ਹਰਜਿੰਦਰ ਸਿੰਘ ਲਾਲ
ਖੰਨਾ, 17 ਅਪ੍ਰੈਲ-ਹਾਲਾਂਕਿ ਐਫ.ਸੀ.ਆਈ. ਵਲੋਂ ਪੰਜਾਬ 'ਚੋਂ ਕਣਕ ਦੇ ਸੁੰਗੜੇ (ਮਾਜੂ) ਦਾਣੇ ਦੀ 6 ਫ਼ੀਸਦੀ ਤੋਂ ਵਧੇਰੇ ਮਾਤਰਾ ਵਾਲੀ ਕਣਕ ਨਾ ਖ਼ਰੀਦੇ ਜਾਣ ਦੇ ਹੁਕਮਾਂ ਬਾਰੇ ਕੇਂਦਰ ਸਰਕਾਰ ਦੀਆਂ 5 ਟੀਮਾਂ ਦੇ ਜਾਇਜ਼ੇ ਤੋਂ ਬਾਅਦ ਪੰਜਾਬ ਦੇ ਭਾਜਪਾ ਨੇਤਾਵਾਂ ਨੇ ਕੱਲ੍ਹ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿਚ ਰਿਆਇਤ ਦੇ ਹੁਕਮ ਜਾਰੀ ਕਰ ਦਿੱਤੇ ਹਨ | ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਕਣਕ ਖ਼ਰੀਦਣ ਵਾਲੀਆਂ ਸਰਕਾਰੀ ਏਜੰਸੀਆਂ ਵੀ ਵੱਧ ਸੁੰਗੜੇ ਦਾਣੇ ਵਾਲੀ ਕਣਕ ਦੀ ਖ਼ਰੀਦ ਲਗਾਤਾਰ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਦੇ ਅਧਿਕਾਰਤ ਸੂਤਰਾਂ ਅਨੁਸਾਰ ਅੱਜ ਐਤਵਾਰ 17 ਅਪ੍ਰੈਲ ਰਾਤ ਦੇ 8 ਵਜੇ ਤੱਕ ਵੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿਚ ਰਿਆਇਤ ਦੇ ਕੋਈ ਹੁਕਮ ਨਹੀਂ ਪੁੱਜੇ | ਗੌਰਤਲਬ ਹੈ ਕਿ ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰਾਲੇ ਦੇ ਅਧਿਕਾਰੀ ਆਸਵੰਦ ਜ਼ਰੂਰ ਹਨ ਕਿ ਉਨ੍ਹਾਂ ਵਲੋਂ ਖਰੀਦੀ 6 ਫ਼ੀਸਦੀ ਤੋਂ ਵੱਧ ਮਾਤਰਾ ਵਾਲੀ ਸੁੰਗੜੇ ਦਾਣੇ ਵਾਲੀ ਕਣਕ ਮਾਪਦੰਡਾਂ ਵਿਚ ਰਿਆਇਤ ਮਿਲਣ ਤੋਂ ਬਾਅਦ ਐਫ. ਸੀ. ਆਈ. ਚੁੱਕ ਲਵੇਗੀ | ਇਸ ਦਰਮਿਆਨ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਕਾਫੀ ਤੇਜ਼ ਹੋ ਗਈ ਹੈ | 17 ਅਪ੍ਰੈਲ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਪਿਛਲੇ ਸਾਲ ਨਾਲੋਂ ਕਣਕ ਦੀ ਆਮਦ 37 ਫ਼ੀਸਦੀ ਜ਼ਿਆਦਾ ਹੋ ਚੁਕੀ ਹੈ | ਪਿਛਲੇ ਸਾਲ ਅੱਜ ਦੇ ਦਿਨ ਤੱਕ ਕੁੱਲ 38.30 ਲੱਖ ਮੀਟਰਕ ਟਨ ਕਣਕ ਮੰਡੀਆਂ ਵਿਚ ਆਈ ਸੀ | ਜਦੋਂ ਕਿ ਇਸ ਵਾਰ ਅੱਜ ਸ਼ਾਮ ਤੱਕ 52.58 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਸੀ | ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਅੱਜ ਸ਼ਾਮ ਤੱਕ 49 ਲੱਖ 66 ਹਜ਼ਾਰ ਟਨ ਕਣਕ ਖਰੀਦੀ ਜਾ ਚੁੱਕੀ, ਜੋ ਕਿ ਪਿਛਲੀ ਵਾਰ ਨਾਲੋਂ ਕਰੀਬ 52 ਫ਼ੀਸਦੀ ਜ਼ਿਆਦਾ ਬਣਦੀ ਹੈ¢ ਗੌਰਤਲਬ ਹੈ ਕਿ ਪਿਛਲੇ ਸਾਲ ਅੱਜ ਤੱਕ ਸਿਰਫ਼ 32 ਲੱਖ 67 ਹਜਾਰ ਟਨ ਕਣਕ ਹੀ ਖਰੀਦੀ ਗਈ ਸੀ¢ ਇਨਾਂ ਅੰਕੜਿਆਂ ਦੀ ਪੁਸ਼ਟੀ ਪੰਜਾਬ ਦੇ ਮੰਡੀ ਬੋਰਡ ਨੇ ਵੀ ਕੀਤੀ ਹੈ | ਪਰ ਇਸ ਵਾਰ ਨਿੱਜੀ ਵਪਾਰੀਆਂ ਵੱਲੋਂ ਕਣਕ ਦੀ ਰਿਕਾਰਡ ਤੋੜ ਖ਼ਰੀਦ ਹੈ | ਇਹ ਅੱਜ ਦੇ ਦਿਨ ਤੱਕ ਪਿਛਲੇ ਸਾਲ ਨਾਲੋਂ 27800 ਫ਼ੀਸਦੀ ਜ਼ਿਆਦਾ ਹੈ | ਪਿਛਲੇ ਸਾਲ ਅੱਜ ਦੇ ਦਿਨ ਤੱਕ ਨਿੱਜੀ ਵਪਾਰੀਆਂ ਨੇ ਸਿਰਫ਼ 1 ਹਜ਼ਾਰ ਟਨ ਕਣਕ ਹੀ ਖ਼ਰੀਦੀ ਸੀ ਜਦੋਂ ਕਿ ਇਸ ਵਾਰ ਅੱਜ ਸ਼ਾਮ ਤੱਕ ਨਿੱਜੀ ਵਪਾਰੀਆਂ ਨੇ 2 ਲੱਖ 79 ਹਜ਼ਾਰ ਟਨ ਕਣਕ ਦੀ ਖ਼ਰੀਦ ਕੀਤੀ ਹੈ | ਅਜਿਹਾ ਰੂਸ-ਯੂਕਰੇਨ ਜੰਗ ਕਾਰਨ ਅੰਤਰਰਾਸ਼ਟਰੀ ਮੰਡੀਆਂ 'ਚ ਕਣਕ ਦੇ ਵਧ ਰਹੇ ਭਾਅ ਕਾਰਨ ਹੋ ਰਿਹਾ ਹੈ | ਵਰਨਣਯੋਗ ਹੈ ਕਿ ਭਾਵੇਂ ਇਸ ਵਾਰ ਖਰੀਦੀ ਕਣਕ ਦੀ ਚੁਕਾਈ ਪਿਛਲੇ ਸਾਲ ਨਾਲੋਂ 142 ਫ਼ੀਸਦੀ ਜ਼ਿਆਦਾ ਹੈ ਜੋ ਪਿਛਲੇ ਸਾਲ ਦੇ 7.08 ਲੱਖ ਮੀਟਰਿਕ ਟਨ ਦੇ ਮੁਕਾਬਲੇ ਇਸ ਵਾਰ 17.13 ਟਨ ਹੈ ਪਰ ਫਿਰ ਵੀ ਮੰਡੀਆਂ ਵਿਚ ਖਰੀਦੀ ਗਈ ਪਰ ਅਣਚੁੱਕੀ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ | ਅੱਜ ਸ਼ਾਮ ਤੱਕ ਪਿਛਲੇ ਸਾਲ ਮੰਡੀਆਂ ਵਿਚ ਪਈ ਅਣਚੁੱਕੀ ਕਣਕ ਨਾਲੋਂ ਇਸ ਵੇਲੇ 27 ਫ਼ੀਸਦੀ ਜ਼ਿਆਦਾ ਅਣਚੁੱਕੀ ਕਣਕ ਪਈ ਹੈ | ਪਿਛਲੇ ਸਾਲ ਅੱਜ ਦੇ ਦਿਨ ਮੰਡੀਆਂ 'ਚ 25.59 ਲੱਖ ਟਨ ਕਣਕ ਚੁੱਕਣੀ ਬਾਕੀ ਸੀ, ਜਦੋਂ ਕਿ ਇਸ ਸਾਲ ਅੱਜ ਸ਼ਾਮ ਤੱਕ ਮੰਡੀਆਂ 'ਚ 32.53 ਲੱਖ ਮੀਟਰਿਕ ਟਨ ਕਣਕ ਅਣਚੁੱਕੀ ਪਈ ਹੈ | ਅੱਜ ਸ਼ਾਮ ਤੱਕ ਖ਼ੁਰਾਕ ਸਪਲਾਈ ਵਿਭਾਗ ਵਲੋਂ ਕਣਕ ਦੀ ਕੁੱਲ ਖ਼ਰੀਦ ਦੇ 5942 ਕਰੋੜ ਰੁਪਏ ਦੀ ਦੇਣਦਾਰੀ ਦੇ ਮੁਕਾਬਲੇ 5526.73 ਕਰੋੜ ਰੁਪਏ ਦੀ ਅਦਾਇਗੀ ਦੇ ਬਿੱਲ ਕਲੀਅਰ ਕਰ ਦਿੱਤੇ ਗਏ ਹਨ | ਜਦੋਂ ਕਿ ਇਸ 'ਚੋਂ 3109.61 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਵੀ ਪਾ ਦਿੱਤੇ ਗਏ ਹਨ |
ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੇ ਭਾਰੀ ਹਥਿਆਰ
ਕੀਵ, 17 ਅਪ੍ਰੈਲ (ਏਜੰਸੀ)-ਰੂਸੀ ਸੈਨਾ ਨੇ ਕੀਵ 'ਤੇ ਮਿਜ਼ਾਈਲ ਹਮਲੇ ਫਿਰ ਤੋਂ ਤੇਜ਼ ਕਰ ਦਿੱਤੇ ਅਤੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੀ ਗੋਲਾਬਾਰੀ ਤੇਜ਼ ਕਰ ਦਿੱਤੀ ਹੈ | ਹਮਲਿਆਂ ਨਾਲ ਮਰੀਯੂਪੋਲ ਸਮੇਤ ਕਈ ਸ਼ਹਿਰ ਲਹੂ ਲੁਹਾਨ ਹੋ ਗਏ ਹਨ | ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਂਕੋਵ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਸੈਨਾ ਨੇ ਹਵਾ 'ਚੋਂ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਨਾਲ ਕੀਵ 'ਚ ਬ੍ਰੋਵਰੀ ਪਿੰਡ ਨੇੜੇ ਗੋਲਾ-ਬਾਰੂਦ ਦਾ ਇਕ ਕਾਰਖਾਨਾ ਤਬਾਹ ਕਰ ਦਿੱਤਾ | ਉਨ੍ਹਾਂ ਕਿਹਾ ਕਿ ਰੂਸੀ ਹਥਿਆਰਬੰਦ ਸੈਨਾ ਨੇ ਯੂਕਰੇਨ 'ਚ 1035 ਵਿਦੇਸ਼ੀ ਸੈਨਿਕਾਂ ਨੂੰ ਹਲਾਕ ਕਰ ਦਿੱਤਾ ਹੈ, ਜਦਕਿ 912 ਪਿੱਛੇ ਹਟ ਗਏ ਹਨ ਅਤੇ ਦੇਸ਼ ਛੱਡ ਕੇ ਚਲੇ ਗਏ ਹਨ | ਕੋਨਾਸ਼ੇਂਕੋਵ ਨੇ ਕਿਹਾ ਕਿ ਸਿਰਫ ਮਰੀਯੂਪੋਲ 'ਚ ਅਜ਼ੋਵਸਟਲ ਪਲਾਂਟ ਵਿਖੇ ਯੂਕਰੇਨੀ ਸੈਨਿਕਾਂ 'ਚ 400 ਵਿਦੇਸ਼ੀ ਸੈਨਿਕ ਵੀ ਰੂਸੀ ਬਲਾਂ ਵਲੋਂ ਪਾਏ ਘੇਰੇ 'ਚ ਘਿਰੇ ਹੋਏ ਹਨ | ਇਨ੍ਹਾਂ 'ਚ ਜ਼ਿਆਦਾਤਰ ਯੂਰਪੀ ਦੇਸ਼ਾਂ ਅਤੇ ਕੈਨੇਡਾ ਦੇ ਨਾਗਰਿਕ ਹਨ | ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ, ਕੀਵ ਨੇ ਰੂਸ ਦੀ ਵਿਸ਼ੇਸ਼ ਫ਼ੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 63 ਦੇਸ਼ਾਂ ਦੇ 6,824 ਵਿਦੇਸ਼ੀ ਸੈਨਿਕਾਂ ਨੂੰ ਯੂਕਰੇਨ 'ਚ ਲਿਆਂਦਾ ਹੈ | ਬੁਲਾਰੇ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਵਿਦੇਸ਼ੀ ਸੈਨਿਕ ਕੀਵ, ਖਾਰਕੀਵ, ਓਡੇਸਾ, ਮਾਈਕੋਲੇਵ ਤੇ ਮਰੀਯੂਪੋਲ ਸ਼ਹਿਰਾਂ 'ਚ ਲੜ ਰਹੇ ਹਨ | ਦੁਸ਼ਮਣੀ ਦੇ ਨਤੀਜੇ ਵਜੋਂ ਵਿਦੇਸ਼ੀ ਸੈਨਿਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਅਤੇ ਅੱਜ ਇਹ ਗਿਣਤੀ 4877 ਰਹਿ ਗਈ ਹੈ | ਇਹ ਹਮਲੇ ਤੇ ਦੇਸ਼ ਭਰ 'ਚ ਹੋਏ ਹੋਰ ਹਮਲੇ ਯੂਕਰੇਨੀਆਂ ਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਲਈ ਇਕ ਵਿਸਫੋਟਕ ਰਿਮਾਈਾਡਰ ਸਨ ਕਿ ਪੂਰਾ ਦੇਸ਼ ਖ਼ਤਰੇ 'ਚ ਹੈ | ਮਰੀਯੂਪੋਲ ਦੇ ਬੰਦਰਗਾਹ ਸ਼ਹਿਰ ਦੀ ਘੇਰਾਬੰਦੀ ਦੇ ਨਾਲ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਉਥੇ ਮੌਜੂਦ ਹਰ ਕਿਸੇ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਸ਼ਹਿਰ ਨੂੰ ਬਚਾਉਣ ਲਈ ਤੁਰੰਤ ਪੱਛਮ ਤੋਂ ਹੋਰ ਭਾਰੀ ਹਥਿਆਰਾਂ ਦੀ ਜ਼ਰੂਰਤ ਹੈ | ਆਪਣੇ ਕਾਲਾ ਸਾਗਰ ਬੇੜੇ ਦੇ ਫਲੈਗਸ਼ਿਪ ਦੇ ਅਪਮਾਨਜਨਕ ਨੁਕਸਾਨ ਦੇ ਬਾਅਦ ਰੂਸ ਦੀ ਸੈਨਾ ਨੇ ਰਾਜਧਾਨੀ 'ਤੇ ਹਮਲੇ ਤੇਜ਼ ਕਰਨ ਦਾ ਸੰਕਲਪ ਲਿਆ | ਰੂਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਮਿਜ਼ਾਈਲ ਕਾਰਖ਼ਾਨੇ ਨੂੰ ਨਿਸ਼ਾਨਾ ਬਣਾਉਣ ਦੇ ਇਕ ਦਿਨ ਬਾਅਦ ਸਨਿਚਰਵਾਰ ਨੂੰ ਇਕ ਬਖ਼ਤਰਬੰਦ ਵਾਹਨ ਕਾਰਖਾਨੇ 'ਤੇ ਹਮਲਾ ਕੀਤਾ | ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਯੁੱਧ ਤੋਂ ਪਹਿਲਾਂ ਸ਼ਹਿਰ ਛੱਡ ਕੇ ਚਲੇ ਗਏ ਲੋਕਾਂ ਨੂੰ ਵਾਪਸ ਨਾ ਆਉਣ ਦੀ ਸਲਾਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਸੀਂ ਰਾਜਧਾਨੀ 'ਤੇ ਹੋਰ ਹਮਲਿਆਂ ਤੋਂ ਇਨਕਾਰ ਨਹੀਂ ਕਰ ਸਕਦੇ | ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਬਖ਼ਤਰਬੰਦ ਵਾਹਨਾਂ ਦੇ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਕਿੱਥੇ ਹੈ ਪਰ ਇਹ ਡਾਰਨਿਤਸਕੀ ਜਿਲ੍ਹੇ 'ਚ ਹੈ | ਰੂਸੀ ਮਿਜ਼ਾਈਲਾਂ ਨਾਲ ਸ਼ਹਿਰ 'ਤੇ ਉਸੇ ਸਮੇਂ ਹਮਲਾ ਹੋਇਆ ਜਦੋਂ ਵਸਨੀਕ ਸੈਰ ਕਰਨ ਆ ਰਹੇ ਸਨ, ਵਿਦੇਸ਼ੀ ਦੂਤਘਰਾਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾਈ ਗਈ ਸੀ ਤੇ ਰੂਸੀ ਸੈਨਿਕਾਂ ਦੀ ਕੀਵ 'ਤੇ ਕਬਜ਼ਾ ਕਰਨ 'ਚ ਅਸਫਲ ਰਹਿਣ ਤੇ ਉਨ੍ਹਾਂ ਦੇ ਪਿੱਛੇ ਹਟਣ ਤੋਂ ਬਾਅਦ, ਸ਼ਹਿਰ ਦੇ ਯੁੱਧ ਤੋਂ ਪਹਿਲਾਂ ਦੇ ਜੀਵਨ ਦੇ ਹੋਰ ਅਸਥਾਈ ਸੰਕੇਤ ਮੁੜ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ | ਯੂਕਰੇਨ ਦੇ ਰਾਸ਼ਟਰਪਤੀ ਦੇ ਦਫ਼ਤਰ ਨੇ ਦੇਸ਼ ਭਰ ਦੇ ਅੱਠ ਖੇਤਰਾਂ 'ਚ ਪਿਛਲੇ 24 ਘੰਟਿਆਂ 'ਚ ਮਿਜ਼ਾਈਲ ਹਮਲੇ ਤੇ ਗੋਲਾਬਾਰੀ ਦੀ ਰਿਪੋਰਟ ਕੀਤੀ ਹੈ | ਪੱਛਮੀ ਯੂਕਰੇਨ 'ਚ ਲਵੀਵ ਖੇਤਰ ਦੇ ਗਵਰਨਰ, ਜੋ ਕਿ ਜੰਗ ਦੀ ਹਿੰਸਾ ਦੁਆਰਾ ਸਿਰਫ ਥੋੜ੍ਹੇ ਸਮੇਂ ਲਈ ਪ੍ਰਭਾਵਿਤ ਹੋਇਆ, ਨੇ ਗੁਆਂਢੀ ਬੇਲਾਰੂਸ ਤੋਂ ਉਡਾਣ ਭਰਨ ਵਾਲੇ ਰੂਸੀ ਐਸ. ਯੂ.-35 ਜਹਾਜ਼ਾਂ ਦੁਆਰਾ ਖੇਤਰ 'ਤੇ ਹਵਾਈ ਹਮਲੇ ਦੀ ਸੂਚਨਾ ਦਿੱਤੀ | ਉੱਤਰ-ਪੂਰਬ 'ਚ ਖਾਰਕੀਵ 'ਚ ਮੇਅਰ ਇਹੋਰ ਟੇਰੇਕੋਵ ਨੇ ਕਿਹਾ ਕਿ ਸਨਿਚਰਵਾਰ ਨੂੰ 3 ਲੋਕਾਂ ਦੀ ਮੌਤ ਹੋਈ ਅਤੇ 34 ਜ਼ਖ਼ਮੀ ਹੋ ਗਏ | ਇਕ ਹੈਰਾਨ ਹੋਈ ਵਸਨੀਕ ਵਾਲੇਂਚਟੀਨਾ ਊਲੀਆਨੋਵਾ ਨੇ ਕਿਹਾ ਕਿ ਸਾਰੀਆਂ ਖਿੜਕੀਆਂ, ਸਾਰਾ ਫਰਨੀਚਰ ਤੇ ਦਰਵਾਜ਼ੇ ਵੀ, ਸਭ ਕੁਝ ਤਬਾਹ ਹੋ ਗਿਆ | ਜ਼ੇਲੇਂਸਕੀ ਨੇ ਯੂਕਰੇਨੀ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮਰੀਯੂਪੋਲ ਦੀ ਨਿਰੰਤਰ ਘੇਰਾਬੰਦੀ, ਜੋ ਫਸੇ ਅਤੇ ਭੁੱਖੇ ਨਾਗਰਿਕਾਂ ਲਈ ਇਕ ਭਿਆਨਕ ਕੀਮਤ 'ਤੇ ਆਈ ਹੈ, ਯੁੱਧ ਨੂੰ ਸਮਾਪਤ ਕਰਨ ਲਈ ਗੱਲਬਾਤ ਦੇ ਯਤਨਾਂ ਨੂੰ ਅਸਫਲ ਕਰ ਸਕਦੀ ਹੈ | ਰੂਸ ਦੇ ਮੇਜਰ ਜਨਰਲ ਵਲਾਦੀਮੀਰ ਫਰੋਲੋਵ, ਜੋ ਕਿ ਲੜਾਈ ਦੌਰਾਨ ਮਾਰਿਆ ਗਿਆ, ਨੂੰ ਸੇਂਟ ਪੀਟਰਸਬਰਗ 'ਚ ਦਫਨਾ ਦਿੱਤਾ ਗਿਆ |
ਮਾਸਕੋ, 17 ਅਪ੍ਰੈਲ (ਏਜੰਸੀ)-ਰੂਸੀ ਸੈਨਾ ਨੇ ਚਿਤਾਵਨੀ ਦਿੱਤੀ ਹੈ ਕਿ ਘੇਰਾਬੰਦੀ ਵਾਲੇ ਬੰਦਰਗਾਹ ਸ਼ਹਿਰ ਮਰੀਯੂਪੋਲ 'ਚ ਆਤਮ ਸਮਰਪਣ ਤੋਂ ਇਨਕਾਰ ਕਰਨ ਵਾਲੇ ਯੂਕਰੇਨੀ ਸੈਨਿਕਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ | ਰੂਸੀ ਰੱਖਿਆ ਮੰਤਰਾਲੇ ਨੇ ਮਾਰੀਯੂਪੋਲ ਦੀ ਵਿਸ਼ਾਲ ਅਜ਼ੋਵਸਟਲ ਸਟੀਲ ਮਿੱਲ ਵਿਖੇ ਯੂਕਰੇਨੀਆਂ ਨੂੰ ਆਤਮ ਸਮਰਪਣ ਕਰਨ ਲਈ ਐਤਵਾਰ ਦੁਪਹਿਰ 1 ਵਜੇ ਤੱਕ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਜੋ ਹਥਿਆਰ ਸੁੱਟ ਦੇਣਗੇ ਉਨ੍ਹਾਂ ਦੇ ਜੀਵਨ ਦੀ ਗਰੰਟੀ ਦਿੱਤੀ ਜਾਵੇਗੀ | ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਂਕੋਵ ਨੇ ਕਿਹਾ ਕਿ ਯੂਕਰੇਨੀ ਫ਼ੌਜੀ ਕਮਾਂਡ ਨੇ ਆਪਣੇ ਸੈਨਿਕਾਂ ਦੀ ਆਤਮ ਸਮਰਪਣ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ | ਉਸ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਵਿਰੋਧ ਕਰਨਗੇ, ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ | ਉਸ ਨੇ ਦਾਅਵਾ ਕੀਤਾ ਕਿ ਯੂਕਰੇਨੀ ਸੈਨਾ ਦੇ ਨਾਲ ਅਜ਼ੋਵਸਟਲ 'ਚ ਲਗਪਗ 400 ਵਿਦੇਸ਼ੀ ਸੈਨਿਕ ਵੀ ਹਨ, ਜਿਨ੍ਹਾਂ 'ਚ ਜ਼ਿਆਦਾਤਰ ਯੂਰਪੀ ਦੇਸ਼ਾਂ ਤੇ ਕੈਨੇਡਾ ਦੇ ਹਨ, ਜੋ ਛੇ ਭਾਸ਼ਾਵਾਂ ਸੰਵਾਦ ਕਰਦੇ ਹਨ | ਕੋਨਾਸ਼ੇਂਕੋਵ ਦੇ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ |
ਹੁਬਲੀ/ਅਮਰਾਵਤੀ/ਦੇਹਰਾਦੂਨ, 17 ਅਪ੍ਰੈਲ (ਏਜੰਸੀ)-ਦਿੱਲੀ ਤੋਂ ਬਾਅਦ ਆਂਧਰਾ ਪ੍ਰਦੇਸ਼, ਕਰਨਾਟਕ ਤੇ ਉੱਤਰਾਖੰਡ 'ਚ ਵੀ ਹਿੰਸਾ ਦੀਆਂ ਖ਼ਬਰਾਂ ਹਨ | ਕਰਨਾਟਕ ਦੇ ਪੁਰਾਣੇ ਹੁਬਲੀ ਕਸਬੇ 'ਚ ਹਸਪਤਾਲ ਨੇੜੇ ਇਕ ਹਨੂੰਮਾਨ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਐਤਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋਣ 'ਤੇ ਭੜਕੀ ਭੀੜ ਨੇ ਪੁਲਿਸ ਦੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ | ਹੁਬਲੀ-ਦ੍ਰਾਵੜ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਰ 'ਚ ਧਾਰਾ 144 ਲਗਾ ਦਿੱਤੀ ਹੈ ਅਤੇ 40 ਦੇ ਕਰੀਬ ਲੋਕਾਂ ਨੂੰ ਗਿ੍ਫ਼ਤਾਰ ਕਰਦਿਆਂ ਕੁਝ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਕਿਹਾ ਕਿ ਸਾਡੇ 12 ਮੁਲਾਜ਼ਮ ਜ਼ਖ਼ਮੀ ਹੋਏ ਹਨ ਤੇ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ | ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕਿਸੇ ਨੇ ਇਕ ਇਤਰਾਜ਼ਯੋਗ ਪੋਸਟ ਪਾਈ, ਜਿਸ 'ਤੇ ਕੁਝ ਲੋਕਾਂ ਵਲੋਂ ਇਤਰਾਜ਼ ਕਰਨ 'ਤੇ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ, ਪਰ ਕੁਝ ਲੋਕ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਏ ਅਤੇ ਪੁਲਿਸ ਥਾਣੇ ਨੇੜੇ ਇੱਕਠੇ ਹੋਣ ਲੱਗ ਗਏ ਅਤੇ ਉਨ੍ਹਾਂ ਪਥਰਾਅ ਸ਼ੁਰੂ ਕਰ ਦਿੱਤਾ | ਕਰਨਾਟਕ ਦੇ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਹੁਬਲੀ 'ਚ ਪੁਲਿਸ ਥਾਣੇ 'ਤੇ ਪਥਰਾਅ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਸੋਚਿਆ ਸਮਝਿਆ 'ਸੰਗਠਿਤ' ਹਮਲਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਹੋਲਗੁੰਡਾ ਪਿੰਡ 'ਚ ਇਕ ਮਾਮੂਲੀ ਵਿਵਾਦ ਤੋਂ ਸ਼ੁਰੂ ਹੋਈ ਤਕਰਾਰ 2 ਭਾਈਚਾਰਿਆਂ ਵਿਚਾਲੇ ਪੱਥਰਬਾਜ਼ੀ 'ਚ ਤਬਦੀਲ ਹੋ ਗਈ, ਪੁਲਿਸ ਨੇ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ | ਪੁਲਿਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸਨਿਚਰਵਾਰ ਰਾਤ ਹਨੂੰਮਾਨ ਜੈਅੰਤੀ ਦੇ ਸੰਬੰਧ 'ਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ 'ਚ ਉਸ ਸਮੇਂ ਝੜਪ ਹੋ ਗਈ, ਜਦੋਂ ਸ਼ੋਭਾ ਯਾਤਰਾ ਪਿੰਡ ਦੀ ਮਸਜਿਦ ਕੋਲ ਪੁੱਜੀ ਤਾਂ ਜੈਅੰਤੀ ਦੇ ਪ੍ਰਬੰਧਕਾਂ ਨੇ ਰਮਜ਼ਾਨ ਦੇ ਮਹੀਨੇ ਨੂੰ ਵੇਖਦਿਆਂ ਸਪੀਕਰ ਦੀ ਆਵਾਜ਼ ਬੰਦ ਕਰ ਦਿੱਤੀ ਪਰ ਕੁਝ ਨਾਰਾਜ਼ ਸ਼ਰਧਾਲੂ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਉਣ ਲੱਗ ਪਏ | ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਤਾਂ ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂ ਵੀ ਜਵਾਬੀ ਕਾਰਵਾਈ ਕਰਦਿਆਂ ਪਥਰਾਅ ਕਰਨ ਲੱਗ ਪਏ | ਇਸ ਘਟਨਾ ਦਾ ਪਤਾ ਲੱਗਣ 'ਤੇ ਕੁਰਨੂਲ ਦੇ ਪੁਲਿਸ ਸੁਪਰਡੈਂਟ ਨੇ ਆਪ ਪਿੰਡ ਪਹੁੰਚ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਕਾਨੂੰਨ ਹੱਥ 'ਚ ਲੈਣ 'ਤੇ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ | ਓਧਰ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ 'ਚ ਰੁੜਕੀ ਨੇੜੇ ਭਗਵਾਨਪੁਰ ਇਲਾਕੇ ਦੇ ਦਾਦਾ ਜਲਾਲਪੁਰ ਪਿੰਡ 'ਚ ਸ਼ਨਿਚਰਵਾਰ ਸ਼ਾਮ ਨੂੰ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ 'ਤੇ ਛੱਤਾਂ ਤੋਂ ਪਥਰਾਅ ਕੀਤੇ ਜਾਣ ਨਾਲ 4 ਲੋਕ ਮਾਮੂਲੀ ਜ਼ਖ਼ਮੀ ਹੋ ਗਏ | ਗੜ੍ਹਵਾਲ ਰੇਂਜ ਪੁਲਿਸ ਦੇ ਡੀ.ਆਈ.ਜੀ. ਨਗਨਿਆਲ ਨੇ ਦੱਸਿਆ ਕਿ ਇਸ ਘਟਨਾ ਬਾਅਦ ਨਾਲ ਦੇ ਪਿੰਡਾਂ ਦੇ ਲੋਕਾਂ ਦੇ ਇਕੱਠੇ ਹੋਣ ਨਾਲ ਇਲਾਕੇ 'ਚ ਤਣਾਅ ਪੈਦਾ ਹੋ ਗਿਆ ਸੀ, ਪਰ ਪੁਲਿਸ ਨੇ ਮੌਕੇ 'ਤੇ ਦਖਲ ਦੇ ਕੇ ਸਥਿਤੀ ਨੂੰ ਵਿਗੜਨ ਤੋਂ ਸੰਭਾਲ ਲਿਆ | ਪੁਲਿਸ ਨੇ ਇਸ ਘਟਨਾ ਦੇ ਸੰਬੰਧ 'ਚ 9 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ 13 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਅਧਿਕਾਰੀਆਂ ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਲਈ ਐਤਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਹੈ |
ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹੋਈ ਹਿੰਸਾ ਤੋਂ ਬਾਅਦ ਹਰਕਤ 'ਚ ਆਈ ਦਿੱਲੀ ਪੁਲਿਸ ਨੇ 22 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ 2 ਨਾਬਾਲਗ ਵੀ ਸ਼ਾਮਿਲ ਹਨ | ਪੁਲਿਸ ਨੇ 14 ਮੁਲਜ਼ਮਾਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਤਾਂ ਡਿਊਟੀ ਮੈਜਿਸਟ੍ਰੇਟ ਦਿਵਿਆ ਮਲਹੋਤਰਾ ਨੇ ਅਸਲਮ ਤੇ ਅੰਸਾਰ ਨੂੰ ਸੋਮਵਾਰ ਤੱਕ ਪੁਲਿਸ ਹਿਰਾਸਤ 'ਚ ਭੇਜਦਿਆਂ ਬਾਕੀ ਦੇ 12 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ | ਇਨ੍ਹਾਂ ਤੋਂ ਇਲਾਵਾ ਤਕਰੀਬਨ ਦੋ ਦਰਜਨ ਹੋਰਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਹੈ | ਪੁਲਿਸ ਨੇ ਦੋਸ਼ੀਆਂ ਦੀ ਪਛਾਣ ਲਈ 10 ਟੀਮਾਂ ਦਾ ਗਠਨ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੀ 'ਕ੍ਰਾਈਮ ਬ੍ਰਾਂਚ' ਦੋਸ਼ੀਆਂ ਦੇ ਘਰਾਂ 'ਚ ਛਾਪੇਮਾਰੀ ਕਰ ਰਹੀ ਹੈ | ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਜਹਾਂਗੀਰਪੁਰੀ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਪੁਲਿਸ ਦੀ ਤਇਨਾਤੀ ਵਧਾ ਦਿੱਤੀ ਗਈ ਹੈ | ਪੁਲਿਸ ਦੀ ਟੀਮ ਵਲੋਂ ਇਲਾਕੇ ਦੇ ਕਈ ਵੀਡੀਓ ਫੁਟੇਜ ਹਾਸਲ ਕਰ ਕੇ ਉਨ੍ਹਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ | ਪੁਲਿਸ ਮੁਤਾਬਿਕ ਹਿੰਸਾ ਤੋਂ ਬਾਅਦ ਇਲਾਕੇ 'ਚ ਤਣਾਅ ਹੈ, ਪਰ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ | ਸਪੈਸ਼ਲ ਪੁਲਿਸ ਕਮਿਸ਼ਨਰ ਦੀਪੇਂਦਰ ਪਾਠਕ ਮੁਤਾਬਿਕ ਸਨਿਚਰਵਾਰ ਨੂੰ ਹੀ ਐਫ਼. ਆਈ. ਆਰ. ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਗਈ ਹੈ | ਇਲਾਕੇ 'ਚ ਆਰ. ਏ. ਐਫ਼. ਦੀਆਂ ਦੋ ਕੰਪਨੀਆਂ ਤਇਨਾਤ ਕੀਤੀਆਂ ਗਈਆਂ ਹਨ | ਪੁਲਿਸ ਨੂੰ ਅਤਿ ਚੌਕਸੀ 'ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ | ਜਾਣਕਾਰੀ ਮੁਤਾਬਿਕ ਹਿੰਸਾ 'ਚ 3 ਪੁਲਿਸ ਵਾਲੇ ਅਤੇ ਇਕ ਨਾਗਰਿਕ ਵੀ ਜ਼ਖ਼ਮੀ ਹੋਇਆ ਹੈ, ਜਦਕਿ ਇਕ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੈ | ਹਸਪਤਾਲ 'ਚ ਭਰਤੀ ਸਬ ਇੰਸਪੈਕਟਰ ਦੀ ਹਾਲਤ 'ਚ ਸੁਧਾਰ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਤੋਂ ਹਲਾਤ ਦੀ ਜਾਣਕਾਰੀ ਲਈ ਹੈ | ਉਨ੍ਹਾਂ ਨੂੰ ਦਿੱਲੀ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਹਨ | ਦਿੱਲੀ 'ਚ ਹੋਈ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਮੁਸਤੈਦ ਰਹਿਣ ਦੇ ਆਦੇਸ਼ ਦਿੱਤੇ ਹਨ | ਦੇਸ਼ 'ਚ ਵਧ ਰਹੇ ਫ਼ਿਰਕੂ ਦੰਗਿਆਂ ਦਰਮਿਆਨ ਕਾਂਗਰਸ ਨੇ ਟਵਿੱਟਰ 'ਤੇ ਇੰਡੀਆ ਅਗੇਂਸਟ ਹੇਟ ਭਾਵ 'ਨਫ਼ਰਤ ਵਿਰੁੱਧ ਭਾਰਤ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ |
ਪੂਰੀ ਆਮਦਨ ਆਉਣੀ ਹੋਈ ਬੰਦ-ਮੁਲਾਜ਼ਮਾਂ ਨੂੰ ਸਤਾਉਣ ਲੱਗਾ ਤਨਖਾਹਾਂ ਦਾ ਡਰ
ਬਕਾਇਆ ਚੁਕਾਉਣ 'ਚ ਲੋਕਾਂ ਦੀ ਘਟ ਰਹੀ ਹੈ ਦਿਲਚਸਪੀ
ਸ਼ਿਵ ਸ਼ਰਮਾ
ਜਲੰਧਰ, 17 ਅਪ੍ਰੈਲ-ਸਰਕਾਰੀ ਵਿਭਾਗਾਂ ਵਲੋਂ ਆਪਣੀ ਆਮਦਨ ਵਧਾਉਣ ਲਈ ਤਾਂ ਹਰ ਸਾਲ ਟੀਚੇ ਤੈਅ ਕੀਤੇ ਜਾਂਦੇ ਹਨ ਪਰ ਸਮੇਂ-ਸਮੇਂ ਸਿਰ ਸਰਕਾਰਾਂ ਵਲੋਂ ਮੁਆਫ਼ੀ ਦੇਣ ਜਾਂ ਫਿਰ ਬਕਾਏ ਮੁਆਫ਼ ਕਰਨ ਦੇ ਨਵੇਂ ਸ਼ੁਰੂ ਹੋਏ ਰੁਝਾਨ ਤੋਂ ਬਾਅਦ ਵਿਭਾਗਾਂ ਨੂੰ ਆਪਣੀ ਪੂਰੀ ਆਮਦਨ ਆਉਣੀ ਬੰਦ ਹੋ ਗਈ ਹੈ | ਜਿਸ ਕਰਕੇ ਸਰਕਾਰੀ ਵਿਭਾਗਾਂ ਵਿਚ ਤਾਂ ਕਈ ਮੁਲਾਜ਼ਮਾਂ ਵਿਚ ਇਹ ਵੀ ਚਿੰਤਾ ਪਾਈ ਜਾਣ ਲੱਗੀ ਹੈ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਵਿਭਾਗਾਂ ਦੀ ਆਮਦਨ ਲਗਾਤਾਰ ਘਟਦੀ ਗਈ ਤਾਂ ਉਨ੍ਹਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਹੋਣੀ ਵੀ ਮੁਸ਼ਕਿਲ ਹੋ ਸਕਦੀ ਹੈ, ਇਸ ਦੇ ਨਾਲ ਹੀ ਦੂਜੇ ਪਾਸੇ ਤਾਂ ਕੁਝ ਸਾਲਾਂ 'ਚ ਸੇਵਾ-ਮੁਕਤ ਹੋਣ ਵਾਲੇ ਕਈ ਮੁਲਾਜ਼ਮ ਜਾਂ ਅਫ਼ਸਰਾਂ ਨੂੰ ਇਸ ਦੀ ਚਿੰਤਾ ਲੱਗ ਗਈ ਹੈ ਕਿ ਜਿਸ ਤਰ੍ਹਾਂ ਕਰੋੜਾਂ ਰੁਪਏ ਦੇ ਬਕਾਏ ਮੁਆਫ਼ ਹੋਏ ਹਨ ਜਾਂ ਹੋਰ ਰਕਮਾਂ ਦੀ ਮੁਆਫ਼ੀ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਆਉਂਦੇ ਸਮੇਂ ਵਿਚ ਪੈਨਸ਼ਨਾਂ ਦੀਆਂ ਰਕਮਾਂ ਲੈਣ ਲਈ ਕਿਧਰੇ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ | ਚੰਨੀ ਸਰਕਾਰ ਦੇ ਕਾਰਜਕਾਲ ਵਿਚ ਨਾ ਸਿਰਫ਼ ਕਈ ਸਾਲਾਂ ਤੋਂ ਫਸੇ ਹੋਏ ਪਾਣੀ ਅਤੇ ਸੀਵਰੇਜ ਦੇ ਬਕਾਏ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਕੀਤੀਆਂ ਸਨ ਸਗੋਂ ਦੂਜੇ ਪਾਸੇ ਪਾਵਰਕਾਮ ਨੇ ਵੀ ਕਈ ਲੋਕਾਂ ਦੀਆਂ ਪਈਆਂ ਬਕਾਇਆ ਰਕਮਾਂ ਮੁਆਫ਼ ਕਰ ਦਿੱਤੀਆਂ ਗਈਆਂ ਸਨ | ਚੰਨੀ ਸਰਕਾਰ ਵਲੋਂ ਚਾਹੇ ਮੁਆਫ਼ੀ ਦਾ ਐਲਾਨ ਕਰਕੇ ਲੋਕਾਂ ਨੂੰ ਰਾਹਤ ਤਾਂ ਇਹ ਸਮਝ ਕੇ ਦਿੱਤੀ ਗਈ ਸੀ ਕਿ ਜਿਹੜੇ ਪਾਣੀ ਸੀਵਰੇਜ ਜਾਂ ਬਿਜਲੀ ਵਿਭਾਗ ਦੀਆਂ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਕੀਤੀਆਂ ਗਈਆਂ ਸਨ, ਉਹ ਖਪਤਕਾਰ ਅੱਗੇ ਤੋਂ ਨਿਯਮਿਤ ਬਿੱਲਾਂ ਦੀ ਅਦਾਇਗੀ ਕਰਨ ਦਾ ਕੰਮ ਸ਼ੁਰੂ ਕਰ ਦੇਣਗੇ ਪਰ ਉਲਟਾ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਹੋਣ ਤੋਂ ਬਾਅਦ ਵੀ ਹੁਣ ਕਈ ਲੋਕ ਅਗਲੀ ਅਦਾਇਗੀ ਕਰਨ ਦੀ ਦਿਲਚਸਪੀ ਇਸ ਕਰਕੇ ਨਹੀਂ ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਸੋਚਣਾ ਹੈ ਕਿ ਸਰਕਾਰਾਂ ਨੇ ਜੇਕਰ ਉਨ੍ਹਾਂ ਦੇ ਇਹ ਬਕਾਇਆ ਰਕਮਾਂ ਮੁਆਫ਼ ਕਰ ਦਿੱਤੀਆਂ ਹਨ ਤਾਂ ਅਗਲੀਆਂ ਰਕਮਾਂ ਵੀ ਮੁਆਫ਼ ਕਰ ਦਿੱਤੀਆਂ ਜਾਣਗੀਆਂ | ਨਿਯਮਿਤ ਬਿੱਲਾਂ ਦੀ ਅਦਾਇਗੀ ਕਰਨ ਵਾਲੇ ਲੋਕ ਵੀ ਹੁਣ ਇਹ ਸੋਚਣ ਲੱਗ ਗਏ ਹਨ ਕਿ ਜੇਕਰ ਸਰਕਾਰਾਂ ਨੇ ਬਾਅਦ ਵਿਚ ਡਿਫਾਲਟਰ ਰਕਮਾਂ ਮੁਆਫ਼ ਕਰ ਦੇਣੀਆਂ ਹਨ ਤਾਂ ਉਨ੍ਹਾਂ ਨੂੰ ਵੀ ਇਹ ਰਕਮ ਦੇਣ ਦੀ ਕੀ ਲੋੜ ਹੈ? ਇਸ ਨਾਲ ਵਿਭਾਗਾਂ ਦੀ ਆਮਦਨ 'ਤੇ ਅਸਰ ਪੈ ਰਿਹਾ ਹੈ | ਚੰਨੀ ਸਰਕਾਰ ਵਲੋਂ ਪਾਣੀ ਦੇ ਕਰੋੜਾਂ ਰੁਪਏ ਮੁਆਫ਼ ਕੀਤੇ ਗਏ ਸਨ, ਉਨ੍ਹਾਂ ਤੋਂ ਬਾਅਦ ਵੀ ਖਪਤਕਾਰਾਂ ਨੇ ਅਗਲੇ ਬਿੱਲ ਜਮ੍ਹਾਂ ਨਹੀਂ ਕਰਵਾਏ | ਇਹ ਖਪਤਕਾਰ ਹੁਣ ਆਉਣ ਵਾਲੇ ਸਮੇਂ ਵਿਚ ਵੀ ਬਿੱਲਾਂ ਦੇ ਮੁਆਫ਼ ਹੋਣ ਦਾ ਸੁਪਨਾ ਲੈ ਰਹੇ ਹਨ ਕਿ ਹੁਣ ਬਿੱਲ ਦੇਣ ਦੀ ਕੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਜਦੋਂ ਕੋਈ ਚੋਣਾਂ ਆਉਣੀਆਂ ਹਨ ਤਾਂ ਇਹ ਬਿੱਲ ਸਰਕਾਰਾਂ ਵਲੋਂ ਮੁਆਫ਼ ਕਰ ਦਿੱਤੇ ਜਾਣਗੇ | ਦੂਜੇ ਪਾਸੇ ਪਾਵਰਕਾਮ ਨੇ ਵੀ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਸਨ ਤਾਂ ਉਨ੍ਹਾਂ ਵਿਚ ਕਈ ਲੋਕਾਂ ਨੇ ਤੈਅ ਸਮੇਂ ਤੋਂ ਬਾਅਦ ਵੀ ਆਏ ਬਿੱਲਾਂ ਦੀਆਂ ਰਕਮਾਂ ਇਹ ਕਹਿ ਕੇ ਜਮ੍ਹਾਂ ਨਹੀਂ ਕਰਵਾਈਆਂ ਕਿ ਸਰਕਾਰ ਨੇ ਤਾਂ ਸਾਰੇ ਬਕਾਏ ਮੁਆਫ਼ ਕੀਤੇ ਸਨ ਅਤੇ ਫਿਰ ਉਹ ਆਉਣ ਵਾਲੇ ਸਮੇਂ ਵਿਚ ਵੀ ਇਹ ਬਿੱਲ ਮੁਆਫ਼ ਕਰ ਦੇਣਗੇ | ਜਿੱਥੇ ਇਨ੍ਹਾਂ ਦੋਵੇਂ ਮਹੱਤਵਪੂਰਨ ਵਿਭਾਗਾਂ ਦੀ ਆਮਦਨ 90 ਤੋਂ 95 ਫ਼ੀਸਦੀ ਦਰਜ ਕੀਤੀ ਜਾਂਦੀ ਸੀ ਪਰ ਹੁਣ ਲਗਾਤਾਰ ਇਹ ਆਮਦਨ ਘੱਟ ਰਹੀ ਹੈ | ਬਿੱਲ ਦੇਣ ਦੇ ਬਾਵਜੂਦ ਪੂਰੀ ਆਮਦਨ ਨਾ ਆਉਣ 'ਤੇ ਸਰਕਾਰੀ ਵਿਭਾਗਾਂ ਨੂੰ ਚਲਾਉਣਾ ਔਖਾ ਹੋਣ ਵਾਲਾ ਹੈ | ਜਿੱਥੇ ਪਾਵਰਕਾਮ ਆਪਣੇ ਖ਼ਰਚੇ ਚਲਾਉਣ ਲਈ ਲਗਾਤਾਰ ਕਰਜ਼ੇ ਲੈ ਰਹੀ ਹੈ, ਉੱਥੇ ਦੂਜੇ ਪਾਸੇ ਨਗਰ ਨਿਗਮਾਂ ਦੀ ਬਕਾਇਆ ਰਕਮਾਂ ਇਕ ਵਾਰ ਦੁਬਾਰਾ ਵਧਣੀਆਂ ਸ਼ੁਰੂ ਹੋ ਸਕਦੀਆਂ ਹਨ | ਰਾਜ ਦੇ ਕਈ ਆਰਥਿਕ ਮਾਹਰ ਤਾਂ ਹੁਣ ਇਸ ਰੁਝਾਨ 'ਤੇ ਚਿੰਤਾ ਜ਼ਾਹਰ ਕਰ ਰਹੇ ਹਨ ਕਿ ਆਖ਼ਰ ਸਰਕਾਰੀ ਵਿਭਾਗ ਪੂਰੀ ਆਮਦਨ ਨਾ ਮਿਲਣ 'ਤੇ ਕਿੰਨੀ ਦੇਰ ਤੱਕ ਚੱਲਦੇ ਰੱਖੇ ਜਾ ਸਕਦੇ ਹਨ |
ਪੂਰੀ ਆਮਦਨ ਆਉਣੀ ਹੋਈ ਬੰਦ-ਮੁਲਾਜ਼ਮਾਂ ਨੂੰ ਸਤਾਉਣ ਲੱਗਾ ਤਨਖਾਹਾਂ ਦਾ ਡਰ ਬਕਾਇਆ ਚੁਕਾਉਣ 'ਚ ਲੋਕਾਂ ਦੀ ਘਟ ਰਹੀ ਹੈ ਦਿਲਚਸਪੀ
ਸ਼ਿਵ ਸ਼ਰਮਾ
ਜਲੰਧਰ, 17 ਅਪ੍ਰੈਲ-ਸਰਕਾਰੀ ਵਿਭਾਗਾਂ ਵਲੋਂ ਆਪਣੀ ਆਮਦਨ ਵਧਾਉਣ ਲਈ ਤਾਂ ਹਰ ਸਾਲ ਟੀਚੇ ਤੈਅ ਕੀਤੇ ਜਾਂਦੇ ਹਨ ਪਰ ਸਮੇਂ-ਸਮੇਂ ਸਿਰ ਸਰਕਾਰਾਂ ਵਲੋਂ ਮੁਆਫ਼ੀ ਦੇਣ ਜਾਂ ਫਿਰ ਬਕਾਏ ਮੁਆਫ਼ ਕਰਨ ਦੇ ਨਵੇਂ ਸ਼ੁਰੂ ਹੋਏ ਰੁਝਾਨ ਤੋਂ ਬਾਅਦ ਵਿਭਾਗਾਂ ਨੂੰ ਆਪਣੀ ਪੂਰੀ ਆਮਦਨ ਆਉਣੀ ਬੰਦ ਹੋ ਗਈ ਹੈ | ਜਿਸ ਕਰਕੇ ਸਰਕਾਰੀ ਵਿਭਾਗਾਂ ਵਿਚ ਤਾਂ ਕਈ ਮੁਲਾਜ਼ਮਾਂ ਵਿਚ ਇਹ ਵੀ ਚਿੰਤਾ ਪਾਈ ਜਾਣ ਲੱਗੀ ਹੈ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਵਿਭਾਗਾਂ ਦੀ ਆਮਦਨ ਲਗਾਤਾਰ ਘਟਦੀ ਗਈ ਤਾਂ ਉਨ੍ਹਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਹੋਣੀ ਵੀ ਮੁਸ਼ਕਿਲ ਹੋ ਸਕਦੀ ਹੈ, ਇਸ ਦੇ ਨਾਲ ਹੀ ਦੂਜੇ ਪਾਸੇ ਤਾਂ ਕੁਝ ਸਾਲਾਂ 'ਚ ਸੇਵਾ-ਮੁਕਤ ਹੋਣ ਵਾਲੇ ਕਈ ਮੁਲਾਜ਼ਮ ਜਾਂ ਅਫ਼ਸਰਾਂ ਨੂੰ ਇਸ ਦੀ ਚਿੰਤਾ ਲੱਗ ਗਈ ਹੈ ਕਿ ਜਿਸ ਤਰ੍ਹਾਂ ਕਰੋੜਾਂ ਰੁਪਏ ਦੇ ਬਕਾਏ ਮੁਆਫ਼ ਹੋਏ ਹਨ ਜਾਂ ਹੋਰ ਰਕਮਾਂ ਦੀ ਮੁਆਫ਼ੀ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਆਉਂਦੇ ਸਮੇਂ ਵਿਚ ਪੈਨਸ਼ਨਾਂ ਦੀਆਂ ਰਕਮਾਂ ਲੈਣ ਲਈ ਕਿਧਰੇ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ | ਚੰਨੀ ਸਰਕਾਰ ਦੇ ਕਾਰਜਕਾਲ ਵਿਚ ਨਾ ਸਿਰਫ਼ ਕਈ ਸਾਲਾਂ ਤੋਂ ਫਸੇ ਹੋਏ ਪਾਣੀ ਅਤੇ ਸੀਵਰੇਜ ਦੇ ਬਕਾਏ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਕੀਤੀਆਂ ਸਨ ਸਗੋਂ ਦੂਜੇ ਪਾਸੇ ਪਾਵਰਕਾਮ ਨੇ ਵੀ ਕਈ ਲੋਕਾਂ ਦੀਆਂ ਪਈਆਂ ਬਕਾਇਆ ਰਕਮਾਂ ਮੁਆਫ਼ ਕਰ ਦਿੱਤੀਆਂ ਗਈਆਂ ਸਨ | ਚੰਨੀ ਸਰਕਾਰ ਵਲੋਂ ਚਾਹੇ ਮੁਆਫ਼ੀ ਦਾ ਐਲਾਨ ਕਰਕੇ ਲੋਕਾਂ ਨੂੰ ਰਾਹਤ ਤਾਂ ਇਹ ਸਮਝ ਕੇ ਦਿੱਤੀ ਗਈ ਸੀ ਕਿ ਜਿਹੜੇ ਪਾਣੀ ਸੀਵਰੇਜ ਜਾਂ ਬਿਜਲੀ ਵਿਭਾਗ ਦੀਆਂ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਕੀਤੀਆਂ ਗਈਆਂ ਸਨ, ਉਹ ਖਪਤਕਾਰ ਅੱਗੇ ਤੋਂ ਨਿਯਮਿਤ ਬਿੱਲਾਂ ਦੀ ਅਦਾਇਗੀ ਕਰਨ ਦਾ ਕੰਮ ਸ਼ੁਰੂ ਕਰ ਦੇਣਗੇ ਪਰ ਉਲਟਾ ਕਰੋੜਾਂ ਰੁਪਏ ਦੀਆਂ ਰਕਮਾਂ ਮੁਆਫ਼ ਹੋਣ ਤੋਂ ਬਾਅਦ ਵੀ ਹੁਣ ਕਈ ਲੋਕ ਅਗਲੀ ਅਦਾਇਗੀ ਕਰਨ ਦੀ ਦਿਲਚਸਪੀ ਇਸ ਕਰਕੇ ਨਹੀਂ ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਸੋਚਣਾ ਹੈ ਕਿ ਸਰਕਾਰਾਂ ਨੇ ਜੇਕਰ ਉਨ੍ਹਾਂ ਦੇ ਇਹ ਬਕਾਇਆ ਰਕਮਾਂ ਮੁਆਫ਼ ਕਰ ਦਿੱਤੀਆਂ ਹਨ ਤਾਂ ਅਗਲੀਆਂ ਰਕਮਾਂ ਵੀ ਮੁਆਫ਼ ਕਰ ਦਿੱਤੀਆਂ ਜਾਣਗੀਆਂ | ਨਿਯਮਿਤ ਬਿੱਲਾਂ ਦੀ ਅਦਾਇਗੀ ਕਰਨ ਵਾਲੇ ਲੋਕ ਵੀ ਹੁਣ ਇਹ ਸੋਚਣ ਲੱਗ ਗਏ ਹਨ ਕਿ ਜੇਕਰ ਸਰਕਾਰਾਂ ਨੇ ਬਾਅਦ ਵਿਚ ਡਿਫਾਲਟਰ ਰਕਮਾਂ ਮੁਆਫ਼ ਕਰ ਦੇਣੀਆਂ ਹਨ ਤਾਂ ਉਨ੍ਹਾਂ ਨੂੰ ਵੀ ਇਹ ਰਕਮ ਦੇਣ ਦੀ ਕੀ ਲੋੜ ਹੈ? ਇਸ ਨਾਲ ਵਿਭਾਗਾਂ ਦੀ ਆਮਦਨ 'ਤੇ ਅਸਰ ਪੈ ਰਿਹਾ ਹੈ | ਚੰਨੀ ਸਰਕਾਰ ਵਲੋਂ ਪਾਣੀ ਦੇ ਕਰੋੜਾਂ ਰੁਪਏ ਮੁਆਫ਼ ਕੀਤੇ ਗਏ ਸਨ, ਉਨ੍ਹਾਂ ਤੋਂ ਬਾਅਦ ਵੀ ਖਪਤਕਾਰਾਂ ਨੇ ਅਗਲੇ ਬਿੱਲ ਜਮ੍ਹਾਂ ਨਹੀਂ ਕਰਵਾਏ | ਇਹ ਖਪਤਕਾਰ ਹੁਣ ਆਉਣ ਵਾਲੇ ਸਮੇਂ ਵਿਚ ਵੀ ਬਿੱਲਾਂ ਦੇ ਮੁਆਫ਼ ਹੋਣ ਦਾ ਸੁਪਨਾ ਲੈ ਰਹੇ ਹਨ ਕਿ ਹੁਣ ਬਿੱਲ ਦੇਣ ਦੀ ਕੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਜਦੋਂ ਕੋਈ ਚੋਣਾਂ ਆਉਣੀਆਂ ਹਨ ਤਾਂ ਇਹ ਬਿੱਲ ਸਰਕਾਰਾਂ ਵਲੋਂ ਮੁਆਫ਼ ਕਰ ਦਿੱਤੇ ਜਾਣਗੇ | ਦੂਜੇ ਪਾਸੇ ਪਾਵਰਕਾਮ ਨੇ ਵੀ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਸਨ ਤਾਂ ਉਨ੍ਹਾਂ ਵਿਚ ਕਈ ਲੋਕਾਂ ਨੇ ਤੈਅ ਸਮੇਂ ਤੋਂ ਬਾਅਦ ਵੀ ਆਏ ਬਿੱਲਾਂ ਦੀਆਂ ਰਕਮਾਂ ਇਹ ਕਹਿ ਕੇ ਜਮ੍ਹਾਂ ਨਹੀਂ ਕਰਵਾਈਆਂ ਕਿ ਸਰਕਾਰ ਨੇ ਤਾਂ ਸਾਰੇ ਬਕਾਏ ਮੁਆਫ਼ ਕੀਤੇ ਸਨ ਅਤੇ ਫਿਰ ਉਹ ਆਉਣ ਵਾਲੇ ਸਮੇਂ ਵਿਚ ਵੀ ਇਹ ਬਿੱਲ ਮੁਆਫ਼ ਕਰ ਦੇਣਗੇ | ਜਿੱਥੇ ਇਨ੍ਹਾਂ ਦੋਵੇਂ ਮਹੱਤਵਪੂਰਨ ਵਿਭਾਗਾਂ ਦੀ ਆਮਦਨ 90 ਤੋਂ 95 ਫ਼ੀਸਦੀ ਦਰਜ ਕੀਤੀ ਜਾਂਦੀ ਸੀ ਪਰ ਹੁਣ ਲਗਾਤਾਰ ਇਹ ਆਮਦਨ ਘੱਟ ਰਹੀ ਹੈ | ਬਿੱਲ ਦੇਣ ਦੇ ਬਾਵਜੂਦ ਪੂਰੀ ਆਮਦਨ ਨਾ ਆਉਣ 'ਤੇ ਸਰਕਾਰੀ ਵਿਭਾਗਾਂ ਨੂੰ ਚਲਾਉਣਾ ਔਖਾ ਹੋਣ ਵਾਲਾ ਹੈ | ਜਿੱਥੇ ਪਾਵਰਕਾਮ ਆਪਣੇ ਖ਼ਰਚੇ ਚਲਾਉਣ ਲਈ ਲਗਾਤਾਰ ਕਰਜ਼ੇ ਲੈ ਰਹੀ ਹੈ, ਉੱਥੇ ਦੂਜੇ ਪਾਸੇ ਨਗਰ ਨਿਗਮਾਂ ਦੀ ਬਕਾਇਆ ਰਕਮਾਂ ਇਕ ਵਾਰ ਦੁਬਾਰਾ ਵਧਣੀਆਂ ਸ਼ੁਰੂ ਹੋ ਸਕਦੀਆਂ ਹਨ | ਰਾਜ ਦੇ ਕਈ ਆਰਥਿਕ ਮਾਹਰ ਤਾਂ ਹੁਣ ਇਸ ਰੁਝਾਨ 'ਤੇ ਚਿੰਤਾ ਜ਼ਾਹਰ ਕਰ ਰਹੇ ਹਨ ਕਿ ਆਖ਼ਰ ਸਰਕਾਰੀ ਵਿਭਾਗ ਪੂਰੀ ਆਮਦਨ ਨਾ ਮਿਲਣ 'ਤੇ ਕਿੰਨੀ ਦੇਰ ਤੱਕ ਚੱਲਦੇ ਰੱਖੇ ਜਾ ਸਕਦੇ ਹਨ |
ਐਡਮਿੰਟਨ, 17 ਅਪ੍ਰੈਲ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਦੇ ਐਡਮਿੰਟਨ 'ਚ ਇਕ ਵਿਦਿਆਰਥੀ 'ਤੇ ਕੁਝ ਵਿਦਿਆਰਥੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਤੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੇ ਦਰਦ ਨੂੰ ਨਾ ਝੱਲਦਾ ਹੋਇਆ ਅੱਜ ਸੰਸਾਰ ਨੂੰ ...
ਲੰਡਨ, 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਹਫ਼ਤੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ, ਜਿਸ ਦੌਰਾਨ ਉਹ ਅਹਿਮਦਾਬਾਦ (ਗੁਜਰਾਤ) ਜਾਣਗੇ ਅਤੇ ਉਹ ਗੁਜਰਾਤ ਦਾ ਦੌਰਾ ਕਰਨ ਵਾਲੇ ਪਹਿਲੇ ਬਰਤਾਨਵੀ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਤਰ ਦਾ ਜਵਾਬ ਭੇਜਿਆ ਹੈ | ਦੱਸਿਆ ਜਾ ਰਿਹਾ ਹੈ ਕਿ ਆਪਣੇ ਪੱਤਰ 'ਚ ਸ਼ਰੀਫ਼ ਨੇ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਅਤੇ ...
ਨਵੀਂ ਦਿੱਲੀ, 17 ਅਪ੍ਰੈਲ (ਏਜੰਸੀ)-ਵਸਤੂ ਤੇ ਸੇਵਾਵਾਂ ਕਰ (ਜੀ.ਐਸ.ਟੀ.) ਕੌਂਸਲ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਪੰਜ ਫ਼ੀਸਦੀ ਟੈਕਸ ਸਲੈਬ ਨੂੰ ਖਤਮ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਸਕਦਾ ਹੈ | ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਬਜਾਏ ...
ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਆਪਣਾ ਫ਼ੈਸਲਾ ਸੁਣਾਵੇਗੀ | ਚਾਰ ਅਪ੍ਰੈਲ ਨੂੰ ਚੀਫ਼ ਜਸਟਿਸ ਐਨ. ਵੀ. ਰਮੰਨ, ਜਸਟਿਸ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨੀ ਹਵਾਈ ਫ਼ੌਜ ਵਲੋਂ ਅਫ਼ਗਾਨਿਸਤਾਨ ਦੇ ਦੋ ਪ੍ਰਾਂਤਾਂ 'ਤੇ ਕੀਤੇ ਹਮਲਿਆਂ ਤੋਂ ਬਾਅਦ ਤਾਲਿਬਾਨ ਨੇ ਪਾਕਿ ਰਾਜਦੂਤ ਨੂੰ ਤਲਬ ਕੀਤਾ ਹੈ | ਦਰਅਸਲ ਬੀਤੇ ਦਿਨੀਂ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅਫ਼ਗਾਨਿਸਤਾਨ ...
ਕਣਕ 'ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਤੇ ਮੂੰਗੀ, ਮੱਕੀ ਤੇ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਮੰਗਿਆ
ਚੰਡੀਗੜ੍ਹ, 17 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਅੱਜ ਪੰਜਾਬ 'ਚ ਘਟ ਰਹੇ ਪਾਣੀ ਦੇ ...
ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਦਿੱਲੀ ਦੇ ਉਪਕਾਰ ਸਿਨੇਮਾ ਹਾਲ 'ਚ ਐਤਵਾਰ ਸਵੇਰੇ ਅੱਗ ਲੱਗ ਗਈ | ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ | ਉਪਹਾਰ ਉਹ ਹੀ ਸਿਨੇਮਾ ਹਾਲ ਹੈ ਜਿੱਥੇ 1997 'ਚ ਅੱਗ ਲੱਗਣ ਕਾਰਨ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਲੋਕ ...
ਸ੍ਰੀਨਗਰ, 17 ਅਪ੍ਰੈਲ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅੰਨਤਨਾਗ ਜ਼ਿਲ੍ਹੇ 'ਚ ਸ਼ਨਿਚਰਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਲਾਂਸ ਨਾਇਕ ਨਿਸ਼ਾਨ ਸਿੰਘ ਨੂੰ 15 (ਚਿਨਾਰ) ਕੋਰ ਦੇ ਹੈਡਕੁਆਰਟਰ ਵਿਖੇ ਜੀ.ਓ.ਸੀ. ਲੈਫ: ਜਨਰਲ ਡੀ.ਪੀ.ਪਾਂਡੇ ਦੀ ...
ਕੋਟਾ, 17 ਅਪ੍ਰੈਲ (ਏਜੰਸੀ)- ਦੇਸ਼ ਦੇ ਕਈ ਹਿੱਸਿਆਂ 'ਚ ਵਾਪਰੀਆਂ ਫ਼ਿਰਕੂ ਘਟਨਾਵਾਂ ਦਰਮਿਆਨ ਰਾਜਸਥਾਨ ਦੇ ਕੋਟਾ 'ਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਸ਼ਰਧਾਲੂਆਂ ਨੂੰ ਸ਼ਰਬਤ ਪਿਲਾਇਆ | ...
ਗੁਹਾਟੀ, 17 ਅਪ੍ਰੈਲ (ਏਜੰਸੀ)-ਬੀਤੇ ਤਿੰਨ ਦਿਨਾਂ ਤੋਂ ਆਸਾਮ 'ਚ ਭਾਰੀ ਮੀਂਹ, ਬਿਜਲੀ ਡਿਗਣ ਤੇ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪੁੱਜ ਗਈ ਹੈ | ਆਸਾਮ ਰਾਜ ਆਫਤਾਂ ਪ੍ਰਬੰਧਨ ਅਥਾਰਟੀ ਵਲੋਂ ਜਾਰੀ ਹੋਏ ਅਧਿਕਾਰਤ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਸੂਬੇ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX