ਤਾਜਾ ਖ਼ਬਰਾਂ


ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਅਨਮੋਲ ਗਗਨ ਮਾਨ ਬਣੀ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਚੇਤਨ ਸਿੰਘ ਜੌੜਾ ਮਾਜਰਾ ਬਣੇ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਅਮਨ ਅਰੋੜਾ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ਦੇ ਜੰਮਪਲ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ,4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ 'ਚ ਜੰਮੇ ਪਲੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ...
ਭਾਰਤ ਨੇ ਆਪਣੀ 90% ਬਾਲਗ ਆਬਾਦੀ ਦਾ ਕੋਵਿਡ-19 ਦਾ ਪੂਰਾ ਕੀਤਾ ਟੀਕਾਕਰਨ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ
. . .  1 day ago
ਸਿੱਧੂ ਮੂਸੇਵਾਲਾ ਹੱਤਿਆ ਕੇਸ : ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਪੁਲਿਸ ਨੇ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ...
ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਅੱਜ ਸੰਭਾਲਣਗੇ ਡੀ.ਜੀ.ਪੀ. ਪੰਜਾਬ ਦਾ ਚਾਰਜ
. . .  1 day ago
ਲੁਧਿਆਣਾ, 4 ਜੁਲਾਈ (ਪਰਮਿਮਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ...
ਅੰਡੇਮਾਨ ਤੇ ਨਿਕੋਬਾਰ 'ਚ ਆਇਆ ਭੂਚਾਲ
. . .  1 day ago
ਪੋਰਟ ਬਲੇਅਰ, 4 ਜੁਲਾਈ - ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਦੇ 256 ਕਿੱਲੋਮੀਟਰ ਦੱਖਣ ਪੂਰਬ 'ਚ ਅੱਜ ਦੁਪਹਿਰ 3.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਿਆ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ
. . .  1 day ago
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ )- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾ ਰਹੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ ਚਾਲ...
ਕੁੱਲੂ ਬੱਸ ਹਾਦਸਾ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਕੁੱਲੂ, 4 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਵਿਖੇ ਦੁਰਘਟਨਾਗ੍ਰਸਤ ਹੋਈ ਬੱਸ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ। ਹਾਦਸੇ 'ਚ 12 ਲੋਕਾਂ ਦੀ ਮੌਤ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 24 ਚੇਤ ਸੰਮਤ 554
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸੰਪਾਦਕੀ

ਗੰਭੀਰ ਸੰਕਟ ਵਿਚ ਫਸਿਆ ਸ੍ਰੀਲੰਕਾ

ਭਾਰਤ ਵਾਂਗ ਸ੍ਰੀਲੰਕਾ ਨੂੰ ਇਕ ਸਾਲ ਬਾਅਦ ਅੰਗਰੇਜ਼ਾਂ ਤੋਂ ਨਿਜਾਤ ਮਿਲੀ ਸੀ। ਤਾਮਿਲ ਮੂਲ ਦੇ ਲੋਕਾਂ ਦੇ ਮਸਲੇ ਨੂੰ ਲੈ ਕੇ ਇਥੇ 30 ਸਾਲ ਤੱਕ ਖੂਨੀ ਖਾਨਾਜੰਗੀ ਵੀ ਹੋਈ ਸੀ। ਉਦੋਂ ਭਾਰਤ ਸਰਕਾਰ ਨਾਲ ਇਸ ਦੇ ਸੰਬੰਧ ਤਣਾਅਪੂਰਨ ਹੋ ਗਏ ਸਨ। ਚਾਹੇ ਇਹ ਦੇਸ਼ ਭਾਰਤ ਦਾ ਨੇੜਲਾ ਗੁਆਂਢੀ ਹੈ ਪਰ ਇਸ ਦੇ ਨਾਲ ਹੀ ਇਸ ਨੇ ਚੀਨ 'ਤੇ ਵੀ ਵੱਡੀ ਟੇਕ ਰੱਖੀ ਹੋਈ ਹੈ। ਚੀਨ ਨੇ ਇਥੇ ਅਨੇਕਾਂ ਵੱਡੇ ਪ੍ਰਾਜੈਕਟ ਲਗਾਏ। ਉਸ ਨਾਲ ਕੀਤੇ ਕਰਾਰਾਂ ਕਰਕੇ ਅਤੇ ਚੀਨ ਸਮੇਤ ਹੋਰ ਕੌਮਾਂਤਰੀ ਵਿੱਤੀ ਸੰਸਥਾਵਾਂ ਤੋਂ ਚੁੱਕੇ ਗਏ ਕਰਜ਼ਿਆਂ ਕਾਰਨ ਅੱਜ ਇਹ ਦੇਸ਼ ਪੂਰੀ ਤਰ੍ਹਾਂ ਕਰਜ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਇਥੇ ਜਿਸ ਤਰ੍ਹਾਂ ਦੇ ਗੰਭੀਰ ਹਾਲਾਤ ਬਣ ਗਏ ਹਨ, ਉਹ ਪਹਿਲਾਂ ਕਦੇ ਵੇਖਣ ਨੂੰ ਨਹੀਂ ਸਨ ਮਿਲੇ।
ਤਾਮਿਲ ਟਾਈਗਰਾਂ ਨੂੰ ਤਾਂ ਇਸ ਦੀ ਫ਼ੌਜ ਨੇ ਹਰਾ ਦਿੱਤਾ ਸੀ, ਭਾਵੇਂ ਕਿ ਉਸ ਸਮੇਂ ਤਾਮਿਲਾਂ 'ਤੇ ਇਸ ਦੀ ਫ਼ੌਜ ਵਲੋਂ ਕੀਤੀਆਂ ਜ਼ਿਆਦਤੀਆਂ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪੱਖ ਤੋਂ ਇਸ ਦੀ ਆਲੋਚਨਾ ਹੁੰਦੀ ਰਹੀ ਹੈ। ਪਰ ਜਿਸ ਤਰ੍ਹਾਂ ਦੀਆਂ ਸਥਿਤੀਆਂ ਵਿਚੋਂ ਅੱਜ ਇਹ ਦੇਸ਼ ਲੰਘ ਰਿਹਾ ਹੈ, ਕਦੇ ਇਹ ਸੋਚਣਾ ਵੀ ਮੁਸ਼ਕਿਲ ਸੀ ਕਿ ਕਿਸੇ ਸਮੇਂ ਇਹ ਦੇਸ਼ ਇਸ ਤਰ੍ਹਾਂ ਦੀ ਸਖ਼ਤ ਆਰਥਿਕ ਕੁੜਿੱਕੀ ਵਿਚ ਫਸ ਜਾਏਗਾ, ਜਿਸ ਕਰਕੇ ਲੋਕ ਗਲੀਆਂ-ਬਾਜ਼ਾਰਾਂ ਵਿਚ ਉਤਰ ਆਉਣਗੇ। ਅਜਿਹੀ ਸਥਿਤੀ ਲਈ ਸਰਕਾਰ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਉਥੇ ਖਾਣ-ਪੀਣ ਦੀਆਂ ਚੀਜ਼ਾਂ ਦੀ ਭਾਰੀ ਕਮੀ ਹੋ ਗਈ ਹੈ, ਦਵਾਈਆਂ ਦੀ ਥੋੜ੍ਹ ਹੈ, ਬਿਜਲੀ ਮਿਲਣੀ ਨਦਾਰਦ ਹੋ ਗਈ ਹੈ, ਤੇਲ ਅਤੇ ਗੈਸ ਸਟੇਸ਼ਨਾਂ 'ਤੇ ਲੋਕਾਂ ਦੀਆਂ ਘੰਟਿਆਂਬੱਧੀ ਕਤਾਰਾਂ ਲੱਗੀਆਂ ਰਹਿਣ ਕਰਕੇ ਹੀ ਲੋਕਾਂ ਦਾ ਸਬਰ ਮੁੱਕ ਗਿਆ ਹੈ। ਗੋਟਬਾਇਆ ਰਾਜਪਕਸ਼ੇ ਦੀ ਸਰਕਾਰ ਹੱਥ-ਪੈਰ ਜ਼ਰੂਰ ਮਾਰ ਰਹੀ ਹੈ। ਉਸ ਵਲੋਂ ਕਰਫ਼ਿਊ ਲਾਉਣ ਅਤੇ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਵੀ ਸਥਿਤੀ ਹੋਰ ਵਿਗੜਦੀ ਹੀ ਜਾ ਰਹੀ ਹੈ। ਅੰਤਰਰਾਸ਼ਟਰੀ ਕਰਜ਼ਿਆਂ ਤੋਂ ਇਲਾਵਾ ਸ੍ਰੀਲੰਕਾ ਸਰਕਾਰ ਦੀਆਂ ਗ਼ਲਤ ਖੇਤੀ ਨੀਤੀਆਂ ਕਰਕੇ ਵੀ ਉਥੇ ਹਰ ਤਰ੍ਹਾਂ ਦੀ ਖੇਤੀ ਉਪਜ ਬੇਹੱਦ ਘਟਦੀ ਰਹੀ ਹੈ। ਸ੍ਰੀਲੰਕਾ ਦੀ ਵੱਡੀ ਟੇਕ ਬਾਹਰੋਂ ਆਉਂਦੇ ਯਾਤਰੂਆਂ 'ਤੇ ਸੀ ਪਰ ਦੋ ਸਾਲਾਂ ਦੀ ਕੋਵਿਡ ਮਹਾਂਮਾਰੀ ਨੇ ਇਸ ਪੱਖੋਂ ਵੀ ਇਸ ਦੀ ਆਰਥਿਕਤਾ ਤਬਾਹ ਕਰ ਦਿੱਤੀ। ਸਾਲ 2019 ਵਿਚ ਇਕ ਗਿਰਜਾਘਰ 'ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਜਿਸ ਵਿਚ 200 ਦੇ ਲਗਭਗ ਵਿਅਕਤੀ ਮਾਰੇ ਗਏ ਸਨ, ਨੇ ਵੀ ਇਸ ਟਾਪੂ 'ਤੇ ਆਪਣਾ ਵੱਡਾ ਪ੍ਰਭਾਵ ਛੱਡਿਆ ਹੈ। ਸ੍ਰੀਲੰਕਾ ਦੀ ਸਰਕਾਰ 'ਤੇ ਰਾਜਪਕਸ਼ੇ ਭਰਾਵਾਂ ਦਾ ਪੂਰਾ ਕਬਜ਼ਾ ਰਿਹਾ ਹੈ। ਗੋਟਬਾਇਆ ਰਾਜਪਕਸ਼ੇ ਇਥੋਂ ਦਾ ਰਾਸ਼ਟਰਪਤੀ ਹੈ। ਉਸ ਦਾ ਭਰਾ ਮਹਿੰਦਾ ਰਾਜਪਕਸ਼ੇ ਉਥੋਂ ਦਾ ਪ੍ਰਧਾਨ ਮੰਤਰੀ ਹੈ। ਬਾਸਿਲ ਰਾਜਪਕਸ਼ੇ ਵਿੱਤ ਮੰਤਰੀ ਰਿਹਾ ਹੈ। ਚੌਥਾ ਭਰਾ ਚਮਾਲ ਵੀ ਇਥੇ ਵਜ਼ੀਰ ਰਿਹਾ ਹੈ। ਚਾਰ ਰਾਜਪਕਸ਼ੇ ਭਰਾਵਾਂ ਤੋਂ ਇਲਾਵਾ ਇਨ੍ਹਾਂ ਦੇ ਪੁੱਤਰ ਤੇ ਹੋਰ ਰਿਸ਼ਤੇਦਾਰ ਵੀ ਅੱਜ ਉੱਚ ਸਰਕਾਰੀ ਅਹੁਦਿਆਂ 'ਤੇ ਬੈਠੇ ਹਨ।
ਪਰ ਸ੍ਰੀਲੰਕਾ ਦੀ ਅਜੋਕੀ ਹਾਲਤ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਸ੍ਰੀਲੰਕਾ ਦੀ ਬਹੁੜੀ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚੋਂ ਵੱਧ ਤੋਂ ਵੱਧ ਸਾਮਾਨ ਖ਼ਰੀਦਣ ਲਈ ਇਸ ਦੀ ਅਰਬਾਂ-ਖਰਬਾਂ ਦੀ ਮਦਦ ਕੀਤੀ ਹੈ। ਪਰ ਇਸ ਦੇ ਬਾਵਜੂਦ ਸਰਕਾਰ ਦੀ ਸਥਿਤੀ 'ਤੇ ਕਿਸੇ ਤਰ੍ਹਾਂ ਦੀ ਪਕੜ ਬਣਦੀ ਦਿਖਾਈ ਨਹੀਂ ਦਿੰਦੀ। ਇਸੇ ਲਈ ਰਾਸ਼ਟਰਪਤੀ ਗੋਟਬਾਇਆ ਨੇ ਪ੍ਰਧਾਨ ਮੰਤਰੀ ਮਹਿੰਦਾ ਨੂੰ ਛੱਡ ਕੇ ਆਪਣੇ ਹੋਰ ਭਰਾਵਾਂ ਦੇ ਨਾਲ-ਨਾਲ ਸਮੁੱਚੀ ਵਜ਼ਾਰਤ ਤੋਂ ਹੀ ਅਸਤੀਫ਼ੇ ਲੈ ਲਏ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਸਾਂਝੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਪਰ ਉਨ੍ਹਾਂ ਵਲੋਂ ਇਸ ਤੋਂ ਇਨਕਾਰ ਕਰਨ ਤੋਂ ਪਿੱਛੋਂ ਸਰਕਾਰ ਹੋਰ ਵੀ ਗੰਭੀਰ ਸਥਿਤੀ ਵਿਚ ਫਸੀ ਨਜ਼ਰ ਆਉਂਦੀ ਹੈ। ਭਾਰਤ ਤੋਂ ਇਲਾਵਾ ਚੀਨ ਅਤੇ ਹੋਰ ਦੇਸ਼ਾਂ ਨੂੰ ਵੀ ਹਰ ਤਰ੍ਹਾਂ ਦੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਵੀ ਇਸ ਟਾਪੂ ਦੇਸ਼ ਦੀ ਮਦਦ ਲਈ ਸਰਗਰਮ ਹੋਇਆ ਹੈ ਪਰ ਹੁਣ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਸ੍ਰੀਲੰਕਾ ਦੀ ਸਰਕਾਰ ਹਰ ਮੁਹਾਜ਼ 'ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਲਈ ਲੋਕਾਂ ਵਲੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਕੋਈ ਨਵਾਂ ਪ੍ਰਸ਼ਾਸਨ ਹੀ ਕੌਮਾਂਤਰੀ ਮਦਦ ਨਾਲ ਇਸ ਦੇਸ਼ ਨੂੰ ਇਸ ਗੰਭੀਰ ਸੰਕਟ ਵਿਚੋਂ ਕੱਢਣ ਵਿਚ ਸਹਾਈ ਹੋ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

ਪੰਜਾਬ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ ਭ੍ਰਿਸ਼ਟਾਚਾਰ ਤੇ ਮਾਫ਼ੀਆ ਰਾਜ

ਪੰਜਾਬ ਸੰਸਾਰ ਦੇ ਉਨ੍ਹਾਂ ਕੁਝ ਖਿੱਤਿਆਂ ਵਿਚੋਂ ਇਕ ਹੈ ਜਿਥੇ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ। ਇਸੇ ਧਰਤੀ ਉਤੇ ਦੇਸ਼ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਗ੍ਰੰਥਾਂ ਦੀ ਰਚਨਾ ਹੋਈ। ਸੰਸਾਰ ਦੇ ਸਭ ਤੋਂ ਪੁਰਾਣੇ ਗਿਆਨ ਗ੍ਰੰਥ ਵੇਦਾਂ ਦੀ ਰਚਨਾ ਇਥੇ ਹੀ ਹੋਈ। ...

ਪੂਰੀ ਖ਼ਬਰ »

ਕੀ ਪ੍ਰਵਾਸੀਆਂ ਦੀ ਘਰ ਵਾਪਸੀ ਬਾਰੇ ਸੋਚੇਗੀ ਪੰਜਾਬ ਦੀ ਨਵੀਂ ਸਰਕਾਰ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਨਵੀਂ ਕ੍ਰਾਂਤੀ ਵਾਂਗ ਵੇਖੀ ਜਾ ਰਹੀ ਹੈ, ਜਿਸ ਤੋਂ ਪੰਜਾਬ ਦੇ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ 'ਤੇ ਬੈਠੇ ਪੰਜਾਬੀ ਢੇਰ ਸਾਰੀਆਂ ਆਸਾਂ ਲਾਈ ਬੈਠੇ ਹਨ। ਆਜ਼ਾਦੀ ਤੋਂ ਬਾਅਦ ਪੈਦਾ ਹੋਏ ਪੰਜਾਬ ਦੇ ਮਸਲੇ ਏਨੇ ...

ਪੂਰੀ ਖ਼ਬਰ »

ਅਕਾਲੀ ਸਰਕਾਰਾਂ ਸਮੇਂ ਪੰਜਾਬ ਦੇ ਵਿਕਾਸ ਲਈ ਅਨੇਕਾਂ ਕਾਰਜ ਹੋਏ

ਮੈਂ ਇਥੇ ਲੇਖਕ ਨਾਲ ਪੂਰਨ ਤੌਰ 'ਤੇ ਅਸਹਿਮਤ ਹਾਂ ਅਤੇ ਉਨ੍ਹਾਂ ਵਲੋਂ ਕਹੀਆਂ ਗੱਲਾਂ ਦੇ ਜਵਾਬ ਵਿਚ ਆਪਣਾ ਪੱਖ ਰੱਖਦਾ ਹਾਂ। ਜਿਥੋਂ ਤੱਕ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਨਾ ਕਰਨ ਦੀ ਗੱਲ ਹੈ, ਇਥੇ ਦੱਸਿਆ ਜਾਂਦਾ ਹੈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX