ਤਾਜਾ ਖ਼ਬਰਾਂ


ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 minute ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  about 1 hour ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  about 1 hour ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  about 1 hour ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  about 1 hour ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  about 2 hours ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  about 2 hours ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  about 2 hours ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  about 2 hours ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  about 2 hours ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  about 4 hours ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  about 4 hours ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  about 4 hours ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  about 3 hours ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  about 4 hours ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  about 4 hours ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  about 5 hours ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  about 5 hours ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  about 5 hours ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  about 5 hours ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੂੰ ਭੇਜਿਆ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ
. . .  about 6 hours ago
ਮੁੰਬਈ, 8 ਅਗਸਤ - ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ ਹਵਾਲਾ ਰਾਸ਼ੀ ਮਾਮਲੇ 'ਚ ਅਦਾਲਤ ਨੇ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ...
ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ ਕਰ ਦਿੱਤੀ...
ਡੀ.ਸੀ. ਦਫ਼ਤਰ ਬਠਿੰਡਾ ਅੱਗੇ ਗਰਜੇ ਖੇਤ ਮਜ਼ਦੂਰ
. . .  about 6 hours ago
ਬਠਿੰਡਾ, 8 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਧਰਨਾ ਮਾਰ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ...
ਹਿਮਾਚਲ ਪ੍ਰਦੇਸ਼ : ਢਿਗਾਂ ਡਿੱਗਣ ਕਾਰਨ ਕੌਮੀ ਮਾਰਗ ਬੰਦ
. . .  about 6 hours ago
ਸ਼ਿਮਲਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਭਾਵਨਗਰ ਨੇੜੇ ਅਚਾਨਕ ਢਿਗਾਂ ਡਿੱਗਣ ਕਾਰਨ ਕੌਮੀ ਮਾਰ 45 ਬੰਦ ਹੋ ਗਿਆ ਹੈ। ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ...।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਵੈਸਾਖ ਸੰਮਤ 554
ਵਿਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਫਾਜ਼ਿਲਕਾ / ਅਬੋਹਰ

ਅਨਾਜ ਮੰਡੀ 'ਚ ਕਣਕ ਦੀ ਲੋਡਿੰਗ ਦਾ ਬੁਰਾ ਹਾਲ-ਆੜ੍ਹਤੀਆਂ ਨੂੰ ਮਾਲ ਚੁਕਵਾਉਣ ਲਈ ਦੇਣਾ ਪੈ ਰਿਹਾ ਹੈ ਡਾਲਾ ਟੈਕਸ

ਜਲਾਲਾਬਾਦ, 17 ਅਪ੍ਰੈਲ (ਕਰਨ ਚੁਚਰਾ)- ਅਨਾਜ ਮੰਡੀਆਂ 'ਚ ਕਣਕ ਦੀ ਆਮਦ ਜ਼ੋਰਾਂ 'ਤੇ ਚੱਲ ਰਹੀ ਹੈ ਪਰ ਹਰ ਵਾਰ ਸੀਜ਼ਨ ਦੇ ਦੌਰਾਨ ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਗੰੁਡਾ ਟੈਕਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਗੱਲ ਕੀਤੀ ਜਾਂਦੀ ਹੈ ਪਰ ਸੀਜ਼ਨ ਦੇ ਦੌਰਾਨ ਇਹ ਦਾਅਵੇ ਖੋਖਲੇ ਹੀ ਸਾਬਤ ਹੁੰਦੇ ਹਨ ਅਤੇ ਆਿਖ਼ਰਕਾਰ ਆੜ੍ਹਤੀਆਂ ਨੂੰ ਮਾਲ ਦੀ ਢੋਆ-ਢੁਆਈ ਕਰਵਾਉਣ ਲਈ ਡਾਲਾ ਰੂਪੀ ਗੁੰਡਾ ਟੈਕਸ ਦੇਣਾ ਹੀ ਪੈਂਦਾ ਹੈ ਅਜਿਹੀ ਹੀ ਸਥਿਤੀ ਵਰਤਮਾਨ ਸਮੇਂ ਅੰਦਰ ਜਲਾਲਾਬਾਦ ਅਤੇ ਇਸ ਦੀਆਂ ਆਸ-ਪਾਸ ਮੰਡੀਆਂ ਦੀ ਹੈ | ਸਥਾਨਕ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ 7-8 ਰੁਪਏ ਪ੍ਰਤੀ ਗੱਟਾ ਆੜ੍ਹਤੀਆਂ ਨੂੰ ਕਣਕ ਦੇ ਗੱਟਿਆਂ ਦੀ ਲੋਡਿੰਗ ਦਾ ਭਰਨਾ ਪੈ ਰਿਹਾ ਹੈ | ਇਸ ਸਬੰਧੀ ਆੜ੍ਹਤੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਡਾਲੇ ਰੂਪੀ ਗੁੰਡਾ ਟੈਕਸ ਦੇ ਖ਼ਿਲਾਫ਼ ਉਹ ਖੁੱਲ ਕੇ ਆਵਾਜ਼ ਵੀ ਨਹੀਂ ਕੱਢ ਸਕਦੇ ਕਿਉਂਕਿ ਜੇਕਰ ਉਹ ਬੋਲਦੇ ਹਨ ਤਾਂ ਫਿਰ ਉਨ੍ਹਾਂ ਦੇ ਫੜ੍ਹਾਂ ਤੋਂ ਬੋਰੀਆਂ ਨਹੀਂ ਚੁੱਕੀਆਂ ਜਾਂਦੀਆਂ | ਭਰੇ ਸੀਜ਼ਨ ਦੇ ਦੌਰਾਨ ਜਦ ਕਣਕ ਦੀ ਆਮਦ 'ਚ ਪੂਰੀ ਤੇਜ਼ੀ ਹੁੰਦੀ ਹੈ ਤਾਂ ਫੜ੍ਹ ਖਾਲੀ ਕਰਵਾਉਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਣਕ ਦੀ ਲੋਡਿੰਗ ਲਈ 3.85 ਪੈਸੇ ਪ੍ਰਤੀ ਗੱਟਾ ਠੇਕਾ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਕੋਲੋਂ 7-8 ਰੁਪਏ ਪ੍ਰਤੀ ਗੱਟਾ ਲੋਡਿੰਗ ਦਾ ਲਿਆ ਜਾ ਰਿਹਾ ਹੈ ਅਤੇ ਜਿਸ 'ਚ ਗੇਟ ਪਾਸ ਕੱਟੇ ਜਾਣ ਤੋਂ ਬਾਅਦ ਲੋਡਿੰਗ ਠੇਕੇ ਦੀ ਰਾਸ਼ੀ ਹੀ ਉਨ੍ਹਾਂ ਨੂੰ ਵਾਪਸ ਮਿਲਦੀ ਹੈ | ਆੜ੍ਹਤੀਆਂ ਨੇ ਦੱਸਿਆ ਕਿ ਡਾਲੇ ਰੂਪੀ ਟੈਕਸ ਦੇ ਖ਼ਿਲਾਫ਼ ਸੀਜ਼ਨ ਤੋਂ ਪਹਿਲਾਂ ਕਈ ਵਾਰ ਅਧਿਕਾਰੀਆਂ ਨਾਲ ਮੀਟਿੰਗਾਂ ਹੁੰਦੀਆਂ ਹਨ ਪਰ ਸੀਜ਼ਨ ਚਾਲੂ ਹੋਣ ਤੋਂ ਬਾਅਦ ਭਰੇ ਸੀਜ਼ਨ 'ਚ ਅਧਿਕਾਰੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਡਾਲੇ ਰੂਪੀ ਟੈਕਸ ਨੂੰ ਦੇਣਾ ਹੀ ਪੈਂਦਾ ਹੈ | ਆੜ੍ਹਤੀਆਂ ਨੇ ਦੱਸਿਆ ਕਿ ਇਹ ਸਮੱਸਿਆ ਇੱਥੇ ਹੀ ਸਮਾਪਤ ਨਹੀਂ ਹੁੰਦੀ ਬਲਕਿ ਕਣਕ ਦੀ ਅਨਲੋਡਿੰਗ ਸਮੇਂ ਵੀ ਉਨ੍ਹਾਂ ਨੂੰ 1 ਰੁਪਇਆ ਪ੍ਰਤੀ ਨਜਾਇਜ਼ ਟੈਕਸ ਦੇਣਾ ਪੈਂਦਾ ਹੈ |
ਕੀ ਕਹਿਣਾ ਹੈ ਹਲਕਾ ਵਿਧਾਇਕ ਜਗਦੀਪ ਕੰਬੋਜ ਦਾ
ਉੱਧਰ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਆੜ੍ਹਤੀਆ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਅਤੇ ਮੈ ਉਨ੍ਹਾਂ ਨੂੰ ਸਪਸ਼ਟ ਕਿਹਾ ਹੈ ਕਿ ਤੁਸੀਂ ਕੋਈ ਡਾਲਾ ਨਹੀਂ ਦੇਣਾ ਹੈ | ਜੇਕਰ ਠੇਕੇਦਾਰ ਮਾਲ ਨਹੀਂ ਚੁੱਕਦਾ ਅਤੇ ਡਾਲਾ ਮੰਗਦਾ ਹੈ ਤਾਂ ਉਸ ਦਾ ਠੇਕਾ ਕੈਂਸਲ ਕਰਵਾਇਆ ਜਾਵੇਗਾ | ਉਨ੍ਹਾਂ ਠੇਕੇਦਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਮਾਲ ਸਮੇਂ ਸਿਰ ਚੁੱਕਿਆ ਜਾਵੇ ਜੋ ਇਕ ਇਮਾਨਦਾਰ ਸਰਕਾਰ ਦੀ ਪਾਲਿਸੀ ਮੁਤਾਬਿਕ ਹਰ ਕੰਮ ਪਾਰਦਰਸ਼ਤਾ ਨਾਲ ਹੋਵੇਗਾ ਅਤੇ ਕੋਈ ਵੀ ਨਜਾਇਜ਼ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਸਹਾਇਕ ਪ੍ਰੋਫ਼ੈਸਰ ਤੇ ਲਾਈਬੇ੍ਰਰੀਅਨ ਫ਼ਰੰਟ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਅਬੋਹਰ, 17 ਅਪ੍ਰੈਲ (ਸੁਖਜੀਤ ਸਿੰਘ ਬਰਾੜ)- 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬੇ੍ਰਰੀਅਨ ਫ਼ਰੰਟ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਸਥਾਨਕ ਨਹਿਰੂ ਪਾਰਕ ਨੇੜੇ 'ਪੋਸਟਰ ਪ੍ਰਦਰਸ਼ਨ' ਕੀਤਾ ਗਿਆ | ਫ਼ਰੰਟ ਦੇ ਸਟੇਟ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਜੋਨ ...

ਪੂਰੀ ਖ਼ਬਰ »

ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਬੋਹਰ, 17 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ...

ਪੂਰੀ ਖ਼ਬਰ »

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਣ ਵਾਅਦਿਆਂ ਤੋਂ ਭੱਜੀ- ਜੋਸਨ

ਫ਼ਾਜ਼ਿਲਕਾ, 17 ਅਪ੍ਰੈਲ (ਦਵਿੰਦਰ ਪਾਲ ਸਿੰਘ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰਨ ਦੀ ਥਾਂ ਹੁਣ ਪੰਜਾਬ ਦੇ ਲੋਕਾਂ ਨੂੰ ਲਾਲੀਪੌਪ ਦੇ ਕੇ ਵਰਾਉਣਾ ਚਾਹੁੰਦੀ ਹੈ, ਜਦੋਂਕਿ ਪੰਜਾਬ ਦੇ ...

ਪੂਰੀ ਖ਼ਬਰ »

ਸਰਕਾਰੀ ਸਹੂਲਤ ਹਰੇਕ ਵਰਗ ਲਈ ਬਰਾਬਰ ਦੇਣ ਦੀ ਮੰਗ

ਜਲਾਲਾਬਾਦ, 17 ਅਪ੍ਰੈਲ (ਕਰਨ ਚੁਚਰਾ)- ਭਾਵੇਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਇਕ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਸਹੂਲਤ ਨੰੂ ਸਰਕਾਰ ਦੀ ਵੱਡੀ ਉਪਲਬਧੀ ਮੰਨਿਆ ਹੈ ਅਤੇ ਮੰਤਰੀਆਂ ਤੇ ...

ਪੂਰੀ ਖ਼ਬਰ »

ਹੈਰੋਇਨ ਸਣੇ ਦੋ ਕਾਬੂ

ਅਬੋਹਰ, 17 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਥਾਣਾ ਬਹਾਵਵਾਲਾ ਪੁਲਿਸ ਨੇ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਣੇ ਪਿੰਡ ਖਾਟਵਾ ਬਹਾਵਵਾਲਾ ਚੌਂਕ ਨੇੜੇ ...

ਪੂਰੀ ਖ਼ਬਰ »

ਮੈਡੀਕਲ ਫੈਡਰੇਸ਼ਨ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਮੰਡੀ ਰੋੜਾਂਵਾਲੀ 17 ਅਪ੍ਰੈਲ (ਮਨਜੀਤ ਸਿੰਘ ਬਰਾੜ)- ਮੈਡੀਕਲ ਫੈਡਰੇਸ਼ਨ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਇੱਥੇ ਮਹੀਨਾਵਾਰ ਮੀਟਿੰਗ ਕੀਤੀ ਗਈ | ਮੰਡੀ ਦੇ ਗੁਰਦੁਆਰਾ ਸਾਹਿਬ ਵਿਚ ਰੱਖੀ ਮੀਟਿੰਗ 'ਚ ਪਰੈਗਮਾ ਹਸਪਤਾਲ ਬਠਿੰਡਾ ਦੇ ਪੀ. ਆਰ. ਓ. ਗੁਰਭੇਜ ਸਿੰਘ ਸਰਪੰਚ ਅਤੇ ...

ਪੂਰੀ ਖ਼ਬਰ »

ਕੌਂਸਲਰ ਅਨੀਤਾ ਸੇਤੀਆ ਦੇ ਘਰ ਪਹੁੰਚੇ ਵਿਧਾਇਕ ਜਗਦੀਪ ਕੰਬੋਜ

ਜਲਾਲਾਬਾਦ, 17 ਅਪ੍ਰੈਲ (ਕਰਨ ਚੁਚਰਾ)- ਸ਼ਹਿਰ ਦੇ ਵਾਰਡ ਨੰਬਰ-15 ਦੀ ਕੌਂਸਲਰ ਅਨੀਤਾ ਸੇਤੀਆ ਅਤੇ ਸਮਾਜ ਸੇਵੀ ਹਰੀਸ਼ ਸੇਤੀਆ ਦੇ ਗ੍ਰਹਿ ਵਿਖੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਆਪਣੇ ਸਮਰਥਕਾਂ ਸਹਿਤ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਨੇ ਉੱਥੋਂ ਦੇ ਵਾਰਡ ਵਾਸੀਆਂ ਨਾਲ ...

ਪੂਰੀ ਖ਼ਬਰ »

ਲੰਬੀ ਨਹਿਰ 'ਚ ਪਿਆ 40 ਫੁੱਟ ਪਾੜ

ਅਬੋਹਰ, 17 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਇਲਾਕੇ ਦੇ ਸਰਹੱਦੀ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਲੰਬੀ ਨਹਿਰ ਅੰਦਰ ਅੱਜ ਪਿੰਡ ਸ਼ੇਰੇ ਵਾਲਾ ਨੇੜੇ ਅਚਾਨਕ 40 ਫੁੱਟ ਦਾ ਪਾੜ ਪੈ ਗਿਆ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਅਤੇ ਬਾਗ਼ਾਂ ਵਿਚ ਪਾਣੀ ਭਰ ਗਿਆ | ...

ਪੂਰੀ ਖ਼ਬਰ »

ਅਗਾਊਾ ਗਰਮੀ ਦੀ ਭੇਟ ਚੜਿ੍ਹਆ ਕਿੰਨੂ ਦਾ ਫਲ

ਅਬੋਹਰ, 17 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਇਲਾਕੇ ਦੇ ਕਿੰਨੂ ਬਾਗ਼ਬਾਨ ਕਿਸਾਨਾਂ ਨੇ ਅਗਾਊਾ ਜ਼ਿਆਦਾ ਗਰਮੀ ਪੈਣ ਨਾਲ ਕਿੰਨੂ ਦਾ ਕੱਚਾ ਫਲ ਡਿਗ ਕੇ ਨਸ਼ਟ ਹੋ ਜਾਣ ਕਾਰਨ ਪੰਜਾਬ ਸਰਕਾਰ ਕੋਲੋਂ ਨੁਕਸਾਨੇ ਕਿੰਨੂ ਦੇ ਬਾਗ਼ਾਂ ਦੇ ਫਲਾਂ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਬਲਾਕ ਪੱਧਰੀ ਸਿਹਤ ਮੇਲਾ 19 ਨੂੰ

ਫ਼ਿਰੋਜ਼ਸ਼ਾਹ, 17 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਵਿਖੇ ਬਲਾਕ ਪੱਧਰੀ ਸਿਹਤ ਮੇਲਾ 19 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ 5 ਵਜੇ ਸਾਮ ਤੱਕ ...

ਪੂਰੀ ਖ਼ਬਰ »

492 ਸਿਲੈਕਟਿਡ ਵਾਰਡ ਅਟੈਂਡੈਂਟ ਯੂਨੀਅਨ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਮੰਡੀ ਅਰਨੀਵਾਲਾ, 17 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)- ਚੋਣਾਂ ਤੋਂ ਪਹਿਲਾ ਪੰਜਾਬ ਸਰਕਾਰ ਵਲੋਂ 800 ਵਾਰਡ ਅਟੈਂਡੈਂਟਾਂ ਦੀ ਭਰਤੀ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 492 ਵਾਰਡ ਅਟੈਂਡੈਂਟ ਚੋਣ ਜ਼ਾਬਤੇ ਕਾਰਨ ਭਰਤੀ ਹੋਣੋਂ ਰਹਿ ਗਏ ਸਨ | ਬਾਕੀ ਰਹਿੰਦੇ ਵਾਰਡ ਅਟੈਂਡੈਂਟ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ

ਫ਼ਿਰੋਜ਼ਪੁਰ, 17 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਸਮਾਜ ਸੇਵਾ 'ਚ ਵੱਡਾ ਯੋਗਦਾਨ ਪਾ ਰਹੀ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਅਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮੁਫ਼ਤ ਬਿਜਲੀ ਦੇਣ ਸੰਬੰਧੀ ਲਗਾਈ ਸ਼ਰਤ ਦਾ ਜਨਰਲ ਕੈਟਾਗਰੀ ਵਿਰੋਧ ਕਰੇਗੀ

ਜਲਾਲਾਬਾਦ, 17 ਅਪ੍ਰੈਲ (ਜਤਿੰਦਰ ਪਾਲ ਸਿੰਘ)- ਜਨਰਲ ਕੈਟਾਗਰੀਜ਼ ਨਾਲ ਸੰਬੰਧਿਤ ਆਗੂਆਂ ਨੇ ਅੱਜ ਮੀਟਿੰਗ ਕਰਦੇ ਹੋਏ ਪੰਜਾਬ ਸਰਕਾਰ ਵਲ਼ੋਂ ਦੋ ਮਹੀਨਿਆਂ ਦੇ 600 ਯੂਨਿਟ ਬਿਜਲੀ ਫ਼ਰੀ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਜਨਰਲ ਕੈਟਾਗਰੀ ਲਈ ਲਗਾਈ ਗਈ ਸ਼ਰਤ ...

ਪੂਰੀ ਖ਼ਬਰ »

700 ਲੀਟਰ ਲਾਹਣ ਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਜਲਾਲਾਬਾਦ, 17 ਅਪ੍ਰੈਲ (ਜਤਿੰਦਰ ਪਾਲ ਸਿੰਘ)- ਥਾਣਾ ਵੈਰੋਂ ਕੇ ਪੁਲਿਸ ਨੇ ਤਿੰਨ ਵੱਖ-ਵੱਖ ਮੁਕੱਦਮਿਆਂ ਵਿਚ 700 ਲੀਟਰ ਲਾਹਣ ਅਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਅਤੇ ਇਕ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਪਹਿਲੇ ਮੁਕੱਦਮੇ ਵਿਚ ਥਾਣਾ ...

ਪੂਰੀ ਖ਼ਬਰ »

ਮਾਰਨਿੰਗ ਕਲੱਬ ਨੇ ਸਥਾਪਨਾ ਦਿਵਸ ਮਨਾਇਆ

ਅਬੋਹਰ, 17 ਅਪ੍ਰੈਲ (ਬਰਾੜ)- ਮਾਰਨਿੰਗ ਕਲੱਬ ਵਲੋਂ ਅੱਜ ਸਥਾਨਕ ਨਹਿਰੂ ਪਾਰਕ ਵਿਖੇ ਕਲੱਬ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸੇਵਾਮੁਕਤ ਐੱਸ.ਡੀ.ਐਮ. ਬੀ.ਐਲ. ਸਿੱਕਾ, ਕੌਂਸਲਰ ਮੰਗਤ ਰਾਮ ਬੱਠਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਕਲੱਬ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 185 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ

ਫ਼ਾਜ਼ਿਲਕਾ, 17 ਅਪ੍ਰੈਲ (ਅਮਰਜੀਤ ਸ਼ਰਮਾ)- ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਵਲੋਂ ਦੁੱਖ ਨਿਵਾਰਨ ਸ਼੍ਰੀ ਬਾਲਾਜੀ ਧਾਮ ਅੰਦਰ ਮੰਦਰ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਹਨੂਮਾਨ ਜਨਮ ਦਿਵਸ ਦੇ ਸਬੰਧ ਵਿਚ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਹਨੂੰਮਾਨ ਜੈਅੰਤੀ 'ਤੇ ਕਰਵਾਇਆ ਹਨੂੰਮਾਨ ਚਾਲੀਸਾ ਦਾ ਪਾਠ

ਜਲਾਲਾਬਾਦ, 17 ਅਪ੍ਰੈਲ (ਕਰਨ)- ਸਥਾਨਕ ਪੁਰਾਣੀ ਸਬਜ਼ੀ ਮੰਡੀ 'ਚ ਸ਼੍ਰੀ ਬਾਲਾ ਜੀ ਰਾਮ ਲੀਲ੍ਹਾ ਕਮੇਟੀ ਵਲੋਂ ਬੀਤੀ ਰਾਤ ਸ਼੍ਰੀ ਹਨੂਮਾਨ ਜਯੰਤੀ ਤੇ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX