ਨਵਾਂਸ਼ਹਿਰ, 17 ਅਪ੍ਰੈਲ (ਹਰਵਿੰਦਰ ਸਿੰਘ)-ਬੰਗਾ ਵਿਖੇ ਇਕ ਸਕੂਲ 'ਚ ਪੜ੍ਹਦੇ 14 ਸਾਲ ਦੇ ਬੱਚੇ ਦੇ ਅਚਾਨਕ ਗ਼ਾਇਬ ਹੋਣ ਤੋਂ ਬਾਅਦ ਇਕ ਡਰਾਈਵਰ ਵਲੋਂ ਵਰਤੀ ਹੁਸ਼ਿਆਰੀ ਕਾਰਨ ਬੱਚੇ ਦਾ ਕੁਝ ਘੰਟਿਆਂ 'ਚ ਹੀ ਪੁਲਿਸ ਵਲੋਂ ਵਾਰਸਾਂ ਦੇ ਹਵਾਲੇ ਕਰਨ ਦੀ ਖ਼ਬਰ ਹੈ | ਇਸ ਮਾਮਲੇ ਸੰਬੰਧੀ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ ਵਲੋਂ ਨਵਾਂਸ਼ਹਿਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਉਨ੍ਹਾਂ ਕਿਹਾ ਕਿ ਕੰਚਨ ਮਾਹੀ ਪਤਨੀ ਹਰਜੀਤ ਸਿੰਘ ਵਾਸੀ ਬਹਿਬਲਪੁਰ ਥਾਣਾ ਮਾਹਿਲਪੁਰ ਨੇ ਥਾਣਾ ਸਿਟੀ ਬੰਗਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਲੜਕਾ ਸੁਭਮਦੀਪ ਸਿੰਘ (14) ਪਿੰਡ ਬਹਿਬਲਪੁਰ ਤੋਂ ਆਪਣੀਆਂ ਦੋਵੇਂ ਭੈਣਾਂ ਸਮੇਤ ਸਕੂਲ ਵੈਨ ਰਾਹੀਂ ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਪੜ੍ਹਨ ਗਿਆ ਸੀ ਪਰ ਸ਼ਾਮ 3 ਵਜੇ ਉਸ ਦੀਆਂ ਦੋਵੇਂ ਲੜਕੀਆਂ ਸਕੂਲ ਵੈਨ ਰਾਹੀਂ ਘਰ ਆ ਗਈਆਂ ਪਰ ਲੜਕਾ ਨਹੀਂ ਆਇਆ ਜਿਸ 'ਤੇ ਕੰਚਨ ਮਾਹੀ ਨੇ ਲੜਕੇ ਦੇ ਗੁੰਮ ਹੋਣ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ | ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਇੰਸ. ਸਤੀਸ ਕੁਮਾਰ ਮੁੱਖ ਅਫ਼ਸਰ ਥਾਣਾ ਬੰਗਾ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਗਏ | ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਇਹ ਲੜਕਾ ਸਕੂਲ ਬੱਸ 'ਚੋਂ ਉੱਤਰ ਕੇ ਨਾਲ ਦੀ ਦੁਕਾਨ 'ਚੋਂ ਚਿਪਸ ਖ਼ਰੀਦਣ ਬਹਾਨੇ ਖਿਸਕ ਗਿਆ ਤੇ ਸਿਵਲ ਹਸਪਤਾਲ ਬੰਗਾ ਨੇੜੇ ਦੁਕਾਨ ਤੋਂ ਘਰੋਂ ਚੋਰੀ ਕੀਤੇ 25 ਹਜ਼ਾਰ ਰੁਪਏ ਨਾਲ ਇਕ ਸਾਈਕਲ ਤੇ ਸਪੋਰਟਸ ਕਿੱਟ ਖ਼ਰੀਦ ਕੇ ਫਗਵਾੜਾ ਚਲਾ ਗਿਆ | ਉਨ੍ਹਾਂ ਦੱਸਿਆ ਕਿ ਫਿਰ ਜੇ. ਜੇ. ਰਿਜ਼ੋਰਟਸ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ 'ਤੇ ਉਹ 8.57 'ਤੇ ਸਵੇਰੇ ਪੈਦਲ ਜਾਂਦਾ ਦਿਖਾਈ ਦਿੱਤਾ | ਜਿਥੋਂ ਉਹ ਫਗਵਾੜਾ ਪਹੁੰਚਿਆ ਉਥੋਂ ਬਰਨਾਲਾ ਤੋਂ ਹੁੰਦਾ ਹੋਇਆ ਮਾਨਸਾ ਪਹੁੰਚ ਗਿਆ | ਜਿਥੇ ਇਕ ਡਰਾਈਵਰ ਕੋਲੋ ਉਹ ਬੱਚਾ ਸਿੱਧੂ ਮੂਸੇਵਾਲੇ ਦੇ ਪਿੰਡ ਬਾਰੇ ਪੁੱਛਣ ਲੱਗਾ ਤਾਂ ਡਰਾਈਵਰ ਨੂੰ ਸ਼ੱਕ ਹੋਣ 'ਤੇ ਉਹ ਬੱਚੇ ਨੂੰ ਆਪਣੇ ਕਿਸੇ ਜਾਣਕਾਰ ਕੋਲ ਲੈ ਗਿਆ ਜਿਸ ਨੇ ਉਸ ਬੱਚੇ ਕੋਲ ਇਕ ਮੋਬਾਈਲ ਫ਼ੋਨ ਸੀ ਨੂੰ ਚਾਰਜ ਕਰਕੇ ਉਸ 'ਚੋਂ ਉਸ ਦੀ ਮਾਤਾ ਦਾ ਨੰਬਰ ਲੱਭ ਕੇ ਸੰਪਰਕ ਕੀਤਾ ਤੇ ਮਾਤਾ ਨੂੰ ਦੱਸਿਆ ਕਿ ਉਨ੍ਹਾਂ ਦਾ ਬੱਚਾ ਮਾਨਸਾ ਵਿਖੇ ਹੈ, ਜਿਸ ਦੀ ਸੂਚਨਾ ਮਿਲਣ 'ਤੇ ਥਾਣਾ ਬੰਗਾ ਦੀ ਪੁਲਿਸ ਮਾਨਸਾ ਪਹੁੰਚ ਗਈ ਤੇ ਉਥੋਂ ਸੁਭਮਦੀਪ ਨੂੰ ਥਾਣਾ ਬੰਗਾ ਵਿਖੇ ਲਿਆਂਦਾ ਗਿਆ | ਲੜਕੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਮਾਤਾ ਉਸ ਨੂੰ ਖੇਡਾਂ ਦੀ ਜਗ੍ਹਾ ਪੜ੍ਹਾਈ ਕਰਨ ਨੂੰ ਜ਼ਿਆਦਾ ਜ਼ੋਰ ਪਾਉਂਦੀ ਸੀ ਜਿਸ ਕਾਰਨ ਉਹ ਗ਼ੁੱਸੇ ਹੋ ਕੇ ਸਿੱਧੂ ਮੂਸੇਵਾਲੇ ਨੂੰ ਮਿਲਣ ਉਸ ਦੇ ਪਿੰਡ ਵੱਲ ਚਲਾ ਗਿਆ ਸੀ | ਦੱਸਣਯੋਗ ਹੈ ਕਿ ਸੁਭਮਦੀਪ ਸਿੰਘ ਤੇ ਉਸ ਦਾ ਪਿਤਾ ਇਟਲੀ ਦੇ ਪੱਕੇ ਸਿਟੀਜ਼ਨ ਹਨ | ਬੱਚੇ ਨੂੰ ਵਾਪਸ ਮਿਲਣ 'ਤੇ ਉਸ ਦੀ ਮਾਤਾ ਕੰਚਨ ਮਾਹੀ ਨੇ ਡਰਾਈਵਰ ਤੇ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕੀਤਾ |
ਟੱਪਰੀਆਂ ਖੁਰਦ, 17 ਅਪ੍ਰੈਲ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾ ...
ਪੋਜੇਵਾਲ ਸਰਾਂ, 17 ਅਪ੍ਰੈਲ (ਰਮਨ ਭਾਟੀਆ)-ਪਿੰਡ ਚੰਦਿਆਣੀ ਖੁਰਦ ਵਿਖੇ ਸਥਿਤ ਸਤਿਗੁਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਭੂਰੀਵਾਲੇ ਆਸ਼ਰਮ ਵਿਖੇ ਨਗਰ ਦੀਆ ਸਮੂਹ ਸੰਗਤਾਂ ਵਲੋਂ ਸੰਪਰਦਾਇ ਦੇ ਵਰਤਮਾਨ ਗੱਦੀਨਸ਼ੀਨ ਸਵਾਮੀ ਚੇਤਨਾ ਨੰਦ ...
ਔੜ/ਝਿੰਗੜਾਂ, 17 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਜਾਗਿ੍ਤੀ ਕਲਾ ਕੇਂਦਰ ਔੜ ਵਲੋਂ ਜਾਗਿ੍ਤੀ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਪ੍ਰਧਾਨ ਰੂਪ ਲਾਲ ਧੀਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਕੇਂਦਰ ਦੇ ਅਹੁਦੇਦਾਰ, ਮੈਂਬਰਾਂ ਤੋਂ ਇਲਾਵਾ ...
ਬਲਾਚੌਰ, 17 ਅਪ੍ਰੈਲ (ਸ਼ਾਮ ਸੁੰਦਰ ਮੀਲੂ)-ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ 18 ਅਪ੍ਰੈਲ ਨੂੰ ਬਲਾਕ ਪੱਧਰੀ ਸਿਹਤ ਮੇਲਾ ਲੈਫ. ਜਨਰਲ ਬਿਕਰਮ ਸਿੰਘ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਲਗਾਇਆ ਜਾ ਰਿਹਾ ਹੈ, ਜਿਸ 'ਚ ਸੰਤੋਸ਼ ਕਟਾਰੀਆ ...
ਮਜਾਰੀ/ਸਾਹਿਬਾ, 17 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੁਆਰਾ ਲਿਖੇ ...
ਪੋਜੇਵਾਲ ਸਰਾਂ, 17 ਅਪ੍ਰੈਲ (ਨਵਾਂਗਰਾਈਾ)-ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਦੇ ਪ੍ਰਬੰਧਕਾਂ ਵਲੋਂ ਟਰੱਸਟ ਦੇ ਸੰਸਥਾਪਕ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਦੀ ਚੌਥੀ ਬਰਸੀ ਤੇ ਟਰੱਸਟ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ...
ਜਾਡਲਾ, 17 ਅਪ੍ਰੈਲ (ਬੱਲੀ)-ਪਿੰਡ ਠਠਿਆਲਾ ਢਾਹਾ ਵਿਖੇ ਨਵ-ਵਿਆਹੁਤਾ ਅੰਜਨਾ ਰਾਣੀ ਜਿਸ ਦੀ ਦੋ ਦਿਨ ਪਹਿਲਾਂ ਖਰੜ ਲਾਗੇ ਇਕ ਸੜਕ ਹਾਦਸੇ 'ਚ ਮੌਤ ਗਈ ਸੀ ਦੇ ਪਤੀ ਗੁਰਬਖਸ਼ ਸਿੰਘ ਤੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ 'ਤੇ ਅੱਜ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ...
ਸੰਧਵਾਂ, 17 ਅਪ੍ਰੈਲ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਪਿ੍ੰ. ਸਤਵਿੰਦਰ ਕੌਰ, ਲੈਕ. ਹਰਬੰਸ ਲਾਦੀਆਂ, ਲੈਕ. ਜੋਧ ਸਿੰਘ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਦਲਜੀਤ ਸਿੰਘ ...
ਸੰਧਵਾਂ, 17 ਅਪ੍ਰੈਲ (ਪ੍ਰੇਮੀ ਸੰਧਵਾਂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਆਮ ਲੋਕਾਂ ਲਈ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਆਫ਼ ਕਰਨ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਸਰਕਲ ਇੰਚਾਰਜ ਤੇ ਯੂਥ ਆਗੂ ਡਾ. ਜਗਨ ਨਾਥ ਹੀਰਾ ਨੇ ਕਿਹਾ ਕਿ ਸਰਕਾਰ ਦੇ ...
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਏ. ਐੱਸ. ਆਈ. ਰਾਜ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਦੇਨੋਵਾਲ ਖੁਰਦ ਮੋੜ ਕੋਲ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਇਕ ...
ਜਾਡਲਾ, 17 ਅਪ੍ਰੈਲ (ਬੱਲੀ)-ਪਾਵਰਕਾਮ ਸਬ-ਸਟੇਸ਼ਨ ਜਾਡਲਾ ਦੇ 220 ਕੇ. ਵੀ. ਏ. ਟਰਾਂਸਫ਼ਾਰਮਰ ਦੀ ਸਾਲਾਨਾ ਜ਼ਰੂਰੀ ਮੁਰੰਮਤ ਕਾਰਨ ਉਪ ਮੰਡਲ ਜਾਡਲਾ ਦੇ ਸਾਰੇ 11 ਕੇ. ਵੀ. ਫੀਡਰ 19 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਹੈ, ਜਿਸ ਕਾਰਨ ਇਨ੍ਹਾਂ ਫੀਡਰ ...
ਭੱਦੀ, 17 ਅਪ੍ਰੈਲ (ਨਰੇਸ਼ ਧੌਲ)-ਪ੍ਰਮਾਤਮਾ ਵਲੋਂ ਮਿਲੇ ਇਸ ਅਨਮੋਲ ਮਨੁੱਖੀ ਜਾਮੇ ਅੰਦਰ ਸੱਚੇ ਦਿਲੋਂ ਮਾਨਵਤਾ ਦੀ ਸੇਵਾ ਕਰਨਾ ਪ੍ਰਭੂ ਬੰਦਗੀ ਕਰਨ ਦੇ ਬਰਾਬਰ ਹੁੰਦੀ ਹੈ, ਕਿਉਂਕਿ ਜੇਕਰ ਮਨੁੱਖ ਅੰਦਰੂਨੀ ਤੌਰ 'ਤੇ ਸਾਫ਼ ਨਹੀਂ ਤਾਂ ਧਾਰਮਿਕ ਸਥਾਨਾਂ ਗੁਰੂਆਂ ...
ਬਲਾਚੌਰ, 17 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਪਹਿਲੀ ਗਰੰਟੀ ਦੇ ਐਲਾਨ ਉਪਰੰਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਰਕਰਾਂ ਤੇ ਸਮਰਥਕਾਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸ਼ਾਂਝੀ ਕੀਤੀ | ਉਪਰੰਤ ...
ਬੰਗਾ, 17 ਅਪ੍ਰੈਲ (ਕਰਮ ਲਧਾਣਾ)-ਸਥਾਨਕ ਨਗਰ ਕੌਂਸਲ ਦੇ ਸੀਨੀਅਰ ਕੌਂਸਲਰ ਤੇ ਮਹਿਲਾ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲ ਕੇ ਵਧਾਈ ...
ਨਵਾਂਸ਼ਹਿਰ, 17 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਇੰਸਪੈਕਟਰ ਤੇ ਸਬ-ਇੰਸਪੈਕਟਰ ਯੂਨੀਅਨ ਦੀ ਮੀਟਿੰਗ ਰਣਜੀਤ ਸਿੰਘ ਸਬ-ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਰਕਰਾਂ, ਮੈਂਬਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਮੀਟਿੰਗ 'ਚ ਸਬ-ਇੰਸਪੈਕਟਰ ਵਲੋਂ ਇਹ ...
ਬਲਾਚੌਰ, 17 ਅਪ੍ਰੈਲ (ਸ਼ਾਮ ਸੁੰਦਰ ਮੀਲੂ)-ਮਾ. ਕੁਲਵਿੰਦਰ ਸਿੰਘ ਰਾਣਾ ਪਿੰਡ ਪੈਲ਼ੀ ਵਲੋਂ ਆਪਣੇ ਪਿਤਾ ਦੀ ਯਾਦ 'ਚ ਸਰਕਾਰੀ ਪ੍ਰਾਇਮਰੀ ਸਕੂਲ ਕਟਵਾਰਾ ਨੂੰ ਇਨਵਰਟਰ ਦਾਨ ਵਜੋਂ ਸਕੂਲ ਅਧਿਆਪਕਾਂ ਨੂੰ ਭੇਟ ਕੀਤਾ ਗਿਆ | ਸਕੂਲ ਅਧਿਆਪਕਾਂ ਨੂੰ ਇਨਵਰਟਰ ਸੌਂਪਦੇ ਹੋਏ ...
ਮਜਾਰੀ/ਸਾਹਿਬਾ, 17 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਇਮਾਨਦਾਰੀ ਅਜੇ ਜ਼ਿੰਦਾ ਹੈ, ਇਸ ਦੀ ਮਿਸਾਲ ਦਿੱਤੀ ਹੈ, ਰਾਜ ਕੁਮਾਰ ਨਈਅਰ ਪੁੱਤਰ ਸ਼ਾਗਾ ਰਾਮ ਪਿੰਡ ਰੱਕੜਾਂ ਢਾਹਾਂ ਨੇ ਲੱਭਿਆ ਹੋਇਆ ਮੋਬਾਈਲ ਫ਼ੋਨ ਉਸ ਦੇ ਅਸਲ ਮਾਲਕ ਨੂੰ ਲੱਭ ਕੇ ਵਾਪਸ ਕਰਕੇ | ਇਸ ਬਾਰੇ ਰਾਜ ...
ਨਵਾਂਸ਼ਹਿਰ, 17 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ. ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਦਿੱਲੀ ਤੇ ਹੋਰ ਰਾਜਾਂ 'ਚ ...
ਬੰਗਾ, 17 ਅਪ੍ਰੈਲ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਪਿੰਡ ਖਮਾਚੋਂ ਵਿਖੇ ਆਰੰਭੇ 216ਵੇਂ ਮੁਫ਼ਤ ਸਿਲਾਈ ਕਢਾਈ ਸੈਂਟਰ ਦੀ ਸਮਾਪਤੀ 'ਤੇ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਕਰਵਾਏ ...
ਘੁੰਮਣਾਂ, 17 ਅਪੈ੍ਰਲ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਤੇ ਡਾ. ਅੰਬੇਡਕਰ ਪ੍ਰਬੰਧਕ ਕਮੇਟੀ ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 'ਆਜ਼ਾਦ ਰੰਗ ਮੰਚ' ਵਲੋਂ ਇਨਕਲਾਬੀ ਨਾਟਕ ਪੇਸ਼ ਕੀਤੇ, ਜਿਸ 'ਚ ਹਾਸ ...
ਰਾਮਗੜ੍ਹ ਸੀਕਰੀ, 17 ਅਪ੍ਰੈਲ (ਕਟੋਚ)-ਮੁੱਖ ਮੰਤਰੀ ਪੰਜਾਬ ਵਲੋਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਕੀਤੇ ਫ਼ੈਸਲੇ ਦੇ ਨਤੀਜਨ ਜਨਰਲ ਵਰਗ ਨਾਲ ਕੀਤੇ ਵਿਤਕਰੇ ਨਾਲ ਇਸ ਵਰਗ 'ਚ ਰੋਸ ਪਾਇਆ ਜਾ ਰਿਹਾ ਹੈ | ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਬਲਾਕ ...
ਮੁਕੇਰੀਆਂ, 17 ਅਪ੍ਰੈਲ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਨੇ ਉੱਨਤ ਭਾਰਤ ਮੁਹਿੰਮ ਤਹਿਤ ਕਾਲਜ ਦੇ ਐਨ. ਸੀ. ਸੀ., ਐਨ. ਐੱਸ. ਐਸ., ਰੈੱਡ ਰਿਬਨ, ਯੂਥ ਕਲੱਬ ਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਹਰਦੋਨੇਕਨਾਮਾ ਪਿੰਡ ਦਾ ਸਰਵੇ ...
ਬੁੱਲ੍ਹੋਵਾਲ, 17 ਅਪ੍ਰੈਲ (ਲੁਗਾਣਾ)-ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬੀਰਮਪੁਰ 'ਚ ਛੇਵੀਂ ਜਮਾਤ 'ਚ ਦਾਖਲ ਹੋਏ ਦੂਰ ਦੁਰਾਡੇ ਪਿੰਡਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲਾ ਲੈਣ ਲਈ ਪ੍ਰੇਰਿਤ ਕਰਦਿਆਂ ਸਕੂਲ ਵਲੋਂ ਆਪਣੇ ਪੱਧਰ 'ਤੇ ਸਾਈਕਲ ਵੰਡ ਸਮਾਰੋਹ ...
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਪਿੰਡ ਮੋਹਣਵਾਲ ਵਿਖੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਸਭਾ ਵਲੋਂ ਕਿਸਾਨੀ ਸੰਘਰਸ਼ ਤੇ ਦੀਪ ਸਿੱਧੂ ਨੂੰ ਸਮਰਪਿਤ ਬੀ. ਡੀ. ਸੀ. ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ...
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਬੀਤੀ ਰਾਤ ਕਰੀਬ 8 ਕੁ ਵਜੇ ਇਥੋਂ ਦੇ ਨਜ਼ਦੀਕੀ ਪਿੰਡ ਗੜ੍ਹੀ ਮੱਟੋਂ ਵਿਖੇ ਅਚਾਨਕ ਅੱਗ ਲੱਗਣ ਨਾਲ ਕਣਕ ਦੀ ਖੜ੍ਹੀ ਫਸਲ ਤੇ ਨਾੜ ਸੜ ਕੇ ਸੁਆਹ ਹੋ ਗਿਆ | ਲੋਕਾਂ ਅਨੁਸਾਰ ਅੱਗ ਲੱਗਣ ਦੀ ਘਟਨਾ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ...
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਇਥੇ ਨੰਗਲ ਰੋਡ 'ਤੇ ਸਥਿਤ ਪਿੰਡ ਸ਼ਾਹਪੁਰ ਦੇ ਘਾਟੇ 'ਚ ਨੰਗਲ ਸਾਈਡ ਨੂੰ ਤਰਲ ਪਦਾਰਥ ਲੈ ਕੇ ਜਾ ਰਹੇ ਇਕ ਕੈਂਟਰ 'ਚੋਂ ਤਰਲ ਪਦਾਰਥ ਸੜਕ 'ਤੇ ਡਿਗਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ | ਇਹ ਘਟਨਾ ਕੋਈ ਨਵੀਂ ...
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਬੀਤੀ ਰਾਤ ਕਰੀਬ 8 ਕੁ ਵਜੇ ਇਥੋਂ ਦੇ ਨਜ਼ਦੀਕੀ ਪਿੰਡ ਗੜ੍ਹੀ ਮੱਟੋਂ ਵਿਖੇ ਅਚਾਨਕ ਅੱਗ ਲੱਗਣ ਨਾਲ ਕਣਕ ਦੀ ਖੜ੍ਹੀ ਫਸਲ ਤੇ ਨਾੜ ਸੜ ਕੇ ਸੁਆਹ ਹੋ ਗਿਆ | ਲੋਕਾਂ ਅਨੁਸਾਰ ਅੱਗ ਲੱਗਣ ਦੀ ਘਟਨਾ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ...
ਟਾਂਡਾ ਉੜਮੁੜ, 17 ਅਪ੍ਰੈਲ (ਭਗਵਾਨ ਸਿੰਘ ਸੈਣੀ)-ਰੇਲਵੇ ਸਟੇਸ਼ਨ ਚੌਕ 'ਚ ਇਕ ਫਲ ਵੇਚਣ ਵਾਲੇ ਨਾਲ ਆਨਲਾਈਨ ਠੱਗਾਂ ਵਲੋਂ 30 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਠੱਗੀ ਦਾ ਸ਼ਿਕਾਰ ਹੋਏ ਦੀਪਕ ਗੁਲਾਟੀ ਨੇ ਦੱਸਿਆ ਕਿ ਸਨਿਚਰਵਾਰ ...
ਗੜ੍ਹਦੀਵਾਲਾ, 17 ਅਪ੍ਰੈਲ (ਚੱਗਰ)-ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੀ ਇਕ ਮੀਟਿੰਗ ਹੋਈ, ਜਿਸ 'ਚ ਸੁਸਾਇਟੀ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਨਿੱਕੂ ਯੂ. ਕੇ. ਤੇ ਸਾਬਕਾ ਕੈਸ਼ੀਅਰ ਜਸਵੀਰ ਸਿੰਘ ਸੋਨੂੰ ਯੂ. ਕੇ, ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਿਊ ਸ਼ਾਂਤੀ ਨਗਰ 'ਚ 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਤੇ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ...
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਡਾ. ਰਾਜੇਸ਼ ਮਹਿਤਾ ਦੀ ਪ੍ਰਧਾਨਗੀ 'ਚ ਹੁਸ਼ਿਆਰਪੁਰ ਵਿਖੇ ਹੋਈ, ਜਿਸ 'ਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ...
ਬੰਗਾ, 17 ਅਪ੍ਰੈਲ (ਕਰਮ ਲਧਾਣਾ)-ਤਪ ਅਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਸੁੱਜੋਂ ਵਿਖੇ ਸੰਤ ਬਾਬਾ ਸੇਵਾ ਸਿੰਘ ਮਜਾਰੀ ਵਾਲਿਆਂ ਦੀ 18ਵੀਂ ਬਰਸੀ ਮੌਕੇ ਗੁਰਮਤਿ-ਸੰਤ ਸਮਾਗਮ ਕਰਾਇਆ ਗਿਆ | ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ...
ਮੁਕੰਦਪੁਰ, 17 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਸਰਕਾਰੀ ਹਸਪਤਾਲ ਬੰਗਾ ਵਿਖੇ 19 ਅਪ੍ਰੈਲ ਨੂੰ ਸਵੇਰੇ 9 ਵਜੇ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ | ਮੇਲੇ ਦਾ ਮਕਸਦ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਣੂੰ ...
ਸੜੋਆ, 17 ਅਪ੍ਰੈਲ (ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ. ਸੜੋਆ ਵਲੋਂ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਪਿੰਡ ਪੈਲੀ ਤੇ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX