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਆਪ' ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਵਲੋਂ ਜਿੱਥੇ ਚੰਡੀਗੜ੍ਹ ਰੋਡ 'ਤੇ ਸਥਿਤ ਨਗਰ ਨਿਗਮ ਦੇ ਵਾਰਡਾਂ 'ਚ ਵੋਟਰਾਂ ਅਤੇ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)- ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈਲ ਨੇ ਸਮਾਜ ਸ਼ਾਸਤਰ ਵਿਭਾਗ ਅਤੇ ਸਵੱਛਤਾ ਐਕਸ਼ਨ ਪਲਾਨ ਕਮੇਟੀ (ਐਸ.ਏ.ਪੀ.) ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵਿਕਾਸ ਲਈ ਪਿਛਲੇ ਇਕ ਸਾਲ ਦੌਰਾਨ ਅਰਬਾਂ ਰੁਪਏ ਦੇ ਵਿਕਾਸਕਾਰਜ ਕਰਾਏ ਗਏ ਹਨ, ਜਿਨ੍ਹਾਂ ਵਿਚ ਸੜਕਾਂ ਵੀ ਸ਼ਾਮਿਲ ਹਨ, ਪਰੰਤੂ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੜਕਾਂ ਦੇ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX